Tuesday, May 5, 2026
Home Blog Page 160

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਜੇਠੂਕੇ ਕਿਰਾਇਆ ਘੋਲ ਦੇ ਸ਼ਹੀਦਾਂ ਦੀ ਬਰਸੀ ਮਨਾਈ

Bathinda News: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲਾ ਬਠਿੰਡਾ ਵੱਲੋਂ ਜੇਠੂਕੇ ਕਿਰਾਇਆ ਘੋਲ ਦੇ ਸ਼ਹੀਦ ਗੁਰਮੀਤ ਸਿੰਘ ਅਤੇ ਦੇਸ਼ ਪਾਲ ਸਿੰਘ, ਜਮੀਨ ਬਚਾਓ ਘੋਲ ਦੇ ਸ਼ਹੀਦ ਸੁਰਮੁਖ ਸਿੰਘ ਅਤੇ ਦਿੱਲੀ ਕਿਸਾਨ ਅੰਦੋਲਨ ਦੇ ਸ਼ਹੀਦਾਂ ਰਿਪਨ ਸਿੰਘ ਅਤੇ ਧਰਮ ਸਿੰਘ ਦੀ ਬਰਸੀ ਜੇਠੂਕੇ ਸ਼ਹੀਦੀ ਪਾਰਕ ਵਿਖੇ ਮਨਾਈ ਗਈ। ਸਟੇਜ ਦੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਸ਼ਹੀਦਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ  “ਸ਼ਹੀਦੋ ਤੁਹਾਡੀ ਸੋਚ ਤੇ, ਪਹਿਰਾ ਦਿਆਂਗੇ ਠੋਕ ਕੇ”, “ਅਮਰ ਸ਼ਹੀਦ ਦਾ ਪੈਗਾਮ, ਜਾਰੀ ਰੱਖਣਾ ਹੈ ਸੰਗਰਾਮ” ਦੇ ਨਾਅਰਿਆਂ ਨਾਲ ਸ਼ਰਧਾਂਜਲੀ ਭੇਟ ਕੀਤੀ ਅਤੇ ਸ਼ਹੀਦਾਂ ਦੇ ਪਾਰਕ ਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਵੱਲੋਂ ਜਥੇਬੰਦੀ ਦਾ ਝੰਡਾ ਲਹਿਰਾਇਆ ਗਿਆ। ਅੱਜ ਦੀ ਇਕੱਠ ਨੂੰ ਸੰਬੋਧਨ ਕਰਦਿਆਂ ਝੰਡਾ ਸਿੰਘ ਨੇ ਕਿਹਾ ਕਿ ਸੰਨ 2000 ਵਿੱਚ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਨੇ ਆਵਾਜਾਈ ਦੇ ਖੇਤਰ ਵਿੱਚ ਨਿੱਜੀਕਰਨ ਦੇ ਰਾਹ ਨੂੰ ਲਾਗੂ ਕਰਨ ਲਈ ਜੇਠੂਕੇ ਵਿਖੇ ਕਿਰਾਇਆ ਘੋਲ ਦੌਰਾਨ ਲੋਕਾਂ ਤੇ ਜਬਰ ਕੀਤਾ ਤੇ ਸਿੱਧੀਆਂ ਗੋਲੀਆਂ ਚਲਾ ਕੇ ਦੋ ਨੌਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਤੇ ਅਨੇਕਾਂ ਫੱਟੜ ਹੋ ਗਏ। ਉਹਨਾਂ ਨੇ ਉਸ ਤੋਂ ਬਾਅਦ ਕਾਂਗਰਸ ਸਰਕਾਰ ਨੇ ਧੱਕੇ ਨਾਲ ਜਮੀਨਾਂ  ਖੋਹਣ ਦਾ ਹੱਲਾ ਵਿੱਢਿਆ ਅਤੇ  ਬਰਨਾਲਾ ਨੇੜੇ ਤਿੰਨ ਪਿੰਡਾਂ ਦੀ ਜ਼ਮੀਨ ਖੋਹਣ ਲਈ  ਕਿਸਾਨਾਂ ਤੇ ਲਾਠੀ ਚਾਰਜ ਕੀਤਾ, ਅੱਥਰੂ ਗੈਸ ਦੇ ਗੋਲੇ ਛੱਡੇ ਤੇ ਰਬੜ ਦੀਆਂ ਗੋਲੀਆਂ ਚਲਾਈਆਂ, ਕਿਸਾਨਾਂ ਨੂੰ ਜੇਲਾਂ ਵਿੱਚ ਸੁੱਟਿਆ ਜਿਸ ਦੌਰਾਨ ਸੁਰਮੁਖ ਸਿੰਘ ਜੇਠੂ ਕੇ ਸ਼ਹੀਦ ਹੋ ਗਿਆ।

ਇਹ ਵੀ ਪੜ੍ਹੋ Moga ‘ਚ ਪ੍ਰਵਾਸੀ ਮਜਦੂਰਾਂ ‘ਤੇ ਗੋ+ਲੀ+ਆਂ ਚਲਾਉਣ ਵਾਲੇ ਬਦਮਾਸ਼ ਪੁਲਿਸ ਮੁਕਾਬਲੇ ਤੋਂ ਬਾਅਦ ਕਾਬੂ

ਫਿਰ 2020 ਵਿੱਚ ਕੇਂਦਰ ਦੀ ਭਾਜਪਾ ਸਰਕਾਰ ਨੇ ਫਸਲਾਂ ਤੇ ਕਾਰਪੋਰੇਟਾਂ ਦਾ ਕਬਜ਼ਾ ਕਰਵਾਉਣ ਲਈ ਤਿੰਨ ਖੇਤੀ ਕਾਨੂੰਨ ਲਿਆਂਦੇ ਜਿਸ ਦੌਰਾਨ ਕਿਸਾਨਾਂ ਨੇ ਇੱਕ ਸਾਲ ਤੋਂ ਵੱਧ ਸੜਕਾਂ ਤੇ ਸ਼ਾਂਤਮਈ ਸੰਘਰਸ਼ ਕੀਤਾ ਇਸ ਦੌਰਾਨ ਦੋ ਕਿਸਾਨ ਸ਼ਹੀਦ ਹੋ ਗਏ ਤੇ ਹੁਣ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਵੱਲੋਂ ਇਹ ਨੀਤੀਆਂ ਨਿਜੀਕਰਨ ਦੀਆਂ ਨੀਤੀਆਂ ਲਾਗੂ ਕਰਨ ਲਈ ਲੋਕਾਂ ਤੇ ਜਬਰ ਢਾਹਿਆ ਜਾ ਰਿਹਾ ਹੈ। ਦੋ ਕਿਸਾਨ ਆਗੂਆਂ ਨੂੰ ਦਸ ਮਹੀਨੇ ਤੋਂ ਬਠਿੰਡਾ ਜੇਲ ਚ ਬੰਦ ਕੀਤਾ ਹੋਇਆ ਹੈ ਅਤੇ ਉਹਨਾਂ ਦੀ ਰਿਹਾਈ ਲਈ ਸੰਘਰਸ਼ ਕਰ ਰਹੇ ਕਿਸਾਨਾਂ ਤੇ 6 ਫਰਵਰੀ ਨੂੰ ਲਾਠੀ ਚਾਰਜ ਕੀਤਾ, ਅਥਰੂ ਗੈਸ ਦੇ ਗੋਲੇ ਛੱਡ ਕੇ ਜਬਰ ਢਾਹਿਆ।ਕਿਸਾਨਾਂ ਖਿਲਾਫ ਅਨੇਕਾਂ ਝੂਠੇ ਪੁਲਿਸ ਪਰਚੇ ਦਰਜ ਕੀਤੇ ਹਨ ਤਾਂ ਜੋ ਉਹਨਾਂ ਨੂੰ ਜੇਲਾਂ ਅਦਾਲਤਾਂ ਚ ਉਲਝਾਇਆ ਜਾ ਸਕੇ।  ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਨੇ ਕਿਹਾ ਕਿ ਜਿੱਥੇ ਇਹ ਨੀਤੀਆਂ ਨਾਲ ਕਿਸਾਨਾਂ ਦੀਆਂ ਜਮੀਨਾਂ ਤੇ ਫਸਲਾਂ ਤੇ ਕਬਜ਼ਾ ਹੋਣਾ ਹੈ ਉਥੇ ਇਸ ਨਾਲ ਮਜ਼ਦੂਰਾਂ ਦੇ ਰੁਜਗਾਰ ਦਾ ਵੀ ਉਜਾੜਾ ਹੋਣਾ ਹੈ ਉਹਨਾਂ ਕਿਹਾ ਕਿ ਇਹ ਲੜਾਈ ਕਿਸਾਨਾਂ ਮਜ਼ਦੂਰਾਂ ਦੀ ਸਾਂਝੀ ਬਣਦੀ ਹੈ ਤੇ  ਇਕੱਠਿਆਂ ਹੋ ਕੇ ਸਾਂਝੇ ਸੰਘਰਸ਼ਾਂ ਰਾਹੀਂ ਹੀ ਇਹ ਨੀਤੀਆਂ ਨੂੰ ਵਾਪਸ ਮੁੜਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ ਫ਼ਲਾਈਓਵਰ ‘ਤੇ ਕਣਕ ਨਾਲ ਭਰੀ ਟਰਾਲੀ ਪਲਟੀ; ਕਣਕ ਦੀਆਂ ਬੋਰੀਆਂ ਹੇਠਾਂ ਖੜੀਆਂ ਕਾਰਾਂ ‘ਤੇ ਡਿੱਗੀਆਂ

