Bathinda News:ਬਠਿੰਡਾ ਪੁਲਿਸ ਦੇ ਸੀਆਈਏ-2 ਵਿੰਗ ਵੱਲੋਂ ਅੱਜ ਨਸ਼ਿਆਂ ਵਿਰੁਧ ਵੱਡੀ ਸਫਲਤਾ ਹਾਸਲ ਕਰਦਿਆਂ ਕਣਕ ਦੇ ਭਰੇ ਇੱਕ ਟਰਾਲੇ ਵਿਚੋਂ 10 ਕਿੱਲੋਂ ਅਫ਼ੀਮ ਬਰਾਮਦ ਕੀਤੀ ਗਈ ਹੈ। ਇਹ ਕਣਕ ਦਾ ਭਰਿਆ ਟਰਾਲਾ ਮੱਧ ਪ੍ਰਦੇਸ਼ ਤੋਂ ਆ ਰਿਹਾ ਸੀ, ਜਿਸਨੂੰ ਇੱਕ ਗੁਪਤ ਸੂਚਨਾ ਦੇ ਆਧਾਰ ’ਤੇ ਸੀਆਈਏ ਇੰਚਾਰਜ਼ ਇੰਸਪੈਕਟਰ ਕਰਨਦੀਪ ਸਿੰਘ ਦੀ ਅਗਵਾਈ ਹੇਠ ਟੀਮ ਨੇ ਮਲੋਟ ਰਿੰਗ ਰੋਡ ’ਤੇ ਦਬੋਚ ਲਿਆ।
ਇਹ ਵੀ ਪੜ੍ਹੋ ‘ਯੁੱਧ ਨਸ਼ਿਆਂ ਵਿਰੁੱਧ’: ਹੁਣ ਤੱਕ 114 ਕਿੱਲੋ ਹੈਰੋਇਨ, 62 ਕਿੱਲੋ ਅਫ਼ੀਮ ਤੇ 68 ਲੱਖ ਦੀ ਨਕਦੀ ਬਰਾਮਦ
ਇਸ ਦੌਰਾਨ ਜਦ ਡੀਐਸਪੀ ਕਰਮਜੀਤ ਸਿੰਘ ਸੰਧਾਵਾਲੀਆ ਦੀ ਹਾਜ਼ਰੀ ਵਿਚ ਟਰੱਕ ਦੀ ਤਲਾਸ਼ੀ ਲਈ ਗਈ ਤਾਂ ਇਹ ਅਫ਼ੀਮ ਬਰਾਮਦ ਹੋਈ। ਪੁਲਿਸ ਨੇ ਟਰੱਕ ਡਰਾਈਵਰ ਨੂੰ ਹਿਰਾਸਤ ਵਿਚ ਲੈ ਲਿਆ ਹੈ। ਮੁਢਲੀ ਪੜਤਾਲ ਮੁਤਾਬਕ ਇਸ ਅਫ਼ੀਮ ਤਸਕਰੀ ਦੇ ਪਿੱਛੇ ਵੱਡੇ ਨਸ਼ਾ ਤਸਕਰਾਂ ਦਾ ਹੱਥ ਸਾਹਮਣੇ ਆ ਰਿਹਾ ਹੈ, ਜਿੰਨ੍ਹਾਂ ਤੱਕ ਪੁੱਜਣ ਦੇ ਲਈ ਪੁਲਿਸ ਵੱਲੋਂ ਯਤਨ ਕੀਤੇ ਜਾ ਰਹੇ ਹਨ। ਕਾਬੂ ਕੀਤਾ ਗਿਆ ਟਰੱਕ ਡਰਾਈਵਰ ਵੀ ਮੱਧ ਪ੍ਰਦੇੇਸ਼ ਦਾ ਰਹਿਣ ਵਾਲਾ ਦਸਿਆ ਜਾ ਰਿਹਾ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਬਠਿੰਡਾ ਦੇ CIA-2 ਵੱਲੋਂ ਕਣਕ ਦੇ ਭਰੇ ਟਰਾਲੇ ਵਿਚੋਂ 10 ਕਿੱਲੋਂ ਅਫ਼ੀਮ ਬਰਾਮਦ"