Home Blog Page 1635

AC ਕਾਰਨ ਘਰ ‘ਚ ਹੋਇਆ ਧਮਾਕਾ, ਸਾਰਾ ਘਰ ਹੋਇਆ ਸੜ੍ਹ ਕੇ ਸੁਆਹ

0

ਡੇਰਾਬਸੀ: ਡੇਰਾਬਸੀ ਦੇ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ। ਜਦੋਂ ਇੱਕ ਘਰ ਦੇ ਵਿੱਚ ਏਸੀ ਬਲਾਸਟ ਹੋਣ ਕਾਰਨ ਜ਼ਬਰਦਸ਼ਤ ਧਮਾਕਾ ਹੋ ਗਿਆ।ਅਤੇ ਪੂਰੇ ਘਰ ਨੂੰ ਅੱਗ ਲਗ ਗਈ ਤੇ ਪੂਰੇ ਘਰ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਪਰ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।ਅਤੇ ਫਾਇਰ ਬ੍ਰਿਗੇਡ ਦੀ ਟੀਮਾਂ ਨੇ ਮੌਕੇ ਤੇ ਪਹੁੰਚ ਕੇ ਕਾਫੀ ਮੁਸ਼ਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ।

ਕੌਮੀ ਹੱਕਾਂ ਲਈ ਦਿੱਲੀ ਵੱਲ ਹੱਥ ਅੱਡਣ ਦੀ ਥਾਂ ਖਾਲਸਈ ਹਲੇਮੀ ਰਾਜ ਨੂੰ ਪ੍ਰਣਾਈ ਸਿੱਖ ਰਾਜਨੀਤੀ ਨੂੰ ਪ੍ਰਫੁੱਲਤ ਕਰਨ ਦੀ ਲੋੜ- ਗਿਆਨੀ ਰਘਬੀਰ ਸਿੰਘ

ਜਾਣਕਾਰੀ ਮੁਤਾਬਕ ਪਰਿਵਾਰ ਨੇ 31 ਮਈ ਨੂੰ ਏਸੀ ਖਰੀਦਿਆ ਸੀ। ਅਤੇ ਪਹਿਲੀ ਮੰਜ਼ਿਲ ਦੇ ਹਾਲ ‘ਚ 3-4 ਦਿਨ ਪਹਿਲਾਂ ਲਗਾਇਆਂ ਸੀ। ਕਰੀਬ ਸਾਢੇ 11 ਵਜੇ ਜੱਦ ਪੂਰਾ ਪਰਿਵਾਰ ਏਸੀ ਹੇਠਾਂ ਬੈਠੇ ਸਨ ਤਾਂ ਅਚਾਨਕ ਏਸੀ ਬਲਾਸਟ ਹੋ ਗਿਆ। ਜਿਸ ਕਾਰਨ ਪਹਿਲਾਂ ਸੌਭਿਆਂ ਨੂੰ ਅੱਗ ਲਗੀ ਤੇ ਫਿਰ ਪੂਰਾ ਘਰ ਅੱਗ ਦੀ ਲਪੇਟ ‘ਚ ਆ ਗਿਆ। ਅੱਗ ਲੱਗਣ ਨਾਲ ਘਰ ਵਿਚ ਪਏ ਸੋਨੇ ਦੇ ਗਹਿਣੇ, ਐੱਲ. ਈ. ਡੀ, ਮੰਦਰ, ਕੀਮਤੀ ਸੋਫ਼ਾ ਅਤੇ ਹੋਰ ਸਮਾਨ ਸੜ ਗਿਆ। ਜਿਸ ਨਾਲ ਉਸ ਦਾ ਕਰੀਬ ਸਾਢੇ 6-7 ਲੱਖ ਰੁਪਏ ਦਾ ਨੁਕਸਾਨ ਹੋ ਗਿਆ।

ਕੌਮੀ ਹੱਕਾਂ ਲਈ ਦਿੱਲੀ ਵੱਲ ਹੱਥ ਅੱਡਣ ਦੀ ਥਾਂ ਖਾਲਸਈ ਹਲੇਮੀ ਰਾਜ ਨੂੰ ਪ੍ਰਣਾਈ ਸਿੱਖ ਰਾਜਨੀਤੀ ਨੂੰ ਪ੍ਰਫੁੱਲਤ ਕਰਨ ਦੀ ਲੋੜ- ਗਿਆਨੀ ਰਘਬੀਰ ਸਿੰਘ

0

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮਨਾਈ ਜੂਨ 1984 ਘੱਲੂਘਾਰੇ ਦੀ 40ਵੀਂ ਸਾਲਾਨਾ ਯਾਦ

ਅੰਮ੍ਰਿਤਸਰ, 6 ਜੂਨ: ਜੂਨ 1984 ’ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਭਾਰਤ ਦੀ ਕਾਂਗਰਸ ਸਰਕਾਰ ਵੱਲੋਂ ਕੀਤੇ ਗਏ ਫੌਜੀ ਹਮਲੇ (ਘੱਲੂਘਾਰੇ) ਦੀ 40ਵੀਂ ਸਾਲਾਨਾ ਯਾਦ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਮਾਗਮ ਕਰਕੇ ਮਨਾਈ ਗਈ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮਗਰੋਂ ਰਾਗੀ ਜਥੇ ਨੇ ਸੰਗਤ ਨੂੰ ਗੁਰਬਾਣੀ ਕੀਰਤਨ ਨਾਲ ਜੋੜਿਆ। ਇਸ ਮੌਕੇ ਸਿੱਖ ਕੌਮ ਨੂੰ ਸੰਦੇਸ਼ ਦਿੰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਜੂਨ 1984 ਘੱਲੂਘਾਰੇ ਦੇ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ, ਜਨਰਲ ਸ਼ੁਬੇਗ ਸਿੰਘ, ਭਾਈ ਠਾਰਾ ਸਿੰਘ ਸਮੇਤ ਸਮੂਹ ਸ਼ਹੀਦਾਂ ਪ੍ਰਤੀ ਕੌਮੀ ਭਾਵਨਾ ਦਾ ਪ੍ਰਗਟਾਵਾ ਕੀਤਾ ਅਤੇ ਸਿੱਖ ਪੰਥ ਨੂੰ ਇਸ ਘੱਲੂਘਾਰੇ ਦੇ ਜ਼ਖ਼ਮਾਂ ਨੂੰ ਸ਼ਕਤੀ ਬਣਾ ਕੇ ਅੱਗੇ ਤੁਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਨੂੰ ਰਿਹਾਅ ਨਾ ਕਰਨਾ ਅਤੇ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ 40 ਸਾਲਾਂ ਬਾਅਦ ਵੀ ਸਜ਼ਾਵਾਂ ਨਾ ਦੇਣਾ ਭਾਰਤੀ ਹਕੂਮਤ ਦਾ ਸਿੱਖਾਂ ਨਾਲ ਅਨਿਆਂਪੂਰਨ ਵਤੀਰਾ ਹੈ। ਇਸ ਲਈ ਪੰਥ ਅਤੇ ਪੰਜਾਬ ਦੇ ਰਾਜਨੀਤਕ, ਭੂਗੋਲਿਕ ਅਤੇ ਆਰਥਿਕ ਹੱਕਾਂ ਵਾਸਤੇ ਦਿੱਲੀ ਵੱਲ ਵਾਰ-ਵਾਰ ਹੱਥ ਅੱਡਣ ਦੀ ਬਜਾਏ ਅੱਜ ਖਾਲਸਈ ਹਲੇਮੀ ਰਾਜ ਦੇ ਸੰਕਲਪ ਨੂੰ ਪ੍ਰਣਾਈ ਸਿੱਖ ਰਾਜਨੀਤੀ ਨੂੰ ਪ੍ਰਫੁਲਤ ਕਰਨ ਦੀ ਲੋੜ ਹੈ।

