Bathinda News: Bathinda police ਵੱਲੋਂ ਐਸਐਸਪੀ ਅਮਨੀਤ ਕੋਂਡਲ ਦੀ ਅਗਵਾਈ ਹੇਠ ਵਿੱਢੀ ਯੁੱਧ ਨਸ਼ਿਆਂ ਵਿਰੁਧ ਮੁਹਿੰਮ ਤਹਿਤ ਸੀ.ਆਈ.ਏ.ਸਟਾਫ-2 ਬਠਿੰਡਾ ਵੱਲੋਂ 1 ਕਿਲੋ 500 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਗਈ।ਇਸਦੇ ਨਾਲ ਹੀ ਦੋ ਮੁਲਜਮਾਂ ਨੂੰ ਕਾਬੂ ਕੀਤਾ ਗਿਆ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਐਸਪੀ ਹਿਨਾ ਗੁਪਤਾ ਨੇ ਮੀਡੀਆ ਨੂੰ ਦਸਿਆ ਕਿ ਸ਼ੁੱਕਰਵਾਰ ਨੂੰ ਸੀ.ਆਈ.ਏ.ਸਟਾਫ-2 ਬਠਿੰਡਾ ਦੀ ਟੀਮ ਵੱਲੋਂ ਪਿੰਡ ਜੀਦਾ ਦੇ ਟੋਲ ਪਲਾਜਾ ਕੋਲੋਂ ਇੱਕ ਨਾਕਾਬੰਦੀ ਕਰਕੇ ਸ਼ੱਕੀ ਹਲਾਤਾਂ ਵਿੱਚ ਦੋ ਵਿਅਕਤੀਆਂ ਨੂੰ ਇੱਕ ਕਾਰ ਨੰਬਰੀ PB03BP-3598 ਮਾਰਕਾ ਹੋਡਾ ਅਮੇਜ਼ ਵਿੱਚੋਂ ਕਾਬੂ ਕੀਤਾ ਸੀ।
ਇਹ ਵੀ ਪੜ੍ਹੋ Patiala ‘ਚ ਉਮੀਦਵਾਰਾਂ ਤੋਂ ਕਾਗਜ਼ ਖੋਹਣ ਵਾਲਿਆਂ ਵਿਰੁਧ ਵੱਡੀ ਕਾਰਵਾਈ, ਹੋਏ ਪਰਚੇ ਦਰਜ਼ੇ
ਕਾਰ ਦੀ ਤਲਾਸ਼ੀ ਦੌਰਾਨ ਇਹਨਾਂ ਦੇ ਕਬਜਾ ਵਿੱਚੋਂ 1 ਕਿਲੋ 500 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਗਈ। ਇੰਨ੍ਰਹਾਂ ਮੁਲਜਮਾਂ ਦੀ ਪਹਿਚਾਣ ਮਨਪ੍ਰੀਤ ਸਿੰਘ ਉਰਫ ਮਾਣਾ ਵਾਸੀ ਕੋਟ ਭਾਰਾ ਹਾਲ ਅਬਾਦ ਗਲੀ ਨੰਬਰ 01 ਹਾਜੀ ਰਤਨ ਬਠਿੰਡਾ ਅਤੇ ਸੰਦੀਪ ਸਿੰਘ ਉਰਫ ਦੀਪੂ ਵਾਸੀ ਸੁਲਤਾਨੀਆ ਰੋਡ ਬਠਿੰਡਾ ਵੱਜੋ ਹੋਈ ਹੈ।ਮੁਲਜਮ ਮਾਣਾ ਬੇਰੁਜਗਾਰ ਹੈ ਜਦਕਿ ਦੀਪੂ ਟੈਕਸੀ ਚਲਾਉਂਦਾ ਹੈ। ਮਨਪ੍ਰੀਤ ਮਾਣੇ ਵਿਰੁਧ ਇਸਤੋਂ ਪਹਿਲਾਂ 5 ਪਰਚੇ ਦਰਜ਼ ਹਨ। ਪੁਲਿਸ ਅਧਿਕਾਰੀਆਂ ਮੁਤਾਬਕ ਮੁਲਜਮਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁਛਗਿਛ ਕੀਤੀ ਜਾ ਰਹੀ ਹੈ ਕਿ ਇਹ ਕਿੱਥੋਂ ਹੈਰੋਇਨ ਲੈ ਕੇ ਆਏ ਸਨ ਤੇ ਅੱਗੇ ਕਿੰਨ੍ਹਾਂ ਨੂੰ ਇਹ ਸਪਲਾਈ ਕਰਨੀ ਸੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।













