ਫਾਜਿਲਕਾ ਪੁਲਿਸ ਦੀ ਵੱਡੀ ਸਫਲਤਾ, ਸਰਹੱਦ ਪਾਰੋਂ ਨਸ਼ਾ ਤਸਕਰੀ ਰੈਕੇਟ ਦਾ ਕੀਤਾ ਪਰਦਾਫਾਸ਼

0
30
0

👉ਸੀ.ਆਈ.ਏ-2 ਟੀਮ ਨੇ 2 ਨਸ਼ਾ ਤਸਕਰਾਂ ਨੂੰ 2 ਕਿਲੋ 768 ਗ੍ਰਾਮ ਹੈਰੋਇਨ ਅਤੇ ਮੋਟਰ ਸਾਈਕਲ ਸਮੇਤ ਕੀਤਾ ਕਾਬੂ
Fazilka News:ਐਸਐਸਪੀ ਵਰਿੰਦਰ ਸਿੰਘ ਬਰਾੜ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਇੰਸਪੈਕਟਰ ਰੁਪਿੰਦਰਪਾਲ ਸਿੰਘ ਇੰਚਾਰਜ ਸੀ.ਆਈ.ਏ-2 ਫਾਜਿਲਕਾ ਦੀ ਅਗਵਾਈ ਵਿਚ ਐਸ.ਆਈ ਅਮਰੀਕ ਸਿੰਘ ਦੀ ਪੁਲਿਸ ਪਾਰਟੀ ਨੇ ਨਸ਼ਾ ਤਸਕਰੀਦੇ ਇੱਕ ਵੱਡੇ ਨੈਟਵਰਕ ਦਾ ਪਰਦਾਫ਼ਾਸ ਕੀਤਾ ਹੈ। ਇਸ ਟੀਮ ਵੱਲੋਂ 2 ਕਿਲੋ 768 ਗ੍ਰਾਮ ਹੈਰੋਇਨ ਸਹਿਤ 2 ਨਸ਼ਾ ਤਸਕਰਾਂ ਨੂੰ ਕਾਬੂ ਗਿਆ ਹੈ। ਜਾਣਕਾਰੀ ਦਿੰਦਿਆਂ ਪੁਲਿਸ ਬੁਲਾਰੇ ਨੇ ਦਸਿਆ ਕਿ ਟੀਮ ਵੱਲੋ ਥਾਣਾ ਸਦਰ ਫਾਜਿਲਕਾ ਦੇ ਏਰੀਏ ਵਿਚ ਨਸ਼ੀਲੇ ਪਦਾਰਥਾਂ ਅਤੇ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਚੈਕਿੰਗ ਕੀਤੀ ਜਾ ਰਹੀ ਸੀ।

ਇਹ ਵੀ ਪੜ੍ਹੋ  ਪੰਜਾਬ ਪੁਲਿਸ ਨੇ ਸਰਹੱਦ ਪਾਰੋਂ ਚਲ ਰਹੇ ਨਸ਼ਾ ਤਸਕਰੀ ਰੈਕੇਟ ਦਾ ਕੀਤਾ ਪਰਦਾਫਾਸ਼; 10 ਕਿਲੋ ਹੈਰੋਇਨ ਸਮੇਤ ਇੱਕ ਵਿਅਕਤੀ ਕਾਬੂ