ਔਰਤ ਜਥੇਬੰਦੀ ਦੇ ਆਗੂ ਹਰਿੰਦਰ ਕੌਰ ਬਿੰਦੂ ਨੇ ਕਿਹਾ ਕਿ ਲੋਕ ਵਿਰੋਧੀ ਨੀਤੀਆਂ ਲਾਗੂ ਹੋਣ ਨਾਲ  ਕਿਸਾਨਾਂ ਮਜ਼ਦੂਰਾਂ ਸਿਰ ਕਰਜ਼ੇ ਦੀ ਪੰਡ ਭਾਰੀ ਹੋ ਰਹੀ ਹੈ, ਪਰ ਉਸ ਨਾਲ ਸਭ ਤੋਂ ਵੱਧ ਨੁਕਸਾਨ ਔਰਤਾਂ ਦਾ ਹੁੰਦਾ ਹੈ। ਉਹਨਾਂ ਸਮੂਹ ਔਰਤਾਂ ਨੂੰ ਅਪੀਲ ਕੀਤੀ ਕਿ ਇਸ ਚੱਲ ਰਹੇ ਸੰਘਰਸ਼ ਵਿੱਚ ਔਰਤਾਂ ਵੱਧ ਤੋਂ ਵੱਧ ਯੋਗਦਾਨ ਪਾਉਣ। ਲੋਕ ਮੋਰਚਾ ਪੰਜਾਬ ਦੇ ਸੂਬਾ ਸਕੱਤਰ ਜਗਮੇਲ ਸਿੰਘ ਨੇ ਕਿਹਾ ਕਿ ਲੋਕ ਵਿਰੋਧੀ ਨੀਤੀਆਂ ਹਰ ਵਰਗ ਨੂੰ ਪ੍ਰਭਾਵਿਤ ਕਰ ਰਹੀਆਂ ਹਨ। ਇਸ ਲਈ ਰਾਜ ਪ੍ਰਬੰਧ ਜਿੰਮੇਵਾਰ ਹੈ ਉਹਨਾਂ ਸਮੂਹ ਕਿਰਤੀ ਲੋਕਾਂ ਨੂੰ ਅਪੀਲ ਕੀਤੀ ਕਿ ਰਾਜ ਪ੍ਰਬੰਧ ਖਿਲਾਫ ਇਕੱਠਿਆ ਹੋ ਕੇ ਸੰਘਰਸ਼ ਕਰਨ। ਜ਼ਿਲ੍ਹਾ ਪ੍ਰਧਾਨ ਸਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਜੇਲ ਚ ਬੰਦ ਕਿਸਾਨ ਆਗੂ ਬਲਦੇਵ ਸਿੰਘ ਤੇ ਸਗਨਦੀਪ ਸਿੰਘ ਦੀ ਰਿਹਾਈ ਲਈ 18 ਫਰਵਰੀ ਨੂੰ ਬਠਿੰਡਾ ਡੀਸੀ ਦਫਤਰ ਅੱਗੇ ਜਿਲ੍ਹਾ ਪੱਧਰੀ ਧਰਨਾ ਲਾਇਆ ਜਾਵੇਗਾ ਉਹਨਾਂ ਸਮੂਹ ਨੂੰ ਕਿਰਤੀ ਲੋਕਾਂ ਨੂੰ ਅਪੀਲ ਕੀਤੀ ਕਿ ਧਰਨ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ।  ਇਸ ਮੌਕੇ  ਚੇਤਨਾ ਕਲਾ ਕੇਂਦਰ ਬਰਨਾਲਾ ਹਰਵਿੰਦਰ ਦਵਾਨਾ ਦੀ ਟੀਮ ਵੱਲੋਂ ਨਾਟਕ “ਕਾਲਖ ਹਨੇਰੇ” ਖੇਡਿਆ ਗਿਆ ਅਤੇ “ਛੱਲਾ” ਕੋਰੀਓਗ੍ਰਾਫੀ ਕੀਤੀ ਗਈ।  ਗੀਤਕਾਰ ਹਰਬੰਸ ਸਿੰਘ ਘਣੀਆਂ, ਰਾਮ ਸਿੰਘ ਹਠੂਰ ਅਤੇ ਬਲਵੀਰ ਸਿੰਘ ਨੇ ਲੋਕ ਪੱਖੀ ਗੀਤ ਪੇਸ਼ ਕੀਤੇ।ਇਸ ਮੌਕੇ ਸੂਬਾ ਆਗੂ ਰੂਪ ਸਿੰਘ ਛੰਨਾ ਵੀ ਸਾਮਿਲ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Moga ‘ਚ ਪ੍ਰਵਾਸੀ ਮਜਦੂਰਾਂ ‘ਤੇ ਗੋ+ਲੀ+ਆਂ ਚਲਾਉਣ ਵਾਲੇ ਬਦਮਾਸ਼ ਪੁਲਿਸ ਮੁਕਾਬਲੇ ਤੋਂ ਬਾਅਦ ਕਾਬੂ

0

Moga News: Moga Police ਨੇ ਐਤਵਾਰ ਤੜਕਸਾਰ ਇੱਕ ਵੱਡੀ ਕਾਰਵਾਈ ਕਰਦਿਆਂ ਲੰਘੀ 10 ਫ਼ਰਵਰੀ ਨੂੰ ਮੋਗਾ ਦੇ ਜੀਰਾ ਰੋਡ ਉੱਪਰ ਪ੍ਰਵਾਸੀ ਮਜਦੂਰਾਂ ‘ਤੇ ਫ਼ਾਈਰਿੰਗ ਕਰਨ ਵਾਲੇ ਬਦਮਾਸ਼ਾਂ ਨੂੰ ਸੰਖੇਪ ਪੁਲਿਸ ਮੁਕਾਬਲੇ ਤੋਂ ਬਾਅਦ ਕਾਬੂ ਕਰ ਲਿਆ ਹੈ। ਇਸ ਮੁਕਾਬਲੇ ਦੌਰਾਨ ਇਹ ਬਦਮਾਸ਼ ਜਖ਼ਮੀ ਹੋ ਗਏ, ਜਿੰਨ੍ਹਾਂ ਨੂੰ ਇਲਾਜ਼ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਐਸਐਸਪੀ ਅਜੈ ਗਾਂਧੀ ਨੇ ਮੀਡੀਆ ਨੁੰ ਦਸਿਆ ਕਿ ਇਹ ਅਪ੍ਰੇਸ਼ਨ ਮੋਗਾ ਦੀ ਸਦਰ ਪੁਲਿਸ, ਸੀਆਈਏ ਸਟਾਫ਼ ਤੇ ਕਾਊਂਟਰ ਇੰਟੈਲੀਜੈਂਸ ਦੀ ਟੀਮ ਵੱਲੋਂ ਕੀਤਾ ਗਿਆ। ਉਨ੍ਹਾਂ ਦਸਿਆ ਕਿ ਗੁਪਤ ਸੂਚਨਾ ਦੇ ਆਧਾਰ ‘ਤੇ ਅੱਜ ਡਰੋਲੀ ਸਾਇਡ ਤੋ ਪੁਲ ਸੁਆ ਵਾਲੀ ਪਟੜੀ ਘੱਲ ਕਲਾ ‘ਤੇ ਨਾਕੇਬੰਦੀ ਕੀਤੀ ਹੋਈ ਸੀ।

ਇਹ ਵੀ ਪੜ੍ਹੋ ਫ਼ਲਾਈਓਵਰ ‘ਤੇ ਕਣਕ ਨਾਲ ਭਰੀ ਟਰਾਲੀ ਪਲਟੀ; ਕਣਕ ਦੀਆਂ ਬੋਰੀਆਂ ਹੇਠਾਂ ਖੜੀਆਂ ਕਾਰਾਂ ‘ਤੇ ਡਿੱਗੀਆਂ

