ਬਠਿੰਡਾ, 9 ਜਨਵਰੀ: ਜ਼ਿਲ੍ਹਾ ਪੁਲਿਸ ਵੱਲੋਂ ਐਸਐਸਪੀ ਮੈਡਮ ਅਮਨੀਤ ਕੋਡਲ ਦੀ ਅਗਵਾਈ ਹੇਠ ਗੈਰ ਸਮਾਜ਼ੀ ਅਨਸਰਾਂ ਵਿਰੁਧ ਵਿੱਢੀ ਮੁਹਿੰਮ ਤਹਿਤ ਸਥਾਨਕ ਥਾਣਾ ਕੋਤਵਾਲੀ ਦੀ ਪੁਲਿਸ ਵੱਲੋਂ ਇੱਕ ਮੋਟਰਸਾਈਕਲ ਚੋਰ ਨੂੰ ਕਾਬੂ ਕਰਦਿਆਂ ਉਸਦੇ ਕੋਲੋਂ ਵੱਖ ਵੱਖ ਥਾਵਾਂ ਤੋਂ ਚੋਰੀ ਕੀਤੇ 16 ਮੋਟਰਸਾਈਕਲ ਬਰਾਮਦ ਕੀਤੇ ਹਨ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਦੇ ਬੁਲਾਰੇ ਨੇ ਦਸਿਆ ਕਿ ਐਸਪੀ ਸਿਟੀ ਨਰਿੰਦਰ ਸਿੰਘ ਅਤੇ ਡੀਐਸਪੀ ਸਿਟੀ ਹਰਬੰਸ ਸਿੰਘ ਧਾਲੀਵਾਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਥਾਣਾ ਕੋਤਵਾਲੀ ਦੇ ਮੁਖੀ ਇੰਸਪੈਕਟਰ ਪਰਵਿੰਦਰ ਸਿੰਘ ਦੀ ਅਗਵਾਈ ਹੇਠ ਬੱਸ ਸਟੈਡ ਚੌਕੀ ਇੰਚਾਰਜ ਜਸਕਰਨ ਸਿੰਘ ਦੀ ਟੀਮ ਨੂੰ ਇਹ ਸਫਲਤਾ ਮਿਲੀ ਹੈ।
ਇਸ ਟੀਮ ਵਲੋਂ ਬੀਤੇ ਕੱਲ ਇੱਕ ਨਾਕਾਬੰਦੀ ਦੌਰਾਨ ਰੂਪ ਸਿੰਘ ਵਾਸੀ ਡਿੱਖ ਥਾਣਾ ਬਾਲਿਆਵਾਲੀ ਨੂੰ ਚੋਰੀ ਦੇ ਇੱਕ ਮੋਟਰਸਾਈਕਲ ਸਹਿਤ ਕਾਬੂ ਕੀਤਾ ਸੀ। ਰੂਪ ਸਿੰਘ ਦੇ ਵਿਰੁਧ ਪÇਹਿਲਾਂ ਹੀ ਮੋਟਰਸਾਈਕਲ ਚੋਰੀ ਦੇ ਕਈ ਮੁੱਕਦਮੇ ਦਰਜ ਹਨ। ਪੁਲਿਸ ਬੁਲਾਰੇ ਮੁਤਾਬਕ ਮੁਲਜਮ ਨੇ ਮੰਨਿਆ ਕਿ ਉਹ ਮੋਟਰਸਾਈਕਲ ਚੋਰੀ ਕਰਨ ਤੋਂ ਬਾਅਦ ਭੋਲੇ ਭਾਲੇ ਲੋਕਾਂ ਨੂੰ ਇਹ ਕਹਿ ਕੇ ਵੇਚ ਦਿੰਦਾ ਸੀ ਕਿ ਉਹ ਮੋਟਰਸਾਈਕਲ ਸੇਲ ਪਰਚੇਜ ਦਾ ਕੰਮ ਕਰਦਾ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਡੂੰਘਾਈ ਨਾਲ ਪੁਛਗਿਛ ਦੌਰਾਨ ਇਸ ਦੀ ਨਿਸ਼ਾਨਦੇਹੀ ’ਤੇ ਬਠਿੰਡਾ ਸ਼ਹਿਰ ਅਤੇ ਹੋਰ ਆਸ ਪਾਸ ਤੇ ਚੋਰੀ ਕੀਤੇ 16 ਮੋਟਰਸਾਈਕਲ ਵੱਖ ਵੱਖ ਕੰਪਨੀਆ ਦੇ ਬ੍ਰਾਮਦ ਕਰਵਾਏ ਗਏ ਹਨ। ਮੁਲਜਮ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
Share the post "ਬਠਿੰਡਾ ਪੁਲਿਸ ਵੱਲੋਂ ਚੋਰੀ ਦੇ 16 ਮੋਟਰਸਾਈਕਲ ਬਰਾਮਦ,ਦੇਖੋ ਬਰਾਮਦ ਹੋਏ ਮੋਟਰਸਾਈਕਲਾਂ ਦੇ ਨੰਬਰਾਂ ਦੀ ਸੂਚੀ"