ਜ਼ਿਲ੍ਹੇ ’ਚ 24928 ਲਾਭਪਾਤਰੀ ਰਜਿਸਟਰਡ
643 ਲਾਭਪਾਤਰੀਆਂ ਨੂੰ 1,53,15,849 ਰੁਪਏ ਦਾ ਦਿੱਤਾ ਲਾਹਾ
Bathinda News:ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਅਧੀਨ ਆਉਂਦੇ ਵੱਖ-ਵੱਖ ਵਿਭਾਗਾਂ ਵਲੋਂ ਆਮ ਲੋਕਾਂ ਦੀ ਭਲਾਈ ਲਈ ਵੱਖੋਂ-ਵੱਖਰੀਆਂ ਲੋਕ ਭਲਾਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਇਨ੍ਹਾਂ ਸਕੀਮਾਂ ਦਾ ਆਮ ਲੋਕਾਂ ਨੂੰ ਪੂਰਨ ਲਾਭ ਦਿੱਤਾ ਜਾ ਰਿਹਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਸਾਂਝੀ ਕੀਤੀ।ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਸਕੀਮਾਂ ਦੀ ਲੜੀ ਤਹਿਤ ਕਿਰਤ ਵਿਭਾਗ ਵਲੋਂ ਜ਼ਿਲ੍ਹੇ ਵਿੱਚ ਕੁੱਲ 24928 ਲਾਭਪਾਤਰੀਆਂ ਦੀ ਰਜਿਸਟ੍ਰੇਸ਼ਨ ਕੀਤੀ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ 1 ਜਨਵਰੀ 2024 ਤੋਂ ਲੈ ਕੇ 31 ਜਨਵਰੀ 2025 ਤੱਕ 643 ਲਾਭਪਾਤਰੀਆਂ ਨੂੰ 1 ਕਰੋੜ 53 ਲੱਖ 15 ਹਜ਼ਾਰ 849 ਰੁਪਏ ਦਾ ਲਾਭ ਦਿੱਤਾ ਗਿਆ ਹੈ।ਇਸ ਮੌਕੇ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਯੋਗ ਲਾਭਪਾਤਰੀ ਕਿਰਤ ਵਿਭਾਗ ਵਿੱਚ ਰਜਿਸਟ੍ਰੇਸ਼ਨ ਕਰਵਾ ਕੇ ਵਿਭਾਗ ਦੁਆਰਾ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਵੱਧ ਤੋਂ ਵੱਧ ਲਾਹਾ ਲੈ ਕੇ ਸਕਦੇ ਹਨ।
ਇਹ ਵੀ ਪੜ੍ਹੋ ਪੰਜਾਬ ਪੁਲਿਸ ਨੇ ਸਰਹੱਦ ਪਾਰੋਂ ਚਲ ਰਹੇ ਨਸ਼ਾ ਤਸਕਰੀ ਰੈਕੇਟ ਦਾ ਕੀਤਾ ਪਰਦਾਫਾਸ਼; 10 ਕਿਲੋ ਹੈਰੋਇਨ ਸਮੇਤ ਇੱਕ ਵਿਅਕਤੀ ਕਾਬੂ
