ਸਜ਼ਾ ਮਿਲਣ ਤੋਂ ਬਾਅਦ 12ਵੀਂ ਵਾਰ ਆਏ ਜੇਲ੍ਹ ਤੋਂ ਬਾਹਰ
ਸੁਨਾਰੀਆ/ਸਿਰਸਾ, 28 ਜਨਵਰੀ: ਸਾਧਵੀਆਂ ਨਾਲ ਬਲਾਤਕਾਰ ਅਤੇ ਪੱਤਰਕਾਰ ਛੱਤਰਪਤੀ ਦੇ ਕਤਲ ਮਾਮਲੇ ਵਿਚ ਸੁਨਾਰੀਆ ਜੇਲ੍ਹ ’ਚ 20 ਸਾਲ ਦੀ ਸਜ਼ਾ ਭੁਗਤ ਰਹੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁੜ ਪੈਰੋਲ ਮਿਲ ਗਈ ਹੈ। ਉਹ ਸਜ਼ਾ ਮਿਲਣ ਤੋਂ ਬਾਅਦ 12ਵੀਂ ਵਾਰ ਜੇਲ੍ਹ ਤੋਂ ਬਾਹਰ ਆਏ ਹਨ। ਮੰਲਗਵਾਰ ਸਵੇਰੇ ਕਰੀਬ ਸਾਢੇ ਪੰਜ ਵਜੇਂ ਭਾਰੀ ਸੁਰੱਖਿਆ ਹੇਠ ਉਨ੍ਹਾਂ ਨੂੰ ਜੇਲ੍ਹ ਵਿਚੋਂ ਬਾਹਰ ਲਿਆਂਦਾ ਗਿਆ।
ਇਹ ਵੀ ਪੜ੍ਹੋ ਅਕਾਲੀ ਦਲ ਦੀ ਭਰਤੀ ਲਈ ਸ਼੍ਰੀ ਅਕਾਲ ਤਖ਼ਤ ਵੱਲੋਂ ਬਣਾਈ ਕਮੇਟੀ ਦੇ ਹੱਕ ’ਚ ਮੁੜ ਡਟੇ ਜਥੇਦਾਰ
ਇਸ ਵਾਰ ਵੱਡੀ ਗੱਲ ਇਹ ਵੀ ਹੈਕਿ ਉਹ ਅਪਣੀ ਪੈਰੋਲ ਦੇ ਦੌਰਾਨ ਡੇਰਾ ਸਿਰਸਾ ਦੇ ਵਿਚ ਵੀ ਜਾਣ ਦੀ ਇਜ਼ਾਜਤ ਮਿਲੀ ਹੈ ਤੇ ਦਸਿਆ ਜਾ ਰਿਹਾ ਕਿ ਡੇਰਾ ਮੁਖੀ ਆਪਣੀ ਮੂੰਹ ਬੋਲੀ ਧੀ ਹਨੀਪ੍ਰੀਤ ਦੇ ਨਾਲ ਡੇਰਾ ਸਿਰਸਾ ਪੁੱਜ ਗਏ ਹਨ। ਇਸਤੋਂ ਪਹਿਲਾਂ ਉਹ ਯੂਪੀ ਦੇ ਡੇਰਾ ਬਾਗਪਤ ਦੇ ਬਰਨਾਵਾਂ ਵਿਚ ਹੀ ਪੈਰੋਲ ਕੱਟ ਕੇ ਵਾਪਸ ਮੁੜਦੇ ਰਹੇ ਹਨ। ਸਾਲ 2017 ਵਿਚ ਸਜ਼ਾ ਮਿਲਣ ਤੋਂ ਬਾਅਦ ਡੇਰਾ ਮੁਖੀ ਪਹਿਲੀ ਵਾਰ ਸਿਰਸਾ ਡੇਰੇ ਪੁੱਜੇ ਹਨ। ਉਨ੍ਹਾਂ ਇਸ ਵਾਰ 30 ਦਿਨਾਂ ਦੀ ਪੈਰੋਲ ਮਿਲੀ ਹੈ। ਜਿਸਦੇ ਵਿਚ 10 ਦਿਨ ਸਿਰਸਾ ਡੇਰਾ ਅਤੇ ਬਾਕੀ 20 ਦਿਨ ਉੱਤਰ ਪ੍ਰਦੇਸ਼ ਦੇ ਬਾਗਪਤ ਸਥਿਤ ਬਰਨਾਵਾ ਡੇਰਾ ਆਸ਼ਰਮ ਵਿੱਚ ਬਿਤਾਉਣ ਦੀ ਉਮੀਦ ਹੈ।
ਇਹ ਵੀ ਪੜ੍ਹੋ ਚੰਡੀਗੜ੍ਹ ਮੇਅਰ ਦੀ ਚੋਣ: ਸੁਪਰੀਮ ਕੋਰਟ ਦਾ ਸੇਵਾਮੁਕਤ ਜੱਜ ਹੋਵੇਗਾ ਨਿਗਰਾਨ, ਵੀਡੀਓਗ੍ਰਾਫ਼ੀ ਨਾਲ ਹੋਵੇਗੀ ਚੋਣ
ਦਸਣਾ ਬਣਦਾ ਹੈ ਕਿ ਇਸਨੂੰ ਸੰਯੋਗ ਕਹਿ ਲਿਆ ਜਾਵੇ ਜਾਂ ਕੁੱਝ ਹੋਰ ਪ੍ਰੰਤੂ ਹਰ ਵਾਰ ਡੇਰਾ ਮੁਖੀ ਨੂੰ ਪੈਰੋਲ ਕਿਸੇ ਨਾ ਕਿਸੇ ਵੱਡੀ ਚੋਣ ਦੇ ਨੇੜੇ ਹੀ ਮਿਲਦੀ ਹੈ ਅਤੇ ਇਸ ਵਾਰ ਵੀ ਭਾਜਪਾ ਤੇ ਆਪ ਲਈ ਜੀਣ-ਮਰਨ ਦਾ ਸਵਾਲ ਬਣ ਚੁੱਕੀ ਦਿੱਲੀ ਵਿਧਾਨ ਸਭਾ ਦੀ ਚੋਣ 5 ਫ਼ਰਵਰੀ ਨੂੰ ਹੋਣ ਜਾ ਰਹੀ ਹੈ। ਇਸਤੋਂ ਕੁੱਝ ਦਿਨ ਬਾਅਦ ਹਰਿਆਣਾ ਦੇ ਵਿਚ 8 ਨਗਰ ਨਿਗਮਾਂ ਤੇ ਢਾਈ ਦਰਜ਼ਨ ਦੇ ਕਰੀਬ ਨਗਰ ਕੋਂਸਲਾਂ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਜਿਸਦੇ ਚੱਲਦੇ ਇਸ ਪੈਰੋਲ ਦੀ ਸਿਆਸੀ ਗਲਿਆਰਿਆ ਵਿਚ ਚਰਚਾ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
Share the post "Delhi ਚੋਣਾਂ ਤੋਂ ਪਹਿਲਾਂ ਡੇਰਾ ਸਿਰਸਾ ਦੇ ਮੁਖੀ ਨੂੰ ਮੁੜ ਮਿਲੀ ਫ਼ਰਲੋ, ਪਹਿਲੀ ਵਾਰ ਪੁੱਜੇ ਡੇਰਾ ਸਿਰਸਾ"