Monday, February 2, 2026

ਭਾਈ ਅੰਮ੍ਰਿਤਪਾਲ ਸਿੰਘ ‘ਡੋਪ ਟੈਸਟ’ ਕਰਵਾਉਣ ਲਈ ਹੋਏ ਤਿਆਰ, ਕਿਹਾ ਦੋਸ਼ ਲਾਉਣ ਵਾਲਿਆਂ ਦਾ ਵੀ ਹੋਵੇ ਟੈਸਟ

Date:

spot_img

Khadur Sahib News: ਖਡੂਰ ਸਾਹਿਬ ਹਲਕੇ ਤੋਂ ਲੋਕ ਸਭਾ ਮੈਂਬਰ ਤੇ ਹੁਣ ਰਾਸ਼ਟਰੀ ਸੁਰੱਖਿਆ ਐਕਟ (ਐਨਐਸਏ) ਤਹਿਤ ਆਸਾਮ ਦੀ ਡਿੱਬਰੂਗੜ੍ਹ ਜੇਲ੍ਹ ਵਿਚ ਬੰਦ ਭਾਈ ਅੰਮ੍ਰਿਤਪਾਲ ਸਿੰਘ ਨੇ ਆਪਣੇ ਵਿਰੁਧ ਨਸ਼ਿਆਂ ਦਾ ਸੇਵਨ ਕਰਨ ਦੇ ਲੱਗ ਰਹੇ ਦੋਸ਼ਾਂ ਦੌਰਾਨ ਆਪਣਾ ਡੋਪ ਟੈਸਟ ਕਰਵਾਉਣ ਦੀ ਚੁਣੌਤੀ ਦਿੱਤੀ ਹੈ। ਭਾਈ ਅੰਮ੍ਰਿਤਪਾਲ ਸਿੰਘ ਦੇ ਵਕੀਲ ਈਮਾਨ ਸਿੰਘ ਖਾਰਾ ਨੇ ਇਸਦਾ ਖੁਲਾਸਾ ਕਰਦਿਆਂ ਦਸਿਆ ਕਿ ਲੰਘੀ 24 ਜੁਲਾਈ ਨੂੰ ਉਹ ਡਿੱਬਰੂਗੜ੍ਹ ਜੇਲ੍ਹ ਵਿਚ ਉਨ੍ਹਾਂ ਨੁੰ ਮਿਲ ਕੇ ਆਏ ਹਨ, ਜਿੱਥੇ ਇਸ ਮੁੱਦੇ ‘ਤੇ ਗੱਲਬਾਤ ਹੋਈ ਸੀ।

ਇਹ ਵੀ ਪੜ੍ਹੋ  ਪੰਜਾਬ ਪੁਲਿਸ ਦੀ ਵੱਡੀ ਕਾਰਵਾਈ, MP ਦੇ ਪੁੱਤਰ ਨੂੰ ਧਮਕੀਆਂ ਦੇਣ ਵਾਲਾ ਕਾਬੂ

ਐਡਵੋਕੇਟ ਖਾਰਾ ਮੁਤਾਬਕ ਭਾਈ ਅੰਮ੍ਰਿਤਪਾਲ ਸਿੰਘ ਨੇ ਸਪੱਸ਼ਟ ਕੀਤਾ ਕਿ ਉਹ ਆਪਣਾ ਡੋਪ ਟੈਸਟ ਲਈ ਤਿਆਰ ਹਨ, ਬੇਸ਼ੱਕ ਇਹ ਟੈਸਟ ਡਿੱਬਰੂਗੜ੍ਹ ਜੇਲ੍ਹ ਪ੍ਰਸ਼ਾਸਨ ਕਰਵਾਏ ਜਾਂ ਪੰਜਾਬ ਪੁਲਿਸ। ਖਾਰਾ ਮੁਤਾਬਕ ਭਾਈ ਅੰਮ੍ਰਿਤਪਾਲ ਸਿੰਘ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਉਸਦੇ ਵੱਲੋਂ ਡੋਪ ਟੈਸਟ ਤੋਂ ਬਾਅਦ ਉਸਦੇ ਉਪਰ ਨਸ਼ਾ ਕਰਨ ਦੇ ਦੋਸ਼ ਲਗਾਉਣ ਵਾਲੇ ਸਿਆਸੀ ਆਗੂਆਂ ਦੇ ਡੋਪ ਟੈਸਟ ਵੀ ਹੋਣ ਅਤੇ ਸਾਰਿਆਂ ਦੀਆਂ ਰੀਪੋਰਟਾਂ ਜਨਤਕ ਕੀਤੀਆਂ ਜਾਣ।

ਇਹ ਵੀ ਪੜ੍ਹੋ  ਮੰਦਭਾਗੀ ਖਬਰ; ਗੱਡੀ ‘ਤੇ ਪੱਥਰ ਡਿੱਗਣ ਕਾਰਨ SDM ਤੇ ਉਸਦੇ ਮਾਸੂਮ ਪੁੱਤਰ ਦੀ ਹੋਈ ਮੌ+ਤ

ਦਸਣਾ ਬਣਦਾ ਹੈ ਕਿ ਅਜਨਾਲਾ ਕਾਂਡ ਦੇ ਵਿਚ ਪੰਜਾਬ ਪੁਲਿਸ ਵੱਲੋਂ ਪੇਸ਼ ਕੀਤੀ ਚਾਰਜ਼ਸੀਟ ਵਿਚ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਭਗਵੰਤ ਸਿੰਘ ਉਰਫ਼ ਪ੍ਰਧਾਨ ਮੰਤਰੀ ਬਾਜੇਕੇ ਅਤੇ ਵਰਿੰਦਰ ਸਿੰਘ ਫ਼ੌਜੀ ਦੇ ਬਿਆਨ ਨੱਥੀ ਕੀਤੇ ਹਨ, ਜਿਸਦੇ ਵਿਚ ਕਥਿਤ ਤੌਰ ‘ਤੇ ਦਾਅਵਾ ਕੀਤਾ ਹੈ ਕਿ ਜੇਲ੍ਹ ਦੇ ਵਿਚ ਐਮਪੀ ਅੰਮ੍ਰਿਤਪਾਲ ਸਿੰਘ ਨਸ਼ੀਲੀਆਂ ਗੋਲੀਆਂ ਦਾ ਸੇਵਨ ਕਰਦਾ ਹੈ। ਹਾਲਾਂਕਿ ਬੀਤੇ ਕੱਲ ਹੀ ਅਜਨਾਲਾ ਮਾਮਲੇ ਵਿਚ ਪਹਿਲੀ ਪੇਸ਼ੀ ਦੌਰਾਨ ਪ੍ਰਧਾਨ ਮੰਤਰੀ ਬਾਜੇਕੇ ਨੇ ਇਹ ਦਾਅਵਾ ਕੀਤਾ ਸੀਕਿ ਪੁਲਿਸ ਨੇ ਉਸਦੇ ਕੋਲੋਂ ਕੁੱਟਮਾਰ ਕਰਕੇ ਭਾਈ ਅੰਮ੍ਰਿਤਪਾਲ ਸਿੰਘ ਦੇ ਵਿਰੁਧ ਬਿਆਨਾਂ ਉਪਰ ਦਸਤਖਤ ਕਰਵਾਏ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

Share post:

spot_img

Popular

More like this
Related

Bathinda ‘ਚ ਨੌਜਵਾਨ ਇੰਸਪੈਕਟਰ ਨੇ ਗੋ+ਲੀ ਮਾਰ ਕੇ ਕੀਤੀ ਖੁਦ+ਕਸ਼ੀ; ਇਹ ਸਨ ਕਾਰਨ

Bathinda News: Bathinda ਸ਼ਹਿਰ 'ਚ ਵਾਪਰੀ ਇੱਕ ਦੁਖਦਾਈ ਘਟਨਾ...