ਇਸ ਦੌਰਾਨ ਜਦ ਪੁਲਿਸ ਪਾਰਟੀ ਨੇ ਨਾਕਾਬੰਦੀ ਕਰਕੇ ਮੋਟਰਸਾਇਲ ‘ਤੇ ਸਵਾਰ ਹੋ ਕੇ ਆ ਰਹੇ ਦੋਨਾਂ ਸ਼ੱਕੀ ਨੌਜਵਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇੰਨ੍ਹਾਂ ਪੁਲਿਸ ਪਾਰਟੀ ‘ਤੇ ਪਿਸਤੌਲਾਂ ਨਾਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਵਾਬੀ ਕਾਰਵਾਈ ਵਿਚ ਜੋਬਨਪ੍ਰੀਤ ਸਿੰਘ ਨਾਂ ਦੇ ਨੌਜਵਾਨ ਦੀ ਖੱਬੀ ਲੱਤ ‘ਤੇ ਗੋਲੀ ਲੱਗੀ, ਜਿਸਤੋਂ ਬਾਅਦ ਉਸਨੂੰ ਜਖਮੀ ਹਾਲਾਤ ਵਿਚ ਕਾਬੂ ਕੀਤਾ ਅਤੇ ਉਸਦਾ ਸਾਥੀ ਅਕਾਸ਼ਦੀਪ ਸਿੰਘ ਨੇ ਮੌਕਾ ਤੋ ਭੱਜਣ ਦੀ ਕੋਸ਼ਿਸ਼ ਕਰਦਿਆਂ ਸੁਏ ਦੀ ਪਟੜੀ ਤੋ ਛਾਲ ਮਾਰ ਦਿੱਤੀ, ਜਿਸਦੇ ਕਾਰਨ ਉਸਦੀ ਲੱਤ ਟੁੱਟ ਗਈ। ਦੋਨਾਂ ਬਾਅਦ ਵਿਚ ਹਸਪਤਾਲ ਭਰਤੀ ਕਰਵਾਇਆ ਗਿਆ। ਪੁਲਿਸ ਪਾਰਟੀਆਂ ਨੇ ਮੁਲਜਮਾਂ ਦੇ ਕੋਲੋਂ ਦੋ ਪਿਸਟਲ ਦੇਸੀ .30 ਬੋਰ ਅਤੇ ਇੱਕ ਮੋਟਰਸਾਇਲ ਹੌਂਡਾ ਬਰਾਮਦ ਕੀਤੇ।ਇਸ ਸਬੰਧ ਵਿਚ ਦੋਨਾਂ ਮੁਲਜਮਾਂ ਦੇ ਵਿਰੁਧ ਪਰਚਾ ਦਰਜ਼ ਕਰ ਲਿਆ ਗਿਆ ਹੈ ਤੇ ਜੌਬਨਪ੍ਰੀਤ ਸਿੰਘ ਵਿਰੁਧ 10 ਫ਼ਰਵਰੀ ਤੋਂ ਇਲਾਵਾ ਪਹਿਲਾਂ ਵੀ ਇੱਕ ਪਰਚਾ ਦਰਜ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਫ਼ਲਾਈਓਵਰ ‘ਤੇ ਕਣਕ ਨਾਲ ਭਰੀ ਟਰਾਲੀ ਪਲਟੀ; ਕਣਕ ਦੀਆਂ ਬੋਰੀਆਂ ਹੇਠਾਂ ਖੜੀਆਂ ਕਾਰਾਂ ‘ਤੇ ਡਿੱਗੀਆਂ

0

Ludhiana News: Ludhiana (ਲੁਧਿਆਣਾ) ਦੇ ਜਗਰਾਓ ਪੁਲ ‘ਤੇ ਖੜੀ ਇੱਕ ਕਣਕ ਨਾਲ ਭਰੀ ਟਰਾਲੀ ਦੇ ਪਲਟਣ ਦੀ ਖ਼ਬਰ ਹੈ। ਟਰਾਲੀ ਵਿਚੋਂ ਕਣਕ ਦੀਆਂ ਭਰੀਆਂ ਬੋਰੀਆਂ ਹੇਠਾਂ ਖੜੀਆਂ ਕਾਰਾਂ ‘ਤੇ ਡਿੱਗ ਪਈਆਂ। ਇੱਕ ਕਾਰ ਵਿਚ ਤਾਂ ਸਵਾਰੀਆਂ ਵੀ ਬੈਠੀਆਂ ਸਨ ਪਰ ਖੁਸਕਿਸਮਤੀ ਨਾਲ ਜਾਨੀ ਨੁਕਸਾਨ ਤੋਂ ਬਚਾਅ ਰਿਹਾ।

ਇਹ ਵੀ ਪੜ੍ਹੋ AAP MLA ਨੂੰ ਮੁੜ ਗੁਰਪਤਵੰਤ ਪੰਨੂ ਵੱਲੋਂ ਮਿਲੀ ਜਾਨੋਂ-ਮਾਰਨ ਦੀ ਧਮਕੀ, ਵਧਾਈ ਸੁਰੱਖਿਆ

ਪ੍ਰੰਤੂ ਕਾਰਾਂ ਦਾ ਭਾਰੀ ਨੁਕਸਾਨ ਹੋ ਗਿਆ। ਲੋਕਾਂ ਮੁਤਾਬਕ ਅਚਾਨਕ ਹੀ ਪੁਲ ਦੇ ਉੱਪਰੋਂ ਇਹ ਬੋਰੀਆਂ ਠਾਹ-ਠਾਹ ਕਰਦੀਆਂ ਹੇਠਾਂ ਡਿੱਗਣ ਲੱਗ ਪਈਆਂ। ਜਿਸਦੇ ਕਾਰਨ ਇੱਥੇ ਗੁਜ਼ਰਨ ਵਾਲੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੋ ਗਿਆ। ਫ਼ਿਲਹਾਲ ਘਟਨਾ ਦੇ ਵਿਚ ਕਿਸੇ ਦੇ ਸੱਟ-ਫੇਟ ਲੱਗਣ ਤੋਂ ਬਚਾਅ ਰਿਹਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Bathinda Police ਦੀ ਵੱਡੀ ਕਾਮਯਾਬੀ; ਸਾਢੇ 6 ਕਿਲੋਂ ਅਫ਼ੀਮ ਸਮੇਤ ਦੋ ਤਸਕਰ ਦਬੋਚੇ

0

Bathinda News: Bathinda Police ਵੱਲੋਂ “ਯੁੱਧ ਨਸ਼ਿਆਂ ਵਿਰੁੱਧ” ਚਲਾਈ ਗਈ ਮੁਹਿੰਮ ਤਹਿਤ ਇੱਕ ਵੱਡੀ ਕਰਵਾਈ ਕਰਦਿਆਂ ਥਾਣਾ ਕੈਨਾਲ ਕਲੌਨੀ ਦੀ ਪੁਲਿਸ ਨੇ ਸਾਢੇ 6 ਕਿਲੋਂ ਅਫ਼ੀਮ ਸਮੇਤ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਮਾਮਲੇ ਦੀ ਜਾਣਕਾਰੀ ਐਸਪੀ ਸਿਟੀ ਨਰਿੰਦਰ ਸਿੰਘ ਨੇ ਦਸਿਆ ਕਿ ਡੀ.ਐੱਸ.ਪੀ (ਸਿਟੀ-1) ਬਠਿੰਡਾ ਅੰਮ੍ਰਿਤਪਾਲ ਸਿੰਘ ਭਾਟੀ ਦੀ ਅਗਵਾਈ ਹੇਠ ਥਾਣਾ ਕੈਨਾਲ ਕਲੋਨੀ ਬਠਿੰਡਾ ਦੇ ਐਸਐਚਓ ਹਰਜੋਤ ਸਿੰਘ ਮਾਨ ਦੀ ਪੁਲਿਸ ਪਾਰਟੀ ਵੱਲੋਂ ਇੱਕ ਗੁਪਤ ਸੂਚਨਾ ਦੇ ਆਧਾਰ ‘ਤੇ ਇਹ ਕਾਰਵਾਈ ਕੀਤੀ ਹੈ।

ਇਹ ਵੀ ਪੜ੍ਹੋ ਫ਼ਲਾਈਓਵਰ ‘ਤੇ ਕਣਕ ਨਾਲ ਭਰੀ ਟਰਾਲੀ ਪਲਟੀ; ਕਣਕ ਦੀਆਂ ਬੋਰੀਆਂ ਹੇਠਾਂ ਖੜੀਆਂ ਕਾਰਾਂ ‘ਤੇ ਡਿੱਗੀਆਂ

ਥਾਣੇਦਾਰ ਜਗਸੀਰ ਇੰਚਾਰਜ ਚੌਂਕੀ ਵਰਧਮਾਨ ਥਾਣਾ ਕੈਨਾਲ ਕਲੋਨੀ ਦੀ ਪੁਲਿਸ ਪਾਰਟੀ ਵੱਲੋਂ ਇੱਕ ਗੁਪਤ ਸੂਚਨਾ ਦੇ ਆਧਾਰ ‘ਤੇ ਸ਼ੱਕੀ ਪੁਰਸ਼ਾਂ ਅਤੇ ਸ਼ੱਕੀ ਵਹੀਕਲਾਂ ਦੀ ਚੈਕਿੰਗ ਸਬੰਧੀ ਬਾਹੱਦ ਬਾਦਲ ਬਠਿੰਡਾ ਰੋਡ ਨੇੜੇ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਦੇ ਨਜਦੀਕ ਨਾਕਾਬੰਦੀ ਕੀਤੀ ਹੋਈ ਸੀ। ਇਸ ਦੋਰਾਨ ਬਠਿੰਡਾ ਡੱਬਵਾਲੀ ਰੋਡ ਪਾਸਿਓ ਇੱਕ ਸਵਿੱਫਟ ਡਿਜਾਇਰ ਗੱਡੀ ਨੰਬਰੀ ਪੀ.ਬੀ 29ਏ.ਜੀ 3454 ਆਈ, ਜਿਸ ਵਿੱਚ ਮੌਜੂਦ ਦੋ ਨੌਜਵਾਨਾਂ ਨੂੰ ਰੋਕ ਕੇ ਚੈੱਕ ਕੀਤਾ ਗਿਆ ਤਾਂ ਕਾਰ ਵਿੱਚੋਂ 4 ਕਿੱਲੋ ਅਫੀਮ ਬਰਾਮਦ ਹੋਈ।

