Bathinda News: Bathinda Police ਵੱਲੋਂ ਸੀਨੀਅਰ ਪੁਲਿਸ ਕਪਤਾਨ ਅਮਨੀਤ ਕੌਂਡਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਡੀ.ਐੱਸ.ਪੀ ਦਿਹਾਤੀ ਬਠਿੰਡਾ ਹਰਵਿੰਦਰ ਸਿੰਘ ਸਰਾਂ ਦੀ ਅਗਵਾਈ ਵਿੱਚ ਮੁੱਖ ਅਫਸਰ ਥਾਣਾ ਨੰਦਗੜ ਬਠਿੰਡਾ ਦੀ ਪੁਲਿਸ ਪਾਰਟੀ ਨੇ ਮੁਕੱਦਮਾ ਉਕਤ ਵਿੱਚ ਇੱਕ ਵਿਅਕਤੀ ਨੂੰ 03 ਨਜਾਇਜ ਅਸਲੇ ਸਮੇਤ ਕਾਰਤੂਸ ਕਾਬੂ ਕੀਤਾ ਹੈ।
ਇਹ ਵੀ ਪੜ੍ਹੋ Mansa Police ਵੱਲੋ ਜਿਲ੍ਹੇ ਅੰਦਰ ਜਿਲ੍ਹਾ ਪ੍ਰੀਸਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਮੱਦੇਨਜ਼ਰ ਕੀਤਾ ਫਲ਼ੈਗ ਮਾਰਚ
ਅੱਜ ਇੱਥੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਡੀਐਸਪੀ ਸਰਾਂ ਨੇ ਦਸਿਆ ਕਿ ਥਾਣਾ ਨੰਦਗੜ ਦੀ ਪੁਲਿਸ ਪਾਰਟੀ ਗਸ਼ਤ ਕਰਦੇ ਹੋਈ ਲਿੰਕ ਰੋਡ ਪਿੰਡ ਬੰਬੀਹਾ ਤੋ ਪਿੰਡ ਦਾਨੇ ਕਾ ਚੱਕ ਨੂੰ ਜਾ ਰਹੇ ਸੀ ਤਾ ਜਦ ਪੁਲਿਸ ਪਾਰਟੀ ਪਿੰਡ ਬੰਬੀਹਾ ਤੋ ਕਰੀਬ 1 ਕਿਲੋਮੀਟਰ ਅੱਗੇ ਪੁਲ ਸੂਆ ਪਾਸ ਪੁੱਜੀ ਤਾ ਨਹਿਰ ਦੇ ਖੱਬੇ ਹੱਥ ਪਟੜੀ ਪਰ ਇੱਕ ਨੌਜਵਾਨ ਪੁਲਿਸ ਪਾਰਟੀ ਦੀ ਸਰਕਾਰੀ ਗੱਡੀ ਨੂੰ ਆਪਣੇ ਵੱਲ ਆਉਂਦਾ ਦੇਖ ਕੇ ਭੱਜਣ ਲੱਗਾ।
ਜਿਸਨੂੰ ਕਾਬੂ ਕਰਕੇ ਤਲਾਸ਼ੀ ਦੋਰਾਨ ਇੱਕ ਦੇਸੀ ਰਿਵਾਲਵਰ ਸਮੇਤ 6 ਜਿੰਦਾ ਕਾਰਤੂਸ ਬ੍ਰਾਮਦ ਕੀਤੇ। ਇਸ ਦੌਰਾਨ ਪੁਲਿਸ ਰਿਮਾਡ ਉੱਪਰ ਦੋਸ਼ੀ ਪਾਸੋ 2 ਦੇਸੀ ਰਿਵਾਲਵਰ (ਕੱਟੇ) ਸਮੇਤ 40 ਜਿੰਦਾ ਕਾਰਤੂਸ ਸਮੇਤ 17 ਖੋਲ ਰੋਂਦ ਬ੍ਰਾਮਦ ਕੀਤੇ ਗਏ।ਮੁਲਜਮ ਦੀ ਪਹਿਚਾਣ ਲਵਪ੍ਰੀਤ ਸਿੰਘ ਉਰਫ ਲੱਭੀ ਵਾਸੀ ਬੰਬੀਹਾ ਜਿਲਾ ਬਠਿੰਡਾ ਵਜੋਂ ਹੋਈ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।