ਸਾਬਕਾ ਕਾਂਗਰਸੀ ਵਿਧਾਇਕ ਨੂੰ ਦਿਖਾਇਆ ਪਾਰਟੀ ਤੋਂ ਬਾਹਰ ਦਾ ਰੱਸਤਾ

ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸਿੱਖ ਇਤਿਹਾਸ ਦਾ ਹਵਾਲਾ ਦਿੰਦਿਆਂ ਆਖਿਆ ਕਿ ਅੰਗਰੇਜ਼ਾਂ ਨਾਲ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿਚ ਸਿੱਖਾਂ ਨੇ ਮੋਹਰੀ ਰੋਲ ਨਿਭਾਇਆ, ਪਰ ਆਪਣੇ ਹੀ ਦੇਸ਼ ਦੇ ਆਗੂਆਂ ਵੱਲੋਂ ਕੀਤੇ ਗਏ ਵਾਅਦੇ ਅਜ਼ਾਦੀ ਮਗਰੋਂ ਭੁਲਾ ਦਿੱਤੇ ਗਏ। ਇੱਥੋਂ ਤੱਕ ਕਿ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਤੱਕ ਆਖ ਕੇ ਸਰਕਾਰੀ ਅਧਿਕਾਰੀਆਂ ਨੂੰ ਇਨ੍ਹਾਂ ’ਤੇ ਸ਼ੱਕੀ ਨਿਗਾਹਾਂ ਰੱਖਣ ਦੇ ਫਰਮਾਨ ਜਾਰੀ ਕਰ ਦਿੱਤੇ ਗਏ। ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕਿਹਾ ਕਿ ਕਰੜੇ ਸੰਘਰਸ਼ ਮਗਰੋਂ ਸਿੱਖਾਂ ਨੂੰ ਪੰਜਾਬੀ ਸੂਬਾ ਤਾਂ ਮਿਲਿਆ, ਪਰ ਪੰਜਾਬ ਨੂੰ ਦਰਿਆਈ ਪਾਣੀਆਂ, ਰਾਜਧਾਨੀ ਚੰਡੀਗੜ੍ਹ ਅਤੇ ਬਹੁਤ ਸਾਰੇ ਪੰਜਾਬੀ ਬੋਲਦੇ ਇਲਾਕਿਆਂ ਤੋਂ ਵਿਰਵਾ ਰੱਖਿਆ ਗਿਆ। ਪੰਜਾਬ ਦੇ ਇਨ੍ਹਾਂ ਮਸਲਿਆਂ ਅਤੇ ਸੂਬਾਈ ਖ਼ੁਦਮੁਖ਼ਤਿਆਰੀ ਵਾਲੇ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਨੂੰ ਲੈ ਕੇ ਸਿੱਖਾਂ ਨੂੰ ਧਰਮ ਯੁੱਧ ਮੋਰਚਾ ਲਗਾਉਣ ਲਈ ਮਜਬੂਰ ਹੋਣਾ ਪਿਆ, ਜਿਸ ਨੂੰ ਜਬਰ ਦੀ ਨੀਤੀ ਨਾਲ ਕੁਚਲਣ ਅਤੇ ਐਮਰਜੈਂਸੀ ਸਮੇਂ ਅਕਾਲੀ ਦਲ ਵੱਲੋਂ ਕੀਤੇ ਵਿਰੋਧ ਦਾ ਬਦਲਾ ਲੈਣ ਲਈ ਹੰਕਾਰੀ ਤੇ ਜਾਬਰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵਲੋਂ 1 ਜੂਨ 1984 ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਫੌਜ ਵਾੜ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਮਨਾਉਣ ਆਈਆਂ ਸੰਗਤਾਂ ’ਤੇ ਗੋਲੀਆਂ ਚਲਾ ਕੇ ਸਿੰਘ-ਸਿੰਘਣੀਆਂ, ਬੱਚਿਆਂ ਅਤੇ ਬਜ਼ੁਰਗਾਂ ਨੂੰ ਬੇਰਹਿਮੀ ਦੇ ਨਾਲ ਸ਼ਹੀਦ ਕਰ ਦਿੱਤਾ ਗਿਆ।

ਨਿਤਿਸ਼ ਕੁਮਾਰ ਨੇ ਮੰਗੇ ਤਿੰਨ ਵੱਡੇ ਮੰਤਰਾਲੇ

ਉਨ੍ਹਾਂ ਕਿਹਾ ਕਿ ਜੂਨ 1984 ਦਾ ਇਹ ਹਮਲਾ ਸਿੱਖ ਕੌਮ ਲਈ ਤੀਜਾ ਘੱਲੂਘਾਰਾ ਹੈ, ਜਿਸ ਦਾ ਦਰਦ ਅਤੇ ਜ਼ਖ਼ਮ ਸਿੱਖ ਅਵਚੇਤਨ ਵਿੱਚੋਂ ਕਦੇ ਵੀ ਮਨਫੀ ਨਹੀਂ ਹੋ ਸਕਣਗੇ। ਗਿਆਨੀ ਰਘਬੀਰ ਸਿੰਘ ਨੇ ਜੂਨ 1984 ਘੱਲੂਘਾਰੇ ਦੇ ਸਮੂਹ ਸ਼ਹੀਦਾਂ ਅਤੇ ਬੈਰਕਾਂ ਛੱਡਣ ਵਾਲੇ ਧਰਮੀ ਫੌਜੀਆਂ ਦੇ ਤਿਆਗ ਅਤੇ ਕੁਰਬਾਨੀਆਂ ਨੂੰ ਵੀ ਯਾਦ ਕੀਤਾ। ਉਨ੍ਹਾਂ ਆਖਿਆ ਕਿ ਧਰਮੀ ਫੌਜੀਆਂ ਦੀ ਬਗਾਵਤ ਸਦਕਾ ਹੀ ਇੰਦਰਾ ਗਾਂਧੀ ਦੀ ‘ਅਪਰੇਸ਼ਨ ਵੁੱਡਰੋਜ਼’ ਤਹਿਤ ਸਿੱਖ ਨੌਜਵਾਨਾਂ ਦੀ ਨਸਲਕੁਸ਼ੀ ਲਈ ਗੁਪਤ ਯੋਜਨਾ ਕਾਮਯਾਬ ਨਾ ਹੋ ਸਕੀ। ਉਨ੍ਹਾਂ ਸਿੱਖ ਕੌਮ ਦੇ ਮੌਜੂਦਾ ਸੰਕਟਾਂ ਦੀ ਨਿਸ਼ਾਨਦੇਹੀ ਕਰਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਰਬ-ਕਲਿਆਣਕਾਰੀ ਫ਼ਲਸਫ਼ੇ `ਤੇ ਆਧਾਰਿਤ ਕੌਮੀ ਏਜੰਡਾ ਤੈਅ ਕਰਨ ਦੀ ਲੋੜ ’ਤੇ ਜੋਰ ਦਿੱਤਾ। ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕਿਹਾ ਕਿ ਸਿੱਖਾਂ ਦੀ ਜਨਮ ਅਤੇ ਕਰਮ ਭੂਮੀ ਪੰਜਾਬ ਵਿਚੋਂ ਗੁਆਚ ਰਹੀਆਂ ਸਿੱਖ ਕਦਰਾਂ-ਕੀਮਤਾਂ, ਵਾਤਾਵਰਨ, ਸਿਹਤ, ਮਾਂ-ਬੋਲੀ ਅਤੇ ਸਿੱਖਿਆ ਦੇ ਗੰਭੀਰ ਸੰਕਟ ਦੇ ਨਾਲ-ਨਾਲ ਕਿਰਤ ਸੱਭਿਆਚਾਰ ਅਤੇ ਧਰਮ ਦੀਆਂ ਸੱਚੀਆਂ ਕਦਰਾਂ-ਕੀਮਤਾਂ ਤੋਂ ਟੁੱਟੀ ਰਾਜਨੀਤੀ ਨੂੰ ਨਰੋਈ ਦਿਸ਼ਾ ਦੇਣ ਲਈ ਸਮੂਹਿਕ ਯਤਨ ਕੀਤੇ ਜਾਣ। ਉਨ੍ਹਾਂ ਸ਼ਾਨਾਮੱਤੇ ਸਿੱਖ ਇਤਿਹਾਸ ਦੀ ਸੇਧ ਵਿੱਚ ਉੱਚੇ-ਸੁੱਚੇ ਸਿੱਖ ਕਿਰਦਾਰ ਦੇ ਧਾਰਨੀ ਬਣਨ ਦੀ ਅਪੀਲ ਕਰਦਿਆਂ ਕਿਹਾ ਕਿ ਸਿੱਖ ਕੌਮ ਦੀਆਂ ਅਗਲੀਆਂ ਪੀੜ੍ਹੀਆਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਗੰਭੀਰ ਯਤਨ ਕੀਤੇ ਜਾਣ।

ਸੁਪਰੀਮ ਕੋਰਟ ਦਾ ਦਿੱਲੀ ਵਾਲਿਆ ਦੇ ਹੱਕ ‘ਚ ਵੱਡਾ ਫੈਸਲਾਂ

ਇਸ ਮੌਕੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਭਾਈ ਈਸ਼ਰ ਸਿੰਘ, ਬੀਬੀ ਸਤਵੰਤ ਕੌਰ, ਭਾਈ ਮਨਜੀਤ ਸਿੰਘ, ਸ. ਬੇਅੰਤ ਸਿੰਘ, ਸ. ਭੁਪਿੰਦਰ ਸਿੰਘ ਭਲਵਾਨ ਅਤੇ ਹੋਰਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਸਮੇਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ, ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ, ਨਿਹੰਗ ਮੁਖੀ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ, ਬਾਬਾ ਬਲਬੀਰ ਸਿੰਘ 96ਵੇਂ ਕਰੋੜੀ, ਬਾਬਾ ਅਵਤਾਰ ਸਿੰਘ ਸੁਰਸਿੰਘ, ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਰਾਜਿੰਦਰ ਸਿੰਘ ਮਹਿਤਾ, ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਭਾਈ ਗੁਰਚਰਨ ਸਿੰਘ ਗਰੇਵਾਲ, ਸ. ਗੁਰਮੀਤ ਸਿੰਘ ਬੂਹ, ਸ. ਹਰਪਾਲ ਸਿੰਘ ਜੱਲਾ, ਸ. ਅਮਰੀਕ ਸਿੰਘ ਵਿਛੋਆ, ਭਾਈ ਅਜਾਇਬ ਸਿੰਘ ਅਭਿਆਸੀ, ਸ. ਅਮਰੀਕ ਸਿੰਘ ਸ਼ਾਹਪੁਰ, ਬਾਬਾ ਚਰਨਜੀਤ ਸਿੰਘ ਜੱਸੋਵਾਲ, ਹੈੱਡ ਗ੍ਰੰਥੀ ਗਿਆਨੀ ਮਲਕੀਤ ਸਿੰਘ, ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ, ਭਾਈ ਜਸਬੀਰ ਸਿੰਘ ਰੋਡੇ, ਗਿਆਨੀ ਕੇਵਲ ਸਿੰਘ, ਸ. ਸਿਮਰਨਜੀਤ ਸਿੰਘ ਮਾਨ, ਬਾਬਾ ਬਲਜੀਤ ਸਿੰਘ ਦਾਦੂਵਾਲ, ਸ. ਜਸਬੀਰ ਸਿੰਘ ਘੁੰਮਣ, ਸ. ਮਨਜੀਤ ਸਿੰਘ ਜੀਕੇ, ਸ. ਅਮਰਬੀਰ ਸਿੰਘ ਢੋਟ, ਸ. ਕੰਵਰਚੜ੍ਹਤ ਸਿੰਘ, ਸ. ਸਰਬਜੀਤ ਸਿੰਘ ਖਾਲਸਾ, ਭਾਈ ਸੁਖਵਿੰਦਰ ਸਿੰਘ ਅਗਵਾਨ, ਮਾਤਾ ਬਲਵਿੰਦਰ ਕੌਰ, ਸ. ਈਮਾਨ ਸਿੰਘ ਮਾਨ, ਸ. ਕੰਵਰਪਾਲ ਸਿੰਘ, ਸ. ਪਰਮਜੀਤ ਸਿੰਘ ਮੰਡ, ਸ. ਬਲਵੰਤ ਸਿੰਘ ਗੋਪਾਲਾ, ਸ. ਤਲਵਿੰਦਰ ਸਿੰਘ ਬੁੱਟਰ, ਸਕੱਤਰ ਸ. ਪ੍ਰਤਾਪ ਸਿੰਘ, ਸ. ਸੁਖਮਿੰਦਰ ਸਿੰਘ, ਸ. ਬਲਵਿੰਦਰ ਸਿੰਘ ਕਾਹਲਵਾਂ, ਸ. ਗੁਰਿੰਦਰ ਸਿੰਘ ਮਥਰੇਵਾਲ, ਸ. ਤੇਜਿੰਦਰ ਸਿੰਘ ਪੱਡਾ, ਸ. ਪ੍ਰੀਤਪਾਲ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਭਗਵੰਤ ਸਿੰਘ ਧੰਗੇੜਾ ਆਦਿ ਮੌਜੂਦ ਸਨ।

