Punjab News: ਪਿਛਲੇ ਤਿੰਨ ਦਿਨਾਂ ਤੋਂ ਪੰਜਾਬ ਭਰ ਵਿਚ ਸਰਕਾਰੀ ਬੱਸਾਂ ਦਾ ਜਾਮ ਹੋਣ ਕਾਰਨ ਯਾਤਰੀਆਂ ਨੂੰ ਹੋ ਰਹੀਆਂ ਪ੍ਰੇਸ਼ਾਨੀ ਖ਼ਤਮ ਹੋਣ ਜਾ ਰਹੀਆਂ ਹਨ। ਪੀਆਰਟੀਸੀ/ਪਨਬਸ ਕੰਟਰੈਕਟ ਵਰਕਰਜ਼ ਯੁਨੀਅਨ ਦੇ ਆਗੂਆਂ ਨਾਲ ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਦੀ ਕਰੀਬ 7 ਘੰਟੇ ਚੱਲੀ ਮੀਟਿੰਗ ਤੋਂ ਬਾਅਦ ਇਸਦਾ ਐਲਾਨ ਕੀਤਾ ਗਿਆ। ਮੰਤਰੀ ਵੱਲੋਂ ਮੁਲਾਜਮ ਆਗੂਆਂ ਨੂੰ ਗੱਲਬਾਤ ਦਾ ਸੱਦਾ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ Capt ਦਾ ਦਾਅਵਾ;ਜੇਕਰ BJP ਨੇ ਪੰਜਾਬ ਵਿਚ ਸਰਕਾਰ ਬਣਾਊਣੀ ਹੈ ਤਾਂ ਅਕਾਲੀਆਂ ਨਾਲ ਗਠਜੋੜ ਜਰੂਰੀ
ਪੱਟੀ ‘ਚ ਇਹ ਮੀਟਿੰਗ ਹੋਈ ਸੀ, ਜਿਸਤੋਂ ਬਾਅਦ ਇਹ ਰਾਹਤ ਭਰੀ ਖ਼ਬਰ ਸਾਹਮਣੇ ਆਈ ਸੀ। ਮੀਟਿੰਗ ਤੋਂ ਬਾਅਦ ਮੁਲਾਜਮ ਆਗੂਆਂ ਨੇ ਵੇਰਵੇ ਦਿੰਦਿਆਂ ਦਸਿਆ ਕਿ ਮੀਟਿੰਗ ਦੌਰਾਨ ਟ੍ਰਾਂਸਪੋਰਟ ਮੰਤਰੀ ਨੇ ਬਰਖਾਸਤ ਤੇ ਮੁਅੱਤਲ ਮੁਲਾਜਮਾਂ ਨੂੰ ਬਹਾਲ ਕਰਨ, ਛੋਟੇ ਕੇਸਾਂ ਵਿਚ ਗ੍ਰਿਫਤਾਰ ਕੀਤੇ ਮੁਲਾਜਮਾਂ ਨੂੰ ਰਿਹਾਅ ਤੇ ਕੇਸ ਵਾਪਸ ਲੈਣ ਤੋਂ ਇਲਾਵਾ ਜਲਦੀ ਹੀ ਪੰਜਾਬ ਸਰਕਾਰ ਵੱਲੋਂ 1000 ਨਵੀਆਂ ਬੱਸਾਂ ਪਾਊਣ ਦਾ ਭਰੋਸਾ ਦਿੱਤਾ ਹੈ।
ਜਿਸਤੋਂ ਬਾਅਦ ਮੁਲਾਜਮਾਂ ਵੱਲੋਂ ਹੜਤਾਲ ਖ਼ਤਮ ਕਰਨ ਦਾ ਐਲਾਨ ਕੀਤਾ ਜਾ ਰਿਹਾ। ਦਸਣਾ ਬਣਦਾ ਹੈ ਕਿ ਪਿਛਲੇ ਤਿੰਨ ਦਿਨਾਂ ਤੋਂ ਪੀਆਰਟੀਸੀ ਤੇ ਪਨਬਸ ਦੀਆਂ ਬੱਸਾਂ ਦਾ ਚੱਕਾ ਜਾਮ ਚੱਲਿਆ ਆ ਰਿਹਾ ਸੀ। ਆਮ ਲੋਕ ਲਗਾਤਾਰ ਪ੍ਰੇਸ਼ਾਨ ਹੋ ਰਹੇ ਸਨ। ਇਸ ਦੌਰਾਨ ਚੱਲ ਰਹੇ ਪ੍ਰਦਰਸ਼ਨਾਂ ਨੂੰ ਰੋਕਣ ਲਈ ਪੁਲਿਸ ਨੇ ਵੀ ਸਖ਼ਤੀ ਕੀਤੀ ਸੀ ਤੇ ਦਰਜ਼ਨਾਂ ਮੁਲਾਜਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਦੋਨਾਂ ਧਿਰਾਂ ਵਿਚ ਝੜਪਾਂ ਵੀ ਹੋਈਆਂ ਸਨ। ਬੀਤੇ ਕੱਲ ਕਈ ਮੁਲਾਜਮ ਆਗੂਆਂ ਨੂੰ ਸੇਵਾਵਾਂ ਖ਼ਤਮ ਕਰ ਦਿੱਤੀਆਂ ਗਈਆਂ ਸਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।













