Punjabi Khabarsaar
ਬਠਿੰਡਾ

ਬਠਿੰਡਾ ਪੁਲਿਸ ਨੇ ਦਰਖਾਸਤਾਂ ਦੇ ਨਿਪਟਾਰੇ ਲਈ 11 ਤੋਂ 1 ਵਜੇ ਤੱਕ ਸ਼ੁਰੂ ਕੀਤੇ ਸਮਾਧਾਨ ਕੈਂਪ

ਬਠਿੰਡਾ, 11 ਜੂਨ: ਪਿਛਲੀ ਦਿਨੀਂ ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਵੱਲੋਂ ਜਾਰੀ ਕੀਤੇ ਹੁਕਮਾਂ ਤਹਿਤ ਜ਼ਿਲ੍ਹਾ ਪੁਲਿਸ ਨੇ ਐਸ.ਐਸ.ਪੀ ਦੀਪਕ ਪਾਰੀਕ ਦੀ ਅਗਵਾਈ ਹੇਠ ਸਾਰੀਆਂ ਸਬ-ਡਵੀਜਨਾਂ ਅਤੇ ਪੁਲਿਸ ਸਟੇਸ਼ਨਾਂ ਵਿਚ ਸ਼ਿਕਾਇਤਾਂ ਦੇ ਨਿਪਟਾਰੇ ਲਈ ਸਮਾਧਾਨ ਕੈਂਪ ਸ਼ੁਰੂ ਕਰ ਦਿੱਤੇ ਹਨ। ਇਹ ਸਮਾਧਾਨ ਕੈਂਪ ਪੁਲਿਸ ਚੌਂਕੀ ਇੰਚਾਰਜ ਤੋਂ ਲੈ ਕੇ ਐੱਸ.ਪੀ ਰੈਂਕ ਦੇ ਅਧਿਕਾਰੀ ਸਮਾਂ ਸਵੇਰ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਲਗਾਏ ਜਾਣਗੇ।ਇਸ ਤੋਂ ਇਲਾਵਾ ਐਤਵਾਰ ਵਾਲੇ

ਬਠਿੰਡਾ ਪੁਲਿਸ ਨੇ ਦੋ ਵਿਅਕਤੀਆਂ ਨੂੰ 100 ਗਰਾਮ ਹੈਰੋਇਨ ਸਮੇਤ ਦਬੋਚਿਆ

ਦਿਨ ਵੀ 11 ਤੋਂ 1 ਵਜੇ ਤੱਕ ਆਮ ਪਬਲਿਕ ਦੀਆਂ ਸ਼ਿਕਾਇਤਾਂ ਨੂੰ ਸੁਣ ਕੇ ਉਹਨਾਂ ਦਾ ਜਲਦ ਤੋਂ ਜਲਦ ਸਮਾਧਾਨ ਕਰਕੇ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾਵੇਗਾ। ਐੱਸ.ਐੱਸ.ਪੀ. ਨੇ ਦੱਸਿਆ ਕਿ ਇਹਨਾਂ ਕੈਂਪਾਂ ਦੇ ਆਯੋਜਨ ਦਾ ਮੁੱਖ ਉਦੇਸ਼ ਲੰਬਿਤ ਸ਼ਿਕਾਇਤਾਂ ਦਾ ਨਿਪਟਾਰਾ ਤੇਜ ਕਰਨਾ, ਬੈਕਲਾਗ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਘਟਾਉਣਾ ਅਤੇ ਸਮੇਂ ਸਿਰ ਨਿਆਂ ਯਕੀਨੀ ਬਣਾਉਣਾ ਹੈ। ਜਿਲ੍ਹਾ ਪੁਲਿਸ ਮੁਖੀ ਨੇ ਦਸਿਆ ਕਿ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਦਰਜ ਕਰਵਾਉਣ ਲਈ ਹੇਠ ਲਿਖੀਆਂ ਹੈਲਪਲਾਈਨ ਨੰਬਰਾਂ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