ਬਠਿੰਡਾ ਸ਼ਹਿਰੀ ਸੀਟ ‘ਤੇ ਭਾਜਪਾ ਦਾ ਕਿਲਾ ਹੋਇਆ ਹੋਰ ਮਜਬੂਤ, ਰਹੀ ਪਹਿਲੇ ਨੰਬਰ ’ਤੇ

ਜੂਨ 1984 ਦਾ ਘੱਲੂਆਰਾ ਭੁੱਲ ਨਹੀਂ ਸਕਦੀ ਸਿੱਖ ਕੌਮ -ਐਡਵੋਕੇਟ ਧਾਮੀ
ਜੂਨ 1984 ਦੇ ਘੱਲੂਘਾਰੇ ਦੇ ਸਾਲਾਨਾ ਸਮਾਗਮ ਮੌਕੇ ਪੁੱਜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਕਾਂਗਰਸ ਹਕੂਮਤ ਵੱਲੋਂ ਸਿੱਖ ਕੌਮ ’ਤੇ 1984 ਦੇ ਜੂਨ ਮਹੀਨੇ ਵਿਚ ਕੀਤਾ ਗਿਆ ਜੁਲਮ ਕਦੇ ਨਹੀਂ ਭੁਲਾਇਆ ਜਾ ਸਕਦਾ। ਉਨ੍ਹਾਂ ਆਖਿਆ ਕਿ ਸਿੱਖ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਵਿਰੋਧੀ ਸ਼ਕਤੀਆਂ ਅਤੇ ਜਾਲਮ ਸਰਕਾਰਾਂ ਦੇ ਜੁਲਮ ਦਾ ਸਿੱਖ ਕੌਮ ਨੇ ਹਮੇਸ਼ਾ ਮੂੰਹ ਤੋੜ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੂਨ 1984 ਦੇ ਸ਼ਹੀਦ ਕੌਮ ਦਾ ਸਰਮਾਇਆ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਭਾਰਤੀ ਸੰਸਦ ਵਿਚ ਕਿਸੇ ਵੀ ਸਰਕਾਰ ਨੇ ਘੱਲੂਘਾਰੇ ਦੀ ਮੁਆਫ਼ੀ ਤਾਂ ਕੀ ਮੰਗਣੀ ਸੀ, ਸਗੋਂ ਕੌਮੀ ਸੰਸਥਾਵਾਂ ਨੂੰ ਕਮਜ਼ੋਰ ਕਰਨ ਲਈ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਸਰਕਾਰਾਂ ਵੱਲੋਂ ਜਾਣਬੁਝ ਕੇ ਸਿੱਖਾਂ ਨੂੰ ਹਮੇਸ਼ਾਂ ਨਿਸ਼ਾਨੇ ’ਤੇ ਲਿਆ ਜਾਂਦਾ ਹੈ, ਜਦਕਿ ਦੇਸ਼ ਦੇ ਸੱਭਿਆਚਾਰ ਨੂੰ ਬਚਾਉਣ ਲਈ ਸਿੱਖਾਂ ਦਾ ਯੋਗਦਾਨ ਇਤਿਹਾਸ ਦਾ ਹਿੱਸਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੂਨ 1984 ਦੇ ਹਮਲੇ ਅਤੇ ਸਿੱਖ ਨਸਲਕੁਸ਼ੀ ਲਈ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਦਿੱਤੀਆਂ ਗਈਆਂ, ਜਿਸ ਕਾਰਨ ਕੌਮ ਅੰਦਰ ਰੋਸ ਹੈ।

ਸਾਬਕਾ ਕਾਂਗਰਸੀ ਵਿਧਾਇਕ ਨੂੰ ਦਿਖਾਇਆ ਪਾਰਟੀ ਤੋਂ ਬਾਹਰ ਦਾ ਰਾਹ

0

ਚੰਡੀਗੜ੍ਹ, 6 ਜੂਨ: ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬ ਕਾਂਗਰਸ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬਾਘਾ ਪੁਰਾਣਾ ਤੋਂ ਸਾਬਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਸਾਬਕਾ ਵਿਧਾਇਕ ਦੇ ਪੁੱਤਰ ਕਮਲਜੀਤ ਸਿੰਘ ਬਰਾੜ ਨੇ ਲੁਧਿਆਣਾ ਤੋਂ ਰਾਜਾ ਵੜਿੰਗ ਦੇ ਮੁਕਾਬਲੇ ਆਜ਼ਾਦ ਉਮੀਦਵਾਰ ਦੇ ਤੌਰ ‘ਤੇ ਚੋਣ ਲੜੀ ਸੀ ਪ੍ਰੰਤੂ ਉਸਦੀ ਜਮਾਨਤ ਜ਼ਬਤ ਹੋ ਗਈ ਹੈ।

 

ਨਿਤਿਸ਼ ਕੁਮਾਰ ਨੇ ਤਿੰਨ ਵੱਡੇ ਮਹਿਕਮੇ ਤੇ ਨਾਇਡੂ ਨੇ ਮੰਗਿਆ ਸਪੀਕਰ ਦਾ ਅਹੁਦਾ

ਨਵੀਂ ਦਿੱਲੀ, 6 ਜੂਨ: ਭਾਜਪਾ ਨੇ ਬੇਸ਼ਕ ਨਿਤਿਸ਼ ਕੁਮਾਰ ਅਤੇ ਚੰਦਰ ਬਾਬੂ ਨਾਇਡੂ ਦੇ ਸਮਰਥਨ ਨਾਲ ਕੇਂਦਰ ਵਿਚ ਆਪਣੀ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨ ਦੀ ਤਿਆਰੀ ਕਰ ਲਈ ਹੈ। ਪ੍ਰੰਤੂ ਇਸ ਦੇ ਨਾਲ-ਨਾਲ ਹੁਣ ਮੋਦੀ ਸਰਕਾਰ ਨੂੰ ਕੇਂਦਰ ਵਿਚ ਵੱਖ -ਵੱਖ ਮੰਤਰਾਲੇ ਨਿਤਿਸ਼ ਕੁਮਾਰ ਸਮੇਤ ਹੋਰ ਨੇਤਾਵਾਂ ਨੂੰ ਸੌਪਣੇ ਪੈ ਸਕਦੇ ਹਨ। ਸੂਤਰਾਂ ਮੁਤਾਬਕ ਹੁਣ ਨਿਤਿਸ਼ ਕੁਮਾਰ ਨੇ ਮੋਦੀ ਸਰਕਾਰ ਤੋਂ ਖੇਤੀਬਾੜੀ, ਰੇਲ ਤੇ ਵਿੱਤ ਮੰਤਰਾਲਾ ਦੀ ਮੰਗ ਕੀਤੀ ਹੈ।

