ਅੰਮ੍ਰਿਤਸਰ, 10 ਜਨਵਰੀ: ਪਹਿਲਾਂ ਹੀ ਕਈ ਪੁਲਿਸ ਥਾਣਿਆਂ ਅਤੇ ਚੌਕੀਆਂ ਅੱਗੇ ਹੋਏ ਗ੍ਰਨੇਡ ਹਮਲਿਆਂ ਕਾਰਨ ਨਿਸ਼ਾਨੇ ’ਤੇ ਚੱਲ ਰਹੀ ਪੰਜਾਬ ਪੁਲਿਸ ਦੀ ਅੰਮ੍ਰਿਤਸਰ ਦੀ ਇੱਕ ਹੋਰ ਚੌਕੀ ਅੱਗੇ ਬੀਤੀ ਦੇਰ ਸ਼ਾਮ ਧਮਾਕਾ ਹੋ ਗਿਆ। ਇਹ ਧਮਾਕਾ ਕਾਫ਼ੀ ਖ਼ਤਰਨਾਕ ਸੀ, ਜਿਸਦੇ ਕਾਰਨ ਚੌਕੀ ਅੱਗੇ ਖੜੀ ਕਾਰ ਦੇ ਸ਼ੀਸੇ ਟੁੱਟ ਗਏ ਤੇ ਇਸਦੀ ਅਵਾਜ਼ ਕਾਫ਼ੀ ਦੂਰ ਤੱਕ ਸੁਣਾਈ ਦਿੱਤੀ। ਹਾਲਾਂਕਿ ਜਦ ਪੁਲਿਸ ਨੇ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਇੱਕ ਪੁਲਿਸ ਮੁਲਾਜਮ ਦੀ ਹੀ ਕਾਰ ਦਾ ਰੈਡੀਏਅਟਰ ਫ਼ਟ ਗਿਆ, ਜਿਸਦੇ ਕਾਰਨ ਇਹ ਧਮਾਕਾ ਹੋਇਆ। ਉਂਝ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ ਧੁੰਦ ਕਾਰਨ ਵਾਪਰਿਆਂ ਵੱਡਾ ਹਾਦਸਾ; ਸਲੀਪਰ ਬੱਸ ਵੱਜਣ ਕਾਰਨ ਰੋਡਵੇਜ਼ ਦੀ ਬੱਸ ਫ਼ਲਾਈਓਵਰ ’ਤੇ ਲਟਕੀ,ਦੇਖੋ ਵੀਡਿਓ
ਸੂਚਨਾ ਮੁਤਾਬਕ ਇਹ ਧਮਾਕਾ ਗੁੰਮਟਾਲਾ ਪੁਲਿਸ ਚੌਕੀ ਦੇ ਬਾਹਰ ਹੋਇਆ ਹੈ, ਜਿੱਥੇ ਇਸੇ ਚੌਕੀ ਵਿਚ ਤੈਨਾਤ ਥਾਣੇਦਾਰ ਤੇਜਿੰਦਰ ਸਿੰਘ ਦੀ ਜੈਟ ਅਸਟੀਲੋ ਕਾਰ ਚੌਕੀ ਦੇ ਬਾਹਰ ਖੜੀ ਹੋਈ ਸੀ। ਉਧਰ ਦੂਜੇ ਪਾਸੇ ਇਸ ਧਮਾਕੇ ਤੋਂ ਬਾਅਦ ਬੱਬਰ ਖ਼ਾਲਸਾ ਦੇ ਹੈਪੀ ਪਾਸ਼ੀਆ ਨੇ ਇੱਕ ਪੋਸਟ ਪਾ ਕੇ ਇਸਦੀ ਜਿੰਮੇਵਰੀ ਲਈ ਹੈ। ਬੀਤੇ ਕੱਲ ਹੀ ਐਨਆਈਏ ਨੇ ਉਸਦੇ ਉਪਰ ਪੰਜ ਲੱਖ ਦਾ ਇਨਾਮ ਰੱਖਿਆ ਹੈ। ਜਿਸਦੇ ਕਾਰਨ ਇਸ ਧਮਾਕੇ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਹਨ।
ਇਹ ਵੀ ਪੜ੍ਹੋ ਆਮ ਆਦਮੀ ਪਾਰਟੀ ਨੂੰ ਪੰਜਾਬ ’ਚ ਅੱਜ ਮਿਲੇਗਾ ‘ਪਲੇਠਾ’ ਮੇਅਰ, ਸੱਦੀ ਮੀਟਿੰਗ
ਗੌਰਤਲਬ ਹੈ ਕਿ ਇਸਤੋਂ ਪਹਿਲਾਂ ਜੇਕਰ ਇਕੱਲੇ ਅੰਮ੍ਰਿਤਸਰ ਦੀ ਹੀ ਗੱਲ ਕਰ ਲਈ ਜਾਵੇ ਤਾਂ ਅਜਨਾਲਾ ਅਤੇ ਮਜੀਠਾ ਥਾਣੇ ਤੋਂ ਇਲਾਵਾ ਗੁਰਬਖਸ ਨਗਰ ਚੌਕੀ ਤੇ ਇਸਲਾਮਾਬਾਦ ਚੌਕੀ ਵਿਚ ਵੀ ਕਿਸੇ ਨਾ ਕਿਸੇ ਕਾਰਨ ਧਮਾਕੇ ਹੋ ਚੁੱਕੇ ਹਨ। ਇਸੇ ਤਰ੍ਹਾਂ ਗੁਰਦਾਸਪੁਰ ਜ਼ਿਲ੍ਹੇ ਵਿਚ ਵੀ ਕਈ ਥਾਵਾਂ ‘ਤੇ ਧਮਾਕੇ ਹੋਏ ਹਨ, ਜਿੰਨ੍ਹਾਂ ਦੇ ਮਾਮਲੇ ਵਿਚ ਪੁਲਿਸ ਨੇ ਤਿੰਨ ਨੌਜਵਾਨਾਂ ਨੂੰ ਮੁਕਾਬਲੇ ਵਿਚ ਮਾਰ ਦਿੱਤਾ ਸੀ। ਉਧਰ ਗੁੰਮਟਾਲਾ ਚੌਕੀ ਵਿਚ ਹੋਏ ਧਮਾਕੇ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਦੇ ਏਸੀਪੀ ਸਿਵਦਰਸ਼ਨ ਸਿੰਘ ਨੇ ਦਸਿਆ ਕਿ ‘‘ ਇਹ ਧਮਾਕਾ ਕਾਰ ਦੇ ਰੇਡੀਏਅਟਰ ਫ਼ਟਣ ਕਾਰਨ ਹੋਇਆ ਹੈ ਤੇ ਇਸਦੇ ਪਿੱਛੇ ਹੋਰ ਕੋਈ ਕਾਰਨ ਨਹੀਂ ਹੈ। ’’ ਉਨਾਂ ਲੋਕਾਂ ਨੂੰ ਅਫ਼ਵਾਹਾਂ ਤੋਂ ਵੀ ਬਚਣ ਦੀ ਅਪੀਲ ਕੀਤੀ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
Share the post "ਕਾਰ ਦਾ ਰੇਡੀਏਟਅਰ ਫ਼ਟਣ ਕਾਰਨ ਇੱਕ ਹੋਰ ਪੁਲਿਸ ਚੌਕੀ ਅੱਗੇ ਧਮਾਕਾ; ਦੇਖੋ ਵੀਡੀਓ"