ਬਠਿੰਡਾ, 13 ਜਨਵਰੀ: ਬਠਿੰਡਾ ਪੁਲਿਸ ਨੇ ਜਾਨ ਲੇਵਾ ਚਾਈਨਾ ਡੋਰ ਵਿਰੁਧ ਵਿੱਢੀ ਮੁਹਿੰਮ ਤਹਿਤ ਇੱਕ ਵਿਅਕਤੀ ਨੂੰ ਕਾਬੂ ਕਰਦਿਆਂ ਉਸਦੇ ਕੋਲੋਂ ਡੋਰ ਦਾ ਵੱਡਾ ਜਖ਼ੀਰਾ ਬਰਾਮਦ ਕੀਤਾ ਹੈ। ਇਸ ਸਬੰਧੀ ਮੁਲਜਮ ਵਿਰੁਧ ਪਰਚਾ ਦਰਜ਼ ਕਰ ਲਿਆ ਹੈ। ਪੁਲਿਸ ਦੇ ਇੱਕ ਬੁਲਾਰੇ ਨੇ ਦਸਿਆ ਕਿ ਇਹ ਕਾਰਵਾਈ ਸੀ.ਆਈ.ਏ.-1 ਦੀ ਟੀਮ ਵੱਲੋਂ ਕੀਤੀ ਗਈ ਹੈ।
ਇਹ ਵੀ ਪੜ੍ਹੋ ਅਕਾਲੀ ਦਲ ਛੱਡਣ ਵਾਲੇ ਵਿਧਾਇਕ ‘ਸੁੱਖੀ’ ਨੂੰ AAP Govt ਨੇ ਦਿੱਤਾ ਕੈਬਨਿਟ ਰੈਂਕ
ਥਾਣੇਦਾਰ ਜਸਵਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਸ਼ਹਿਰ ਦੇ ਮਹਿਣਾ ਚੌਕ ਦੀ ਢਿੱਲੋਂ ਮਾਰਕੀਟ ਵਿਚ ਅਨੁਪਮ ਸਿੰਘ ਵਾਸੀ ਹੰਸ ਨਗਰ ਚਾਈਨਾ ਡੋਰ ਵੇਚਣ ਦਾ ਧੰਦਾ ਕਰਦਾ ਹੈ। ਪੁਲਿਸ ਨੇ ਸੂਚਨਾ ਮਿਲਣ ਤੋਂ ਬਾਅਦ ਸਿਵਲ ਕੱਪੜਿਆਂ ਵਿਚ ਉਸ ਉਪਰ ਨਿਗਾਹ ਰੱਖੀ ਤੇ ਬੀਤੇ ਕੱਲ ਜਦ ਉਹ ਮਹਿਣਾ ਚੌਕ ਵਿਚ ਲਈ ਇੱਕ ਕਿਰਾਏ ਦੀ ਦੁਕਾਨ ਤੋਂ ਚਾਈਨਾ ਡੋਰ ਸਪਲਾਈ ਕਰਨ ਜਾ ਰਿਹਾ ਸੀ ਤਾਂ ਉਸਨੂੰ ਕਾਬੂ ਕੀਤਾ ਗਿਆ। ਉਸਦੇ ਕੋਲੋਂ ਚਾਈਨਾ ਡੋਰ ਦੇ 148 ਗੱਟੂ ਬਰਾਮਦ ਹੋਏ ਹਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite