ਫਾਜ਼ਿਲਕਾ ਪੁਲਿਸ ਦੀ ਮੋਟਰਸਾਈਕਲ ਚੋਰਾਂ ਦੇ ਖਿਲਾਫ ਵੱਡੀ ਸਫਲਤਾ, 15 ਮੋਟਰਸਾਈਕਲ ਕੀਤੇ ਬਰਾਮਦ

0
220

ਫਾਜਿਲਕਾ, 7 ਜਨਵਰੀ: ਡੀਜੀਪੀ ਗੌਰਵ ਯਾਦਵ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਪੁਲਿਸ ਵੱਲੋਂ ਐਸਐਸਪੀ ਵਰਿੰਦਰ ਸਿੰਘ ਬਰਾੜ ਦੇ ਦਿਸ਼ਾ-ਨਿਰਦੇਸ਼ਾਂ ਹੇਠ ਗੈਰ ਸਮਾਜੀ ਅਨਸਰਾਂ ਵਿਰੁਧ ਵਿੱਢੀ ਮੁਹਿੰਮ ਤਹਿਤ ਥਾਣਾ ਸਿਟੀ ਦੀ ਪੁਲਿਸ ਨੇ ਇੱਕ ਚੋਰ ਗਿਰੋਹ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 15 ਮੋਟਰਸਾਈਕਲ ਬਰਾਮਦ ਕੀਤੇ ਹਨ। ਮਾਮਲੇ ਦੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਦੇ ਬੁਲਾਰੇ ਨੈ ਦਸਿਆ ਕਿ ਇੰਸਪੈਕਟਰ ਲੇਖ ਰਾਜ ਮੁੱਖ ਅਫਸਰ ਥਾਣਾ ਸਿਟੀ ਦੀ ਟੀਮ ਨੂੰ ਮਿਲੀ ਇੱਕ ਗੁਪਤ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਗੁਰਪ੍ਰੀਤ ਸਿੰਘ ਉਰਫ ਪੋਪੀ ਅਤੇ ਰਮਨਦੀਪ ਸਿੰਘ ਉਰਫ ਦੀਪ ਵਾਸੀ ਚੱਕ ਸਿੰਘੇ ਵਾਲਾ ਸੈਣੀਆ ਨੂੰ ਕਾਬੂ ਕੀਤਾ ਗਿਆ।

ਇਹ ਵੀ ਪੜ੍ਹੋ ਪੰਜਾਬ ਪੁਲਿਸ ਵੱਲੋਂ ਸਰਹੱਦ ਪਾਰੋਂ ਨਸ਼ਾ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼; ਔਰਤ ਸਮੇਤ ਚਾਰ 5 ਕਿਲੋ ਹੈਰੋਇਨ ਨਾਲ ਕਾਬੂ

ਪੁਛਗਿਛ ਦੌਰਾਨ ਹੁਣ ਤੱਕ ਦੋਨਾਂ ਮੁਲਜਮਾਂ ਦੇ ਕੋਲੋਂ ਪੁਛ ਗਿੱਛ ਦੌਰਾਨ ਵੱਖ-ਵੱਖ ਥਾਵਾਂ ਤੋ ਚੋਰੀ ਕੀਤੇ ਕੁੱਲ 15 ਮੋਟਰਸਾਈਕਲ ਬ੍ਰਾਮਦ ਕੀਤੇ ਜਾ ਚੁੱਕੇ ਹਨ ਅਤੇ ਇੰਨ੍ਹਾਂ ਇਹ ਵੀ ਕਬੂਲਿਆ ਹੈ ਕਿ ਉਹਨਾਂ ਨੇ 10 ਮੋਟਰਸਾਈਕਲ ਹੋਰ ਵੀ ਚੋਰੀ ਕੀਤੇ ਸਨ, ਜੋ ਕਿ ਅੱਗੇ ਵੇਚ ਦਿੱਤੇ ਹਨ। ਜਿਸਦੇ ਚੱਲਦੇ ਵੇਚੇ ਗਏ ਚੋਰੀਸ਼ਦਾ10 ਮੋਟਰਸਾਈਕਲਾਂ ਨੂੰ ਵੀ ਬਰਾਮਦ ਕਰਵਾਉਣ ਦੇ ਯਤਨ ਵਿੱਢ ਦਿੱਤੇ ਗਏ ਹਨ। ਇੰਨ੍ਹਾਂ ਮੁਲਜਮਾਂ ਵਿਰੁਧ ਮੁਕੱਦਮਾ ਨੰਬਰ 05, ਮਿਤੀ 05.01.2025 ਅ/ਧ 303(2), 317(2) ਬੀ.ਐਨ.ਐਸ. ਥਾਣਾ ਸਿਟੀ ਫਾਜ਼ਿਲਕਾ ਦਰਜ ਰਜਿਸਟਰ ਕੀਤਾ ਗਿਆ ਹੈ। ਪੁਛਗਿਛ ਦੌਰਾਨ ਮੁਲਜਮਾਂ ਨੇ ਮੰਨਿਆ ਕਿ ਉਹਨਾਂ ਇਹ ਮੋਟਰਸਾਈਕਲ ਸਿਰਫ ਫਾਜ਼ਿਲਕਾ ਤੋ ਹੀ ਨਹੀ, ਬਲਕਿ ਜਲਾਲਾਬਾਦ, ਅਬੋਹਰ ਅਤੇ ਸ੍ਰੀ ਮੁਕਤਸਰ ਸਾਹਿਬ ਤੋਂ ਵੀ ਚੋਰੀ ਕੀਤੇ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite

 

LEAVE A REPLY

Please enter your comment!
Please enter your name here