ਅੰਮ੍ਰਿਤਸਰ-ਹਾਵੜਾ ਐਕਸਪ੍ਰੇਸ ਮੇਲ ਗੱਡੀ ’ਚ ਹੋਇਆ ਬਲਾ+ਸਟ, ਚਾਰ ਯਾਤਰੂ ਹੋਏ ਜਖ਼ਮੀ

0
86
+1

ਸਰਹਿੰਦ, 3 ਨਵੰਬਰ: ਬੀਤੀ ਦੇਰ ਰਾਤ ਹਾਵੜਾ ਐਕਸਪ੍ਰੇਸ ਮੇਲ ਗੱਡੀ ਵਿਚ ਬਲਾਸਟ ਹੋਣ ਕਾਰਨ ਇੱਕ ਔਰਤ ਸਹਿਤ ਤਿੰਨ ਜਣਿਆਂ ਦੇ ਗੰਭੀਰ ਜਖ਼ਮੀ ਹੋਣ ਦੀ ਸੂਚਨਾ ਹੈ। ਜਖ਼ਮੀਆਂ ਨੂੰ ਫ਼ਤਿਹਗੜ੍ਹ ਸਾਹਿਬ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਇਹ ਬਲਾਸਟ ਸਰਹਿੰਦ ਰੇਲਵੇ ਸਟੇਸ਼ਨ ਦੇ ਨਜਦੀਕ ਵਾਪਰਿਆਂ ਹੈ। ਮੁਢਲੀ ਪੜਤਾਲ ਮੁਤਾਬਕ ਬਲਾਸਟ ਹੋਣ ਦਾ ਮੁੱਖ ਕਾਰਨ ਗੱਡੀ ਦੇ ਇੱਕ ਜਨਰਲ ਡੱਬੇ ਵਿਚ ਇੱਕ ਬਾਲਟੀ ਵਿਚ ਪਟਾਕੇ ਰੱਖੇ ਹੋਏ ਸਨ,

ਇਹ ਵੀ ਪੜ੍ਹੋ:ਪ੍ਰਵਾਸੀ ਮਜਦੂਰ ਦੀ ਨੌਜਵਾਨ ਲੜਕੀ ਦੀ ਭੇਦਭਰੀ ਹਾਲਾਤ ’ਚ ਹੋਈ ਮੌ+ਤ,ਗੁਆਂਢੀ ਦੀ ਰਸੋਈ ਵਿਚੋਂ ਮਿਲੀ ਲਾ+ਸ਼

ਜਿਸਨੂੰ ਕਿਸੇ ਬੀੜੀ ਸਿਗਰਟ ਸੁੱਟਣ ਕਾਰਨ ਅੱਗ ਲੱਗ ਗਈ ਤੇ ਬਲਾਸਟ ਹੋ ਗਿਆ। ਫ਼ਿਲਹਾਲ ਰੇਲਵੇ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਤੋਂ ਚੱਲ ਕੇ ਹਾਵੜਾ ਜਾਣ ਵਾਲੀ ਇਸ ਰੇਲ ਗੱਡੀ ਵਿਚ ਜਿਆਦਾਤਰ ਪ੍ਰਵਾਸੀ ਮਜਦੂਰ, ਜੋਕਿ ਉਤਰ ਪ੍ਰਦੇਸ਼ ਤੇ ਬਿਹਾਰ ਆਦਿ ਨਾਲ ਸਬੰਧਤ ਸਨ, ਸਵਾਰ ਸਨ। ਘਟਨਾ ਤੋਂ ਬਾਅਦ ਗੱਡੀ ਨੂੰ ਸਰਹਿੰਦ ਸਟੇਸ਼ਨ ’ਤੇ ਰੋਕ ਦਿੱਤਾ ਗਿਆ, ਜਿੱਥੇ ਆਰ.ਪੀ.ਐਫ਼ ਅਤੇ ਜੀਆਰਪੀ ਪੁਲਿਸ ਵੱਲਂੋ ਜਾਂਚ ਸ਼ੁਰੂ ਕੀਤੀ ਗਈ ਤੇ ਜਖ਼ਮੀਆਂ ਨੂੰ ਹਸਪਤਾਲ ਲਿਜਾਇਆ ਗਿਆ।

 

+1

LEAVE A REPLY

Please enter your comment!
Please enter your name here