Home Blog Page 1758

ਰੇਨੋ ਇੰਡੀਆ ਨੇ ਬਠਿੰਡਾ ਵਿੱਚ ਸ਼ੁਰੂ ਕੀਤੀ ਨਵੀਂ ਡੀਲਰਸ਼ਿਪ

0

ਬਠਿੰਡਾ, 4 ਅਪ੍ਰੈਲ : ਰੇਨੋ ਇੰਡੀਆ ਨੇ ਬਠਿੰਡਾ ਵਿੱਚ ਆਪਣੀ ਨਵੀ ਡੀਲਰਸ਼ਿਪ ਦਾ ਉਦਘਾਟਨ ਕੀਤਾ ਹੈ। ਮਾਨਸਾ ਰੋਡ ’ਤੇ ਸਥਿਤ ਨਵੇਂ ਸੋਅਰੂਮ ਦੇ ਉਦਘਾਟਨ ਮੌਕੇ ਪ੍ਰਬੰਧਕਾਂ ਨੇ ਕਿਹਾ ਕਿ ਡੀਲਰਸ਼ਿਪ ਅਤੇ ਇਸ ਦੇ ਆਸ-ਪਾਸ ਦੇ ਖੇਤਰਾਂ ਦੇ ਗਾਹਕਾਂ ਦੀਆਂ ਵਿਭਿੰਨ ਤਰਜੀਹਾਂ ਅਤੇ ਜ਼ਰੂਰਤਾਂ ਨੂੰ ਪੂਰਾ ਕਰਦੇ ਹੋਏ, ਨਵੀਨਤਾਕਾਰੀ ਅਤੇ ਸਟਾਈਲਿਸ਼ ਵਾਹਨਾਂ ਦੀ ਰੇਨੋ ਦੀ ਵਿਸ਼ਾਲ ਲਾਈਨ-ਅੱਪ ਨੂੰ ਪ੍ਰਦਰਸ਼ਿਤ ਕਰੇਗੀ। ਦਸਣਾ ਬਣਦਾ ਹੈ ਕਿ ਬਠਿੰਡਾ ਡੀਲਰਸ਼ਿਪ ਦੇ ਨਵੇਂ ਜੋੜ ਤੋਂ ਇਲਾਵਾ, ਰੇਨੋ ਇੰਡੀਆ ਦੀ ਅੰਮ੍ਰਿਤਸਰ, ਜਲੰਧਰ, ਪਟਿਆਲਾ, ਲੁਧਿਆਣਾ, ਹੁਸ਼ਿਆਰਪੁਰ ਅਤੇ ਪਠਾਨਕੋਟ ਵਿੱਚ ਮੌਜੂਦਗੀ ਹੈ।

ਫਾਈਨੈਂਸਰ ਨੂੰ ਅਗਵਾ ਕਰਕੇ 10 ਲੱਖ ਦੀ ਫਿਰੋਤੀ ਵਸੂਲਣ ਵਾਲੇ ਔਰਤ ਸਹਿਤ ਕਾਬੂ

ਇਸ ਮੌਕੇ ਬੋਲਦਿਆਂ ਰੇਨੋ ਇੰਡੀਆ ਦੇ ਸੇਲਜ਼ ਅਤੇ ਮਾਰਕੀਟਿੰਗ ਦੇ ਵਾਈਸ ਪ੍ਰੈਜ਼ੀਡੈਂਟ ਸੁਧੀਰ ਮਲਹੋਤਰਾ ਨੇ ਕਿਹਾ, “ਸਾਡੇ ਵਿਸਤਾਰ ਦੇ ਯਤਨਾਂ ਵਿੱਚ ਇੱਕ ਮਹੱਤਵਪੂਰਨ ਕਦਮ ਅੱਗੇ ਵਧਾਉਂਦੇ ਹੋਏ, ਅਸੀਂ ਬਠਿੰਡਾ ਵਿੱਚ ਆਪਣੀ ਡੀਲਰਸ਼ਿਪ ਦਾ ਉਦਘਾਟਨ ਕਰਦੇ ਹੋਏ ਬਹੁਤ ਖੁਸ਼ ਹਾਂ। ਇਹ ਮੀਲ ਪੱਥਰ ਜੀਵੰਤ ਪੰਜਾਬ ਦੀ ਸੇਵਾ ਕਰਨ ਲਈ ਸਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਮਾਰਕੀਟ ਅਤੇ ਸਾਡੇ ਕੀਮਤੀ ਗਾਹਕਾਂ ਦੀਆਂ ਵਧਦੀਆਂ ਲੋੜਾਂ ਨੂੰ ਪੂਰਾ ਕਰਨਾ। ਪੰਜਾਬ ਸਾਡੇ ਲਈ ਇੱਕ ਮਹੱਤਵਪੂਰਨ ਬਾਜ਼ਾਰ ਹੈ, ਅਤੇ ਇਹ ਡੀਲਰਸ਼ਿਪ ਸਾਨੂੰ ਬਠਿੰਡਾ ਅਤੇ ਨੇੜਲੇ ਖੇਤਰਾਂ ਵਿੱਚ ਰੇਨੋ ਦੇ ਵਾਹਨਾਂ ਦੀ ਵੱਧ ਰਹੀ ਮੰਗ ਨੂੰ ਪੂਰਾ ਕਰਨ ਦੇ ਯੋਗ ਬਣਾਵੇਗੀ।

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਬਠਿੰਡਾ ਸੀਟ ਤੋਂ ਲੜਣਗੇ ਲੋਕ ਸਭਾ ਚੋਣ?

ਬਠਿੰਡਾ ਡੀਲਰਸ਼ਿਪ ਰੇਨੋ ਦੇ ਵਾਹਨਾਂ ਦੀ ਪੂਰੀ ਰੇਂਜ ਦੀ ਪੇਸ਼ਕਸ਼ ਕਰੇਗੀ, ਜਿਸ ਵਿੱਚ ਸਪੋਰਟੀ ਕਿਗਰ, ਬਹੁਮੁਖੀ ਟਰਾਈਬਰ ਅਤੇ ਸਟਾਈਲਿਸ਼ ਕਵਿਡ ਵਰਗੇ ਪ੍ਰਸਿੱਧ ਮਾਡਲ ਸ਼ਾਮਲ ਹਨ। ਗਾਹਕਾਂ ਕੋਲ ਉੱਚ ਸਿਖਲਾਈ ਪ੍ਰਾਪਤ ਪੇਸ਼ੇਵਰਾਂ ਦੀ ਇੱਕ ਸਮਰਪਿਤ ਟੀਮ ਤੱਕ ਪਹੁੰਚ ਹੋਵੇਗੀ ਜੋ ਉਹਨਾਂ ਦੀਆਂ ਲੋੜਾਂ ਦੇ ਅਨੁਕੂਲ ਰੇਨੌਲਟ ਵਾਹਨ ਦੀ ਚੋਣ ਕਰਨ ਵਿੱਚ ਉਹਨਾਂ ਦੀ ਸਹਾਇਤਾ ਕਰੇਗੀ। ਇਸ ਤੋਂ ਇਲਾਵਾ, ਡੀਲਰਸ਼ਿਪ ਵਿਕਰੀ ਤੋਂ ਬਾਅਦ ਦੀਆਂ ਸੇਵਾਵਾਂ ਪ੍ਰਦਾਨ ਕਰੇਗੀ, ਜਿਸ ਵਿੱਚ ਅਸਲੀ ਸਪੇਅਰ ਪਾਰਟਸ ਅਤੇ ਕੁਸ਼ਲ ਰੱਖ-ਰਖਾਅ ਸਹਾਇਤਾ ਸ਼ਾਮਲ ਹੈ।

 