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਲੇਬਰ ਇੰਸਪੈਕਟਰ ਮੈਡਮ ਇੰਦਰਪ੍ਰੀਤ ਕੌਰ ਨੇ ਦੱਸਿਆ ਕਿ ਸਰਕਲ ਬਠਿੰਡਾ ’ਚ 432 ਵੱਖ-ਵੱਖ ਲਾਭਪਾਤਰੀਆਂ ਨੂੰ ਕੁੱਲ 10264224 ਰੁਪਏ, ਸਰਕਲ ਰਾਮਪੁਰਾ ਫੂਲ ’ਚ 129 ਲਾਭਪਾਤਰੀਆਂ ਨੂੰ 2523000 ਰੁਪਏ, ਸਰਕਲ ਮੌੜ ਦੇ 60 ਲਾਭਪਾਤਰੀਆਂ ਨੂੰ 1844625 ਰੁਪਏ ਅਤੇ ਸਰਕਲ ਤਲਵੰਡੀ ਸਾਬੋ ’ਚ 22 ਲਾਭਪਾਤਰੀਆਂ ਨੂੰ 684000 ਰੁਪਏ ਦਾ ਲਾਭ ਦਿੱਤਾ ਗਿਆ ਹੈ।ਇਸ ਦੌਰਾਨ ਲੇਬਰ ਇੰਸਪੈਕਟਰ ਨੇ ਕਿਰਤ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਵਧੇਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਬਿਲਡਿੰਗ ਐਂਡ ਅਦਰ ਕੈਸਟ੍ਰਕਸ਼ਨ ਵਰਕਰਜ਼ ਵੈੱਲਫੇਅਰ ਬੋਰਡ ਅਧੀਨ ਰਾਜ ਮਿਸਤਰੀ, ਤਰਖਾਣ, ਵੈਲਡਰ, ਇਲੈਕਟ੍ਰੀਸ਼ਨ, ਸੀਰਵਮੈਨ, ਮਾਰਬਲ-ਟਾਇਲਾਂ ਲਗਾਉਣ ਵਾਲੇ, ਫਰਸ਼ ਰਗੜਾਈ ਵਾਲੇ, ਪੇਂਟਰ, ਪੀ.ਓ.ਪੀ ਕਰਨ ਵਾਲੇ, ਸੜਕਾਂ ਬਣਾਉਣ ਵਾਲੇ, ਇਮਾਰਤਾਂ ਅਤੇ ਹੋਰ ਬਣੀਆਂ ਬਿਲਡਿੰਗਾਂ ਨੂੰ ਢਾਹੁਣ ਵਾਲੇ, ਮੁਰੰਮਤ ਅਤੇ ਰੱਖ ਰਖਾਓ ਕਰਨ ਵਾਲੇ, ਭੱਠਿਆਂ ਉੱਤੇ ਕੰਮ ਕਰਨ ਵਾਲੇ ਪਥੇਰ ਕਿਰਤੀ ਆਦਿ ਬੋਰਡ ਦੇ ਲਾਭਪਾਤਰੀ ਬਣ ਸਕਦੇ ਹਨ।ਉਨ੍ਹਾਂ ਕਿਹਾ ਕਿ ਇਨ੍ਹਾਂ ਭਲਾਈ ਸਕੀਮਾਂ ਦਾ ਲਾਭ ਲੈਣ ਲਈ ਉਸਾਰੀ ਕਿਰਤੀਆਂ ਦੀ ਉਮਰ ਘੱਟੋ-ਘੱਟ 18 ਤੋਂ 60 ਸਾਲ ਹੋਣੀ ਚਾਹੀਦੀ ਹੈ। ਪਿਛਲੇ ਸਾਲ (12 ਮਹੀਨਿਆਂ) ਦੌਰਾਨ ਨਿਰਮਾਣ ਕਾਰਜਾਂ/ਉਸਾਰੀ ਕੰਮਾਂ ਵਿੱਚ ਘੱਟੋ-ਘੱਟ 90 ਦਿਨ ਕੰਮ ਕੀਤਾ ਹੋਵੇ।
ਇਹ ਵੀ ਪੜ੍ਹੋ ਦੇਸ਼ ਦੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਸੰਭਾਲਿਆ ਅਹੁੱਦਾ
