ਬਠਿੰਡਾ ਨਗਰ ਨਿਗਮ ਨੇ ਸੜਕ ਨੂੰ ਚੌੜਾ ਕਰਨ ਦੀ ਯੋਜਨਾ ‘ਤੇ ਲਗਾਈ ਮੋਹਰ
ਬਠਿੰਡਾ, 24 ਜਨਵਰੀ : ਸ਼ਹਿਰ ’ਚ ਦਿਨ-ਬ-ਦਿਨ ਵਧਦੇ ਟ੍ਰੈਫਿਕ ਦੇ ਕਾਰਨ ਵਧ ਰਹੀ ਟਰੈਫ਼ਿਕ ਸਮੱਸਿਆ ਨੂੰ ਦੇਖਦਿਆਂ ਹੁਣ ਭਾਗੂ ਰੋਡ ਨੂੰ 60 ਫੁੱਟ ਚੌੜਾ ਕਰਨ ਦੀ ਯੋਜਨਾ ਬਣਾਈ ਗਈ ਹੈ। ਇਸ ਸਬੰਧ ਵਿਚ ਵੀਰਵਾਰ ਨੂੰ ਕਾਰਜ਼ਕਾਰੀ ਮੇਅਰ ਅਸੋਕ ਪ੍ਰਧਾਨ ਦੀ ਅਗਵਾਈ ਹੇਠ ਹੋਈ ਨਗਰ ਨਿਗਮ ਦੇ ਜਨਰਲ ਹਾਊਸ ਦੀ ਮੀਟਿੰਗ ਵਿਚ ਸ਼੍ਰੀ ਝੰਡੀ ਦੇ ਦਿੱਤੀ ਗਈ ਹੈ। ਸ਼ਹਿਰ ਦੀਆਂ ਪ੍ਰਮੁੱਖ ਸੜਕਾਂ ਵਿਚੋਂ ਇਕ ਮੰਨੀ ਜਾਂਦੀ ਭਾਗੂ ਰੋਡ ਸਭ ਤੋਂ ਵਿਅਸਤ ਸੜਕਾਂ ਵਿਚੋਂ ਵੀ ਇਕ ਹੈ, ਜਿਸਦੇ ਚੱਲਦੇ ਇਸਨੂੰ ਲੰਮੇ ਸਮੇਂ ਤੋਂ ਚੌੜਾ ਕਰਨ ਦੀ ਮੰਗ ਉਠ ਰਹੀ ਸੀ। ਇਹ ਸੜਕ ਰਜਿੰਦਰਾ ਕਾਲਜ ਕੋਲੋਂ ਮੈਨ ਜੀ.ਟੀ ਰੋਡ ਨੂੰ ਗੁਰਦੁਆਰਾ ਮਾਡਲ ਟਾਊਨ ਕੋਲ ਫੇਜ਼ 2 ਅਤੇ 3 ਤੋਂ ਇਲਾਵਾ ਹੁਣ ਜ਼ਲਦ ਹੀ ਪੂਰੀ ਹੋਣ ਜਾ ਰਹੀ ਰਿੰਗ ਰੋਡ 1 ਨੂੰ ਵੀ ਮਿਲਾਉਂਦੀ ਹੈ।
ਪੰਜਾਬ ਸਰਕਾਰ ਵਲੋਂ ਸੂਬੇ ਵਿੱਚ ਕੱਟੇ ਹੋਏ ਪੌਣੇ 11 ਲੱਖ ਰਾਸ਼ਨ ਕਾਰਡ ਬਹਾਲ ਕਰਨ ਦਾ ਐਲਾਨ
ਇਸਤੋਂ ਇਲਾਵਾ ਬੀਬੀਵਾਲਾ ਰੋਡ ਤੋਂ ਸ਼ੁਰੂ ਹੁੰਦੀ ਸ਼ਹਿਰ ਦੀ ਇੱਕ ਹੋਰ ਪ੍ਰਮੁੱਖ ਸੜਕ 100 ਫੁੱਟੀ ਰੋਡ ਵੀ ਭਾਗੂ ਰੋਡ ਉਪਰ ਆ ਕੇ ਖ਼ਤਮ ਹੁੰਦੀ ਹੈ। ਜਿਸਦੇ ਚੱਲਦੇ ਭਾਗੂ ਰੋਡ ਉਪਰ ਸ਼ਹਿਰ ਦੇ ਛੋਟੇ ਵਹੀਕਲਾਂ ਦੇ ਨਾਲ ਹੈਵੀ ਵਹੀਕਲਸ ਵੀ ਚੱਲਦੇ ਹਨ।ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਜਦ ਬੱਸ ਸਟੈਂਡ ਅੱਗੇ ਕੋਈ ਜਾਮ ਜਾਂ ਧਰਨਾ ਵਗੈਰਾ ਲੱਗਦਾ ਹੈ ਤਾਂ ਵੀ ਟਰੈਫਿਕ ਨੂੰ ਮੇਨ ਜੀਟੀ ਰੋਡ ਉਪਰ ਬੈਰੀਗੇਡਿੰਗ ਕਰਕੇ ਭਾਗੂ ਰੋਡ ਉਪਰ ਹੀ ਲੰਘਾਇਆ ਜਾਂਦਾ ਹੈ। ਅਜਿਹੀ ਹਾਲਤ ਵਿੱਚ ਇਹ ਸੜਕ ਘੱਟ ਚੌੜੀ ਹੋਣ ਕਾਰਨ ਕਾਫੀ ਦਿੱਕਤ ਆਉਂਦੀ ਹੈ।
ਮਾਮਲਾ ਅਯੋਗ ਵਿਦਿਆਰਥੀਆਂ ਨੂੰ ਡਿਗਰੀਆਂ ਵੰਡਣ ਦਾ: ਆਦੇਸ਼ ਮੈਡੀਕਲ ਕਾਲਜ ਦੇ ਐਮਡੀ ਦੀ ਜ਼ਮਾਨਤ ਰੱਦ
ਹੁਣ ਇਲਾਕੇ ਦੇ ਕੌਸਲਰ ਟਹਿਲ ਸਿੰਘ ਬੁੱਟਰ ਦੇ ਉੱਦਮ ਸਦਕਾ ਕਈ ਸਾਲਾਂ ਤੋਂ ਮਾਸਟਰ ਪਲਾਨ ਦੀਆਂ ਫਾਈਲਾਂ ’ਚ ਧੂੜ ਚੱਟ ਰਹੀ ਇਸ ਸੜਕ ਨੂੰ ਚੋੜੀ ਕਰਨ ਦਾ ਬੀੜਾ ਚੁੱਕਿਆ ਗਿਆ ਹੈ। ਇਸਤੋਂ ਇਲਾਵਾ ਸਾਬਕਾ ਕੌਂਸਲਰ ਤੇ ਕਾਂਗਰਸ ਪਾਰਟੀ ਦੇ ਮੌਜੂਦਾ ਪ੍ਰਧਾਨ ਰਾਜਨ ਗਰਗ ਵਲੋਂ ਵੀ ਇਸ ਸਬੰਧ ਵਿੱਚ ਜਦੋਜਹਿਦ ਕੀਤੀ ਜਾ ਰਹੀ ਹੈ। ਸੂਚਨਾ ਮੁਤਾਬਕ ਰਜਿੰਦਰਾ ਕਾਲਜ਼ ਦੇ ਸਾਹਮਣੇ ਸੈਂਟ ਜੋਸਫ਼ ਸਕੂਲ ਕੋਲੋਂ ਸ਼ੁਰੂ ਹੁੰਦੀ ਇਸ ਸੜਕ ਨੂੰ ਗੁਰਦੁਆਰਾ ਜੀਵਨ ਪ੍ਰਕਾਸ਼ ਮਾਡਲ ਟਾਊਨ ਕੋਲ ਬਣਦੇ ਚੌਕ ਤੋਂ ਥੋੜ੍ਹਾ ਪਿੱਛੇ ਤੱਕ ਚੋੜਾ ਕੀਤਾ ਜਾਣਾ ਹੈ, ਕਿਉਂਕਿ ਚੌਂਕ ਤੋਂ ਪਟਵਾਰਖਾਨੇ ਤੱਕ ਇਹ ਪਹਿਲਾ ਹੀ 60 ਫੁੱਟ ਬਣੀ ਹੋਈ ਹੈ।
ਅਕਾਲੀ ਦਲ ਨੇ ਇਕ ਮੰਤਰੀ ਦੀ ਕਥਿਤ ਇਤਰਾਜ਼ਯੋਗ ਵੀਡੀਓ ਰਾਜਪਾਲ ਨੂੰ ਸੌਂਪੀ
ਹਾਲਾਂਕਿ ਇਸ ਇਕ ਕਿਲੋਮੀਟਰ ਦੀ ਇਸ ਯੋਜਨਾ ਉਪਰ ਕਾਫ਼ੀ ਰਾਸ਼ੀ ਖਰਚ ਹੋਣ ਦਾ ਅਨੁਮਾਨ ਹੈ ਪ੍ਰੰਤੂ ਸ਼ਹਿਰ ਦੇ ਲੋਕਾਂ ਦੀ ਦਿੱਕਤ ਨੂੰ ਦੇਖਦਿਆਂ ਨਿਗਮ ਨੇ ਇਸ ਪ੍ਰੋਜੈਕਟ ਨੂੰ ਹਰੀ ਝੰਡੀ ਦੇ ਦਿੱਤੀ ਹੈ। ਨਿਗਮ ਦੇ ਅਧਿਕਾਰੀਆਂ ਮੁਤਾਬਕ ਇਸ ਸੜਕ ਦੇ ਅੱਧੇ ਹਿੱਸੇ ਵਿਚ ਸਰਕਾਰੀ ਜਗ੍ਹਾਂ ਆਉਂਦੀ ਹੈ ਤੇ 100 ਫੁੱਟੀ ਦੀ ਟੱਕਰ ਤੋਂ ਪਟਵਾਰਖ਼ਾਨੇ ਤੱਕ ਹੀ ਜਿਆਦਾਤਰ ਪ੍ਰਾਈਵੇਟ ਖੇਤਰ ਦੀ ਜ਼ਮੀਨ ਆਉਂਦੀ ਹੈ। ਇਹ ਵੀ ਦਸਿਆ ਜਾ ਰਿਹਾ ਹੈ ਕਿ ਇਸ ਇਲਾਕੇ ਦੀ ਵੀ ਜਮੀਨ ਦਾ ਕਾਫ਼ੀ ਹਿੱਸਾ ਸ਼ਾਮਲਾਟ ਦਾ ਆਉਂਦਾ ਹੈ। ਨਿਗਮ ਵਲੋਂ ਤਿਆਰ ਕੀਤੀ ਤਜਵੀਜ਼ ਮੁਤਾਬਕ ਰਜਿੰਦਰਾ ਕਾਲਜ਼ ਦੇ ਸਾਹਮਣੇ ਜੀਟੀ ਰੋਡ ਤੋਂ ਇਸ ਸੜਕ ਨੂੰ ਚੋੜਾ ਕਰਨ ਦਾ ਕੰਮ ਉਕਤ ਨਾਮਵਾਰ ਸਕੂਲ ਦੀ ਕੰਧ ਪਿੱਛੇ ਕਰਕੇ ਸ਼ੁਰੂ ਕੀਤਾ ਜਾਵੇਗਾ।
ਚੰਡੀਗੜ੍ਹ ਮੇਅਰ ਦੀ ਚੋਣ ਨੂੰ ਲੈ ਕੇ ਹਾਈਕੋਰਟ ਦਾ ਵੱਡਾ ਆਦੇਸ਼
ਇਸਤੋਂ ਬਾਅਦ ਅੱਗੇ ਇਸ ਸਕੂਲ ਵਾਲੀ ਸਾਈਡ ’ਤੇ ਹੀ ਸਰਕਾਰੀ ਕੁਆਟਰ ਆਉਂਦੇ ਹਨ, ਜਿੰਨ੍ਹਾਂ ਦੀ ਕੰਧ ਵੀ ਪਿੱਛੇ ਕੀਤੀ ਜਾਵੇਗੀ। ਉਸਤੋਂ ਅੱਗੇ ਪਾਰਕ ਆ ਗਿਆ ਹੈ, ਜਿਸਦੇ ਕੋਲ ਪਹਿਲਾਂ ਹੀ ਕਾਫੀ ਜਗ੍ਹਾ ਉਪਲੱਬਧ ਹੈ। ਨਿਗਮ ਅਧਿਕਾਰੀਆਂ ਮੁਤਾਬਕ ਇਸ ਇਕ ਕਿਲੋਮੀਟਰ ਦੇ ਟੋਟੇ ਵਿਚ ਕਾਫੀ ਸਾਰੀਆਂ ਇਮਾਰਤਾਂ ਦੇ ਨਕਸ਼ੇ ਵੀ ਸੈਟਬੈਕ ਦੇ ਕੇ ਹੀ ਪਾਸ ਕੀਤੇ ਹਨ, ਅਜਿਹੀ ਹਾਲਤ ਵਿੱਚ ਸੜਕ ਨੂੰ 60 ਫੁੱਟ ਤੱਕ ਚੋੜਾ ਕਰਨਾ ਕੋਈ ਮੁਸ਼ਕਲ ਕੰਮ ਨਹੀਂ ਹੈ। ਬਹਰਹਾਲ ਹੁਣ ਸ਼ਹਿਰ ਦੀ ਇਸ ਅਹਿਮ ਸਮੱਸਿਆ ਨੂੰ ਹੱਲ ਕਰਨ ਲਈ ਇਸ ਮਤੇ ਨੂੰ ਬਠਿੰਡਾ ਨਗਰ ਨਿਗਮ ਦੇ ਕੌਂਸਲਰਾਂ ਦੀ ਬਹੁਸੰਮਤੀ ‘ਨਾਲ ਪਾਸ ਕਰ ਦਿੱਤਾ ਗਿਆ ਹੈ ਤੇ ਜਲਦ ਹੀ ਇਸ ਉਪਰ ਕੰਮ ਸ਼ੁਰੂ ਕਰਨ ਦੀ ਉਮੀਦ ਹੈ।