Bathinda Police ਵੱਲੋਂ ਜਾਨਲੇਵਾ ਚਾਈਨਾ ਡੋਰ ਦਾ ਜ਼ਖ਼ੀਰਾ ਬਰਾਮਦ

0
48
+1

ਬਠਿੰਡਾ, 29 ਜਨਵਰੀ: ਪਸੂ ਪੰਛੀਆਂ ਤੇ ਮਨੁੱਖੀ ਜੀਵਨ ਦੇ ਲਈ ਜਾਨ ਲੇਵਾ ਸਾਬਤ ਹੋ ਰਹੀ ਚਾਈਨਾ ਡੋਰ ਦੇ ਵਪਾਰੀਆਂ ਵਿਰੁੱਧ ਸਖਤ ਕਾਰਵਾਈ ਕਰਦਿਆਂ ਬਠਿੰਡਾ ਪੁਲਿਸ ਨੇ ਇਸ ਖਤਰਨਾਕ ਡੋਰ ਦਾ ਇੱਕ ਵੱਡਾ ਜਖੀਰਾ ਬਰਾਮਦ ਕੀਤਾ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸੀ.ਆਈ.ਏ ਸਟਾਫ-2 ਅਤੇ ਥਾਣਾ ਥਰਮਲ ਵੱਲੋਂ ਇੱਕ ਗਿੱਲ ਪੱਤੀ ਰੋਡ ‘ਤੇ ਸਥਿਤ ਇੱਕ ਗੁਦਾਮ ਉਪਰ ਛਾਪੇਮਾਰੀ ਕਰਦਿਆਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸਦੇ ਕਬਜੇ ਵਿੱਚੋਂ 400 ਗੁੱਟੇ ਚਾਈਨਾ ਡੋਰ ਬਰਾਮਦ ਕੀਤੀ ਗਈ ਹੈ। ਮੁਲਜਮ ਸਤੀਸ਼ ਕੁਮਾਰ ਬਾਸੀ ਰਜੀਵ ਗਾਂਧੀ ਕਲੋਨੀ ਬਾਰੇ ਸੂਚਨਾ ਮਿਲੀ ਸੀ ਕਿ ਇਹ ਇਸ ਚਾਈਨਾ ਡੋਰ ਦਾ ਥੂਕ ਵਿੱਚ ਵਪਾਰ ਕਰਦਾ ਹੈ ਜਿਸ ਤੋਂ ਬਾਅਦ ਪੁਲਿਸ ਵੱਲੋਂ ਇਹ ਕਾਰਵਾਈ ਕੀਤੀ ਗਈ।

ਇਹ ਵੀ ਪੜ੍ਹੋ  10,000 ਰੁਪਏ ਰਿਸ਼ਵਤ ਲੈਂਦਾ ਸੇਵਾਮੁਕਤ ਹੌਲਦਾਰ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ

ASI ਜਰਨੈਲ ਸਿੰਘ ਦੀ ਅਗਵਾਈ ਹੇਠ ਗਡਾਉਨ ਸਿਵੀਆ ਰੋਡ ਉੱਪਰ ਇਹ ਚਾਇਨਾ ਡੋਰ (ਪਲਾਸਟਿਕ ਡੋਰ) ਸਟੋਰ ਕਰਕੇ ਰੱਖੀ ਹੋਈ ਸੀ।ਇਹ ਚਾਇਨਾ ਡੋਰ (ਪਲਾਸਟਿਕ ਡਰ) ਨਾਲ ਪਤੰਗ ਉਡਾਉਣ ਸਮੇਂ ਜਾਨਵਰਾਂ ਦੀ ਜਾਨ ਨੂੰ ਵੀ ਖਤਰਾ ਹੁੰਦਾ ਹੈ ਅਤੇ ਇਹ ਡੋਰ ਵੇਚਣਾ ਅਤੇ ਵਰਤੋ ਕਰਨਾ ਜਿਲ੍ਹਾ ਮੈਜਿਸਟ੍ਰੇਟ ਸਾਹਿਬ ਦੇ ਹੁਕਮਾਂ ਦੀ ਵੀ ਉਲੰਘਣਾ ਹੈ। ਪੁਲਿਸ ਨੇ ਸਤੀਸ਼ ਕੁਮਾਰ ਵਿਰੁੱਧ ਚਾਇਨਾ ਡੋਰ (ਪਲਾਸਟਿਕ ਡੋਰ) ਆਪਣੇ ਕਬਜਾ ਵਿੱਚ ਰੱਖਣ ਅਤੇ ਵੇਚਣ ਦੇ ਜੁਰਮ ਹੇਠ 223 BNS, 15 Environment Protection Act 1986 ਦੇ ਤਹਿਤ ਪਰਚਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ  ਇਮਾਨਦਾਰੀ ਦੀ ਮਿਸਾਲ ਪੇਸ਼ ਕਰਨ ਵਾਲੇ ਪੁਲਿਸ ਮੁਲਾਜਮ ਨੂੰ ਜ਼ਿਲ੍ਹਾ ਪੁਲਿਸ ਮੁੱਖੀ ਨੇ ਕੀਤਾ ਸਨਮਾਨਿਤ

ਪੁਲਿਸ ਅਧਿਕਾਰੀਆਂ ਮੁਤਾਬਿਕ ਗਡਾਉਨ ਦੀ ਤਲਾਸੀ ਦੌਰਾਨ ਉਸ ਵਿੱਚੋਂ 08 ਗੱਟੇ ਪਲਾਸਟਿਕ ਮਿਲੇ, ਜ਼ਿਨ੍ਹਾਂ ਵਿੱਚੋ ਚਾਇਨਾ ਡੋਰ ਮਾਰਕਾ MONOFil Gold ਬ੍ਰਾਮਦ ਹੋਈ ਜੋ ਗਿਣਤੀ ਕਰਨ ਪਰ ਹਰੇਕ ਗੋਟੇ ਵਿੱਚ 50 ਗੁੱਟੇ/ਚਰਖੜੀ ਚਾਇਨਾ ਡੋਰ ਮਾਰਕਾ MONOFil Gold ਕੁੱਲ 400 ਗੁੱਟੇ/ਚਰਖੜੀ ਚਾਇਨਾ ਡੋਰ MONOFil Gold ਬ੍ਰਾਮਦ ਹੋਏ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜਮ ਦਾ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕਰ ਲਿਆ ਹੈ ਅਤੇ ਹੁਣ ਇਸ ਦੇ ਕੋਲ ਪੁੱਛ ਪੜਤਾਲ ਕੀਤੀ ਜਾਵੇਗੀ ਕਿ ਇਹ ਚਾਈਨਾ ਡੋਰ ਕਿਸ ਤੋ ਖਰੀਦ ਕੇ ਲਿਆਇਆ ਹੈ ਤੇ ਅੱਗੇ ਕਿਸ ਨੂੰ ਵੇਚਣੀ ਹੈ। ਇਸੇ ਤਰ੍ਹਾਂ ਇੱਕ ਹੋਰ ਮਾਮਲੇ ਵਿੱਚ ਬਠਿੰਡਾ ਪੁਲਿਸ ਦੇ CIA-1 ਵੱਲੋਂ 03 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕਬਜੇ ਵਿੱਚੋਂ 19 ਗੁੱਟੇ ਚਾਈਨਾ ਡੋਰ ਬਰਾਮਦ ਕੀਤੀ ਗਈ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite  

+1

LEAVE A REPLY

Please enter your comment!
Please enter your name here