Punjabi Khabarsaar
ਬਠਿੰਡਾ

ਬਾਦਲਾਂ ਦੇ ਗੜ ’ਚ ਭਗਵੰਤ ਮਾਨ ਨੇ ਮੁੜ ਪਾਈ ਕਿੱਕਲੀ

ਕਿਹਾ, ‘ਕਿੱਕਲੀ ਕਲੀਰ ਦੀ, ਬੁਰੀ ਹਾਲਤ ਸੁਖਬੀਰ ਦੀ’
ਗੁਰਮੀਤ ਸਿੰਘ ਖੁੱਡੀਆਂ ਨੂੰ ਜਿਤਾਉਣ ਦੀ ਕੀਤੀ ਅਪੀਲ
ਬਠਿੰਡਾ, 21 ਮਈ (ਸੁਖਜਿੰਦਰ ਮਾਨ): ਬਾਦਲਾਂ ਦਾ ਗੜ ਕਹੇ ਜਾਂਦੇ ਬਠਿੰਡਾ ਲੋਕ ਸਭਾ ਹਲਕੇ ਦੇ ਵਿੱਚ ਅੱਜ ਮੁੜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿੱਕਲੀ ਪਾਈ ਹੈ। ਬਠਿੰਡਾ ਲੋਕ ਸਭਾ ਹਲਕੇ ਤੋਂ ਪਾਰਟੀ ਉਮੀਦਵਾਰ ਗੁਰਮੀਤ ਸਿੰਘ ਖੁੱਡੀਆ ਦੇ ਹੱਕ ਵਿਚ ਪਿੰਡ ਨਰੂਆਣਾ ਵਿਖੇ ਇੱਕ ਭਰਵੀਂ ਚੋਣ ਰੈਲੀ ਨੂੰ ਸੰਬੋਧਨ ਕਰਨ ਪੁੱਜੇ ਭਗਵੰਤ ਮਾਨ ਨੇ ਬਾਦਲ ਪਰਿਵਾਰ ਤੇ ਸਿਆਸੀ ਰਗੜੇ ਲਗਾਉਂਦਿਆਂ ਕਿਹਾ ਕਿ ‘‘ਕਿੱਕਲੀ ਕਲੀਅਰ ਦੀ, ਬੁਰੀ ਹਾਲਤ ਸੁਖਬੀਰ ਦੀ! ਸਮਝ ਕੁਝ ਆਵੇ ਨਾ, ਵੋਟ ਕੋਈ ਥਿਆਵੇ ਨਾ! ਮੱਖੀ ਉੱਡੇ ਨਾ ਪਿੰਡੇਂ ਤੋਂ, ਸੀਟ ਫ਼ਸ ਗਈ ਬਠਿੰਡੇ ਤੋਂ। ’’ ਇਸ ਮੌਕੇ ਭਗਵੰਤ ਮਾਨ ਨੇ ਜਿੱਥੇ ਆਪਣੀ ਸਰਕਾਰ ਵੱਲੋਂ ਪਿਛਲੇ ਸਭਾ ਦੋ ਸਾਲਾਂ ਵਿੱਚ ਕੀਤੇ ਕੰਮਾਂ ਦਾ ਵਿਖਿਆਨ ਕੀਤਾ, ਉਥੇ ਨਾਲ ਹੀ ਆਪਣੇ ਪੁਰਾਣੇ ਲਹਿਜੇ ਦੇ ਵਿੱਚ ਕਾਂਗਰਸ ਤੇ ਖਾਸ ਤੌਰ ’ਤੇ ਬਾਦਲ ਪਰਿਵਾਰ ਉੱਪਰ ਜੰਮ ਕੇ ਸਿਆਸੀ ਨਿਸ਼ਾਨੇ ਲਗਾਏ।