ਇਹ ਵੀ ਪੜ੍ਹੋ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਕਾਂਗਰਸ ਵੱਲੋਂ 17 ਫਰਵਰੀ ਨੂੰ ਬਠਿੰਡਾ ਵਿੱਚ ਕੀਤਾ ਜਾਵੇਗਾ “ਪੈਦਲ ਰੋਸ਼ ਮਾਰਚ”

ਮੌਕੇ ‘ਤੇ ਹੀ ਦੋਨਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਿੰਲ੍ਹਾਂ ਦੀ ਜਗਸੀਰ ਸਿੰਘ ਉਰਫ ਸੀਰਾ ਵਾਸੀ ਘੁੰਮਣ ਕਲਾਂ ਹਾਲ ਅਬਾਦ ਵਾਰਡ ਨੰਬਰ 6 ਭਾਰਤ ਨਗਰ ਸਿਟੀ-2 ਮਾਨਸਾ ਅਤੇ ਮੋਹਿੰਦਰ ਸਿੰਘ ਵਾਸੀ ਪਿੰਡ ਗਿੱਲ ਕਲਾਂ ਹਾਲ ਅਬਾਦ ਜੱਸੀ ਪੌ ਵਾਲੀ ਬਠਿੰਡਾ ਵੱਜੋ ਹੋਈ। ਪੁੱਛਗਿੱਛ ਦੌਰਾਨ ਜਗਸੀਰ ਸਿੰਘ ਉਰਫ ਸੀਰਾ ਦੀ ਨਿਸ਼ਾਨਦੇਹੀ ‘ਤੇ 2.5 ਕਿੱਲੋ ਹੋਰ ਅਫੀਮ ਬਰਾਮਦ ਕਰਵਾਈ ਗਈ। ਮੁਢਲੀ ਪੁਛਗਿਛ ਦੌਰਾਨ ਕਥਿਤ ਦੋਸ਼ੀਆਂ ਨੇ ਦਸਿਆ ਕਿ ਉਹ ਇਹ ਅਫੀਮ ਰਾਜਸਥਾਨ ਤੋ ਲਿਆ ਕੇ ਅੱਗੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਸਪਲਾਈ ਕਰਦੇ ਸਨ। ਇਹ ਵੀ ਪਤਾ ਲੱਗਿਆ ਹੈ ਕਿ ਮੁਲਜ਼ਮ ਜਗਸੀਰ ਸਿੰਘ ਵਿਰੁਧ ਪਹਿਲਾਂ ਵੀ ਨਸ਼ਾ ਤਸਕਰੀ ਅਤੇ ਹੋਰਨਾਂ ਧਾਰਾਵਾਂ ਤਹਿਤ ਵੱਖ ਵੱਖ ਥਾਣਿਆਂ ਵਿਚ ਅੱਧੀ ਦਰਜ਼ਨ ਪਰਚੇ ਦਰਜ਼ ਹਨ। ਪੁਲਿਸ ਨੇ ਦੋਨਾਂ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਕਾਂਗਰਸ ਵੱਲੋਂ 17 ਫਰਵਰੀ ਨੂੰ ਬਠਿੰਡਾ ਵਿੱਚ ਕੀਤਾ ਜਾਵੇਗਾ “ਪੈਦਲ ਰੋਸ਼ ਮਾਰਚ”

0

ਭੂਪੇਸ਼ ਬਘੇਲ, ਬਾਜਵਾ, ਵੜਿੰਗ, ਡਾਲਵੀਆ ਸਮੇਤ ਪੰਜਾਬ ਦੀ ਲੀਡਰਸ਼ਿਪ ਕਰੇਗੀ ਸੰਬੋਧਨ: ਰਾਜਨ ਗਰਗ

Bathinda News: ਪੰਜਾਬ ਵਿੱਚ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ ਸਬੰਧੀ ਕਾਂਗਰਸ ਪਾਰਟੀ ਵੱਲੋਂ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀਆਂ ਹਦਾਇਤਾਂ ‘ਤੇ ਤਿੱਖੇ ਰੋਸ ਪ੍ਰਦਰਸ਼ਨ ਦਾ ਐਲਾਨ ਕਰਦੇ ਹੋਏ ਸੜਕਾਂ ਉੱਪਰ ਆਉਣ ਦੀ ਤਿਆਰੀ ਵਿੱਢ ਦਿੱਤੀ ਹੈ। ਜ਼ਿਲਾ ਕਾਂਗਰਸ ਕਮੇਟੀ ਬਠਿੰਡਾ ਸ਼ਹਿਰੀ ਦੇ ਪ੍ਰਧਾਨ ਰਾਜਨ ਗਰਗ ਨੇ ਐਤਵਾਰ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 17 ਫਰਵਰੀ ਨੂੰ ਫਾਇਰ ਬ੍ਰਿਗੇਡ ਚੌਂਕ ਤੋਂ ਲੈਕੇ ਸਾਰੇ ਬਾਜ਼ਾਰਾਂ ‘ਚ ਪੈਦਲ ਰੋਸ ਮਾਰਚ ਕੀਤਾ ਜਾਵੇਗਾ, ਜਿਸ ਨੂੰ ਸੰਬੋਧਨ ਕਰਨ ਲਈ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ, ਸਹਾਇਕ ਇੰਚਾਰਜ ਰਵਿੰਦਰ ਡਾਲਵੀਆ, ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਸਮੇਤ ਸਮੁੱਚੀ ਲੀਡਰਸ਼ਿਪ ਪਹੁੰਚ ਰਹੀ ਹੈ।

ਇਹ ਵੀ ਪੜ੍ਹੋ AAP MLA ਨੂੰ ਮੁੜ ਗੁਰਪਤਵੰਤ ਪੰਨੂ ਵੱਲੋਂ ਮਿਲੀ ਜਾਨੋਂ-ਮਾਰਨ ਦੀ ਧਮਕੀ, ਵਧਾਈ ਸੁਰੱਖਿਆ

ਇਸ ਪੈਦਲ ਯਾਤਰਾ ਨੂੰ ਕਾਮਯਾਬ ਬਣਾਉਣ ਲਈ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਦੀ ਅਗਵਾਈ ਵਿੱਚ ਜਿਲਾ ਲੀਡਰਸ਼ਿਪ ਦੀ ਅਹਿਮ ਮੀਟਿੰਗ ਹੋਈ ਜਿਸ ਵਿੱਚ ਵਰਕਰਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਅਤੇ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਵਰਕਰਾਂ ਵੱਲੋਂ ਕਾਫਲਿਆਂ ਦੇ ਰੂਪ ਵਿੱਚ ਆਉਣ ਦੀਆਂ ਫੋਟੋਆਂ ਗਰੁੱਪਾਂ ਵਿੱਚ ਜਾਰੀ ਕੀਤੀਆਂ ਜਾਣ। ਉਹਨਾਂ ਦੱਸਿਆ ਕਿ ਇਹ ਪੈਦਲ ਮਾਰਚ ਦੁਪਹਿਰ 2 ਵਜੇ ਫਾਇਰ ਬ੍ਰਿਗੇਡ ਚੌਂਕ ਤੋਂ ਸ਼ੁਰੂ ਹੋ ਕੇ ਰੇਲਵੇ ਸਟੇਸ਼ਨ ਸਦਭਾਵਨਾ ਚੌਂਕ ਸਮੇਤ ਸਾਰੇ ਬਾਜ਼ਾਰਾਂ ਵਿੱਚ ਕੀਤਾ ਜਾਵੇਗਾ ਤਾਂ ਜੋ ਹਰ ਵਰਗ ਨੂੰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਪ੍ਰਤੀ ਜਾਣੂ ਕਰਵਾਇਆ ਜਾ ਸਕੇ।

ਇਹ ਵੀ ਪੜ੍ਹੋ ‘ਤੇ ਇੰਝ ਵੀ ਹੁੰਦੀ ਹੈ; ਲੱਡੂ ਪੱਕੇ ਰਹਿ ਗਏ, ਟੈਂਟ ਲੱਗੇ ਰਹਿ ਗਏ ਤੇ ਵਿਆਹ ਤੋਂ ਇੱਕ ਦਿਨ ਪਹਿਲਾਂ ‘ਲਾੜੀ’ ਫ਼ਰਾਰ ਹੋ ਗਈ !

