ਬਠਿੰਡਾ 5 ਜੁਲਾਈ : ਐਸ.ਐਸ.ਪੀ ਦੀਪਕ ਪਾਰੀਕ ਦੀ ਅਗਵਾਈ ਹੇਠ ਜ਼ਿਲ੍ਹਾ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਵਿਰੁਧ ਵਿੱਢੀ ਮੁਹਿੰਮ ਤਹਿਤ ਸੀ.ਆਈ.ਸਟਾਫ-2 ਬਠਿੰਡਾ ਦੀ ਟੀਮ ਵੱਲੋਂ ਇੱਕ ਵਿਅਕਤੀ ਨੂੰ ਨਜਾਇਜ਼ ਅਸਲੇ 3 ਪਿਸਤੌਲ .32 ਬੋਰ ਅਤੇ ਇੱਕ ਪਿਸਤੌਲ ਦੇਸੀ ਕੱਟਾ 12 ਬੋਰ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਅੱਜ ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਐਸ.ਪੀ ਇੰਨਵੈਸਟੀਗੇਸ਼ਨ ਅਜੈ ਗਾਂਧੀ ਨੇ ਦੱਸਿਆ ਕਿ ਸੀ.ਆਈ.ਏ-2 ਦੀ ਟੀਮ ਵੱਲੋਂ ਇੱਕ ਮੁਖਬਰੀ ਦੇ ਆਧਾਰ ’ਤੇ ਅਮ੍ਰਿਤਪਾਲ ਸਿੰਘ ਉਰਫ ਅਕਾਸ਼ ਉਰਫ ਸਰਪੰਚ ਵਾਸੀ ਜਲਾਲਆਣਾ ਥਾਣਾ ਔਢਾਂ ਜਿਲਾ ਸਿਰਸਾ ਹਰਿਆਣਾ ਨੂੰ ਗ੍ਰਿਫਤਾਰ ਕੀਤਾ ਗਿਆ।
ਖੇਤੀਬਾੜੀ ਵਿਭਾਗ ਵਿਚ ਵੱਡੀ ਰੱਦੋਬਦਲ,ਇੱਕ ਦਰਜ਼ਨ ਦੇ ਕਰੀਬ ਮੁੱਖ ਖੇਤੀਬਾੜੀ ਅਫ਼ਸਰਾਂ ਦੇ ਹੋਏ ਤਬਾਦਲੇ
ਇਸਦੇ ਬਾਰੇ ਸੂਹ ਮਿਲੀ ਸੀ ਕਿ ਇਹ ਦੂਜੇ ਰਾਜਾਂ ਤੋਂ ਗੈਰ ਕਾਨੂੰਨੀ ਅਸਲਾ ਲਿਆ ਕੇ ਪੰਜਾਬ ਵਿੱਚ ਮਾੜੇ ਅਨਸਰਾਂ ਨੂੰ ਵੇਚਦਾ ਹੈ। ਮਤੀਦਾਸ ਨਗਰ ਨੇੜੇ ਪੁਲ ਸੂਆ ਦੇ ਕੋਲ ਜਾਂਦੀ ਪੱਕੀ ਸੜਕ ਤੋ ਇਸਨੂੰ ਕਾਬੂ ਕਰਕੇ ਕਬਜੇ ਵਿੱਚੋਂ ਤਿੰਨ ਪਿਸਤੌਲ ਦੇਸੀ .32 ਬੋਰ ਅਤੇ 01 ਦੇਸੀ ਪਿਸਤੌਲ (ਕੱਟਾ) 12 ਬੋਰ ਬ੍ਰਾਮਦ ਕੀਤੇ ਗਏ। ਐਸ.ਪੀ ਨੇ ਦਸਿਆ ਕਿ ਇਸ ਸਬੰਧ ਥਾਣਾ ਸਿਵਲ ਲਾਈਨ ਵਿਖੇ ਮੁਜ਼ਰਮ ਦੇ ਵਿਰੁਧ ਅ/ਧ 25/54/59 ਅਸਲਾ ਐਕਟ ਦਰਜ ਕਰਕੇ ਡੂੁੰਘਾਈ ਨਾਲ ਪੁਛਪੜਤਾਲ ਕੀਤੀ ਜਾ ਰਹੀ ਹੈ।