Home Blog Page 1645

ਕਿਸਾਨਾਂ ਵੱਲੋਂ ਭਾਜਪਾ ਉਮੀਦਵਾਰ ਪਰਮਪਾਲ ਕੌਰ ਦਾ ਪਿੰਡ ਝੁੰਬਾ ਵਿਖੇ ਵਿਰੋਧ

ਬਠਿੰਡਾ, 29 ਮਈ: ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਹੇਠ ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ ਉਮੀਦਵਾਰਾਂ ਦੇ ਕੀਤੇ ਜਾ ਰਹੇ ਵਿਰੋਧ ਦੀ ਲੜੀ ਤਹਿਤ ਅੱਜ ਪਿੰਡ ਝੂੰਬਾ ਵਿਖੇ ਪਰਮਪਾਲ ਕੌਰ ਮਲੂਕਾ ਅਤੇ ਜਿਲਾ ਪ੍ਰਧਾਨ ਭਾਜਪਾ ਦੇ ਵਿਰੋਧ ਕਰਨ ਦਾ ਸੂਚਨਾ ਮਿਲੀ ਹੈ। ਇਸ ਸਬੰਧ ਵਿੱਚ ਜਾਰੀ ਇੱਕ ਬਿਆਨ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਨੇ ਦੱਸਿਆ ਕਿ ਤਿੰਨ ਖੇਤੀ ਬਿੱਲਾਂ ਨੂੰ ਲੈ ਕੇ ਕੀਤੇ ਸੰਘਰਸ਼ ਅਤੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਦੇ ਰੋਸ ਵਜੋਂ ਲਏ ਫੈਸਲੇ ਤਹਿਤ ਹੁਣ ਭਾਜਪਾ ਉਮੀਦਵਾਰਾਂ ਦਾ ਪਿੰਡਾਂ ਵਿੱਚ ਪਹੁੰਚਣ ‘ਤੇ ਵਿਰੋਧ ਕੀਤਾ ਜਾ ਰਿਹਾ।

 

ਗਰਮੀ ਦਾ ਕਹਿਰ: ਸਕੂਲ ਦੇ ਕਈ ਵਿਦਿਆਰਥੀ ਬੇਹੋਸ਼, ਹਸਪਤਾਲ ਭਰਤੀ

ਕਿਸਾਨ ਆਗੂ ਜਗਸੀਰ ਸਿੰਘ ਝੂੰਬਾ ਨੇ ਦੱਸਿਆ ਕਿ ਅੱਜ ਬੀਬੀ ਪਰਮਪਾਲ ਕੌਰ ਦੇ ਪਿੰਡ ਝੂੰਬਾ ਵਿਖੇ ਪਹੁੰਚਣ ਦੀ ਸੂਹ ਮਿਲੀ ਸੀ ਜਿਸਦੇ ਚੱਲਦੇ ਵੱਡੀ ਗਿਣਤੀ ਵਿੱਚ ਕਿਸਾਨ ਜਥੇਬੰਦੀਆਂ ਦੇ ਆਗੂ ਅਤੇ ਵਰਕਰ ਇਕੱਠੇ ਹੋ ਕੇ ਪਿੰਡ ਝੂੰਬਾ ਵਿਖੇ ਪਹੁੰਚ ਗਏ। ਇਸ ਦੌਰਾਨ ਭਾਜਪਾ ਆਗੂਆਂ ਦੀ ਆਮਦ ‘ਤੇ ਸੰਯੁਕਤ ਕਿਸਾਨ ਮੋਰਚਾ ਭਾਰਤ ਦੇ ਸੱਦੇ ਹੇਠ ਬੀ ਜੇ ਪੀ ਉਮੀਦਵਾਰ ਨੂੰ ਕਾਲੀਆਂ ਝੰਡੀਆਂ ਵਿਖਾਕੇ ਵਿਰੋਧ ਦਰਜ ਕਰਵਾਇਆ ਗਿਆ।

ਭਾਜਪਾ ਉਮੀਦਵਾਰ ਦੇ ਕਾਫਲੇ ਨੇ 2 ਨੌਜਵਾਨਾਂ ਨੂੰ ਕਾਰ ਹੇਠਾਂ ਦਰੜਿਆ, ਮੌਕੇ ‘ਤੇ ਮੌ.ਤ

ਜਗਸੀਰ ਝੁੰਬਾ ਨੇ ਦਸਿਆ ਕਿ ਪਿੰਡ ਇਕਾਈ ਚੁੱਘੇ ਕਲਾਂ, ਸਰਦਾਰ ਗੜ ,ਬਹਿਮਣ ਆਦਿ ਪਿੰਡਾਂ ਦੇ ਕਿਸਾਨ ਆਗੂ/ਵਰਕਰਾਂ ਨੇ ਇਕੱਠ ਕਰਕੇ ਨਾਹਰੇਬਾਜੀ ਕੀਤੀ ਅਤੇ ਕਾਲੀਆਂ ਝੰਡੀਆਂ ਵਿਖਾ ਕੇ”ਕਿਸਾਨਾਂ ਦੀ ਕਾਤਿਲ ਬੀ ਜੇ ਪੀ ਦੇ ਦਲ ਬਦਲੂ ਉਮੀਦਵਾਰ ਵਾਪਿਸ ਜਾਓ ” ਦੇ ਨਾਹਰੇ ਲਾਏ।ਇਸ ਮੌਕੇ ਉਥੇ ਪਹੁੰਚੇ ਸਰੂਪ ਚੰਦ ਸਿੰਗਲਾ ਨੂੰ ਵੀ ਕਿਸਾਨ ਆਗੂਆਂ ਨੇ ਸਵਾਲ ਜਵਾਬ ਕੀਤੇ।ਇਸ ਮੌਕੇ ਪਿੰਡ ਦੇ ਵੱਡੀ ਗਿਣਤੀ ਕਿਸਾਨਾਂ ਤੋਂ ਇਲਾਵਾ ਪਿੰਡ ਇਕਾਈ ਸਿੱਧੂਪੁਰ ਦੇ ਕੁੱਝ ਕਿਸਾਨ ਵੀ ਵਿਰੋਧ ਪ੍ਰਦਰਸ਼ਨ ਵਿੱਚ ਉਗਰਾਹਾਂ ਜਥੇਬੰਦੀ ਦੇ ਨਾਲ ਖੜੇ ਰਹੇ।

 

 

ਲੁਧਿਆਣਾ ‘ਚ ਵੜਿੰਗ ਹੋਏ ਤਾਕਤਵਰ, ਭਾਜਪਾ ਆਗੂ ਸਤਿੰਦਰਪਾਲ ਸੱਠਾ ਕਾਂਗਰਸ ‘ਚ ਸ਼ਾਮਿਲ

0

ਲੁਧਿਆਣਾ, 29 ਮਈ : ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਲੁਧਿਆਣਾ ਵਿਚ ਵੱਡੀ ਮਜ਼ਬੂਤੀ ਮਿਲੀ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਲੁਧਿਆਣਾ ਦੱਖਣੀ ਤੋਂ ਦੂਜੇ ਨੰਬਰ ‘ਤੇ ਰਹਿਣ ਵਾਲੇ ਭਾਜਪਾ ਉਮੀਦਵਾਰ ਸਤਿੰਦਰਪਾਲ ਸਿੰਘ ਸੱਠਾ ਤਾਜਪੁਰੀ ਅੱਜ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੂੰ ਇੱਥੇ ਪਾਰਟੀ ਦੇ ਪੰਜਾਬ ਇੰਚਾਰਜ ਦਵਿੰਦਰ ਯਾਦਵ ਅਤੇ ਰਾਜਾ ਵੜਿੰਗ ਨੇ ਪਾਰਟੀ ਵਿੱਚ ਸ਼ਾਮਲ ਕੀਤਾ।

