Home Blog Page 1744

ਗੁਰੂ ਕਾਸ਼ੀ ਯੂਨੀਵਰਸਿਟੀ ਦੀ ਵਿਦਿਆਰਥਣ ਰੁਖਸਾਨਾ ਖਾਨ “ਰਾਸ਼ਟਰੀ ਅਵਾਰਡ”ਨਾਲ ਸਨਮਾਨਿਤ

0

ਤਲਵੰਡੀ ਸਾਬੋ, 2 ਅਪ੍ਰੈਲ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਆਯੋਜਿਤ 37ਵੇਂ ਇੰਟਰ ਯੂਨੀਵਰਸਿਟੀ ਰਾਸ਼ਟਰੀ ਯੁਵਾ ਮੇਲੇ ਵਿੱਚ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਵਿਜ਼ੂਅਲ ਐਂਡ ਪਰਫੋਰਮਿੰਗ ਆਰਟਸ ਦੇ ਵਿਦਿਆਰਥੀਆਂ ਨੇ ਲਲਿਤ ਕਲਾਵਾਂ ਵਿੱਚ ਯੂਨੀਵਰਸਿਟੀ ਦਾ ਨਾਮ ਰੌਸ਼ਨ ਕੀਤਾ। ਕਾਰਟੂਨਿੰਗ ਵਿੱਚ ਆਯੋਜਕਾਂ ਵੱਲੋਂ ਰੁਖਸਾਨਾ ਖਾਨ ਨੂੰ ਰਾਸ਼ਟਰੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਅਤੇ ਉਸ ਨੇ ਚਾਂਦੀ ਦਾ ਤਮਗਾ ਹਾਸਿਲ ਕੀਤਾ।

ਅਕਾਲੀ ਦਲ ਨੇ ਮੁੜ ਪੰਜਾਬ ਸਰਕਾਰ ’ਤੇ ਬਿਕਰਮ ਮਜੀਠੀਆ ਨੂੰ ਝੂਠੇ ਕੇਸ ’ਚ ਫਸਾਉਣ ਦਾ ਲਗਾਇਆ ਦੋਸ਼

ਪ੍ਰਦੀਪ ਕੁਮਾਰ ਦੀ ਦੇਖ-ਰੇਖ ਹੇਠ ਇੰਸਟਾਲੇਸ਼ਨ ਦੀ ਟੀਮ ਰਾਜਪਾਲ, ਲਵਪ੍ਰੀਤ ਸਿੰਘ, ਸਿਮਰਜੀਤ ਸਿੰਘ ਤੇ ਰੁਖਸਾਨਾ ਖਾਨ ਨੇ ਟੀਮ ਇਵੈਂਟ ਵਿੱਚ ਦੂਜਾ ਸਥਾਨ ਹਾਸਿਲ ਕਰਕੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ।ਇਸ ਮੌਕੇ ਚਾਂਸਲਰ ਗੁਰਲਾਭ ਸਿੰਘ ਸਿੱਧੂ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਹੁਣ ਲਲਿਤ ਕਲਾਵਾਂ ਵਿੱਚ ਵਿਦਿਆਰਥੀਆਂ ਦਾ ਇਹ ਹੁਨਰ ਨਾਮ, ਸ਼ੋਹਰਤ ਦੇ ਨਾਲ-ਨਾਲ ਆਰਥਿਕ ਪੱਖੋਂ ਸਥਾਪਿਤ ਹੋਣ ਲਈ ਖੂਬਸੂਰਤ ਸਾਧਨ ਹੈ।

ਭਾਜਪਾ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਸੁਨੀਲ ਜਾਖੜ ਨੇ ਪਾਰਟੀ ਹੈੱਡਕੁਆਰਟਰ ਵਿਖੇ ਲਹਿਰਾਇਆ ਝੰਡਾ

ਉਨ੍ਹਾਂ ਉੱਭਰ ਰਹੇ ਕਲਾਕਾਰਾਂ ਨੂੰ ਉਜੱਵਲ ਭਵਿੱਖ ਦੀਆਂ ਸ਼ੁੱਭ ਕਾਮਨਾਵਾਂ ਵੀ ਭੇਂਟ ਕੀਤੀਆਂ।ਉਪ ਕੁਲਪਤੀ ਪ੍ਰੋ.(ਡਾ.) ਐਸ.ਕੇ.ਬਾਵਾ ਨੇ ਵਿਦਿਆਰਥੀਆਂ ਦੀ ਇਸ ਪ੍ਰਾਪਤੀ ਦਾ ਸਿਹਰਾ ਵਿਦਿਆਰਥੀਆਂ ਦੀ ਮਿਹਨਤ ਸਿਰ ਬੰਨਿਆ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਵੱਲੋਂ ਬਣਾਈਆਂ ਕਲਾਕ੍ਰਿਤੀਆਂ ਦੇ ਪ੍ਰਦਰਸ਼ਨ ਲਈ ‘ਵਰਸਿਟੀ ਵਿੱਚ ਸ਼ਾਨਦਾਰ ਆਰਟ ਗੈਲਰੀ ਵੀ ਖੋਲ੍ਹੀ ਗਈ ਹੈ।ਡਾ. ਕੰਵਲਜੀਤ ਕੌਰ ਨੇ ਵਿਦਿਆਰਥੀਆਂ ਦੇ ਹੁਨਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ‘ਵਰਸਿਟੀ ਵੱਲੋਂ ਵਿਦਿਆਰਥੀਆਂ ਦੀ ਹੋਂਸਲਾ ਅਫਜ਼ਾਈ ਲਈ ਹਰ ਸਾਲ ਸ਼ਾਨਦਾਰ ਕਲਾ ਪ੍ਰਦਰਸ਼ਨੀਆਂ ਦਾ ਆਯੋਜਨ ਕੀਤਾ ਜਾਂਦਾ ਹੈ।

 

ਅਕਾਲੀ ਦਲ ਨੇ ਮੁੜ ਪੰਜਾਬ ਸਰਕਾਰ ’ਤੇ ਬਿਕਰਮ ਮਜੀਠੀਆ ਨੂੰ ਝੂਠੇ ਕੇਸ ’ਚ ਫਸਾਉਣ ਦਾ ਲਗਾਇਆ ਦੋਸ਼

0

ਚੰਡੀਗੜ੍ਹ, 6 ਅਪ੍ਰੈਲ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੜ ਦੋਸ਼ ਲਗਾਇਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਝੂਠੇ ਕੇਸ ਵਿਚ ਫਸਾਉਣਾ ਚਾਹੁੰਦੇ ਹਨ। ਇਥੇ ਅੱਜ ਕੀਤੀ ਇਕ ਪ੍ਰੈਸ ਕਾਨਫਰੰਸ ਦੌਰਾਨ ਅਕਾਲੀ ਦਲ ਦੇ ਮੁੱਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਮੁੱਖ ਮੰਤਰੀ ਦੀ ਇੰਟਰਵਿਊ ਦਾ ਹਵਾਲਾ ਦਿੰਦਿਆਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਭਗਵੰਤ ਮਾਨ ਨੇ ਬਿਕਰਮ ਮਜੀਠੀਆ ਖਿਲਾਫ ਦਰਜ ਝੂਠੇ ਨਸ਼ਾ ਕੇਸ ਦੇ ਮੁੱਖ ਜਾਂਚਕਰਤਾ ਦੀ ਜ਼ਿੰਮੇਵਾਰੀ ਆਪ ਸੰਭਾਲ ਲਈ ਹੈ। ਉਹਨਾਂ ਕਿਹਾ ਕਿ ਅਜਿਹਾ ਇਸ ਕਰ ਕੇ ਕੀਤਾ ਜਾ ਰਿਹਾ ਹੈ ਕਿ ਕਿਉਂਕਿ ਅਕਾਲੀ ਆਗੂ ਨੂੰ ਕੋਰਟ ਤੋਂ ਜ਼ਮਾਨਤ ਮਿਲ ਗਈ ਕਿਉਂਕਿ ਅਕਾਲੀ ਆਗੂ ਨੂੰ ਨਸ਼ਾ ਤਸਕਰੀ ਨਾਲ ਜੋੜਨ ਦਾ ਕੋਈ ਸਬੂਤ ਜਾਂ ਲਿੰਕ ਨਹੀਂ ਹੈ।

ਭਾਜਪਾ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਸੁਨੀਲ ਜਾਖੜ ਨੇ ਪਾਰਟੀ ਹੈੱਡਕੁਆਰਟਰ ਵਿਖੇ ਲਹਿਰਾਇਆ ਝੰਡਾ

