Big News: ਭਾਜਪਾ ਐਮ.ਪੀ ਕੰਗਨਾ ਰਣੌਤ ਨੇ ਕਿਸਾਨਾਂ ਤੋਂ ਮੰਗੀ ਮੁਆਫ਼ੀ, ਦੇਖੋ ਵੀਡੀਓ

0
132
+2

ਨਵੀਂ ਦਿੱਲੀ, 25 ਸਤੰਬਰ: ਦੇਸ ਭਰ ਵਿਚ ਕਿਸਾਨ ਅੰਦੋਲਨ ਸ਼ੁਰੂ ਹੋਣ ਤੋਂ ਪਿੱਛੋਂ ਆਨੇ-ਬਹਾਨੇ ਕਿਸਾਨਾਂ ਨਾਲ ਆਢਾ ਲਗਾਉਣ ਵਾਲੀ ਭਾਜਪਾ ਦੀ ਮੰਡੀ ਹਲਕੇ ਤੋਂ ਐਮ.ਪੀ ਕੰਗਨਾ ਰਣੌਤ ਨੇ ਹੁਣ ਕਿਸਾਨਾਂ ਤੋਂ ਮੁਆਫ਼ੀ ਮੰਗੀ ਹੈ। ਇਸ ਸਬੰਧ ਵਿਚ ਬਕਾਇਦਾ ਐਮ.ਪੀ ਕੰਗਨਾ ਵੱਲੋਂ ਇੱਕ ਵੀਡੀਓ ਆਪਣੈ ਸੋਸਲ ਮੀਡੀਆ ਅਕਾਉਂਟ ’ਤੇ ਇੱਕ ਵੀਡੀਓ ਵੀ ਪਾਈ ਗਈ ਹੈ, ਜਿਸਦੇ ਵਿਚ ਉਸਨੇ ਕਿਸਾਨਾਂ ਨੂੰ ਮੁਆਫ਼ੀ ਦੇਣ ਲਈ ਕਿਹਾ ਹੈ। ਕੰਗਨਾ ਨੇ ਤਿੰਨ ਖੇਤੀ ਬਿੱਲਾਂ ਬਾਰੇ ਬੀਤੇ ਕੱਲ ਵਿਵਾਦਤ ਟਿੱਪਣੀ ਕਰਦਿਆਂ  ਕਿਹਾ ਸੀ ਕਿ ਇੰਨ੍ਹਾਂ ਬਿੱਲਾਂ ਨੂੰ ਮੁੜ ਲਾਗੂ ਕਰਨਾ ਚਾਹੀਦਾ ਹੈ।

 

 

ਡਰਾਈਵਰ ਦੀ ਅੱਖ ਲੱਗਣ ਕਾਰਨ ਤੇਜ ਰਫ਼ਤਾਰ ਕਾਰ ਟਰੱਕ ਦੇ ਹੇਠਾਂ ਵੜੀ, 7 ਦੀ ਹੋਈ ਮੌ+ਤ

ਚਰਚਾ ਦੇ ਮੁਤਾਬਕ ਵਿਵਾਦਤ ਬੋਲਾਂ ਦੇ ਲਈ ਜਾਣੀ ਜਾਂਦੀ ਕੰਗਨਾ ਨੇ ਇਹ ਮੁਆਫ਼ੀ ਭਾਜਪਾ ਹਾਈਕਮਾਂਡ ਦੇ ਦਬਾਅ ਤੋਂ ਬਾਅਦ ਮੰਗੀ ਹੈ। ਭਾਜਪਾ ਦੇ ਸਾਹਮਣੇ ਹਰਿਆਣਾ ਵਿਧਾਨ ਸਭਾ ਚੋਣਾਂ ਹਨ, ਜਿੱਥੇ ਉਹ ਲਗਾਤਾਰ ਤੀਜ਼ੀ ਵਾਰ ਸਰਕਾਰ ਬਣਾਉਣ ਲਈ ਜਦੋ ਜਹਿਦ ਕਰ ਰਹੀ ਹੈ ਤੇ ਕਿਸਾਨ ਭਾਜਪਾ ਉਮੀਦਵਾਰਾਂ ਦਾ ਲਗਾਤਾਰ ਵਿਰੋਧ ਕਰ ਰਹੇ ਹਨ। ਇਸ ਦੌਰਾਨ ਵਿਵਾਦਤ ਬਿਆਨ ਦੇ ਕੇ ਕੰਗਨਾ ਰਣੌਤ ਵੱਲੋਂ ਕਿਸਾਨਾਂ ਦੇ ਜਖ਼ਮਾਂ ’ਤੇ ਲਗਾਤਾਰ ਲੂਣ ਛਿੜਕਿਆ ਜਾ ਰਿਹਾ, ਜਿਸ ਕਾਰਨ ਵਿਰੋਧੀ ਧਿਰਾਂ ਤੋਂ ਇਲਾਵਾ ਕਿਸਾਨ ਵੀ ਬੁਰੀ ਤਰ੍ਹਾਂ ਭੜਕੇ ਹੋਏ ਹਨ।

 

+2

LEAVE A REPLY

Please enter your comment!
Please enter your name here