ਦਿਲਜੀਤ ਦੋਸਾਂਝ ਦੇ ਸ਼ੋਅ ਨੂੰ ਲੈਕੇ ਚੰਡੀਗੜ੍ਹ ਪ੍ਰਸ਼ਾਸਨ ਦੀ ਵੱਡੀ ਕਾਰਵਾਈ, Xen ਮੁਅੱਤਲ

0
425

ਚੰਡੀਗੜ੍ਹ, 24 ਦਸੰਬਰ: ਦਸ ਦਿਨ ਪਹਿਲਾਂ 14 ਦਸੰਬਰ ਦੀ ਸ਼ਾਮ ਨੂੰ ਚੰਡੀਗੜ੍ਹ ਦੇ ਸੈਕਟਰ 34 ’ਚ ਹੋਏ ਪੰਜਾਬੀ ਦੇ ਨਾਮੀ ਗਾਇਕ ਦਿਲਜੀਤ ਦੋਸਾਂਝ ਦੇ ਸ਼ੋਅ ਦੌਰਾਨ ਉੱਠੇ ਵਿਵਾਦ ਹਾਲੇ ਵੀ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਹੇ ਹਨ। ਇਸ ਸੋਅ ਦੇ ਮਾਮਲੇ ਨੂੰ ਲੈਕੇ ਹੀ ਚੰਡੀਗੜ੍ਹ ਪ੍ਰਸ਼ਾਸਨ ਨੇ ਵੱਡੀ ਕਾਰਵਾਈ ਕਰਦਿਆਂ ਇੱਕ ਐਕਸੀਅਨ ਨੂੰ ਮੁਅੱਤਲ ਕਰ ਦਿੱਤਾ ਹੈ। ਸੂਚਨਾ ਮੁਤਾਬਕ ਮੁਅੱਤਲ ਕੀਤਾ ਐਕਸੀਅਨ ਅਜੈ ਗਰਗ ਰੋਡ ਡਿਵੀਜ਼ਨ ਨੰਬਰ 3 ਵਿਖੇ ਤੈਨਾਤ ਸੀ।

ਇਹ ਵੀ ਪੜ੍ਹੋ ਕਿਸਾਨ ਆਗੂ ਡੱਲੇਵਾਲ ਦਾ ਮਰਨ ਵਰਤ 29ਵੇਂ ਦਿਨ ’ਚ;ਡਾਕਟਰਾਂ ਮੁਤਾਬਕ, ਸਿਹਤ ਦੇ ਨੁਕਸਾਨ ਦੀ ਭਰਪਾਈ ਅਸੰਭਵ

ਇਸਦੇ ਉਪਰ ਦੋਸ਼ ਹੈ ਕਿ ਇਸਨੇ ਉਕਤ ਸ਼ੋਅ ਦੌਰਾਨ ਆਰਜ਼ੀ ਮੋਬਾਇਲ ਟਾਵਰ ਲਗਾਉਣ ਲਈ ਬਿਨ੍ਹਾਂ ਕੋਈ ਬਣਦੀ ਕਾਨੂੰਨੀ ਕਾਰਵਾਈ ਪੂਰੀ ਕੀਤਿਆਂ ਸ਼ੋਅ ਦੌਰਾਨ ਇਹ ਆਰਜ਼ੀ ਟਾਵਰ ਲਗਾ ਦਿੱਤੇ ਸਨ। ਤਿੰਨ ਦਿਨ ਪਹਿਲਾਂ ਹੀ ਨਿਗਮ ਦੇ ਕਮਿਸ਼ਨਰ ਨੇ ਉਕਤ ਐਕਸੀਅਨ ਨੂੰ ਨੋਟਿਸ ਕੱਢ ਕੇ ਜਵਾਬਤਲਬੀ ਕੀਤੀ ਸੀ, ਜਿਸਤੋਂ ਬਾਅਦ ਹੁਣ ਇਹ ਵੱਡੀ ਕਾਰਵਾਈ ਕੀਤੀ ਗਈ ਹੈ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

LEAVE A REPLY

Please enter your comment!
Please enter your name here