ਕਿਸਾਨ ਯੂਨੀਅਨ ਉਗਰਾਹਾ ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਸ਼ੁਰੂ

ਬਠਿੰਡਾ, 4 ਅਪ੍ਰੈਲ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਗੜੇਮਾਰੀ ਅਤੇ ਤੂਫਾਨ ਕਾਰਨ ਹੋਏ ਨੁਕਸਾਨ, ਬਿਮਾਰੀ ਕਾਰਨ ਪਸ਼ੂਆਂ ਦੇ ਨੁਕਸਾਨ,ਗੈਸ ਪਾਈਪ ਲਾਈਨ ਦੇ ਮੁਆਵਜੇ ਅਤੇ ਹੋਰ ਮੰਗਾਂ ਸਬੰਧੀ ਬਠਿੰਡਾ ਦੇ ਮਿੰਨੀ ਡਿਪਟੀ ਕਮਿਸ਼ਨਰ ਦਫਤਰ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ। ਇਸ ਮੌਕੇ ਕਿਸਾਨ ਆਗੂਆਂ ਨੇ ਦਸਿਆ ਕਿ ਡਿਪਟੀ ਕਮਿਸ਼ਨਰ ਵੱਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਬਠਿੰਡਾ ਦੇ ਆਗੂਆਂ ਨਾਲ ਗੈਸ ਪਾਈਪ ਲਾਈਨ ਦੇ ਮੁਆਵਜੇ ਸਬੰਧੀ ਤੈਅ ਕੀਤੀ ਹੋਈ ਮੀਟਿੰਗ ਨਾ ਕਰਨ ਕਾਰਨ ਕਿਸਾਨਾਂ ਦਾ ਡਿਪਟੀ ਕਮਿਸ਼ਨਰ, ਖੇਤੀਬਾੜੀ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ, ਐਮਐਲਏ ਤਲਵੰਡੀ ਸਾਬੋ ਬਲਜਿੰਦਰ ਕੌਰ ਅਤੇ ਐਮਐਲਏ ਮੌੜ ਸੁਖਵੀਰ ਸਿੰਘ ਮਾਈਸਰਖਾਨਾ ਖਿਲਾਫ ਤਿੱਖਾ ਰੋਸ ਪਾਇਆ ਗਿਆ। ਅੱਜ ਕਿਸਾਨਾਂ ਨੂੰ ਪਾਈਪ ਲਾਈਨ ਦੇ ਮੁਆਵਜੇ ਸਬੰਧੀ ਐਮਐਲਏ ਤਲਵੰਡੀ ਸਾਬੋ ਤੋਂ ਬਲਜਿੰਦਰ ਕੌਰ ਅਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਡਿਪਟੀ ਕਮਿਸ਼ਨਰ ਨੂੰ ਫੋਨ ਕਰਕੇ ਮਸਲਾ ਹੱਲ ਕਰਨ ਦਾ ਸਮਾਂ ਦਿੱਤਾ ਸੀ।

7 ਅਪ੍ਰੈਲ ਨੂੰ ਕਿਸਾਨ ਕੇਂਦਰ ਤੇ ਪੰਜਾਬ ਸਰਕਾਰ ਦੇ ਸਾੜਣਗੇ ਪੁਤਲੇ

ਆਗੂਆਂ ਨੇ ਐਸਐਸਪੀ ਕੋਲ ਜਾ ਕੇ ਵੀ ਆਪਣਾ ਰੋਸ ਜਤਾਇਆ। ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਦੱਸਿਆ ਕਿ ਗੈਸ ਪਾਈਪ ਲਾਈਨ ਦਾ 15 ਮਈ ਨੂੰ ਲਿਖਤੀ ਸਮਝੌਤਾ ਹੋ ਚੁੱਕਿਆ ਹੈ ਪਰ ਕੰਪਨੀ ਵੱਲੋਂ ਜਾਣ ਬੁਝ ਕੇ ਸਮਝੌਤੇ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਲਗਾਤਾਰ ਕਿਸਾਨਾਂ ਨਾਲ ਨਾਹ ਪੱਖੀ ਰਵਈਆ ਸਾਹਮਣੇ ਆ ਰਿਹਾ ਹੈ। ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲਾ ਮੀਤ ਪ੍ਰਧਾਨ ਬਸੰਤ ਸਿੰਘ ਕੋਠਾ ਗੁਰੂ ਨੇ ਕਿਹਾ ਕਿ ਪਿਛਲੇ ਦਿਨੀਂ ਗੜੇਮਾਰੀ ਤੇ ਭਾਰੀ ਤੂਫਾਨ ਕਾਰਨ ਕਿਸਾਨਾਂ ਦੀਆਂ ਫਸਲਾਂ, ਸਬਜ਼ੀਆਂ ਅਤੇ ਪਸ਼ੂਆਂ ਦੇ ਸੈੱਡਾਂ ਦਾ ਭਾਰੀ ਨੁਕਸਾਨ ਹੋ ਗਿਆ ਸੀ ਜਿਸ ਦੇ ਮੁਆਵਜੇ ਸਬੰਧੀ ਪੰਜ ਮਾਰਚ ਨੂੰ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਦਿੱਤਾ ਜਾ ਚੁੱਕਾ ਹੈ। ਪਰ ਜਿਲਾ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਅਜੇ ਤੱਕ ਕੋਈ ਕਾਰਵਾਈ ਸ਼ੁਰੂ ਨਹੀਂ ਕੀਤੀ ਗਈ। ਇਸ ਨੂੰ ਹੱਲ ਕਰਾਉਣ ਲਈ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿੱਚ ਮਿੰਨੀ ਸਕੱਤਰੇਤ ਅੱਗੇ ਅਣਮਿੱਥੇ ਸਮੇਂ ਦਾ ਧਰਨਾ ਸ਼ੁਰੂ ਕਰ ਦਿੱਤਾ।

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਬਠਿੰਡਾ ਸੀਟ ਤੋਂ ਲੜਣਗੇ ਲੋਕ ਸਭਾ ਚੋਣ?

ਕਿਸਾਨ ਆਗੂਆਂ ਨੇ ਕਿਹਾ ਕਿ ਇਸ ਤੋਂ ਇਲਾਵਾ ਭਿਆਨਕ ਬਿਮਾਰੀ ਕਾਰਨ ਰਾਏ ਕੇ ਕਲਾ,ਆਕਲੀਆ ਕਲਾਂ ਅਤੇ ਹੋਰ ਪਿੰਡਾਂ ਦੇ ਕਿਸਾਨਾਂ ਦੇ ਪਸ਼ੂਧਨ ਦਾ ਵੱਡਾ ਨੁਕਸਾਨ ਹੋ ਗਿਆ ਹੈ ਜਿਸ ਸਬੰਧੀ ਖੇਤੀਬਾੜੀ ਮੰਤਰੀ ਅਤੇ ਡਾਕਟਰਾਂ ਦੀਆਂ ਟੀਮਾਂ ਨੇ ਵੀ ਪਿੰਡਾਂ ਵਿੱਚ ਕਿਸਾਨਾਂ ਨੂੰ ਪਸ਼ੂਆਂ ਦੇ ਹੋਏ ਨੁਕਸਾਨ ਦਾ ਮੁਆਵਜਾ ਨਹੀਂ ਦਿੱਤਾ ਗਿਆ। ਇਸ ਤੋਂ ਇਲਾਵਾ ਨਹਿਰੀ ਪਾਣੀ ਦੀ ਟੇਲਾੱ ਤੇ ਵੱਡੀ ਸਮੱਸਿਆ ਹੈ ਜੋ ਹੱਲ ਨਹੀਂ ਕੀਤੀ ਜਾ ਰਹੀ। ਕਿਸਾਨ ਆਗੂਆਂ ਨੇ ਕਿਹਾ ਕਿ ਇਹ ਮਸਲਾ ਐਮਐਲਏ ਤੇ ਖੇਤੀਬਾੜੀ ਮੰਤਰੀ ਦੇ ਲਗਾਤਾਰ ਧਿਆਨ ਵਿੱਚ ਲਿਆਂਦਾ ਜਾ ਚੁੱਕਾ ਹੈ । ਉਹਨਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਕਿਸਾਨਾਂ ਦੀਆਂ ਮੰਗਾਂ ਦਾ ਹੱਲ ਨਹੀਂ ਕਰਦੀ ਤਾਂ ਆਉਂਦੇ ਦਿਨਾਂ ਵਿੱਚ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰ ਲਈ ਤਿਆਰ ਰਹੇ। ਅੱਜ ਦੇ ਧਰਨੇ ਨੂੰ ਮਾਲਣ ਕੌਰ ਕੋਠਾ ਗੁਰੂ, ਸੁਖਦੇਵ ਸਿੰਘ ਰਾਮਪੁਰਾ, ਕੁਲਵੰਤ ਸ਼ਰਮਾ ਰਾਏਕੇ ਕਲਾਂ, ਨੇ ਵੀ ਸੰਬੋਧਨ ਕੀਤਾ। ਧਰਨੇ ਵਿੱਚ ਹਰਜਿੰਦਰ ਸਿੰਘ ਬੱਗੀ, ਬਾਬੂ ਸਿੰਘ ਮੰਡੀ ਖੁਰਦ ,ਨਛੱਤਰ ਸਿੰਘ ਢੱਡੇ, ਜਸਵੀਰ ਸਿੰਘ ਬੁਰਜ ਸੇਮਾ ,ਜਗਦੇਵ ਸਿੰਘ ਜੋਗੇਵਾਲਾ ,ਹੁਸ਼ਿਆਰ ਸਿੰਘ ਚੱਕ ਫਤਿਹ ਸਿੰਘ ਵਾਲਾ ,ਬਲਜੀਤ ਸਿੰਘ ਪੂਹਲਾ ,ਅਜੇਪਾਲ ਸਿੰਘ ਘੁੱਦਾ ,ਅਮਰੀਕ ਸਿੰਘ ਸਿਵੀਆਂ, ਹਰਪ੍ਰੀਤ ਸਿੰਘ ਚੱਠੇਵਾਲਾ ,ਬੂਟਾ ਸਿੰਘ ਬੱਲੋ ਵੀ ਸ਼ਾਮਿਲ ਸਨ।

