ਕੌਸਲਰ ਬਲਰਾਜ ਸਿੰਘ ਪੱਕਾ ਦੇ ਉਦਮ ਸਦਕਾ ਕਾਰਜ਼ ਚੜਿਆ ਨੈਪਰੇ
ਬਠਿੰਡਾ, 3 ਅਕਤੂਬਰ: ਇਤਿਹਾਸਕ ਤੇ ਧਾਰਮਿਕ ਕਸਬੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਤੋਂ ਇਲਾਵਾ ਮਾਨਸਾ, ਡੱਬਵਾਲੀ ਅਤੇ ਹੋਰਨਾਂ ਖੇਤਰਾਂ ਤੋਂ ਆਉਣ ਵਾਲੇ ਲੋਕਾਂ ਦਾ ਸਵਾਗਤ ਕਰਨ ਵਾਲਾ ਬਠਿੰਡਾ ਦਾ ਆਈ.ਟੀ.ਆਈ ਚੌਂਕ ਹੁਣ ‘ਡੋਲਫ਼ਿਨ ਤੋਂ ਗੁਰਮੁਖੀ ਚੌਕ’ ਬਣ ਗਆ ਹੈ। ਇਲਾਕੇ ਦੇ ਕੌਂਸਲਰ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਕੀਤੇ ਜਾ ਰਹੇ ਉਦਮਾਂ ਸਦਕਾ ਇਹ ਕਾਰਜ਼ ਨੇਪਰੇ ਚੜਿਆ ਹੈ। ਅੱਜ ਨਗਰ ਨਿਗਮ ਦੀ ਟੀਮ ਨੇ ਇਸ ਚੌਂਕ ’ਤੇ ਲੱਗੀਆਂ ਬੱਤਖਾਂ ਨੂੰ ਉਤਾਰ ਕੇ ਹੁਣ ਇਸਦੀ ਥਾਂ ਗੁਰਮੁਖੀ ਚੌਕ ਦੀ ਤਖ਼ਤੀ ਲਗਾ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ: ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਇੰਟਰਸਟੇਟ ਨਾਕਿਆਂ ’ਤੇ ਵਰਤੀ ਜਾਵੇ ਸਖਤੀ:ਐਚਐਸ ਭੁੱਲਰ
ਜਿਕਰਯੋਗ ਹੈ ਕਿ ਲੰਘੀ ਜਨਵਰੀ ਦੇ ਵਿਚ ਨਗਰ ਨਿਗਮ ਦੇ ਜਨਰਲ ਹਾਊਸ ਦੀ ਹੋਈ ਮੀਟਿੰਗ ਵਿਚ ਇਸ ਚੌਕ ਦਾ ਨਾਂ ਬਦਲਣ ਦਾ ਮਤਾ ਰੱਖਿਆ ਸੀ, ਜਿਸਨੂੰ ਦੂਜੇ ਕੌਂਸਲਰਾਂ ਨੇ ਵੀ ਹਿਮਾਇਤ ਦਿੱਤੀ ਸੀ। ਮਤਾ ਪਾਸ ਹੋਣ ਤੋਂ ਬਾਅਦ ਸਾਰੀ ਕਾਗਜ਼ੀ ਕਾਰਵਾਈ ਪੂਰੀ ਹੌਣ ਤੋਂ ਬਾਅਦ ਹੁਣ ਹਕੀਕਤ ਰੂਪ ਵਿਚ ਇਸ ਚੌਕ ਨੂੰ ਡੋਲਫ਼ਿਨ ਤੋਂ ਬਦਲ ਕੇ ਗੁਰਮੁਖੀ ਚੌਕ ਕਰ ਦਿੱਤਾ ਗਿਆ ਹੈ। ਕੌਂਸਲਰ ਬਲਰਾਜ ਸਿੰਘ ਪੱਕਾ ਨੇ ਨਿਗਮ ਦੀ ਇਸ ਕਾਰਵਾਈ ਦਾ ਸਵਾਗਤ ਕਰਦਿਆਂ ਕਿਹਾ ਕਿ ‘‘ ਇਹ ਸੜਕ ਤਖ਼ਤ ਸ਼੍ਰੀ ਦਮਦਮਾ ਸਾਹਿਬ ਨੂੰ ਜਾਂਦੀ ਸੀ, ਜਿਸਦੇ ਚੱਲਦੇ ਉਨ੍ਹਾਂ ਦੇ ਮਨ ਵਿਚ ਇਸਦਾ ਨਾਂ ਬਦਲਣ ਬਾਰੇ ਵਿਚਾਰ ਆਇਆ ਸੀ ਤੇ ਨਿਗਮ ਨੇ ਵੀ ਉਸਦਾ ਸਾਥ ਦਿੱਤਾ ਤੇ ਹੁਣ ਇਸ ਚੌਕ ਦਾ ਨਾਂ ਬਦਲ ਕੇ ਗੁਰਮੁਖੀ ਚੌਕ ਹੋ ਗਿਆ ਹੈ। ’’