ਐਡਵੋਕੇਟ ਕਲੇਰ ਨੇ ਕਿਹਾ ਕਿ ਆਪ ਸਰਕਾਰ ਸਾਬਕਾ ਮੰਤਰੀ ਦੇ ਖਿਲਾਫ ਕੇਸ ਵਿਚ ਵਾਰ-ਵਾਰ ਐਸ ਆਈ ਟੀ ਦਾ ਪੁਨਰਗਠਨ ਕਰਨ ਦੇ ਬਾਵਜੂਦ ਕੋਈ ਸਬੂਤ ਇਕੱਠਾ ਨਹੀਂ ਕਰ ਸਕੀ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਇਕ ਪਾਸੇ ਪ੍ਰਵਾਨ ਕਰ ਰਹੇ ਹਨ ਕਿ ਕੇਸ ਜੋ ਪਿਛਲੀ ਕਾਂਗਰਸ ਸਰਕਾਰ ਨੇ ਦਰਜ ਕੀਤਾ, ਉਹ ਝੂਠਾ ਹੈ ਪਰ ਇਸਦੇ ਬਾਵਜੂਦ ਉਹ ਸਿਆਸੀ ਬਦਲਾਖੋਰੀ ਜਾਰੀ ਰੱਖਣਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਬਜਾਏ ਅਜਿਹੇ ਕੰਮਾਂ ਵਿਚ ਉਲਝਣ ਦੇ ਮੁੱਖਮੰਤਰੀ ਭਗਵੰਤ ਮਾਨ ਨੂੰ ਆਪਣਾ ਧਿਆਨ ਸੂਬੇ ਵਿਚ ਕਾਨੂੰਨ ਵਿਵਸਥਾ ਦੀ ਸਥਿਤੀ ਦਰੁੱਸਤ ਕਰਨ, ਨਸ਼ਾ ਤਸਕਰੀ ਵਿਚ ਹੋਏ ਚੋਖੇ ਵਾਧੇ ਨੂੰ ਨਕੇਲ ਪਾਉਣ ਅਤੇ ਆਪਣੇ ਆਕਾ ਅਰਵਿੰਦ ਕੇਜਰੀਵਾਲ ਦੀ ਰਾਜਨੀਤੀ ਦੀ ਚੋਣ ਮੁਹਿੰਮਾਂ ਦੀ ਫੰਡਿੰਗ ਰੋਕਣ ਵੱਲ ਲਗਾਉਣਾ ਚਾਹੀਦਾ ਹੈ।

 

ਭਾਜਪਾ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਸੁਨੀਲ ਜਾਖੜ ਨੇ ਪਾਰਟੀ ਹੈੱਡਕੁਆਰਟਰ ਵਿਖੇ ਲਹਿਰਾਇਆ ਝੰਡਾ

0

ਚੰਡੀਗੜ੍ਹ, 6 ਅਪ੍ਰੈਲ; “ਭਾਜਪਾ ਦੇ ਸਥਾਪਨਾ ਦਿਵਸ ‘ਤੇ, ਆਓ ਇਹ ਯਕੀਨੀ ਬਣਾਇਏ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਤੀਜੇ ਕਾਰਜਕਾਲ ਲਈ ਸਹੁੰ ਚੁੱਕੇ, ਤਾਂ ਜੋ ਪਾਰਟੀ ਦੁਆਰਾ ਸ਼ੁਰੂ ਕੀਤੇ ਗਏ ਸੁਧਾਰ ਦੇਸ਼ ਦੇ ਆਖਰੀ ਵਿਅਕਤੀ ਤੱਕ ਪਹੁੰਚ ਸਕਣ, ਇਹ ਗੱਲ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਹੀ। ਅੱਜ ਇੱਥੇ ਪਾਰਟੀ ਹੈੱਡਕੁਆਰਟਰ ਵਿਖੇ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਤੋਂ ਬਾਦ ਸੰਬੋਧਨ ਕਰਦਿਆਂ ਸ੍ਰੀ ਜਾਖੜ ਨੇ ਕਿਹਾ ਕਿ ਪਾਰਟੀ ਦੇ ਨਾਅਰੇ ‘ਸਭਦਾ ਸਾਥ, ਸਬਦਾ ਵਿਕਾਸ’ ਸਦਕਾ ਦੇਸ਼ ਦੇ ਕਰੋੜਾਂ ਲੋਕਾਂ ਦਾ ਸਰਬਪੱਖੀ ਵਿਕਾਸ ਹੋਇਆ ਹੈ, ਸਾਡੇ ਦੇਸ਼ ਦਾ ਹਰ ਇੱਕ ਵਿਅਕਤੀ ਇਸ ਆਦਰਸ਼ ਵਾੱਕ ਵਿੱਚ ਸ਼ਾਮਲ ਹੈ।

ਸਰਬਜੀਤ ਸਿੰਘ ਝਿੰਜਰ ਵੱਲੋਂ ਯੂਥ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ

ਓਹਨਾਂ ਨੇ ਕਿਹਾ ਕਿ ਆਓ ਸਹੁੰ ਚੁੱਕੀਏ ਕਿ ਅਸੀਂ ਆਪਣੇ ਰਾਸ਼ਟਰ ਦੇ ਨਿਰਮਾਣ ਲਈ ਕੰਮ ਕਰਾਂਗੇ ਅਤੇ ਭਾਰਤ ਨੂੰ ਵਿਸ਼ਵ ਦੀ ਇੱਕ ਤਾਕਤ ਬਣਾਵਾਂਗੇ। ਰਾਸ਼ਟਰ ਦੀ ਸੁਰੱਖਿਆ ਦੀ ਰੱਖਿਆ ਕੀਤੀ ਜਾਣੀ ਚਾਹੀਦੀ ਹੈ ਅਤੇ ਹਰ ਨਾਗਰਿਕ ਵਿੱਚ “ਰਾਸ਼ਟਰਵਾਦ” ਅਤੇ ਦੇਸ਼ ਭਗਤੀ ਦੀ ਭਾਵਨਾ ਪੈਦਾ ਕੀਤੀ ਜਾਣੀ ਚਾਹੀਦੀ ਹੈ। ਭਾਜਪਾ ਸਰਕਾਰ ਦੇ ਪ੍ਰੋਜੈਕਟਾਂ ਦੀਆਂ ਬੇਮਿਸਾਲ ਪ੍ਰਾਪਤੀਆਂ ਦੀ ਪ੍ਰਸ਼ੰਸਾ ਕਰਦਿਆਂ ਸ਼੍ਰੀ ਜਾਖੜ ਨੇ ਕਿਹਾ ਕਿ ਅੱਜ ਪਾਰਟੀ ਦੇ ਸਥਾਪਨਾ ਦਿਵਸ ‘ਤੇ, ਆਓ ਇਹ ਯਕੀਨੀ ਕਰੀਏ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਗਤੀਸ਼ੀਲ ਅਗਵਾਈ ਹੇਠ ਪਾਰਟੀ ਮੁੜ ਸਰਕਾਰ ਬਨਾਵੇ। ਤੀਜਾ ਕਾਰਜਕਾਲ ਜ਼ਬਰਦਸਤ ਆਰਥਿਕ ਖੁਸ਼ਹਾਲੀ ਅਤੇ ਵਿਕਾਸ ਨੂੰ ਯਕੀਨੀ ਬਣਾਏਗਾ।

ਸਰਬਜੀਤ ਸਿੰਘ ਝਿੰਜਰ ਵੱਲੋਂ ਯੂਥ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ

0

ਚੰਡੀਗੜ੍ਹ 06 ਅਪ੍ਰੈਲ: ਸ਼ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਜਥੇਬੰਦਕ ਢਾਂਚੇ ਦਾ ਵਿਸਥਾਰ ਕਰਦਿਆਂ ਯੂਥ ਵਿੰਗ ਦੇ ਹੋਰ ਮਿਹਨਤੀ ਨੌਂਜਵਾਨਾਂ ਨੂੰ ਵੱਖ-ਵੱਖ ਅਹੁਦਿਆਂ ਤੇ ਨਿਯੁਕਤ ਕੀਤਾ ਅਤੇ ਯੂਥ ਵਿੰਗ ਦੇ ਮੀਤ ਪ੍ਰਧਾਨਾਂ ਦਾ ਵੀ ਐਲਾਨ ਕਰ ਦਿੱਤਾ।ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦਿਆਂ ਸ. ਝਿੰਜਰ ਨੇ ਦੱਸਿਆ ਕਿ ਗੁਰਜੀਤ ਸਿੰਘ ਬਿਜਲੀਵਾਲ ਨੂੰ ਮਾਝੇ ਦਾ ਸਕੱਤਰ ਜਨਰਲ ਬਣਾਇਆ ਗਿਆ ਹੈ ਅਤੇ ਰਮਨਦੀਪ ਸਿੰਘ ਥਿਆੜਾ ਨਵਾਂਸ਼ਹਿਰ ਨੂੂੰ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ। ਅਰਵਿੰਦਰ ਸਿੰਘ ਰਿੰਕੂ ਲੁਧਿਆਣਾ ਅਤੇ ਸਤਨਾਮ ਸਿੰਘ ਕੈਲੇ ਲੁਧਿਆਣਾ ਨੂੰ ਯੂਥ ਵਿੰਗ ਦੀ ਵਰਕਿੰਗ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ।