ਸੁਪਰੀਮ ਕੋਰਟ ਦਾ ਦਿੱਲੀ ਵਾਲਿਆ ਦੇ ਹੱਕ ‘ਚ ਵੱਡਾ ਫੈਸਲਾਂ

ਖ਼ਬਰ ਇਹ ਵੀ ਸਾਹਮਣੇ ਆਈ ਹੈ ਕਿ ਤੇਲਗੂ ਦੇਸ਼ਮ ਪਾਰਟੀ ਦੇ ਆਗੂ ਚੰਦਰ ਬਾਬੂ ਨਾਇਡੂ ਨੇ ਵੀ ਭਾਜਪਾ ਕੋਲੋਂ ਲੋਕ ਸਭਾ ਵਿੱਚ ਸਪੀਕਰ ਦੀ ਪੋਸਟ ਤੋਂ ਇਲਾਵਾ ਤਿੰਨ ਵੱਡੇ ਮਹਿਕਮੇ ਆ ਦੀ ਮੰਗ ਕੀਤੀ ਹੈ।ਇਸੇ ਤਰ੍ਹਾਂ ਮਹਾਰਾਸ਼ਟਰ ਦੀ ਸ਼ਿੰਦੇ ਸਰਕਾਰ ਵੱਲੋਂ ਵੀ ਕੇਂਦਰ ਵਿਚੋਂ ਵੱਡੇ ਵਿਭਾਗਾਂ ਦੀ ਡਿਮਾਂਡ ਕੀਤੀ ਜਾ ਰਹੀ ਹੈ। ਚਿਰਾਗ ਪਾਸਵਾਨ ਸਮੇਤ ਹੋਰ ਨੇਤਾਵਾਂ ਨੂੰ ਵੀ ਕੇਂਦਰ ਵਿਚ ਥਾਂ ਮਿਲ ਸਕਦੀ ਹੈ। ਦੱਸ ਦਈਏ ਕਿ ਕੱਲ ਪ੍ਰਧਾਨ ਮੰਤਰੀ ਮੋਦੀ ਆਪਣੀ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨਗੇ।

 

ਸੁਪਰੀਮ ਕੋਰਟ ਦਾ ਦਿੱਲੀ ਵਾਲਿਆ ਦੇ ਹੱਕ ‘ਚ ਵੱਡਾ ਫੈਸਲਾਂ

ਨਵੀਂ ਦਿੱਲੀ, 6 ਜੂਨ: ਦਿੱਲੀ ਦੀ ਜਨਤਾ ਨੂੰ ਜਲਦ ਹੀ ਪਾਣੀ ਦੀ ਸੱਮਸਿਆਂ ਤੋਂ ਰਾਹਤ ਮਿਲਦੀ ਨਜ਼ਰ ਆ ਰਹੀ ਹੈ। ਦਰਅਸਲ ਦਿੱਲੀ ਦੀ ਆਮ ਆਦਮੀ ਪਾਰਟੀ ਨੇ ਸੁਪਰੀਮ ਕੋਰਟ ਵਿਚ ਪਟੀਸ਼ਨ ਪਾਈ ਸੀ ਜਿਸ ਵਿਚ ਉਨ੍ਹਾਂ ਨੇ ਹਰਿਆਣਾ, ਹਿਮਾਚਲ ਅਤੇ ਉੱਤਰ ਪ੍ਰਦੇਸ਼ ਨੂੰ ਇਕ ਮਹੀਨੇ ਲਈ ਵਾਧੂ ਪਾਣੀ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਸਨ। ਅੱਜ ਸੁਪਰੀਮ ਕੋਰਟ ਵਿਚ ਇਸ ਮਾਮਲੇ ‘ਤੇ ਸੁਣਵਾਈ ਕਰਦਿਆਂ ਕਿਹਾ ਕਿ ਹਿਮਾਚਲ ਨੂੰ ਪਾਣੀ ਦੇਣ ‘ਤੇ ਕੋਈ ਇਤਰਾਜ਼ ਨਹੀਂ ਹੈ, ਇਸ ਲਈ ਉਸ ਨੂੰ ਦਿੱਲੀ ਲਈ ਉੱਪਰਲੇ ਪਾਸੇ ਤੋਂ 137 ਕਿਊਸਿਕ ਪਾਣੀ ਛੱਡਣਾ ਚਾਹੀਦਾ ਹੈ।

ਬਠਿੰਡਾ ਸ਼ਹਿਰੀ ਸੀਟ ‘ਤੇ ਭਾਜਪਾ ਦਾ ਕਿਲਾ ਹੋਇਆ ਹੋਰ ਮਜਬੂਤ, ਰਹੀ ਪਹਿਲੇ ਨੰਬਰ ’ਤੇ

ਇਸ ਦੇ ਨਾਲ ਹੀ ਹਰਿਆਣਾ ਸਰਕਾਰ ਨੂੰ ਹਦਾਇਤ ਕੀਤੀ ਗਈ ਹੈ ਕਿ ਜਦੋਂ ਹਥਨੀਕੁੰਡ ਬੈਰਾਜ ਤੋਂ ਪਾਣੀ ਛੱਡਿਆ ਜਾਂਦਾ ਹੈ ਤਾਂ ਹਰਿਆਣਾ ਵਜ਼ੀਰਾਬਾਦ ਤਕ ਪਾਣੀ ਪਹੁੰਚਾਉਣ ਵਿਚ ਮਦਦ ਕਰੇ, ਤਾਂ ਜੋ ਦਿੱਲੀ ਦੇ ਲੋਕਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਪੀਣ ਵਾਲਾ ਪਾਣੀ ਮਿਲ ਸਕੇ। ਅਦਾਲਤ ਨੇ ਦਿੱਲੀ ਸਰਕਾਰ ਨੂੰ ਪਾਣੀ ਦੀ ਬਰਬਾਦੀ ਰੋਕਣ ਲਈ ਵੀ ਕਿਹਾ ਹੈ। ਦੱਸ ਦਈਏ ਕਿ ਪਾਣੀ ਦੀ ਕਮੀ ਨੂੰ ਲੈ ਕੇ ਦਿੱਲੀ ਸਰਕਾਰ ਨੇ 31 ਮਈ ਨੂੰ ਸੁਪਰੀਮ ਕੋਰਟ ਦਾ ਰੁੱਖ ਕੀਤਾ ਸੀ। 3 ਜੂਨ ਨੂੰ ਸੁਣਵਾਈ ਦੌਰਾਨ ਅਦਾਲਤ ਨੇ ਕਿਹਾ ਸੀ ਕਿ ਸਾਰੇ ਰਾਜ ਇਸ ਗੱਲ ‘ਤੇ ਸਹਿਮਤ ਹਨ ਕਿ ਉਹ ਦਿੱਲੀ ਦੇ ਨਾਗਰਿਕਾਂ ਨੂੰ ਦਰਪੇਸ਼ ਪਾਣੀ ਦੀ ਕਮੀ ਦੀ ਸਮੱਸਿਆ ਨੂੰ ਲੈ ਕੇ ਆਪਸ ‘ਚ ਟਕਰਾਅ ਨਹੀਂ ਕਰਨਗੇ। ਦਿੱਲੀ ਦੀ ਸਮੱਸਿਆ ਹੱਲ ਹੋ ਜਾਵੇਗੀ।

ਬਠਿੰਡਾ ਸ਼ਹਿਰੀ ਸੀਟ ‘ਤੇ ਭਾਜਪਾ ਦਾ ਕਿਲਾ ਹੋਇਆ ਹੋਰ ਮਜਬੂਤ, ਰਹੀ ਪਹਿਲੇ ਨੰਬਰ ’ਤੇ

0

ਬਠਿੰਡਾ, 6 ਜੂਨ: ਲੰਘੀ 1 ਜੂਨ ਹੋਈਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਭਾਜਪਾ ਦਾ ਬਠਿੰਡਾ ਸ਼ਹਿਰ ’ਚ ਕਿਲਾ ਮਜਬੂਤ ਹੁੰਦਾ ਜਾਪ ਰਿਹਾ। ਕਰੀਬ ਤਿੰਨ ਦਹਾਕਿਆਂ ਤੋਂ ਬਾਅਦ ਪਹਿਲੀ ਵਾਰ ਅਪਣੇ ਬਲਬੂਤੇ ’ਤੇ ਲੋਕ ਸਭਾ ਚੋਣ ਲੜੀ ਭਾਜਪਾ ਨੂੰ ਇੱਥੋਂ ਵੱਡੀ ਕਾਮਯਾਬੀ ਮਿਲੀ ਹੈ। ਉਂਝ ਅਕਾਲੀ ਦਲ ਨਾਲ ਗਠਜੋੜ ’ਚ ਰਹਿੰਦਿਆਂ ਵੀ ਭਾਜਪਾ ਆਗੂਆਂ ਵੱਲੋਂ ਲਗਾਤਾਰ ਬਠਿੰਡਾ ਸ਼ਹਿਰੀ ਸੀਟ ਦੇਣ ਦੀ ਮੰਗ ਕੀਤੀ ਜਾਂਦੀ ਰਹੀ ਹੈ ਪ੍ਰੰਤੂ ਬਾਦਲ ਪ੍ਰਵਾਰ ਨੂੰ ਇਸਨੂੰ ਅਣਗੋਲਿਆ ਕਰ ਦਿੱਤਾ ਜਾਂਦਾ ਸੀ। ਬਠਿੰਡਾ ਸ਼ਹਿਰੀ ਹਲਕੇ ’ਚ ਹੁਣ ਭਾਜਪਾ ਦਾ ਪਹਿਲੇ ਨੰਬਰ ’ਤੇ ਆਉਣਾ, ਅਕਾਲੀ ਦਲ ਤੇ ਹੋਰਨਾਂ ਪਾਰਟੀਆਂ ਲਈ ਖ਼ਤਰੇ ਦੀ ਘੰਟੀ ਜਾਪਦਾ ਹੈ। ਕਰੀਬ ਸਵਾ ਦੋ ਸਾਲਾਂ ਦੇ ਵਿਚ ਹੀ ਭਾਜਪਾ ਨੇ ਇੱਥੇ ਵੋਟਰਾਂ ਵਿਚ ਵੱਡੀ ਪਕੜ ਬਣਾਈ ਹੈ।

