MP ਸੰਜੀਵ ਅਰੋੜਾ ਨੂੰ ਦਿੱਤੀ ਟਿਕਟ,ਗੁਰਪ੍ਰੀਤ ਗੋਗੀ ਦੀ ਮੌਤ ਕਾਰਨ ਹੋਈ ਖ਼ਾਲੀ ਹੋਈ ਹੈ ਇਹ ਸੀਟ
Ludhaina News: ਆਮ ਆਦਮੀ ਪਾਰਟੀ ਨੇ ਸੰਭਾਵਿਤ ਤੌਰ ‘ਤੇ ਅਗਲੇ ਮਹੀਨੇ ਦੌਰਾਨ ਹੋਣ ਜਾ ਰਹੇ ਉਪ ਚੋਣਾਂ ਤੋਂ ਪਹਿਲਾਂ ਲੁਧਿਆਣਾ ਪੱਛਮੀ ਹਲਕੇ ਲਈ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਦੇ ਕੌਮੀ ਜਨਰਲ ਸਕੱਤਰ ਡਾ ਸੰਦੀਪ ਪਾਠਕ ਦੇ ਦਸਤਖ਼ਤਾਂ ਹੇਠ ਜਾਰੀ ਪੱਤਰ ਦੇ ਵਿਚ ਪਾਰਟੀ ਨੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਇਹ ਸੀਟ ਆਪ ਪਾਰਟੀ ਦੀ ਟਿਕਟ ‘ਤੇ ਸਾਲ 2022 ਦੀਆਂ ਆਮ ਚੋਣਾਂ ਵਿਚ ਜਿੱਤੇ ਗੁਰਪ੍ਰੀਤ ਗੋਗੀ ਦੀ ਅਚਾਨਕ ਗੋਲੀ ਚੱਲਣ ਕਾਰਨ ਹੋਈ ਮੌਤ ਦੇ ਚੱਲਦੇ ਖ਼ਾਲੀ ਹੋਈ ।
ਇਹ ਵੀ ਪੜ੍ਹੋ ਤਿੰਨ ਦਿਨ ਪਹਿਲਾਂ ਵਿਆਹੇ ਨੌਜਵਾਨ ਦੀ ਸ਼ੱਕੀ ਹਾਲਾਤ ’ਚ ਮਿਲੀ ਲਾਸ਼, ਪੁਲਿਸ ਵੱਲੋਂ ਜਾਂਚ ਸ਼ੁਰੂ
ਬੇਸ਼ੱਕ ਇਸ ਹਲਕੇ ਤੋਂ ਮਰਹੂਮ ਗੋਗੀ ਦਾ ਪ੍ਰਵਾਰ ਵੀ ਟਿਕਟ ਲਈ ਆਸਵੰਦ ਸੀ ਪ੍ਰੰਤੂ ਪਾਰਟੀ ਨੇ ਸੰਜੀਵ ਅਰੋੜਾ ’ਤੇ ਵਿਸਵਾਸ ਪ੍ਰਗਟ ਕੀਤਾ ਹੈ। ਦਸਣਾ ਬਣਦਾ ਹੈ ਕਿ 11 ਜਨਵਰੀ 2025 ਦੀ ਰਾਤ ਨੂੰ ਹੋਈ ਮੌਤ ਤੋਂ ਤਿੰਨ ਦਿਨਾਂ ਬਾਅਦ ਹੀ ਵਿਧਾਨ ਸਭਾ ਸਕੱਤਰੇਤ ਨੇ ਇਸ ਹਲਕੇ ਨੂੰ ਖਾਲੀ ਐਲਾਨ ਦਿੱਤਾ ਸੀ। ਨਿਯਮਾਂ ਮੁਤਾਬਕ 6 ਮਹੀਨਿਆਂ ਦੇ ਅੰਦਰ-ਅੰਦਰ ਖ਼ਾਲੀ ਹਲਕੇ ਵਿਚ ਉਪ ਚੋਣ ਹੋਣੀ ਲਾਜ਼ਮੀ ਹੁੰਦੀ ਹੈ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਚੋਣ ਕਮਿਸ਼ਨ ਦੇਸ ਦੇ ਕੁੱਝ ਸੂਬਿਆਂ ਦੇ ਨਾਲ ਲੁਧਿਆਣਾ ਪੱਛਮੀ ਹਲਕੇ ਲਈ ਵੀ ਅਗਲੇ ਮਹੀਨੇ ਚੋਣ ਪ੍ਰੋਗਰਾਮ ਐਲਾਨ ਸਕਦਾ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।