ਭਾਜਪਾ ਉਮੀਦਵਾਰ ਦੇ ਕਾਫਲੇ ਨੇ 2 ਨੌਜਵਾਨਾਂ ਨੂੰ ਕਾਰ ਹੇਠਾਂ ਦਰੜਿਆ, ਮੌਕੇ ‘ਤੇ ਮੌ.ਤ

ਵਰਣਨਯੋਗ ਹੈ ਕਿ ਲੁਧਿਆਣਾ ਦੱਖਣੀ ਵਿਧਾਨ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਵਜੋਂ 2022 ਦੀਆਂ ਵਿਧਾਨ ਸਭਾ ਚੋਣਾਂ ਲੜਨ ਵਾਲੇ ਤਾਜਪੁਰੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੋਂ ਹਾਰ ਕੇ ਦੂਜੇ ਨੰਬਰ ‘ਤੇ ਰਹੇ ਸਨ। ਤਾਜਪੁਰੀ ਲੁਧਿਆਣਾ ਦੇ ਇੱਕ ਉੱਘੇ ਸਿਆਸੀ ਪਰਿਵਾਰ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਦੇ ਪਿਤਾ ਜਗਦੇਵ ਸਿੰਘ ਤਾਜਪੁਰੀ ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਸਨ।

ਸਿੱਧੂ ਮੂਸੇਵਾਲਾ ਦੀ ਦੂਜੀ ਬਰਸੀ ਅੱਜ,ਮਾਂ-ਪਿਊ ਨੇ ਕਲੇਜ਼ੇ ਨੂੰ ਧੂਅ ਪਾਉਂਦੀਆਂ ਪੋਸਟਾਂ ਕੀਤੀਆਂ ਸ਼ੇਅਰ

ਇਸ ਦੌਰਾਨ ਉਨ੍ਹਾਂ ਦਾ ਪਾਰਟੀ ਵਿੱਚ ਸਵਾਗਤ ਕਰਦਿਆਂ, ਦਵਿੰਦਰ ਯਾਦਵ ਨੇ ਕਿਹਾ ਕਿ ਇਸ ਨਾਲ ਲੁਧਿਆਣਾ ਸੰਸਦੀ ਹਲਕੇ ਵਿੱਚ ਪਾਰਟੀ ਦੀਆਂ ਸੰਭਾਵਨਾਵਾਂ ਹੋਰ ਮਜ਼ਬੂਤ ਹੋਣਗੀਆਂ ਅਤੇ ਜਿੱਤ ਦਾ ਫਰਕ ਵਧੇਗਾ। ਦੱਸਣਾ ਬਣਦਾ ਹੈ ਇਸ ਤੋਂ ਪਹਿਲਾਂ ਬੈਂਸ ਭਰਾ ਵੀ ਆਪਣੀ ਪਾਰਟੀ ਨੂੰ ਕਾਂਗਰਸ ਵਿੱਚ ਮਰਜ ਕਰਕੇ ਰਾਜਾ ਵੜਿੰਗ ਦੀ ਸਪੋਰਟ ‘ਤੇ ਪੂਰੇ ਡਟੇ ਹੋਏ ਹਨ। ਇਸ ਤੋਂ ਇਲਾਵਾ ਬੀਤੇ ਕੱਲ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਵੀ ਪੰਜਾਬ ਕਾਂਗਰਸ ਦੇ ਖੁੱਲੀ ਮੱਦਦ ਦਾ ਐਲਾਨ ਕੀਤਾ ਹੈ।

 

ਗਰਮੀ ਦਾ ਕਹਿਰ: ਸਕੂਲ ਦੇ ਕਈ ਵਿਦਿਆਰਥੀ ਬੇਹੋਸ਼, ਹਸਪਤਾਲ ਭਰਤੀ

ਬਿਹਾਰ, 29 ਮਈ: ਪੂਰੇ ਭਾਰਤ ਵਿਚ ਗਰਮੀ ਦਾ ਕਹਿਰ ਲਗਾਤਾਰ ਜਾਰੀ ਹੈ। ਲਗਾਤਾਰ ਤਾਪਮਾਨ ‘ਚ ਹੋ ਰਹੇ ਵਾਧੇ ਕਰਕੇ ਆਮ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੁਪਹਿਰ ਸਮੇਂ ਤਾਪਮਾਨ 45 ਡਿਗਰੀ ਨੂੰ ਵੀ ਪਾਰ ਕਰ ਜਾਂਦਾਂ ਹੈ। ਹਲਾਂਕਿ ਪੰਜਾਬ ਅਤੇ ਪੰਜਾਬ ਨਾਲ ਲੱਗਦੇ ਗੁਆਡੀ ਸੂਬਿਆਂ ਵਿਚ ਸੂਬਾ ਸਰਕਾਰਾ ਨੇ ਸਕੂਲਾਂ ਵਿਚ ਛੁੱਟੀ ਦਾ ਐਲਾਨ ਕੀਤਾ ਹੋਇਆ ਹੈ।

ਭਾਜਪਾ ਉਮੀਦਵਾਰ ਦੇ ਕਾਫਲੇ ਨੇ 2 ਨੌਜਵਾਨਾਂ ਨੂੰ ਕਾਰ ਹੇਠਾਂ ਦਰੜਿਆ, ਮੌਕੇ ‘ਤੇ ਮੌ.ਤ

ਪਰ ਹੱਲੇ ਵੀ ਕਈ ਸੂਬਿਆਂ ਦੇ ਸਕੂਲਾਂ ਵਿਚ ਛੁੱਟੀਆਂ ਨਹੀਂ ਕੀਤੀਆ ਗਈਆਂ ਹਨ। ਜਿਸ ਕਰਕੇ ਸਕੂਲੀ ਬੱਚਿਆ ਨੂੰ ਗਰਮੀ ਦੇ ਕਹਿਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸ ਦਈਏ ਕਿ ਬਿਹਾਰ ਦੇ ਸ਼ੇਖਪੂਰਾ ਵਿਚ ਇਕ ਹੀ ਸਕੂਲ਼ ਦੇ ਕਈ ਵਿਦਿਆਰਥੀ ਗਰਮੀ ਕਰਕੇ ਬੇਹੋਸ਼ ਹੋ ਗਏ ਹਨ। ਸਕੂਲੀ ਬੱਚਿਆ ਦੀ ਹਾਲਾਤ ਇਸ ਕਦਰ ਖਰਾਬ ਹੋ ਗਈ ਕਿ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰ ਪਿਆ।

