Home Blog Page 1652

ਸਿਕੰਦਰ ਮਲੂਕਾ ਨੇ ਕੀਤੀ ਮੋਦੀ ਦੀ ਤਾਰੀਫ਼, ਕਿਹਾ ਸਿੱਖਾਂ ਦੇ ਸਭ ਤੋਂ ਵੱਧ ਕੰਮ ਪ੍ਰਧਾਨ ਮੰਤਰੀ ਨੇ ਕੀਤੇ

0

ਬਠਿੰਡਾ, 25 ਮਈ: ਅਪਣੀ ਨੁੂੰਹ ਪਰਮਪਾਲ ਕੌਰ ਮਲੂਕਾ ਦੇ ਭਾਜਪਾ ਵੱਲੋਂ ਚੋਣ ਲੜਣ ਤੋਂ ਬਾਅਦ ਸਿਆਸੀ ਗਤੀਵਿਧੀਆਂ ਬੰਦ ਕਰਕੇ ਘਰੇ ਬੈਠੇ ਹੋਏ ਸਿਕੰਦਰ ਸਿੰਘ ਮਲੂਕਾ ਨੇ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਰੀਫ਼ ਕਰਕੇ ਸਿਆਸੀ ਹਲਕਿਆਂ ਵਿਚ ਹਲਚਲ ਪੈਦਾ ਕਰ ਦਿੱਤੀ ਹੈ। ਜਿਕਰਯੋਗ ਹੈ ਕਿ ਹਾਲੇ ਤੱਕ ਸ: ਮਲੂਕਾ ਜਿਸ, ਸ਼੍ਰੋਮਣੀ ਅਕਾਲੀ ਦਲ ਵਿਚ ਬੈਠੇ ਹੋਏ ਹਨ, ਉਸਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪ੍ਰਵਾਰ ਵੱਲੋਂ ਲਗਾਤਾਰ ਭਾਜਪਾ ਤੇ ਮੋਦੀ ਉਪਰ ਸਿਆਸੀ ਹਮਲੇ ਕੀਤੇ ਜਾ ਰਹੇ ਹਨ ਅਤੇ ਉਸਨੂੰ ਦਿੱਲੀ ਦੀ ਪਾਰਟੀ ਕਰਾਰ ਦਿੱਤਾ ਜਾ ਰਿਹਾ।

ਟਰੈਫਿਕ ਮੁਲਾਜਮ ਨੂੰ ਗੱਡੀ ਰੋਕਣੀ ਮਹਿੰਗੀ ਪਈ, ਗੱਡੀ ਚਾਲਕ ਪੁਲਿਸ ਵਾਲੇ ਨੂੰ ਬੋਨਟ ’ਤੇ ਬਿਠਾ ਕੇ ਲੈ ਭੱਜਿਆ

ਅੱਜ ਸੋਸਲ ਮੀਡੀਆ ’ਤੇ ਇੱਕ ਪਾਈ ਲੰਮੀ ਵੀਡੀਓ ਦੇ ਵਿਚ ਗੁਰੂਆਂ ਦੇ ਇਤਿਹਾਸ ਤੋਂ ਲੈ ਕੇ ਮੌਜੂਦਾ ਸਮੇਂ ਤੱਕ ਸਿੱਖਾਂ ਦੀਆਂ ਕੁਰਬਾਨੀਆਂ ਦਾ ਜਿਕਰ ਕਰਦਿਆਂ ਦਾਅਵਾ ਕੀਤਾ ਹੈ ਕਿ ‘‘ ਸਿੱਖਾਂ ਦੀਆਂ ਇੰਨੀਆਂ ਕੁਰਬਾਨੀਆਂ ਦੇ ਬਾਵਜੂਦ ਹਾਲੇ ਤੱਕ ਉਸਨੂੰ ਕੁੱਝ ਵੀ ਨਹੀਂ ਮਿਲਿਆ ਹੈ। ’’ ਉਨ੍ਹਾਂ ਅਸਿੱਧੇ ਢੰਗ ਨਾਲ ਪਿਛਲੇ ਸਮੇਂ ਦੌਰਾਨ ਕੇਂਦਰ ਨਾਲ ਅਪਣਾਏ ਜਾ ਰਹੇ ਟਕਰਾਅ ਵਾਲੀ ਨੀਤੀ ਨਾਲ ਸਹਿਮਤ ਨਾ ਹੁੰਦਿਆਂ ਇਹ ਵੀ ਦਾਅਵਾ ਕੀਤਾ ਹੈ ਕਿ ‘‘ ਉਸਦਾ ਮੰਨਣਾ ਹੈ ਕਿ ਜੇਕਰ ਮੋਦੀ ਸਾਹਿਬ ਕੋਲ ਸਿੱਖਾਂ ਦੇ ਨੁਮਾਇੰਦੇ ਮੰਗਾਂ ਲੈ ਕੇ ਜਾਣ ਤਾਂ ਉਨ੍ਹਾਂ ਦਾ ਹੱਲ ਹੋ ਸਕਦਾ ਹੈ। ’’

ਟਰੈਫਿਕ ਮੁਲਾਜਮ ਨੂੰ ਗੱਡੀ ਰੋਕਣੀ ਮਹਿੰਗੀ ਪਈ, ਗੱਡੀ ਚਾਲਕ ਪੁਲਿਸ ਵਾਲੇ ਨੂੰ ਬੋਨਟ ’ਤੇ ਬਿਠਾ ਕੇ ਲੈ ਭੱਜਿਆ

ਨਵੀਂ ਦਿੱਲੀ, 25 ਮਈ: ਦਿੱਲੀ ਵਿਚ ਇਕ ਅਜੀਬ ਘਟਨਾ ਵਾਪਰੀ ਹੈ। ਇੱਥੇ ਇੱਕ ਟਰੈਫਿਕ ਪੁਲਿਸ ਮੁਲਾਜਮ ਨੂੰ ਇੱਕ ਗੱਡੀ ਨੂੰ ਹੱਥ ਦੇ ਕੇ ਰੋਕਣਾ ਮਹਿੰਗਾ ਪੈ ਗਿਆ। ਅੱਗੇ ਆਏ ਟਰੈਫ਼ਿਕ ਮੁਲਾਜਮ ਨੂੰ ਗੱਡੀ ਦਾ ਚਾਲਕ ਬੋਨਟ ’ਤੇ ਬਿਠਾ ਕੇ ਗੱਡੀ ਨੂੰ ਭਜਾ ਕੇ ਲੈ ਗਿਆ। ਦਰਅਸਲ ਸ਼ੋਸ਼ਲ ਮੀਡੀਆ ’ਤੇ ਇਕ ਵੀਡੀੳ ਵਾਇਰਲ ਹੋ ਰਹੀ ਹੈ, ਜਿਸ ਵਿਚ ਟਰੈਫਿਕ ਪੁਲਿਸ ਦਾ ਸਿਪਾਹੀ ਗੱਡੀ ਦੇ ਬੋਨਟ ’ਤੇ ਬੈਠਾ ਦਿਖਾਈ ਦਿੰਦਾ ਹੈ। ਮਿਲੀ ਸੂੁਚਨਾ ਮੁਤਾਬਕ ਦਿੱਲੀ ਦੇ ਪੰਜਾਬੀ ਬਾਗ ਇਲਾਕੇ ਵਿਚ ਟਰੈਫਿਕ ਪੁਲਿਸ ਵੱਲੋਂ ਕਾਗਜ਼ਾਤ ਚੈਕਿੰਗ ਲਈ ਇਕ ਗੱਡੀ ਨੂੰ ਰਕਿਆ ਜਾਂਦਾਂ ਹੈ। ਪਰ ਕਾਰ ਚਾਲਕ ਟਰੈਫਿਕ ਮੁਲਾਜਮ ਦੇ ਕਹਿਣ’ ਤੇ ਰੁਕਣ ਦੀ ਬਜਾਏ ਗੱਡੀ ਨੂੰ ਭਜਾਉਣ ਦੀ ਕੋਸ਼ਿਸ਼ ਕਰਦਾ ਹੈ।

ਵੜਿੰਗ ਦਾ ਦਾਅਵਾ: ਲੁਧਿਆਣਾ ਤੋਂ ਰਵਨੀਤ ਬਿੱਟੂ ਨੂੰ ਹੁਣ ਭਾਜਪਾ ਵਾਲਿਆਂ ਨੇ ਤਿਆਗਿਆਂ!