ਲੋਕ ਸਭਾ ਨਤੀਜ਼ੇ: ਇੱਕ ਦਰਜ਼ਨ Ex CM ਲੋਕ ਸਭਾ ਦੀਆਂ ਪੋੜੀਆਂ ਚੜ੍ਹਣ ’ਚ ਰਹੇ ਸਫ਼ਲ,ਕਈ ਹਾਰੇ

ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੇ ਰਾਜ ਕੁਮਾਰ ਨੂੰ ਇੱਥੋਂ ਮਹਿਜ਼ 12,761 ਵੋਟਾਂ ਮਿਲੀਆਂ ਸਨ ਪ੍ਰੰਤੂ ਸਾਲ 2024 ਦੀਆਂ ਲੋਕ ਸਭਾ ਚੋਣਾਂ ਵਿਚ ਵੋਟਾਂ ਦਾ ਇਹ ਅੰਕੜਾ ਤਿੰਨ ਗੁਣਾ ਵਧ ਕੇ 36,287 ਹੋ ਗਿਆ ਹੈ। ਹਾਲਾਂਕਿ ਇਸਦੇ ਪਿੱਛੇ ਰਾਮ ਮੰਦਰ ਦੀ ਭੁੂਮਿਕਾ ਵੀ ਦੱਸੀ ਜਾ ਰਹੀ ਹੈ ਪ੍ਰੰਤੂ ਇਸਦੇ ਵਿਚ ਕੋਈ ਸ਼ੱਕ ਨਹੀਂ ਕਿ ਭਾਜਪਾ ਲਗਾਤਾਰ ਸ਼ਹਿਰਾਂ ਦੇ ਵਿਚ ਆਪਣਾ ਗ੍ਰਾਫ਼ ਉੱਚਾ ਕਰਦੀ ਜਾ ਰਹੀ ਹੈ। ਜੇਕਰ ਪਿਛਲੀਆਂ ਵਿਧਾਨ ਸਭਾ ਚੌਣਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਹਲਕੇ ਤੋਂ ਕਾਂਗਰਸ ਪਾਰਟੀ ਦੇ ਮਨਪ੍ਰੀਤ ਸਿੰਘ ਬਾਦਲ ਨੂੰ 29,476 ਵੋਟਾਂ ਪਈਆਂ ਸਨ ਤੇ ਹੁਣ 2024 ਦੇ ਵਿਚ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਜੀਤਮਹਿੰਦਰ ਸਿੱਧੂ ਨੂੰ 30,420 ਪਈਆਂ ਹਨ। ਇਸਤੋਂ ਇਲਾਵਾ ਅਕਾਲੀ ਦਲ ਦੇ ਉਸ ਸਮੇਂ ਪਾਰਟੀ ਉਮੀਦਵਾਰ ਸਰੂਪ ਚੰਦ ਸਿੰਗਲਾ ਨੂੰ 24,183 ਵੋਟਾਂ ਹੀ ਮਿਲੀਆਂ ਸਨ

ਸੀਤਲ ਅੰਗਰਾਲ ਦਾ ਵਿਵਾਦਤ ਬਿਆਨ, ਕਿਹਾ ਜਲੰਧਰ ਦੇ ਲੋਕ ਆਪਣੀ ਗਲਤੀ ‘ਤੇ ਪਛਤਾਉਣਗੇ

ਉਹ ਅਕਾਲੀ ਹਾਈਕਮਾਂਡ ਉੱਪਰ ਮਨਪ੍ਰੀਤ ਦੀ ਹਿਮਾਇਤ ਕਰਨ ਦੇ ਦੋਸ਼ ਲਗਾਉਂਦਿਆਂ ਅਕਾਲੀ ਦਲ ਛੱਡ ਭਾਜਪਾ ਵਿਚ ਸ਼ਾਮਲ ਹੋ ਗਏ ਸਨ ਤੇ ਮੌਜੂਦਾ ਸਮੇਂ ਉਹ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਨ। ਉਨ੍ਹਾਂ ਵੱਲੋਂ ਵੀ ਅਕਾਲੀ ਦਲ ਤੋਂ ਭਾਜਪਾ ਦੀਆਂ ਵੋਟਾਂ ਵਧਾਉਣ ਲਈ ਅੱਡੀ ਚੋਟੀ ਦਾ ਜੋਰ ਲਗਾਇਆ ਜਾ ਰਿਹਾ ਸੀ। ਸਭ ਤੋਂ ਵੱਧ ਵਿਕਾਸ ਬਠਿੰਡਾ ਸ਼ਹਿਰ ਦਾ ਹੀ ਕਰਵਾਉਣ ਵਾਲੇ ਅਕਾਲੀ ਦਲ ਨੇ ਇੰਨ੍ਹਾਂ ਲੋਕ ਸਭਾ ਚੋਣਾਂ ਵਿਚ ਬਠਿੰਡਾ ਸ਼ਹਿਰੀ ਹਲਕੇ ਵਿਚੋਂ ਦੂਜੇ ਨੰਬਰ ’ਤੇ ਰਹਿੰਦਿਆਂ 35,769 ਵੋਟਾਂ ਹਾਸਲ ਕੀਤੀਆਂ ਹਨ। ਉਧਰ ਬਠਿੰਡਾ ਸ਼ਹਿਰੀ ਹਲਕੇ ਵਿਚ ਭਾਜਪਾ ਦੀ ਵੋਟ ਬੈਂਕ ਵਧਣ ਦੇ ਨਾਲ ਆਮ ਆਦਮੀ ਪਾਰਟੀ ਨੂੰ ਵੱਡਾ ਖੋਰਾ ਲੱਗਿਆ ਹੈ। ਹਾਲਾਂਕਿ ਇਹ ਪਾਰਟੀ ਕਾਂਗਰਸ ਨੂੰ ਪਿੱਛੇ ਛੱਡ ਹਲਕੇ ਵਿਚੋਂ ਵੋਟਾਂ ਲੈਣ ਦੇ ਮਾਮਲੇ ਵਿਚ ਤੀਜ਼ੇ ਨੰਬਰ ’ਤੇ ਰਹੀ ਹੈ ਪ੍ਰੰਤੂ ਸਾਲ 2022 ਵਿਚ ਪ੍ਰਾਪਤ ਹੋਈਆਂ 93,057 ਵੋਟਾਂ ਦੇ ਮੁਕਾਬਲੇ ਹੁਣ ਸਿਰਫ਼ 32,780 ਵੋਟਾਂ ਨਾਲ ਸਬਰ ਕਰਨਾ ਪਿਆ ਹੈ।

 

ਲੋਕ ਸਭਾ ਨਤੀਜ਼ੇ: ਇੱਕ ਦਰਜ਼ਨ Ex CM ਲੋਕ ਸਭਾ ਦੀਆਂ ਪੋੜੀਆਂ ਚੜ੍ਹਣ ’ਚ ਰਹੇ ਸਫ਼ਲ,ਕਈ ਹਾਰੇ

ਕੁੱਲ 22 ਸਾਬਕਾ ਮੁੱਖ ਮੰਤਰੀ ਸਨ ਮੈਦਾਨ ‘ਚ, ਭਾਜਪਾ ਦੇ ਸਨ ਸਭ ਤੋਂ ਵੱਧ 11
ਨਵੀਂ ਦਿੱਲੀ, 6 ਜੂਨ: 18ਵੀਂ ਲੋਕ ਸਭਾ ਦੇ ਗਠਨ ਲਈ ਦੇਸ ਭਰ ਵਿਚ ਸੱਤ ਗੇੜ ’ਚ ਹੋਈਆਂ ਚੋਣਾਂ ਦੌਰਾਨ ਕੁੱਲ 22 ਸਾਬਕਾ ਮੁੱਖ ਮੰਤਰੀ ਵੀ ਚੋਣ ਮੈਦਾਨ ਵਿਚ ਉੱਤਰੇ ਹੋਏ ਸਨ। ਇੰਨ੍ਹਾਂ ਵਿਚੋਂ ਇੱਕ ਦਰਜ਼ਨ ਤੋਂ ਵੱਧ ਜਿੱਤਣ ਵਿਚ ਵੀ ਸਫ਼ਲ ਰਹੇ ਜਦੋਂਕਿ ਬਾਕੀ ਦੇ ਹਾਰ ਗਏ। ਇੰਨ੍ਹਾਂ ਸਾਬਕਾ ਮੁੱਖ ਮੰਤਰੀਆਂ ਦੀ ਲਿਸਟ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਨਾਮ ਵੀ ਸ਼ਾਮਲ ਹੈ, ਜਿਹੜੇ ਕ੍ਰਮਵਾਰ ਗੁਜਰਾਤ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਰਹਿ ਚੁੱਕੇ ਹਨ। ਇੰਨ੍ਹਾਂ ਦੋਨਾਂ ਨੇ ਹੀ ਵੱਡੀ ਜਿੱਤ ਪ੍ਰਾਪਤ ਕੀਤੀ ਹੈ। 4 ਜੂਨ ਨੂੰ ਲੋਕ ਸਭਾ ਲਈ ਪਈਆਂ ਵੋਟਾਂ ਦੇ ਸਾਹਮਣੇ ਆਏ ਚੋਣ ਨਤੀਜਿਆਂ ਦਾ ਵਿਸ਼ਲੇਸਣ ਕਰਨ ’ਤੇ ਪਤਾ ਲੱਗਿਆ ਹੈ ਕਿ ਭਾਜਪਾ ਵੱਲੋਂ ਦੇਸ ਭਰ ਵਿਚ ਸਭ ਤੋਂ ਵੱਧ 11 ਸਾਬਕਾ ਮੁੱਖ ਮੰਤਰੀਆਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਸੀ। ਜਿੰਨ੍ਹਾਂ ਦੇ ਵਿਚ ਹਰਿਆਣਾ ਦੇ ਮਨੋਹਰ ਲਾਲ ਖੱਟਰ, ਮੱਧ ਪ੍ਰਦੇਸ਼ ਦੇ ਸਿਵਰਾਜ ਚੌਹਾਨ, ਉੱਤਰਾਖੰਡ ਦੇ ਤ੍ਰਿਵੰਦਰ ਸਿੰਘ ਰਾਵਤ, ਆਸਾਮ ਦੇ ਸਰਬਾਨੰਦ ਸੋਨੋਵਾਲਾ ਤ੍ਰਿਪੁਰਾ ਦੇ ਬਿਪਲਬ ਕੁਮਾਰ ਦੇਬ, ਕਰਨਾਟਕ ਦੇ ਜਗਦੀਸ਼ ਸੈਟਰ, ਬਾਸਵਰਾਜ ਬੋਮਈ ਤੋਂ ਇਲਾਵਾ ਝਾਰਖੰਡ ਦੇ ਅਰਜੁਨ ਮੁੰਡਾ ਆਦਿ ਸ਼ਾਮਲ ਹਨ।