ਉਨ੍ਹਾਂ ਇਹ ਵੀ ਕਿਹਾ ਕਿ ਭਲਾਈ ਸਕੀਮਾਂ ਦਾ ਲਾਭ ਲੈਣ ਲਈ ਬੋਰਡ ਦੇ ਵੈਬ ਪੋਰਟਲ bocw.punjab.gov.in ਦੇ ਪੂਰੇ ਨੈੱਟਵਰਕ ਨੂੰ ਪੰਜਾਬ ਸੇਵਾ ਪੋਰਟਲ ਨਾਲ ਜੋੜ ਦਿੱਤਾ ਗਿਆ ਹੈ, ਜਿਸ ਦੇ ਨਤੀਜੇ ਵੱਜੋਂ ਹੁਣ ਉਸਾਰੀ ਕਿਰਤੀ ਆਪਣੇ ਨਜਦੀਕੀ ਸੇਵਾ ਕੇਂਦਰਾਂ ਤੋਂ ਅਰਜ਼ੀਆਂ ਜਮ੍ਹਾਂ ਕਰ ਸਕਦੇ ਹਨ।ਲੇਬਰ ਇੰਸਪੈਕਟਰ ਨੇ ਇਹ ਵੀ ਕਿਹਾ ਕਿ ਪੰਜਾਬ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵਰਕਰਜ਼ ਵੈੱਲਫੇਅਰ ਬੋਰਡ, ਕਿਰਤ ਵਿਭਾਗ ਦੀ ਨਵੀਂ ਮੋਬਾਇਲ ਐੱਪ Punjab Kirti Sahayak (ਪੰਜਾਬ ਕਿਰਤੀ ਸਹਾਇਕ) ਦੁਆਰਾ ਲਾਭਪਾਤਰੀ ਕਿਸੇ ਵੀ ਸਮੇਂ ਆਪਣੀ ਰਜ਼ਿਟਰੇਸ਼ਨ ਕਰਵਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇੱਕ ਉਸਾਰੀ ਮਜ਼ਦੂਰ ਰਜ਼ਿਸਟ੍ਰੇਸ਼ਨ ਫੀਸ ਵੱਜੋਂ 25 ਰੁਪਏ (ਜਿੰਦਗੀ ਵਿੱਚ ਇੱਕ ਵਾਰ) ਅਤੇ 10 ਰੁਪਏ ਪ੍ਰਤੀ ਮਹੀਨਾ ਯੋਗਦਾਨ ਫੀਸ ਵੱਜੋਂ ਜਮ੍ਹਾਂ ਕਰਵਾ ਕੇ ਅਤੇ ਬਿਨੈ-ਪੱਤਰ ਨੰਬਰ 27 ਅਤੇ 28 ਨੂੰ ਭਰ ਕੇ ਬੋਰਡ ਦਾ ਮੈਂਬਰ ਬਣ ਸਕਦਾ ਹੈ। ਇੱਕ ਸਮੇਂ ਵਿੱਚ ਇੱਕ ਵਿਅਕਤੀ ਘੱਟੋ ਘੱਟ 1 ਸਾਲ (145/-p.a.) ਦੀ ਮਿਆਦ ਲਈ ਆਪਣੇ ਆਪ ਨੂੰ ਰਜਿਸਟਰ ਕਰਵਾ ਸਕਦਾ ਹੈ। ਰਜਿਸਟਰਡ ਵਰਕਰ ਨੂੰ ਬੋਰਡ ਦਾ ਲਾਭਪਾਤਰੀ ਕਿਹਾ ਜਾਂਦਾ ਹੈ।ਉਨ੍ਹਾਂ ਕਿਹਾ ਕਿ ਕਿਰਤੀ ਅਤੇ ਉਸਦੇ ਪੂਰੇ ਪਰਿਵਾਰ ਦੇ ਆਧਾਰ ਕਾਰਡ, ਜਨਮ ਮਿਤੀ ਦਾ ਸਬੂਤ, ਪੂਰੇ ਪਰਿਵਾਰ ਦੀ ਪਾਸਪੋਰਟ ਸਾਈਜ ਫੋਟੋ, ਬੈਂਕ ਖਾਤੇ ਦੀ ਫੋਟੋ ਕਾਪੀ, ਕਿਰਤੀ ਦੇ ਹਸਤਾਖਰ, ਫਾਰਮ ਨੰਬਰ 27, 28 ਤੇ 29 ਆਦਿ ਲੋੜੀਂਦੇ ਦਸਤਾਵੇਜ਼ਾਂ ਜ਼ਰੂਰਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਹਲਕੇ ਦੇ ਨਜਦੀਕੀ ਸੇਵਾ ਕੇਂਦਰ/ਦਫ਼ਤਰ ਸਹਾਇਕ ਕਿਰਤ ਕਮਿਸ਼ਨਰ ਜਾਂ ਕਿਰਤ ਇੰਸਪੈਕਟਰ/ਲੇਬਰ ਇਨਫੋਰਸਮੈਂਟ ਅਫਸਰ ਨਾਲ ਸੰਪਰਕ ਕਰ ਸਕਦੇ ਹਨ।
ਇਹ ਵੀ ਪੜ੍ਹੋ ਫ਼ਰੀਦਕੋਟ ਤੋਂ ਬਾਅਦ ਮੁਕਤਸਰ ’ਚ ਵੀ ਬੱਸ ਪਲਟੀ, ਦਰਜ਼ਨਾਂ ਸਵਾਰੀਆਂ ਹੋਈਆਂ ਜਖ਼ਮੀ
ਪ੍ਰੰਜੀਕ੍ਰਿਤ ਉਸਾਰੀ ਕਿਰਤੀਆ ਨੂੰ ਦਿੱਤੇ ਜਾਣ ਵਾਲੇ ਲਾਭ
ਵਜ਼ੀਫਾ ਸਕੀਮ : ਇਸ ਸਕੀਮ ਦੇ ਅਧੀਨ ਉਸਾਰੀ ਕਿਰਤੀਆਂ ਦੇ ਬੱਚਿਆਂ ਨੂੰ ਸਾਲਾਨਾ ਵਜ਼ੀਫਾ ਪਹਿਲੀ ਜਮਾਤ ਤੋਂ ਉੱਚ ਸਿੱਖਿਆ ਤੱਕ 3000/- ਰੁਪਏ ਤੋਂ 80,000/- ਰੁਪਏ ਤੱਕ ਦਿੱਤਾ ਜਾਂਦਾ ਹੈ।
ਸ਼ਗਨ ਸਕੀਮ : ਉਸਾਰੀ ਕਿਰਤੀ ਦੀ ਦੋ ਲੜਕੀਆਂ ਤੱਕ ਦੇ ਵਿਆਹ ਲਈ ਸ਼ਗਨ ਸਕੀਮ ਵਜੋਂ 51,000/- ਰੁਪਏ ਦੀ ਰਾਸ਼ੀ ਦਿੱਤੀ ਜਾਂਦੀ ਹੈ।
ਪ੍ਰਸੂਤਾ ਲਾਭ ਸਕੀਮ : ਇਸਤਰੀ ਕਿਰਤੀ ਨੂੰ ਬੱਚੇ ਦੇ ਜਨਮ ਸਮੇਂ 21,000/-ਰੁਪਏ ਅਤੇ ਪੁਰਸ਼ ਕਿਰਤੀ ਨੂੰ 5000/- ਰੁਪਏ ਪ੍ਰਤੀ ਬੱਚਾ (ਵੱਧ ਤੋਂ ਵੱਧ 2 ਬੱਚਿਆਂ ਲਈ) ਦਾ ਪ੍ਰਸੂਤਾ ਲਾਭ ਦਿੱਤਾ ਜਾਂਦਾ ਹੈ।
ਬਾਲੜੀ ਤੋਹਫਾ ਸਕੀਮ : ਇਸ ਸਕੀਮ ਅਧੀਨ ਕਿਰਤੀ ਦੀ ਲੜਕੀ (ਦੋ ਲੜਕੀਆਂ ਤੱਕ) ਦੇ ਜਨਮ ਤੇ 75000/- ਰੁਪਏ ਦੀ ਐੱਫ.ਡੀ. ਬਣਾ ਕੇ ਦਿੱਤੀ ਜਾਂਦੀ ਹੈ।
ਐਕਸ ਗ੍ਰੇਸ਼ੀਆ ਸਕੀਮ : ਰਜਿਸਟਰਡ ਉਸਾਰੀ ਕਿਰਤੀ ਦੀ ਦੁਰਘਟਨਾ ਵਿੱਚ ਮੌਤ ਹੋਣ ਵਜੋਂ 4,00,000/- ਰੁਪਏ, ਕੁਦਰਤੀ ਮੌਤ ਵਜੋਂ 2,00,000/- ਰੁਪਏ ਅਤੇ ਅਪੰਗਤਾ ਦੀ ਸੂਰਤ ਵਿੱਚ (ਘੱਟੋਂ-ਘੱਟ 25 ਫੀਸਦੀ) 4,000/- ਰੁਪਏ ਹਰ 1 ਫੀਸਦੀ ਅਪੰਗਤਾ ਲਈ।
