ਚੰਡੀਗੜ੍ਹ, 21 ਸਤੰਬਰ : ਅਗਲੀ 5 ਅਕਤੁੂਬਰ ਨੂੰ ਹਰਿਆਣਾ ਦੀਆਂ ਹੋਣ ਜਾ ਰਹੀਆਂ ਵਿਧਾਨ ਸਭਾ ਸਭਾ ਚੋਣਾਂ ਦੇ ਲਈ ਜਿੱਥੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜ਼ਰੀਵਾਲ ਚੋਣ ਮੈਦਾਨ ਵਿਚ ਡਟ ਗਏ ਹਨ, ਉਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਅੱਜ ਤੋਂ ਮੁੜ ਹਰਿਆਣਾ ‘ਚ ਚੋਣ ਪ੍ਰਚਾਰ ਲਈ ਜਾ ਰਹੇ ਹਨ। ਪਾਰਟੀ ਆਗੂਆਂ ਮੁਤਾਬਕ ਮੁੱਖ ਮੰਤਰੀ ਸ: ਮਾਨ ਵੱਲੋਂ ਪਹਿਲਾਂ ਰਿਵਾੜੀ ਵਿਚ ਰੋਡ ਸੋਅ ਕੱਢਿਆ ਜਾਵੇਗਾ, ਜਿੱਥੇ ਉਨ੍ਹਾਂ ਵੱਲੋਂ ਪਾਰਟੀ ਉਮੀਦਵਾਰ ਦੇ ਹੱਕ ਵਿਚ ਵੋਟਰਾਂ ਨੂੰ ਅਪੀਲ ਕੀਤੀ ਜਾਵੇਗੀ।
ਦਿੱਲੀ ਦੇ ਮੁੱਖ ਮੰਤਰੀ ਵਜੋਂ ਆਤਿਸ਼ੀ ਅੱਜ ਚੁੱਕਣਗੇ ਸਹੁੰ, ਪੰਜ ਮੰਤਰੀ ਵੀ ਹੋਣਗੇ ਸ਼ਾਮਲ
ਇਸਤੋਂ ਬਾਅਦ ਉਹ ਮਹਿਮ ਦੇ ਵਿਚ ਚੌਣ ਨਗਾਰਾ ਵਜਾਉਣਗੇ। ਇੱਥੇ ਦਸਣਾ ਬਣਦਾ ਹੈ ਕਿ ਪਹਿਲਾ ਆਪ ਵੱਲੋਂ ਕਾਂਗਰਸ ਪਾਰਟੀ ਨਾਲ ਮਿਲਕੇ ਚੋਣਾਂ ਲੜਣ ਦੀ ਗੱਲ ਚੱਲੀ ਸੀ ਪ੍ਰੰਤੂ ਬਾਅਦ ਵਿਚ ਸੀਟਾਂ ਦੀ ਵੰਡ ਨੂੰ ਲੈ ਕੇ ਗੱਲ ਨੇਪਰੇ ਨਹੀਂ ਚੜ੍ਹ ਸਕੀ। ਜਿਸ ਕਾਰਨ ਹੁਣ ਲਗਭਗ ਸਾਰੀਆਂ ਹੀ ਸੀਟਾਂ ’ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਚੌਣ ਮੈਦਾਨ ਵਿਚ ਡਟੇ ਹੋਏ ਹਨ। ਇੰਨ੍ਹਾਂ ਉਮੀਦਵਾਰਾਂ ਦੀ ਚੋਣ ਮੁਹਿੰਮ ਨੂੰ ਭਖਾਉਣ ਦੇ ਲਈ ਦਿੱਲੀ ਅਤੇ ਪੰਜਾਬ ਤੋਂ ਮੰਤਰੀ, ਵਿਧਾਇਕ, ਚੇਅਰਮੈਨ ਤੇ ਆਪ ਆਗੂ ਵੀ ਚੋਣ ਮੈਦਾਨ ਵਿਚ ਉੱਤਰੇ ਹੋਏ ਹਨ।