ਟਰੈਫਿਕ ਪੁਲਿਸ ਮੁਲਾਜਮ ਕਾਰ ਨੂੰ ਰੋਕਣ ਲਈ ਉਸਦੇ ਅੱਗੇ ਆ ਜਾਂਦਾਂ ਹੈ ਪਰ ਡਰਾਇਵਰ ਵੱਲੋਂ ਗੱਡੀ ਨੂੰ ਰੋਕਿਆ ਨਹੀਂ ਜਾਂਦਾਂ ਤੇ ਟਰੈਫਿਕ ਪੁਲਿਸ ਸਿਪਾਹੀ ਆਪਣੀ ਜਾਣ ਬਚਾਉਣ ਲਈ ਗੱਡੀ ਉਪਰ ਛਾਲ ਮਾਰ ਦਿੰਦਾ ਹੈ। ਹੈਰਾਨੀ ਵਾਲੀ ਗੱਲ ਇਹ ਰਹਿੰਦੀ ਹੈ ਕਿ ਕਾਰ ਚਾਲਕ ਟਰੈਫਿਕ ਪੁਲਿਸ ਸਿਪਾਹੀ ਨੂੰ ਬੋਨਟ ’ਤੇ ਬੈਠਾ ਕੇ ਕਾਫੀ ਦੂਰ ਤੱਕ ਲੈ ਜਾਂਦਾਂ ਹੈ। ਉਥੇ ਹੀ ਨਜ਼ਦੀਕ ਖੜ੍ਹੇ ਦੂਜੇ ਟਰੈਫਿਕ ਪੁਲਿਸ ਸਿਪਾਹੀ ਵੱਲੋਂ ਕਾਰ ਦਾ ਪਿੱਛਾ ਕੀਤਾ ਜਾਂਦਾਂ ਹੈ ਤੇ ਕੁਝ ਦੁਰੀ ’ਤੇ ਹੀ ਉਸ ਕਾਰ ਚਾਲਕ ਨੂੰ ਫੜ੍ਹ ਲਿਆ ਜਾਂਦਾਂ ਹੈ। ਪੁਲਿਸ ਸੂਤਰਾਂ ਨੇ ਦੱਸਿਆ ਕਿ ਕੋਈ ਵੀ ਪੁਲਿਸ ਕਰਮਚਾਰੀ ਜ਼ਖਮੀ ਨਹੀਂ ਹੋਇਆ ਅਤੇ ਕਾਰ ਚਾਲਕ ਨੂੰ ਚਲਾਨ ਕੱਟਣ ਤੋਂ ਬਾਅਦ ਛੱਡ ਦਿੱਤਾ ਗਿਆ।

ਵੜਿੰਗ ਦਾ ਦਾਅਵਾ: ਲੁਧਿਆਣਾ ਤੋਂ ਰਵਨੀਤ ਬਿੱਟੂ ਨੂੰ ਹੁਣ ਭਾਜਪਾ ਵਾਲਿਆਂ ਨੇ ਤਿਆਗਿਆਂ!

0

ਮੋਦੀ, ਯੋਗੀ ਲੁਧਿਆਣੇ ਨਹੀਂ ਆਏ, ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਬਿੱਟੂ ਕਿਤੇ ਵੀ ਦੌੜ ਵਿੱਚ ਨਹੀਂ ਹਨ
ਲੁਧਿਆਣਾ, 25 ਮਈ: ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਲੋਕ ਸਭਾ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਉਹ ਆਪਣੇ ’ਦੋਸਤ’ ਰਵਨੀਤ ਸਿੰਘ ਬਿੱਟੂ ਲਈ ਬਹੁਤ ਬੁਰਾ ਮਹਿਸੂਸ ਕਰ ਰਹੇ ਹਨ, ਕਿਉਂਕਿ ਉਨ੍ਹਾਂ ਦੀ ਨਵੀਂ ਪਾਰਟੀ ਭਾਰਤੀ ਜਨਤਾ ਪਾਰਟੀ ਆਮ ਚੋਣਾਂ ਦੇ ਵਿਚਕਾਰ ਉਨ੍ਹਾਂ ਨੂੰ ਪੂਰੀ ਤਰ੍ਹਾਂ ਤਿਆਗ ਦਿੱਤਾ ਹੈ ਅਤੇ ਉਨ੍ਹਾਂ ਤੋਂ ਦੂਰੀ ਬਣਾ ਲਈ ਹੈ।ਲੁਧਿਆਣਾ ਸੰਸਦੀ ਹਲਕੇ ਦੇ ਵੱਖ-ਵੱਖ ਹਿੱਸਿਆਂ ਵਿੱਚ ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ, ਵੜਿੰਗ ਨੇ ਖੁਲਾਸਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਇਹ ਖੁਫੀਆ ਸੂਚਨਾ ਮਿਲਣ ਕਿ ਬਿੱਟੂ ਬੁਰੀ ਤਰ੍ਹਾਂ ਹਾਰ ਰਹੇ ਹਨ, ਲੁਧਿਆਣਾ ਵਿੱਚ ਆਪਣੇ ਪ੍ਰੋਗਰਾਮ ਰੱਦ ਕਰ ਦਿੱਤੇ ਸਨ।ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਲੰਮੇ ਸਮੇਂ ਤੋਂ ਪਾਰਟੀ ਦਾ ਗੜ੍ਹ ਰਹੇ ਲੁਧਿਆਣਾ ਸਮੇਤ ਪੰਜਾਬ ਵਿੱਚ ਕਾਂਗਰਸ ਬਾਕੀ ਸਾਰੀਆਂ ਪਾਰਟੀਆਂ ਨਾਲੋਂ ਬਹੁਤ ਅੱਗੇ ਹੈ।ਉਨ੍ਹਾਂ ਆਪਣੇ ਦਾਅਵਿਆਂ ਨੂੰ ਦੁਹਰਾਇਆ ਕਿ ਭਾਜਪਾ ਆਪਣੇ ਉਮੀਦਵਾਰ ਬਿੱਟੂ ਤੋਂ ਪੂਰੀ ਤਰ੍ਹਾਂ ਨਿਰਾਸ਼ ਹੈ, ਕਿਉਂਕਿ ਉਹ ਦੌੜ ਵਿੱਚ ਮਾੜਾ ਪ੍ਰਦਰਸ਼ਨ ਕਰ ਰਹੇ ਹਨ।

ਆਪ ਦੇ ਲੋਕ ਸਭਾ ਲਈ ਉਮੀਦਵਾਰ ਬਣਾਏ ਪੰਜਾਬ ਦੇ ਮੌਜੂਦਾ ਮੰਤਰੀ ਨਹੀਂ ਬਣਨਾ ਚਾਹੁੰਦੇ ਸਾਂਸਦ: ਡਾ ਸੁਭਾਸ਼ ਸ਼ਰਮਾ

ਉਨ੍ਹਾਂ ਦਾਅਵਾ ਕੀਤਾ ਕਿ ਇਹੀ ਕਾਰਨ ਸੀ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਨੇ ਲੁਧਿਆਣਾ ਵਿੱਚ ਆਪਣੇ ਪ੍ਰੋਗਰਾਮ ਰੱਦ ਕਰ ਦਿੱਤੇ ਹਨ। ਉਨ੍ਹਾਂ ਕਿਹਾ, ‘‘ਸੁਭਾਵਿਕ ਤੌਰ ’ਤੇ ਕੋਈ ਵੀ ਪ੍ਰਧਾਨ ਮੰਤਰੀ ਕਿਸੇ ਅਜਿਹੇ ਉਮੀਦਵਾਰ ਦੇ ਸਮਰਥਨ ਵਿੱਚ ਰੈਲੀ ਨੂੰ ਸੰਬੋਧਿਤ ਨਹੀਂ ਕਰਨਾ ਚਾਹੇਗਾ, ਜਿਸ ਬਾਰੇ ਉਹ ਜਾਣਦਾ ਹੈ ਕਿ ਉਸਦੀ ਜਮਾਨਤ ਵੀ ਜਬਤ ਹੋ ਜਾਵੇਗੀ’’।ਸੂਬਾ ਕਾਂਗਰਸ ਪ੍ਰਧਾਨ ਨੇ ਲੁਧਿਆਣਾ ਦੀ ਤਰੱਕੀ ਅਤੇ ਵਿਕਾਸ ਲਈ ਆਪਣੀ ਵਚਨਬੱਧਤਾ ਤੋਂ ਇਲਾਵਾ ਰਾਸ਼ਟਰੀ ਪੱਧਰ ’ਤੇ ਪਾਰਟੀ ਦੀਆਂ ਗਾਰੰਟੀਆਂ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਗਰੀਬਾਂ ਨੂੰ ਦਿੱਤੇ ਜਾਣ ਵਾਲੇ ਮੁਫਤ ਰਾਸ਼ਨ ਨੂੰ ਦੁੱਗਣਾ ਕਰ ਦਿੱਤਾ ਜਾਵੇਗਾ ਅਤੇ ਉਨ੍ਹਾਂ ਨੂੰ ਹਰ ਮਹੀਨੇ 8500 ਰੁਪਏ ਦਿੱਤੇ ਜਾਣਗੇ।