ਕਾਂਗਰਸ ਦਾ ਚੋਣ ਮੈਨੀਫੈਸਟੋ ਭਾਜਪਾ ਦੇ 10 ਸਾਲਾਂ ਦੇ ਰਾਜ ਦੌਰਾਨ ਹੋਈ ਤਬਾਹੀ ਦੀ ਭਰਪਾਈ ਕਰੇਗਾ-ਬਲਬੀਰ ਸਿੱਧੂ

ਉਹਨਾਂ ਦੱਸਿਆ ਕਿ ਜਿਹਨਾਂ ਨੌਂਜਵਾਨਾਂ ਨੂੰ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਬਬਰੀਕ ਸਿੰਘ ਰੋਮਾਣਾ ਫਰੀਦਕੋਟ, ਅਮਰਪ੍ਰਤਾਪ ਸਿੰਘ ਮਾਹਲ ਕਾਦੀਆਂ, ਅਵਤਾਰ ਸਿੰਘ ਸੰਧੂ ਫਿਰੋਜਪੁਰ ਦਿਹਾਤੀ, ਬੂਟਾ ਭੁੱਲਰ ਫਿਰੋਜਪੁਰ ਦਿਹਾਤੀ, ਬਲਜੀਤ ਸਿੰਘ ਮਮਦੋਟ, ਲੋਪਿੰਦਰ ਸਿੰਘ ਮਲੇਰਕੋਟਲਾ, ਜਸਵਿੰਦਰ ਸਿੰਘ ਜੱਸੀ ਮਲੇਰਕੋਟਲਾ, ਨਵਜੋਤ ਸਿੰਘ ਦਿੜਬਾ, ਤਰਪਿੰਦਰ ਸਿੰਘ ਸਾਰੋਂ ਸੰਗਰੂਰ, ਗੁਰਿੰਦਰ ਸਿੰਘ ਕਾਕਾ ਉਗੀ ਨਕੋਦਰ, ਸਤਵੀਰ ਸਿੰਘ ਬਾਜਵਾ ਹੁਸ਼ਿਆਰਪੁਰ, ਦਵਿੰਦਰ ਸਿੰਘ ਕੋਟਭਗਤੂ ਤਲਵੰਡੀ ਸਾਬੋ ਅਤੇ ਹਰਨੇਕ ਸਿੰਘ ਦਾਬਾਵਾਲਾ ਦੇ ਨਾਮ ਸ਼ਾਮਲ ਹਨ।

ਮਾਨਸਾ ‘ਚ ਪੁਲਿਸ ਮੁਕਾਬਲੇ ਦੇ ਵਿੱਚ ਤਿੰਨ ਬਦਮਾਸ਼ ਜ਼ਖ਼ਮੀ

ਸ. ਝਿੰਜਰ ਨੇ ਦੱਸਿਆ ਕਿ ਜਿਹਨਾਂ ਹੋਰ ਆਗੂਆਂ ਨੂੰ ਯੂਥ ਅਕਾਲੀ ਦਲ ਦੇ ਜਨਰਲ ਸਕੱਤਰ ਬਣਾਇਆ ਗਿਆ ਹੈ,ਉਹਨਾਂ ਵਿੱਚ ਸ਼੍ਰੀਮਤੀ ਜਸਪਿੰਦਰ ਕੌਰ ਨਿਹਾਲ ਸਿੰਘ ਵਾਲਾ, ਹਿੰਮਤ ਭਾਰਦਵਾਜ ਸ਼ੰਕਰ ਨਕੋਦਰ, ਗੁਰਪ੍ਰੀਤ ਸਿੰਘ ਤਲਵਾਂ,ਗੁਰਿੰਦਰਜੀਤ ਸਿੰਘ ਰੋਮੀ, ਅਮਨ ਝੋਕ ਨੋਝ ਸਿੰਘ, ਮਨਪ੍ਰੀਤ ਸਿੰਘ ਮਮਦੋਟ, ਜਗਤਾਰ ਸਿੰਘ ਬੇਹਲਾ ਸੰਗਰੂਰ, ਰਣਜੀਤ ਸਿੰਘ ਸੁਨਾਮ, ਗੁਰਵਿੰਦਰ ਸਿੰਘ ਜਵੰਧਾ ਧੂਰੀ, ਗੁਰਜੀਤ ਸਿੰਘ ਲੁਧਿਆਣਾ ਈਸਟ, ਰਤਨ ਵਨੈਛ ਲੁਧਿਆਣਾ ਈਸਟ, ਸਤਿੰਦਰਪਾਲ ਸਿੰਘ ਸਿੱਧੂ ਤਲਵੰਡੀ ਸਾਬੋ, ਅੰਮ੍ਰਿਤਪਾਲ ਸਿੰਘ ਅਲਾਵਲਪੁਰ ਡੇਰਾਬਾਬਾ ਨਾਨਕ, ਅਮਨਦੀਪ ਸਿੰਘ ਭਗਵਾਨਪੁਰ ਡੇਰਾ ਬਾਬਾ ਨਾਨਕ ਅਤੇ ਹਰਪ੍ਰੀਤ ਸਿੰਘ ਬਾਜਵਾ ਦੇ ਨਾਮ ਸ਼ਾਮਲ ਹਨ।

 

ਕਾਂਗਰਸ ਦਾ ਚੋਣ ਮੈਨੀਫੈਸਟੋ ਭਾਜਪਾ ਦੇ 10 ਸਾਲਾਂ ਦੇ ਰਾਜ ਦੌਰਾਨ ਹੋਈ ਤਬਾਹੀ ਦੀ ਭਰਪਾਈ ਕਰੇਗਾ-ਬਲਬੀਰ ਸਿੱਧੂ

0

ਮੋਹਾਲੀ, 6 ਅਪ੍ਰੈਲ: ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਇੱਥੇ ਕਿਹਾ ਕਿ ਕਾਂਗਰਸ ਦੇ ਲੋਕ ਸਭਾ ਚੋਣ ਮੈਨੀਫੈਸਟੋ ਦੇ ਲਾਗੂ ਹੋਣ ਨਾਲ ’’ਕੇਂਦਰ ਵਿੱਚ ਭਾਜਪਾ ਦੇ 10 ਸਾਲਾਂ ਦੇ ਰਾਜ ਦੌਰਾਨ ਸੰਵਿਧਾਨਕ ਸੰਸਥਾਵਾਂ, ਜਮਹੂਰੀਅਤ ਅਤੇ ਮੁਲਕ ਦੀ ਭਾਈਚਾਰਕ ਸਾਂਝ ਦੀ ਹੋਈ ਤਬਾਹੀ ਦੀ ਭਰਪਾਈ ਹੋਵੇਗੀ।’’ ਉਨ੍ਹਾਂ ਕਿਹਾ ਕਿ ਕਾਂਗਰਸ ਹਾਈਕਮਾਂਡ ਵੱਲੋਂ ਜਾਰੀ ਮੈਨੀਫੈਸਟੋ ਲੋਕ ਸਭਾ ਚੋਣਾਂ 2024 ਵਿੱਚ ਯੁੱਗ ਪਲਟਾਊ ਸਾਬਤ ਹੋਵੇਗਾ।ਸ਼੍ਰੀ ਸਿੱਧੂ ਨੇ ਕਿਹਾ ਕਿ ਇਹ ਮੈਨੀਫੈਸਟੋ ਸਮਾਜਿਕ ਨਿਆਂ, ਸੂਬਿਆਂ ਦੇ ਅਧਿਕਾਰਾਂ, ਔਰਤਾਂ ਦੇ ਸਸ਼ਕਤੀਕਰਨ ਅਤੇ ਭਾਰਤ ਵਿੱਚ ਅਨੁਸੂਚਿਤ ਜਾਤੀ ਭਾਈਚਾਰਿਆਂ ਦੀ ਭਲਾਈ ’ਤੇ ਕੇਂਦਰਿਤ ਹੈ। ਭਾਜਪਾ ਦੇ ਦਸ ਸਾਲਾਂ ਦੇ ਸ਼ਾਸਨ ਦੀ ਨੀਤੀ ਦੇ ਉਲਟ, ਕਾਂਗਰਸ ਦਾ ਮੈਨੀਫੈਸਟੋ ਐਮ.ਐਸ. ਸਵਾਮੀਨਾਥਨ ਦੇ ਫਾਰਮੂਲੇ ਅਨੁਸਾਰ ਖੇਤੀ ਜਿਨਸਾਂ ਦੀ ਖ਼ਰੀਦ ਲਈ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਦੇਣ ਦਾ ਵਾਅਦਾ ਕਰਦਾ ਹੈ।