ਭਾਜਪਾ ਉਮੀਦਵਾਰ ਦੇ ਕਾਫਲੇ ਨੇ 2 ਨੌਜਵਾਨਾਂ ਨੂੰ ਕਾਰ ਹੇਠਾਂ ਦਰੜਿਆ, ਮੌਕੇ ‘ਤੇ ਮੌ.ਤ

ਉਤਰ ਪ੍ਰਦੇਸ਼, 29 ਮਈ: ਕੈਸਰਗੰਜ ਤੋਂ ਭਾਜਪਾ ਉਮੀਦਵਾਰ ਕਰਨ ਭੂਸ਼ਣ ਸਿੰਘ, ਜੋ ਕਿ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਦਾ ਪੁੱਤਰ ਹਨ, ਉਨ੍ਹਾਂ ਦੇ ਕਾਫਲੇ ਨੇ 2 ਬੱਚਿਆ ਨੂੰ ਕਾਰ ਹੇਠਾਂ ਦਰੜ ਦਿੱਤਾ ਹੈ। ਇਸ ਹਾਦਸੇ ਵਿਚ ਇਕ ਮਹਿਲਾ ਵੀ ਗੰਭੀਰ ਜ਼ਖਮੀ ਹੋਈ ਹੈ। ਘਟਨਾਂ ਮੁਤਾਬਕ ਕਰਨ ਭੂਸ਼ਣ ਆਪਣੇ ਕਾਫਲੇ ਨਾਲ ਹੁਜ਼ੂਰਪੁਰ ਜਾ ਰਿਹਾ ਸੀ। ਕਾਫਲੇ ‘ਚ ਮੌਜੂਦ ਫਾਰਚੂਨਰ ਗੱਡੀ ਬਹਿਰਾਇਚ ਹੁਜ਼ੂਰਪੁਰ ਰੋਡ ‘ਤੇ ਸਥਿਤ ਛੱਤੈਪੁਰਵਾ ਨੇੜੇ ਪਹੁੰਚੀ ਤਾਂ ਪਿੱਛੋ ਆ ਰਹੇ ਮੋਟਰਸਾਈਕਲ ‘ਤੇ ਸਵਾਰ ਦੋ ਨੌਜਵਾਨਾਂ 21 ਸਾਲਾ ਰੇਹਾਨ ਅਤੇ 20 ਸਾਲਾ ਸ਼ਹਿਜ਼ਾਦ ਖਾਨ ਵੱਲੋਂ ਗੱਡੀ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਗਈ।

ED ਵੱਲੋਂ ਪੰਜਾਬ ‘ਚ ਕੀਤੀ ਗਈ ਰੇਡ ‘ਚ 3 ਕਰੋੜ ਬਰਾਮਦ

ਪਰ ਮੋਟਰਸਾਈਕਲ ਦੀ ਗੱਡੀ ਨਾਲ ਟੱਕਰ ਹੋ ਗਈ ਤੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਏ ਕਰਨਲਗੰਜ ਦੇ ਬਿਜਲੀ ਦੇ ਖੰਭੇ ਨੂੰ ਤੋੜਦੇ ਹੋਏ ਘਰ ਦੇ ਸਾਹਮਣੇ ਬੈਠੀ 60 ਸਾਲਾ ਸੀਤਾ ਦੇਵੀ ਨੂੰ ਵੀ ਲਤਾੜ ਦਿੱਤਾ। ਸੀਤਾ ਦੇਵੀ ਗੰਭੀਰ ਜ਼ਖਮੀ ਹੋ ਗਈ ਅਤੇ ਉਸ ਨੂੰ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਫਾਰਚੂਨਰ ਗੱਡੀ ਦੀ ਲਪੇਟ ‘ਚ ਆਉਣ ਨਾਲ ਬਾਈਕ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ, ਫਿਲਹਾਲ ਪੁਲਸ ਵੱਲੋਂ ਦੋਵਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਹਾਦਸਾ ਇਨ੍ਹਾਂ ਭਿਆਨਕ ਸੀ ਕਿ ਫਾਰਚੂਨਰ ਕਾਰ ਦਾ ਅਗਲਾ ਸ਼ੀਸ਼ਾ ਉੱਡ ਗਿਆ ‘ਤੇ ਗੱਡੀ ਦੇ ਏਅਰ ਬੈਗ ਵੀ ਖੁਲ੍ਹ ਗਏ।

ED ਵੱਲੋਂ ਪੰਜਾਬ ‘ਚ ਕੀਤੀ ਗਈ ਰੇਡ ‘ਚ 3 ਕਰੋੜ ਬਰਾਮਦ

0

ਚੰਡੀਗੜ੍ਹ, 29 ਮਈ: ਪੰਜਾਬ ਵਿਚ ਅੱਜ ਤੜਕਸਾਰ ਹੀ ED ਦੀ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ। ED ਨੇ ਪੰਜਾਬ ਵਿਚ 13 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ED ਦੀ ਇਹ ਕਾਰਵਾਈ ਈਡੀ ਵੱਲੋਂ ਜ਼ਬਤ ਕੀਤੀ ਜ਼ਮੀਨ ’ਤੇ ਹੋ ਰਹੀ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਹੋਈ ਹੈ। ਇਸ ਰੇਡ ਦੌਰਾਨ ED ਨੇ 3 ਕਰੋੜ ਰੁਪਏ ਨਕਦ ਜ਼ਬਤ ਕੀਤੇ ਹਨ।

ਸਿੱਧੂ ਮੂਸੇਵਾਲਾ ਦੀ ਦੂਜੀ ਬਰਸੀ ਅੱਜ,ਮਾਂ-ਪਿਊ ਨੇ ਕਲੇਜ਼ੇ ਨੂੰ ਧੂਅ ਪਾਉਂਦੀਆਂ ਪੋਸਟਾਂ ਕੀਤੀਆਂ ਸ਼ੇਅਰ

ਈਡੀ ਦੇ ਸੂਤਰਾਂ ਨੇ ਦੱਸਿਆ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਬੁੱਧਵਾਰ ਨੂੰ ਮੁੱਖ ਮੁਲਜ਼ਮ ਜਗਦੀਸ਼ ਸਿੰਘ ਉਰਫ਼ ਭੋਲਾ ਨਾਲ ਜੁੜੇ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਮਨੀ ਲਾਂਡਰਿੰਗ ਕੇਸ ਦੇ ਹਿੱਸੇ ਵਜੋਂ ਪੰਜਾਬ ਵਿੱਚ ਕਈ ਥਾਵਾਂ ‘ਤੇ ਤਲਾਸ਼ੀ ਲਈ। ਰੋਪੜ ਜ਼ਿਲੇ ਵਿਚ ਕੁੱਲ 13 ਟਿਕਾਣਿਆਂ ਦੀ ਤਲਾਸ਼ੀ ਲਈ ਜਾ ਰਹੀ ਹੈ ਕਿਉਂਕਿ ਪਤਾ ਲੱਗਾ ਕਿ ਉਸ ਜ਼ਮੀਨ ‘ਤੇ ‘ਗੈਰ-ਕਾਨੂੰਨੀ’ ਮਾਈਨਿੰਗ ਕੀਤੀ ਜਾ ਰਹੀ ਹੈ, ਜਿਸ ਨੂੰ ਪਹਿਲਾਂ ਭੋਲਾ ਕੇਸ ਵਿਚ ਈਡੀ ਨੇ ਅਟੈਚ ਕੀਤਾ ਸੀ।

ਸਿੱਧੂ ਮੂਸੇਵਾਲਾ ਦੀ ਦੂਜੀ ਬਰਸੀ ਅੱਜ,ਮਾਂ-ਪਿਊ ਨੇ ਕਲੇਜ਼ੇ ਨੂੰ ਧੂਅ ਪਾਉਂਦੀਆਂ ਪੋਸਟਾਂ ਕੀਤੀਆਂ ਸ਼ੇਅਰ