ਵੜਿੰਗ ਨੇ ਜੰਮੂ-ਕਟੜਾ ਨੈਸ਼ਨਲ ਹਾਈਵੇਅ ਲਈ ਐਕੁਆਇਰ ਕੀਤੀ ਜ਼ਮੀਨ ਦਾ ਨਾਕਾਫ਼ੀ ਮੁਆਵਜ਼ਾ ਦੇਣ ਲਈ ਮੋਦੀ ਪ੍ਰਸ਼ਾਸਨ ਦੀ ਨਿੰਦਾ ਕੀਤੀ

ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਕਰਜ਼ੇ ਮੁਆਫ਼ ਕੀਤੇ ਜਾਣਗੇ ਅਤੇ ਉਨ੍ਹਾਂ ਦੀਆਂ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਦੇ ਆਧਾਰ ’ਤੇ ਤੈਅ ਕੀਤੀ ਜਾਵੇਗੀ। ਲੁਧਿਆਣਾ ਬਾਰੇ ਉਨ੍ਹਾਂ ਦੁਹਰਾਇਆ ਕਿ ਇਸ ਸ਼ਹਿਰ ਦਾ ਮੁੜ ਨਿਰਮਾਣ ਅਤੇ ਵਿਕਾਸ ਕੀਤਾ ਜਾਵੇਗਾ, ਤਾਂ ਜੋ ਇਹ ਸੱਚਮੁੱਚ ਬਰਤਾਨੀਆ ਦੇ ਮਾਨਚੈਸਟਰ ਸ਼ਹਿਰ ਵਰਗਾ ਹੋਵੇ, ਕਿਉਂਕਿ ਇਸ ਸ਼ਹਿਰ ਨੂੰ ਹੌਜ਼ਰੀ ਉਦਯੋਗ ਲਈ ਭਾਰਤ ਦਾ ਮਾਨਚੈਸਟਰ ਕਿਹਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਸੂਬੇ ਅਤੇ ਕੇਂਦਰ ਨੂੰ ਸਭ ਤੋਂ ਵੱਧ ਟੈਕਸ ਮਾਲੀਆ ਪ੍ਰਦਾਨ ਕਰਦਾ ਹੈ ਤੇ ਅਜਿਹਾ ਕੋਈ ਕਾਰਨ ਨਹੀਂ ਹੈ ਕਿ ਸ਼ਹਿਰ ਦੀ ਤਰੱਕੀ ਅਤੇ ਵਿਕਾਸ ਪੱਖੋਂ ਵਿਸ਼ੇਸ਼ ਧਿਆਨ ਨਾ ਦਿੱਤਾ ਜਾਵੇ।

ਆਪ ਦੇ ਲੋਕ ਸਭਾ ਲਈ ਉਮੀਦਵਾਰ ਬਣਾਏ ਪੰਜਾਬ ਦੇ ਮੌਜੂਦਾ ਮੰਤਰੀ ਨਹੀਂ ਬਣਨਾ ਚਾਹੁੰਦੇ ਸਾਂਸਦ: ਡਾ ਸੁਭਾਸ਼ ਸ਼ਰਮਾ

0

ਚੰਡੀਗੜ੍ਹ, 25 ਮਈ: ਲੋਕ ਸਭਾ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਭਾਜਪਾ ਦੇ ਸੀਨੀਅਰ ਆਗੂ ਡਾ ਸੁਭਾਸ਼ ਸ਼ਰਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਚੋਣਾਂ ਲਈ ਉਮੀਦਵਾਰ ਬਣਾਏ ਗਏ ਮੌਜੂਦਾ ਮੰਤਰੀ ਖੁਦ ਹੀ ਚੋਣ ਜਿੱਤਣੀ ਨਹੀਂ ਚਾਹੁੰਦੇ। ਅੱਜ ਇੱਥੇ ਜਾਰੀ ਇੱਕ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਇਹ ਮੰਤਰੀ ਜਾਣਦੇ ਹਨ ਕਿ ਕੇਂਦਰ ਵਿੱਚ ਭਾਜਪਾ ਦੀ ਹੀ ਸਰਕਾਰ ਬਣੇਗੀ ਤਾਂ ਉਸ ਸਥਿਤੀ ਵਿੱਚ ਜੇਕਰ ਇਹ ਜਿੱਤ ਵੀ ਗਏ ਤਾਂ ਸਿਰਫ਼ ਐਮ ਪੀ ਹੀ ਰਹਿ ਜਾਣਗੇ। ਉਨ੍ਹਾਂ ਕਿਹਾ ਕਿ ਇਹ ਮੰਤਰੀ ਆਪਣੀ ਮੰਤਰੀ ਵਾਲੀ ਟੌਹਰ ਹੀ ਕਾਇਮ ਰੱਖਣੀ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਮੁਕੰਮਲ ਹੋਏ 5 ਰਾਉਂਡ ਦੌਰਾਨ ਸਪੱਸ਼ਟ ਹੋ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਬਹੁਮਤ ਨਾਲ ਭਾਜਪਾ ਦੀ ਸਰਕਾਰ ਬਣਨ ਜਾ ਰਹੀ ਹੈ।

ਵੜਿੰਗ ਨੇ ਜੰਮੂ-ਕਟੜਾ ਨੈਸ਼ਨਲ ਹਾਈਵੇਅ ਲਈ ਐਕੁਆਇਰ ਕੀਤੀ ਜ਼ਮੀਨ ਦਾ ਨਾਕਾਫ਼ੀ ਮੁਆਵਜ਼ਾ ਦੇਣ ਲਈ ਮੋਦੀ ਪ੍ਰਸ਼ਾਸਨ ਦੀ ਨਿੰਦਾ ਕੀਤੀ

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਦਾ ਬਹੁ ਪੱਖੀ ਵਿਕਾਸ ਤਾਂ ਹੋਇਆ ਹੀ ਹੈ ਨਾਲ ਹੀ ਭਾਰਤ ਦੀ ਵਿਸ਼ਵ ਭਰ ਵਿੱਚ ਵੱਖਰੀ ਪਹਿਚਾਣ ਬਣੀ ਹੈ। ਡਾ ਸੁਭਾਸ਼ ਸ਼ਰਮਾ ਨੇ ਕਿਹਾ ਪੰਜਾਬ ਵਿੱਚ ਇਸ ਸਮੇਂ ਭਾਰਤੀ ਜਨਤਾ ਪਾਰਟੀ ਦੇ ਹੱਕ ਵਿੱਚ ਹਨੇਰੀ ਚੱਲ ਰਹੀ ਹੈ। ਜਿਸ ਤੋਂ ਪ੍ਰੇਸ਼ਾਨ ਹੋਈਆਂ ਵਿਰੋਧੀ ਪਾਰਟੀਆਂ ਤਰ੍ਹਾਂ ਤਰ੍ਹਾਂ ਦੇ ਹੱਥਕੰਡੇ ਅਪਣਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਪ੍ਰਧਾਨ ਮੰਤਰੀ ਦੀ ਹਿੰਮਤ ਦਾ ਨਤੀਜਾ ਹੈ ਕਿ ਅੱਜ ਚੀਨ ਵਰਗੇ ਦੇਸ਼ ਨੂੰ ਭਾਰਤ ਅੱਗੇ ਝੁਕਣਾ ਪਿਆ ਹੈ ਅਤੇ ਪਾਕਿਸਤਾਨ ਦੀਆਂ ਕਰਤੂਤਾਂ ਨੂੰ ਠੱਲ੍ਹ ਪਈ ਹੈ।ਉਹਨਾਂ ਕਿਹਾ ਪੰਜਾਬ ਦੇ ਲੋਕ ਇਸ ਵਾਰ ਭਾਜਪਾ ਦੇ ਹੱਕ ਵਿੱਚ ਫ਼ਤਵਾ ਦੇਣਗੇ ਤੇ ਨਰਿੰਦਰ ਮੋਦੀ ਜੀ ਨੂੰ ਲਗਾਤਾਰ ਤੀਸਰੀ ਵਾਰ ਪ੍ਰਧਾਨ ਮੰਤਰੀ ਬਣਾਉਣ ਵਿੱਚ ਆਪਣਾ ਅਹਿਮ ਯੋਗਦਾਨ ਪਾਉਣਗੇ ।