ਭਾਜਪਾ ਨਾਲ ਸਬੰਧਤ ਰਹੇ ਦੋ ਵਾਰ ਦੇ ਸਾਬਕਾ ਵਿਧਾਇਕ ਹੋਏ ‘ਆਪ’ ਵਿਚ ਸ਼ਾਮਲ

ਕਾਂਗਰਸ ਪਾਰਟੀ ਦੀ ਮੌਜੂਦਾ ਹਾਲਾਤ ’ਤੇ ਵਿਅੰਗ ਕਸਦਿਆ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਦਾ ਹਮੇਸ਼ਾ ਇਤਿਹਾਸ ਰਿਹਾ ਹੈ ਕਿ ਕਾਂਗਰਸੀ ਹੀ ਕਾਂਗਰਸੀ ਨੂੰ ਮਾਂਜਦੇ ਹਨ ਅਤੇ ਇਸ ਵਾਰ ਵੀ ਇੱਕ ਦੂਜੇ ਦੇ ਨਾਲ ਲੜਕੇ ਸਿਆਸੀ ਤੌਰ ’ਤੇ ਮਰ ਜਾਣਗੇ। ਗੁਰਮੀਤ ਸਿੰਘ ਖੁੱਡੀਆਂ ਦੀ ਤਾਰੀਫ਼ ਕਰਦਿਆਂ ਉਹਨਾਂ ਕਿਹਾ ਕਿ ਸਾਲ 2022 ਦੇ ਵਿੱਚ ਵੀ ਇਸ ਨਿਮਾਣੇ ਜਿਹੇ ਬੰਦੇ ਨੇ ਬਾਦਲਾਂ ਦਾ ਕਿਲਾ ਢਾਹਿਆ ਸੀ ਤੇ ਹੁਣ ਛੋਟੀ ਜਿਹੀ ਕਲੀ ਰਹਿ ਗਈ ਹੈ ਜਿਸਨੂੰ ਇਸ ਵਾਰ ਢਾਹ ਦਿੱਤਾ ਜਾਵੇਗਾ। ਇਸ ਦੌਰਾਨ ਭਗਵੰਤ ਮਾਨ ਵੱਲੋਂ ਅਪਣੇ ਅੰਦਾਜ਼ ਵਿਚ ਬਾਦਲ ਪ੍ਰਵਾਰ ’ਤੇ ਸ਼ਾਇਰਾਨਾ ਹਮਲਾ ਕਰਦਿਆਂ ਕਿੱਕਲੀ ਸੁਣਾਈ, ਜਨ ਸਭਾ ਵਿੱਚ ਹਜ਼ਾਰਾਂ ਲੋਕਾਂ ਦੀ ਭੀੜ ਨੇ ਕਿੱਕਲੀ ਨੂੰ ਦੂਜੀ ਵਾਰ ਸੁਣਾਉਣ ਦੀ ਮੰਗ ਕੀਤੀ। ਜਿਸ’ਤੇ ਮਾਨ ਨੇ ਕਿਕਲੀ ਦਾ ਦੂਜਾ ਭਾਗ ਸੁਣਾਉਂਦਿਆਂ ਕਿਹਾ

ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਬੀਰ ਦੀ
ਸਮਝ ਕੁਝ ਆਵੇ ਨਾ
ਵੋਟ ਕੋਈ ਥਿਆਵੇ ਨਾ
ਮੱਖੀ ਉੱਡੇ ਨਾ ਪਿੰਡੇ ਤੋਂ
ਸੀਟ ਫਸ ਗਈ ਬਠਿੰਡੇ ਤੋਂ
ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਬੀਰ ਦੀ
ਕੰਮ ਕੀਤੇ ਭਗਵੰਤ ਨੇ
ਸਾਡੀ ਪਾਰਟੀ ਦਾ ਅੰਤ ਨੇ
ਭ੍ਰਿਸ਼ਟਾਚਾਰੀਆਂ ਨੂੰ ਕੋਈ ਢਿੱਲ ਨੀ
ਬਿਜਲੀ ਦਾ ਕੋਈ ਬਿੱਲ ਨੀ
ਕੱਸੀਆਂ ‘ਚ ਪਾਣੀ ਐ
ਨੌਕਰੀਆਂ ਦੇਣ ਵਾਲੀ ਲੰਮੀ ਕਹਾਣੀ ਐ
ਲੋਕ ਉਦੋਂ ਸਾਨੂੰ ਚਾਹੁੰਦੇ ਸੀ
ਜਿੰਨਾ ਚਿਰ ਵੱਡੇ ਬਾਦਲ ਸਾਹਿਬ ਜਿਉਂਦੇ ਸੀ
ਉਹ ਤੋਂ ਬਾਅਦ ਨਾ ਸਮਝੀ ਨਾ ਸੋਚੀ ਐ
ਅਕਾਲੀ ਦਲ ਦੀ ਫੱਟੀ ਫਿਰ ਸਾਲੇ-ਜੀਜੇ ਨੇ ਪੋਚੀ ਐ
ਮੇਰਾ ਸੁੱਕੀ ਜਾਵੇ ਖ਼ੂਨ ਵੇ
ਨਾਲੇ ਉੱਡੀ ਜਾਏ ਸਕੂਨ ਵੇ
ਜਿਉਂ-ਜਿਉਂ ਨੇੜੇ ਆਈ ਜਾਵੇ ਵੋਟਾਂ ਵਾਲੀ 1 ਜੂਨ ਵੇ
ਅਸੀਂ ਬੜੀ ਮੌਜ ਲੁੱਟੀ ਐ
ਘੁੱਗੀ ਛਿੱਤਰ ਨਾਲ ਕੁੱਟੀ ਐ
ਹੁਣ ਜੜ੍ਹ ਸਾਡੀ ਮਾਨ ਨੇ ਪੁੱਟੀ ਐ
ਲੈ ਰਾਜਨੀਤੀ ਵਿੱਚੋਂ ਐਤਕੀਂ ਬਾਦਲ ਪਰਿਵਾਰ ਦੀ ਛੁੱਟੀ ਆ

