Moga Police ਦਾ ਸਾਲ 2024 ਵਿੱਚ ਅਪਰਾਧੀਆਂ ਅਤੇ ਨਸ਼ਾ ਤਸਕਰਾਂ ਵਿਰੁਧ ਵੱਡਾ Action

0
155

SSP Ajay Gandhi ਦੀ ਅਗਵਾਈ ਹੇਠ ਦਰਜ਼ਨਾਂ ਕੇਸਾਂ ਨੂੰ ਕੀਤਾ ਹੱਲ, ਵੱਡੀ ਪੱਧਰ ’ਤੇ ਨਸ਼ੀਲੇ ਪਦਾਰਥ ਬਰਾਮਦ
ਮੋਗਾ, 30 ਦਸੰਬਰ: ਭਲਕੇ ਖ਼ਤਮ ਹੋਣ ਜਾ ਰਹੇ ਸਾਲ 2024 ਵਿਚ ਮੋਗਾ ਪੁਲਿਸ ਅਪਰਾਧੀਆਂ ਅਤੇ ਨਸ਼ਾ ਤਸਕਰਾਂ ’ਤੇ ਭਾਰੂ ਪੈਂਦੀ ਰਹੀ। ਜ਼ਿਲ੍ਹਾ ਪੁਲਿਸ ਵੱਲੋਂ ਐਸਐਸਪੀ ਅਜੈ ਗਾਂਧੀ ਦੀ ਅਗਵਾਈ ਹੇਠ ਦਰਜ਼ਨਾਂ ਉਲਝੇ ਕੇਸਾਂ ਨੂੰ ਹੱਲ ਕਰਨ ਤੋਂ ਇਲਾਵਾ ਵੱਡੀ ਪੱਧਰ ’ਤੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ। ਜਾਣਕਾਰੀ ਦਿੰਦਿਆਂ ਪੁਲਿਸ ਬੁਲਾਰੇ ਨੇ ਦਸਿਆ ਕਿ ਡੀ.ਜੀ.ਪੀ ਗੌਰਵ ਯਾਦਵ ਦੀ ਰਹਿਨੁਮਾਈ ਤੇ ਫਰੀਦਕੋਟ ਰੇਂਜ ਦੇ ਡੀਆਈਜੀ ਅਸ਼ਵਨੀ ਕਪੂਰ ਦੇ ਦਿਸ਼ਾ-ਨਿਰਦੇਸ਼ ਹੇਠ ਮੋਗਾ ਪੁਲਿਸ ਵੱਲੋਂ ਮਾੜੇ ਅਨਸਰਾਂ/ਨਸ਼ਾ ਤਸਕਰਾਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਜਿਸ ਤਹਿਤ ਸਾਲ-2024 ਦੋਰਾਨ ਮੋਗਾ ਪੁਲਿਸ ਕਈ ਗੰਭੀਰ ਅਪਰਾਧਾਂ ਦੇ ਨਿਪਟਾਰੇ ਅਤੇ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਵਿੱਸ ਸਫਲ ਰਹੀ ਹੈ ਤੇ ਅਮਨ-ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਅਤੇ ਹਰ ਕਿਸਮ ਦੀ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਜੜੋਂ ਉਖਾੜਨ ਲਈ ਵਚਨਬੱਧ ਹੈ।

ਇਹ ਵੀ ਪੜ੍ਹੋ ਬਠਿੰਡਾ ’ਚ ਪੰਜਾਬ ਬੰਦ ਦਾ ਭਰਵਾਂ ਅਸਰ, ਦੁਕਾਨਾਂ ਤੇ ਬਜ਼ਾਰ ਵਾਲਿਆਂ ਵੱਲੋਂ ਵੀ ਦਿੱਤਾ ਗਿਆ ਸਮਰਥਨ

