ਬਠਿੰਡਾ, 31 ਅਕਤੂਬਰ: ਭਾਰਤੀ ਸਟੇਟ ਬੈਂਕ ਦੀ ਭਾਗੂ ਰੋਡ ਬਰਾਂਚ ਵਲੋਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਕੈਂਪਸ ਬਠਿੰਡਾ ਸਥਿਤ ਇੰਸਟੀਚਿਊਟ ਆਫ ਐਗਰੀਕਲਚਰ ਨੂੰ ਦਸ ਬੈਂਚ ਮੁਹੱਈਆ ਭੇਂਟ ਕੀਤੇ ਗਏ। ਇਸ ਸਮੇਂ ਬਰਾਂਚ ਮੈਨੇਜਰ ਕਮਲ ਕਾਂਤ ਕੁਕਰੇਜਾ ਅਤੇ ਡਿਪਟੀ ਮੈਨੇਜਰ ਸ੍ਰੀ ਗੁਲਸ਼ਨ ਕੁਮਾਰ ਵੀ ਹਾਜ਼ਰ ਸਨ। ਖੋਜ ਕੇਂਦਰ ਦੇ ਨਿਰਦੇਸ਼ਕ ਡਾ.ਕਰਮਜੀਤ ਸਿੰਘ ਸੇਖੋਂ ਨੇ ਸਟੇਟ ਬੈਂਕ ਅਦਾਰੇ ਅਤੇ ਬੈਂਕ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਇੰਸਟੀਚਿਊਟ ਆਫ ਐਗਰੀਕਲਚਰ ਵਿਖੇ ਛੇ ਸਾਲਾ ਡਿਗਰੀ ਕੋਰਸ ਬੀ.ਐਸ.ਸੀ. (10+2+4) ਦੇ ਪਹਿਲੇ ਦੋ ਸਾਲਾਂ ਦੀ ਪੜਾਈ ਲਈ 120 ਬੱਚਿਆਂ ਦਾ ਬੈਚ ਪੜ ਰਿਹਾ ਹੈ।
ਡਿਪਟੀ ਕਮਿਸ਼ਨਰ, ਡੀਆਈਜੀ ਤੇ ਐਸਐਸਪੀ ਨੇ ਦਿੱਤੀਆਂ ਜ਼ਿਲ੍ਹਾ ਵਾਸੀਆਂ ਨੂੰ ਦੀਵਾਲੀ ਦੀਆਂ ਮੁਬਾਰਕਾਂ
ਇਸਤੋਂ ਇਲਾਵਾ ਮਿੱਟੀ-ਪਾਣੀ ਪਰਖ ਕਰਵਾਉਣ, ਬੀਜ ਤੇ ਫਲਦਾਰ ਬੂਟੇ ਲੈਣ ਦੇ ਨਾਲ ਨਾਲ ਖੇਤੀਬਾੜੀ ਸੰਬੰਧੀ ਤਕਨੀਕੀ ਜਾਣਕਾਰੀ ਲੈਣ ਲਈ ਹਰ ਰੋਜ ਸੈਂਕੜੇ ਕਿਸਾਨ ਆਉਦੇ ਹਨ ।ਇਸ ਲਈ ਅਦਾਰੇ ਵਲੋਂ ਮੁਹੱਈਆ ਕਰਵਾਏ ਗਏ ਬੈਂਚਾਂ ਨਾਲ ਆਮ ਲੋਕਾਂ ਨੂੰ ਬੈਠਣ ਦੀ ਸਹੂੁਲਤ ਹੋਵੇਗੀ। ਇਸ ਦੌਰਾਨ ਖੇਤਰੀ ਖੋਜ ਕੇਂਦਰ ਦੇ ਪ੍ਰਮੁੱਖ ਸਾਇੰਸਦਾਨ (ਕਪਾਹ) ਡਾ. ਪਰਮਜੀਤ ਸਿੰਘ, ਪ੍ਰਮੁੱਖ ਖੇਤੀ ਅਰਥ ਵਿ ਗਿਆਨੀ ਡਾ ਗੁਰਜਿੰਦਰ ਸਿੰਘ ਰੋਮਾਣਾ , ਡਾ ਸੁਦੀਪ ਮਲਿਕ ਅਤੇ ਸਮੂਹ ਸਟਾਫ ਨੇ ਵੀ ਬੈਂਕ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕੀਤਾ।
Share the post "ਭਾਰਤੀ ਸਟੇਟ ਬੈਂਕ ਵਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕੈਂਪਸ ਬਠਿੰਡਾ ਨੂੰ ਭੇਂਟ ਕੀਤੇ ਬੈਂਚ"