0

ਬਰਸੀ ਸਮਾਗਮ ਨੂੰ ਰੱਖਿਆ ਪਿੰਡ ਤੱਕ ਸੀਮਤ, ਨਹੀਂ ਕੀਤਾ ਵੱਡਾ ਇਕੱਠ
ਮਾਨਸਾ, 29 ਮਈ: ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਮੂਸੇਵਾਲਾ ਦੀ ਅੱਜ ਦੂਜੀ ਬਰਸੀ ਹੈ। ਹਾਲਾਂਕਿ ਇਸ ਦੌਰਾਨ ਵੱਡੀ ਗਿਣਤੀ ਵਿਚ ਲੋਕ ਪਿੰਡ ਮੂਸਾ ਵਿਖੇ ਪੁੱਜ ਰਹੇ ਹਨ ਪ੍ਰੰਤੂ ਮਾਤਾ ਪਿਤਾ ਨੇ ਚੋਣਾਂ ਅਤੇ ਭਿਆਨਕ ਗਰਮੀ ਦੇਖਦਿਆਂ ਅਪਣੇ ਪੁੱਤ ਦੇ ਪ੍ਰਸੰਸ਼ਕਾਂ ਨੂੰ ਪਿੰਡ ਆਉਣ ਦੀ ਥਾਂ ਅਪਣੇ ਘਰਾਂ ਤੇ ਇਲਾਕੇ ਵਿਚ ਸ਼ਰਧਾਂਜਲੀ ਦੇਣ ਦੀ ਅਪੀਲ ਕੀਤੀ ਹੈ। ਉਂਝ ਪਿੰਡ ਵਿਚ ਖੂਨਦਾਨ ਕੈਂਪ ਵੀ ਲਗਾਇਆ ਗਿਆ ਹੈ।

ਵੜਿੰਗ ਨੇ 2019 ਵਿੱਚ ਕਾਂਗਰਸ ਦੀ ਲੀਡ ਵਿੱਚ ਸੁਧਾਰ ਕਰਨ ਦਾ ਭਰੋਸਾ ਜਤਾਇਆ

ਇਸ ਦੌਰਾਨ ਮਰਹੂਮ ਗਾਇਕ ਦੇ ਮਾਤਾ-ਪਿਤਾ ਵੱਲੋਂ ਅਪਣੇ 29 ਸਾਲਾਂ ਜਵਾਨ ਪੁੱਤ ਦੇ ਹੋਏ ਦੁਖਦਾਈਕ ਕਤਲ ਦੀ ਦੂਜੀ ਬਰਸੀ ਮੌਕੇ ਭਾਵੁਕ ਪੋਸਟਾਂ ਅਪਣੇ ਸੋਸਲ ਮੀਡੀਆ ਉੱਪਰ ਪਾਈਆਂ ਹਨ, ਜੋ ਹਰ ਇੱਕ ਦੇ ਕਾਲਜ਼ੇ ਨੂੰ ਧੂਅ ਪਾਉਂਦੀਆਂ ਹਨ। ਮਾਤਾ ਚਰਨ ਕੌਰ ਨੇ ਅਪਣੀ ਲੰਮੀ ਪੋਸਟ ਵਿਚ ਭਾਵੁਕ ਹੁੰਦਿਆਂ ਲਿਖਿਆ ਹੈ ਕਿ ‘‘ ਪੁੱਤ ਤੈਨੂੰ ਅੱਜ ਗਿਆ 730 ਦਿਨ, 17532 ਘੰਟੇ, 1051902 ਮਿੰਟ ਅਤੇ 63115200 ਸੈਕਿੰਡ ਗੁਜ਼ਰ ਗਏ ਹਨ…….’’। ਇਸ ਦੌਰਾਨ ਉਨ੍ਹਾਂ ਲਿਖਿਆ ਹੈ ਕਿ ਮੈਂ ਤੇ ਤੇਰੇ ਬਾਪੂ ਜੀ ਤੇਰੇ ਛੋਟੇ ਵੀਰ ਦੇ ਨਾਲ ਤੁਹਾਡੀ ਮੌਜੂਦਗੀ ਨੂੰ ਜਹਾਨ ਵਿਚ ਰੱਖਾਂਗੇ। ਇਸਤੋਂ ਇਲਾਵਾ ਗਾਇਕ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਵੀ ਲਿਖਿਆ ਹੈ ਕਿ ਦੋ ਸਾਲਾਂ ਤੋਂ ਇਨਸਾਫ਼ ਦੀ ਉਡੀਕ ਵਿਚ।

ਕਿਸਾਨਾਂ ਨੇ ਭਾਜਪਾ ਉਮੀਦਵਾਰ ਪਰਮਪਾਲ ਕੌਰ ਮਲੂਕਾ ਦੇ ਘਰ ਅੱਗੇ ਦਿੱਤਾ ਧਰਨਾ

ਜਿਕਰ ਕਰਨਾ ਬਣਦਾ ਹੈ ਕਿ ਕੁੱਝ ਮਹੀਨੇ ਪਹਿਲਾਂ ਸਿੱਧੂ ਦੇ ਮਾਪਿਆਂ ਘਰ ਉਸਦੇ ਛੋਟੇ ਵੀਰ ਨੇ ਜਨਮ ਲਿਆ ਹੈ, ਜਿਸਦਾ ਨਾਮ ਵੀ ਸ਼ੁਭਦੀਪ ਰੱਖਿਆ ਗਿਆ ਹੈ। ਇੱਥੇ ਦਸਣਾ ਬਣਦਾ ਹੈ ਕਿ 29 ਮਈ 2023 ਦੀ ਸ਼ਾਮ ਨੂੰ ਗੈਂਗਸਟਰਾਂ ਨੇ ਇੱਕ ਗਹਿਰੀ ਸਾਜਸ਼ ਦੇ ਤਹਿਤ ਗਾਇਕ ਸਿੱਧੂ ਮੂਸੇਵਾਲਾ ਦਾ ਉਸਦੇ ਜੱਦੀ ਪਿੰਡ ਤੋਂ ਥੋੜੀ ਦੂਰ ਜਵਾਹਰਕੇ ਕੋਲ ਅੰਨੇਵਾਹ ਗੋਲੀਆਂ ਚਲਾ ਕੇ ਕਤਲ ਕਰ ਦਿੱਤਾ ਸੀ। ਇਸ ਮਾਮਲੇ ਵਿਚ ਹਾਲੇ ਤੱਕ ਦੋਸ਼ੀਆਂ ਵਿਰੁਧ ਚਲਾਨ ਹੀ ਪੇਸ਼ ਹੋਇਆ ਹੈ ਤੇ ਇਨਸਾਫ਼ ਦਾ ਇੰਤਜ਼ਾਰ ਹੈ।

 