ਸੀਤਲ ਅੰਗਰਾਲ ਦਾ ਵਿਵਾਦਤ ਬਿਆਨ, ਕਿਹਾ ਜਲੰਧਰ ਦੇ ਲੋਕ ਆਪਣੀ ਗਲਤੀ ‘ਤੇ ਪਛਤਾਉਣਗੇ

ਇਸਤੋਂ ਇਲਾਵਾ ਬਿਹਾਰ ’ਚ ਹਮ ਪਾਰਟੀ ਦੇ ਜੀਤਨ ਰਾਮ ਮਾਂਝੀ ਸਹਿਤ ਦੋ ਸਾਬਕਾ ਮੁੱਖ ਮੰਤਰੀ ਐਨ.ਡੀ.ਏ ਗਠਜੋੜ ਵੱਲੋਂ ਚੋਣ ਲੜ ਰਹੇ ਸਨ। ਦੂਜੇ ਪਾਸੇ ਕਾਂਗਰਸ ਪਾਰਟੀ ਵੱਲੋਂ ਆਪਣੇ ਪੰਜ ਸਾਬਕਾ ਮੁੱਖ ਮੰਤਰੀਆਂ ਪੰਜਾਬ ਤੋਂ ਚਰਨਜੀਤ ਸਿੰਘ ਚੰਨੀ, ਮੱਧ ਪ੍ਰਦੇਸ਼ ਤੋਂ ਦਿਗਵਿਜੇ ਸਿੰਘ, ਛੱਤੀਸ਼ਗੜ੍ਹ ਤੋਂ ਭੂਪੇਸ਼ ਬਘੇਲ ਆਦਿ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਸੀ। ਇਸੇ ਤਰ੍ਹਾਂ ਜੰਮੂ ਕਸ਼ਮੀਰ ਤੋਂ ਤਿੰਨ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ, ਮਹਿਬੂਬਾ ਮੁਫ਼ਤੀ ਤੇ ਗੁਲਾਮ ਨਬੀ ਅਜਾਦ ਚੋਣ ਮੈਦਾਨ ਵਿਚ ਆਪੋ-ਆਪਣੀਆਂ ਪਾਰਟੀਆਂ ਵੱਲੋਂ ਚੋਣ ਮੈਦਾਨ ਵਿਚ ਉੱਤਰੇ ਹੋਏ ਸਨ ਪ੍ਰੰਤੂ ਇੰਨ੍ਹਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਕਰਨਾਟਰ ਤੋਂ ਜਨਤਾ ਦਲ ਸੈਕੂਲਰ ਦੇ ਐਚ.ਡੀ ਕੁਮਾਰਾਸਵਾਮੀ ਜਿੱਤਣ ਵਿਚ ਸਫ਼ਲ ਰਹੇ। ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਵੀ ਅਪਣੀ ਘਰੇਲੂ ਸੀਟ ਕਨੌਜ ਤੋਂ ਕਰੀਬ ਡੇਢ ਲੱਖ ਵੋਟਾਂ ਦੇ ਅੰਤਰ ਨਾਲ ਜਿੱਤ ਗਏ। ਕਾਂਗਰਸ ਦੇ ਚਰਨਜੀਤ ਸਿੰਘ ਚੰਨੀ ਵੀ ਜਲੰਧਰ ਤੋਂ ਪੌਣੇ ਦੋ ਲੱਖ ਅਤੇ ਹਰਿਆਣਾ ਦੇ ਮਨੋਹਰ ਲਾਲ ਖੱਟਰ ਵੀ ਵੱਡੇ ਅੰਤਰ ਨਾਲ ਲੋਕ ਸਭਾ ਵਿਚ ਪੁੱਜ ਗਏ ਹਨ।

ਲੋਕ ਸਭਾ ਚੋਣਾਂ: ਕਾਂਗਰਸ ਨੂੰ 38, ਆਪ ਨੂੰ 32, ਭਾਜਪਾ ਨੂੰ 23 ਤੇ ਅਕਾਲੀਆਂ ਨੂੰ 9 ਵਿਧਾਨ ਸਭਾ ਹਲਕਿਆਂ ’ਚ ਮਿਲੀ ਬੜਤ

ਜੇਕਰ ਮੁੱਖ ਮੰਤਰੀਆਂ ਵਿਚੋਂ ਸਭ ਤੋਂ ਵੱਡੇ ਅੰਤਰ ਨਾਲ ਜਿੱਤਣ ਵਾਲੇ ਦੀ ਗੱਲ ਕੀਤੀ ਜਾਵੇ ਤਾਂ ਇਸਦੇ ਵਿਚ ਤ੍ਰਿਪੁਰਾ ਦੇ ਸਾਬਕਾ ਮੁੱਖ ਮੰਤਰੀ ਬਿਪਲਬ ਕੁਮਾਰ ਦੇਬ ਦਾਂ ਨਾਮ ਸਾਹਮਣੇ ਆਉਂਦਾ ਹੈ, ਜਿੰਨ੍ਹਾਂ ਆਪਣੇ ਸਿਆਸੀ ਵਿਰੋਧੀ ਨੂੰ ਕਰੀਬ 6 ਲੱਖ ਵੋਟਾਂ ਦੇਅੰਤਰ ਨਾਲ ਸ਼ਿਕਸਤ ਦਿੱਤੀ ਹੈ। ਭਾਜਪਾ ਦੇ ਸਾਬਕਾ ਮੁੱਖ ਮੰਤਰੀ ਅਰਜੁਨ ਮੁੰਡਾ ਜੋਕਿ ਮੌਜੂਦਾ ਮੋਦੀ ਸਰਕਾਰ ਵਿਚ ਖੇਤੀਬਾੜੀ ਮੰਤਰੀ ਵੀ ਸਨ, ਝਾਰਖੰਡ ਤੋਂ ਹਾਰ ਗਏ ਹਨ। ਕਾਂਗਰਸ ਦੇ ਮੱਧ ਪ੍ਰਦੇਸ਼ ਤੋਂ ਤਿੰਨ ਵਾਰ ਮੁੱਖ ਮੰਤਰੀ ਰਹੇ ਦਿਗਵਿਜੇ ਸਿੰਘ ਰਾਜਗੜ੍ਹ ਤੋਂ ਚੋਣ ਹਾਰ ਗਏ ਹਨ। ਪੰਜਾਬ ਦੇ ਵਿਚ ਚੋਣ ਪ੍ਰਚਾਰ ਕਰਨ ਵਾਲੇ ਆਸਾਮ ਦੇ ਸਾਬਕਾ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਡਿੱਬਰੂਗੜ੍ਹ ਸੀਟ ਤੋਂ ਕਰੀਬ ਪੌਣੇ ਤਿੰਨ ਲੱਖ ਤੋਂ ਵੱਧ ਵੋਟਾਂ ਨਾਲ ਜਿੱਤ ਪ੍ਰਾਪਤ ਕਰਨ ਵਿਚ ਸਫ਼ਲ ਰਹੇ ਹਨ। ਆਂਧਰਾ ਪ੍ਰਦੇਸ਼ ਤੋਂ ਵੀ ਸਾਬਕਾ ਮੁੱਖ ਮੰਤਰੀ ਰਹੇ ਨਾਲਿਰੀ ਕਿਰਨ ਰੈਡੀ ਚੋਣਹਾਰ ਗਏ ਹਨ। ਬਿਹਾਰ ਦੇ ਵਿਚ ਕੁੱਝ ਮਹੀਨੇ ਮੁੱਖ ਮੰਤਰੀ ਰਹਿਣ ਵਾਲੇ ਜੀਤਨ ਰਾਮ ਮਾਂਝੀ ਸੰਸਦ ਬਣ ਗਏ ਹਨ।

 

 