ਸ: ਮਾਨ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਪੰਜਾਬ ਨੂੰ ਅੰਗਰੇਜ਼ਾਂ ਅਤੇ ਮੁਗ਼ਲਾਂ ਵਾਂਗ ਲੁੱਟਿਆ। ਅੰਗਰੇਜ਼ ਅਤੇ ਮੁਗ਼ਲ ਦੇਸ਼ ਨੂੰ ਲੁੱਟਣ ਲਈ ਆਏ ਸਨ, ਇਸ ਲਈ ਅਸੀਂ ਇਸ ਗੱਲ ਤੋਂ ਘੱਟ ਦੁਖੀ ਹਾਂ, ਪਰ ਬਾਦਲ ਪਰਿਵਾਰ ਨੇ ਸੇਵਾ ਅਤੇ ਧਰਮ ਦੇ ਨਾਂ ’ਤੇ ਪੰਜਾਬ ਨੂੰ ਲੁੱਟਿਆ, ਇਸ ਲਈ ਪੰਜਾਬ ਦੇ ਲੋਕ ਉਨ੍ਹਾਂ ਨੂੰ ਕਦੇ ਮੁਆਫ਼ ਨਹੀਂ ਕਰਨਗੇ। ਮਾਨ ਨੇ ਕਿਹਾ ਕਿ ਇਸ ਚੋਣ ਵਿੱਚ ਬਾਦਲ ਪਰਿਵਾਰ ਦੀ ਸਿਆਸਤ ਖ਼ਤਮ ਹੋਣ ਜਾ ਰਹੀ ਹੈ। ਹੁਣ ਉਹ ਇਤਿਹਾਸ ਦੇ ਪੰਨਿਆਂ ਵਿੱਚ ਮਿਲਣਗੇ।

Related posts

ਪੰਜਾਬ ਦੇ ਮੁੱਖ ਮੰਤਰੀ ਨੇ ਖਾਲਸਾ ਸਾਜਨਾ ਦਿਵਸ ਮੌਕੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਟੇਕਿਆ ਮੱਥਾ

punjabusernewssite

ਬਠਿੰਡਾ ’ਚ ਆਪ ਦੀ ਚੋਣ ਮੁਹਿੰਮ ਦੀ ਸ਼ੁਰੂਆਤ ਕਰਨਗੇ ਅਮਨ ਅਰੋੜਾ!

punjabusernewssite

ਜ਼ਿਲ੍ਹੇ ਦੇ ਵਿਕਾਸ ਲਈ ਹਰ ਤਰ੍ਹਾਂ ਦੇ ਉਪਰਾਲੇ ਜਾਰੀ : ਚੇਅਰਮੈਨ ਰਾਜਨ ਗਰਗ

punjabusernewssite