ਚੰਡੀਗੜ੍ਹ, 22 ਜਨਵਰੀ: ਜ਼ਿਲ੍ਹੇ ਦੇ ਪਿੰਡ ਜਿਉਂਦ ਵਿਖੇ ਜ਼ਮੀਨੀ ਮੋਰਚੇ ਦੇ ਕਿਸਾਨਾਂ ਉੱਤੇ ਝੂਠਾ ਪੁਲਿਸ ਕੇਸ ਦਰਜ ਕਰਨ ਦੀ ਸਖ਼ਤ ਨਿੰਦਾ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੇ ਆਗੂਆਂ ਨੇ ਦੋਸ਼ ਲਗਾਇਆ ਕਿ 1907-08 ਤੋਂ ਕਾਨੂੰਨੀ ਕਾਸ਼ਤਕਾਰ ਸੌ ਤੋਂ ਵੱਧ ਮੁਜਾਰੇ ਕਿਸਾਨਾਂ ਦੀ ਕਰੀਬ 600 ਏਕੜ ਜ਼ਮੀਨ ਉੱਤੇ ਅਦਾਲਤੀ ਫੈਸਲੇ ਦੀ ਆੜ ਵਿੱਚ ਪੁਲਸੀ ਧੱਕੇਸ਼ਾਹੀ ਨਾਲ ਕਬਜਾ ਕਰਨ ਵਿਰੁੱਧ ਜਥੇਬੰਦੀ ਦੇ ਪੱਕੇ ਮੋਰਚੇ ’ਤੇ ਇਹ ਤਸ਼ਦੱਦ ਕੀਤਾ ਗਿਆ ਹੈ। ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਇੱਥੇ ਜਾਰੀ ਇੱਕ ਬਿਆਨ ਵਿਚ ਦੋਸ਼ ਲਾਇਆ ਕਿਸਾਨਾਂ ਉੱਤੇ ਲਾਠੀਚਾਰਜ ਕਰਨ ਵਾਲੀ ਪੁਲਸ ਦੁਆਰਾ ਉਲਟਾ ਕਿਸਾਨਾਂ ਵੱਲੋਂ ਹਮਲਾ ਕਰ ਕੇ ਡੀ ਐਸ ਪੀ ਦੀ ਬਾਂਹ ਤੋੜਨ ਦਾ ਲਾਇਆ ਦੋਸ਼ ਸਰਾਸਰ ਝੂਠਾ ਹੈ।
ਇਹ ਵੀ ਪੜ੍ਹੋ ਸੰਯੁਕਤ ਮੋਰਚਾ ਭਾਰਤ ਦੇ ਸੱਦੇ ਹੇਠ ਕਿਸਾਨ ਜਥੇਬੰਦੀਆਂ ਦੀ ਹੋਈ ਮੀਟਿੰਗ ’ਚ ਲਏ ਮਹੱਤਵਪੂਰਨ ਫੈਸਲੇ
ਕਿਸਾਨ ਆਗੂਆਂ ਨੇ ਦੱਸਿਆ ਕਿ ਜ਼ਮੀਨੀ ਹਕੀਕਤ ਇਹ ਹੈ ਕਿ ਮਾਲ ਸਕੱਤਰੇਤ ਪਟਿਆਲਾ ਦੇ ਸਰਕਾਰੀ ਨੋਟੀਫਿਕੇਸ਼ਨ ਨੰਬਰ 30 ਮਿਤੀ 18-5-2005 ਅਨੁਸਾਰ ਸਰਕਾਰ ਨੂੰ ਜ਼ਮੀਨੀ ਮਾਲੀਏ ਤੋਂ ਇਲਾਵਾ ਜਗੀਰਦਾਰਾਂ ਨੂੰ ਕੋਈ ਨਕਦ ਠੇਕਾ ਜਾਂ ਫਸਲੀ ਹਿੱਸਾ ਨਾ ਦੇਣ ਵਾਲੇ ਕਾਬਜ਼ ਮੁਜਾਰੇ ਕਿਸਾਨ ਹੀ ਸਾਰੀ ਜ਼ਮੀਨ ਦੇ ਮਾਲਕ ਹੋਣਗੇ। ਪ੍ਰੰਤੂ ਜਗੀਰਦਾਰਾਂ ਵੱਲੋਂ ਕੀਤੇ ਗਏ ਅਦਾਲਤੀ ਕੇਸ ਦੌਰਾਨ ਸਰਕਾਰੀ ਅਧਿਕਾਰੀਆਂ ਵੱਲੋਂ ਇਹ ਤੱਥ ਛੁਪਾ ਕੇ ਰੱਖਿਆ ਗਿਆ। 