ਭਿਆਨਕ ਸੜਕ ਹਾਦਸੇ ‘ਚ ਪੰਜਾਬ ਪੁਲਿਸ ਦੇ ਡੀਐਸਪੀ ਅਤੇ ਗੰਨਮੈਨ ਦੀ ਮੌਤ

ਕਾਂਗਰਸੀ ਆਗੂ ਨੇ ਕਿਹਾ ਕਿ ਆਗਾਮੀ ਲੋਕ ਸਭਾ ਚੋਣਾਂ ਲਈ ਜਾਰੀ ਕੀਤੇ ਗਏ ਆਪਣੇ 46 ਪੰਨਿਆਂ ਦੇ ਚੋਣ ਮਨੋਰਥ ਪੱਤਰ ਵਿੱਚ, ਪਾਰਟੀ ਨੇ ਪੰਜ ‘ਨਿਆਂ ਦੇ ਥੰਮਾਂ’ ਅਤੇ ਉਹਨਾਂ ਦੇ ਅਧੀਨ 25 ਗਾਰੰਟੀਆਂ ’ਤੇ ਜ਼ੋਰ ਦਿੱਤਾ ਹੈ। ਉਹਨਾਂ ਕਿਹਾ ਕਿ ਗਾਰੰਟੀਆਂ ਵਿੱਚ ਕਿਸਾਨਾਂ ਲਈ ਘੱਟੋ-ਘੱਟ ਸਮਰਥਨ ਮੁੱਲ ਅਤੇ ਗਰੀਬ ਪਰਿਵਾਰਾਂ ਦੀਆਂ ਔਰਤਾਂ ਨੂੰ ਇੱਕ ਲੱਖ ਰੁਪਏ ਸਾਲਾਨਾ ਦੇਣ ਬਾਰੇ ਕਾਨੂੰਨ ਲਿਆਉਣਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਸਿਰਫ਼ ਵਾਅਦੇ ਹੀ ਨਹੀਂ ਕਰਦੀ ਸਗੋਂ ਵਾਅਦਿਆਂ ਨੂੰ ਹਕੀਕਤ ਵਿੱਚ ਬਦਲਣ ਵਿਚ ਯਕੀਨ ਕਰਦੀ ਹੈ।ਕਾਂਗਰਸੀ ਆਗੂ ਨੇ ਕਿਹਾ ਕਿ ਆਗਾਮੀ ਲੋਕ ਸਭਾ ਚੋਣ ਕੋਈ ਆਮ ਚੋਣ ਨਹੀਂ ਹੈ ਬਲਕਿ ਜਮਹੂਰੀਅਤ, ਧਰਮ-ਨਿਰਪੱਖਤਾ, ਮੁਲਕ ਦੇ ਬਹੁਭਾਂਤੀ ਸਮਾਜ ਅਤੇ ਸੰਘਵਾਦ ਨੂੰ ਬਚਾਉਣ ਦੀ ਲੜਾਈ ਹੈ।

 

ਪੰਜਾਬ ‘ਚ ਕੰਮ ਕਰਨ ਵਾਲੇ ਹਰਿਆਣਾ ਦੇ ਵੋਟਰਾਂ ਨੂੰ 25 ਮਈ ਦੀ ਵਿਸ਼ੇਸ਼ ਛੁੱਟੀ 

0
ਉਦਯੋਗਿਕ ਅਦਾਰੇ, ਕਾਰੋਬਾਰ, ਵਪਾਰ ਜਾਂ ਕਿਸੇ ਵੀ ਹੋਰ ਅਦਾਰੇ ‘ਚ ਕੰਮ ਕਰਨ ਵਾਲੇ ਵੋਟਰ ਨੂੰ ਵੀ ਮਿਲੇਗੀ ਅਦਾਇਗੀਯੋਗ ਛੁੱਟੀ
ਪੰਜਾਬ ਦੇ 6 ਜ਼ਿਲ੍ਹਿਆਂ ‘ਚ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ ਅਧੀਨ ਵੀ ਛੁੱਟੀ ਦਾ ਐਲਾਨ
ਚੰਡੀਗੜ੍ਹ, 6 ਅਪ੍ਰੈਲ : ਲੋਕ ਸਭਾ ਚੋਣਾਂ-2024 ਦੇ ਸੰਦਰਭ ਵਿਚ ਪੰਜਾਬ ‘ਚ ਕੰਮ ਕਰਨ ਵਾਲੇ ਹਰਿਆਣਾ ਦੇ ਵੋਟਰਾਂ ਨੂੰ ਸੂਬੇ ਵਿਚ ਵੋਟਿੰਗ ਵਾਲੇ ਦਿਨ ਯਾਨੀ 25 ਮਈ, 2024 ਨੂੰ ਵੋਟ ਪਾਉਣ ਲਈ ਵਿਸ਼ੇਸ਼ ਛੁੱਟੀ ਦੇਣ ਦੀ ਘੋਸ਼ਣਾ ਕੀਤੀ ਗਈ ਹੈ। ਜਾਣਕਾਰੀ ਦਿੰਦਿਆ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੰਜਾਬ ਰਾਜ ਦੇ ਸਰਕਾਰੀ ਦਫ਼ਤਰਾਂ, ਬੋਰਡਾਂ/ਕਾਰਪੋਰੇਸ਼ਨਾਂ ਅਤੇ ਸਰਕਾਰੀ ਵਿੱਦਿਅਕ ਅਦਾਰਿਆਂ ਵਿੱਚ ਕੰਮ ਕਰਨ ਵਾਲੇ ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਵਿੱਚੋਂ ਜੇਕਰ ਕੋਈ ਹਰਿਆਣਾ ਦਾ ਵੋਟਰ ਹੈ ਤਾਂ ਉਹ ਵੋਟ ਪਾਉਣ ਲਈ ਆਪਣਾ ਵੋਟਰ ਕਾਰਡ ਪੇਸ਼ ਕਰਕੇ ਸਬੰਧਤ ਅਥਾਰਟੀ ਤੋਂ ਮਿਤੀ 25-05-2024 (ਸ਼ਨੀਵਾਰ) ਦੀ ਵਿਸ਼ੇਸ਼ ਛੁੱਟੀ ਲੈ ਸਕੇਗਾ। ਇਹ ਛੁੱਟੀ ਅਧਿਕਾਰੀਆਂ/ਕਰਮਚਾਰੀਆਂ ਦੇ ਛੁੱਟੀਆਂ ਦੇ ਖਾਤੇ ਵਿੱਚੋਂ ਨਹੀਂ ਕੱਟੀ ਜਾਵੇਗੀ।
ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਦੇ ਕਿਸੇ ਵੀ ਉਦਯੋਗਿਕ ਅਦਾਰੇ, ਕਾਰੋਬਾਰ, ਵਪਾਰ ਜਾਂ ਕਿਸੇ ਵੀ ਹੋਰ ਅਦਾਰੇ ਵਿੱਚ ਕੰਮ ਕਰਨ ਵਾਲੇ ਹਰਿਆਣਾ ਦੇ ਵੋਟਰ ਨੂੰ ਵੀ ਵੋਟ ਪਾਉਣ ਲਈ ਲੋਕ ਪ੍ਰਤਿਨਿਧਤਾ ਐਕਟ 1951 ਦੀ ਧਾਰਾ 135ਬੀ (1) ਮੁਤਾਬਕ 25-05-2024 ਨੂੰ ਅਦਾਇਗੀਯੋਗ ਛੁੱਟੀ ਘੋਸ਼ਿਤ ਕੀਤੀ ਗਈ ਹੈ।  ਇਸ ਤੋਂ ਇਲਾਵਾ 25 ਮਈ ਨੂੰ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਮਾਨਸਾ, ਸੰਗਰੂਰ, ਪਟਿਆਲਾ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਸਥਿਤ ਸਰਕਾਰੀ ਦਫ਼ਤਰਾਂ/ਬੋਰਡਾਂ/ਕਾਰਪੋਰੇਸ਼ਨਾਂ/ਵਿੱਦਿਅਕ ਅਦਾਰਿਆਂ ਵਿਖੇ ਸਥਾਨਕ ਛੁੱਟੀ ਰਹੇਗੀ ਅਤੇ ਇਹ ਛੁੱਟੀ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ-1881 ਅਧੀਨ ਹੋਵੇਗੀ। ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।