ਵੜਿੰਗ ਨੇ ਜੰਮੂ-ਕਟੜਾ ਨੈਸ਼ਨਲ ਹਾਈਵੇਅ ਲਈ ਐਕੁਆਇਰ ਕੀਤੀ ਜ਼ਮੀਨ ਦਾ ਨਾਕਾਫ਼ੀ ਮੁਆਵਜ਼ਾ ਦੇਣ ਲਈ ਮੋਦੀ ਪ੍ਰਸ਼ਾਸਨ ਦੀ ਨਿੰਦਾ ਕੀਤੀ

0

ਲੁਧਿਆਣਾ, 25 ਮਈ, 2024: ਲੁਧਿਆਣਾ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਦੇ ਉਨ੍ਹਾਂ ਕਿਸਾਨਾਂ ਨਾਲ ਸੰਪਰਕ ਕੀਤਾ ਹੈ, ਜੋ ਜੰਮੂ-ਕਟੜਾ ਨੈਸ਼ਨਲ ਹਾਈਵੇਅ ਦੇ ਨਿਰਮਾਣ ਦੀ ਪ੍ਰਕਿਰਿਆ ਅਧੀਨ ਜਾਂ ਐਕਵਾਇਰ ਕੀਤੀਆਂ ਜ਼ਮੀਨਾਂ ਦੇ ਅਨੁਚਿਤ ਮੁਆਵਜ਼ੇ ਦਾ ਸਾਹਮਣਾ ਕਰ ਰਹੇ ਹਨ। ਜਿਸ ‘ਤੇ ਵੜਿੰਗ ਨੇ ਭੂਮੀ ਐਕਵਾਇਰ ਲਈ ਲਾਜ਼ਮੀ ਮੁਆਵਜ਼ਾ ਦੇਣ ‘ਚ ਨਾਕਾਮ ਰਹਿਣ ਲਈ ਮੋਦੀ ਪ੍ਰਸ਼ਾਸਨ ਦੀ ਆਲੋਚਨਾ ਕੀਤੀ ਹੈ। ਇਸ ਮੌਕੇ ‘ਤੇ ਬੋਲਦਿਆਂ, ਵੜਿੰਗ ਨੇ ਸਤੰਬਰ 2013 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਅਗਵਾਈ ਵਿੱਚ ਹੋਈ ਮਹੱਤਵਪੂਰਨ ਪ੍ਰਗਤੀ ਨੂੰ ਯਾਦ ਕੀਤਾ, ਜਦੋਂ 1894 ਦੇ ਭੂਮੀ ਗ੍ਰਹਿਣ ਕਾਨੂੰਨ ਵਿੱਚ ਸੁਧਾਰ ਕਰਨ ਲਈ ਇੱਕ ਇਤਿਹਾਸਕ ਬਿੱਲ ਪੇਸ਼ ਕੀਤਾ ਗਿਆ ਸੀ। ਇਹ ਕਾਨੂੰਨ ਕਿਸਾਨਾਂ ਨੂੰ ਉਚਿਤ ਮੁਆਵਜ਼ਾ ਮਿਲਣ ਨੂੰ ਯਕੀਨੀ ਬਣਾਉਣ ਲਈ ਬਣਾਇਆ ਗਿਆ ਸੀ ਅਤੇ ਇਸ ਤਹਿਤ ਪੇਂਡੂ ਖੇਤਰਾਂ ਵਿੱਚ ਐਕੁਆਇਰ ਕੀਤੀ ਜ਼ਮੀਨ ਦੀ ਰਕਮ ਚਾਰ ਗੁਣਾ ਵਧਾ ਦਿੱਤੀ ਗਈ ਸੀ।

ਸ਼ਰਾਬ ਘੁਟਾਲੇ ਦਾ ਜਾਲ ਵੱਡਾ ਹੈ: ਜਾਖੜ ਨੇ ਕਿਹਾ, ਪੰਜਾਬ ਕਾਂਗਰਸ ਅਤੇ ‘ਆਪ’ ਆਗੂਆਂ ਦੀ ਜਾਂਚ ਹੋਵੇ

ਉਨ੍ਹਾਂ ਨੇ 2013 ਦੇ ਕਾਨੂੰਨ ਦੇ ਮੁੱਖ ਉਪਬੰਧਾਂ ‘ਤੇ ਜ਼ੋਰ ਦਿੱਤਾ, ਜਿਸ ਵਿੱਚ ਕਿਸੇ ਵੀ ਭੂਮੀ ਗ੍ਰਹਿਣ ਤੋਂ ਪਹਿਲਾਂ ਕਿਸਾਨਾਂ ਦੀ ਲਾਜ਼ਮੀ ਸਹਿਮਤੀ, ਪਿਛਲਾ ਪ੍ਰਭਾਵ ਲਈ ਇੱਕ ਧਾਰਾ, ਪੰਜ ਸਾਲਾਂ ਦੇ ਅੰਦਰ ਕਿਸਾਨਾਂ ਨੂੰ ਖਾਲੀ ਜ਼ਮੀਨ ਵਾਪਸ ਕਰਨ ਦੀ ਸ਼ਰਤ ਅਤੇ ਦੇਸ਼ ਦੀ ਖੁਰਾਕ ਸੁਰੱਖਿਆ ਲਈ ਇਸ ਦੀ ਮਹੱਤਤਾ ਕਾਰਨ ਬਹੁ-ਫਸਲੀ ਜ਼ਮੀਨ ਦੀ ਸੁਰੱਖਿਆ ਸ਼ਾਮਿਲ ਹਨ। ਵੜਿੰਗ ਨੇ ਮੌਜੂਦਾ ਸਰਕਾਰ ‘ਤੇ ਸਖ਼ਤ ਉਪਾਵਾਂ ਦੇ ਬਾਵਜੂਦ 2014 ਤੋਂ ਇਨ੍ਹਾਂ ਸੁਰੱਖਿਆਵਾਂ ਨੂੰ ਯੋਜਨਾਬੱਧ ਢੰਗ ਨਾਲ ਕਮਜ਼ੋਰ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੁਆਵਜ਼ਾ ਨਾਕਾਫ਼ੀ ਹੈ ਅਤੇ ਐਕਵਾਇਰ ਕੀਤੀ ਜ਼ਮੀਨ ਅਕਸਰ ਖਾਲੀ ਰਹਿੰਦੀ ਹੈ ਜਾਂ ਮੂਲ ਐਕਵਾਇਰ ਦੀਆਂ ਸ਼ਰਤਾਂ ਦੇ ਉਲਟ ਮੁੜ ਵਰਤੋਂ ਵਿਚ ਆਉਂਦੀ ਹੈ। ਵੜਿੰਗ ਨੇ ਮੋਦੀ ਸਰਕਾਰ ‘ਤੇ ਕਾਨੂੰਨ ਨੂੰ ਕਮਜ਼ੋਰ ਕਰਨ ਅਤੇ ਇਸ ਦੇ ਮਹੱਤਵਪੂਰਨ ਹਿੱਸਿਆਂ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਗਾਇਆ।

ਬਠਿੰਡਾ ਸੀਟ: ਆਪ ਵਿਧਾਇਕਾਂ ਦੇ ਨਾਲ-ਨਾਲ ਚੇਅਰਮੈਨਾਂ ਤੇ ਡਾਇਰੈਕਟਰਾਂ ਲਈ ਵੀ ਪਰਖ਼ ਦੀ ਘੜੀ!