ਰਾਘਵ ਚੱਢਾ ਨੇ ਸ੍ਰੀ ਅਨੰਦਪੁਰ ਸਾਹਿਬ ਤੋਂ ਮਲਵਿੰਦਰ ਸਿੰਘ ਕੰਗ ਲਈ ਕੀਤਾ ਚੋਣ ਪ੍ਰਚਾਰ

0

ਰੂਪਨਗਰ, 29 ਮਈ: ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਸ੍ਰੀ ਅਨੰਦਪੁਰ ਸਾਹਿਬ ਤੋਂ ‘ਆਪ’ ਉਮੀਦਵਾਰ ਮਲਵਿੰਦਰ ਸਿੰਘ ਕੰਗ ਲਈ ਚੋਣ ਪ੍ਰਚਾਰ ਕੀਤਾ। ਰੋਡ ਸ਼ੋਅ ਵਿਚ ਲੋਕਾਂ ਦੀ ਭੀੜ ਨੇ ਇਕ ਆਵਾਜ ਵਿਚ ਇੰਕਲਾਬ ਜਿੰਦਾਬਾਦ ਦੇ ਨਾਅਰਿਆਂ ਨਾਲ ਭਰੋਸਾ ਦਿੱਤਾ ਕਿ ਮਲਵਿੰਦਰ ਕੰਗ ਨੂੰ ਭਾਰੀ ਵੋਟਾਂ ਨਾਲ ਜਿਤਾਵਾਂਗੇ।ਰੋਡ ਸ਼ੋਅ ਨੂੰ ਸੰਬੋਧਨ ਕਰਦਿਆਂ ਰਾਘਵ ਚੱਢਾ ਨੇ ਕਿਹਾ ਕਿ ਸਵਾ 2 ਸਾਲਾਂ ਵਿਚ ਹੀ ਪੰਜਾਬ ਦੀ ਇਮਾਨਦਾਰ ਸਰਕਾਰ ਨੇ ਪੰਜਾਬ ਹਿਤੈਸ਼ੀ ਫੈਸਲੇ ਲੈ ਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵੱਲ ਨੂੰ ਕਦਮ ਵਧਾ ਰਹੀ ਹੈ।

ਕਿਸਾਨਾਂ ਨੇ ਭਾਜਪਾ ਉਮੀਦਵਾਰ ਪਰਮਪਾਲ ਕੌਰ ਮਲੂਕਾ ਦੇ ਘਰ ਅੱਗੇ ਦਿੱਤਾ ਧਰਨਾ

ਪੰਜਾਬ ਦੀ ਜਨਤਾ ਦਾ ਹੁਣ ਬਿਜਲੀ ਦਾ ਬਿਲ ਜੀਰੋ ਆ ਰਿਹਾ ਹੈ। ਹਰ ਮੁਹੱਲੇ ਵਿਚ ਮੁਹੱਲਾ ਕਲੀਨਿਕ ਖੋਲੇ ਗਏ ਹਨ, ਜਿੰਨਾਂ ਵਿਚ ਲੋਕਾਂ ਨੂੰ ਮੁਫਤ ਦਵਾਈ ਅਤੇ ਟੈਸਟ ਦੀ ਸੁਵਿਧਾ ਦਿੱਤੀ ਜਾ ਰਹੀ ਹੈ। ਐਮੀਨੈਂਸ ਸਕੂਲ ਬਣਾਏ ਜਾ ਰਹੇ ਹਨ। ਪੰਜਾਬ ਦੀ ਕਰੀਬ 43000 ਨੌਜਵਾਨਾਂ ਨੂੰ ਬਿਨਾ ਕਿਸੇ ਰਿਸ਼ਵਤ ਦੇ ਮੈਰਿਟ ਦੇ ਅਧਾਰ ਉੱਤੇ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਰਾਘਵ ਚੱਢਾ ਨੇ ਕਿਹਾ ਕਿ ਇਹ ਚੋਣ ਕੋਈ ਐਮ.ਪੀ ਬਣਾਉਣ ਦੀ ਚੋਣ ਨਹੀਂ ਹੈ। ਇਹ ਚੋਣ ਦੇਸ਼ ਦੇ ਲੋਕਤੰਤਰ ਨੂੰ ਬਚਾਉਣ ਲਈ ਚੋਣ ਲੜੀ ਜਾ ਰਹੀ ਹੈ। ਜੇਕਰ ਨਰਿੰਦਰ ਮੋਦੀ ਫਿਰ ਤੋਂ ਸੱਤਾ ਵਿਚ ਆ ਜਾਂਦੇ ਹਨ ਤਾਂ ਦੇਸ਼ ਦਾ ਲੋਕਤੰਤਰ ਨੂੰ ਖਤਮ ਕਰਨ ਦੇ ਨਾਲ-ਨਾਲ ਚੋਣ ਪ੍ਰਣਾਲੀ ਨੂੰ ਵੀ ਖਤਮ ਕਰ ਦਿੱਤਾ ਜਾਵੇਗਾ।

ਭਗਵੰਤ ਮਾਨ ਦਾ ਵੱਡਾ ਐਲਾਨ:ਪੰਜਾਬ ਦੀਆਂ ਔਰਤਾਂ ਨੂੰ 1000 ਰੁਪਏ ਦੀ ਬਜਾਏ 1100 ਰੁਪਏ ਮਹੀਨਾ ਮਿਲਣਗੇ

ਇਸ ਲਈ ਹੁਣ ਦੇਸ਼ ਦੇ ਲੋਕਤੰਤਰ ਨੂੰ ਬਚਾਉਣ ਦੀ ਜਿੰਮੇਵਾਰੀ ਤਾਹੁਡੇ ਹੱਥ ਹੈ, ਮੈਂ ਤੁਹਾਨੂੰ ਅਪੀਲ ਕਰਦਾ ਹਾਂ ਕਿ ਆਪਣੀ ਵੋਟ ਦੀ ਤਾਕਤ ਨਾਲ ਮੋਦੀ ਨੂੰ ਦੇਸ਼ ਦੀ ਸਿਆਸਤ ਵਿਚੋਂ ਬਾਹਰ ਕੱਢ ਕੇ ਦੇਸ਼ ਦੇ ਲੋਕਤੰਤਰ ਬਚਾਓ। ਮਲਵਿੰਦਰ ਕੰਗ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਵਿੱਚ ਮਾਨ ਸਰਕਾਰ ਦੀ ਬੇਮਿਸਾਲ ਕਾਰਗੁਜ਼ਾਰੀ ਦੇ ਆਧਾਰ ’ਤੇ ਉਨ੍ਹਾਂ ਨੂੰ ਵੋਟ ਪਾਉਣ। ਉਹ ਅਨੰਦਪੁਰ ਦੇ ਸੰਸਦ ਮੈਂਬਰ ਵਜੋਂ ਆਪਣੀ ਜ਼ਿੰਮੇਵਾਰੀ ਨੂੰ ਵੀ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ।

 