ਭਿਆਨਕ ਸੜਕ ਹਾਦਸੇ ‘ਚ ਪੰਜਾਬ ਪੁਲਿਸ ਦੇ ਡੀਐਸਪੀ ਅਤੇ ਗੰਨਮੈਨ ਦੀ ਮੌਤ

0
ਆਹਮੋਸਾਹਮਣੇ ਹੋਈ ਟੱਕਰ ਤੋਂ ਬਾਅਦ ਗੱਡੀ ਨੂੰ ਲੱਗੀ ਅੱਗ
ਲੁਧਿਆਣਾ, 6 ਅਪ੍ਰੈਲ: ਬੀਤੀ ਅੱਧੀ ਰਾਤ ਲੁਧਿਆਣਾ ਚੰਡੀਗੜ੍ਹ ਰੋਡ ‘ਤੇ ਵਾਪਰੇ ਇੱਕ ਦਰਦਨਾਕ ਹਾਦਸੇ ਦੇ ਵਿੱਚ ਪੰਜਾਬ ਪੁਲਿਸ ਦੇ ਡੀਐਸਪੀ ਅਤੇ ਉਸਦੇ ਗੰਨਮੈਨ ਦੀ ਮੌਤ ਹੋਣ ਦੀ ਦੁਖਦਾਈ ਸੂਚਨਾ ਮਿਲੀ ਹੈ। ਸਕਾਰਪੀਓ ਅਤੇ ਫਾਰਚੂਨਰ ਗੱਡੀ ਦੀ ਆਹਮੋ ਸਾਹਮਣੇ ਹੋਈ ਟੱਕਰ ਤੋਂ ਬਾਅਦ ਡੀਐਸਪੀ ਦੀ ਗੱਡੀ ਨੂੰ ਅੱਗ ਲੱਗ ਗਈ ਅਤੇ ਦੇਖਦੇ ਹੀ ਦੇਖਦੇ ਗੱਡੀ ਪੂਰੀ ਤਰ੍ਹਾਂ ਤਬਾਹ ਹੋ ਗਈ। ਇਸ ਹਾਦਸੇ ਵਿੱਚ ਡੀਐਸਪੀ ਦੀ ਗੱਡੀ ਨੂੰ ਚਲਾ ਰਹੇ ਡਰਾਈਵਰ ਗੁਰਪ੍ਰੀਤ ਸਿੰਘ ਦੀ ਵੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ।
ਥਾਣਾ ਸਮਰਾਲਾ ਦੀ ਪੁਲਿਸ ਨੇ ਮੁਢਲੀ ਪੜਤਾਲ ਤੋਂ ਬਾਅਦ ਸਕਾਰਪੀਓ ਗੱਡੀ ਦੇ ਡਰਾਈਵਰ ਵਿਰੁੱਧ ਵੱਖ ਵੱਖ ਧਰਾਵਾਂ ਤਹਿਤ ਪਰਚਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਡੀਐਸਪੀ ਦੀ ਪਹਿਚਾਣ ਸੰਦੀਪ ਸਿੰਘ ਅਤੇ ਗਨਮੈਨ ਦੀ ਪਹਿਚਾਣ ਪਰਮਜੀਤ ਸਿੰਘ ਦੇ ਤੌਰ ‘ਤੇ ਹੋਈ ਹੈ। ਡੀਐਸਪੀ ਸੰਦੀਪ ਸਿੰਘ ਲੁਧਿਆਣਾ ਈਸਟ ਵਿਖੇ ਬਤੌਰ ਏਸੀਪੀ ਤੈਨਾਤ ਸੀ ਅਤੇ ਮੁਹਾਲੀ ਦਾ ਰਹਿਣ ਵਾਲਾ ਸੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਡੀਐਸਪੀ ਸੰਦੀਪ ਸਿੰਘ ਆਪਣੇ ਗੰਨਮੈਨਾਂ ਤੇ ਡਰਾਈਵਰ ਦੇ ਨਾਲ ਫਾਰਚੂਨਰ ਗੱਡੀ ਤੇ ਸਵਾਰ ਹੋ ਕੇ ਚੰਡੀਗੜ੍ਹ ਤੋਂ ਵਾਪਸ ਲੁਧਿਆਣਾ ਵੱਲ ਆ ਰਿਹਾ ਸੀ।
ਇਸ ਦੌਰਾਨ ਸਮਰਾਲੇ ਦੇ ਨਜ਼ਦੀਕ ਪਿੰਡ ਦਿਆਲਪੁਰਾ ਦੇ ਫਲਾਈਓਵਰ ਉਪਰ ਦੋਨਾਂ ਗੱਡੀਆਂ ਦੀ ਆਹਮੋ ਸਾਹਮਣੇ ਟੱਕਰ ਹੋ ਗਈ। ਸਕਾਰਪੀਓ ਗੱਡੀ ਲੁਧਿਆਣੇ ਤੋਂ ਦੂਜੀ ਸਾਈਡ ਜਾ ਰਹੀ ਸੀ। ਸੂਚਨਾ ਮੁਤਾਬਕ ਇਹ ਟੱਕਰ ਇੰਨੀ ਭਿਆਨਕ ਸੀ ਕਿ ਦੇਖਦੇ ਹੀ ਦੇਖਦੇ ਡੀਐਸਪੀ ਸੰਦੀਪ ਸਿੰਘ ਦੀ ਫਾਰਚੂਨਰ ਗੱਡੀ ਨੂੰ ਅੱਗ ਲੱਗ ਗਈ ਅਤੇ ਸਕਿੰਟਾਂ ਵਿੱਚ ਹੀ ਇਹ ਅੱਗ ਭਾਂਬੜ ਦਾ ਰੂਪ ਧਾਰਨ ਕਰ ਗਈ। ਹਾਲਾਂਕਿ ਇਥੋਂ ਗੁਜਰਨ ਵਾਲੇ ਲੋਕਾਂ ਨੇ ਡੀਐਸਪੀ ਅਤੇ ਉਸਦੇ ਗੰਨਮੈਨ ਸਾਹਿਤ ਡਰਾਈਵਰ ਨੂੰ ਗੱਡੀ ਵਿੱਚੋਂ ਕੱਢ ਲਿਆ ਪਰੰਤੂ ਡੀਐਸਪੀ ਅਤੇ ਉਸਦੇ ਗਨਮੈਨ ਦੀ ਮੌਤ ਹੋ ਗਈ।
ਉਧਰ ਸਮਰਾਲਾ ਦੇ ਐਸਐਚ ਓ ਇੰਸਪੈਕਟਰ ਰਾਓ ਵਰਿੰਦਰ ਸਿੰਘ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਕਥਿਤ ਦੋਸ਼ੀ ਸਕਾਰਪੀਓ ਗੱਡੀ ਦੇ ਡਰਾਈਵਰ ਵਿਰੁੱਧ ਆਈਪੀਸੀ ਦੀ ਧਾਰਾ 279, 427, 337 ਅਤੇ 304ਏ ਤਹਿਤ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਵੀ ਪਤਾ ਲੱਗਿਆ ਹੈ ਕਿ 2016 ਬੈਚ ਦੇ ਸਿੱਧੇ ਡੀਐਸਪੀ ਭਰਤੀ ਸੰਦੀਪ ਸਿੰਘ ਦਾ ਲੰਘੀ ਚਾਰ ਅਪ੍ਰੈਲ ਨੂੰ ਹੀ ਜਨਮ ਦਿਨ ਸੀ।

