ਬਠਿੰਡਾ, 26 ਜੂਨ: ਪਿਛਲੇ ਕੁੱਝ ਦਿਨਾਂ ਤੋਂ ਸੁਖਬੀਰ ਸਿੰਘ ਬਾਦਲ ਵਿਰੁਧ ਸ਼੍ਰੋਮਣੀ ਅਕਾਲੀ ਦਲ ’ਚ ਪੈਦਾ ਹੋਈ ਵੱਡੀ ਬਗਾਵਤ ਪਿੱਛੇ ਭਾਜਪਾ ਦੇ ਹੱਥ ਹੋਣ ਦੇ ਲਗਾਏ ਜਾ ਰਹੇ ਦੋਸ਼ਾਂ ਨੂੰ ਰੱਦ ਕਰਦਿਆਂ ਭਾਜਪਾ ਆਗੂਆਂ ਨੇ ਦਾਅਵਾ ਕੀਤਾ ਹੈ ਕਿ ‘‘ਪ੍ਰਧਾਨਗੀ ਖੁੱਸਦੀ ਦੇਖ ਬਾਦਲ ਪ੍ਰਵਾਰ ਭਾਜਪਾ ਉਪਰ ਝੂਠੀ ਤੋਹਮਤਬਾਜ਼ੀ ਕਰਨ ਲੱਗੇ ਹੋਇਆ ਹੈ। ’’ ਬੁੱਧਵਾਰ ਨੂੰ ਇੱਥੇ ਜਾਰੀ ਇੱਕ ਬਿਆਨ ਭਾਜਪਾ ਦੇ ਜਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਅਤੇ ਬਠਿੰਡਾ ਲੋਕਸਭਾ ਹਲਕੇ ਤੋਂ ਪਾਰਟੀ ਉਮੀਦਵਾਰ ਪਰਮਪਾਲ ਕੌਰ ਸਿੱਧੂ ਨੇ ਕਿਹਾ ਕਿ ਬਾਦਲ ਪ੍ਰਵਾਰ ਆਪਣੀਆਂ ਗਲਤੀਆਂ ਮੰਨਣ ਦੀ ਬਜਾਏ ਪਾਰਟੀ ਵਿਚ ਬਗਾਵਤ ਖਾਤਰ ਭਾਜਪਾ ਨੂੰ ਦੋਸ਼ੀ ਠਹਿਰਾ ਰਿਹਾ ਹੈ।
ਮੋਦੀ ਸਰਕਾਰ ਨੇ ਪਹਿਲਾਂ ਟੈਸਟ ਕੀਤਾ ਪਾਸ, ਓਮ ਬਿਰਲਾ ਦੂਜੀ ਵਾਰ ਬਣੇ ਲੋਕਸਭਾ ਦੇ ਸਪੀਕਰ
ਭਾਜਪਾ ਆਗੂਆਂ ਨੇ ਕਿਹਾ, ‘‘ ਸੁਖਬੀਰ ਬਾਦਲ ਅਤੇ ਹਰਸਿਮਰਤ ਬਾਦਲ ਦਾ ਤਾਨਾਸ਼ਾਹੀ ਵਿਵਹਾਰ ਅਤੇ ਗ਼ਲਤ ਫੈਸਲਿਆਂ ਦੇ ਨਾਲ ਨਿੱਜਪ੍ਰਸਤੀ ਨੂੰ ਦਿੱਤੀ ਪਹਿਲ ਹੀ ਉਨ੍ਹਾਂ ਦੇ ਪਤਨ ਦਾ ਕਾਰਨ ਬਣੇ ਹਨ।’’ ਭਾਜਪਾ ਆਗੂਆਂ ਨੇ ਕਿਹਾ ਕਿ ‘‘ ਨਿੱਜੀ ਹਿੱਤਾਂ ਦੀ ਪੂਰਤੀ ਲਈ ਟਕਸਾਲੀ ਆਗੂਆਂ ਨੂੰ ਅੱਖੋਂ ਪਰੋਖੇ ਕਰਕੇ ਕੇਂਦਰ ਚ ਵਜ਼ੀਰੀਆਂ ਹਾਸਿਲ ਕੀਤੀਆਂ ਗਈਆਂ, ਵਰਕਿੰਗ ਕਮੇਟੀ, ਕੋਰ ਕਮੇਟੀ ਚ ਸਹਿਮਤੀ ਤੋਂ ਬਿਨਾਂ ਜਦ ਘਰੋਂ ਫੈਸਲੇ ਹੋਣ ਲੱਗ ਜਾਣ ਤਾਂ ਫਿਰ ਪਾਰਟੀ ਚ ਬਗਾਵਤ ਹੋਣਾ ਤੈਅ ਸੀ। ’’
ਪਠਾਨਕੋਟ ’ਚ ਦੋ ਸ਼ੱਕੀ ਵਿਅਕਤੀਆਂ ਦੀ ਆਮਦ ਨੂੰ ਲੈ ਕੇ ਸਰਹੱਦੀ ਇਲਾਕੇ ’ਚ ਅਲਰਟ
ਇੰਨ੍ਹਾਂ ਆਗੂਆਂ ਨੇ ਆਪਣੇ ਬਿਆਨ ਵਿਚ ਇਹ ਵੀ ਕਿਹਾ ਕਿ ਪਹਿਲਾਂ ਕਿਸੇ ਵੀ ਬਗਾਵਤ ਲਈ ਕਾਂਗਰਸ ਨੂੰ ਜਿੰਮੇਵਾਰ ਠਹਿਰਾਇਆ ਜਾਂਦਾ ਸੀ ਤੇ ਹੁਣ ਆਪਣੀਆਂ ਗ਼ਲਤੀਆਂ ’ਤੇ ਪਰਦਾ ਪਾਉਣ ਲਈ ਭਾਜਪਾ ਨੂੰ ਦੋਸੀ ਠਹਿਰਾਇਆ ਜਾ ਰਿਹਾ ਹੈ। ਸ਼੍ਰੀ ਸਿੰਗਲਾ ਅਤੇ ਮੈਡਮ ਸਿੱਧੂ ਨੇ ਕਿਹਾ ਕਿ ਭਾਜਪਾ ਆਪਣੀਆਂ ਚੰਗੀਆਂ ਨੀਤੀਆਂ ਤੇ ਸੋਚ ਸਦਕਾ ਹੀ ਪੰਜਾਬ ਵਿਚ ਆਪਣਾ ਵੋਟ ਬੈਂਕ ਵਧਾਉਣ ਵਿਚ ਕਾਮਯਾਬ ਹੋਈ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦਾ ਵੋਟ ਬੈਂਕ ਸ਼੍ਰੋਮਣੀ ਅਕਾਲੀ ਦਲ ਨਾਲੋਂ ਵਧਣਾ ਇਸ ਗੱਲ ਦਾ ਸੰਕੇਤ ਹੈ ਕਿ ਸਾਲ 2027 ਵਿਚ ਪੰਜਾਬ ’ਚ ਭਾਜਪਾ ਦੀ ਸਰਕਾਰ ਬਣਨ ਜਾ ਰਹੀ ਹੈ।
Share the post "ਭਾਜਪਾ ਆਗੂਆਂ ਦਾ ਹਰਸਿਮਰਤ ’ਤੇ ਤੰਜ਼: ‘‘ਉੱਠਿਆ ਆਪ ਤੋਂ ਨਾ ਜਾਵੇ, ਫਿੱਟੇ ਮੂੰਹ ਗੋਡਿਆਂ ਦੇ’’"