2018 ਅਤੇ 2021 ਵਿੱਚ ਤਤਕਾਲੀ/ਸਾਬਕਾ ਸਰਪੰਚਾਂ ਸਮੇਤ ਪੀੜਤ ਮੁਜ਼ਾਰਿਆਂ ਵੱਲੋਂ ਪੰਜਾਬ ਸਰਕਾਰ ਨੂੰ ਕੀਤੀਆਂ ਗਈਆਂ ਲਿਖਤੀ ਅਪੀਲਾਂ ਨੂੰ ਵੀ ਦਰਕਿਨਾਰ ਕਰ ਦਿੱਤਾ ਗਿਆ। ਇਨ੍ਹਾਂ ਤੱਥਾਂ ਦੇ ਮੱਦੇਨਜ਼ਰ ਹੀ ਜਥੇਬੰਦੀ ਵੱਲੋਂ ਕਬਜ਼ਾ-ਨਿਸ਼ਾਨਦੇਹੀ ਰੋਕਣ ਲਈ ਪੱਕਾ ਮੋਰਚਾ ਲਾਇਆ ਗਿਆ ਹੈ।
ਇਹ ਵੀ ਪੜ੍ਹੋ ਪੰਜਾਬ ਸਰਕਾਰ Dallewal ਦੀ ਸਿਹਤ ਰਿਪੋਰਟ Supreme Court ‘ਚ ਕਰੇਗੀ ਪੇਸ਼, ਸੁਣਵਾਈ ਅੱਜ
ਜਿਉਂਦ ਦੀਆਂ ਸਾਰੀਆਂ ਲਿੰਕ ਸੜਕਾਂ ਉੱਤੇ ਕਿਸਾਨਾਂ ਦੀ ਪੱਕੀ ਪਹਿਰੇਦਾਰੀ ਤੋਂ ਇਲਾਵਾ ਪਿੰਡ ਵਿੱਚ ਭਾਰੀ ਗਿਣਤੀ ਔਰਤਾਂ ਤੇ ਨੌਜਵਾਨਾਂ ਸਮੇਤ ਸੈਂਕੜੇ ਕਿਸਾਨਾਂ ਮਜ਼ਦੂਰਾਂ ਦਾ ਮੋਰਚਾ ਦਿਨ ਰਾਤ ਜਾਰੀ ਹੈ। ਪਿੰਡ ਵਿੱਚ ਅਤੇ ਸੜਕਾਂ ਉੱਤੇ ਕਿਸਾਨ ਮਜ਼ਦੂਰ ਇਕੱਠਾਂ ਨੂੰ ਸੰਬੋਧਨ ਕਰਨ ਵਾਲੇ ਬੁਲਾਰਿਆਂ ਨੇ ਐਲਾਨ ਕੀਤਾ ਕਿ ਜਥੇਬੰਦੀ ਦੇ ਫੈਸਲੇ ਅਨੁਸਾਰ ਇਹ ਜ਼ਮੀਨੀ ਮੋਰਚਾ ਅਗਲੀ ਅਦਾਲਤੀ ਮਿਤੀ 30 ਜਨਵਰੀ ਤੱਕ ਲਗਾਤਾਰ ਦਿਨ ਰਾਤ ਜਾਰੀ ਰਹੇਗਾ ਅਤੇ ਲੋੜ ਪੈਣ ’ਤੇ ਮੁਜ਼ਾਰਾ-ਹੱਕਾਂ ਦੀ ਪ੍ਰਾਪਤੀ ਅਤੇ ਝੂਠੇ ਕੇਸਾਂ ਦੀ ਵਾਪਸੀ ਤੱਕ ਹੋਰ ਵੀ ਅੱਗੇ ਜਾਰੀ ਰੱਖਿਆ ਜਾਵੇਗਾ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
Share the post "ਭਾਕਿਯੂ (ਏਕਤਾ-ਉਗਰਾਹਾਂ) ਵੱਲੋਂ ਜਿਉਂਦ ਜ਼ਮੀਨੀ ਮੋਰਚੇ ਦੇ ਕਿਸਾਨਾਂ ਉੱਤੇ ਝੂਠਾ ਪੁਲਿਸ ਕੇਸ ਦਰਜ ਕਰਨ ਦੀ ਸਖ਼ਤ ਨਿੰਦਾ"