Punjab News:ਕਿਲੋਮੀਟਰ ਸਕੀਮ ਤਹਿਤ ਬੱਸਾਂ ਪਾਉਣ ਦੇ ਵਿਰੋਧ ਦੌਰਾਨ ਸ਼ੁੱਕਰਵਾਰ ਨੂੰ ਪੀਆਰਟੀਸੀ/ਪਨਬਸ ਕਾਮਿਆਂ ਦੀ ਸ਼ੁਰੂ ਹੋਈ ਹੜ੍ਹਤਾਲ ਅੱਜ ਪੰਜਵੇਂ ਦਿਨ ਮੰਗਲਵਾਰ ਦੁਪਿਹਰ ਖ਼ਤਮ ਹੋ ਗਈ ਹੈ। ਸੰਘਰਸ਼ ਦੇ ਪਹਿਲੇ ਦਿਨ ਗ੍ਰਿਫਤਾਰ ਕੀਤੇ ਸਾਥੀਆਂ ਨੂੰ ਰਿਹਾਅ ਕਰਵਾਉਣ ਅਤੇ ਮੁਅੱਤਲ ਕੀਤੇ ਮੁਲਾਜਮਾਂ ਨੂੰ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਇਹ ਹੜਤਾਲ ਲਗਾਤਾਰ ਚੱਲ ਰਹੀ ਸੀ,ਜਿਸਤੋਂ ਬਾਅਦ ਮੰਗਲਵਾਰ ਨੁੰ ਸਰਕਾਰ ਨੇ ਇੰਨ੍ਹਾਂ ਮੰਗਾਂ ਨੁੰ ਅੱਜ ਸ਼ਾਮ ਤੱਕ ਪੂਰਾ ਕਰਨ ਦਾ ਭਰੋਸਾ ਦਿੱਤਾ।
ਇਹ ਵੀ ਪੜ੍ਹੋ ਤਨਖਾਹਾਂ ਨਾ ਮਿਲਣ ਕਾਰਨ NHM ਕਾਮਿਆਂ ਠੱਪ ਕੀਤੀਆਂ ਸਿਹਤ ਸੇਵਾਵਾਂ
ਜਿਕਰਯੋਗ ਹੈ ਕਿ ਐਤਵਾਰ ਦੁਪਿਹਰ ਪੀਆਰਟੀਸੀ/ਪਨਬਸ ਕੰਟਰੈਕਟ ਵਰਕਰ ਯੂਨੀਅਨ ਦੇ ਆਗੂਆਂ ਤੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵਿਚਕਾਰ ਲਗਾਤਾਰ 5 ਘੰਟੇ ਮੀਟਿੰਗ ਹੋਈ ਸੀ। ਇਸ ਮੀਟਿੰਗ ਦੌਰਾਨ ਬੇਸ਼ੱਕ ਯੂਨੀਅਨ ਅਸਿੱਧੇ ਢੰਗ ਨਾਲ ਕਿਲੋਮੀਟਰ ਸਕੀਮ ਦੇ ਮਾਮਲੇ ਵਿਚ ਠੰਢੀ ਪੈਂਦੀ ਦਿਖਾਈ ਦਿੱਤੀ ਪ੍ਰੰਤੂ ਬਾਕੀ ਮੰਗਾਂ ਨੂੰ ਲੈ ਕੇ ਉਨ੍ਹਾਂ ਆਪਣਾ ਸਟੈਂਡ ਬਰਕਰਾਰ ਰੱਖਿਆ ਸੀ। ਜਿਸਦੇ ਚੱਲਦੇ ਪੰਜਾਬ ਸਰਕਾਰ ਨੇ ਵੀ ਮੁਲਾਜਮਾਂ ਦੀਆਂ ਇੰਨ੍ਹਾਂ ਮੰਗਾਂ ‘ਤੇ ਫੁੱਲ ਚੜਾਉਣ ਦਾ ਭਰੋਸਾ ਦਿੱਤਾ ਸੀ। ਪ੍ਰੰਤੂ ਗ੍ਰਿਫਤਾਰ ਕੀਤੇ ਮੁਲਾਜਮਾਂ ਦੀ ਰਿਹਾਈ ਨਾ ਹੋਣ ਅਤੇ ਮੁਅੱਤਲ ਕੀਤੇ ਕਾਮਿਆਂ ਦੀ ਬਹਾਲੀ ਨਾਂ ਹੋਣ ਕਾਰਨ ਮੁੜ ਪੇਚ ਅੜ੍ਹ ਗਿਆ ਸੀ।
ਇਹ ਵੀ ਪੜ੍ਹੋ Chandigarh ‘ਚ ਨੌਜਵਾਨ ਦੇ ਹੋਏ ਕ+ਤ+ਲ ਮਾਮਲੇ ‘ਚ ਨਵਾਂ ਮੋੜ; ਲਾਰੈਂਸ ਤੇ ਗੋਲਡੀ ਬਰਾੜ ਆਹਮੋ-ਸਾਹਮਣੇ
ਦਸਣਾ ਬਣਦਾ ਹੈ ਕਿ ਇਸ ਪੰਜ ਰੋਜ਼ਾ ਹੜਤਾਲ ਦੇ ਕਾਰਨ ਜਿੱਥੇ ਸਰਕਾਰੀ ਬੱਸਾਂ ਦਾ ਸੰਚਾਲਨ ਲਗਭਗ ਠੱਪ ਹੋ ਗਿਆ ਸੀ, ਉਥੇ ਪੀਆਰਟੀਸੀ ਤੇ ਪੰਜਾਬ ਰੋਡਵੇਜ਼ ਨੂੰ ਵੀ ਕਰੋੜਾ ਦਾ ਘਾਟਾ ਸਹਿਣਾ ਪੈ ਰਿਹਾ। ਇਸਦੇ ਵੱਖ ਯਾਤਰੂਆਂ ਨੂੰ ਵੱਡੀ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਜਿਸ ਕਾਰਨ ਇਸ ਹੜਤਾਲ ਦੇ ਚੱਲਦਿਆਂ ਹਰ ਵਰਗ ਪ੍ਰੇਸ਼ਾਨ ਹੋ ਰਿਹਾ ਸੀ। ਇਸ ਤੋਂ ਇਲਾਵਾ, ਔਰਤਾਂ ਵੱਧ ਕਿਰਾਏ ‘ਤੇ ਨਿੱਜੀ ਬੱਸਾਂ ਵਿੱਚ ਯਾਤਰਾ ਕਰਨ ਲਈ ਮਜਬੂਰ ਹੋ ਰਹੀਆਂ ਸਨ। ਇਸ ਸੰਘਰਸ਼ ਦੌਰਾਨ ਕਈ ਜ਼ਿਲ੍ਹਿਆਂ ਦੇ ਮਜ਼ਦੂਰ ਪੈਟਰੋਲ ਦੀਆਂ ਬੋਤਲਾਂ ਲੈ ਕੇ ਉੱਪਰਲੇ ਪਾਣੀ ਦੀਆਂ ਟੈਂਕੀਆਂ ‘ਤੇ ਚੜ੍ਹ ਗਏ ਸਨ ਅਤੇ ਕਈ ਜ਼ਿਲ੍ਹਿਆਂ ਵਿਚਕਾਰ ਯੂਨੀਅਨ ਤੇ ਪੁਲਿਸ ਵਿਚਕਾਰ ਝੜਪਾਂ ਵੀ ਹੋਈਆਂ ਸਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।













