Bathinda News: Bathinda Police ਨੇ ਇੱਕ ਗੁਪਤ ਸੂਚਨਾ ਦੇ ਆਧਾਰ ‘ਤੇ ਵੱਡੀ ਕਾਰਵਾਈ ਕਰਦਿਆਂ ਇੱਕ ਗੈਰ-ਕਾਨੂੰਨੀ ਸ਼ਰਾਬ ਤਸਕਰੀ ਦੇ ਗਿਰੋਹ ਨੂੰ ਬੇਨਕਾਬ ਕੀਤਾ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਇੱਕ ਸ਼ਰਾਬ ਦਾ ਭਰਿਆ ਟਰੱਕ ਕਾਬੂ ਕਰਕੇ ਇਸਦੇ ਵਿਚੋਂ ਕੁੱਲ 415 ਡੱਬੇ ਅੰਗਰੇਜ਼ੀ ਸ਼ਰਾਬ ਦੇ ਵੱਖ-ਵੱਖ ਬ੍ਰਾਂਡਾਂ ਦੇ ਬਰਾਮਦ ਕੀਤੇ ਗਏ ਹਨ। ਇਸ ਮਾਮਲੇ ਵਿਚ 4 ਸਰਾਬ ਠੇਕੇਦਾਰਾਂ ਸਮੇਤ 7 ਵਿਰੁੱਧ ਥਾਣਾ ਨੰਦਗੜ੍ਹ ਵਿਚ ਪਰਚਾ ਦਰਜ਼ ਕਰਦਿਆਂ ਤਿੰਨ ਮੁਲਜਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ Bathinda ਵਿੱਚ ਗੈਰਕਾਨੂੰਨੀ ਦਵਾਈ ਫੈਕਟਰੀ ਸੀਲ,ਲੱਖਾਂ ਨਸ਼ੀਲੀਆਂ ਗੋਲੀਆਂ ਬਰਾਮਦ
ਮੁਲਜ਼ਮਾਂ ਦੀ ਪਹਿਚਾਣ ਗੁਰਪ੍ਰੀਤ ਸਿੰਘ ਵਾਸੀ ਫੁੱਲੇਵਾਲਾ ਜਿਲ੍ਹਾ ਮੋਗਾ,ਸੁਰੇਸ਼ ਕੁਮਾਰ ਵਾਸੀ ਦਾਤਾ ਅਤੇ ਹਨੁਮਾਨਾ ਰਾਮ ਵਾਸੀ ਬੁੱਢਾ ਜਿਲਾ ਜਾਲੌਰ ਰਾਜਸਥਾਨ,ਧਰਮਪਾਲ ਸ਼ਰਮਾ ਵਾਸੀ ਅਹਿਮਦਗੜ,ਜਸਕਰਨ ਸਿੰਘ ਵਾਸੀ ਮਾਣੂਕੇ,ਗੁਰਬਿੰਦਰ ਸਿੰਘ ਵਾਸੀ ਤਖਤਪੁਰਾ ਅਤੇ ਜੱਸਾ ਸਿੰਘ ਵਾਸੀ ਕਾਲੇਕੇ ਵਜੋਂ ਹੋਈ ਹੈ। ਪੁਲਿਸ ਮੁਤਾਬਕ ਗੁਰਪ੍ਰੀਤਸਿੰਘ, ਸੁਰੇਸ਼ ਤੇ ਹਨੁਮਾਨਾ ਨੂੰ ਗ੍ਰਿਫਤਾਰ ਕੀਤਾ ਗਿਆ।
ਇਹ ਵੀ ਪੜ੍ਹੋ ਬੰਗਾ ਤੋਂ MLA ਡਾ ਸੁਖਵਿੰਦਰ ਸੁੱਖੀ ਨੇ ਛੱਡਿਆ ਕੈਬਨਿਟ ਰੈਂਕ, ਦਿੱਤਾ ਚੇਅਰਮੈਨੀ ਤੋਂ ਅਸਤੀਫ਼ਾ
ਡੀਐਸਪੀ ਬਠਿੰਡਾ ਦਿਹਾਤੀ ਹਰਵਿੰਦਰ ਸਿੰਘ ਸਰਾਂ ਨੇ ਦਸਿਆ ਕਿ ਮੁਢਲੀ ਪੜਤਾਲ ਮੁਤਾਬਕ ਗ੍ਰਿਫਤਾਰ ਕੀਤੇ ਮੁਲਜ਼ਮਾਂ ਤੋਂ ਬਿਨ੍ਹਾਂ ਦੂਜੇ ਮੁਲਜ਼ਮ ਸਰਾਬ ਦੇ ਕਾਰੋਬਾਰ ਨਾਲ ਜੁੜੇ ਹੋਏ ਹਨ ਤੇ ਇਹ ਪੰਜਾਬ ਵਿਚੋਂ ਸ਼ਰਾਬ ਦੀ ਗੈਰ-ਕਾਨੂੰਨੀ ਤਸਕਰੀ ਕਰਕੇ ਰਾਜਸਥਾਨ ਅਤੇ ਗੁਜਰਾਤ ਵਿਚ ਸਪਲਾਈ ਕਰਦੇ ਹਨ। ਵੱਡੀ ਗੱਲ ਇਹ ਵੀ ਮੁਲਜਮ ਟਰੱਕਾਂ ਦੇ ਨੰਬਰ ਵੀ ਜਾਅਲੀ ਲਗਾਉਂਦੇ ਸਨ। ਕਾਬੂ ਕੀਤੇ ਟਰੱਕ ਵਿਚੋਂ ਬਰਾਮਦ ਕੀਤੀ ਅੰਗਰੇਜ਼ੀ ਸ਼ਰਾਬ ਮੁਲਜਮਾਂ ਵੱਲੋਂ ਫ਼ਰੀਦਕੋਟ ਜ਼ਿਲ੍ਹੇ ਵਿਚੋਂ ਲੋਡ ਕਰਵਾਈ ਸੀ ਤੇ ਗੁਜ਼ਰਾਤ ਭੇਜੀ ਜਾਣੀ ਸੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।


