Chandigarh News: ਪਿਛਲੀਆਂ ਲੋਕ ਸਭਾ ਚੋਣਾਂ ਵਿਚ ਸ਼੍ਰੀ ਖਡੂਰ ਸਾਹਿਬ ਹਲਕੇ ਤੋਂ ਅਜਾਦ ਉਮੀਦਵਾਰ ਵਜੋ ਇਤਿਹਾਸਕ ਵੋਟਾਂ ਦੇ ਨਾਲ ਜਿੱਤ ਪ੍ਰਾਪਤ ਕਰਨ ਵਾਲੇ ਭਾਈ ਅੰਮ੍ਰਿਤਪਾਲ ਸਿੰਘ ਨੇ ਸੰਸਦ ਦੇ ਸੈਸ਼ਨ ਵਿਚ ਸ਼ਾਮਲ ਹੋਣ ਦੇਣ ਦੀ ਇਜ਼ਾਜਤ ਲਈ ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਆਪਣੇ ਵਕੀਲ ਰਾਹੀਂ ਦਾਈਰ ਪਿਟੀਸ਼ਨ ਵਿਚ ਉਨ੍ਹਾਂ ਦਾਅਵਾ ਕੀਤਾ ਹੈ ਕਿ ਜੇਕਰ ਨਿਯਮਾਂ ਮੁਤਾਬਕ ਉਹ 60 ਦਿਨਾਂ ਤੱਕ ਸੰਸਦ ਦੇ ਸੈਸ਼ਨ ਤੋਂ ਗੈਰ ਹਾਜ਼ਰ ਰਹਿੰਦੇ ਹਨ ਤਾਂ ਉਸਦੀ ਮੈਂਬਰਸ਼ਿਪ ਰੱਦ ਹੋ ਸਕਦੀ ਹੈ। ਇਸਦੇ ਹਵਾਲੇ ਵਜੋਂ ਅੰਮ੍ਰਿਤਪਾਲ ਸਿੰਘ ਦੇ ਵਕੀਲ ਨੇ ਲੋਕ ਸਭਾ ਦੇ ਸਕੱਤਰੇਤ ਵੱਲੋਂ ਭੇਜੇ ਪੱਤਰ ਨੂੰ ਵੀ ਪਿਟੀਸ਼ਨ ਨਾਲ ਨੱਥੀ ਕੀਤਾ ਹੈ।
ਇਹ ਵੀ ਪੜ੍ਹੋ ਕੈਨੇਡਾ ’ਚ ਉਤਰਨ ਸਮੇਂ ਜਹਾਜ਼ ਪਲਟਿਆ, 18 ਯਾਤਰੂ ਹੋਏ ਜਖ਼ਮੀ
ਦਸਣਾ ਬਣਦਾ ਹੈ ਕਿ ਐਨਐਸਏ ਤਹਿਤ ਅੰਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀ ਆਸਾਮ ਦੇ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਹਨ। ਪਿਟੀਸ਼ਨ ਮੁਤਾਬਕ ਸੰਸਦ ਮੈਂਬਰ ਚੁਣੇ ਜਾਣ ਤੋਂ ਬਾਅਦ ਉਹ ਹੁਣ ਤੱਕ ਇੱਕ ਵਾਰ ਵੀ ਸ਼ੈਸਨ ਵਿਚ ਸ਼ਾਮਲ ਨਹੀਂ ਹੋ ਸਕੇ ਹਨ। ਜਦੋਂਕਿ ਮੌਜੂਦਾ ਸਮੇਂ ਵੀ ਉਹ ਲੋਕ ਸਭਾ ਦੀ ਚੱਲ ਰਹੀ ਕਾਰਵਾਈ ਵਿੱਚ ਪਿਛਲੇ 46 ਦਿਨਾਂ ਤੋਂ ਹਿੱਸਾ ਨਹੀਂ ਲੈ ਸਕੇ ਹਨ। ਪਤਾ ਲੱਗਿਆ ਹੈ ਕਿ ਵਕੀਲ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਸੈਸ਼ਨ ਵਿਚ ਸਮੂਲੀਅਤ ਦੀ ਮੰਗ ਨੂੰ ਲੈ ਕੇ ਉਹ ਇਸ ਤੋਂ ਪਹਿਲਾਂ ਅੰਮ੍ਰਿਤਸਰ ਦੇ ਜ਼ਿਲ੍ਹਾ ਮੈਜਿਸਟਰੇਟ ਨੂੰ ਵੀ ਪੱਤਰ ਦਿੱਤਾ ਗਿਆ ਸੀ ਪ੍ਰੰਤੂ ਉਨ੍ਹਾਂ ਉਸ ਪੱਤਰ ਨੂੰ ਰੱਦ ਕਰ ਦਿੱਤਾ, ਜਿਸ ਕਾਰਨ ਉਨ੍ਹਾਂ ਵੱਲੋਂ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਹੈ।
ਇਹ ਵੀ ਪੜ੍ਹੋ ਇੱਕ ਹੋਰ ਪ੍ਰਾਈਵੇਟ ਬੱਸ ਸੇਮ ਨਾਲੇ ਵਿਚ ਡਿੱਗੀ; ਅੱਧੀ ਦਰਜ਼ਨ ਸਵਾਰੀਆਂ ਦੇ ਮਰਨ ਦਾ ਖ਼ਦਸਾ, ਦਰਜ਼ਨਾਂ ਜਖ਼ਮੀ
ਦਸਣਾ ਬਣਦਾ ਹੈ ਕਿ ਕੁੱਝ ਦਿਨ ਪਹਿਲਾਂ ਭਾਈ ਅੰਮ੍ਰਿਤਪਾਲ ਸਿੰਘ ਦੀ ਤਰ੍ਹਾਂ ਹੀ ਤਿਹਾੜ ਜੇਲ੍ਹ ਵਿਚੋਂ ਸ਼੍ਰੀਨਗਰ ਦੇ ਬਾਰਾਮੁੱਲਾ ਹਲਕੇ ਤੋਂ ਅਜਾਦ ਚੋਣ ਜਿੱਤਣ ਵਾਲੇ ਇੰਜੀਨੀਅਰ ਰਸ਼ੀਦ ਨੂੰ ਸੰਸਦ ਸਮਾਗਮ ਵਿਚ ਸ਼ਾਮਲ ਹੋਣ ਦੀ ਹਾਈਕੋਰਟ ਵੱਲੋਂ ਇਜ਼ਾਜਤ ਦਿੱਤੀ ਗਈ ਹੈ, ਜਿਸਦੇ ਚੱਲਦੇ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਨੂੰ ਵੀ ਉਮੀਦ ਹੈ ਕਿ ਲੋਕਾਂ ਦੇ ਪ੍ਰਤੀਨਿਧ ਤੌਰ ’ਤੇ ਅਦਾਲਤ ਉਨ੍ਹਾਂ ਦੀ ਅਰਜ਼ੀ ਉਪਰ ਵੀ ਗੌਰ ਫ਼ਰਮਾਏਗੀ। ਇਸ ਮਾਮਲੇ ਦੀ ਆਉਣ ਵਾਲੇ ਦੋ-ਤਿੰਨਾਂ ਵਿਚ ਸੁਣਵਾਈ ਹੋ ਸਕਦੀ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਸੰਸਦ ਦੇ ਸੈਸ਼ਨ ਵਿਚ ਸ਼ਾਮਲ ਹੋਣ ਦੇਣ ਦੀ ਮੰਗ ਨੂੰ ਲੈ ਕੇ ਭਾਈ ਅੰਮ੍ਰਿਤਪਾਲ ਸਿੰਘ ਨੇ ਖੜਕਾਇਆ ਹਾਈਕੋਰਟ ਦਾ ਦਰਵਾਜ਼ਾ"