ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸੁਖਬੀਰ ਬਾਦਲ ’ਤੇ ਵੱਡਾ ਇਲਜ਼ਾਮ; ਅਕਾਲੀ ਦਲ ਨੂੰ ਦੱਸਿਆ ‘ਭਗੋੜਾ ਦਲ’

0
582
+1

Faridkot News: ਬੀਤੇ ਕੱਲ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੀ ਜਥੇਦਾਰੀ ਤੋਂ ਸੇਵਾਮੁਕਤ ਕੀਤੇ ਗਿਆਨੀ ਹਰਪ੍ਰੀਤ ਸਿੰਘ ਨੇ ਮੰਗਲਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਗੰਭੀਰ ਇਲਜ਼ਾਮ ਲਗਾਏ ਹਨ। ਫ਼ਰੀਦਕੋਟ ਵਿਖੇ ਆਯੋਜਿਤ ਇੱਕ ਧਾਰਮਿਕ ਸਮਾਗਮ ਦੌਰਾਨ ਪੁੱਜੇ ਸਾਬਕਾ ਜਥੈਦਾਰ ਨੇ ਦਾਅਵਾ ਕੀਤਾ ਕਿ ‘‘ ਚਾਪੂਲਸਾਂ ਤੇ ਪੈਸੇ ਦੇ ਨਸ਼ੇ ’ਚ ਡੁੱਬੇ ਹੋਏ ਸੁਖਬੀਰ ਸਿੰਘ ਬਾਦਲ ਸ਼੍ਰੀ ਅਕਾਲ ਤਖ਼ਤ ਸਾਹਿਬ ਨਾਲ ਸਿੱਧੀ ਟੱਕਰ ਲੈ ਰਹੇ ਹਨ, ਜਿਸਨੂੰ ਗੁਰੂ ਤੇ ਪੰਥ ਕਦੇ ਵੀ ਬਰਦਾਸਤ ਨਹੀਂ ਕਰੇਗਾ।

ਇਹ ਵੀ ਪੜ੍ਹੋ  ਫ਼ਾਰਗੀ ਤੋਂ ਬਾਅਦ ਜਥੇਦਾਰ ਦਾ ਦਾਅਵਾ;‘‘ ਮੈਨੂੰ 2 ਦਸੰਬਰ ਤੋਂ ਹੀ ਇਸ ਕਾਰਵਾਈ ਦਾ ਅਹਿਸਾਸ ਸੀ’’

’’ ਸਿੱਧਾ ਸੁਖਬੀਰ ਨੂੂੰ ਨਿਸ਼ਾਨੈ ’ਤੇ ਲੈਂਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ’ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ 2 ਦਸੰਬਰ ਨੂੰ ਸੁਣਾਏ ਆਦੇਸ਼ਾਂ ਦੀ ਪਾਲਣਾ ਕਰਨ ਤੋਂ ਭੱਜਣ ਦੇ ਦੋਸ਼ ਲਗਾਉਂਦਿਆਂ ਅਕਾਲੀ ਦਲ ਨੂੰ ਭਗੋੜਾ ਦਲ ਕਰਾਰ ਦਿੱਤਾ। ਸਾਬਕਾ ਜਥੇਦਾਰ ਨੇ ਕਿਹਾ ਕਿ ਅਕਾਲੀ ਦਲ ਆਪਣੇ ਪਾਪਾਂ ਕਾਰਨ ਉਸ ਤਰ੍ਹਾਂ ਡੁੱਬ ਜਾਵੇਗਾ, ਜਿਸ ਤਰ੍ਹਾਂ ਟਾਈਟਨ ਜਹਾਜ਼ ਡੁੱਬਿਆ ਹਾਲੇ ਤੱਕ ਲੱਭਿਆ ਨਹੀਂ ਹੈ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ 2 ਦਸੰਬਰ ਨੂੰ ਲਿਖਤੀ ਤੌਰ ’ਤੇ ਵਰਜਿਤ ਕਰਨ ਦੇ ਬਾਵਜੂਦ ਅਕਾਲੀ ਦਲ ਵੱਲੋਂ ਆਪਣੇ ਬੰਦਿਆਂ ਨੂੰ ਉਥੇ ਇਕੱਠਾ ਕੀਤਾ ਗਿਆ ਸੀ ਪ੍ਰੰਤੂ ਸੰਗਤ ਦੀ ਗਿਣਤੀ ਜਿਆਦਾ ਹੋਣ ਕਾਰਨ ਉਹ ਚੁੱਪ ਕਰਕੇ ਬੈਠੇ ਰਹੇ। ਗਿਆਨੀ ਹਰਪ੍ਰੀਤ ਸਿੰਘ ਨੇ ਐਲਾਨ ਕੀਤਾ ਕਿ ਹੁਣ ਉਹ ਪੰਥ ਦੀ ਚੜ੍ਹਦੀ ਕਲਾਂ ਲਈ ਕੰਮ ਕਰਨਗੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ watsapp number +91 94642-76483 ‘ਤੇ ਸੰਪਰਕ ਕਰੋ

+1

LEAVE A REPLY

Please enter your comment!
Please enter your name here