ਬਠਿੰਡਾ ਜੇਲ੍ਹ ਦੇ ਸੁਪਰਡੈਂਟ ਬਠਿੰਡਾ ਰਤਨ ਅਵਾਰਡ ਨਾਲ ਸਨਮਾਨਿਤ

0

ਬਠਿੰਡਾ, 28 ਮਈ (ਸੁਖਜਿੰਦਰ ਮਾਨ): ਅਸੀਰਵਾਦ ਵੈਲਫ਼ੇਅਰ ਸੁਸਾਇਟੀ ਅਤੇ ਸਵਦੇਸ਼ੀ ਜਾਗਰਣ ਮੰਚ ਦੇ ਵੱਲੋਂ ਬੀਤੇ ਕੱਲ ਸਥਾਨਕ ਸ਼ਹਿਰ ਵਿਚ ਇੱਕ ਪ੍ਰਭਾਵਸ਼ਾਲੀ ਸਮਾਗਮ ਆਯੋਜਿਤ ਕੀਤਾ ਗਿਆ। ਇਸ ਸਮਾਗਮ ਦੌਰਾਨ ਸ਼ਹਿਰ ਵਿਚ ਚੰਗਾ ਕੰਮ ਕਰਨ ਵਾਲੀਆਂ ਸਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਸੁਸਾਇਟੀ ਅਤੇ ਮੰਚ ਦੇ ਵੱਲੋਂ ਕੀਤੇ ਇਸ ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋਏ। ਸਮਾਗਮ ਦੌਰਾਨ ਬਠਿੰਡਾ ਦੀ ਕੇਂਦਰੀ ਜੇਲ੍ਹ ਦੇ ਸੁਪਰਡੈਂਟ ਸ਼੍ਰੀ ਐਨ.ਡੀ.ਨੇਗੀ ‘ਬਠਿੰਡਾ ਰਤਨ ਅਵਾਰਡ’ ਨਾਲ ਸਨਮਾਨਿਤ ਕੀਤਾ ਗਿਆ।

ਸੀ.ਜੀ.ਐੱਮ ਕਮ ਸਕੱਤਰ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਜ਼ਿਲ੍ਹਾ ਜੇਲ੍ਹ ਦਾ ਦੌਰਾ

ਇਸ ਸਮਾਗਮ ਦੇ ਵਿਚ ਪ੍ਰਬੰਧਕਾਂ ਨੇ ਸ਼੍ਰੀ ਨੇਗੀ ਦੀਆਂ ਸੇਵਾਵਾਂ ਦੀ ਪ੍ਰਸੰਸ਼ਾ ਕਰਦਿਆਂ ਕਿਹਾ ਕਿ ਜਦ ਤੋਂ ਉਹਨਾਂ ਵੱਲੋਂ ਜੇਲ੍ਹ ਦਾ ਪ੍ਰਬੰਧ ਸੰਭਾਲਿਆ ਗਿਆ ਹੈ, ਬਿਲਕੁਲ ਸ਼ਾਂਤੀ ਪਸਰੀ ਹੋਈ ਹੈ, ਜਿਸ ਕਾਰਨ ਉਨ੍ਹਾਂ ਦੀਆਂ ਇੰਨ੍ਹਾਂ ਵਿਸੇਸ ਸੇਵਾਵਾਂ ਬਦਲੇ ਇਹ ਸਨਾਮਨਿਤ ਕੀਤਾ ਗਿਆ। ਇਸ ਮੌਕੇ ਮੀਨੂੰ ਜੈਨ, ਸਹਾਰਾ ਜਨ ਸੇਵਾ ਸੂੁਸਾਇਟੀ ਦੇ ਪ੍ਰਧਾਨ ਵਿਜੇ ਗੋਇਲ ਤੋਂ ਇਲਾਵਾ ਰਾਕੇਸ਼ ਨਰੂਲਾ ਅਤੇ ਹੋਰ ਸਖ਼ਸੀਅਤਾਂ ਹਾਜ਼ਰ ਸਨ।

 

ਵੜਿੰਗ ਨੇ 2019 ਵਿੱਚ ਕਾਂਗਰਸ ਦੀ ਲੀਡ ਵਿੱਚ ਸੁਧਾਰ ਕਰਨ ਦਾ ਭਰੋਸਾ ਜਤਾਇਆ

0

ਕਿਹਾ: ਲੁਧਿਆਣਾ ਅਤੇ ਕਾਂਗਰਸ ਨੂੰ ਵੱਖ ਨਹੀਂ ਕੀਤਾ ਜਾ ਸਕਦਾ
‘ਲੁਧਿਆਣਾ ਅਨੇਕਤਾ ‘ਚ ਏਕਤਾ ਦੀ ਉੱਤਮ ਮਿਸਾਲ’

ਲੁਧਿਆਣਾ, 28 ਮਈ: ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਲੋਕ ਸਭਾ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਕਾਂਗਰਸ 2019 ਵਿੱਚ ਇੱਥੋਂ ਆਪਣੀ ਜਿੱਤ ਦੇ ਫ਼ਰਕ ਵਿੱਚ ਕਾਫ਼ੀ ਸੁਧਾਰ ਕਰੇਗੀ। ਉਨ੍ਹਾਂ ਲੁਧਿਆਣਾ ਦੇ ਲੋਕਾਂ ਨੂੰ ਪਾਰਟੀ ਨੂੰ ਵੋਟ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਇੱਥੋਂ ਦੇ ਲੋਕ ਹਮੇਸ਼ਾ ਕਾਂਗਰਸ ਦੇ ਨਾਲ ਖੜ੍ਹੇ ਹਨ, ਚਾਹੇ ਕੋਈ ਵੀ ਪਾਰਟੀ ਲਈ ਚੋਣ ਲੜੇ। ਉਨ੍ਹਾਂ ਆਸ ਪ੍ਰਗਟਾਈ ਕਿ ਇਸ ਵਾਰ ਵੀ ਇਹ ਰੁਝਾਨ ਬਿਹਤਰ ਫ਼ਰਕ ਨਾਲ ਜਾਰੀ ਰਹੇਗਾ। ਵੜਿੰਗ, ਗਿੱਲ ਵਿਧਾਨ ਸਭਾ ਹਲਕੇ ਵਿੱਚ ਚੋਣ ਪ੍ਰਚਾਰ ਕਰ ਰਹੇ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਸ਼ਹਿਰ ਦੇ ਜਵਾਹਰ ਨਗਰ ਇਲਾਕੇ ‘ਚ ਇੱਕ ਪ੍ਰਭਾਵਸ਼ਾਲੀ ਰੋਡ ਸ਼ੋਅ ਦੀ ਅਗਵਾਈ ਕੀਤੀ, ਜਿੱਥੇ ਹਜ਼ਾਰਾਂ ਦੀ ਗਿਣਤੀ ‘ਚ ਲੋਕ ਉਨ੍ਹਾਂ ਨਾਲ ਰੋਡ ਸ਼ੋਅ ‘ਚ ਸ਼ਾਮਲ ਹੋਏ। ਉਨ੍ਹਾਂ ਆਪਣੇ ਆਪ ਵਿੱਚ ਨਹੀਂ, ਸਗੋਂ ਪਾਰਟੀ ਵਿੱਚ ਭਰੋਸਾ ਪ੍ਰਗਟਾਇਆ ਕਿ ਇਸ ਵਾਰ ਲੁਧਿਆਣਾ ਵਿੱਚ ਕਾਂਗਰਸ ਘੱਟੋ-ਘੱਟ ਦੋ ਲੱਖ ਵੋਟਾਂ ਨਾਲ ਜਿੱਤੇਗੀ। ਵੜਿੰਗ ਨੇ ਕਿਹਾ, “ਕਿਰਪਾ ਕਰਕੇ ਨੋਟ ਕਰੋ ਕਿ ਮੈਂ ਇਸ ਗੱਲ ‘ਤੇ ਜ਼ੋਰ ਦੇ ਰਿਹਾ ਹਾਂ ਕਿ ਇਹ ਜਿੱਤ ਕਾਂਗਰਸ ਪਾਰਟੀ ਦੀ ਹੋਵੇਗੀ, ਮੇਰੀ ਨਹੀਂ, ਕਿਉਂਕਿ ਵਿਅਕਤੀ ਮਾਇਨੇ ਨਹੀਂ ਰੱਖਦਾ, ਇਹ ਪਾਰਟੀ ਹੈ ਜੋ ਮਾਇਨੇ ਰੱਖਦੀ ਹੈ”। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਪਾਰਟੀ ਦੇ ਨਿਮਾਣੇ ਸਿਪਾਹੀ ਹਨ, ਇੱਥੇ ਲੜਾਈ ਲੜਨ, ਪਾਰਟੀ ਲਈ ਜਿੱਤਣ ਅਤੇ ਲੋਕਾਂ ਦੀ ਸੇਵਾ ਕਰਨ ਲਈ ਤਾਇਨਾਤ ਹਨ।