ਵੜਿੰਗ ਨੇ ਕਿਹਾ, “ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਪ੍ਰਤੀ ਲਗਾਤਾਰ ਸਹਾਇਤਾ ਦੀ ਘਾਟ ਦਿਖਾਈ ਹੈ। ਸਰਕਾਰ ਦੇ ਵਿਵਾਦਗ੍ਰਸਤ ਖੇਤੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨਾਂ ਦੌਰਾਨ 750 ਤੋਂ ਵੱਧ ਕਿਸਾਨਾਂ ਨੇ ਦੁਖਦਾਈ ਤੌਰ ‘ਤੇ ਆਪਣੀਆਂ ਜਾਨਾਂ ਗੁਆ ਦਿੱਤੀਆਂ ਅਤੇ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਲਈ ਸੰਘਰਸ਼ ਜਾਰੀ ਹੈ। ਇਸ ਪ੍ਰਸ਼ਾਸਨ ਵੱਲੋਂ ਨਾਜਾਇਜ਼ ਜ਼ਮੀਨ ਐਕਵਾਇਰ ਕਰਨਾ ਪੰਜਾਬ ਦੀ ਆਰਥਿਕ ਤਾਕਤ ਨੂੰ ਕਮਜ਼ੋਰ ਕਰਨ ਦਾ ਇੱਕ ਹੋਰ ਯਤਨ ਹੈ। ਸਾਨੂੰ ਇਨ੍ਹਾਂ ਬੇਇਨਸਾਫ਼ੀਆਂ ਵਿਰੁੱਧ ਇਕਜੁੱਟ ਹੋਣਾ ਚਾਹੀਦਾ ਹੈ। ਮੈਂ ਸੰਸਦ ਵਿੱਚ ਤੁਹਾਡੇ ਹੱਕਾਂ ਲਈ ਲੜਨ ਅਤੇ ਤੁਹਾਡੀ ਜ਼ਮੀਨ ਦਾ ਉਚਿਤ ਮੁਆਵਜ਼ਾ ਲੈਣ ਦਾ ਵਾਅਦਾ ਕਰਦਾ ਹਾਂ। ਤਬਦੀਲੀ ਦਾ ਸਮਾਂ ਆ ਗਿਆ ਹੈ – ਆਓ ਅਸੀਂ ਸਾਰੇ ਆਪਣੇ ਸ਼ਾਸਨ ਵਿੱਚ ਸਕਾਰਾਤਮਕ ਤਬਦੀਲੀ ਲਿਆਉਣ ਲਈ ਇਕੱਠੇ ਹੋਈਏ।” ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਮਾਰੂ ਨੀਤੀਆਂ ਤੋਂ ਪੰਜਾਬ ਦੇ ਲੋਕਤੰਤਰ ਅਤੇ ਆਰਥਿਕ ਖੁਸ਼ਹਾਲੀ ਨੂੰ ਬਚਾਉਣ ਲਈ ਕਾਂਗਰਸ ਨੂੰ ਵੋਟ ਦੇਣ ਦੀ ਅਪੀਲ ਕੀਤੀ।

ਸ਼ਰਾਬ ਘੁਟਾਲੇ ਦਾ ਜਾਲ ਵੱਡਾ ਹੈ: ਜਾਖੜ ਨੇ ਕਿਹਾ, ਪੰਜਾਬ ਕਾਂਗਰਸ ਅਤੇ ‘ਆਪ’ ਆਗੂਆਂ ਦੀ ਜਾਂਚ ਹੋਵੇ

0

ਚੰਡੀਗੜ੍ਹ, 25 ਮਈ: ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਅੱਜ ਸਾਬਕਾ ਮੰਤਰੀ ਅਤੇ ਕਾਂਗਰਸ ਦੇ ਗੁਰਦਾਸਪੁਰ ਤੋਂ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਦੇ ਨਜ਼ਦੀਕੀ ਸਾਥੀ ਪੱਪੂ ਜੈਂਤੀਪੁਰ ਦੇ ਟਿਕਾਣਿਆਂ ‘ਤੇ ਛਾਪੇਮਾਰੀ ਤੇ ਟਿੱਪਣੀ ਕਰਦਿਆਂ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕਈਆਂ ਨੂੰ ਬੇਨਕਾਬ ਕਰੇਗੀ। ਸੁਨੀਲ ਜਾਖੜ ਨੇ ਕਿਹਾ ਕਿ ਈਡੀ ਵੱਲੋਂ ਸ਼ਿਕੰਜਾ ਕੱਸਣ ਨਾਲ ਪੰਜਾਬ ਵਿੱਚ ‘ਆਪ’ ਅਤੇ ਕਾਂਗਰਸ ਦੋਵਾਂ ਦੇ ਆਗੂਆਂ ਵੱਲੋਂ ਕੀਤੀ ਜਾ ਰਹੀ ਲੁੱਟ ਦਾ ਪਰਦਾਫਾਸ਼ ਹੋ ਜਾਵੇਗਾ। ਸ਼ਨੀਵਾਰ ਨੂੰ ਇੱਥੇ ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਸ਼ਰਾਬ ਘੁਟਾਲੇ ਵਿੱਚ ਪੰਜਾਬ ਦੇ ਕੁਝ ਕਾਂਗਰਸੀ ਅਤੇ ‘ਆਪ’ ਆਗੂਆਂ ਦੀ ਕਸੂਰਵਾਰ ਜਾਂ ਸਿੱਧੀ ਸ਼ਮੂਲੀਅਤ ਦਾ ਪਰਦਾਫਾਸ਼ ਹੋਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸੀਆਂ ਦੇ ਰੰਧਾਵਾ ਤੋਂ ਇਲਾਵਾ ਜੈਂਤੀਪੁਰ ਵੀ ਭਗਵੰਤ ਮਾਨ ਸਰਕਾਰ ਦੇ ਖਾਸਮ ਖਾਸ ਲੋਕਾਂ ਵਿੱਚ ਹੈ, ਜਿਸ ਨੇ ਜੈਂਤੀਪੁਰ ਵਿਰੁੱਧ ਕਾਰਵਾਈ ਤੱਕ ਨਹੀਂ ਕੀਤੀ ਜਦੋਂ ਨਵੰਬਰ 2022 ਵਿੱਚ ਇੱਕ ਪ੍ਰਵਾਸੀ ਭਾਰਤੀ ਦੇ ਲੜਕੇ ਦੇ ਵਿਆਹ ਵਿੱਚ ਉਸਦੇ ਸਾਥੀਆਂ ਨੇ ਗੋਲੀਬਾਰੀ ਕੀਤੀ ਸੀ।

ਬਠਿੰਡਾ ਸੀਟ: ਆਪ ਵਿਧਾਇਕਾਂ ਦੇ ਨਾਲ-ਨਾਲ ਚੇਅਰਮੈਨਾਂ ਤੇ ਡਾਇਰੈਕਟਰਾਂ ਲਈ ਵੀ ਪਰਖ਼ ਦੀ ਘੜੀ!

ਉਨਾਂ ਨੇ ਕਿਹਾ ਕਿ ਕਾਂਗਰਸ ਅਤੇ ‘ਆਪ’ ਨੇਤਾਵਾਂ ਦਾ ਛੇਤੀ ਹੀ ਪਰਦਾਫਾਸ਼ ਕੀਤਾ ਜਾਵੇਗ। ਸਿੱਧੂ ਮੂਸੇਵਾਲਾ ‘ਤੇ ਪੁੱਛੇ ਸਵਾਲ ਦੇ ਜਵਾਬ ‘ਚ ਸੁਨੀਲ ਜਾਖੜ ਨੇ ਕਿਹਾ ਕਿ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ‘ਚ ਭਗਵੰਤ ਮਾਨ ਸਰਕਾਰ ਦੋਸ਼ੀ ਹੈ ਕਿਉਂਕਿ ‘ਆਪ’ ਸਰਕਾਰ ਨੇ ਬੇਸ਼ਰਮੀ ਨਾਲ ਉਸ ਦਾ ਸੁਰੱਖਿਆ ਘੇਰਾ ਘਟਾ ਕੇ ਪ੍ਰਚਾਰਿਆ ਸੀ। ਉਨ੍ਹਾਂ ਕਿਹਾ ਕਿ ਵਿਡੰਬਨਾ ਇਹ ਹੈ ਕਿ ਉਸ ਦੇ ਪਿਤਾ ਬਲਕਾਰ ਸਿੰਘ, ਕਾਂਗਰਸ ਦੀ ਹਮਾਇਤ ਮੰਗ ਕੇ ਅਤੇ ਉਨ੍ਹਾਂ ਦੇ ਨਾਲ ਖੜ੍ਹੇ ਹੋ ਕੇ ਗਲਤ ਦਰਵਾਜ਼ੇ ‘ਤੇ ਦਸਤਕ ਦੇ ਰਹੇ ਹਨ। ਪੰਜਾਬ ਕਾਂਗਰਸ ਦੇ ਆਗੂ ‘ਆਪ’ ਸਰਕਾਰ ਤੋਂ ਇਨਸਾਫ਼ ਮੰਗਣ ਲਈ ਮੂਸੇਵਾਲਾ ਦੇ ਪਿਤਾ ਦੀ ਨੁਮਾਇੰਦਗੀ ਕਿਵੇਂ ਕਰ ਸਕਦੇ ਹਨ? ਕਾਂਗਰਸ ਅਤੇ ‘ਆਪ’ ਇੱਕੋ ਸਿੱਕੇ ਦੇ ਦੋ ਪਹਿਲੂ ਹਨ। ਉਨ੍ਹਾਂ ਕਿਹਾਕਿ ਇਹ ਇੱਕ ਫਿਕਸਡ ਮੈਚ ਹੈ ਅਤੇ ਕਾਂਗਰਸ ਨੇ ਵਿਜੀਲੈਂਸ ਦੇ ਡਰ ਤੋਂ ‘ਆਪ’ ਸਰਕਾਰ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ ਹੈ।।