ਇਸ ਦੌਰਾਨ ਪੁਲਿਸ ਨੇ ਬੱਸ ਅੱਡਾ ਮੰਡੀ ਲਾਧੂਕਾ ਕੋਲ ਐਫ.ਐਫ.ਰੋਡ ਤੋਂ ਲਿੰਕ ਰੋਡ ਪਿੰਡ ਲਾਧੂਕਾ ਦਾਣਾ ਮੰਡੀ ਦੇ ਪਹਿਲੇ ਗੇਟ ਨਜਦੀਕ ਮੋਟਰਸਾਈਕਲ ਸਵਾਰ ਨੌਜਵਾਨਾਂ ਦੀ ਰੋਕ ਕੇ ਤਲਾਸੀ ਲਈ। ਇਸ ਤਲਾਸ਼ੀ ਦੌਰਾਨ ਇੰਨ੍ਹਾਂ ਨੌਜਵਾਨਾਂ ਕੋਲ ਮੌਜੂਦ ਇੱਕ ਥੈਲੇ ਵਿਚੋਂ ਇਹ ਹੈਰੋਇਨ ਬਰਾਮਦ ਹੋਈ। ਮੁਲਜਮਾਂ ਦੀ ਪਹਿਚਾਣ ਪ੍ਰੀਤ ਸਿੰਘ ਵਾਸੀ ਸੰਤ ਨਗਰ ਗਲੀ ਨੰ.4 ਅਬੋਹਰ ਅਤੇ ਰਾਹੁਲ ਘਾਰੂ ਵਾਸੀ ਦਿਆਲ ਨਗਰੀ ਗਲੀ ਨੰ.3 ਅਬੋਹਰ ਵਜੋਂ ਹੋਈ ਹੈ। ਪੁਲਿਸ ਨੇ ਤੁਰੰਤ ਮੋਟਰਸਾਈਕਲ ਅਤੇ ਬ੍ਰਾਮਦ ਹੈਰੋਇਨ ਸਹਿਤ ਦੋਨੋ ਨੌਜਵਾਨਾਂ ਨੂੰ ਕਾਬੂ ਕੀਤਾ। ਇੰਨ੍ਹਾਂ ਵਿਰੁਧ 21-ਸੀ/29/61/85 ਐਨਡੀਪੀਐਸ ਐਕਟ ਥਾਣਾ ਸਦਰ ਫਾਜਿਲਕਾ ਵਿਖੇ ਪਰਚਾ ਦਰਜ਼ ਕੀਤਾ ਗਿਆ ਹੈ।

ਇਹ ਵੀ ਪੜ੍ਹੋ  ਅਮਰੀਕਾ ਤੋਂ ਭਾਰਤੀਆਂ ਦੀ ਵਤਨ ਵਾਪਸੀ:ਪੰਜਾਬ ਪੁਲਿਸ ਵੱਲੋਂ ਪੰਜ ਨਵੀਆਂ FIR ਦਰਜ,ਦੋ ਹੋਰ ਟਰੈਵਲ ਏਜੰਟ ਗ੍ਰਿਫ਼ਤਾਰ

ਪੁਲਿਸ ਅਧਿਕਾਰੀਅ ਨੇ ਦਸਿਆ ਕਿ ਮੁਲਜਮਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਉਹਨਾਂ ਦੇ ਬੈਕਵਰਡ ਅਤੇ ਫਾਰਵਰਡ ਲਿੰਕਾਂ ਬਾਰੇ ਜਾਂਚ ਕੀਤੀ ਜਾ ਰਹੀ ਹੈ। ਇਹ ਵੀ ਪਤਾ ਚੱਲਿਆ ਹੈ ਕਿ ਰਾਹੁਲ ਉਰਫ ਘਾਰੂ ਦੇ ਖਿਲਾਫ ਪਹਿਲਾਂ ਵੀ ਮੁੱਕਦਮਾ ਨੰਬਰ 68 ਮਿਤੀ 28-6-2023 ਜੁਰਮ 25/54/59 ਅਸਲਾ ਐਕਟ ਥਾਣਾ ਸਿਟੀ-2 ਅਬੋਹਰ ਦਰਜ ਹੈ, ਜਦਕਿ ਪ੍ਰੀਤ ਸਿੰਘ ਦੇ ਖਿਲਾਫ ਮੁਕੱਦਮਾ ਨੰਬਰ 204 ਮਿਤੀ 3-09-2020 ਜੁਰਮ 325,323,148,149 ਆਈ.ਪੀ.ਸੀ.51(ਬੀ) ਡਿਜਾਸਟਰ ਮੈਨੈਜਮੈਂਟ ਐਕਟ ਥਾਣਾ ਸਿਟੀ-। ਅਬੋਹਰ ਵਿਖੇ ਦਰਜ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

0

LEAVE A REPLY

Please enter your comment!
Please enter your name here