NDA ਨੇ Narendra Modi ਨੂੰ ਮੁੜ ਚੁਣਿਆ ਲੀਡਰ

ਜਲਦੀ ਹੀ ਰਾਸ਼ਟਰਪਤੀ ਕੋਲ ਸਰਕਾਰ ਬਣਾਉਣ ਲਈ ਕਰਨਗੇ ਦਾਅਵਾ ਪੇਸ਼ 
ਨਵੀਂ ਦਿੱਲੀ, 5 ਜੂਨ: ਐਨਡੀਏ ਨੇ ਮੁੜ ਨਰਿੰਦਰ ਮੋਦੀ ਨੂੰ ਆਪਣਾ ਲੀਡਰ ਚੁਣ ਲਿਆ ਹੈ। ਬੁੱਧਵਾਰ ਨੂੰ ਪ੍ਰਧਾਨ ਮੰਤਰੀ ਦੀ ਰਿਹਾਇਸ਼ ਉੱਪਰ ਗਠਜੋੜ ਦੇ ਆਗੂਆਂ ਦੀ ਹੋਈ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਗਿਆ। ਪਤਾ ਲੱਗਿਆ ਹੈ ਕਿ ਇਸ ਮੀਟਿੰਗ ਤੋਂ ਬਾਅਦ ਜਲਦੀ ਹੀ ਗਠਜੋੜ ਦੇ ਆਗੂ ਨਰਿੰਦਰ ਮੋਦੀ ਦੀ ਅਗਵਾਈ ਹੇਠ ਰਾਸ਼ਟਰਪਤੀ ਦਰੋਪਤੀ ਮੁਰਮੂ ਨੂੰ ਮਿਲਣ ਲਈ ਜਾਣਗੇ ਅਤੇ ਐਨਡੀਏ ਵੱਲੋਂ ਸ੍ਰੀ ਮੋਦੀ ਦੀ ਅਗਵਾਈ ਹੇਠ ਲਗਾਤਾਰ ਤੀਜੀ ਵਾਰ ਸਰਕਾਰ ਬਣਾਉਣ ਲਈ ਦਾਅਵਾ ਪੇਸ਼ ਕੀਤਾ ਜਾਵੇਗਾ।
ਦੱਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਕੈਬਨਿਟ ਦੀ ਹੋਈ ਮੀਟਿੰਗ ਦੇ ਵਿੱਚ 17ਵੀਂ ਲੋਕ ਸਭਾ ਨੂੰ ਭੰਗ ਕਰਨ ਅਤੇ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਆਪਣਾ ਅਸਤੀਫਾ ਰਾਸ਼ਟਰਪਤੀ ਨੂੰ ਸੌਂਪ ਦਿੱਤਾ ਸੀ। ਉਸ ਤੋਂ ਬਾਅਦ ਇਹ ਐਨਡੀਏ ਗਠਜੋੜ ਦੀ ਪਹਿਲੀ ਮੀਟਿੰਗ ਹੋਈ ਹੈ ਅਤੇ ਇਸ ਮੀਟਿੰਗ ਦੇ ਵਿੱਚ ਭਾਜਪਾ ਦੇ ਲਗਭਗ ਸਾਰੇ ਸਾਥੀ ਮੌਜੂਦ ਦੱਸੇ ਜਾ ਰਹੇ ਹਨ। ਇੱਥੇ ਇਹ ਵੀ ਚਰਚਾ ਕਰਨੀ ਬਣਦੀ ਹੈ ਕਿ ਅੱਜ ਸਵੇਰ ਤੋਂ ਹੀ ਚੰਦਰ ਬਾਬੂ ਨਾਇਡੂ ਅਤੇ ਨਿਤੀਸ਼ ਕੁਮਾਰ ਦੀ ਭੂਮਿਕਾ ਨੂੰ ਲੈ ਕੇ ਸਿਆਸੀ ਚਰਚਾਵਾਂ ਚੱਲ ਰਹੀਆਂ ਸਨ।
ਇੰਡੀਆ ਗਠਜੋੜ ਦੇ ਵੱਲੋਂ ਵੀ ਇਹਨਾਂ ਦੋਨਾਂ ਆਗੂਆਂ ਨੂੰ ਆਪਣੇ ਨਾਲ ਮਿਲਾਉਣ ਦੇ ਲਈ ਅੰਦਰ ਖਾਤੇ ਜੋੜ ਤੋੜ ਕੀਤਾ ਜਾ ਰਿਹਾ ਸੀ। ਗੌਰਤਲਬ ਹੈ ਕਿ ਭਾਜਪਾ ਨੂੰ ਤੀਜੀ ਵਾਰ ਲੋਕ ਸਭਾ ਵਿੱਚ ਪੂਰਨ ਬਹੁਮਤ ਨਹੀਂ ਮਿਲਿਆ ਹੈ ਅਤੇ ਇਹ ਪਾਰਟੀ 240 ਸੀਟਾਂ ‘ਤੇ ਹੀ ਖੜ ਗਈ ਹੈ। ਹਾਲਾਂਕਿ ਐਨਡੀਏ ਗਠਜੋੜ ਨੂੰ 292 ਸੀਟਾਂ ਮਿਲੀਆਂ ਹਨ ਜੋ ਕਿ ਬਹੁਮਤ ਲਈ ਲੋੜੀ ਦੇ 273 ਤੋਂ ਕਾਫੀ ਵੱਧ ਹਨ।

ਸੀਤਲ ਅੰਗਰਾਲ ਦਾ ਵਿਵਾਦਤ ਬਿਆਨ, ਕਿਹਾ ਜਲੰਧਰ ਦੇ ਲੋਕ ਆਪਣੀ ਗਲਤੀ ‘ਤੇ ਪਛਤਾਉਣਗੇ

0

ਜਲੰਧਰ, 5 ਜੂਨ: ਲੋਕ ਸਭਾ ਜਲੰਧਰ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੇ ਵੱਡੇ ਫਰਕ ਨਾਲ ਆਪਣੇ ਵਿਰੋਧੀ ਲੀਡਰ ਸ਼ੁਸ਼ੀਲ ਕੁਮਾਰ ਰਿੰਕੂ ਨੂੰ ਮਾਤ ਦਿੱਤੀ ਹੈ। ਭਾਜਪਾ ਨੂੰ ਮਿਲੀ ਵੱਡੀ ਹਾਰ ਤੋਂ ਬਾਅਦ ਭਾਜਪਾ ਆਗੂ ਸ਼ੀਤਲ ਅੰਗੁਰਾਲ ਵੱਲੋਂ ਫਿਰ ਤੋਂ ਵਿਵਾਦਤ ਬਿਆਨ ਜਾਰੀ ਕੀਤਾ ਗਿਆ ਹੈ। ਸ਼ੀਤਲ ਅੰਗੂਰਾਲ ਜਲੰਧਰ ਹਲਕੇ ਤੋਂ ਚੋਣ ਹਾਰੇ ਭਾਜਪਾ ਉਮੀਦਵਾਰ ਸੁਸ਼ੀਲ ਰਿੰਕੂ ਦੇ ਘਰ ਉਨ੍ਹਾਂ ਨੂੰ ਜਨਮਦਿਨ ਦੀ ਵਧਾਈ ਦੇਣ ਪਹੁੰਚੇ ਸਨ। ਇਸ ਮੌਕੇ ਅੰਗੂਰਾਲ ਨੇ ਕਿਹਾ ਕਿ ਜਲੰਧਰ ਦੇ ਲੋਕਾਂ ਨੂੰ ਸੁਸ਼ੀਲ ਰਿੰਕੂ ਜਿਹਾ ਧਾਕੜ ਲੀਡਰ ਨਹੀਂ ਮਿਲਣਾ।

ਲੋਕ ਸਭਾ ਚੋਣਾਂ: ਕਾਂਗਰਸ ਨੂੰ 38, ਆਪ ਨੂੰ 32, ਭਾਜਪਾ ਨੂੰ 23 ਤੇ ਅਕਾਲੀਆਂ ਨੂੰ 9 ਵਿਧਾਨ ਸਭਾ ਹਲਕਿਆਂ ’ਚ ਮਿਲੀ ਬੜਤ

ਲੋਕਾਂ ਨੇ ਰਿੰਕੂ ਨੂੰ ਹਰਾ ਕੇ ਅਤੇ ਕਾਂਗਰਸ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੂੰ ਜਿਤਾ ਕੇ ਗਲਤੀ ਕੀਤੀ ਹੈ। ਹੁਣ ਲੋਕ ਆਪਣੀ ਗਲਤੀ ‘ਤੇ ਪਛਤਾਉਣਗੇ। ਕਿਉਂਕਿ ਜਲੰਧਰ ਦਾ ਵਿਕਾਸ ਨਹੀਂ ਹੋਣਾ ਅਤੇ ਇਸ ਨੇ ਕਈ ਸਾਲ ਪਿੱਛੇ ਚਲੇ ਜਾਣਾ ਹੈ। ਸ਼ੀਤਲ ਅੰਗੂਰਾਲ ਨੇ ਕਿਹਾ ਲੋਕਾਂ ਨੇ ਜਿਨ੍ਹਾਂ ਨੂੰ ਵੋਟ ਪਾਈ ਹੈ, ਉਨ੍ਹਾਂ ਦੀ ਸਰਕਾਰ ਨਹੀਂ ਬਣਨੀ। ਨਾ ਹੀ ਉਨ੍ਹਾਂ ਦੀ ਕੋਈ ਸੁਣਵਾਈ ਹੋਣੀ ਹੈ। ਜਲੰਧਰ ਦੇ ਮਸਲੇ ਸੁਸ਼ੀਲ ਰਿੰਕੂ ਜ਼ਿਆਦਾ ਵਧੀਆ ਤਰੀਕੇ ਨਾਲ ਚੁੱਕ ਸਕਦੇ ਸਨ। ਇਸਦੇ ਨਾਲ ਹੀ ਅੰਗੂਰਾਲ ਨੇ ਕਿਹਾ ਕਿ ਭਾਜਪਾ ਵਰਕਰਾਂ ਨੂੰ ਨਗਰ ਨਿਗਮ ਚੋਣਾਂ ਲਈ ਤਿਆਰ ਰਹਿਣਾ ਚਾਹੀਦਾ ਹੈ। ਛੇਤੀ ਹੀ ਜਲੰਧਰ ‘ਚ ਅਸੀਂ ਭਾਜਪਾ ਦਾ ਮੇਅਰ ਬਣਾਉਣ ਦੀ ਕੋਸ਼ਿਸ਼ ਕਰਾਂਗੇ।