ਕਿਸਾਨਾਂ ਨੇ ਭਾਜਪਾ ਉਮੀਦਵਾਰ ਪਰਮਪਾਲ ਕੌਰ ਮਲੂਕਾ ਦੇ ਘਰ ਅੱਗੇ ਦਿੱਤਾ ਧਰਨਾ

ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ 2019 ਵਿਚ ਕਾਂਗਰਸ ਨੂੰ 3.83 ਲੱਖ ਵੋਟਾਂ ਮਿਲੀਆਂ ਸਨ, ਜਦਕਿ ਦੂਜੇ ਨੰਬਰ ‘ਤੇ ਰਹੇ ਸਿਮਰਜੀਤ ਸਿੰਘ ਬੈਂਸ ਨੂੰ 3.07 ਲੱਖ ਵੋਟਾਂ ਮਿਲੀਆਂ ਸਨ। ਉਨ੍ਹਾਂ ਕਿਹਾ, “ਬੈਂਸ ਸਾਬ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਅਤੇ ਆਪਣੀ ਲੋਕ ਇਨਸਾਫ਼ ਪਾਰਟੀ ਨੂੰ ਕਾਂਗਰਸ ਵਿੱਚ ਸ਼ਾਮਲ ਕਰਨ ਤੋਂ ਬਾਅਦ, ਕੁੱਲ 6.90 ਲੱਖ ਵੋਟਾਂ ਬਣਦੀਆਂ ਹਨ।” ਉਨ੍ਹਾਂ ਭਰੋਸਾ ਜਤਾਇਆ ਕਿ ਇਸ ਵਾਰ ਕਾਂਗਰਸ ਨੂੰ ਆਪਣੇ ਨੇੜਲੇ ਵਿਰੋਧੀ ਨਾਲੋਂ 2 ਲੱਖ ਤੋਂ ਵੱਧ ਵੋਟਾਂ ਦੀ ਲੀਡ ਮਿਲੇਗੀ। ਵੜਿੰਗ ਨੇ ਜ਼ੋਰ ਦਿੰਦਿਆਂ ਕਿਹਾ ਕਿ ਲੁਧਿਆਣਾ ਹਮੇਸ਼ਾ ਕਾਂਗਰਸ ਦਾ ਗੜ੍ਹ ਰਿਹਾ ਹੈ। ਇਸ ਚੋਣ ਵਿੱਚ ਇਸ ਨੂੰ ਹੋਰ ਵੀ ਮਜ਼ਬੂਤੀ ਮਿਲੇਗੀ ਅਤੇ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਤੇ ਨਤੀਜੇ ਐਲਾਨੇ ਜਾਣ ਤੋਂ ਇੱਕ ਹਫ਼ਤੇ ਦੇ ਅੰਦਰ ਅੰਦਰ ਕੁੱਝ ਲੋਕਾਂ ਦੇ ਮਨਾਂ ਵਿੱਚ ਜੋ ਭੁਲੇਖੇ ਹਨ, ਉਹ ਸਾਰੇ ਦੂਰ ਹੋ ਜਾਣਗੇ।

ਬਠਿੰਡਾ ਦੇ ਇੱਕ ਹੋਟਲ ਵਿੱਚ ਰੁਕੇ ਨੌਜਵਾਨ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ

ਉਨ੍ਹਾਂ ਕਿਹਾ ਕਿ ਲੁਧਿਆਣਾ ‘ਮਿੰਨੀ ਇੰਡੀਆ’ ਵਰਗਾ ਹੈ, ਜਿੱਥੇ ਵੱਖ-ਵੱਖ ਧਰਮਾਂ, ਜਾਤਾਂ ਅਤੇ ਇੱਥੋਂ ਤੱਕ ਕਿ ਭਾਸ਼ਾਵਾਂ ਨਾਲ ਸਬੰਧਤ ਹਰ ਤਰ੍ਹਾਂ ਦੇ ਲੋਕ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਇੱਥੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਲੋਕ ਰਹਿੰਦੇ ਹਨ, ਜਿਨ੍ਹਾਂ ਨੇ ਆਪਣੇ ਸੱਭਿਆਚਾਰ ਅਤੇ ਭਾਸ਼ਾ ਨੂੰ ਬਰਕਰਾਰ ਰੱਖਿਆ ਹੈ। ਉਨ੍ਹਾਂ ਕਿਹਾ, “ਕਾਂਗਰਸ ਪਾਰਟੀ ਹਮੇਸ਼ਾ ਹੀ ਲੋਕਾਂ ਨੂੰ ਉਤਸ਼ਾਹਿਤ ਕਰਨ ਅਤੇ ਸਮਰਥਨ ਦੇਣ ਵਿੱਚ ਵਿਸ਼ਵਾਸ ਰੱਖਦੀ ਹੈ ਤੇ ਆਪਣੀ ਪਛਾਣ ਕਾਇਮ ਰੱਖਦੀ ਹੈ ਅਤੇ ਸਾਰਿਆਂ ਨੂੰ ਨਾਲ ਰੱਖਦੀ ਹੈ।” ਉਨ੍ਹਾਂ ਕਿਹਾ, “ਲੁਧਿਆਣਾ ਅਨੇਕਤਾ ਵਿੱਚ ਏਕਤਾ ਦੀ ਇੱਕ ਉੱਤਮ ਮਿਸਾਲ ਹੈ, ਜਿਸ ਲਈ ਕਾਂਗਰਸ ਪਾਰਟੀ ਲੜ ਰਹੀ ਹੈ।”