ਮਾਨਸਾ ‘ਚ ਪੁਲਿਸ ਮੁਕਾਬਲੇ ਦੇ ਵਿੱਚ ਤਿੰਨ ਬਦਮਾਸ਼ ਜ਼ਖ਼ਮੀ

0

ਮੈਡੀਕਲ ਸਟੋਰਾਂ ‘ਤੇ ਫਾਇਰਿੰਗ ਕਰਨ ਵਾਲਿਆਂ ਸਹਿਤ ਚਾਰ ਗ੍ਰਿਫਤਾਰ 

ਮਾਨਸਾ, 6 ਅਪ੍ਰੈਲ: ਲੰਘੀ ਵੀਰਵਾਰ ਨੂੰ ਮਾਨਸਾ ਸ਼ਹਿਰ ਦੇ ਦੋ ਮੈਡੀਕਲ ਸਟੋਰਾਂ ਅੱਗੇ ਫਾਇਰਿੰਗ ਕਰਨ ਵਾਲੇ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਸਹਿਤ ਪੁਲਿਸ ਨੇ ਇੱਕ ਮੁਕਾਬਲੇ ਤੋਂ ਬਾਅਦ ਚਾਰ ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪਿੰਡ ਖਿਆਲਾ ਕਲਾਂ ਵਿਖੇ ਦੇਰ ਰਾਤ ਹੋਏ ਇਸ ਮੁਕਾਬਲੇ ਦੇ ਵਿੱਚ ਤਿੰਨ ਜਣਿਆਂ ਦੇ ਜਖਮੀ ਹੋਣ ਦੀ ਸੂਚਨਾ ਹੈ। ਜਦਕਿ ਇੱਕ ਪੁਲਿਸ ਮੁਲਾਜ਼ਮ ਦਾ ਬੁਲਟ ਪਰੂਫ ਜੈਕਟ ਵਿੱਚ ਗੋਲੀ ਲੱਗਣ ਕਾਰਨ ਬਚਾ ਹੋ ਗਿਆ। ਇਸ ਘਟਨਾ ਦੀ ਪੁਸ਼ਟੀ ਕਰਦੇ ਹੋਏ ਮਾਨਸਾ ਦੇ ਐਸਐਸਪੀ ਡਾ ਨਾਨਕ ਸਿੰਘ ਨੇ ਦੱਸਿਆ ਕਿ ਜ਼ਖ਼ਮੀਆਂ ‘ਚ ਮੋਟਰਸਾਈਕਲ ‘ਤੇ ਸਵਾਰ ਹੋ ਕੇ ਮੈਡੀਕਲ ਸਟੋਰਾਂ ਅੱਗੇ ਫਾਇਰਿੰਗ ਕਰਨ ਵਾਲੇ ਉਪਕਾਰ ਸਿੰਘ ਉਰਫ ਡੈਣੀ ਅਤੇ ਗੁਰਜਿੰਦਰ ਸਿੰਘ ਤੋਂ ਇਲਾਵਾ ਉਹਨਾਂ ਨੂੰ ਕਾਰ ‘ਤੇ ਭਜਾ ਕੇ ਲੈ ਜਾਣ ਵਾਲਾ ਜਸਪ੍ਰੀਤ ਸਿੰਘ ਵੀ ਸ਼ਾਮਿਲ ਹੈ।ਇਸ ਤੋਂ ਇਲਾਵਾ ਜਸਪ੍ਰੀਤ ਦੇ ਭਰਾ ਲਵਪ੍ਰੀਤ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਜਖਮੀਆਂ ਨੂੰ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ।
ਪੁਲਿਸ ਨੇ ਕਥਿਤ ਦੋਸ਼ੀਆਂ ਵਿਰੁੱਧ ਧਾਰਾ 307 ਅਤੇ ਆਰਮਜ ਐਕਟ ਦਾ ਪਰਚਾ ਦਰਜ ਕੀਤਾ ਹੈ। ਇਸ ਤੋਂ ਇਲਾਵਾ ਮਾਨਸਾ ਫਾਇਰਿੰਗ ਦੇ ਮਾਮਲੇ ਵਿੱਚ ਪਹਿਲਾ ਹੀ ਇਸੇ ਧਾਰਾ ਤਹਿਤ ਪਰਚਾ ਦਰਜ ਕੀਤਾ ਜਾ ਚੁੱਕਿਆ ਹੈ। ਐਸਐਸਪੀ ਨੇ ਅੱਗੇ ਦੱਸਿਆ ਕਿ ਘਟਨਾ ਤੋਂ ਬਾਅਦ ਦੋ ਪਿਸਤੌਲ ਅਤੇ ਫਾਇਰਿੰਗ ਕਰਨ ਸਮੇਂ ਵਰਤੀ ਮੋਟਰਸਾਈਕਲ ਤੋਂ ਇਲਾਵਾ ਉਹਨਾਂ ਨੂੰ ਭਜਾਉਣ ਲਈ ਲਿਆਂਦੀ ਆਈ 20 ਕਾਰ ਵੀ ਬਰਾਮਦ ਕਰ ਲਈ ਗਈ ਹੈ। ਮੁਢਲੀ ਪੜਤਾਲ ਮੁਤਾਬਕ ਓਮਕਾਰ ਸਿੰਘ ਉਰਫ ਡੈਣੀ ਅਤੇ ਗੁਰਜਿੰਦਰ ਸਿੰਘ ਵਿਰੁੱਧ ਪਹਿਲਾਂ ਵੀ ਦਰਜਨਾਂ ਪਰਚੇ ਦਰਜ ਹਨ। ਕਿਹਾ ਜਾ ਰਿਹਾ ਹੈ ਕਿ ਕਥਿਤ ਦੋਸ਼ੀਆਂ ਵੱਲੋਂ ਇਹ ਫਾਇਰਿੰਗ ਫਿਰੋਤੀ ਵਸੂਲਣ ਦੇ ਇਰਾਦੇ ਨਾਲ ਕੀਤੀ ਗਈ ਹੋ ਸਕਦੀ ਹੈ। ਹਾਲਾਂਕਿ ਪੁਲਿਸ ਅਧਿਕਾਰੀਆਂ ਦਾ ਦਾਅਵਾ ਹੈ ਕਿ ਪੜਤਾਲ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।

ਲੋਕ ਸਭਾ ਚੋਣਾਂ: ਜ਼ਿਲ੍ਹੇ ਅੰਦਰ ਨਜ਼ਾਇਜ ਸ਼ਰਾਬ ਦੀ ਵਿਕਰੀ ਨੂੰ ਰੋਕਣ ਲਈ ਕੀਤੀ ਜਾ ਰਹੀ ਹੈ ਸਖਤ ਨਿਗਰਾਨੀ : ਡੀਸੀ

0

ਬੀਸੀਐਲ ਇੰਡਸਟਰੀਜ਼ ਸੰਗਤ ਕਲਾਂ ਦਾ ਅਚਨਚੇਤ ਦੌਰਾ ਕਰਕੇ ਕੀਤੀ ਚੈਕਿੰਗ
ਬਠਿੰਡਾ, 5 ਅਪ੍ਰੈਲ : ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਸਿਵਲ ਤੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਜ਼ਿਲ੍ਹੇ ਅੰਦਰ ਅਲਕੋਹਲ ਨਾਲ ਸਬੰਧਤ ਇਡਸਟਰੀਜ਼, ਇਥਨੋਲ ਯੂਨਿਟਾਂ ਤੋਂ ਇਲਾਵਾ ਗੁਆਂਢੀ ਰਾਜਾਂ ਤੋਂ ਨਜ਼ਾਇਜ ਸ਼ਰਾਬ ਦੀ ਸਪਲਾਈ ਨੂੰ ਰੋਕਣ ਲਈ ਸਖ਼ਤ ਨਿਗਰਾਨੀ ਰੱਖੀ ਜਾ ਰਹੀ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਵੱਲੋਂ ਅੱਜ ਇੱਥੇ ਬੀਸੀਐਲ ਇੰਡਸਟਰੀਜ਼ (ਲਿਮਟਿਡ) ਸੰਗਤ ਕਲਾਂ ਦਾ ਅਚਨਚੇਤ ਦੌਰਾ ਕਰਦਿਆਂ ਸਾਂਝੀ ਕੀਤੀ। ਇਸ ਦੌਰਾਨ ਉਨ੍ਹਾਂ ਵੱਲੋਂ ਇੰਡਸਟਰੀਜ਼ ਦੇ ਇਥਨੋਲ ਯੂਨਿਟ, ਬੋਟਲਿੰਗ ਪਲਾਂਟ, ਵੇਅਰਹਾਊਸ, ਸੀਸੀਟੀਵੀ ਕੈਮਰੇ, ਰਾਅਮਟੀਰੀਅਲ ਅਤੇ ਹੋਲੋਗ੍ਰਾਮ ਆਦਿ ਦਾ ਬਾਰੀਕੀ ਨਾਲ ਨਿਰੀਖਣ ਕੀਤਾ ਗਿਆ।

ਚੋਣ ਮੋਡ ਵਿੱਚ ਭਗਵੰਤ ਮਾਨ : ਅੱਜ ਆਨੰਦਪੁਰ ਸਾਹਿਬ ਤੇ ਅੰਮ੍ਰਿਤਸਰ ਲੋਕਸਭਾ ਹਲਕੇ ’ਤੇ ਕੀਤੀ ਚਰਚਾ

 

 

ਇਸ ਮੌਕੇ ਉਨ੍ਹਾਂ ਦੇ ਨਾਲ ਜ਼ਿਲ੍ਹਾ ਪੁਲਿਸ ਮੁਖੀ ਦੀਪਕ ਪਾਰੀਕ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਦੌਰੇ ਦੌਰਾਨ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਵੱਲੋਂ ਬੀਸੀਐਲ ਇੰਡਸਟਰੀਜ਼ ਦੇ ਇਥਨੋਲ ਯੂਨਿਟ ਵਿੱਚ ਮੌਜੂਦ ਇਥਨੋਲ ਨਾਲ ਭਰੇ ਜਾ ਰਹੇ ਟੈਂਕਰਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਇਸ ਉਪਰੰਤ ਉਨ੍ਹਾਂ ਵੱਲੋਂ ਵੇਅਰਹਾਊਸ ਦੇ ਸਟਾਕ ਦਾ ਵੀ ਨਿਰੀਖਣ ਕੀਤਾ, ਜੋ ਨਿੱਲ ਪਾਇਆ ਗਿਆ। ਦੌਰੇ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਇੰਡਸਟਰੀਜ਼ ਦੇ ਬੋਟਲਿੰਗ ਪਲਾਂਟ ਦਾ ਵੀ ਨਿਰੀਖਣ ਕੀਤਾ ਅਤੇ ਇਸ ਮੌਕੇ ਸੈਂਪਲ ਵੀ ਲਏ ਗਏ, ਜੋ ਸਹੀ ਪਾਏ ਗਏ। ਚੈਕਿੰਗ ਦੌਰਾਨ ਉਨ੍ਹਾਂ ਵੱਲੋਂ ਇੰਡਸਟਰੀਜ਼ ਦੇ ਹੋਲੋਗ੍ਰਾਮ ਦਾ ਵੀ ਬਾਰੀਕੀ ਨਾਲ ਨਿਰੀਖਣ ਕੀਤਾ, ਜੋ ਸਹੀ ਪਾਇਆ ਗਿਆ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਆਦਰਸ਼ ਚੋਣ ਜ਼ਾਬਤੇ ਦੀ ਪਾਲਣਾ ਦੇ ਸਬੰਧ ਵਿੱਚ ਚੁੱਕੇ ਕਦਮਾਂ ਬਾਰੇ ਦੱਸਦਿਆਂ ਕਿਹਾ ਕਿ ਹਰਿਆਣਾ ਨਾਲ ਲੱਗਦੀ ਅੰਤਰਰਾਜੀ ਸਰਹੱਦ ’ਤੇ ਚੌਕਸੀ ਸਖ਼ਤ ਕਰ ਦਿੱਤੀ ਗਈ ਹੈ।

ਡਿਪਟੀ ਕਮਿਸ਼ਨਰ ਨੇ ਵਿਸਾਖੀ ਮੇਲੇ ਦੀ ਤਿਆਰੀਆਂ ਸਬੰਧੀ ਕੀਤੀ ਰੀਵਿਊ ਮੀਟਿੰਗ

ਉਨ੍ਹਾਂ ਇਹ ਵੀ ਦੱਸਿਆ ਕਿ ਸਾਰੀਆਂ ਪ੍ਰਮੁੱਖ ਸੜਕਾਂ ਅਤੇ ਲਿੰਕ ਸੜਕਾਂ ਨੂੰ ਆਬਕਾਰੀ ਅਤੇ ਪੁਲਿਸ ਚੌਕੀਆਂ ਵੱਲੋਂ ਕਵਰ ਕੀਤਾ ਜਾਵੇਗਾ। ਉਨ੍ਹਾਂ ਵਲੋਂ ਡੀਸੀ ਸਿਰਸਾ ਨਾਲ ਵੀ ਮੀਟਿੰਗ ਕੀਤੀ ਜਾ ਚੁੱਕੀ ਹੈ ਅਤੇ ਅੰਤਰਰਾਜੀ ਸਰਹੱਦ ’ਤੇ ਸ਼ਰਾਬ ਦੀਆਂ ਦੁਕਾਨਾਂ ਦੀ ਗਿਣਤੀ ਬਾਰੇ ਰਿਪੋਰਟ ਮੰਗੀ। ਅੰਤਰਰਾਜੀ ਰੂਟਾਂ ’ਤੇ ਸ਼ਰਾਬ ਦੀ ਢੋਆ-ਢੁਆਈ ਬਾਬਤ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਦੋਂ ਤੋਂ ਆਦਰਸ਼ ਚੋਣ ਜਾਬਤਾ (ਐਮ.ਸੀ.ਸੀ.) ਲਾਗੂ ਹੋਇਆ ਹੈ, ਉਦੋਂ ਤੋਂ ਹੀ ਆਬਕਾਰੀ, ਪੁਲਿਸ ਅਤੇ ਐਫ.ਐਸ.ਟੀ. ਦੀਆਂ ਟੀਮਾਂ ਸਰਗਰਮ ਹਨ ਜਿਨ੍ਹਾਂ ਵਲੋਂ ਹੁਣ ਤੱਕ ਲਗਭਗ 2136.35 ਲੀਟਰ ਨਾਜਾਇਜ਼ ਸ਼ਰਾਬ ਜ਼ਬਤ ਕੀਤੀ ਜਾ ਚੁੱਕੀ ਹੈ।ਇਸ ਮੌਕੇ ਸਹਾਇਕ ਕਮਿਸ਼ਨਰ ਐਕਸਾਈਜ਼ ਬਠਿੰਡਾ ਰੇਜ਼ ਉਮੇਸ਼ ਭੰਡਾਰੀ, ਐਕਸਾਈਜ਼ ਅਫ਼ਸਰ ਬਰਿੰਦਰ ਪਾਲ ਸਿੰਘ ਆਦਿ ਹਾਜ਼ਰ ਸਨ।

 

ਚੋਣ ਮੋਡ ਵਿੱਚ ਭਗਵੰਤ ਮਾਨ : ਅੱਜ ਆਨੰਦਪੁਰ ਸਾਹਿਬ ਤੇ ਅੰਮ੍ਰਿਤਸਰ ਲੋਕਸਭਾ ਹਲਕੇ ’ਤੇ ਕੀਤੀ ਚਰਚਾ

0

ਚੰਡੀਗੜ੍ਹ, 5 ਅਪ੍ਰੈਲ: ਸੀਐਮ ਭਗਵੰਤ ਮਾਨ ਪੂਰੀ ਤਰ੍ਹਾਂ ਚੋਣ ਮੋਡ ਵਿੱਚ ਹਨ। ਸ਼ੁੱਕਰਵਾਰ ਨੂੰ ਉਨ੍ਹਾਂ ਨੇ ਆਨੰਦਪੁਰ ਸਾਹਿਬ ਅਤੇ ਅੰਮ੍ਰਿਤਸਰ ਤੋਂ ‘ਆਪ’ ਦੇ ਉਮੀਦਵਾਰਾਂ ਅਤੇ ਵਿਧਾਇਕਾਂ ਨਾਲ ਮੀਟਿੰਗ ਕੀਤੀ। ’ਆਪ’ ਪੰਜਾਬ ਪ੍ਰਧਾਨ ਨੇ ਇਨ੍ਹਾਂ ਹਲਕਿਆਂ ਦੇ ਸਾਰੇ ਵਿਧਾਇਕਾਂ ਤੋਂ ਫੀਡਬੈਕ ਲਈ ਅਤੇ ਉਸ ਫੀਡਬੈਕ ਦੇ ਆਧਾਰ ’ਤੇ ਚੋਣ ਰਣਨੀਤੀ ’ਤੇ ਚਰਚਾ ਕੀਤੀ। ਪਹਿਲੀ ਮੀਟਿੰਗ ਵਿੱਚ ਸੀਐਮ ਮਾਨ ਨੇ ਆਨੰਦਪੁਰ ਸਾਹਿਬ ਤੋਂ ‘ਆਪ’ ਦੇ ਉਮੀਦਵਾਰ ਮਲਵਿੰਦਰ ਸਿੰਘ ਕੰਗ, ‘ਆਪ’ ਆਗੂ ਦੀਪਕ ਬਾਲੀ, ਡਿਪਟੀ ਸਪੀਕਰ ਪੰਜਾਬ ਜੈ ਕ੍ਰਿਸ਼ਨ ਸਿੰਘ (ਵਿਧਾਇਕ ਗੜ੍ਹਸ਼ੰਕਰ), ਸੰਤੋਸ਼ ਕਟਾਰੀਆ (ਵਿਧਾਇਕ ਬਲਾਚੌਰ), ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ (ਐਮ.ਐਲ.ਏ.ਆਨੰਦਪੁਰ ਸਾਹਿਬ) , ਦਿਨੇਸ਼ ਚੱਢਾ (ਵਿਧਾਇਕ ਰੂਪਨਗਰ), ਡਾ.ਚਰਨਜੀਤ ਸਿੰਘ (ਵਿਧਾਇਕ ਚਮਕੌਰ ਸਾਹਿਬ), ਕੈਬਨਿਟ ਮੰਤਰੀ ਅਨਮੋਲ ਗਗਨ ਮਾਨ (ਐਮ.ਐਲ.ਏ. ਖਰੜ) ਅਤੇ ਕੁਲਵੰਤ ਸਿੰਘ (ਐਮ.ਐਲ.ਏ. ਐਸ.ਏ.ਐਸ. ਨਗਰ) ਨਾਲ ਮੁਲਾਕਾਤ ਕੀਤੀ।

ਦਿੱਲੀ ਦੀ ਜਨਤਾ ਦੇ ਨਾਂਅ ਮਨੀਸ਼ ਸਿਸੋਦੀਆ ਦਾ ਭਾਵੂਕ ਸੰਦੇਸ਼

ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ ਅਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਮਲਵਿੰਦਰ ਸਿੰਘ ਕੰਗ ਨੇ ਦੱਸਿਆ ਕਿ ਅੱਜ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੀਆਂ ਹੋਣ ਵਾਲੀਆਂ ਚੋਣਾਂ ਸਬੰਧੀ ਇੱਕ ਅਹਿਮ ਮੀਟਿੰਗ ਕੀਤੀ। ਉਨ੍ਹਾਂ ਸਾਰੇ ਆਗੂਆਂ ਤੋਂ ਫੀਡਬੈਕ ਲੈਂਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੀਆਂ ਸਾਰੀਆਂ 13 ਸੀਟਾਂ ’ਤੇ ਜਿੱਤ ਹਾਸਲ ਕਰੇਗੀ। ਕੰਗ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪਿਛਲੇ ਦੋ ਸਾਲਾਂ ਵਿੱਚ ਕਈ ਪੰਜਾਬ ਪੱਖੀ ਅਤੇ ਲੋਕ ਪੱਖੀ ਫੈਸਲੇ ਲਏ ਗਏ ਹਨ। ਪੰਜਾਬ ਦੇ 90% ਘਰਾਂ ਨੂੰ ਮੁਫਤ ਬਿਜਲੀ ਮਿਲ ਰਹੀ ਹੈ, ਪੰਜਾਬ ਦੇ ਨੌਜਵਾਨਾਂ ਨੂੰ ਬਿਨਾਂ ਕਿਸੇ ਰਿਸ਼ਵਤ ਦੇ ਯੋਗਤਾ ਦੇ ਆਧਾਰ ’ਤੇ ਸਰਕਾਰੀ ਨੌਕਰੀਆਂ ਮਿਲ ਰਹੀਆਂ ਹਨ, ਕਿਸਾਨਾਂ ਨੂੰ ਸਿੰਚਾਈ ਲਈ ਨਹਿਰੀ ਪਾਣੀ ਮਿਲ ਰਿਹਾ ਹੈ, ਗਰੀਬਾਂ ਲਈ ਮੁਫਤ ਮੁਹੱਲਾ ਕਲੀਨਿਕ ਅਤੇ ਚੰਗੇ ਸਕੂਲ ਹਨ, ਜਿੱਥੇ ਸਾਡੇ ਬੱਚੇ ਵਿਸ਼ਵ ਪੱਧਰੀ ਸਿੱਖਿਆ ਪ੍ਰਾਪਤ ਕਰ ਰਹੇ ਹਨ।

ਮੁੱਖ ਮੰਤਰੀ ਭਗਵੰਤ ਮਾਨ ਭਲਕੇ ਤੋਂ ਸ਼ੁਰੂ ਕਰਨਗੇ ਪੰਜਾਬ ’ਚ ਚੋਣ ਪ੍ਰਚਾਰ

ਦੂਸਰੀ ਮੀਟਿੰਗ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ (ਕੈਬਨਿਟ ਮੰਤਰੀ ਅਤੇ ਵਿਧਾਇਕ ਅਜਨਾਲਾ) ਨਾਲ ਮੁਲਾਕਾਤ ਕੀਤੀ।ਅੰਮ੍ਰਿਤਸਰ ਲੋਕ ਸਭਾ ਸੀਟ ਲਈ ਚੋਣ ਰਣਨੀਤੀ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਵਿਧਾਇਕ ਅੰਮ੍ਰਿਤਸਰ ਪੱਛਮੀ (ਐਸ.ਸੀ.) ਜਸਬੀਰ ਸਿੰਘ ਸੰਧੂ, ਵਿਧਾਇਕ ਅੰਮ੍ਰਿਤਸਰ ਕੇਂਦਰੀ ਅਜੇ ਗੁਪਤਾ, ਵਿਧਾਇਕ ਅੰਮ੍ਰਿਤਸਰ ਪੂਰਬੀ ਜੀਵਨ ਜੋਤ ਕੌਰ ਅਤੇ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਇੰਦਰਬੀਰ ਸਿੰਘ ਨਿੱਝਰਮੌਜੂਦ ਸਨ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅੰਮ੍ਰਿਤਸਰ ਤੋਂ ‘ਆਪ’ ਦੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪਹਿਲਾਂ ਕਾਂਗਰਸ ਅਤੇ ਅਕਾਲੀ ਦਲ ਬਦਲਵੇਂ ਢੰਗ ਨਾਲ ਜਿੱਤਦੇ ਸਨ ਪਰ ਹੁਣ ਸਮਾਂ ਬਦਲ ਗਿਆ ਹੈ। ਹੁਣ ਪੰਜਾਬ ਵਿੱਚ ਆਮ ਆਦਮੀ ਪਾਰਟੀ ਸੱਤਾ ਵਿੱਚ ਆ ਗਈ ਹੈ ਅਤੇ ਅਸੀਂ ਇਨ੍ਹਾਂ ਲੋਕ ਸਭਾ ਚੋਣਾਂ ਵਿੱਚ ਵੀ ਅੰਮ੍ਰਿਤਸਰ ਤੋਂ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਨੂੰ ਬੁਰੀ ਤਰ੍ਹਾਂ ਹਰਾਵਾਂਗੇ।

ਕੇਜ਼ਰੀਵਾਲ ਨੇ ਜੇਲ੍ਹ ’ਚ ਮੁਲਾਕਾਤੀਆਂ ਦੀ ਗਿਣਤੀ ਵਧਾਉਣ ਦੀ ਕੀਤੀ ਮੰਗ

ਆਪਣੇ ਵਿਰੋਧੀਆਂ ਬਾਰੇ ਗੱਲ ਕਰਦਿਆਂ ਧਾਲੀਵਾਲ ਨੇ ਕਿਹਾ ਕਿ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਿਰਫ਼ ਉਨ੍ਹਾਂ ਦੇ ਪਰਿਵਾਰ ਦਾ ਨਾਂ ਖਰਾਬ ਕਰ ਰਿਹਾ ਹੈ। ਅੱਜ ਸੰਧੂ ਸਾਹਬ ਸਾਡੇ ਕਿਸਾਨਾਂ ਦੇ ਕਾਤਲਾਂ ਨਾਲ ਖੜੇ ਹਨ। 3 ਸਾਲ ਵੀ ਨਹੀਂ ਹੋਏ। ਦਿੱਲੀ ਦੀਆਂ ਸਰਹੱਦਾਂ ’ਤੇ 740 ਕਿਸਾਨ ਸ਼ਹੀਦ ਹੋਏ ਸਨ। ਉਨ੍ਹਾਂ ਅੱਗੇ ਕਿਹਾ ਕਿ ਸੰਧੂ 10 ਸਾਲ ਅਮਰੀਕਾ ਦੇ ਰਾਜਦੂਤ ਰਹੇ, ਉਹ ਸਭ ਤੋਂ ਵੱਡੇ ਰਾਜਦੂਤ ਸਨ ਅਤੇ ਉਨ੍ਹਾਂ ਕੋਲ ਬਹੁਤ ਸ਼ਕਤੀ ਸੀ। ਉਹ ਹੁਣ ਭਾਜਪਾ ਲਈ ਚੋਣ ਲੜਨ ਲਈ ਆ ਗਏ ਹਨ। ਪਹਿਲਾਂ ਨਵਜੋਤ ਸਿੱਧੂ, ਫਿਰ ਅਰੁਣ ਜੇਤਲੀ, ਫਿਰ ਹਰਦੀਪ ਪੁਰੀ ਅਤੇ ਹੁਣ ਸੰਧੂ ਲਿਆਏ ਹਨ। ਉਨ੍ਹਾਂ ਕਿਹਾ ਕਿ ਉਹ ਸਮਝਦੇ ਹਨ ਕਿ ਗੁਰੂ ਕੀ ਨਗਰੀ ਦੇ ਲੋਕਾਂ ਨੂੰ ਕੁਝ ਸਮਝ ਨਹੀਂ ਆ ਰਿਹਾ।ਉਨ੍ਹਾਂ ਅਖ਼ੀਰ ਵਿੱਚ ਕਿਹਾ ਕਿ ਮਾਨ ਸਾਹਿਬ ਨੇ ਸਾਨੂੰ ਆਪਣੇ ਲੋਕ ਪੱਖੀ ਕੰਮਾਂ ਨੂੰ ਲੋਕਾਂ ਤੱਕ ਲਿਜਾਣ ਅਤੇ ਲੋਕਾਂ ਨਾਲ ਉਨ੍ਹਾਂ ਦੇ ਮੁੱਦਿਆਂ ਬਾਰੇ ਗੱਲ ਕਰਨ ਦੀ ਸਲਾਹ ਵੀ ਦਿੱਤੀ।