 

7 ਅਪ੍ਰੈਲ ਨੂੰ ਕਿਸਾਨ ਕੇਂਦਰ ਤੇ ਪੰਜਾਬ ਸਰਕਾਰ ਦੇ ਸਾੜਣਗੇ ਪੁਤਲੇ

ਬਠਿੰਡਾ, 4 ਅਪ੍ਰੈਲ : ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਸੱਤ ਅਪ੍ਰੈਲ ਨੂੰ ਕੇਂਦਰ ਅਤੇ ਪੰਜਾਬ ਸਰਕਾਰ ਦੇ ਬਠਿੰਡਾ ਸ਼ਹਿਰ ਵਿੱਚ ਮਾਰਚ ਕੱਢ ਕੇ ਪੁਤਲੇ ਸਾੜੇ ਜਾਣਗੇ। ਇਸਦੀ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਸੀਨੀਅਰ ਆਗੂ ਰੇਸ਼ਮ ਸਿੰਘ ਯਾਤਰੀ ਨੇ ਦੱਸਿਆ ਕਿ ਪਿਛਲੇ ਦਿਨੀਂ ਕੇਂਦਰ ਅਤੇ ਪੰਜਾਬ ਸਰਕਾਰ ਨੇ ਜੋ ਮੰਡੀਆਂ ਬੰਦ ਕਰਨ ਅਤੇ ਸਾਈਲੋ ’ਚ ਕਣਕ ਸਟਾਕ ਕਰਨ ਦਾ ਫੈਸਲਾ ਲਿਆ ਸੀ , ਬੇਸ਼ੱਕ ਉਸਨੂੰ ਕਿਸਾਨਾਂ ਦੇ ਡਟਵੇ ਵਿਰੋਧ ਕਾਰਨ ਵਾਪਸ ਲੈ ਲਿਆ ਹੈ ਪ੍ਰੰਤੂ 13,14 ਅਤੇ 21

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਬਠਿੰਡਾ ਸੀਟ ਤੋਂ ਲੜਣਗੇ ਲੋਕ ਸਭਾ ਚੋਣ?

ਫਰਵਰੀ ਨੂੰ ਸੰਭੂ ਖਨੌਰੀ ਬਾਡਰਾਂ ’ਤੇ ਕਿਸਾਨਾਂ ਅਤੇ ਨੌਜਵਾਨਾਂ ਉਪਰ ਪਾਏ ਕੇਸ, ਜੇਲਾਂ ਚ ਕੀਤੇ ਬੰਦ ਨੌਜਵਾਨ ਕਿਸਾਨਾਂ ਨੂੰ ਬਿਨਾਂ ਸ਼ਰਤ ਰਿਹਾ ਕਰਵਾਉਣ ਆਦਿ ਸਬੰਧੀ ਮੰਗਾਂ ਨੂੰ ਲੈ ਕੇ ਇਹ ਸੰਘਰਸ਼ ਕੀਤਾ ਜਾਵੇਗਾ। ਕਿਸਾਨ ਆਗੂ ਯਾਤਰੀ ਨੇ ਦੱਸਿਆ ਕੇ ਚਿਲਡਰਨ ਪਾਰਕ ਵਿਖੇ ਇਕੱਠੇ ਹੋ ਕੇ ਬੱਸ ਸਟੈਂਡ ਰੋਡ ਮਾਰਚ ਕਰਦੇ ਹੋਏ ਸਰਕਾਰ ਵਿਰੋਧ ਨਾਅਰੇਬਾਜੀ ਕੀਤੀ ਜਾਵੇਗੀ। ਕਿਸਾਨ ਆਗੂ ਨੇ ਐਲਾਨ ਕੀਤਾ ਕਿ ਜੇਕਰ ਕੇਂਦਰ ਸਰਕਕਾਰ ਨੇ ਮੰਗਾਂ ਨੂੰ ਲਾਗੂ ਨਾ ਕੀਤਾ ਅਤੇ ਜੇਲਾਂ ਚ ਬੰਦ ਕਿਸਾਨ ਨੌਜਵਾਨਾਂ ਨੂੰ ਬਿਨਾਂ ਸ਼ਰਤ ਰਿਹਾਅ ਨਾ ਕੀਤਾ ਤਾਂ ਅਗਲੇ ਐਕਸ਼ਨ ਦਾ ਸਖਤ ਐਲਾਨ ਕੀਤਾ ਜਾਵੇਗਾ।

 

ਰਾਜਨੀਤਿਕ ਪਾਰਟੀ ਤੇ ਉਮੀਦਵਾਰ ਚੋਣ ਨਿਯਮਾਂ ਦਾ ਸਖਤੀ ਨਾਲ ਕਰਨ ਪਾਲਣ: ਮੁੱਖ ਚੋਣ ਅਧਿਕਾਰੀ

0

ਚੰਡੀਗੜ੍ਹ, 4 ਅਪ੍ਰੈਲ: ਭਾਰਤ ਚੋਣ ਕਮਿਸ਼ਨ ਨੇ ਲੋਕਸਭਾ ਆਮ ਚੋਣ-2024 ਲੜਨ ਵਾਲੇ ਉਮੀਦਵਾਰਾਂ ਤੇ ਰਾਜਨੀਤਿਕ ਪਾਰਟੀਆਂ ਦੇ ਲਈ ਚੋਣ ਦੌਰਾਨ ਕੀ ਕਰਨਾ ਹੈ ਅਤੇ ਕੀ ਨਹੀਂ (ਡੂਜ ਐਂਡ ਡਾਂਟ) ਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇੰਨ੍ਹਾਂ ਦਿਸ਼ਾ-ਨਿਰਦੇਸ਼ਾਂ ਦਾ ਚੋਣ ਦੀ ਪ੍ਰਕ੍ਰਿਆ ਪੂਰੀ ਹੋਣ ਤਕ ਪਾਲਣ ਕੀਤਾ ਜਾਣਾ ਜਰੂਰੀ ਹੈ। ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸਾਰੀ ਪਾਰਟੀਆਂ ਅਤੇ ਚੋਣ ਲੜਨ ਵਾਲੇ ਉਮੀਦਵਾਰਾਂ ਨੂੰ ਪਬਲਿਕ ਸਥਾਨਾਂ ਜਵੇਂ ਕਿ ਮੈਦਾਨ ਅਤੇ ਹੈਲੀਪੈਡ ਨਿਰਪੱਖ ਰੂਪ ਨਾਲ ਉਪਲਬਧ ਹੋਣਾ ਚਾਹੀਦਾ ਹੈ। ਚੋਣ ਦੌਰਾਨ, ਹੋਰ ਰਾਜਨੀਤਿਕ ਪਾਰਟੀਆਂ ਅਤੇ ਉਮੀਦਵਾਰਾਂ ਦੀ ਆਲੋਚਨਾ ਸਿਰਫ ਉਨ੍ਹਾਂ ਦੀ ਨੀਤੀਆਂ, ਪ੍ਰੋਗ੍ਰਾਮਾਂ, ਪਿਛਲੇ ਰਿਕਾਰਡ ਅਤੇ ਕੰਮਾਂ ਤਕ ਹੀ ਸੀਮਤ ਰਹਿਣੀ ਚਾਹੀਦੀ ਹੈ।

ਕਾਂਗਰਸ ਦੇ ਕੌਮੀ ਬੁਲਾਰੇ ਗੌਰਵ ਵੱਲਭ ਨੇ ਫੜਿਆ ਭਾਜਪਾ ਦਾ ਪਲ੍ਹਾ

ਇਸ ਤੋਂ ਇਲਾਵਾ, ਸ਼ਾਂਤੀਪੂਰਨ ਅਤੇ ਅਵਿਵੇਕਪੂਰਨ ਘਰੇਲੂ ਜੀਵਨ ਲਈ ਹਰੇਕ ਵਿਅਕਤੀ ਦੇ ਅਧਿਕਾਰੀ ਦੀ ਪੂਰੀ ਤਰ੍ਹਾ ਨਾਲ ਰੱਖਿਆ ਕੀਤੀ ਜਾਣੀ ਚਾਹਦੀ ਹੈ। ਸਥਾਨਕ ਪੁਲਿਸ ਅਧਿਕਾਰੀਆਂ ਨੂੰ ਪੂਰੀ ਤਰ੍ਹਾ ਨਾਲ ਸੂਚਿਤ ਕੀਤਾ ਜਾਣਾ ਚਾਹੀਦਾ ਹੈ ਅਤੇ ਪ੍ਰਸਤਾਵਿਤ ਮੀਟਿੰਗ ਦੇ ਸਮੇਂ ਤੇ ਸਥਾਨ ਦੀ ਜਰੂਰੀ ਮੰਜੂਰੀ ਸਮੇਂ ਰਹਿੰਦੇ ਸਹੀ ਢੰਗ ਨਾਲ ਲਈ ਜਾਣੀ ਚਾਹੀਦੀ ਹੈ। ਅਨੁਰਾਗ ਅਗਰਵਾਲ ਨੇ ਦਸਿਆ ਕਿ ਪ੍ਰਸਤਾਵਿਤ ਮੀਟਿੰਗ ਦੇ ਸਥਾਨ ’ਤੇ ਜੇਕਰ ਕੋਈ ਪਾਬੰਦੀਸ਼ੁਦਾ ਜਾਂ ਨਿਸ਼ੇਦਆਤਮਕ ਆਦੇਸ਼ ਲਾਗੂ ਹਨ ਤਾਂ ਉਨ੍ਹਾਂ ਆਦੇਸ਼ਾਂ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ।

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਬਠਿੰਡਾ ਸੀਟ ਤੋਂ ਲੜਣਗੇ ਲੋਕ ਸਭਾ ਚੋਣ?

ਇਸੀ ਤਰ੍ਹਾ ਪ੍ਰਸਤਾਵਿਤ ਮੀਟਿੰਗ ਲਈ ਲਾਊਡਸਪੀਕਰ ਜਾਂ ਅਜਿਹੀ ਕਿਸੇ ਹੋਰ ਸਹੂਲਤ ਦੀ ਵਰਤੋ ਲਈ ਮੰਜੂਰੀ ਪ੍ਰਾਪਤ ਕੀਤੀ ਜਾਣੀ ਚਾਹੀਦੀ ਅਤੇ ਮੀਟਿੰਗਾਂ ਵਿਚ ਗੜਬੜੀ ਜਾਂ ਅਵਿਵਸਥਾ ਪੈਦਾ ਕਰਨ ਵਾਲੇ ਵਿਅਕਤੀਆਂ ਨਾਲ ਨਜਿਠਣ ਵਿਚ ਪੁਲਿਸ ਸਹਾਇਤਾ ਪ੍ਰਾਪਤ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਦਸਿਆ ਕਿ ਕਿਸੇ ਵੀ ਜਲੂਸ ਨੂੰ ਸ਼ੁਰੂ ਕਰਨ ਅਤੇ ਖਤਮ ਕਰਨ ਦੇ ਸਮੇਂ ਤੇ ਸਥਾਨ ਅਤੇ ਮੰਗ ਨੁੰ ਅਗਰਿਮ ਰੂਪ ਨਾਲ ਫਾਈਨਲ ਕੀਤਾ ਜਾਣਾ ਚਾਹੀਦਾ ਹੈ ਅਤੇ ਪੁਲਿਸ ਅਧਿਕਾਰੀਆਂ ਤੋਂ ਪਹਿਲਾਂ ਮੰਜੂਰੀ ਪ੍ਰਾਪਤ ਕਰਨੀ ਚਾਹੀਦੀ ਹੈ। ਜਲੂਸ ਦਾ ਮੰਗ ਆਵਾਜਾਈ ਨੂੰ ਰੁਕਾਟ ਨਹੀਂ ਕਰਨੀ ਚਾਹੀਦੀ ਹੈ।

 

ਕਾਂਗਰਸ ਦੇ ਕੌਮੀ ਬੁਲਾਰੇ ਗੌਰਵ ਵੱਲਭ ਨੇ ਫੜਿਆ ਭਾਜਪਾ ਦਾ ਪਲ੍ਹਾ

ਨਵੀਂ ਦਿੱਲੀ: ਲੋਕ ਸਭਾ ਚੋਣਾ ਤੋਂ ਪਹਿਲਾ ਸਿਆਸੀ ਪਾਰਟੀਆ ਵਿਚ ਅਦਲਾ-ਬਦਲੀ ਦਾ ਦੌਰ ਜਾਰੀ ਹੈ। ਅੱਜ ਇਕ ਵਾਰ ਫਿਰ ਤੋਂ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਹੈ। ਕਾਂਗਰਸ ਦੇ ਕੌਮੀ ਬੁਲਾਰੇ ਗੌਰਵ ਵੱਲਭ ਨੇ ਪਹਿਲਾ ਅੱਜ ਕਾਂਗਰਸ ਦੇ ਸਾਰੇ ਅਹੁਦੇ ਤੋਂ ਅਸਤੀਫ਼ਾ ਦਿੱਤਾ ‘ਤੇ ਹੁਣ ਉਹਨਾਂ ਵੱਲੋਂ ਭਾਜਪਾ ਦਾ ਪੱਲਾ ਫੜ੍ਹ ਲਿਆ ਗਿਆ ਹੈ।

ਅੱਜ ਉਨ੍ਹਾਂ ਨੇ ਕਾਂਗਰਸ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਸ਼ੋਸ਼ਲ ਮੀਡੀਆ ਐਕਸ ਤੇ ਲਿਖਿਆ ਸੀ ਕਿ “ਕਾਂਗਰਸ ਪਾਰਟੀ ਬਿਨਾਂ ਦਿਸ਼ਾ ਦੇ ਅੱਗੇ ਵਧ ਰਹੀ ਹੈ ਅਤੇ ਮੈਂ ਇਸ ‘ਚ ਸਹਿਜ ਮਹਿਸੂਸ ਨਹੀਂ ਕਰ ਰਿਹਾ। ਮੈਂ ਸਵੇਰੇ-ਸ਼ਾਮ ਨਾ ਤਾਂ ਸਨਾਤਨ ਵਿਰੋਧੀ ਨਾਅਰੇ ਲਗਾ ਸਕਦਾ ਹਾਂ ਅਤੇ ਨਾ ਹੀ ਦੇਸ਼ ਦੀ ਦੌਲਤ ਬਣਾਉਣ ਵਾਲਿਆਂ ਨੂੰ ਗਾਲ੍ਹਾਂ ਕੱਢ ਸਕਦਾ ਹਾਂ। ਇਸ ਲਈ ਮੈਂ ਕਾਂਗਰਸ ਪਾਰਟੀ ਦੇ ਸਾਰੇ ਅਹੁਦਿਆਂ ਅਤੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਰਿਹਾ ਹਾਂ।”

ਫਾਈਨੈਂਸਰ ਨੂੰ ਅਗਵਾ ਕਰਕੇ 10 ਲੱਖ ਦੀ ਫਿਰੋਤੀ ਵਸੂਲਣ ਵਾਲੇ ਔਰਤ ਸਹਿਤ ਕਾਬੂ

0

ਬਠਿੰਡਾ, 4 ਅਪ੍ਰੈਲ: ਤਿੰਨ ਦਿਨ ਪਹਿਲਾਂ ਸਥਾਨਕ ਸ਼ਹਿਰ ਦੇ ਕਮਲਾ ਨਹਿਰੂ ਕਲੋਨੀ ਦੇ ਵਿੱਚੋਂ ਇੱਕ ਫਾਇਨਾਂਸਰ ਨੂੰ ਅਗਵਾਹ ਕਰਕੇ 10 ਲੱਖ ਦੀ ਫਰੌਤੀ ਵਸੂਲਣ ਵਾਲੇ ਦੋ ਨੌਜਵਾਨਾਂ ਨੂੰ ਇੱਕ ਔਰਤ ਸਹਿਤ ਬਠਿੰਡਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਕਥਿਤ ਦੋਸ਼ੀਆਂ ਦੇ ਕਬਜ਼ੇ ਦੇ ਵਿੱਚੋਂ ਅਗਵਾ ਕੀਤੇ ਫਾਈਨਾਂਸਰ ਨੂੰ ਰਿਹਾ ਕਰਾਉਣ ਤੋਂ ਇਲਾਵਾ ਫਿਰੌਤੀ ਵਜੋਂ ਵਸੂਲੇ 10 ਲੱਖ ਰੁਪਏ ਵੀ ਬਰਾਮਦ ਕਰ ਲਏ ਹਨ। ਅੱਜ ਇੱਥੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਬਠਿੰਡਾ ਦੇ ਐਸਐਸਪੀ ਦੀਪਕ ਪਾਰਿਕ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇੱਕ ਅਪ੍ਰੈਲ ਨੂੰ ਸਥਾਨਕ ਬਸੰਤ ਬਿਹਾਰ ਦੇ ਵਿੱਚ ਰਹਿਣ ਵਾਲੇ ਇੱਕ ਨੌਜਵਾਨ ਨੂੰ ਕੁਝ ਨਾਮਲੂਮ ਵਿਅਕਤੀਆਂ ਨੇ ਅਗਵਾਹ ਕਰ ਲਿਆ ਹੈ ਅਤੇ ਪਰਿਵਾਰ ਕੋਲੋਂ ਉਸ ਲੜਕੇ ਨੂੰ ਛੱਡਣ ਦੇ ਬਦਲੇ 10 ਲੱਖ ਰੁਪਏ ਦੀ ਫਰੌਤੀ ਦੀ ਮੰਗ ਕੀਤੀ ਜਾ ਰਹੀ ਹੈ।

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਬਠਿੰਡਾ ਸੀਟ ਤੋਂ ਲੜਣਗੇ ਲੋਕ ਸਭਾ ਚੋਣ?

ਇਸ ਮਾਮਲੇ ਦੇ ਵਿੱਚ ਤੁਰੰਤ ਕਾਰਵਾਈ ਕਰਦਿਆਂ ਥਾਣਾ ਸਿਵਲ ਲਾਈਨ ਵਿਖੇ ਅਗਵਾਹ ਦਾ ਪਰਚਾ ਦਰਜ ਕਰਨ ਤੋਂ ਬਾਅਦ ਵੱਖ-ਵੱਖ ਪੁਲਿਸ ਅਧਿਕਾਰੀਆਂ ਦੀ ਅਗਵਾਈ ਹੇਠ ਟੀਮਾਂ ਬਣਾਈਆਂ ਗਈਆਂ। ਇਹਨਾਂ ਟੀਮਾਂ ਵੱਲੋਂ ਮਾਮਲੇ ਦੀ ਡੁੰਘਾਈ ਨਾਲ ਪੜਤਾਲ ਕਰਦਿਆਂ ਬੀਤੇ ਕੱਲ ਫਾਇਨਾਂਸਰ ਨੂੰ ਅਗਵਾਹ ਕਰਨ ਵਾਲੇ ਨੌਜਵਾਨਾਂ ਅਤੇ ਇੱਕ ਔਰਤ ਨੂੰ ਗ੍ਰਿਫਤਾਰ ਕਰ ਲਿਆ। ਇਸ ਤੋਂ ਇਲਾਵਾ ਇਹਨਾਂ ਦੇ ਕਬਜ਼ੇ ਦੇ ਵਿੱਚੋਂ ਅਗਵਾਹ ਕੀਤੇ ਹੋਏ ਨੌਜਵਾਨ ਨੂੰ ਵੀ ਸਹੀ ਸਲਾਮਤ ਛੁਡਵਾ ਲਿਆ ਅਤੇ ਨਾਲ ਹੀ ਫਰੌਤੀ ਵਜੋਂ ਵਸੂਲੇ 10 ਲੱਖ ਰੁਪਏ ਦੀ ਬਰਾਮਦ ਕਰ ਲਏ ।ਹੋਰ ਜਾਣਕਾਰੀ ਦਿੰਦਿਆਂ ਐਸਐਸਪੀ ਨੇ ਦੱਸਿਆ ਕਿ ਇਸ ਕਾਂਡ ਵਿੱਚ ਔਰਤ ਦੀ ਅਗਵਾ ਕੀਤੇ ਨੌਜਵਾਨ ਨਾਲ ਪਹਿਲਾਂ ਹੀ ਜਾਣ ਪਹਿਚਾਣ ਸੀ। ਜਿਸਨੇ ਅੱਗੇ ਆਪਣੇ ਹੋਰ ਜਾਣ ਪਹਿਚਾਣ ਵਾਲੇ ਨੌਜਵਾਨਾਂ ਨਾਲ ਮਿਲ ਕੇ ਇਹ ਯੋਜਨਾ ਬਣਾਈ ਸੀ।

ਆਪ ਦੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਅੱਜ ਬਠਿੰਡਾ ’ਚ, ਕਰਨਗੇ ਵਿਧਾਇਕਾਂ ਤੇ ਆਗੂਆਂ ਨਾਲ ਮੀਟਿੰਗ

ਇਸ ਯੋਜਨਾ ਦੇ ਤਹਿਤ ਕਥਿਤ ਮੁਜਰਮ ਮਨਿੰਦਰ ਸਿੰਘ ਵਾਸੀ ਪਿੰਡ ਕੰਦੂ ਖੇੜਾ ਅਤੇ ਲਵਪ੍ਰੀਤ ਸਿੰਘ ਵਾਸੀ ਪਿੰਡ ਤਰਮਾਲਾ ਅਤੇ ਇੱਕ ਹੋਰ ਨੌਜਵਾਨ ਵੱਲੋਂ ਪੀੜਤ ਨੌਜਵਾਨ ਨੂੰ ਇੱਕ ਚਿੱਟੇ ਰੰਗ ਦੀ ਸਵਿਫਟ ਕਾਰ ਉੱਪਰ ਪਿਸਤੌਲ ਨੁਮਾ ਵਸਤੂ ਦਿਖਾ ਕੇ ਅਗਵਾਹ ਕਰ ਲਿਆ ਸੀ। ਉਸ ਤੋਂ ਬਾਅਦ ਉਸ ਨੂੰ ਜ਼ਿਲ੍ਹੇ ਤੋਂ ਬਾਹਰ ਲੈ ਗਏ ਤੇ ਉਸਨੂੰ ਛੱਡਣ ਬਦਲੇ ਪਰਿਵਾਰ ਕੋਲੋਂ 40 ਲੱਖ ਰੁਪਏ ਦੀ ਫਰੌਤੀ ਦੀ ਮੰਗ ਕੀਤੀ ਗਈ । ਜਿਸ ਤੋਂ ਬਾਅਦ ਉਹ ਘਟਦੇ ਘਟਦੇ 10 ਲੱਖ ਤੱਕ ਪਹੁੰਚ ਗਏ। ਇਸ ਦੌਰਾਨ ਪੁਲਿਸ ਦੀਆਂ ਹਦਾਇਤਾਂ ‘ਤੇ ਪਰਿਵਾਰ ਨੇ 10 ਲੱਖ ਰੁਪਏ ਅਗਵਾਕਾਰਾਂ ਨੂੰ ਦੇ ਦਿੱਤੇ ਕਿਉਂਕਿ ਪੁਲਿਸ ਦੀ ਪਹਿਲੀ ਤਰਜੀਹ ਅਗਵਾਹ ਕੀਤੇ ਨੌਜਵਾਨ ਨੂੰ ਸੁਰੱਖਿਤ ਵਾਪਸ ਲਿਆਉਣਾ ਸੀ।

50,000 ਰੁਪਏ ਦੀ ਰਿਸ਼ਵਤ ਦਾ ‘ਟੀਕਾ’ ਲਗਾਉਂਦਾ ਐਸ.ਐਮ.ਓ. ਵਿਜੀਲੈਂਸ ਵੱਲੋਂ ਕਾਬੂ

ਐਸਐਸਪੀ ਨੇ ਦੱਸਿਆ ਕਿ ਪੈਸੇ ਲੈਣ ਵਾਲੇ ਨੌਜਵਾਨਾਂ ਨੂੰ ਟਰੇਸ ਕਰਨ ਤੋਂ ਬਾਅਦ ਦੋ ਨੂੰ ਗਿਰਫਤਾਰ ਕਰ ਲਿਆ ਗਿਆ ਅਤੇ ਇੱਕ ਨੌਜਵਾਨ ਹਾਲੇ ਵੀ ਫਰਾਰ ਹੈ ਜਿਸ ਨੂੰ ਕਾਬੂ ਕਰਨ ਦੇ ਲਈ ਟੀਮਾਂ ਪਿੱਛਾ ਕਰ ਰਹੀਆਂ ਹਨ। ਉਹਨਾਂ ਦੱਸਿਆ ਕਿ ਗਿਰਫਤਾਰ ਕੀਤੀ ਔਰਤ ਦੀ ਪਹਿਚਾਣ ਕਿਰਨਾਂ ਵਾਸੀ ਕਮਲਾ ਨਹਿਰੂ ਦੇ ਤੌਰ ‘ਤੇ ਹੋਈ ਹੈ ਜੋ ਕਿ ਘਰੇਲੂ ਕੰਮ ਧੰਦਾ ਕਰਦੀ ਹੈ।ਉਹਨਾਂ ਦੱਸਿਆ ਕਿ ਕਥਿਤ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ ਅਤੇ ਉਹਨਾਂ ਕੋਲੋਂ ਹੋਰ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਇਸ ਮੌਕੇ ਐਸਪੀਡੀ ਅਜੇ ਗਾਂਧੀ, ਐਸਪੀ ਸਿਟੀ ਨਰਿੰਦਰ ਸਿੰਘ, ਡੀਐਸਪੀ ਸਿਟੀ ਸਰਵਜੀਤ ਸਿੰਘ ਬਰਾੜ, ਡੀਐਸਪੀ ਡੀ ਰਜੇਸ਼ ਕੁਮਾਰ ਤੋਂ ਇਲਾਵਾ ਸੀਆਈਏ 1 ਦੇ ਇੰਚਾਰਜ ਇੰਸਪੈਕਟਰ ਜਸਵਿੰਦਰ ਸਿੰਘ ਅਤੇ ਸੀਆਈਏ 2 ਦੇ ਇੰਚਾਰਜ ਇੰਸਪੈਕਟਰ ਕਰਨਦੀਪ ਸਿੰਘ ਆਦਿ ਵੀ ਮੌਜੂਦ ਸਨ।

 

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਬਠਿੰਡਾ ਸੀਟ ਤੋਂ ਲੜਣਗੇ ਲੋਕ ਸਭਾ ਚੋਣ?

0

ਚੰਡੀਗੜ੍ਹ: ਲੋਕ ਸਭਾ ਚੋਣਾ ਨੂੰ ਦੇਖਦੇ ਹੋਏ ਹਰੇਕ ਸਿਆਸੀ ਪਾਰਟੀ ਵੱਲੋਂ ਉਮੀਦਵਾਰਾਂ ਦੇ ਨਾਂਅ ਨੂੰ ਲੈ ਕੇ ਸਿਆਸੀ ਘਮਸਾਣ ਮੱਚਿਆ ਹੋਇਆ ਹੈ। ਹਰੇਕ ਪਾਰਟੀ ਕਿਸੇ ਨਾ ਕਿਸੇ ਹਲਕੇ ਵਿਚ ਇਕ ਵੱਡੇ ਚਹਿਰੇ ਨੂੰ ਆਪਣਾ ਉਮੀਦਵਾਰ ਘੋਸ਼ਿਤ ਕਰਨਾ ਚਾਹੁੰਦੀ ਹੈ। ਉਥੇ ਹੀ ਜੇਕਰ ਲੋਕ ਸਭਾ ਸੀਟ ਬਠਿੰਡਾ ਦੀ ਗੱਲ ਕਰੀਏ ਤਾਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਜਲਦ ਹੀ ਕਾਂਗਰਸ ਵੱਲੋਂ ਇਸ ਸੀਟ ਉਤੇ ਲੜਣ ਦੀ ਘੋਸ਼ਨਾ ਕਰ ਸਕਦੇ ਹਨ।

ਡੀਐਸਜੀਐਮਸੀ ਮੈਂਬਰਾਂ ਨੇ ਸਿਰਸਾ ਨੂੰ ਦਿੱਤੀ ਚੁਣੌਤੀ: ਭਾਜਪਾ ਦੇ ਚੋਣ ਮਨੋਰਥ ਪੱਤਰ ’ਚ ਸਿੱਖ ਮੁੱਦਿਆਂ ਨੂੰ ਕਰੋ ਸ਼ਾਮਲ

ਸੂਤਰਾਂ ਮੁਤਾਬਕ ਉਹ ਕਾਂਗਰਸ ਹਾਈਕਮਾਂਡ ਦੇ ਸੰਪਰਕ ਵਿੱਚ ਹਨ। ਜੇਕਰ ਪੰਜਾਬ ਕਾਂਗਰਸ ਦੀ ਗੱਲ ਕਰੀਏ ਤਾਂ ਉਹਨਾਂ ਦੀ ਵੀ ਇੱਛਾ ਹੈ ਕਿ ਬਲਕੌਰ ਸਿੰਘ ਚੋਣ ਮੈਦਾਨ ਵਿਚ ਉਤਰਨ। ਜ਼ਿਕਰਯੋਗ ਹੈ ਕਿ ਹਾਲ ਹੀ ਦੇ ਕੁਝ ਦਿਨ ਪਹਿਲਾ ਮਾਤਾ ਚਰਨ ਕੌਰ ਨੇ ਸਿੱਧੂ ਮੂਸੇਵਾਲਾ ਦੇ ਭਰਾ ਨੂੰ ਜਨਮ ਦਿੱਤਾ ਹੈ।

ਡੀਐਸਜੀਐਮਸੀ ਮੈਂਬਰਾਂ ਨੇ ਸਿਰਸਾ ਨੂੰ ਦਿੱਤੀ ਚੁਣੌਤੀ: ਭਾਜਪਾ ਦੇ ਚੋਣ ਮਨੋਰਥ ਪੱਤਰ ’ਚ ਸਿੱਖ ਮੁੱਦਿਆਂ ਨੂੰ ਕਰੋ ਸ਼ਾਮਲ

ਨਵੀਂ ਦਿੱਲੀ, 4 ਅਪ੍ਰੈਲ: ਦਿੱਲੀ ਦੇ ਸਾਬਕਾ ਵਿਧਾਇਕ ਤੇ ਭਾਜਪਾ ਦੇ ਕੌਮੀ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੂੰ ਦਿੱਲੀ ਸਿੱਖ ਗੁਰਦੂਆਰਾ ਪ੍ਰਬੰਧਕ ਕਮੇਟੀ ਦੇ ਦੋ ਸੀਨੀਅਰ ਮੈਂਬਰਾਂ ਨੇ ਚੁਣੌਤੀ ਦਿੰਦਿਆਂ ਮੰਗ ਕੀਤੀ ਹੈ ਕਿ ਉਹ ਪਾਰਟੀ ਦੇ ਚੋਣ ਮਨੋਰਥ ਪੱਤਰ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਸਮੇਤ ਅਹਿਮ ਸਿੱਖ ਅਤੇ ਪੰਜਾਬ ਸਰੋਕਾਰਾਂ ਨੂੰ ਸ਼ਾਮਲ ਕਰਵਾਉਣ। ਇੱਥੇ ਜਾਰੀ ਇੱਕ ਸਾਂਝੇ ਬਿਆਨ ਵਿੱਚ ਡੀਐਸਜੀਐਮਸੀ ਦੇ ਮੈਂਬਰਾਂ ਕਰਤਾਰ ਸਿੰਘ ਚਾਵਲਾ ਅਤੇ ਜਤਿੰਦਰ ਸਿੰਘ ਸੋਨੂੰ ਨੇ ਸਿਰਸਾ ਨੂੰ ਸੱਦਾ ਦਿੱਤਾ ਕਿ ਉਹ ਭਾਜਪਾ ਦੀ ਚੋਣ ਮਨੋਰਥ ਪੱਤਰ ਕਮੇਟੀ ਦੇ ਮੈਂਬਰ ਵਜੋਂ ਸਿੱਖ ਹਿੱਤਾਂ ਪ੍ਰਤੀ ਆਪਣੀ ਵਚਨਬੱਧਤਾ ਦਾ ਪ੍ਰਦਰਸ਼ਨ ਕਰਨ।