ਕਿਸਾਨਾਂ ਨੇ ਭਾਜਪਾ ਉਮੀਦਵਾਰ ਪਰਮਪਾਲ ਕੌਰ ਮਲੂਕਾ ਦੇ ਘਰ ਅੱਗੇ ਦਿੱਤਾ ਧਰਨਾ

ਬਠਿੰਡਾ, 28 ਮਈ: ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਦਿੱਤੇ ਗਏ ਪ੍ਰੋਗਰਾਮ ਅਨੁਸਾਰ ਅੱਜ ਬੀਕੇਯੂ ਸਿੱਧੂਪੁਰ ਭਾਰਤੀ, ਬੀਕੇਯੂ ਖੋਸਾ ਅਤੇ ਬੀਕੇਯੂ ਕ੍ਰਾਂਤੀਕਾਰੀ ਦੇ ਕਾਰਕੁਨ੍ਹਾਂ ਵੱਲੋਂ ਮੰਗਲਵਾਰ ਨੂੰ ਬਠਿੰਡਾ ਤੋਂ ਭਾਜਪਾ ਉਮੀਦਵਾਰ ਪਰਮਪਾਲ ਕੌਰ ਸਿੱਧੂ ਦੀ ਸਥਾਨਕ ਮਾਡਲ ਟਾਊਨ ਸਥਿਤ ਕੋਠੀ ਦਾ ਘਿਰਾਓ ਕੀਤਾ ਗਿਆ। ਹਾਲਾਂਕਿ ਪੁਲਿਸ ਵੱਲੋਂ ਇਸ ਧਰਨੇ ਨੂੰ ਰੋਕਣ ਦੀ ਕੋਸਿਸ ਵੀ ਕੀਤੀ ਗਈ ਤੇ ਕੁੱਝ ਸਥਾਨਕ ਵਾਸੀਆਂ ਵੱਲੋਂ ਕਿਸਾਨਾਂ ਨੂੰ ਮਨਾਉਣ ਲਈ ਜਦੋਜਹਿਦ ਕੀਤੀ ਪ੍ਰੰਤੂ ਕਿਸਾਨਾਂ ਵੱਲੋਂ ਘਰ ਅੱਗੇ ਧਰਨਾ ਨਾ ਲਗਾਉਣ ਦੇਣ ’ਤੇ ਮੁੱਖ ਮਾਰਗ ਘੇਰਣ ਦੀ ਦਿੱਤੀ ਚੇਤਾਵਨੀ ਤੋਂ ਬਾਅਦ ਪੁਲਿਸ ਪ੍ਰਸ਼ਾਸਨਵੱਲੋਂ ਭਾਜਪਾ ਉਮੀਦਵਾਰ ਦੇ ਘਰ ਨਜਦੀਕ ਬੈਰੀਗੇਡਿੰਗ ਕਰਕੇ ਕਿਸਾਨਾਂ ਨੂੰ ਜਗ੍ਹਾਂ ਮੁਹੱਈਆਂ ਕਰਵਾਈ ਗਈ।

 

 

ਮਾਨਸਾ ’ਚ ਬਿਨ੍ਹਾਂ ਪ੍ਰਚਾਰ ਕੀਤੇ ਵਾਪਸ ਹੋਈ ਕੇਂਦਰੀ ਮੰਤਰੀ

ਧਰਨੇ ਮੌਕੇ ਬੀਕੇਯੂ ਸਿੱਧੂਪੁਰ ਦੇ ਸੂਬਾ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ, ਰੇਸ਼ਮ ਸਿੰਘ ਯਾਤਰੀ,ਕੁਲਵੰਤ ਸਿੰਘ, ਮੁਖਤਿਆਰ ਸਿੰਘ, ਜਗਦੇਵ ਸਿੰਘ ਮਾਨਸਾ, ਦਰਸਨ ਸਿੰਘ ਕਰਾਤੀਕਾਰੀ, ਘੁੱਦਰ ਸਿੰਘ, ਅਮਰਜੀਤ ਕੋਰ ਬਠਿੰਡਾ, ਅਮਰਜੀਤ ਕੋਰ ਮੰਡੀ ਕਲਾਂ ਆਦਿ ਨੇ ਸੰਬੋਧਨ ਕਰਦਿਆਂ ਬੀਜੇਪੀ ਵੱਲੋਂ ਸਮਾਜ ਵਿੱਚ ਪਾੜਾ ਪਾਉਣ ਅਤੇ ਭਾਈਚਾਰਕ ਸਾਂਝ ਨੂੰ ਤੋੜਨ ਵਾਲੀ ਭੜਕਾਊ ਬਿਆਨਬਾਜੀ ਦੀ ਨਿਖੇਧੀ ਕਰਦਿਆਂ ਕਿਹਾ ਕਿ ‘‘ਇੰਨ੍ਹਾਂ ਦੇ ਉਮੀਦਵਾਰਾਂ ਵੱਲੋਂ ਕਿਸਾਨਾਂ ਨੂੂੰ ਧਮਕਾਇਆ ਜਾ ਰਿਹਾ। ’’ ਬੁਲਾਰਿਆਂ ਨੇ ਕਿਸਾਨੀ ਘੋਲ ਨੂੰ ਯਾਦ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਗਿਆ, ਉਸੇ ਤਰ੍ਹਾਂ ਹੁਣ ਭਾਜਪਾ ਨੂੰ ਪਿੰਡਾਂ ਵਿਚ ਨਹੀਂ ਵੜਣ ਦਿੱਤਾ ਜਾਵੇਗਾ।

ਭਾਜਪਾ ਤੇ ਆਪ ਵਰਕਰਾਂ ਵਿਚਾਲੇ ਹੋਈ ਜ਼ਬਰਦਸਤ ਝੜਪ

ਉਧਰ ਭਾਜਪਾ ਉਮੀਦਵਾਰ ਪਰਪਾਮਲ ਕੌਰ ਮਲੂਕਾ ਨੇ ਅੱਜ ਕਿਸਾਨਾਂ ਵੱਲੋਂ ਅਪਣੇ ਘਰ ਅੱਗੇ ਦਿੱਤੇ ਧਰਨੇ ਨੂੰ ਸਰਕਾਰ ਦੀ ਬੁਖ਼ਾਲਾਹਟ ਦਾ ਨਤੀਜਾ ਕਰਾਰ ਦਿੰਦਿਆਂ ਦਾਅਵਾ ਕੀਤਾ ਕਿ ਕਿਸਾਨ ਉਸਦੀ ਸੰਸਦ ਚ ਮੇਰੀ ਕਾਰਗੁਜਾਰੀ ਵੇਖਣ ਤੋਂ ਬਾਦ ਕਿਸਾਨ ਸਵਾਲ ਚੁੱਕ ਸਕਦੇ ਨੇ। ਉਨ੍ਹਾਂ ਕਿਹਾ ਕਿ ਹਰ ਵਰਗ ਤੋਂ ਮਿਲ ਰਹੇ ਸਮਰਥਨ ਨਾਲ ਮੇਰੀ ਯਕੀਨੀ ਜਿੱਤ ਨੂੰ ਵੇਖਦਿਆਂ ਸਰਕਾਰ ਅਤੇ ਸਰਕਾਰ ਦੀ ਸ਼ਹਿ ’ਤੇ ਪੁਲਿਸ ਤੇ ਹੋਰ ਵਿਰੋਧੀਆਂ ਦੀ ਮਿਲੀ ਭੁਗਤ ਦਾ ਨਤੀਜਾ ਹਨ ਇਹ ਧਰਨੇ। ਉਨ੍ਹਾਂ ਇਹ ਦਾਅਵਾ ਕੀਤਾ ਕਿ ਜਿੱਤਣ ਤੋਂ ਬਾਅਦ ਇਸ ਖਿੱਤੇ ਦੇ ਹਰ ਵਰਗ ਦੀ ਅਵਾਜ ਬੁਲੰਦ ਕਰਨ ਰਾਜਨੀਤੀ ਚ ਆਈ ਹਾਂ ਅਤੇ ਹੋਰ ਵਰਗਾ ਦੇ ਨਾਲ ਨਾਲ ਕਿਸਾਨੀ ਮੰਗਾ ਦੀ ਵੀ ਪੈਰਵਾਈ ਕਰਾਂਗੀ ।