ਬੁਲਾਰੇ ਨੇ ਦਸਿਆ ਕਿ ਮੋਗਾ ਪੁਲਿਸ ਵੱਲੋਂ ਸਾਲ-2024 ਦੌਰਾਨ 3 ਅੰਨੇ ਕਤਲ ਕੇਸ, ਇਰਾਦਾ ਕਤਲ ਦੇ 04 ਕੇਸ, ਲੁੱਟ-ਖੋਹ ਦੇ 26 ਕੇਸ ਅਤੇ ਚੋਰੀ ਦੇ 23 ਕੇਸਾਂ ਨੂੰ ਟਰੇਸ ਕਰਕੇ ਉਹਨਾਂ ਦੇ ਦੋਸ਼ੀਆਂ ਨੂੰ ਜੇਲ੍ਹ ਪਹੁੰਚਾਇਆ ਹੈ।ਪਿਛਲੇ ਸਾਲ ਦੌਰਾਨ ਲੁੱਟ-ਖੋਹ ਸਬੰਧੀ 94 ਮੁਕੱਦਮੇ ਦਰਜ ਰਜਿਸਟਰ ਕਰਕੇ ਉਹਨਾ ਵਿੱਚੋਂ 84 ਮੁਕੱਦਮਿਆਂ ਨੂੰ ਟਰੇਸ ਕਰਕੇ 203 ਦੋਸ਼ੀਆਂ ਨੰ ੂ ਗ੍ਰਿਫਤਾਰ ਕੀਤਾ ਗਿਆ ਹੈ। ਇਸਤੋਂ ਇਲਾਵਾ ਨਸ਼ੇ ਖਿਲਾਫ ਛੇੜੀ ਜੰਗ ਨੂੰ ਕਾਮਯਾਬ ਕਰਦਿਆਂ ਮੋਗਾ ਪੁਲਿਸ ਵੱਲੋਂ 393 ਮੁਕੱਦਮੇ ਦਰਜ ਕਰਕੇ 648 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋਂ 19.133 ਕਿਲੋ ਹੈਰੋਇਨ, 20 ਗ੍ਰਾਮ ਸਮੈਕ, 41.620 ਕਿਲੋ ਅਫੀਮ, 1524.600 ਕਿਲੋ ਭੁੱਕੀ ਚੂਰਾ ਪੋਸਤ ਅਤੇ 10169 ਨਸ਼ੀਲੀਆਂ ਗੋਲੀਆਂ ਤੋਂ ਇਲਾਵਾ 22,74,980/- ਰੁਪਏ ਦੀ ਡਰੱਗ ਮਨੀ ਵੀ ਰਿਕਵਰ ਕੀਤੀ ਗਈ ਹੈ। ਇਸ ਦੇ ਨਾਲ ਨਾਲ ਨਸ਼ੇ ਤਸਕਰਾਂ ਖਿਲਾਫ ਹੋਰ ਕਾਰਵਾਈ ਕਰਦੇ ਹੋਏ ਮੋਗਾ ਪੁਲਿਸ ਵੱਲੋਂ 39 ਸਮਗਲੱਰਾਂ ਦੀ ਪ੍ਰਾਪਰਟੀ ਅਟੈਚ ਕਰਨ ਦੇ 27 ਕੇਸ ਤਿਆਰ 68ਐਫ- ਐਨ.ਡੀ.ਪੀ.ਐਸ ਐਕਟ ਤਹਿਤ ਤਿਆਰ ਕਰਕੇ ਅਧਿਕਾਰਿਤ ਅਥਾਰਟੀ ਪਾਸੋਂ ਭੇਜੇ ਗਏ ਸਨ।

ਇਹ ਵੀ ਪੜ੍ਹੋ ਵੱਡੀ ਖ਼ਬਰ: ਆਪ ਸਰਕਾਰ ਦੇ ਰਾਜ਼ ’ਚ ਪੁਜ਼ਾਰੀਆਂ ਤੇ ਗਰੰਥੀਆਂ ਨੂੰ ਹਰ ਮਹੀਨੇ ਮਿਲਣਗੇ 18 ਹਜ਼ਾਰ ਰੁਪਏ

ਜਿਹਨਾ ਦੀ ਪ੍ਰਾਪਰਟੀ ਦੀ ਕੁੱਲ ਕੀਮਤ 16,16,73,642/- ਰੁਪਏ ਬਣਦੀ ਹੈ। ਜਿਹਨਾ ਵਿੱਚੋਂ 25 ਸਮਲੱਗਰਾਂ ਦੇ ਕੇਸਾ ਦੀ ਮੰਨਜੂਰੀ ਹਾਸਲ ਹੋਣ ਉਪਰੰਤ ਉਹਨਾ ਦੀ 8,68,94,194/- ਰੁਪਏ ਦੀ ਪ੍ਰਾਪਰਟੀ ਫਰੀਜ ਕਰਵਾਈ ਜਾ ਚੁੱਕੀ ਹੈ। ਬੁਲਾਰੇ ਨੇ ਦਸਿਆ ਕਿ ਨਜਾਇਜ ਸ਼ਰਾਬ ਦੀ ਵਿਕਰੀ ਨੂੰ ਠੱਲ ਪਾਉਦਿਆ ਮੋਗਾ ਪੁਲਿਸ ਵੱਲੋਂ ਸਾਲ 2024 ਦੌਰਾਨ ਐਕਸਾਈਜ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ 172 ਮੁਕੱਦਮੇ ਦਰਜ ਕੀਤੇ ਗਏ ਸਨ ਅਤੇ 201 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਐਕਸਾਈਜ ਐਕਟ ਅਧੀਨ ਪਿਛਲੇ ਬੀਤੇ ਸਾਲ ਦੌਰਾਨ 7314 ਲੀਟਰ ਸ਼ਰਾਬ (ਠੇਕਾ), 1278.915 ਲੀਟਰ ਨਜਾਇਜ ਸ਼ਰਾਬ, 168010 ਲੀਟਰ ਲਾਹਨ ਅਤੇ 06 ਚਾਲੂ ਭੱਠੀਆਂ ਵੀ ਬਰਾਮਦ ਕੀਤੀਆਂ ਗਈ ਹਨ।