ਇਸ ਮੌਕੇ ਅਸ਼ੋਕ ਕੁਮਾਰ, ਕੇਕੇ ਅਗਰਵਾਲ, ਅਰੁਣ ਵਧਾਵਣ, ਮਾਸਟਰ ਹਰਮੰਦਰ ਸਿੰਘ, ਬਲਜਿੰਦਰ ਠੇਕੇਦਾਰ, ਮੀਤ ਪ੍ਰਧਾਨ ਰੁਪਿੰਦਰ ਬਿੰਦਰਾ, ਕਿਰਨਜੀਤ ਸਿੰਘ ਗਹਿਰੀ, ਬਲਵੰਤ ਰਾਏ ਨਾਥ, ਹਰਵਿੰਦਰ ਲੱਡੂ, ਮਾਧਵ ਸ਼ਰਮਾ, ਬਲਰਾਜ ਪੱਕਾ, ਪਵਨ ਮਾਨੀ, ਦਰਸ਼ਨ ਜੀਦਾ, ਮਲਕੀਤ ਸਿੰਘ, ਕਮਲ ਗੁਪਤਾ, ਕਮਲਜੀਤ ਸਿੰਘ ਭੰਗੂ, ਸੁਖਦੇਵ ਸਿੰਘ ਸੁੱਖਾ, ਜਸਵੀਰ ਸਿੰਘ ਜੱਸਾ, ਵਿੱਕੀ ਨੰਬਰਦਾਰ (ਸਾਰੇ ਐਮਸੀ), ਸੁਨੀਲ ਕੁਮਾਰ, ਹਰਪਾਲ ਬਾਜਵਾ, ਸੁਰਜੀਤ ਸਿੰਘ ਮੋਖਾ, ਸਿਮਰਤ ਕੌਰ ਧਾਲੀਵਾਲ, ਜਗਰਾਜ ਸਿੰਘ, ਰੂਪ ਸਿੰਘ, ਦੁਪਿੰਦਰ ਮਿਸ਼ਰਾ, ਜੁਗਿੰਦਰ ਸਿੰਘ,ਪ੍ਰੀਤਮ ਬਰਾੜ,ਸਨੀ ਬਰਾੜ, ਕਰਤਾਰ ਸਿੰਘ ਆਦੀ ਸਮੇਤ ਵੱਡੀ ਗਿਣਤੀ ਵਿੱਚ ਵਰਕਰ ਅਤੇ ਲੀਡਰਸ਼ਿਪ ਮੌਜੂਦ ਰਹੀ ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

AAP MLA ਨੂੰ ਮੁੜ ਗੁਰਪਤਵੰਤ ਪੰਨੂ ਵੱਲੋਂ ਮਿਲੀ ਜਾਨੋਂ-ਮਾਰਨ ਦੀ ਧਮਕੀ, ਵਧਾਈ ਸੁਰੱਖਿਆ

0

Ludhiana News: ਅਮਰੀਕਾ ‘ਚ ਬੈਠੇ ਖਾਲਿਸਤਾਨੀ ਸਮਰਥਕ ਤੇ ਸਿੱਖਜ਼ ਫ਼ਾਰ ਜਸਟਿਸ ਦੇ ਆਗੂ ਗੁਰਪਤਵੰਤ ਪੰਨੂੰ ਵਲੋਂ ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਨੁੰ ਜਾਨੋਂ-ਮਾਰਨ ਦੀਆਂ ਧਮਕੀਆਂ ਮਿਲਣ ਦੀ ਖ਼ਬਰ ਹੈ। ਲੁਧਿਆਣਾ ਦੇ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੂੰ ਇਹ ਧਮਕੀ ਆਈ ਹੈ, ਜਿੰਨ੍ਹਾਂ ਦੀ ਪੁਸ਼ਟੀ ਉਨ੍ਹਾਂ ਖੁਦ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤੀ ਹੈ। ਉਨ੍ਹਾਂ ਦਸਿਆ ਕਿ ਇਹ ਧਮਕੀ ਉਸਨੂੰ ਦੂਜੀ ਵਾਰ ਆਈ ਹੈ ਪ੍ਰੰਤੂ ਉਹ ਡਰਨ ਵਾਲੇ ਨਹੀਂ।

ਇਹ ਵੀ ਪੜ੍ਹੋ ‘ਤੇ ਇੰਝ ਵੀ ਹੁੰਦੀ ਹੈ; ਲੱਡੂ ਪੱਕੇ ਰਹਿ ਗਏ, ਟੈਂਟ ਲੱਗੇ ਰਹਿ ਗਏ ਤੇ ਵਿਆਹ ਤੋਂ ਇੱਕ ਦਿਨ ਪਹਿਲਾਂ ‘ਲਾੜੀ’ ਫ਼ਰਾਰ ਹੋ ਗਈ !

ਵਿਧਾਇਕ ਸਿੱਧੂ ਨੇ ਇਹ ਵੀ ਕਿਹਾ ਕਿ ਜਦ ਉਸਨੂੰ ਫ਼ੋਨ ਆਇਆ ਤਾਂ ਉਸਨੇ ਫ਼ੋਨ ਕਰਨ ਵਾਲੇ ਸਪੱਸ਼ਟ ਕੀਤਾ ਕਿ ਜੇਕਰ ਉਹ ਇੱਥੇ ਨਹੀਂ ਆ ਸਕਦਾ ਤਾਂ ਉਸਨੂੰ ਅਮਰੀਕਾ ਦੀ ਟਿਕਟ ਭੇਜੇ ਦੇਵੇ ਤਾਂ ਉਹ ਉਥੇ ਆ ਜਾਵੇਗਾ ਪ੍ਰੰਤੂ ਉਸ ਦੀਆਂ ਗਿੱਦੜ-ਭਬਕੀਆਂ ਤੋਂ ਨਹੀਂ ਡਰੇਗਾ। ਉਧਰ, ਵਿਧਾਇੱਕ ਨੂੰ ਧਮਕੀਆਂ ਦੀ ਸੂਚਨਾ ਮਿਲਦੇ ਹੀ ਪੁਲਿਸ ਵੀ ਹਰਕਤ ਵਿਚ ਆ ਗਈ ਹੈ। ਪੁਲਿਸ ਨੇ ਸਿੱਧੂ ਦੀ ਸੁਰੱਖਿਆ ਦਾ ਜਾਇਜ਼ਾ ਲੈਂਦਿਆਂ ਵਾਧਾ ਕੀਤਾ ਗਿਆ ਹੈ। ਜਿਕਰਯੋਗ ਹੈ ਕਿ ਇਸਤੋਂ ਪਹਿਲਾਂ ਆਪ ਦੇ ਹੀ ਇੱਕ ਹੋਰ ਵਿਧਾਇਕ ਪੱਪੀ ਪਰਾਸ਼ਰ ਨੂੰ ਵੀ ਅਜਿਹੀਆਂ ਧਮਕੀਆਂ ਮਿਲੀਆਂ ਸਨ, ਜਿੰਨ੍ਹਾਂ ਦੀ ਸੁਰੱਖਿਆ ਵਿਚ ਵਾਧਾ ਕੀਤਾ ਗਿਆ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

‘ਤੇ ਇੰਝ ਵੀ ਹੁੰਦੀ ਹੈ; ਲੱਡੂ ਪੱਕੇ ਰਹਿ ਗਏ, ਟੈਂਟ ਲੱਗੇ ਰਹਿ ਗਏ ਤੇ ਵਿਆਹ ਤੋਂ ਇੱਕ ਦਿਨ ਪਹਿਲਾਂ ‘ਲਾੜੀ’ ਫ਼ਰਾਰ ਹੋ ਗਈ !

