
ਫ਼ਗਵਾੜਾ, 28 ਜਨਵਰੀ: ਪਿਛਲੇ ਕਈ ਦਿਨਾਂ ਤੋਂ ਸੁਰਖ਼ੀਆਂ ਵਿਚ ਚੱਲ ਰਹੇ ਨਗਰ ਨਿਗਮ ਫ਼ਗਵਾੜਾ ਦੇ ਵਿਚ ਅੱਜ ਵੱਡੀ ਹਲਚਲ ਦੇਖਣ ਨੂੰ ਮਿਲੀ ਹੈ। ਇੱਥੇ ਕਾਂਗਰਸ ਪਾਰਟੀ ਦੇ ਤਿੰਨ ਕੋਂਸਲਰਾਂ ਨੇ ਅੱਜ ਆਮ ਆਦਮੀ ਪਾਰਟੀ ਦਾ ਪੱਲਾ ਫ਼ੜ ਲਿਆ, ਜਿਸਦੇ ਨਾਲ ਆਪ ਨੂੰ ਵੱਡਾ ਹੁਲਾਰਾ ਮਿਲਿਆ ਹੈ। ਸੂਚਨਾ ਮੁਤਾਬਕ ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਦੀ ਅਗਵਾਈ ਵਿੱਚ ਕੋਂਸਲਰ ਮੁਨੀਸ਼ ਪ੍ਰਭਾਕਰ ਬਲਾਕ ਪ੍ਰਧਾਨ ਸ਼ਹਿਰੀ ਫਗਵਾੜਾ, ਕੋਂਸਲਰ ਪਦਮ ਸੁਧੀਰ ਨਿੱਕਾ ਅਤੇ ਕੋਂਸਲਰ ਰਾਮ ਪਾਲ ਉੱਪਲ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ। ਇਸ ਮੌਕੇ ਜੋਗਿੰਦਰ ਸਿੰਘ ਮਾਨ ਹਲਕਾ ਇੰਚਾਰਜ ਵਿਧਾਨ ਸਭਾ ਫਗਵਾੜਾ ਵੀ ਮੌਜੂਦ ਰਹੇ।
ਇਹ ਵੀ ਪੜ੍ਹੋ Delhi ਚੋਣਾਂ ਤੋਂ ਪਹਿਲਾਂ ਡੇਰਾ ਸਿਰਸਾ ਦੇ ਮੁਖੀ ਨੂੰ ਮੁੜ ਮਿਲੀ ਫ਼ਰਲੋ, ਪਹਿਲੀ ਵਾਰ ਪੁੱਜੇ ਡੇਰਾ ਸਿਰਸਾ
ਗੌਰਤਲਬ ਹੈ ਕਿ ਪਿਛਲੇ ਦਿਨੀਂ ਨਗਰ ਨਿਗਮ ਦੇ ਮੇਅਰ ਅਤੇ ਹੋਰਨਾਂ ਅਹੁੱਦੇਦਾਰਾਂ ਦੀ ਚੋਣ ਲਈ ਮੀਟਿੰਗ ਰੱਖੀ ਗਈ ਸੀ ਪ੍ਰੰਤੂ ਇਹ ਰੱਦ ਹੋ ਗਈ ਸੀ। ਇੱਥੇ ਆਪ ਅਤੇ ਕਾਂਗਰਸ ਵਿਚਕਾਰ ਆਪਣਾ ਮੇਅਰ ਬਣਾਉਣ ਲਈ ਅੱਡੀ-ਚੋਟੀ ਦਾ ਜੋਰ ਲੱਗਿਆ ਹੋਇਆ ਹੈ। ਇੱਥੇ 50 ਮੈਂਬਰੀ ਹਾਊਸ ਵਿਚ 21 ਦਸੰਬਰ ਨੂੰ ਹੋਈਆਂ ਚੋਣਾਂ ’ਚ ਕਾਂਗਰਸ 21 ਉਮੀਦਵਾਰ ਜਿਤਾ ਕੇ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਸੀ। ਇਸਤੋਂ ਇਲਾਵਾ ਆਪ ਨੂੰ 12, ਭਾਜਪਾ ਨੂੰ 4, ਅਕਾਲੀ ਦਲ ਤੇ ਬਸਪਾ ਦੇ 3-3 ਤੋਂ ਇਲਾਵਾ 6 ਅਜਾਦ ਕੋਂਸਲਰ ਜਿੱਤੇ ਸਨ। ਹੁਣ ਤੱਕ ਭਾਜਪਾ ਦਾ 1 ਅਤੇ ਕਾਂਗਰਸ ਦੇ 3 ਕੋਂਸਲਰਾਂ ਦੇ ਆਪ ਵਿਚ ਸ਼ਾਮਲ ਹੋਣ ਤੋਂ ਇਲਾਵਾ ਕੁੱਝ ਅਜ਼ਾਦ ਕੋਂਸਲਰਾਂ ਨਾਲ ਵੀ ਸੱਤਾਧਿਰ ਵੱਲੋਂ ਸੰਪਰਕ ਬਣਾਇਆ ਦਸਿਆ ਜਾ ਰਿਹਾ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
Share the post "ਕਾਂਗਰਸ ਪਾਰਟੀ ਨੂੰ ਫਗਵਾੜਾ ਵਿੱਚ ਲੱਗਿਆ ਵੱਡਾ ਝੱਟਕਾ! 3 ਕੋਂਸਲਰ ਹੋਏ ਆਪ ’ਚ ਸ਼ਾਮਲ"