ਬਠਿੰਡਾ ਸੀਟ: ਆਪ ਵਿਧਾਇਕਾਂ ਦੇ ਨਾਲ-ਨਾਲ ਚੇਅਰਮੈਨਾਂ ਤੇ ਡਾਇਰੈਕਟਰਾਂ ਲਈ ਵੀ ਪਰਖ਼ ਦੀ ਘੜੀ!

0

ਬਠਿੰਡਾ, 25 ਮਈ : ਹਮੇਸ਼ਾ ਦੀ ਤਰ੍ਹਾਂ ਸੂਬੇ ਦੀ ਸਭ ਤੋਂ ਵੱਧ ‘ਹਾਟ’ ਸੀਟ ਬਣੀ ਬਠਿੰਡਾ ਲੋਕ ਸਭਾ ਹਲਕੇ ’ਤੇ ਪੰਜਾਬ ਦੇ ਲੋਕਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਇਸ ਸੀਟ ਨੂੰ ਜਿੱਤਣ ਦੇ ਲਈ ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਕਾਰ ਦਾ ਸਵਾਲ ਬਣਾਇਆ ਹੋਇਆ ਹੈ ਤੇ ਉਹ ਲਗਾਤਾਰ ਕਈ ਵਾਰ ਇਸ ਹਲਕੇ ਦੇ ਹਰੇਕ ਕਸਬੇ ਤੇ ਸ਼ਹਿਰ ਵਿਚ ਚੋਣ ਮੀਟਿੰਗਾਂ ਅਤੇ ਰੋਡ ਸੋਅ ਕਰ ਚੁੱਕੇ ਹਨ, ਉਥੇ ਬਾਦਲਾਂ ਦੇ ਨਾਲ-ਨਾਲ ਕਾਂਗਰਸ ਪਾਰਟੀ ਵੱਲੋਂ ਵੀ ਇੱਥੇ ਅਪਣੀ ਜਿੱਤ ਦਾ ਝੰਡਾ ਲਹਿਰਾਉਣ ਲਈ ਜੀਅ ਤੋੜ ਕੋਸ਼ਿਸ਼ ਕੀਤੀ ਜਾ ਰਹੀ ਹੈ। ਵੱਡੀ ਗੱਲ ਇਹ ਵੀ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਇੱਥੇ ਬਾਦਲਾਂ ਦੇ ਨਾਲ-ਨਾਲ ਕਾਂਗਰਸ ਨੂੰ ਟੱਕਰ ਦੇਣ ਲਈ ਅਪਣੇ ਮਾਲਵੇ ਦੇ ਸਭ ਤੋਂ ਵੱਡੇ ਜਰਨੈਲ ਗੁਰਮੀਤ ਸਿੰਘ ਖੁੱਡੀਆ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੋਇਆ ਹੈ, ਜਿੰਨ੍ਹਾਂ ਵੱਲੋਂ ਪਹਿਲਾਂ ਵੀ ਪੰਜ ਵਾਰ ਦੇ ਮੁੱਖ ਮੰਤਰੀ ਰਹੈ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਸਿਕਸ਼ਤ ਦਿੱਤੀ ਸੀ।

ਗੁਰਦਾਸਪੁਰ ਵਿੱਚ ਗਰਜੇ ਮਾਨ: ਸੋਨੇ ਦੇ ਚਮਚ ਲੈ ਕੇ ਪੈਦਾ ਹੋਣ ਵਾਲੇ ਕਦੇ ਆਮ ਲੋਕਾਂ ਦੇ ਦੁੱਖ-ਤਕਲੀਫ਼ਾਂ ਨਹੀਂ ਸਮਝ ਸਕਦੇ

ਦੂਜੇ ਪਾਸੇ ਅਕਾਲੀ ਦਲ ਵੱਲੋਂ ਮੁੜ ਚੌਥੀ ਵਾਰ ਹਰਸਿਮਰਤ ਕੌਰ ਬਾਦਲ ਚੋਣ ਮੈਦਾਨ ਵਿਚ ਨਿੱਤਰੇ ਹੋਏ ਹਨ ਜਦੋਂਕਿ ਕਾਂਗਰਸ ਵੱਲੋਂ ਸਾਬਕਾ ਵਿਧਾਇਕ ਜੀਤਮਹਿੰਦਰ ਸਿੱਧੂ ਨੂੰ ਟਿਕਟ ਦਿੱਤੀ ਗਈ ਹੈ। ਇਸਤੋਂ ਇਲਾਵਾ ਭਾਜਪਾ ਵੱਲੋਂ ਅਕਾਲੀ ਦਲ ਦੇ ਧੜੱਲੇਦਾਰ ਜਰਨੈਲ ਸਿਕੰਦਰ ਸਿੰਘ ਮਲੂਕਾ ਦੀ ਨੂੁੰਹ ਪਰਮਪਾਲ ਕੌਰ ਨੂੰ ਚੋਣ ਮੈਦਾਨ ਵਿਚ ਉਤਾਰ ਕੇ ਮੁਕਾਬਲਾ ਹੋਰ ਰੌਚਕ ਬਣਾ ਦਿੱਤਾ ਹੈ। ਇਸੇ ਤਰ੍ਹਾਂ ਨੌਜਵਾਨਾਂ ਵਿਚ ਚੰਗੀ ਪਕੜ ਰੱਖਣ ਵਾਲਾ ਲੱਖਾ ਸਿਧਾਣਾ ਵੀ ਮੈਦਾਨ ਵਿਚ ਨਿੱਤਰਿਆ ਹੋਇਆ ਹੈ। ਜੇਕਰ ਗੱਲ ਸੱਤਾਧਿਰ ਦੀ ਕੀਤੀ ਜਾਵੇ ਤਾਂ ਇਸ ਸੀਟ ਨੂੰ ਜਿੱਤਣ ਦੇ ਲਈ ਪਾਰਟੀ ਵਿਧਾਇਕਾਂ ਦੇ ਨਾਲ-ਨਾਲ ਇੱਥੋਂ ਦੇ ਚੇਅਰਮੈਨਾਂ ਤੇ ਡਾਇਰੈਕਟਰਾਂ ਲਈ ਪਰਖ਼ ਦੀ ਘੜੀ ਬਣੀ ਹੋਈ ਹੈ। ਇਸ ਸੀਟ ’ਤੇ ਜਿੱਤ-ਹਾਰ ਦੇ ਆਉਣ ਵਾਲੇ ਨਤੀਜ਼ੇ ਜਿੱਥੇ ਬਾਦਲਾਂ ਦੀੇ ਭਵਿੱਖੀ ਸਿਆਸਤ ਨੂੰ ਤੈਅ ਕਰਨਗੇ, ਉਥੇ ਸੱਤਾਧਿਰ ਦੇ ਵਿਚ ਵੀ ਵੱਡੀ ਹਲਚਲ ਪੈਦਾ ਕਰ ਸਕਦੇ ਹਨ।

ਨਵੀਂ ਤਕਨੀਕ: ਹੁਣ ਤੁਸੀਂ ਘਰ ਬੈਠੇ ਹੀ ਜਾਣ ਸਕੋਂਗੇ ਕਿ ਤੁਹਾਡੇ ਪੋਲਿੰਗ ਬੂਥਾਂ ’ਤੇ ਕਿੰਨੀ ਲੰਬੀ ਹੈ ਕਤਾਰ