ਲੋਕ ਸਭਾ ਚੋਣਾਂ: ਕਾਂਗਰਸ ਨੂੰ 38, ਆਪ ਨੂੰ 32, ਭਾਜਪਾ ਨੂੰ 23 ਤੇ ਅਕਾਲੀਆਂ ਨੂੰ 9 ਵਿਧਾਨ ਸਭਾ ਹਲਕਿਆਂ ’ਚ ਮਿਲੀ ਬੜਤ

0

ਚੰਡੀਗੜ੍ਹ, 5 ਜੂਨ: ਲੰਘੀ 1 ਜੂਨ ਨੂੰ ਹੋਈਆਂ ਲੋਕ ਸਭਾ ਚੋਣਾਂ ਦੇ 4 ਜੂਨ ਨੂੰ ਆਏ ਨਤੀਜਿਆਂ ਨੇ ਜਿੱਥੇ ਕਾਂਗਰਸ ਨੂੰ ਵੱਡੀ ਪਾਰਟੀ ਦੇ ਤੌਰ ’ਤੇ ਸਥਾਪਤ ਕੀਤਾ ਹੈ, ਉਥੇ ਇਸਨੂੰ ਪੰਜਾਬ ਦੇ ਕੁੱਲ 117 ਵਿਧਾਨ ਸਭਾ ਹਲਕਿਆਂ ਵਿਚੋਂ 38 ’ਚ ਵੀ ਬੜਤ ਹਾਸਲ ਹੋਈ ਹੈ। ਸਾਲ 2022 ਦੀਆਂ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਦੀ ਟਿਕਟ ‘ਤੇ ਸਿਰਫ਼ 18 ਵਿਧਾਇਕ ਹੀ ਜਿੱਤ ਪਾਏ ਸਨ। ਇੰਨ੍ਹਾਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਨੇ ਸਭ ਤੋਂ ਵੱਧ 26.30 ਫ਼ੀਸਦੀ ਵੋਟ ਸ਼ੇਅਰ ਹਾਸਲ ਕੀਤਾ ਹੈ। ਹਾਲਾਂਕਿ ਆਮ ਆਦਮੀ ਪਾਰਟੀ ਨੂੰ ਕਾਂਗਰਸ ਦੇ ਬਰਾਬਰ(26.02 ਫ਼ੀਸਦੀ) ਪੰਜਾਬ ਵਿਚੋਂ ਵੋਟਾਂ ਮਿਲੀਆਂ ਹਨ ਪ੍ਰੰਤੂ ਇਸਨੂੰ ਨਾ ਸਿਰਫ਼ 13 ਵਿਚੋਂ ਸਿਰਫ਼ 3 ਲੋਕ ਸੀਟਾਂ ’ਤੇ ਜਿੱਤ ਪ੍ਰਾਪਤ ਹੋਈ ਹੈ, ਬਲਕਿ 2022 ਵਿਚ 92 ਹਲਕਿਆਂ ਵਿਚ ਜਿੱਤਣ ਵਾਲੀ ਇਸ ਪਾਰਟੀ ਨੂੰ ਹੁਣ ਸਿਰਫ 32 ਵਿਧਾਨ ਸਭਾ ਹਲਕਿਆਂ ਵਿਚ ਬੜਤ ਮਿਲੀ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਦਿੱਤਾ ਅਸਤੀਫ਼ਾ, ਮੁੜ ਇਸ ਦਿਨ ਚੁੱਕਣਗੇ ਸਹੁੰ!

ਚੋਣ ਨਤੀਜਿਆਂ ਦੇ ਸਾਹਮਣੇ ਆਏ ਅੰਕੜਿਆਂ ਮੁਤਾਬਕ ਪੰਜਾਬ ਕੈਬਨਿਟ ਵਿਚ ਸ਼ਾਮਲ ਕਰੀਬ ਪੌਣਾ ਦਰਜ਼ਨ ਮੰਤਰੀ ਦੇ ਵਿਧਾਨ ਸਭਾ ਹਲਕਿਆਂ ਵਿਚ ਆਪ ਦੀਆਂ ਵੋਟਾਂ ਘਟ ਗਈਆਂ ਹਨ। ਜਿਸਨੂੰ ਵੱਡਾ ਸਿਆਸੀ ਘਾਟਾ ਮੰਨਿਆ ਜਾ ਰਿਹਾ। ਇਸੇ ਤਰ੍ਹਾਂ ਬੇਸੱਕ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿਚ ਲੰਮੇ ਸਮੇਂ ਬਾਅਦ ਇੱਕ ਵੀ ਸੀਟ ਨਹੀਂ ਜਿੱਤ ਪਾਈ ਹੈ ਪ੍ਰੰਤੂ ਸਾਲ 2022 ਦੀਆਂ ਚੋਣਾਂ ਵਿਚ 2 ਐਮ.ਐਲ.ਏ ਵਾਲੀ ਇਸ ਪਾਰਟੀ ਨੂੰ ਹੁਣ ਹੈਰਾਨੀਜਨਕ ਤਰੀਕੇ ਨਾਲ ਪੰਜਾਬ ਦੇ 23 ਵਿਧਾਨ ਸਭਾ ਹਲਕਿਆਂ ਵਿਚੋਂ ਦੂਜੀਆਂ ਪਾਰਟੀਆਂ ਦੇ ਮੁਕਾਬਲੇ ਬੜਤ ਮਿਲੀ ਹੈ। ਇਸਤੋਂ ਇਲਾਵਾ ਸਿਰਫ਼ 1 ਸੀਟ ਨੂੰ ਛੱਡ ਬਾਕੀ ਸੀਟਾਂ ’ਤੇ ਹੇਠਲੇ ਪਾਏਦਾਨ ’ਤੇ ਰਹਿਣ ਵਾਲੇ ਸ਼੍ਰੋਮਣੀ ਅਕਾਲੀ ਦਲ ਨੂੰ ਵੀ 9 ਵਿਧਾਨ ਸਭਾ ਹਲਕਿਆਂ ਵਿਚ ਦੂਜੀਆਂ ਧਿਰਾਂ ਨਾਲੋਂ ਵੱਧ ਵੋਟਾਂ ਮਿਲੀਆਂ ਹਨ।

ਨਗਰ ਕੌਂਸਲ ਦਾ ਇੰਜੀਨੀਅਰ ਲੱਖ ਰੁਪਏ ਦੀ ਰਿਸ਼ਵਤ ਲੈਂਦਾ ਕਾਬੂ, ਈ.ਓ ਸਹਿਤ 6 ਹੋਰਨਾਂ ਵਿਰੁਧ ਪਰਚਾ ਦਰਜ਼

ਇੰਨ੍ਹਾਂ ਵਿਚ ਇਕੱਲੇ ਬਠਿੰਡਾ ਲੋਕ ਸਭਾ ਹਲਕੇ ਦੇ 5 ਵਿਧਾਨ ਸਭਾ ਹਲਕੇ ਸ਼ਾਮਲ ਹਨ। ਹਾਲਾਂਕਿ ਅਕਾਲੀ ਦਲ ਦਾ ਪਿਛਲੀਆਂ ਵਿਧਾਨ ਸਭਾ ਚੌਣਾਂ ਦੇ ਮੁਕਾਬਲੇ 18.38 ਫ਼ੀਸਦੀ ਤੋਂ ਘਟ ਕੇ ਸਿਰਫ਼ 13.42 ਫ਼ੀਸਦੀ ਹੀ ਰਹਿ ਗਿਆ ਹੈ। ਜਦੋਂਕਿ ਭਾਜਪਾ ਦਾ ਵੋਟ ਬੈਂਕ 9.63 ਦੇ ਮੁਕਾਬਲੇ ਵਧ ਕੇ 18.56 ਹੋ ਗਿਆ ਹੈ। ਇਸਤੋਂ ਇਲਾਵਾ ਜੇਕਰ ਗੱਲ ਅਜਾਦ ਉਮੀਦਵਾਰਾਂ ਭਾਈ ਅੰਮ੍ਰਿਤਪਾਲ ਸਿੰਘ ਤੇ ਸਰਬਜੀਤ ਸਿੰਘ ਖ਼ਾਲਸਾ ਦੀ ਕੀਤੀ ਜਾਵੇ ਤਾਂ ਖਡੂਰ ਸਾਹਿਬ ਅਧੀਨ ਆਉਂਦੇ 9 ਵਿਧਾਨ ਸਭਾ ਹਲਕਿਆਂ ਵਿਚੋਂ 8 ਅਤੇ ਫ਼ਰੀਦਕੋਟ ਲੋਕ ਸਭਾ ਹਲਕੇ ਵਿਚੋਂ 7 ਵਿਧਾਨ ਸਭਾ ਹਲਕਿਆਂ ’ਤੇ ਇੰਨ੍ਹਾਂ ਨੇ ਬੜਤ ਹਾਸਲ ਕੀਤੀ ਹੈ।