Bathinda News: ਬਠਿੰਡਾ ਦੇ ਥਾਣਾ ਕੈਂਟ ਦੀ ਪੁਲਿਸ ਵੱਲੋਂ ਬੀਤੇ ਕੱਲ ਭੁੱਚੋ ਰੋਡ ‘ਤੇ ਆਦੇਸ਼ ਹਸਪਤਾਲ ਸਾਹਮਣੇ ਮਹਿਫਿਲੋ ਕੈਫੇ ਐਂਡ ਲੋਜ ‘ਤੇ ਮਾਰੇ ਛਾਪੇ ਦੌਰਾਨ ਇੱਥੇ ਗੈਰ-ਕਾਨੂੰਨੀ ਗਤੀਵਿਧੀਆਂ ‘ਚ ਸ਼ਾਮਲ ਹੋਣ ਦੇ ਦੋਸ਼ਾਂ ਹੇਠ ਬਠਿੰਡਾ, ਬਰਨਾਲਾ ਤੇ ਮੋੜ ਮੰਡੀ ਨਾਲ ਸਬੰਧਤ ਨਾਮੀ ਬੰਦਿਆਂ ਅਤੇ ਉਨ੍ਹਾਂ ਦੇ ਕਾਕਿਆਂ ਨੂੰ ਕਾਬੂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇਸ ਸਬੰਧ ਵਿਚ ਇੱਕ ਦਰਜ਼ਨ ਤੋਂ ਵੱਧ ਵਿਅਕਤੀਆਂ ‘ਤੇ ਦੇਹ ਵਪਾਰ ਅਤੇ ਹੁੱਕਾ ਪੀਣ ਦੇ ਦੋਸ਼ਾਂ ਹੇਠ ਪਰਚਾ ਦਰਜ਼ ਕਰ ਲਿਆ ਹੈ।
ਇਹ ਵੀ ਪੜ੍ਹੋ ਦੁਖਦਾਈ ਖ਼ਬਰ; ਮਾਲਵਾ ਪੱਟੀ ਦੇ ਨਾਮੀ ਕਿਸਾਨ ਆਗੂ ਦੇ ਇਕਲੌਤੇ ਪੁੱਤ ਦੀ ਕੈਸਰ ਨਾਲ ਹੋਈ ਮੌ+ਤ
ਪੁਲਿਸ ਅਧਿਕਾਰੀਆਂ ਨੇ ਇਸਦੀ ਪੁਸ਼ਟੀ ਕਰਦਿਆਂ ਦਸਿਆ ਕਿ ਮੁਲਜਮਾਂ ਨੂੰ ਅੱਜ ਅਦਾਲਤ ਵਿਚ ਪੇਸ਼ ਕਰਕੇ ਨਿਆਂਇਕ ਹਿਰਾਸਤ ਵਿਚ ਭੇਜਣ ਦੀ ਮੰਗ ਕੀਤੀ ਜਾਵੇਗੀ। ਸੂਚਨਾ ਮੁਤਾਬਕ ਕਾਬੂ ਕੀਤੇ ਮੁਲਜਮਾਂ ਵਿਚ ਜਿਆਦਾਤਰ ਵੱਡੇ ‘ਸੇਠ’ ਦੱਸੇ ਜਾਂਦੇ ਹਨ, ਜਿਹੜੇ ਇੱਥੇ ਪਿਛਲੇ ਲੰਮੇ ਸਮੇਂ ਤੋਂ ਮੌਜ-ਮਸਤੀ ਦੇ ਲਈ ਆ ਰਹੇ ਸਨ। ਦਸਿਆ ਜਾ ਰਿਹਾ ਹੈ ਕਿ ਛਾਪੇਮਾਰੀ ਦੌਰਾਨ ਕੁੱਝ ਲੜਕੀਆਂ ਵੀ ਮਿਲੀਆਂ ਸਨ। ਸੂਚਨਾ ਮੁਤਾਬਕ ਇਸ ਹੋਟਲ ਦੇ ਮਾਲਕ ਅਮਨ ਕੁਮਾਰ ਵਾਸੀ ਸਿਲਵਰ ਓਕਸ ਕਲੌਨੀ ਦੇ ਵੱਲੋਂ ਇਹ ਧੰਦਾ ਹੈਪੀ ਬਰਨਾਲਾ ਅਤੇ ਹੋਰਨਾਂ ਨਾਲ ਮਿਲ ਕੇ ਚਲਾਇਆ ਜਾ ਰਿਹਾ ਸੀ।
ਇਹ ਵੀ ਪੜ੍ਹੋ Bikram Majithia case; ਵਿਜੀਲੈਂਸ ਅੱਜ ਮੁੜ ਕਰੇਗੀ ਸਾਬਕਾ ਮੰਤਰੀ ਦੇ ਟਿਕਾਣਿਆਂ ਦੀ ਪੈਮਾਇਸ਼!
ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਇਸ ਮਾਮਲੇ ਵਿਚ ਅਮਨ ਕੁਮਾਰ ਵਾਸੀ ਸਿਲਵਰ ਓਕਸ ਕਲੋਨੀ ਰਠਿੰਡਾ, ਹੈਪੀ ਬਰਨਾਲਾ, ਸਤੀਸ਼ ਕੁਮਾਰ ਵਾਸੀ ਪਰਸਰਾਮ ਨਗਰ ਬਠਿੰਡਾ, ਨਿਖਲ ਕੁਮਾਰ, ਚੰਦਰ ਮੋਹਨ, ਜੈ ਗਰਗ, ਮਿਅੰਕ ਗਰਗ, ਰਿਤੇਸ ਗਰਗ, ਸਾਹਿਲ ਗਰਗ, ਸੰਦੀਪ ਮਿੱਤਲ, ਹੈਰੀ ਗੋਇਲ, ਗੁਨੀਕ ਗਰਗ ਤੇ ਗੋਪਾਲ ਗਰਗ ਸਾਰੇ ਵਾਸੀ ਮੌੜ ਮੰਡੀ ਦੇ ਵਿਰੂਧ ਥਾਣਾ ਕੈਂਟ ਵਿਚ ਸ਼ੈਕਸ਼ਨ 3, 4, 5 ਇਮੋਰਲ ਟਰੈਫਿਕ ਪ੍ਰੀਵੈਨਸ਼ਨ ਐਕਟ, ਸੈਕਸ਼ਨ 14, 21 ਸਿਗਰਟ ਐਂਡ ਅਦਰ ਤੰਬਾਕੂ ਪ੍ਰਡੈਕਟ ਐਕਟ ਤਹਿਤ ਪਰਚਾ ਦਰਜ ਕੀਤਾ ਗਿਆ। ਇਸ ਮੌਕੇ 8 ਹੁੱਕੇ ਵੀ ਬਰਾਮਦ ਹੋਏ ਹਨ। ਪੁਲਿਸ ਅਧਿਕਾਰੀਆਂ ਮੁਤਾਬਕ ਕੈਫ਼ੇ ਮਾਲਕ ਅਮਨ ਕੁਮਾਰ ਤੇ ਹੈਪੀ ਵਾਸੀ ਬਰਨਾਲਾ ਨੂੰ ਗ੍ਰਿਫਤਾਰ ਕਰਨਾ ਬਾਕੀ ਹੈ, ਜਦਕਿ ਦੂਜੇ ਥਾਣੇ ਦੀ ਹਵਾਲਾਤ ਵਿਚ ਬੰਦ ਹਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।


