ਨਵੀਂ ਦਿੱਲੀ, 29 ਦਸੰਬਰ: ਕੈਨੇਡਾ ਦੇ ਹੈਲੀਫੈਕਸ ਹਵਾਈ ਅੱਡੇ ਉਪਰ ਜਹਾਜ਼ ਨਾਲ ਇਕ ਭਿਆਨਕ ਹਾਦਸਾ ਵਾਪਰਿਆ ਹੈ। ਮੀਡੀਆ ਵਿਚ ਸਾਹਮਣੇ ਆ ਰਹੀਆਂ ਖ਼ਬਰਾਂ ਮੁਤਾਬਕ ਇੱਥੇ ਵੀ ਏਅਰ ਕੈਨੇਡਾ ਦੇ ਜਹਾਜ਼ ਨਾਲ ਲੈਂਡਿੰਗ ਗੇਅਰ ਦੀ ਸਮੱਸਿਆ ਆਉਣ ਕਾਰਨ ਇਹ ਹਹਾਦਸਾ ਵਾਪਰਿਆਂ ਹੈ। ਸੂਚਨਾ ਮੁਤਾਬਕ ਲੈਡਿੰਗ ਗੇਅਰ ਟੁੱਟਣ ਕਾਰਨ ਜਹਾਜ਼ ਰਨਵੇ ਤੋਂ ਹੇਠਾਂ ਫਿਸਲ ਗਿਆ ਅਤੇ ਅੱਗ ਲੱਗ ਗਈ। ਪ੍ਰੰਤੂ ਇੱਥੇ ਵੱਡੀ ਖ਼ੁਸਕਿਸਮਤੀ ਇਹ ਰਹੀ ਕਿ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਐਮਰਜੈਂਸੀ ਅਮਲੇ ਨੇ ਤੁਰੰਤ ਅੱਗ ਨੂੰ ਬੁਝਾਇਆ ਅਤੇ ਜਹਾਜ਼ ’ਚ ਸਵਾਰ ਸਾਰੇ ਯਾਤਰੀਆਂ ਅਤੇ ਚਾਲਕ ਦਲ ਦੀ ਟੀਮ ਸੁਰੱਖਿਅਤ ਬਾਹਰ ਕੱਢਿਆ।
ਇਹ ਵੀ ਪੜ੍ਹੋ ਮੰਦਭਾਗੀ ਖ਼ਬਰ: ਦੱਖਣੀ ਕੋਰੀਆ ’ਚ ਜਹਾਜ਼ ਹੋਇਆ ਕਰੈਸ਼, 181 ਲੋਕ ਸਨ ਸਵਾਰ, ਕੁੱਝ ਦੇ ਹੀ ਜਿੰਦਾ ਬਚਣ ਦੀ ਉਮੀਦ
ਕੁੱਝ ਯਾਤਰੀਆਂ ਨੇ ਦਸਿਆ ਕਿ ਜਹਾਜ਼ ਨੂੰ ਅੱਗ ਲੱਗਣ ਕਾਰਨ ਉਹ ਮੌਤ ਦੇ ਬਿਲਕੁੱਲ ਕੋਲੋਂ ਵਾਪਸ ਮੁੜੇ ਹਨ। ਲੈਂਡਿੰਗ ਸਮੇਂ ਜਹਾਜ਼ ਖੱਬੇ ਪਾਸੇ ਲਗਭਗ 20-ਡਿਗਰੀ ਦੇ ਕੋਣ ’ਤੇ ਟੇਡਾ ਹੋਣਾ ਸ਼ੁਰੂ ਕਰ ਹੋ ਗਿਆ ਅਤੇ ਉਸਤੋਂ ਬਾਅਦ ਇੱਕ ਵੱਡਾ ਧਮਾਕਾ ਹੋਇਆ। ਫਿਲਹਾਲ ਸਾਵਧਾਨੀ ਵਜੋਂ ਹੈਲੀਫੈਕਸ ਹਵਾਈ ਅੱਡੇ ਨੂੰ ਅਸਥਾਈ ਤੌਰ ’ਤੇ ਬੰਦ ਕਰ ਦਿੱਤਾ ਗਿਆ ਹੈ। ਏਅਰ ਕੈਨੇਡਾ ਦੇ ਬੁਲਾਰੇ ਦੀ ਵੀ ਪ੍ਰਤੀਕ੍ਰਿਆ ਸਾਹਮਣੇ ਆਈ ਹੈ। ਬੁਲਾਰੇ ਪੀਟਰ ਫਿਟਜ਼ਪੈਟ੍ਰਿਕ ਮੁਤਾਬਕ ਸ਼ਨੀਵਾਰ ਰਾਤ ਜਹਾਜ਼ ਦੇ ਏਅਰਪੋਰਟ ‘ਤੇ ਪੁੱਜਣ ਤੋਂ ਬਾਅਦ ਜਹਾਜ਼ ਨੂੰ ਲੈਂਡਿੰਗ ਗੇਅਰ ਦੀ ਸਮੱਸਿਆ ਆਈ ਅਤੇ ਟਰਮੀਨਲ ਤੱਕ ਨਹੀਂ ਪਹੁੰਚ ਸਕਿਆ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK