Bathinda News: bathinda police; ਲੰਘੀ 26 ਦਸੰਬਰ ਦੀ ਦੇਰ ਸ਼ਾਮ ਬਠਿੰਡਾ ਸ਼ਹਿਰ ਦੇ ਲਾਈਨੋ ਪਾਰ ਇਲਾਕੇ ‘ਚ ਘਰ ਜਾਂਦੇ ਇੱਕ ਰੇਹੜੀ ਚਾਲਕ ਉੱਪਰ ਲੁੱਟ ਦੀ ਨੀਅਤ ਨਾਲ ਹਮਲਾ ਕਰਕੇ ਉਸਨੂੰ ਗੰਭੀਰ ਜਖ਼ਮੀ ਕਰਨ ਵਾਲੇ 2 ਮੁਲਜ਼ਮਾਂ ਨੂੰ ਬਠਿੰਡਾ ਪੁਲਿਸ ਨੈ ਕਾਬੂ ਕਰ ਲਿਆ ਹੈ ਜਦਕਿ ਇੱਕ ਹਾਲੇ ਤੱਕ ਫ਼ਰਾਰ ਹੈ। ਵੀਰਵਾਰ ਨੂੰ ਮਾਮਲੇ ਦੀ ਜਾਣਕਾਰੀ ਦਿੰਦਿਆਂ ਡੀਐਸਪੀ ਸਿਟੀ ਅੰਮ੍ਰਿਤਪਾਲ ਸਿੰਘ ਭਾਟੀ ਨੇ ਦਸਿਆ ਕਿ ਪੀੜਤ ਨੇਪਾਲੀ ਮਨ ਬਹਾਦੁਰ ਘਟਨਾ ਸਮੇਂ ਦੇਰ ਰਾਤ ਮੋਮੋਜ਼ ਵੇਚਣ ਤੋਂ ਬਾਅਦ ਆਪਣੀ ਰੇਹੜੀ ਲੈ ਕੇ ਕਿਰਾਏ ਵਾਲੇ ਕਮਰੇ ਵੱਲ ਜਾ ਰਿਹਾ ਸੀ।
ਇਹ ਵੀ ਪੜ੍ਹੋ ਹਰਿਆਣਾ ਤੋਂ ਆ ਰਹੀ ਪਿੱਕ ਅੱਪ ਗੱਡੀ ਚੋਂ ਭਾਰੀ ਮਾਤਰਾਂ ਵਿੱਚ ਪਾਬੰਦੀਸ਼ੁਦਾ ਨਦੀਨਾਸ਼ਕ ਦਵਾਈਆਂ ਬਰਾਮਦ
ਇਸ ਦੌਰਾਨ ਬਾਈਕ ਸਵਾਰ ਤਿੰਨ ਲੁ-ਟੇ-ਰਿਆਂ ਨੇ ਉਸਨੂੰ ਘੇਰ ਲਿਆ ਤੇ ਗੰਡਾਸੇ ਨਾਲ ਹਮਲਾ ਕਰ ਦਿੱਤਾ।ਇਸ ਹਮਲੇ ਤੋਂ ਬਚਣ ਲਈ ਰੇਹੜੀ ਵਾਲੇ ਨੇ ਆਪਣਾ ਹੱਥ ਸਿਰ ਅੱਗੇ ਕੀਤਾ, ਪਰ ਗੰਡਾਸੇ ਦੇ ਤੇਜ਼ ਵਾਰ ਨਾਲ ਉਂਗਲਾਂ ਕੱਟ ਗਈਆਂ। ਰੋਲਾ ਸੁਣ ਕੇ ਇਸ ਦੌਰਾਨ ਲੋਕ ਇਕੱਠੇ ਹੋ ਗਏ ਸਨ ਤੇ ਮੁਲਜ਼ਮ ਭੱਜਣ ਵਿਚ ਸਫ਼ਲ ਰਹੇ। ਇਸਤੋਂ ਬਾਅਦ ਪਰਚਾ ਦਰਜ਼ ਕਰਕੇ ਥਾਣਾ ਕੈਨਾਲ ਕਲੌਨੀ ਦੀ ਪੁਲਿਸ ਵੱਲੋਂ ਜਾਂਚ ਸ਼ੁਰੂ ਕੀਤੀ ਗਈ। ਜਾਂਚ ਦੌਰਾਨ ਪਾਇਆ ਕਿ ਘਟਨਾ ਨੂੰ ਸਾਹਿਲ ਵਾਸੀ ਜਨਤਾ ਨਗਰ ਤੇ ਲਖਵਿੰਦਰ ਉਰਫ਼ ਲੱਕੀ ਵਾਸੀ ਗੋਪਾਲ ਨਗਰ ਵੱਲੋਂ ਆਪਣੇ ਇੱਕ ਹੋਰ ਸਾਥੀ ਨਾਲ ਮਿਲਕੇ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ Big News;328 ਪਾਵਨ ਸਰੂਪ ਮਾਮਲੇ ‘ਚ ਸੁਖਬੀਰ ਬਾਦਲ ਦਾ ਬੇਹੱਦ ਕਰੀਬੀ ਗ੍ਰਿਫਤਾਰ !
ਮੁਢਲੀ ਪੁਛਗਿਛ ਦੌਰਾਨ ਮੁਲਜ਼ਮਾਂ ਨੇ ਮੰਨਿਆ ਕਿ ਪਹਿਲਾਂ ਉਹ ਕਿਸੇ ਹੋਰ ਨੌਜਵਾਨ ਨੂੰ ਕੁੱਟਣ ਲਈ ਤੇਜਧਾਰ ਹਥਿਆਰਾਂ ਨਾਲ ਲੈੱਸ ਹੋ ਕੇ ਆਏ ਸਨ ਪ੍ਰੰਤੂ ਉਹ ਨਹੀਂ ਮਿਲਿਆ ਤਾਂ ਉਕਤ ਨੇਪਾਲੀ ਰਾਤ ਨੂੰ ਇਕੱਲਾ ਜਾਂਦਾ ਦੇਖ ਕੇ ਲੁੱਟ ਦੀ ਮਨਸ਼ਾ ਨਾਲ ਉਸ ਉੱਪਰ ਹਮਲਾ ਕੀਤਾ ਗਿਆ ਸੀ। ਡੀਐਸਪੀ ਮੁਤਾਬਕ ਸਾਹਿਲ ਵਿਰੁਧ ਪਹਿਲਾਂ ਵੀ ਇੱਕ ਮੁਕੱਦਮਾ ਦਰਜ਼ ਹੈ। ਪੁਲਿਸ ਵੱਲੋਂ ਤੀਜ਼ੇ ਫ਼ਰਾਰ ਮੁਲਜ਼ਮ ਨੂੰ ਫ਼ੜਣ ਲਈ ਟੀਮਾਂ ਬਣਾਈਆਂ ਗਈਆਂ ਹਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।