ਆਪ ਦੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਅੱਜ ਬਠਿੰਡਾ ’ਚ, ਕਰਨਗੇ ਵਿਧਾਇਕਾਂ ਤੇ ਆਗੂਆਂ ਨਾਲ ਮੀਟਿੰਗ

ਅਪਣੇ ਬਿਆਨ ਵਿਚ ਉਨ੍ਹਾਂ ਕਿਹਾ ਕਿ ‘‘ ਸਿਰਸਾ ਆਪਣੀ ਪਾਰਟੀ ਨੂੰ ਬੰਦੀ ਸਿੰਘਾਂ ਦੀ ਬਿਨਾਂ ਸ਼ਰਤ ਰਿਹਾਈ ਦਾ ਵਾਅਦਾ ਕਰਨ, ਕਿਸਾਨਾਂ ਨੂੰ ਸਾਰੀਆਂ ਫਸਲਾਂ ’ਤੇ ਕਾਨੂੰਨੀ ਤੌਰ ’ਤੇ ਗਾਰੰਟੀਸ਼ੁਦਾ ਐਮਐਸਪੀ ਪ੍ਰਾਪਤ ਕਰਨ, ਸਿੱਖ ਸੰਤੁਸ਼ਟੀ ਲਈ ਪਵਿੱਤਰ ਗਿਆਨ ਗੋਦੜੀ ਅਤੇ ਡਾਂਗਮਾਰ ਵਰਗੇ ਮੁੱਦਿਆਂ ਨੂੰ ਹੱਲ ਕਰਨ, ਆਈਟੀ ਸੈੱਲ ਦੇ ਬਦਮਾਸ਼ਾਂ ਵਿਰੁੱਧ ਸਖ਼ਤ ਮੁਕੱਦਮਾ ਚਲਾਉਣ ਦੀ ਮੰਗ ਕਰਨ। NSA ਅਤੇ UAPA ਦੇ ਤਹਿਤ ਸਿੱਖਾਂ ਦੇ ਖਿਲਾਫ ਨਫਰਤ ਫੈਲਾਉਣ ਵਾਲੇ ਪ੍ਰਚਾਰ ਲਈ, ਅਤੇ ਸਿੱਖਾਂ ਨੂੰ ਇੱਕ ਵੱਖਰੇ ਵਿਸ਼ਵਾਸ ਵਜੋਂ ਮਾਨਤਾ ਦੇਣ ਲਈ ਸੰਵਿਧਾਨ ਦੇ ਅਨੁਛੇਦ 25(b) ਵਿੱਚ ਸੋਧ ਕਰੋ।’’

 

ਆਪ ਦੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਅੱਜ ਬਠਿੰਡਾ ’ਚ, ਕਰਨਗੇ ਵਿਧਾਇਕਾਂ ਤੇ ਆਗੂਆਂ ਨਾਲ ਮੀਟਿੰਗ

0

ਬਠਿੰਡਾ 4 ਅਪ੍ਰੈਲ : ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀ ਉਮੀਦਵਾਰਾਂ ਦੀ ਚੋਣ ਮੁਹਿੰਮ ਨੂੰ ਭਖਾਉਣ ਦੇ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ ਆਮ ਆਦਮੀ ਪਾਰਟੀ ਦੇ ਕੌਮੀ ਜਨਰਲ ਸਕੱਤਰ ਅਤੇ ਰਾਜ ਸਭਾ ਮੈਂਬਰ ਡਾ ਸੰਦੀਪ ਪਾਠਕ ਵੀਰਵਾਰ ਨੂੰ ਬਠਿੰਡਾ ਪੁੱਜ ਰਹੇ ਹਨ। ਸਥਾਨਕ ਬਰਨਾਲਾ ਬਾਈਪਾਸ ਸਥਿਤ ਇੱਕ ਪੈਲੇਸ ’ਚ ਰੱਖੇ ਸਮਾਗਮ ਦੌਰਾਨ ਉਨ੍ਹਾਂ ਵੱਲੋਂ ਬਠਿੰਡਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਤੇ ਸੂਬਾ ਸਰਕਾਰ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆ ਦੀ ਚੋਣ ਮੁਹਿੰਮ ਦੀ ਰਣਨੀਤੀ ਬਣਾਉਣ ਸਬੰਧੀ ਹਲਕੇ ਅਧੀਨ ਆਉਣ ਵਾਲੇ ਵਿਧਾਇਕਾਂ, ਚੇਅਰਮੈਨਾਂ ਤੇ ਜ਼ਿਲ੍ਹਾ ਪੱਧਰੀ ਆਗੂਆਂ ਨਾਲ ਮੀਟਿੰਗ ਕੀਤੀ ਜਾਵੇਗੀ।

ਸੀਨੀਅਰ ਸਿਟੀਜਨ ਕੌਂਸਲ ਵੱਲੋਂ ਸ਼ਹੀਦ ਸੂਬੇਦਾਰ ਨੰਦ ਸਿੰਘ ਨੂੰ ਸ਼ਰਧਾਂਜਲੀ, ਜੀ-ਜਵਾਈ ਦਾ ਕੀਤਾ ਸਨਮਾਨ

ਪਾਰਟੀ ਦੇ ਉੱਚ ਸੂਤਰਾਂ ਮੁਤਾਬਕ ਮੀਟਿੰਗ ਵਿਚ ਪਾਰਟੀ ਪ੍ਰੋਗਰਾਮਾਂ ਤੇ ਆਪ ਸਰਕਾਰ ਦੀਆਂ ਦੋ ਸਾਲ ਦੀਆਂ ਪ੍ਰਾਪਤੀਆਂ ਅਤੇ ਪਿਛਲੀਆਂ ਸਰਕਾਰਾਂ ਦੀ ਕਾਰਗੁਜਾਰੀ ਨੂੰ ਲੋਕਾਂ ਵਿਚ ਲਿਜਾਣ ਦੇ ਨਾਲ-ਨਾਲ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਦਿੱਤੀਆਂ ਗਰੰਟੀਆਂ ਸਬੰਧੀ ਵਿਸਥਾਰ ਵਿਚ ਚਰਚਾ ਕੀਤੀ ਜਾਵੇਗੀ। ਇਸਤੋਂ ਇਲਾਵਾ ਇਸ ਹਲਕੇ ਵਿਚ ਬਾਦਲ ਪ੍ਰਵਾਰ ਨੂੰ ਹਰਾਉਣ ਦੇ ਲਈ ਹੇਠਲੇ ਪੱਧਰ ’ਤੇ ਵਰਕਰਾਂ ਨੂੰ ਲਾਮਬੰਦ ਕਰਨ ਬਾਰੇ ਵੀ ਜੋਰ ਦਿੱਤਾ ਜਾਵੇਗਾ। ਦਸਣਾ ਬਣਦਾ ਹੈ ਕਿ ਇਸਤੋਂ ਕੁੱਝ ਦਿਨ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵੀ ਬਠਿੰਡਾ ਲੋਕ ਸਭਾ ਹਲਕੇ ਵਿਚ ਆਉਂਦੇ ਵਿਧਾਇਕਾਂ, ਚੇਅਰਮੈਨਾਂ ਅਤੇ ਜ਼ਿਲ੍ਹਾ ਪੱਧਰੀ ਆਗੂਆਂ ਨਾਲ ਇੱਕ ਹੋਟਲ ਵਿਚ ਮੀਟਿੰਗ ਕੀਤੀ ਗਈ ਸੀ। ਪਾਰਟੀ ਵੱਲੋਂ ਬਠਿੰਡਾ ਤੋਂ ਜਿੱਤ ਪ੍ਰਾਪਤ ਕਰਨ ਲਈ ਅੱਡੀ-ਚੋਟੀ ਦਾ ਜੋਰ ਲਗਾਇਆ ਜਾ ਰਿਹਾ।