ਪਾਰਟੀ ਦੇ ਉੱਚ ਸੁੂਤਰਾਂ ਮੁਤਾਬਕ ਪਾਰਟੀ ਉਮੀਦਵਾਰ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਇਲਾਵਾ ਦਿੱਲੀ ਹਾਈਕਮਾਂਡ ਵੱਲੋਂ ਵੀ ਕੱਲੇ-ਕੱਲੇ ਆਗੂ ਦੀ ਗਤੀਵਿਧੀ ਉਪਰ ਨਜ਼ਰ ਰੱਖੀ ਜਾ ਰਹੀ ਹੈ। ਪਾਰਟੀ ਨਾਲ ਭਾਵੁਕ ਤੌਰ ‘ਤੇ ਜੁੜੇ ਆਗੂਆਂ ਦਾ ਤਰਕ ਹੈ ਕਿ ‘‘ ਚੇਅਰਮੈਨੀਆਂ ਤੇ ਅਹੁੱਦੇਦਾਰੀਆਂ ਹੰਡਾਉਣ ਵਾਲਿਆਂ ਲਈ ਹੁਣ ਮੁੱਲ ਮੋੜਣ ਦਾ ਸਭ ਤੋਂ ਵਧੀਆਂ ਵਕਤ ਹੈ। ’’ ਇੱਥੇ ਦਸਣਾ ਬਣਦਾ ਹੈ ਕਿ ਪੰਜਾਬ ਦੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦੇ ਤੁਰੰਤ ਬਾਅਦ ਪਾਰਟੀ ਨਾਲ ਜੁੜੇ ਆਗੂਆਂ ਤੇ ਵਰਕਰਾਂ ਨੂੰ ਚੇਅਰਮੈਨੀਆਂ ਤੇ ਵੱਖ ਵੱਖ ਵਿਭਾਗਾਂ ਵਿਚ ਡਾਇਰੈਕਟਰਾਂ ਦੇ ਗੱਫ਼ੇ ਵੰਡੇ ਗਏ ਹਨ। ਇੰਨ੍ਹਾਂ ਵਿਚ ਇਕੱਲੇ ਬਠਿੰਡਾ ਲੋਕ ਸਭਾ ਹਲਕੇ ਅਧੀਨ ਹੀ ਦੋ ਦਰਜ਼ਨ ਤੋਂ ਵੱਧ ਆਗੂਆਂ ਤੇ ਵਰਕਰਾਂ ਨੂੰ ਚੇਅਰਮੈਨੀਆਂ, ਡਾਇਰੈਕਟਰ ਤੇ ਹੋਰ ਵਿਭਾਗਾਂ ਦੇ ਮੈਂਬਰ ਲਗਾਇਆ ਗਿਆ ਹੈ।ਹਾਲਾਂਕਿ ਅਕਾਲੀ ਦਲ ਤੇ ਕਾਂਗਰਸ ਦੀਆਂ ਸਰਕਾਰਾਂ ਵੇਲੇ ਇਹ ਰਿਵਾਜ਼ ਹੁੰਦਾ ਸੀ ਕਿ ਆਖ਼ਰੀ ਮਹੀਨਿਆਂ ਦੇ ਵਿਚ ਸਰਕਾਰ ਵਿਚ ਸਿਆਸੀ ਨਿਯੁਕਤੀਆਂ ਕੀਤੀਆਂ ਜਾਂਦੀਆਂ ਸਨ।

ਭਾਰਤੀ ਚੋਣ ਕਮਿਸ਼ਨ ਦੀ ਟੀਮ ਵੱਲੋਂ ਪੰਜਾਬ ‘ਚ ਚੋਣ ਤਿਆਰੀਆਂ ਦਾ ਜਾਇਜ਼ਾ

ਬਠਿੰਡਾ ਲੋਕ ਸਭਾ ਹਲਕੇ ਨਾਲ ਸਬੰਧਤ ਪਾਰਟੀ ਦੇ ਇੱਕ ਟਕਸਾਲੀ ਵਲੰਟੀਅਰ ਰਾਜੂ ਢੱਡੇ ਨੇ ਇਸ ਮੁੱਦੇ ’ਤੇ ਹੋਈ ਗੱਲਬਾਤ ਵਿਚ ਕਿਹਾ ਕਿ ‘‘ ਇਹ ਚੌਣ ਇਕੱਲੀ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਾਂ ਪਾਰਟੀ ਉਮੀਦਵਾਰ ਗੁਰਮੀਤ ਸਿੰਘ ਖੁੱਡੀਆ ਦੀ ਨਹੀਂ ਹੈ, ਬਲਕਿ ਇਹ ਚੋਣ ਹਰੇਕ ਵਿਧਾਇਕ, ਚੇਅਰਮੈਨ, ਡਾਇਰੈਕਟਰ, ਜ਼ਿਲ੍ਹਾ ਪ੍ਰਧਾਨ ਤੇ ਹੋਰਨਾਂ ਵਿੰਗਾਂ ਦੇ ਪ੍ਰਧਾਨਾਂ ਆਦਿ ਲਈ ਵੀ ਕਰੋ ਜਾਂ ਮਰੋ ਵਾਲੀ ਹੈ, ਜਿਸਦੇ ਕਾਰਨ ਕਿਸੇ ਨੂੰ ਵੀ ਇਸ ਚੋਣ ਵਿਚ ਕੋਈ ਕਸਰ ਬਾਕੀ ਨਹੀਂ ਛੱਡਣੀ ਚਾਹੀਦੀ। ਉਨ੍ਹਾਂ ਇਸ ਗੱਲ ਨੂੰ ਵੀ ਮੰਨਿਆ ਕਿ ਜੇਕਰ ਚੋਣ ਨਤੀਜਿਆਂ ਤੋਂ ਬਾਅਦ ਕਿਸੇ ਵਿਧਾਇਕ, ਚੇਅਰਮੈਨ, ਡਾਇਰੈਕਟਰ ਜਾਂ ਹੋਰ ਅਹੁੱਦੇਦਾਰ ਦੇ ਬੂਥ, ਵਾਰਡ, ਪਿੰਡ ਆਦਿ ਵਿਚੋਂ ਘਟਦੀ ਹੈ ਤਾਂ ਇਸ ਯਕੀਨੀ ਤੌਰ ’ਤੇ ਜਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ।

 

ਚੋਣ ਡਿਉਟੀ ਕਰਨ ਗਏ ਮੁਲਾਜਮ ਦੀ ਹੋਈ ਮੌ.ਤ

ਸੋਨੀਪਤ, 25 ਮਈ: ਹਰਿਆਣਾ ਦੇ ਸੋਨੀਪਤ ਵਿਚ ਚੋਣ ਡਿਉਟੀ ਕਰਨ ਗਏ ਇਕ ਮੁਲਾਜਮ ਦੀ ਅਚਾਨਕ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਬੀਜੇਂਦਰ ਨਾਂਅ ਦਾ ਮੁਲਾਜਮ ਜੋ ਹਰਿਆਣਾ ਦੇ ਸੋਨੀਪਤ ਦੇ ਨੇੜੇ ਪਿੰਡ ਦਾ ਰਹਿਣ ਵਾਲਾ ਸੀ, ਇਕ ਸਰਕਾਰੀ ਸਕੂਲ ਵਿਚ ਨੋਕਰੀ ਕਰਦਾ ਸੀ ਤੇ ਚੋਣਾ ਵਿਚ ਉਸ ਦੀ ਡਿਉਟੀ ਇਕ ਬੂਥ ‘ਤੇ ਲੱਗਦੀ ਹੈ।

ਨੀਂਦ ਖਰਾਬ ਹੋਣ ‘ਤੇ ਬੱਚੇ ਦਾ ਘੋਟਿਆ ਗੱਲਾ

ਜਦੋ ਬੀਜੇਂਦਰ ਆਪਣੀ ਟੀਮ ਨਾਲ ਬੱਸ ‘ਚ ਬੈਠ ਕੇ ਡਿਉਟੀ ਵਾਲੀ ਜਗ੍ਹਾ ‘ਤੇ ਪਹੁੰਚਦਾ ਹੈ ਤਾਂ ਉਸ ਨੂੰ ਅਚਾਨਕ ਦਿਲ ਦਾ ਦੌਰਾ ਪੈ ਜਾਂਦਾਂ ਹੈ ਤੇ ਉਸ ਦੀ ਮੌਤ ਹੋ ਜਾਂਦੀ ਹੈ। ਉਥੇ ਮੌਜੂਦ ਉਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਬੀਜੇਂਦਰ ਦੇ ਪਰਿਵਾਰ ਦੀ ਪੁਰੀ ਮਦਦ ਕਰਣਗੇ। ਇਸ ਤੋਂ ਇਲਾਵਾ ਹਰਿਆਣਾ ਸਰਕਾਰ ਵੱਲੋਂ ਵੀ ਪਰਿਵਾਰ ਨੂੰ ਹਰ ਸੰਭਵ ਮਦਦ ਮਿਲੇਗੀ।

ਨੀਂਦ ਖ਼ਰਾਬ ਹੋਣ ’ਤੇ ਬੱਚੇ ਦਾ ਘੋਟਿਆ ਗਲਾ!

