ਮੁੱਖ ਮੰਤਰੀ ਨੇ ਆਪਣੀ ਜਲੰਧਰ ਰਿਹਾਇਸ਼ ’ਤੇ ਆਪ ਆਗੂਆਂ ਨਾਲ ਕੀਤੀਆਂ ਮੀਟਿੰਗਾਂ

0
89
+1

ਜਲੰਧਰ, 8 ਅਕਤੂਬਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੰਗਲਵਾਰ ਨੂੰ ਆਪਣੀ ਜਲੰਧਰ ਰਿਹਾਇਸ਼ ਵਿਖੇ ਪਾਰਟੀ ਆਗੂਆਂ ਅਤੇ ਇਲਾਕਾ ਵਾਸੀਆਂ ਨਾਲ਼ ਮੁਲਾਕਾਤਾਂ ਕੀਤੀਆਂ ਹਨ। ਬੀਤੇ ਕੱਲ ਤੋਂ ਹੀ ਜਲੰਧਰ ਪੁੱਜੇ ਹੋਏ ਮੁੱਖ ਮੰਤਰੀ ਨੇ ਜਲੰਧਰ ਪੱਛਮੀ ਹਲਕੇ ਦੀ ਉਪ ਚੋਣ ਦੌਰਾਨ ਵੋਟਰਾਂ ਨਾਲ ਕੀਤੇ ਵਾਅਦੇ ਮੁਤਾਬਕ ਇੱਥੇ ਆਪਣੀ ਰਿਹਾਇਸ਼ ਰੱਖੀ ਹੋਈ ਹੈ, ਜਿੱਥੇ ਉਹ ਅਕਸਰ ਹੀ ਜਾਂਦੇ ਰਹਿੰਦੇ ਹਨ।

ਇਹ ਵੀ ਪੜ੍ਹੋ: Punjab Cabinet Meeting ਅੱਜ, ਜਲੰਧਰ ਦੀ ਬਜਾਏ ਹੋਵੇਗੀ ਚੰਡੀਗੜ੍ਹ ‘ਚ

ਬੀਤੇ ਕੱਲ ਪਹਿਲਾਂ ਮੁੱਖ ਮੰਤਰੀ ਵੱਲੋਂ ਪੰਜਾਬ ਕੈਬਨਿਟ ਦੀ ਮੀਟਿੰਗ ਜਲੰਧਰ ਦੇ ਪੀਏਪੀ ’ਚ ਮੀਟਿੰਗ ਰੱਖੀ ਗਈ ਸੀ ਪ੍ਰੰਤੂ ਬਾਅਦ ਵਿਚ ਇਸਨੂੰ ਬਦਲ ਕੇ ਚੰਡੀਗੜ੍ਹ ਕਰ ਦਿੱਤਾ ਸੀ। ਉਹ ਹੁਣ ਮੀਟਿੰਗ ਲਈ ਜਲੰਧਰ ਤੋਂ ਚੰਡੀਗੜ੍ਹ ਲਈ ਚਾਲੇ ਪਾਉਣਗੇ। ਜਲੰਧਰ ਫ਼ੇਰੀ ਦੌਰਾਨ ਭਗਵੰਤ ਸਿੰਘ ਮਾਨ ਵੱਲੋਂ ਆਪਣੇ ਆਗੂਆਂ ਨਾਲ ਵੱਖੋ-ਵੱਖ ਵਿਸ਼ਿਆਂ ’ਤੇ ਵਿਚਾਰ-ਚਰਚਾ ਕੀਤੀ ਅਤੇ ਆਗੂਆਂ ਤੇ ਇਲਾਕਾ ਨਿਵਾਸੀਆਂ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਮੁਸ਼ਕਿਲਾਂ ਦੇ ਹੱਲ ਲਈ ਸੰਬੰਧਿਤ ਅਧਿਕਾਰੀਆਂ ਨੂੰ ਤੁਰੰਤ ਨਿਰਦੇਸ਼ ਦਿੱਤੇ ਹਨ।

 

+1

LEAVE A REPLY

Please enter your comment!
Please enter your name here