0

Amritsar News: ਅੰਮ੍ਰਿਤਸਰ ਜ਼ਿਲ੍ਹੇ ਦੇ ਇੱਕ ਪਿੰਡ ਦੇ ਨੌਜਵਾਨ ਨਾਲ ਜੱਗੋ-ਤੇਹਰਵੀਂ ਹੋਈ ਹੈ। ਘਰ ਦੇ ਵਿਚ ਖੁਸੀਆਂ ਦਾ ਮਾਹੌਲ ਸੀ, ਕੜਾਹੀ ਚੜੀ ਹੋਈ ਸੀ ਤੇ ਖੁਸੀਆਂ ਦੇ ਗੀਤ ਗਾਏ ਜਾ ਰਹੇ ਸਨ ਤੇ ਇੱਕ ਦਿਨ ਬਾਅਦ ਬਰਾਤ ਜਾਣੀ ਸੀ ਪਰ ਅਚਾਨਕ ਹੋਣ ਵਾਲੇ ਸਹੁਰੇ ਪ੍ਰਵਾਰ ਤੋਂ ਸੁਨੇਹਾ ਆਉਂਦਾ ਹੈ ਕਿ ਇਹ ਵਿਆਹ ਨਹੀਂ ਹੋ ਸਕਦਾ। ਪੁੱਛਣ ‘ਤੇ ਦਸਿਆ ਜਾਂਦਾ ਹੈ ਕਿ ਲਾੜੇ ਦੀ ਹੋਣ ਵਾਲੀ ਦੁਲਹਨ ਰਾਤ ਨੂੰ ਘਰੋਂ ਰਫ਼ੂਚੱਕਰ ਹੋ ਗਈ ਹੈ। ਜਿਸ ਘਰ ਵਿਚ ਕੁੱਝ ਸਮਾਂ ਪਹਿਲਾਂ ਸ਼ਗਨਾਂ ਦੇ ਗੀਤ ਗਾਏ ਜਾ ਰਹੇ ਸਨ, ਉਥੈ ਹੁਣ ਮਾਤਮ ਪਸਰ ਗਿਆ। ਲਾੜੇ ਵਾਲੇ ਹੁਣ ਸਹੁਰੇ ਜਾਣ ਦੀ ਬਜਾਏ ਥਾਣੇ ਚੱਲ ਪਏ। ਇਹ ਸਾਰੀ ਫ਼ਿਲਮੀ ਕਹਾਣੀ ਛੇਹਰਟਾ ਇਲਾਕੇ ਅਧੀਨ ਪੈਂਦੇ ਪਿੰਡ ਖਾਪੜਖੇੜੀ ਦੇ ਇੱਕ ਸਧਾਰਨ ਪ੍ਰਵਾਰ ਨਾਲ ਵਾਪਰੀ ਹੈ।ਪਿੰਡ ਦੇ 31 ਸਾਲਾ ਹਰਪ੍ਰੀਤ ਸਿੰਘ ਦਾ ਰੋ-ਰੋ ਕੇ ਬੁਰਾ ਹਾਲ ਹੈ। ਘਰ ਵਿਚ ਵਿਆਹ ਦੀ ਰੌਣਕ ਵਧਾਉਣ ਲਈ ਆਏ ਰਿਸ਼ਤੇਦਾਰ ਹੁਣ ਪ੍ਰਵਾਰ ਨੂੰ ਦਿਲਾਸਾ ਦੇ ਰਹੇ ਹਨ। ਹਰਪ੍ਰੀਤ ਦੀ ਮੰਗਣੀ ਕਰੀਬ ਅੱਠ ਮਹੀਨੇ ਪਹਿਲਾਂ ਸੁਲਤਾਨਵਿੰਡ ਰੋਡ ਸਥਿਤ ਡਰੰਮਾ ਵਾਲਾ ਬਜ਼ਾਰ ਦੀ ਰਹਿਣ ਵਾਲੀ ਕਿਰਨਦੀਪ ਕੌਰ ਨਾਲ ਹੋਈ ਸੀ।14 ਫਰਵਰੀ ਨੂੰ ਲੜਕੀ ਵਾਲਿਆਂ ਨੇ ਮੁੰਡੇ ਨੂੰ ਸ਼ਗਨ ਪਾਉਣ ਆਉਣਾ ਸੀ ਤੇ 15 ਨੂੰ ਬਰਾਤ ਲੜਕੀ ਵਾਲਿਆਂ ਦੇ ਘਰ ਢੁੱਕਣੀ ਸੀ।

ਇਹ ਵੀ ਪੜ੍ਹੋ  ਪ੍ਰੇਮੀ ਹੱਥੋਂ ਕ+ਤ+ਲ ਹੋਣ ਵਾਲੀ ‘ਲੜਕੀ’ ਦੇ ਮਾਪਿਆਂ ਨੇ ਲਾਸ਼ ਤੋਂ ਬਾਅਦ ਹੁਣ ‘ਅਸਥੀਆਂ’ ਲੈਣ ਤੋਂ ਵੀ ਕੀਤਾ ਇੰਨਕਾਰ

ਪ੍ਰੰਤੂ 14 ਫ਼ਰਵਰੀ ਨੂੰ ਹੀ ਲੜਕੀ ਵਾਲਿਆਂ ਦੇ ਘਰੋਂ ਉਕਤ ਸੁਨੇਹਾ ਪੁੱਜ ਜਾਂਦਾ ਹੈ ਕਿ ਉਨ੍ਹਾਂ ਦੀ ਧੀ ਕਿਰਨਦੀਪ ਕੌਰ ਘਰੋਂ ਲਾਪਤਾ ਹੋ ਗਈ ਹੈ। ਵਿਆਹ ਵਾਲੇ ਮੁੰਡੇ  ਦੇ ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਕੁੜੀ ਦੇ ਪਹਿਲਾਂ ਹੀ ਕਿਸੇ ਲੜਕੇ ਨਾਲ ਪ੍ਰੇਮ ਸੰਬੰਧ ਸਨ ਤੇ ਵਿਆਹ ਤੋਂ ਇਕ ਦਿਨ ਪਹਿਲਾਂ ਵਿਆਹ ਵਾਲੇ ਮੁੰਡੇ ਨੂੰ ਇਕ ਨੌਜਵਾਨ ਦਾ ਫ਼ੋਨ ਵੀ ਆਇਆ ਸੀ, ਜਿਸਨੇ  ਆਪਣੀ ਤੇ ਉਸਦੀ ਹੋਣ ਵਾਲੀ ਪਤਨੀ ਦੇ ਵਿਚਕਾਰ ਪ੍ਰੇਮ ਸਬੰਧਾਂ ਦਾ ਜਿਕਰ ਕਰਕੇ ਉਸਨੂੰ ਰਾਸਤੇ ਵਿਚ ਹਟਣ ਲਈ ਕਿਹਾ ਸੀ। ਲੜਕੇ ਦੇ ਪਰਿਵਾਰ ਦਾ ਕਹਿਣਾ ਹੈ ਕਿ ਇਸ ਘਟਨਾ ਕਾਰਨ ਪਿੰਡ ਵਿੱਚ ਉਨ੍ਹਾਂ ਦੀ ਬਦਨਾਮੀ ਹੋਈ ਹੈ ਅਤੇ ਉਨ੍ਹਾਂ ਨੂੰ ਲੱਖਾਂ ਰੁਪਏ ਦਾ ਆਰਥਿਕ ਨੁਕਸਾਨ ਵੀ ਝੱਲਣਾ ਪਿਆ ਹੈ। ਲਾੜੇ ਦੇ ਪ੍ਰਵਾਰ ਨਾਲ ਵਾਪਰੀ ਇਸ ਅਣਹੌਣੀ ਘਟਨਾ ਦੀ ਥਾਣਾ ਘਰਿੰਡਾ ਅਧੀਨ ਅਉਂਦੀ ਪੁਲਿਸ ਚੌਕੀ ਖਾਸਾ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਥਾਣੇਦਾਰ ਸਰਬਜੀਤ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਲੜਕੇ ਪ੍ਰਵਾਰ ਦੀ ਸ਼ਿਕਾਇਤ ਦੇ ਆਧਾਰ ‘ਤੇ ਹੁਣ ਕੁੜੀ ਵਾਲਿਆਂ ਨੂੰ ਬੁਲਾਇਆ ਗਿਆ ਹੈ, ਬਾਅਦ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

18 ਨੂੰ ਮੁੜ ਬਠਿੰਡਾ ‘ਚ ਹੱਲਾ ਬੋਲਣਗੇ ਕਿਸਾਨ; ਬਰਨਾਲਾ ਵਿਚ ਹੋਈ ਮੀਟਿੰਗ ਵਿਚ ਲਿਆ ਫੈਸਲਾ

Barnala/Bathinda News: ਬਠਿੰਡਾ ਜੇਲ ‘ਚ ਬੰਦ ਦੋ ਕਿਸਾਨ ਆਗੂਆਂ ਬਲਦੇਵ ਸਿੰਘ ਚੌਕੇ ਤੇ ਸਗਨਦੀਪ ਸਿੰਘ ਜਿਉਂਦ ਦੀ ਰਿਹਾਈ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਦੌਰਾਨ ਹੁਣ ਜਥੇਬੰਦੀ ਨੇ ਬਠਿੰਡਾ ‘ਚ ਮੁੜ ਹੱਲਾ ਬੋਲਣ ਦਾ ਐਲਾਨ ਕੀਤਾ ਹੈ। ਜਥੇਬੰਦੀ ਦੀ ਬੀਤੇ ਕੱਲ ਬਰਨਾਲਾ ‘ਚ ਹੋਈ ਸੂਬਾ ਪੱਧਰੀ ਮੀਟਿੰਗ ਵਿਚ ਫੈਸਲਾ ਲਿਆ ਗਿਆ ਹੈ ਕਿ ਬਠਿੰਡਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਦੀ ਰਿਹਾਈ ਸਬੰਧੀ ਕਾਰਵਾਈ ਸ਼ੁਰੂ ਕਰਨ ਲਈ ਅਰਜ਼ੀ ਮੰਗੀ ਗਈ ਸੀ ਜੋ ਜਥੇਬੰਦੀ ਵੱਲੋਂ ਦਿੱਤੀ ਜਾ ਚੁੱਕੀ ਹੈ।

ਇਹ ਵੀ ਪੜ੍ਹੋ ਪ੍ਰੇਮੀ ਹੱਥੋਂ ਕ+ਤ+ਲ ਹੋਣ ਵਾਲੀ ‘ਲੜਕੀ’ ਦੇ ਮਾਪਿਆਂ ਨੇ ਲਾਸ਼ ਤੋਂ ਬਾਅਦ ਹੁਣ ‘ਅਸਥੀਆਂ’ ਲੈਣ ਤੋਂ ਵੀ ਕੀਤਾ ਇੰਨਕਾਰ

ਪ੍ਰੰਤੂ 14 ਫਰਵਰੀ ਤੱਕ ਰਿਹਾਈ ਦਾ ਅਲਟੀਮੇਟਮ ਦਾ ਸਮਾਂ ਪੂਰਾ ਹੋ ਗਿਆ, ਜਿਸਦੇ ਚੱਲਦੇ ਹੁਣ 18 ਫਰਬਰੀ ਨੂੰ ਬਠਿੰਡਾ ਵਿੱਚ ਮੁੜ ਵੱਡਾ ਇਕੱਠ ਕਰਨ ਦਾ ਐਲਾਨ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ 6 ਫਰਵਰੀ ਨੂੰ ਫਿਰ ਕਿਸਾਨਾਂ ਤੇ ਕੀਤੇ ਪੰਜ ਝੂਠੇ ਪੁਲਿਸ ਕੇਸਾਂ ਦੀ ਨਿਖੇਧੀ ਕਰਦਿਆਂ ਮੰਗ ਕੀਤੀ ਕਿ ਇਹਨਾਂ ਪੁਲਿਸ ਪਰਚਿਆਂ ਨੂੰ ਤੁਰੰਤ ਰੱਦ ਕੀਤਾ ਜਾਵੇ।

ਇਹ ਵੀ ਪੜ੍ਹੋ ਘੋਰ ਕਲਯੁਗ ; Bathinda ‘ਚ ਮਾਂ ਨੇ ਭੈਣ ਤੇ ਦੋਸਤ ਨਾਲ ਮਿਲਕੇ ਆਪਣੇ ਹੀ ਦੋ ਮਾਸੂਮ ਬੱਚਿਆਂ ਨੂੰ ਜ਼ਹਿਰ ਦੇ ਕੇ ਮਾਰਿਆ

ਉਹਨਾਂ ਪੰਜਾਬ ਸਰਕਾਰ ਅਤੇ ਬਠਿੰਡਾ ਜ਼ਿਲ੍ਹਾ ਪ੍ਰਸ਼ਾਸਨ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਪ੍ਰਸ਼ਾਸਨ ਵਾਰ-ਵਾਰ ਸਮਝੌਤੇ ਕਰਕੇ ਮੁੱਕਰ ਰਿਹਾ ਹੈ ਅਤੇ ਕਿਸਾਨਾਂ ਖਿਲਾਫ ਜਬਰ ਕੀਤਾ ਜਾ ਰਿਹਾ ਹੈ। ਮੀਟਿੰਗ ਵਿੱਚ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਸੂਬਾ ਮੀਤ ਪ੍ਰਧਾਨ ਰੂਪ ਸਿੰਘ ਛੰਨਾ  ਜਗਤਾਰ ਸਿੰਘ ਕਾਲਾਝਾੜ ਔਰਤ ਆਗੂ ਹਰਿੰਦਰ ਬਿੰਦੂ,ਕਮਲ ਬਰਨਾਲਾ ਬਿੰਦਰ ਕੌਰ ਭਦੌੜ  ਤੋਂ ਇਲਾਵਾ ਜ਼ਿਲਿਆਂ ਦੇ ਪ੍ਰਧਾਨ,ਜਰਨਲ ਸਕੱਤਰ ਦੇ ਹਾਜ਼ਰ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਨਿਵੇਸ਼ਕਾਂ ਦਾ ਵਿਸ਼ਵਾਸ, ਨੀਤੀਆਂ ਵਿੱਚ ਪਾਰਦਰਸ਼ਤਾ ਬਣਾਉਣ ਦੇ ਟੀਚੇ ਨਾਲ ਕੰਮ ਕਰ ਰਿਹਾ ਹਰਿਆਣਾ- ਮੁੱਖ ਮੰਤਰੀ ਨਾਇਬ ਸਿੰਘ ਸੈਣੀ

0

👉ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਨਵੀਂ ਦਿੱਲੀ ਵਿੱਚ ਵੱਖ-ਵੱਖ ਕੰਪਨੀਆਂ ਦੇ ਪ੍ਰਤੀਨਿਧੀਆਂ ਨਾਲ ਕੀਤੀਮੁਲਾਕਾਤ                                      Haryana News:ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਰਾਜ ਸਰਕਾਰ ਨਿਵੇਸ਼ਕਾਂ ਦਾ ਵਿਸ਼ਵਾਸ ਅਤੇ ਨੀਤੀਆਂ ਵਿੱਚ ਪਾਰਦਰਸ਼ਤਾ ਬਣਾਉਣ ਦੇ ਟੀਚੇ ਨਾਲ ਕੰਮ ਕਰ ਰਹੀ ਹੈ। ਹਰਿਆਣਾ ਉਦਯੋਗਿਕ ਨਿਵੇਸ਼ ਲਈ ਸਭ ਤੋਂ ਵਧੀਆ ਰਾਜਾਂ ਵਿੱਚੋਂ ਇੱਕ ਹੈ, ਜਿਸ ਵਿੱਚ ਅਨੁਕੂਲ ਮਾਹੌਲ ਹੈ। ਮੁੱਖ ਮੰਤਰੀ ਸ਼ਨੀਵਾਰ ਨੂੰ ਨਵੀਂ ਦਿੱਲੀ ਵਿੱਚ ਨਿਵੇਸ਼ਕਾਂ ਨਾਲ ਮੁਲਾਕਾਤ ਕਰ ਰਹੇ ਸਨ।ਮੀਟਿੰਗ ਦੌਰਾਨ, ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਰਾਜ ਵਿੱਚ ਨਿਵੇਸ਼ ਸੰਬੰਧੀ ਵੱਖ-ਵੱਖ ਅੰਤਰਰਾਸ਼ਟਰੀ ਕੰਪਨੀਆਂ ਦੇ ਪ੍ਰਤੀਨਿਧੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਆਉਣ ਵਾਲੀਆਂ ਯੋਜਨਾਵਾਂ ਬਾਰੇ ਜਾਣਿਆ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਅਜਿਹੀਆਂ ਨੀਤੀਆਂ ਬਣਾ ਰਹੀ ਹੈ ਜੋ ਨਿਵੇਸ਼ਕਾਂ ਦੇ ਵਿਸ਼ਵਾਸ ਨੂੰ ਵੱਧ ਤੋਂ ਵੱਧ ਕਰਨ। ਇਸ ਦੇ ਨਾਲ ਹੀ, ਆਪਣੀਆਂ ਨੀਤੀਆਂ ਵਿੱਚ ਪਾਰਦਰਸ਼ਤਾ ਹੈ।

ਇਹ ਵੀ ਪੜ੍ਹੋ ਪ੍ਰੇਮੀ ਹੱਥੋਂ ਕ+ਤ+ਲ ਹੋਣ ਵਾਲੀ ‘ਲੜਕੀ’ ਦੇ ਮਾਪਿਆਂ ਨੇ ਲਾਸ਼ ਤੋਂ ਬਾਅਦ ਹੁਣ ‘ਅਸਥੀਆਂ’ ਲੈਣ ਤੋਂ ਵੀ ਕੀਤਾ ਇੰਨਕਾਰ

