Tuesday, February 3, 2026

Bathinda Police ਨੇ ਮਲੋਟ ਦੇ ਨਾਮੀ ਨਸ਼ਾ ਤਸਕਰ ਦੀ ਕਰੋੜਾਂ ਦੀ ਆਲੀਸ਼ਾਨ ਕੋਠੀ ਕੀਤੀ ਸੀਲ

Date:

spot_img

👉ਕੁੱਝ ਮਹੀਨੇ ਪਹਿਲਾਂ 40 ਕਿਲੋ ਹੈਰੋਇਨ ਸਹਿਤ ਅੱਧੀ ਦਰਜ਼ਨ ਸਾਥੀਆਂ ਨਾਲ ਕੀਤਾ ਸੀ ਮੁਲਜਮ ਨੂੰ ਕਾਬੂ
Bathinda News: ਬਠਿੰਡਾ ਪੁਲਿਸ ਨੇ ਸੋਮਵਾਰ ਨੂੰ ਇੱਕ ਵੱਡੀ ਕਾਰਵਾਈ ਕਰਦਿਆਂ ਲੰਘੀ 8 ਜੁਲਾਈ ਨੂੰ 40 ਕਿੱਲੋਂ ਹੈਰੋਇਨ ਸਹਿਤ ਫੜੇ ਗਏ ਮਲੋਟ ਦੇ ਇੱਕ ਨਾਮੀ ਤਸਕਰ ਦੀ ਬਠਿੰਡਾ ਸ਼ਹਿਰ ‘ਚ ਸਥਿਤ ਕਰੋੜਾਂ ਦੀ ਆਲੀਸ਼ਾਨ ਕੋਠੀ ਨੂੰ ਫ਼ਰੀਜ ਕਰ ਦਿੱਤਾ ਹੈ। ਐਸਪੀ ਜਸਮੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਇਸ ਮੌਕੇ ਬਠਿੰਡਾ ਦੇ ਬੱਸ ਅੱਡੇ ਨਜਦੀਕ ਸਥਿਤ ਸੁੱਚਾ ਸਿੰਘ ਨਗਰ ਦੇ ਵਿਚ ਇਸ ਕੋਠੀ ਅੱਗੇ ਫ਼ਰੀਜਿੰਗ ਦੇ ਪੋਸਟਰ ਲਗਾਏ। ਜਾਣਕਾਰੀ ਦਿੰਦਿਆਂ ਐਸਪੀ ਜਸਮੀਤ ਸਿੰਘ ਸਾਹੀਵਾਲ ਨੇ ਦਸਿਆ ਕਿ ਮੁਲਜਮ ਲਖਵੀਰ ਸਿੰਘ ਲੱਖਾ ਵਾਸੀ ਮਲੋਟ ਨੂੰ ਫ਼ਾਰਚੂਨਰ ਗੱਡੀ ਅਤੇ 40 ਕਿਲੋ ਹੈਰੋਇਨ ਸਹਿਤ ਕਾਬੂ ਕੀਤਾ ਗਿਆ ਸੀ।

ਇਹ ਵੀ ਪੜ੍ਹੋ  Flood in Punjab; ਮੁੱਖ ਮੰਤਰੀ ਭਗਵੰਤ ਮਾਨ ਅੱਜ ਮੁੜ ਹੜ੍ਹ ਪੀੜਤਾਂ ਨੂੰ ਮਿਲਣਗੇ

ਇਸ ਮਾਮਲੇ ਵਿਚ ਕੁੱਲ 6 ਜਣੇ ਗ੍ਰਿਫਤਾਰ ਕੀਤੇ ਗਏ ਸਨ, ਜਿਹੜੇ ਹੁਣ ਜੇਲ੍ਹ ਵਿਚ ਬੰਦ ਹਨ। ਥਾਣਾ ਕੋਤਵਾਲੀ ਵਿਚ ਦਰਜ਼ ਇਸ ਮਾਮਲੇ ਦੀ ਬਠਿੰਡਾ ਪੁਲਿਸ ਦੀ ਡੀਐਸਪੀ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠਲੀ ਟੀਮ ਵੱਲੋਂ ਕੀਤੀ ਜਾਂਚ ਪੜ੍ਹਤਾਲ ਦੌਰਾਨ ਮੁਲਜਮ ਲਖਵੀਰ ਸਿੰਘ ਲੱਖਾ ਦੀ ਕਰੀਬ ਸਾਢੇ ਸੱਤ ਕਰੋੜ ਦੀ ਜਾਇਦਾਦ ਸਾਹਮਣੇ ਆਈ ਸੀ। ਇਸ ਜਾਇਦਾਦ ਵਿਚੋਂ ਹੀ ਬਠਿੰਡਾ ਸਥਿਤ ਇਸ ਕੋਠੀ ਨੂੰ ਉਸਨੇ ਮਾਰਚ 2025 ਵਿਚ ਖਰੀਦਿਆਂ ਸੀ, ਜਿਸਦੀ ਕੀਮਤ ਕਰੀਬ 1 ਕਰੋੜ ਰੁਪਏ ਹੈ। ਨਸ਼ਾ ਤਸਕਰ ਦੀ ਜਾਇਦਾਦ ਦੀ ਸਿਨਾਖਤ ਕਰਨ ਤੋਂ ਬਾਅਦ ਉਸਨੂੰ ਐਪੀਲੈਂਟ ਅਥਾਂਰਟੀ ਦਿੱਲੀ ਭੇਜਿਆ ਗਿਆ, ਜਿੱਥੋਂ ਮੰਨਜੂਰੀ ਤੋਂ ਬਾਅਦ ਹੁਣ ਇਹ ਜਾਇਦਾਦ ਨੁੰ ਫ਼ਰੀਜ ਕੀਤਾ ਗਿਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

Share post:

spot_img

Popular

More like this
Related

Bathinda ‘ਚ ਨੌਜਵਾਨ ਇੰਸਪੈਕਟਰ ਨੇ ਗੋ+ਲੀ ਮਾਰ ਕੇ ਕੀਤੀ ਖੁਦ+ਕਸ਼ੀ; ਇਹ ਸਨ ਕਾਰਨ

Bathinda News: Bathinda ਸ਼ਹਿਰ 'ਚ ਵਾਪਰੀ ਇੱਕ ਦੁਖਦਾਈ ਘਟਨਾ...