CISF ਦੀ ਮਹਿਲਾ ਜਵਾਨ ਕੁਲਵਿੰਦਰ ਕੌਰ ਦਾ ਪਹਿਲਾ ਬਿਆਨ ਆਇਆ ਸਾਹਮਣੇ

1. ਨਸ਼ਿਆਂ ਸੰਬੰਧੀ ਹੈਲਪਲਾਈਨ ਨੰਬਰ 91155-02252 ਅਤੇ ਕੰਟਰੋਲ ਰੂਮ ਦੇ ਨੰਬਰ 75080-09080 ਪਰ ਤਾਲਮੇਲ ਕੀਤਾ ਜਾ ਸਕਦਾ ਹੈ। ਸੂਚਨਾ ਦੇਣ ਵਾਲੇ ਦਾ ਨਾਮ ਅਤੇ ਪਤਾ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਵੇਗਾ।
2. ਇਸੇ ਤਰ੍ਹਾਂ ਸਾਈਬਰ ਕਰਾਈਮ ਸਬੰਧੀ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਆਉਣ ਤੇ ਹੈਲਪਲਾਈਨ ਟੌਲ ਫਰੀ ਨੰਬਰ
1930 ਡਾਇਲ ਕਰਕੇ ਮੱਦਦ ਹਾਸਲ ਕੀਤੀ ਜਾ ਸਕਦੀ ਹੈ।
3. ਪੰਜਾਬ ਸਰਕਾਰ ਵੱਲੋਂ ਸੜਕੀ ਹਾਦਸਿਆ ਵਿੱਚ ਕੀਮਤੀ ਜਾਨਾਂ ਨੂੰ ਬਚਾਉਣ ਲਈ ਸੜਕ ਸੁਰੱਖਿਆ
ਫੋਰਸ ਬਣਾ ਕੇ ਉਹਨਾਂ ਨੂੰ ਗੱਡੀਆਂ ਮੁੱਈਆਂ ਕਰਾਈਆਂ ਗਈਆਂ ਜੋ ਕਿ ਸਾਰੀਆਂ ਹਾਈਵੇਅ ਸੜਕਾਂ
ਤੇ 24 ਘੰਟੇ ਹਾਜਰ ਰਹਿੰਦੀਆਂ ਹਨ, ਅਗਰ ਕਿਸੇ ਨੂੰ ਵੀ ਸੜਕੀ ਦੁਰਘਟਨਾਂ ਬਾਰੇ ਪਤਾ ਲਗਦਾ ਹੈ ਤਾਂ
ਉਹ ਤੁਰੰਤ 112 ਨੰਬਰ ਡਾਇਲ ਕਰਕੇ ਪੁਲਿਸ ਮੱਦਦ ਹਾਸਲ ਕੀਤੀ ਜਾ ਸਕਦੀ ਹੈ।
4. ਜੇਕਰ ਕਿਸੇ ਔਰਤ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਜੁਰਮ ਹੁੰਦਾ ਹੈ ਤਾਂ ਉਹ ਤੁਰੰਤ 181 ਜਾਂ 1098
ਹੈਲਪਲਾਈਨ ਨੰਬਰ ਤੇ ਕਾਲ ਕਰਕੇ ਪੁਲਿਸ ਮੱਦਦ ਹਾਸਲ ਕਰ ਸਕਦੀ ਹੈ।

 

Related posts

ਪੁਲਿਸ ’ਚ ਭਰਤੀ ਦੇ ਨਾਂ ’ਤੇ ਪੁਲਿਸ ਮੁਲਾਜਮ ਵਲੋਂ 20 ਲੱਖ ਦੀ ਠੱਗੀ, ਪਰਚਾ ਦਰਜ਼

punjabusernewssite

ਕਾਂਗਰਸ ਕਮੇਟੀ ਨੇ ਪਾਰਟੀ ਦਾ ਸਥਾਪਨਾ ਦਿਵਸ ਮਨਾਇਆ

punjabusernewssite

ਖ਼ਪਤਕਾਰ ਫ਼ੋਰਮ ਦਾ ਫ਼ੁਰਮਾਨ: ਬਿਜਲੀ ਦੇ ਬਕਾਇਆ ਬਿੱਲਾਂ ਲਈ ਨਵਾਂ ਨਹੀਂ, ਪੁਰਾਣਾ ਮਕਾਨ ਮਾਲਕ ਹੋਵੇਗਾ ਜ਼ਿੰਮੇਵਾਰ

punjabusernewssite