ਦਾਹ ਸੰਸਕਾਰ ਸਕੀਮ : ਕਿਰਤੀਆਂ ਅਤੇ ਪਰਿਵਾਰਕ ਮੈਂਬਰਾਂ ਲਈ ਦਾਹ ਸੰਸਕਾਰ ਲਈ 20,000/- ਰੁਪਏ ਦੀ ਵਿਤੀ ਸਹਾਇਤਾ ਦਿੱਤੀ ਜਾਂਦੀ ਹੈ।
ਕਿੱਤੇ ਨਾਲ ਸਬੰਧਤ ਬਿਮਾਰੀਆਂ ਦੇ ਇਲਾਜ ਲਈ : ਕਿਰਤੀਆਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਵਾਸਤੇ ਕਿੱਤੇ ਨਾਲ ਸਬੰਧਤ ਬਿਮਾਰੀਆਂ ਦੇ ਇਲਾਜ ਲਈ 1,00,000/- ਰੁਰਏ ਤੱਕ ਦਿੱਤੇ ਜਾਂਦੇ ਹਨ।
ਜਨਰਲ ਸਰਜਰੀ : ਕਿਰਤੀ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਲਈ ਜਨਰਲ ਸਰਜਰੀ ਵਾਸਤੇ ਵੱਧ ਤੋਂ ਵੱਧ 50,000/- ਰੁਪਏ ਦਿੱਤੇ ਜਾਂਦੇ ਹਨ।
ਇਹ ਵੀ ਪੜ੍ਹੋ ਮੁਕਤਸਰ ਪੁਲਿਸ ਵੱਲੋਂ ਟਰਾਂਸਫਾਰਮਰਾਂ ਦੀ ਚੋਰੀ ਕਰਨ ਵਾਲੇ ਗਿਰੋਹ ਦੇ ਮੈਂਬਰਾਂ ਨੂੰ ਤਾਂਬੇ ਅਤੇ ਮੋਟਰਸਾਈਕਲ ਸਮੇਤ ਕੀਤਾ ਕਾਬੂ
ਐਨਕਾਂ, ਦੰਦ ਅਤੇ ਸੁਣਨ ਯੰਤਰ : ਕਿਰਤੀ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਲਈ ਐਨਕਾਂ, ਦੰਦ ਅਤੇ ਸੁਣਨ ਯੰਤਰ ਲਗਾਉਣ ਲਈ ਕ੍ਰਮਵਾਰ 800, 5000 ਅਤੇ 6000/- ਰੁਪਏ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ।
ਯਾਤਰਾ ਭੱਤਾ (ਐੱਲ.ਟੀ.ਸੀ.) : ਉਸਾਰੀ ਕਿਰਤੀਆਂ ਨੂੰ ਧਾਰਮਿਕ/ਇਤਿਹਾਸਕ ਸਥਾਨ ਅਤੇ ਆਪਣੇ ਹੋਮ ਟਾਊਨ ਜਾਣ ਲਈ 3 ਸਾਲਾਂ ਵਿੱਚ 1 ਵਾਰ ਯਾਤਰਾ ਭੱਤਾ 10,000/- ਰੁਪਏ ਦਿੱਤਾ ਜਾਂਦਾ ਹੈ।
ਪੈਨਸ਼ਨ ਸਕੀਮ : ਕਿਰਤੀਆਂ ਨੂੰ 60 ਸਾਲ ਉਮਰ ਪੂਰੀ ਕਰਨ ਉਪਰੰਤ 3,000/- ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਂਦੀ ਹੈ। ਰਜਿਸਟਰਡ ਉਸਾਰੀ ਕਿਰਤੀ ਦੀ ਮੌਤ ਹੋਣ ਉਪਰੰਤ ਉਸਦੀ ਵਿਧਵਾ ਨੂੰ 1500/- ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਂਦੀ ਹੈ।