ਇਹ ਕੰਮ ਸਰਕਾਰੀ ਪ੍ਰਵਾਨਗੀਆਂ ਲਈ ਲੋੜੀਂਦੇ ਸਮੇਂ ਨੂੰ ਘੱਟ ਤੋਂ ਘੱਟ ਕਰਨ ਅਤੇ ਤੇਜ਼ੀ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣ ਦੇ ਟੀਚੇ ਨਾਲ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਭਾਰਤ ਅਤੇ ਯੂਰਪੀ ਸੰਘ ਵਿਚਕਾਰ ਹੋਏ ਸਮਝੌਤੇ ਨਾਲ ਹਰਿਆਣਾ ਦੇ ਉਦਯੋਗਾਂ ਨੂੰ ਫਾਇਦਾ ਹੋਵੇਗਾ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਐਚਐਸਵਾਈਆਈਡੀਸੀ ਉਦਯੋਗ ਸਥਾਪਤ ਕਰਨ ਲਈ ਲਗਾਤਾਰ ਜ਼ਮੀਨ ਪ੍ਰਦਾਨ ਕਰ ਰਿਹਾ ਹੈ। ਰਾਜ ਸਰਕਾਰ ਜਲਦੀ ਹੀ ਗਲੋਬਲ ਸਮਰੱਥਾ ਕੇਂਦਰਾਂ (ਜੀਸੀਸੀਜ਼) ਲਈ ਇੱਕ ਨਵੀਂ ਨੀਤੀ ਪੇਸ਼ ਕਰੇਗੀ। ਇਹ ਹਰਿਆਣਾ ਵਿੱਚ ਜੀਸੀਸੀਜ਼ ਸਥਾਪਤ ਕਰਨ ਦੀਆਂ ਇੱਛਾ ਰੱਖਣ ਵਾਲੀਆਂ ਕੰਪਨੀਆਂ ਨੂੰ ਸਹੂਲਤ ਦੇਵੇਗਾ।ਇਸ ਮੌਕੇ ਉਦਯੋਗ ਅਤੇ ਵਣਜ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਡਾ. ਅਮਿਤ ਅਗਰਵਾਲ, ਐਚਐਸਆਈਆਈਡੀਸੀ ਸੀਸੀਆਈ ਦੇ ਡਾਇਰੈਕਟਰ ਜਨਰਲ ਸ੍ਰੀ ਯਸ਼ ਗਰਗ ਅਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਵਿਕਸਿਤ ਭਾਰਤ ਵਿੱਚ ਰਹੇਗੀ ਹਰਿਆਣਾ ਦੀ ਮਹੱਤਵਪੂਰਨ ਭੂਮਿਕਾ-ਮੁੱਖ ਮੰਤਰੀ ਨਾਇਬ ਸਿੰਘ ਸੈਣੀ

0

👉ਨਵੀਂ ਦਿੱਲੀ ਵਿੱਚ ਇੱਕ ਨਿਜੀ ਪ੍ਰੋਗਰਾਮ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕੀਤੀ ਸ਼ਿਰਕਤ

Haryana News: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ 2047 ਵਿੱਚ ਵਿਕਸਿਤ ਭਾਰਤ ਬਨਾਉਣ ਦਾ ਟੀਚਾ ਰੱਖਿਆ ਹੈ ਇਸ ਨੂੰ ਪੂਰਾ ਕਰਨ ਵਿੱਚ ਹਰਿਆਣਾ ਦੀ ਮਹੱਤਵਪੂਰਨ ਭੂਮਿਕਾ ਰਵੇਗੀ। ਇਸ ਟੀਚੇ ਨੂੰ ਪੂਰਾ ਕਰਨ ਲਈ ਸੂਬਾ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ। ਨਵੀ-ਨਵੀ ਯੋਜਨਾਵਾਂ ਬਣਾਈ ਜਾ ਰਹੀਆਂ ਹਨ। ਮੁੱਖ ਮੰਤਰੀ ਸ਼ਨਿਵਾਰ ਨੂੰ ਨਵੀਂ ਦਿੱਲੀ ਵਿੱਚ ਇੱਕ ਪ੍ਰੋਗਰਾਮ ਵਿੱਚ ਸੰਬੋਧਿਤ ਕਰ ਰਹੇ ਸਨ।

ਇਹ ਵੀ ਪੜ੍ਹੋ ਪ੍ਰੇਮੀ ਹੱਥੋਂ ਕ+ਤ+ਲ ਹੋਣ ਵਾਲੀ ‘ਲੜਕੀ’ ਦੇ ਮਾਪਿਆਂ ਨੇ ਲਾਸ਼ ਤੋਂ ਬਾਅਦ ਹੁਣ ‘ਅਸਥੀਆਂ’ ਲੈਣ ਤੋਂ ਵੀ ਕੀਤਾ ਇੰਨਕਾਰ

ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਹਰਿਆਣਾ ਨਿਵੇਸ਼ਕਾਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ। ਹਰਿਆਣਾ ਸਰਕਾਰ ਨੇ ਪਿਛਲੇ ਬਜਟ ਵਿੱਚ 10 ਨਵੀਂ ਆਈਐਮਟੀ ਬਣਾਉਣ ਦਾ ਐਲਾਨ ਕੀਤਾ ਸੀ। ਦਿੱਲੀ ਏਅਰਪੋਰਟ, ਚੰਡੀਗੜ੍ਹ ਏਅਰਪੋਰਟ ਅਤੇ ਹਿਸਾਰ ਏਅਰਪੋਰਟ ਦੀ ਸਿੱਧੇ ਕਨੇਕਟੀਵਿਟੀ ਹੈ। ਇਨ੍ਹਾਂ ਸਾਰਿਆਂ ਨੂੰ ਧਿਆਨ ਵਿੱਚ ਰੱਖ ਕੇ ਨਿਵੇਸ਼ਕ ਲਗਾਤਾਰ ਹਰਿਆਣਾ ਵਿੱਚ ਆ ਰਹੇ ਹਨ, ਇਸ ਨਾਲ ਵਿਕਸਿਤ ਭਾਰਤ ਵਿੱਚ ਹਰਿਆਣਾ ਦੀ ਮਹੱਤਵਪੂਰਨ ਭੂਮਿਕਾ ਰਹਿਣ ਵਾਲੀ ਹੈ।ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ 1966 ਵਿੱਚ ਜਦੋਂ ਹਰਿਆਣਾ-ਪੰਜਾਬ ਤੋਂ ਵੱਖ ਹੋ ਕੇ ਇੱਕ ਨਵਾਂ ਸੂਬਾ ਬਣਿਆ ਤਾਂ ਹਰ ਕਿਸੇ ਨੂੰ ਸੂਬੇ ਦੀ ਤਰੱਕੀ ‘ਤੇ ਸ਼ੱਕ ਸੀ ਪਰ ਹਰਿਆਣਾ ਨੇ ਤੇਜੀ ਨਾਲ ਤਰੱਕੀ ਕੀਤੀ ਅਤੇ ਆਪਣੀ ਵੱਖ ਪਛਾਣ ਬਣਾਈ।

ਇਹ ਵੀ ਪੜ੍ਹੋ ਗੁਆਂਢੀ ਦਾ ਕ+ਤ+ਲ ਕਰਨ ਵਾਲਾ ਧਰਮਕੋਟ ਪੁਲਿਸ ਵੱਲੋਂ ਕਾਬੂ

ਅੱਜ ਭਾਰਤ ਦੀ ਸੇਨਾ ਵਿੱਚ ਹਰ ਦੂਜਾ ਜਵਾਨ ਹਰਿਆਣਾ ਤੋਂ  ਹੈ। ਖੇਡਾਂ  ਵਿੱਚ ਜੇਕਰ ਭਾਰਤ ਦੇ ਮੇਡਲ ਆਉਂਦੇ ਹਨ ਤਾਂ ਉਨ੍ਹਾਂ ਵਿੱਚ ਸਭ ਤੋਂ ਜਿਆਦਾ ਯੋਗਦਾਨ ਹਰਿਆਣਾ ਦੇ ਖਿਡਾਰਿਆਂ ਦਾ ਹੁੰਦਾ ਹੈ। ਫਾਰਚੂਨ 500 ਕੰਪਨਿਆਂ ਵਿੱਚੋਂ 250 ਹਰਿਆਣਾ ਵਿੱਚ ਕੰਮ ਕਰ ਰਹੀਆਂ ਹਨ। ਆਟੋਮੋਬਾਇਲ ਮੈਨਯੂਫੈਕਚਰਿੰਗ ਵਿੱਚ ਹਰਿਆਣਾ ਦੇਸ਼ ਵਿੱਚ ਪਹਿਲੇ ਸਥਾਨ ‘ਤੇ ਹੈ।ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਭਾਰਤ ਅਤੇ ਯੂਰੋਪਿਅਨ ਸੰਗਠਨ ਨਾਲ ਹੋਏ ਭਾਰਤ-ਯੂਰੋਪਿਅਨ ਮੁਕਤ ਵਿਆਪਾਰ ਸਮਝੌਤੇ ਤੋਂ ਬਾਅਦ ਉਨ੍ਹਾਂ ਨੇ ਹਰਿਆਣਾ ਯੂਰੋਪਿਅਨ ਵਿਆਪਾਰ ਸੰਗਠਨ ਦੀ ਮੀਟਿੰਗ ਕੀਤੀ। ਇਸ ਮੌਕੇ ‘ਤੇ ਉਦਯੋਗ ਅਤੇ ਵਣਜ ਵਿਭਾਗ ਦੇ ਕਮੀਸ਼ਨਰ ਅਤੇ ਸਕੱਤਰ ਡਾ. ਅਮਿਤ ਅਗਰਵਾਲ, ਡਾਇਰੈਟਰ ਜਨਰਲ ਸ੍ਰੀ ਯਸ਼ ਗਰਗ, ਐਚਐਸਆਈਆਈਡੀਸੀ ਦੇ ਸੀਸੀਆਈ ਸੁਨੀਲ ਸ਼ਰਮਾ ਅਤੇ ਹੋਰ ਸੀਨੀਅਰ ਅਧਿਕਾਰੀ ਮੌਜ਼ੂਦ ਰਹੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Our Visitor

1896177