ਅਕਾਲੀ ਦਲ ਦੇ ਚੋਣਾਂ ਨਾਲ ਲੜਨ ਦੇ ਫੈਸਲੇ ਨੂੰ ਮੁੜ ਦਸਿਆ ਗਲਤ
ਸ੍ਰੀ ਅੰਮ੍ਰਿਤਸਰ ਸਾਹਿਬ, 19 ਨਵੰਬਰ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਭਲਕੇ ਹੋਣ ਜਾ ਰਹੀਆਂ ਜਿਮਨੀ ਚੋਣਾਂ ਲਈ ਬਰਨਾਲਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਚੋਣ ਲੜ ਰਹੇ ਨੌਜਵਾਨ ਗੋਬਿੰਦ ਸਿੰਘ ਸੰਧੂ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ ਹੈ। ਸ: ਮਜੀਠੀਆ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਇਸ ਸਬੰਧ ਵਿੱਚ ਪਾਈ ਇੱਕ ਪੋਸਟ ਦੇ ਵਿੱਚ ਉਹਨਾਂ ਆਮ ਆਦਮੀ ਪਾਰਟੀ ਤੋਂ ਲੈ ਕੇ ਕਾਂਗਰਸ ਅਤੇ ਭਾਜਪਾ ਨੂੰ ਪੰਜਾਬ ਦੇ ਹਿੱਤਾਂ ਦੀ ਪੂਰਤੀ ਨਾ ਕਰਨ ਵਾਲੀਆਂ ਪਾਰਟੀਆਂ ਕਰਾਰ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹ ਜਿਮਨੀ ਚੋਣਾਂ ਨਾ ਲੜਨ ਦੇ ਫੈਸਲੇ ਨੂੰ ਵੀ ਮੁੜ ਗਲਤ ਕਰਾਰ ਦਿੱਤਾ।
ਭਾਈ ਬਲਵੰਤ ਸਿੰਘ ਰਾਜੋਆਣਾ ਆਉਣਗੇ ਜੇਲ੍ਹ ਤੋਂ ਬਾਹਰ, ਹਾਈਕੋਰਟ ਵੱਲੋਂ ਮਿਲੀ ਪੈਰੋਲ
ਮਜੀਠੀਆ ਨੇ ਆਪਣੀ ਵੀਡੀਓ ਵਿੱਚ ਅੱਗੇ ਕਿਹਾ ਕਿ ਉਹ ਪਹਿਲਾਂ ਵੀ ਇਸ ਗੱਲ ਨੂੰ ਕਹਿ ਚੁੱਕੇ ਹਨ ਅਤੇ ਹੁਣ ਮੁੜ ਦੋਹਰਾਉਂਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਜਿਮਨੀ ਚੋਣਾਂ ਲੜਨੀਆਂ ਚਾਹੀਦੀਆਂ ਸਨ ਪਰੰਤੂ ਹੁਣ ਇਹ ਸਮਾਂ ਬੀਤ ਚੁੱਕਿਆ ਹੈ ਅਤੇ ਪੰਜਾਬੀਆਂ ਨੂੰ ਇਹਨਾਂ ਜਿਮਨੀ ਚੋਣਾਂ ਵਿੱਚ ਖੜੇ ਉਨਾਂ ਉਮੀਦਵਾਰਾਂ ਦੀ ਮਦਦ ਕਰਨੀ ਚਾਹੀਦੀ ਹੈ ਜਿਹੜੇ ਪੰਜਾਬ ਅਤੇ ਪੰਜਾਬੀਅਤ ਦੀ ਗੱਲ ਕਰਦੇ ਹੋਣ। ਹਾਲਾਂਕਿ ਉਹਨਾਂ ਪੰਜਾਬ ਦੇ ਬਾਕੀ ਤਿੰਨ ਹਲਕਿਆਂ ਦੇ ਕਿਸੇ ਉਮੀਦਵਾਰ ਦੀ ਹਿਮਾਇਤ ਦੀ ਗੱਲ ਨਹੀਂ ਕੀਤੀ
ਨਸ਼ਾ ਤਸਕਰਾਂ ਦਾ ਕਾਰਨਾਮਾ; ਭੁੱਕੀ ਤਸਕਰੀ ਲਈ ਟਰੱਕ ਦੀ ਫ਼ਰਸ ’ਤੇ ਬਣਾਇਆ ਤਹਿਖ਼ਾਨਾ, ਦੇਖੇ ਵੀਡੀਓ
ਪ੍ਰੰਤੂ ਬਰਨਾਲਾ ਹਲਕੇ ਤੋਂ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਗੋਬਿੰਦ ਸਿੰਘ ਸੰਧੂ ਨੂੰ ਉਥੋਂ ਦੇ ਹਲਕੇ ਦੇ ਵੋਟਰਾਂ ਨੂੰ ਵੋਟ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਨੌਜਵਾਨ ਨੂੰ ਛੋਟੇ ਹੁੰਦੇ ਤੋਂ ਲੈ ਕੇ ਹੁਣ ਤੱਕ ਜਾਣਦੇ ਹਨ ਜੋ ਕਿ ਇੱਕ ਬਹੁਤ ਹੀ ਇਮਾਨਦਾਰ ਅਤੇ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲਾ ਹੈ। ਹਾਲਾਂਕਿ ਮਜੀਠੀਆ ਨੇ ਇਹ ਵੀ ਦਾਅਵਾ ਕੀਤਾ ਕਿ ਉਹ ਜਿਸ ਪਾਰਟੀ ਵੱਲੋਂ ਗੋਬਿੰਦ ਸਿੰਘ ਸੰਧੂ ਚੋਣ ਲੜ ਰਹੇ ਹਨ, ਉਸ ਦੀਆਂ ਨੀਤੀਆਂ ਦੇ ਨਾਲ ਬਿਲਕੁਲ ਵੀ ਸਹਿਮਤ ਨਹੀਂ ਹਨ ਪ੍ਰੰਤੂ ਉਹ ਨਿਜੀ ਤੌਰ ‘ਤੇ ਇਸ ਨੌਜਵਾਨ ਦੇ ਕਿਰਦਾਰ ਨੂੰ ਦੇਖਦਿਆਂ ਉਸ ਦੀ ਹਮਾਇਤ ਕਰਨ ਦੀ ਅਪੀਲ ਕਰ ਰਹੇ ਹਨ।
Share the post "ਬਿਕਰਮ ਮਜੀਠੀਆ ਨੇ ਜ਼ਿਮਨੀ ਚੋਣਾਂ ਲਈ ਕੀਤਾ ਇਸ ਉਮੀਦਵਾਰ ਦੀ ਹਿਮਾਇਤ ਦਾ ਐਲਾਨ"