ਮਾਨਸਿਕ ਰੋਗਾਂ ਜਾਂ ਅਪੰਗ ਬੱਚਿਆਂ ਲਈ ਸਕੀਮ : ਮਾਨਸਿਕ ਰੋਗਾਂ ਜਾਂ ਅਪੰਗਤਾ ਨਾਲ ਗ੍ਰਸਤ ਬੱਚਿਆਂ ਦੀ ਸਾਂਭ ਸੰਭਾਲ ਵਾਸਤੇ 24,000/- ਰੁਪਏ ਸਾਲਾਨਾ ਦਿੱਤੇ ਜਾਂਦੇ ਹਨ।
ਕੁਦਰਤੀ ਆਪਦਾ ਤਹਿਤ ਮਿਲਣ ਵਾਲੀ ਰਾਸ਼ੀ : ਪੰਜੀਕ੍ਰਿਤ ਉਸਾਰੀ ਕਿਰਤੀਆਂ ਨੂੰ ਕੁਦਰਤੀ ਆਪਦਾ ਕਾਰਨ ਘਰ ਜਾਂ ਸੰਪਤੀ ਦੇ ਨੁਕਸਾਨ ਹੋਣ ਤੇ 1,00,000/- ਰੁਪਏ ਤੱਕ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ।
ਸਕਿੱਲ ਡਿਵੈਲਪਮੈਂਟ ਸਕੀਮ : ਉਸਾਰੀ ਕਿਰਤੀਆਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਸਕਿੱਲ ਡਿਵੈਲਪਮੈਂਟ ਦੀ ਟ੍ਰੇਨਿੰਗ ਕਰਨ ਤੇ 85/- ਰੁਪਏ ਪ੍ਰਤੀ ਘੰਟੇ ਦੇ ਹਿਸਾਬ ਨਾਲ ਰਕਮ ਦਿੱਤੀ ਜਾਂਦੀ ਹੈ।
ਟੂਲਕਿੱਟ ਸਕੀਮ : ਟੂਲਜ਼ (ਔਜਾਰ) ਖਰੀਦਣ ਲਈ 10,000/- ਰੁਪਏ ਤੱਕ ਦਾ ਲਾਭ ਦਿੱਤਾ ਜਾਂਦਾ ਹੈ।
ਪੜ੍ਹਾਈ ਅਤੇ ਖੇਡਾਂ ਵਿੱਚ ਬਲਾਘਾਯੋਗ ਪ੍ਰਦਰਸ਼ਨ ਕਰਨ ’ਤੇ : 75 ਫੀਸਦੀ ਤੋਂ ਵੱਧ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ 11,000/- ਰੁਪਏ ਅਤੇ ਖੇਡਾਂ ਵਿੱਚ ਮੈਡਲ ਲਿਆਉਣ ਵਾਲੇ ਬੱਚਿਆਂ ਨੂੰ 11,000/- ਰੁਪਏ ਤੋਂ 51,000/- ਰੁਪਏ ਉਤਸ਼ਾਹ ਰਾਸ਼ੀ ਦੇ ਰੂਪ ਵਿੱਚ ਦਿੱਤੇ ਜਾਂਦੇ ਹਨ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਸੂਬਾ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਦਾ ਲਾਭਪਾਤਰੀ ਲੈ ਰਹੇ ਹਨ ਲਾਹਾ:ਡਿਪਟੀ ਕਮਿਸ਼ਨਰ"