ਕੋਟਾ, 25 ਮਈ: ਗਲੀ ਦੇ ਵਿਚ ਕ੍ਰਿਕੇਟ ਖੇਡਣ ਨੂੰ ਲੈ ਕੇ ਗੁਆਂਢੀ ਵੱਲੋਂ ਬੱਚਿਆ ਦੀ ਕੁਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਮੱਧਪ੍ਰਦੇਸ਼ ਦੇ ਕੋਟਾ ਤੋਂ ਰਾਮਪੁਰ ਇਲਾਕੇ ਦਾ ਹੈ। ਦੱਸ ਦਈਏ ਕਿ ਸ਼ੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਇਕ ਸ਼ਖ਼ਸ ਆਪਣੇ ਮੁੰਡੇ ਨਾਲ ਘਰੋਤੋਂ ਬਾਹਰ ਆਉਂਦਾ ਹੈ ਤੇ ਕ੍ਰਿਕੇਟ ਖੇਡ ਰਹੇ ਬੱਚੇ ਦਾ ਗਲਾ ਘੋਟ ਕੇ ਉਸ ਨੂੰ ਮਾਰਨਾ ਸ਼ੁਰੂ ਕਰ ਦਿੰਦਾ ਹੈ।

ਮੋਦੀ ਦੀ ਰੈਲੀ ਨਾਲ ਮਾਝੇ ਚ ਚੱਲੀ ਹਨੇਰੀ ਚ ਉਡੇ ਵਿਰੋਧੀ ਦਲ

ਇਸ ਮਾਰਪਟਾਈ ਪਿੱਛੇ ਵਜਾਹ ਬੱਸ ਇੰਨ੍ਹੀ ਹੈ ਕਿ ਉਸ ਸ਼ਖ਼ਸ ਦੀ ਕ੍ਰਿਕੇਟ ਖੇਡਣ ਕਰਕੇ ਨੀਂਦ ਖਰਾਬ ਹੋ ਗਈ ਸੀ। ਨੀਂਦ ਖਰਾਬ ਹੋਣ ‘ਤੇ ਬੱਚੇ ਨੂੰ ਇੱਟਾਂ ਤੱਕ ਮਾਰੀਆਂ ਗਈਆਂ ਹਨ। ਬੱਚੇ ਨੂੰ ਕੁਝ ਗੰਭੀਰ ਸੱਟਾਂ ਵੀ ਲੱਗੀਆਂ ਹਨ। ਫਿਲਹਾਲ ਮੁਹਲੇ ਵਾਲਿਆਂ ਨੇ ਵਿਚ-ਬਚਾਅ  ਕਰਕੇ ਮਾਮਲੇ ਨੂੰ ਸ਼ਾਂਤ ਕਰ ਲਿਆ ਹੇ।

 

2022 ਦੀਆਂ ਵਿਧਾਨ ਸਭਾ ਚੋਣਾਂ ਲੜ ਚੁੱਕੇ ਰਾਜ ਕੁਮਾਰ ਗੁਪਤਾ ਭਾਜਪਾ ਚ ਹੋਏ ਸ਼ਾਮਲ

0

ਅਕਾਲੀ ਆਗੂ ਰਾਜ ਕੁਮਾਰ ਗੁਪਤਾ ਸਮੇਤ ਕਈਆਂ ਨੇ ਫੜਿਆ ਭਾਜਪਾ ਦਾ ਪੱਲਾ

ਜਾਖੜ ਤੇ ਹੋਰਾਂ ਨੇ ਪਾਰਟੀ ਚ ਸ਼ਾਮਲ ਉੱਤੇ ਕੀਤਾ ਸਵਾਗਤ

ਚੰਡੀਗੜ੍ਹ, 25 ਮਈ :  ਵਿਧਾਨ ਸਭਾ ਹਲਕਾ ਸੁਜਾਨਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਜੋਂ 2022 ਦੀਆਂ ਵਿਧਾਨ ਸਭਾ ਚੋਣਾਂ ਵੀ ਲੜ ਚੁੱਕੇ ਰਾਜ ਕੁਮਾਰ ਗੁਪਤਾ ਆਪਣੇ ਸਾਥੀਆਂ ਨਾਲ ਭਾਜਪਾ ਵਿਚ ਸ਼ਾਮਲ ਹੋ ਗਏ ਹਨ। । ਇਸ ਮੌਕੇ ਸੂਬਾ ਪ੍ਰਧਾਨ ਸੁਨੀਲ ਜਾਖੜ ਨਾਲ ਜ਼ਿਲ੍ਹਾ ਪ੍ਰਧਾਨ ਭਾਜਪਾ ਪਠਾਨਕੋਟ ਵਿਜੇ ਸ਼ਰਮਾ, ਜ਼ਿਲ੍ਹਾ ਜਨਰਲ ਸਕੱਤਰ ਸੁਰੇਸ਼ ਸ਼ਰਮਾ, ਸੂਬਾ ਮੀਡੀਆ ਮੁਖੀ ਭਾਜਪਾ ਪੰਜਾਬ ਵਿਨਿਤ ਜੋਸ਼ੀ ਆਦਿ ਵੀ ਮੌਜੂਦ ਸਨ।

ਫੋਟੋ ਪਹਿਚਾਣ ਪੱਤਰ ਤੋਂ ਇਲਾਵਾ 12 ਹੋਰ ਅਧਿਕਾਰਤ ਦਸਤਾਵੇਜ਼ਾਂ ਰਾਹੀਂ ਪਾਈ ਜਾ ਸਕਦੀ ਹੈ ਵੋਟ: ਜ਼ਿਲ੍ਹਾ ਚੋਣ ਅਫ਼ਸਰ

ਇਸ ਮੌਕੇ ਸੂਬਾ ਪ੍ਰਧਾਨ ਜਾਖੜ ਨੇ ਕਿਹਾ ਕਿ ‌ਪੀਐਮ ਮੋਦੀ ਦੇ ਵਿਕਾਸ ਮਾਡਲ ਤੋਂ ਪ੍ਰਭਾਵਿਤ ਹੋ ਕੇ ਰਾਜ ਕੁਮਾਰ ਗੁਪਤਾ ਸਮੇਤ ਠਾਕੁਰ ਖਜੂਰ ਸਿੰਘ, ਸੁਭਾਸ਼ ਚੰਦਰ, ਠਾਕੁਰ ਕਰਨ ਸਿੰਘ, ਠਾਕੁਰ ਕਮਲ ਸਿੰਘ, ਸਰਦਾਰ ਪ੍ਰੇਮ ਸਿੰਘ, ਰਾਜੇਂਦਰ ਸ਼ਰਮਾ, ਦੀਪਕ ਸ਼ਰਮਾ, ਵਿਪਨ ਮਹਾਜਨ, ਅਨਿਲ ਮਹਾਜਨ, ਵਿਕਰਮ ਭੰਡਾਰੀ, ਪ੍ਰਧਾਨ ਬੋਧਰਾਜ, ਗੌਰਵ ਕਸ਼ਯਪ, ਵਰੁਣ ਧੀਮਾਨ, ਡਾ. ਰਾਹੁਲ ਪੁਰੀ, ਗਗਨਦੀਪ, ਸੰਨੀ ਕਸ਼ਿਸ਼, ਅੰਕਿਤ ਮਹਿਰਾ, ਪਾਰਸ ਸ਼ਰਮਾ, ਯੁਵਰਾਜ ਸ਼ਰਮਾ ਤੇ ਰਾਹੁਲ ਮਹਾਜਨ ਆਦਿ ਆਗੂਆਂ ਨੇ ਭਾਜਪਾ ਦੀ ਅਗਵਾਈ ਕਬੂਲੀ ਹੈ।