ਇਹ ਵੀ ਪੜ੍ਹੋ ਢਾਈ ਮਹੀਨੇ ਪਹਿਲਾਂ ਵਿਆਹੀ ਲੜਕੀ ਦੀ ਰਹੱਸਮਈ ਹਾਲਾਤਾਂ ਵਿਚ ਮੌਤ, ਸਹੁਰੇ ਪ੍ਰਵਾਰ ਵਿਰੁਧ ਪਰਚਾ ਦਰਜ਼

ਇਸੇ ਤਰ੍ਹਾਂ ਨਜਾਇਜ ਅਸਲਾ ਰੱਖਣ ਵਾਲਿਆਂ ਖਿਲਾਫ ਸਖਤ ਰੁੱਖ ਕਰਦਿਆਂ ਮੋਗਾ ਪੁਲਿਸ ਵੱਲੋਂ ਇੱਕ ਸਾਲ ਦੌਰਾਨ 43 ਮੁਕੱਦਮੇ ਦਰਜ ਰਜਿਸਟਰ ਕਰਕੇ 124 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਉਹਨਾ ਪਾਸੋਂ 86 ਪਿਸਟਲ, 01 ਰਿਵਾਲਵਰ, 03 ਰਾਈਫਲਾਂ, 374 ਰੋਂਦ ਅਤੇ 68 ਮੈਗਜੀਨ ਬਰਾਮਦ ਕੀਤੇ ਹਨ।ਜਦੋਂਕਿ ਵੱਖ ਵੱਖ ਮੁਕੱਦਮਿਆਂ ਵਿਚ ਲੋੜੀਦੇ ਕੁੱਲ 337 ਭਗੋੜਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਲ੍ਹਾ ਮੋਗਾ ਵਿੱਚ ਟਰੈਫਿਕ ਨੂੰ ਸੰਚਾਰੂ ਢੰਗ ਨਾਲ ਚਲਾਉਣ ਅਤੇ ਟਰੈਫਿਕ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਮੋਟਰਸਾਈਕਲ/ ਅਤੇ ਸਕੂਟਰੀਆਂ ਚਲਾਈਆਂ ਗਈਆ ਹਨ। ਜਿਹਨਾ ਦੇ ਨਤੀਜੇ ਵਜੋਂ ਸਾਲ 2024 ਦੋਰਾਨ ਟਰੈਫਿਕ ਨਿਯਮਾਂ ਦੀ ਉਲੰਘਣਾਂ ਕਰਨ ਵਾਲਿਆ ਦੇ ਕੁੱਲ 11766 ਟਰੈਫਿਕ ਚਲਾਨ ਕੀਤੇ ਗਏ ਹਨ। ਅਖ਼ੀਰ ਵਿਚ ਸੀਨੀਅਰ ਕਪਤਾਨ ਪੁਲਿਸ ਅਜੈ ਗਾਂਧੀ ਨੇ ਨਵੇਂ ਸਾਲ ਮੌਕੇ ਸਮੂਹ ਮੋਗਾ ਨਿਵਾਸੀਆਂ ਨੂੰ ਨਵੇ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਦਿੰਦਿਆਂ ਅਪੀਲ ਕੀਤੀ ਕਿ ਉਹ ਨਵੇਂ ਸਾਲ ਦੇ ਜਸ਼ਨਾਂ ਨੂੰ ਸ਼ਾਂਤੀਪੂਰਵਕ ਮਨਾਉਣ ਲਈ ਪੁਲਿਸ ਦਾ ਸਹਿਯੋਗ ਦੇਣ ਅਤੇ ਸੁਰੱਖਿਆ ਦੇ ਨਿਯਮਾਂ ਦੀ ਪਾਲਣਾ ਕਰਨ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

 

 

LEAVE A REPLY

Please enter your comment!
Please enter your name here