 

ਸੀਨੀਅਰ ਸਿਟੀਜਨ ਕੌਂਸਲ ਵੱਲੋਂ ਸ਼ਹੀਦ ਸੂਬੇਦਾਰ ਨੰਦ ਸਿੰਘ ਨੂੰ ਸ਼ਰਧਾਂਜਲੀ, ਜੀ-ਜਵਾਈ ਦਾ ਕੀਤਾ ਸਨਮਾਨ

0

ਬਠਿੰਡਾ, 4 ਅਪ੍ਰੈਲ: ਸੀਨੀਅਰ ਸਿਟੀਜਨ ਕੌਂਸਲ ਦੇ ਮੈਂਬਰ ਵੱਲੋਂ ਸ਼ਹੀਦ ਸੂਬੇਦਾਰ ਨੰਦ ਸਿੰਘ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਗਈ। ਇਸ ਮੌਕੇ ਸ਼ਹੀਦ ਨੰਦ ਸਿੰਘ ਦੇ ਬੁੱਤ ਕੋਲ ਪੁੱਜੇ ਮੈਂਬਰਾਂ ਨੇ ਬਹਾਦਰੀ ਲਈ ਵਿਕਟੋਰੀਆ ਕਰਾਸ ਅਤੇ ਮਹਾਵੀਰ ਚੱਕਰ ਵਿਜੇਤਾ ਸ਼ਹੀਦ ਨਾਇਬ ਸੂਬੇਦਾਰ ਨੰਦ ਸਿੰਘ ਜੀ ਦੀ ਸਪੁੱਤਰੀ ਅਮਰਜੀਤ ਕੌਰ ਅਤੇ ਜਵਾਈ ਇੰਜੀ. ਸ਼ਮਸ਼ੇਰ ਸਿੰਘ ਢੀਂਡਸਾ ਦਾ ਵੀ ਸਨਮਾਨ ਕੀਤਾ ਗਿਆ। ਕੌਂਸਲ ਦੇ ਪ੍ਰਧਾਨ ਹਰਪਾਲ ਸਿੰਘ ਖੁਰਮੀ, ਚੇਅਰਪਰਸਨ ਸਤਵੰਤ ਕੌਰ ਦੀ ਅਗਵਾਈ ਹੇਠ ਹੋਏ ਇਸ ਪ੍ਰੋਗਰਾਮ ਉਪਰੰਤ ਐਮ.ਐਸ.ਡੀ. ਸਕੂਲ ਵਿਖੇ ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਕੌਂਸਲ ਦੀ ਮਾਸਿਕ ਇਕਤਰਤਾ ਵਿੱਚ ਅਮਰਜੀਤ ਅਤੇ ਸ਼ਮਸ਼ੇਰ ਸਿੰਘ ਢੀਂਡਸਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।

ਲੋਕ ਸਭਾ ਚੋਣਾਂ ਵਿੱਚ ਭਾਜਪਾ ਦਾ ਹੋਵੇਗਾ ਸ਼ਾਨਦਾਰ ਪ੍ਰਦਰਸ਼ਨ, ਵਰਕਰਾਂ ਦੇ ਹੌਸਲੇ ਬੁਲੰਦ : ਸਰੂਪ ਸਿੰਗਲਾ

ਅਮਰਜੀਤ ਕੌਰ ਖੁਰਮੀ ਨੇ ਸ਼ਬਦ ਉਚਾਰਨ ਕਰਕੇ ਮੀਟਿੰਗ ਸ਼ੁਰੂ ਹੋਈ। ਕੌਂਸਲ ਦੇ ਪ੍ਰਧਾਨ ਹਰਪਾਲ ਸਿੰਘ ਖੁਰਮੀ ਨੇ ਮੁੱਖ ਮਹਿਮਾਨ ਨੂੰ ਜੀ ਆਇਆ ਆਖਿਆ ਅਤੇ ਕੌਂਸਲ ਨੇ ਫੁਲਕਾਰੀ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਸਤਵੰਤ ਕੌਰ ਚੇਅਰਮਰਸਨ ਨੇ ਸ਼ਹੀਦ ਨੰਦ ਸਿੰਘ ਦੀ ਜੀਵਨੀ ਬਾਰੇ ਜਾਣਕਾਰੀ ਦਿੱਤੀ। ਮੀਤ ਪ੍ਰਧਾਨ ਜਗਤਾਰ ਸਿੰਘ ਭੰਗੂ ਨੇ ਸ਼ਹੀਦੇ ਆਜਮ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਦੀ ਸ਼ਹਾਦਤ ਬਾਰੇ ਵਿਸਥਾਰ ਵਿੱਚ ਜਾਣੂ ਕਰਵਾਇਆ ਅਤੇ ਕੌਂਸਲ ਦੇ ਮੈਬਰਾਂ ਨੇ ਭਗਤ ਸਿੰਘ ਦੀ ਜੀਵਨੀ ਬਾਰੇ ਕਵਿਤਾਵਾਂ ਪੇਸ਼ ਕੀਤੀਆਂ।ਸੀਨੀਅਰ ਸਿਟੀਜਨ ਕੌਂਸਲ ਦੇ ਮੈਬਰਾਂ ਵੱਲੋਂ ਸ੍ਰ. ਹਰਪਾਲ ਸਿੰਘ ਖੁਰਮੀ ਪ੍ਰਧਾਨ ਦੀ ਦੇਖ ਰੇਖ ਵਿੱਚ ਗੁਰਬੰਤਾ ਸਿੰਘ ਗੂੰਗੇ-ਬੋਲਿਆ ਦੇ ਸਕੂਲ ਵਿੱਚ ਫਲਦਾਰ ਬੂਟੇ ਲਗਾਏ ਗਏ।

50,000 ਰੁਪਏ ਦੀ ਰਿਸ਼ਵਤ ਦਾ ‘ਟੀਕਾ’ ਲਗਾਉਂਦਾ ਐਸ.ਐਮ.ਓ. ਵਿਜੀਲੈਂਸ ਵੱਲੋਂ ਕਾਬੂ

ਰੈਡ ਕਰਾਸ ਦੇ ਸਕੱਤਰ ਦਰਸ਼ਨ ਕੁਮਾਰ, ਪਿ੍ਰੰਸੀਪਲ ਮਨਿੰਦਰ ਕੌਰ ਅਤੇ ਕੌਂਸਲ ਨੇ ਮੁੱਖ ਮਹਿਮਾਨ ਨੂੰ ਫੁੱਲਾਂ ਦੇ ਬੁੱਕੇ ਦੇ ਕੇ ਉਹਨਾਂ ਦਾ ਸਨਮਾਨ ਕੀਤਾ। ਕਰਨੈਲ ਸਿੰਘ ਮਾਨ ਸੀਨੀਅਰ ਮੀਤ ਪ੍ਰਧਾਨ ਨੇ ਦੱਸਿਆ ਕਿ ਕਿਨੂੰ, ਜਾਮਣ, ਚੀਕੂ, ਅਮਰਪਾਲੀ, ਅੰਬ, ਅਮਰੂਦ, ਆਂਵਲਾ ਵਗੈਰਾ ਦੇ ਫਲਦਾਰ ਰੁੱਖ ਲਗਾਏ ਗਏ। ਕਰਤਾਰ ਸਿੰਘ ਜੌੜਾ ਵੱਲੋਂ ਕੌਂਸਲ ਦੇ ਐਗਜੈਕਟਿਵ ਮੈਬਰਾਂ ਦੀਆਂ ਸਮਾਜ ਸੇਵਾਵਾਂ ਦਾ ਧੰਨਵਾਦ ਕੀਤਾ ਗਿਆ। ਅੰਤ ਵਿੱਚ ਸੀਨੀਅਰ ਮੀਤ ਪ੍ਰਧਾਨ ਕਰਨੈਲ ਸਿੰਘ ਮਾਨ ਨੇ ਮੁੱਖ ਮਹਿਮਾਨ ਅਤੇ ਕੌਂਸਲ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ।