Home Blog Page 1781

ਸਵੀਪ ਗਤੀਵਿਧੀਆਂ ਤਹਿਤ ਕੈਂਪ ਆਯੋਜਿਤ

0

ਬਠਿੰਡਾ, 22 ਮਾਰਚ : ਜ਼ਿਲ੍ਹਾ ਚੋਣ ਅਫ਼ਸਰ ਜਸਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹਲਕਾ 92-ਬਠਿੰਡਾ (ਸ਼ਹਿਰੀ) ਦੇ ਏਆਰਓ ਮੈਡਮ ਇਨਾਯਤ ਦੇ ਯਤਨਾਂ ਤੇ ਨੋਡਲ ਅਫ਼ਸਰ ਮੈਡਮ ਮੀਨਾ ਭਾਰਤੀ ਦੀ ਯੋਗ ਅਗਵਾਈ ਹੇਠ ਸਥਾਨਕ ਸਰਕਾਰੀ ਪੋਲਟੈਕਨੀਕਲ ਕਾਲਜ ਚ ਸਵੀਪ ਗਤੀਵਿਧੀਆਂ ਤਹਿਤ ਕੈਂਪ ਲਗਾਇਆ ਗਿਆ।ਇਸ ਮੌਕੇ ਨੋਡਲ ਅਫ਼ਸਰ ਮੈਡਮ ਮੀਨਾ ਭਾਰਤੀ ਨੇ ਕਿਹਾ ਕਿ ਲੋਕਤੰਤਰ ਦੀ ਮਜ਼ਬੂਤੀ ਲਈ ਹਰੇਕ ਵੋਟਰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਲਾਜ਼ਮੀ ਕਰੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵਿਦਿਆਰਥੀਆਂ ਨੇ ਹਾਲੇ ਤੱਕ ਆਪਣੀ ਵੋਟ ਨਹੀਂ ਬਣਾਈ ਉਹ ਆਪਣੀ ਵੋਟ ਬਣਵਾਉਣਾ ਯਕੀਨੀ ਬਣਾਉਣ।

ਪੰਜਾਬ ’ਚ ਪੰਜ ਨਵੇਂ ਐਸ.ਐਸ.ਪੀਜ਼ ਦੀ ਤੈਨਾਤੀ,ਦੋਖੇ ਕੋਣ ਕਿਹੜੇ ਜ਼ਿਲ੍ਹੇ ਦੀ ਸੰਭਾਲੇਗਾ ਕਮਾਂਡ!

ਇਸ ਤੋਂ ਇਲਾਵਾ ਉਨ੍ਹਾਂ ਵਿਦਿਆਰਥੀਆਂ ਨੂੰ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਵੱਧ ਤੋਂ ਵੱਧ ਪ੍ਰੇਰਿਤ ਕੀਤਾ।ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਲੋਕਤੰਤਰ ਪ੍ਰਣਾਲੀ ਵਿਚ ਵੋਟ ਦੀ ਬਹੁਤ ਵੱਡੀ ਅਹਿਮੀਅਤ ਹੈ। ਸਾਨੂੰ ਸਭ ਨੂੰ ਇਸ ਅਧਿਕਾਰ ਪ੍ਰਤੀ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਵੋਟ ਦੀ ਮਹੱਤਤਾ ਤੇ ਜ਼ੋਰ ਦਿੰਦਿਆਂ ਕਿਹਾ ਕਿ ਸਾਨੂੰ ਸਭ ਨੂੰ ਭਾਰਤੀ ਲੋਕਤੰਤਰ ਦੀ ਮਜ਼ਬੂਤੀ ਲਈ ਵੱਧ ਤੋਂ ਵੱਧ ਆਪਣੀ ਵੋਟ ਦੇ ਅਧਿਕਾਰ ਦਾ ਸੁਤੰਤਰ, ਨਿਰਪੱਖ, ਸ਼ਾਂਤਮਈ, ਬਿਨਾਂ ਡਰ ਭੈਅ, ਧਰਮ, ਵਰਗ, ਜਾਤੀ, ਭਾਈਚਾਰੇ, ਭਾਸ਼ਾ ਜਾਂ ਕਿਸੇ ਵੀ ਲਾਲਚ ਦੇ ਪ੍ਰਭਾਵ ਤੋਂ ਬਿਨਾਂ ਇਸਤੇਮਾਲ ਕਰਨਾ ਚਾਹੀਦਾ ਹੈ।ਇਸ ਮੌਕੇ ਸਵੀਪ ਦੀ ਸਮੁੱਚੀ ਟੀਮ ਤੋਂ ਇਲਾਵਾ ਕਾਲਜ ਦੇ ਅਧਿਆਪਕ ਅਤੇ ਵਿਦਿਆਰਥੀ ਆਦਿ ਹਾਜ਼ਰ ਸਨ।

 

ਮਾਲਵਾ ਕਾਲਜ ਬਠਿੰਡਾ ਵੱਲੋਂ ਭਗਤ ਸਿੰਘ ਦੀ ਸ਼ਹਾਦਤ ਨੂੰ ਕੀਤਾ ਗਿਆ ਯਾਦ

0

ਬਠਿੰਡਾ, 22 ਮਾਰਚ : ਮਾਲਵਾ ਕਾਲਜ ਬਠਿੰਡਾ ਦੇ ਕੰਪਿਊਟਰ ਸਾਇੰਸ ਅਤੇ ਐਪਲੀਕੇਸ਼ਨ ਵਿਭਾਗ ਵੱਲੋਂ ਸ: ਭਗਤ ਸਿੰਘ, ਸ਼ਿਵਰਾਮ ਰਾਜਗੁਰੂ ਅਤੇ ਸੁਖਦੇਵ ਥਾਪਰ ਦੀ ਸ਼ਹਾਦਤ ਦੀ ਯਾਦ ਵਿੱਚ ਵੱਖ-ਵੱਖ ਸਮਾਗਮਾਂ ਦਾ ਆਯੋਜਨ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ। ਵਿਦਿਆਰਥੀਆਂ ਅਤੇ ਸਟਾਫ਼ ਨੇ ਮਹਾਨ ਆਜ਼ਾਦੀ ਘੁਲਾਟੀਏ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪ੍ਰਿੰਸੀਪਲ ਡਾ.ਰਾਜ ਕੁਮਾਰ ਗੋਇਲ ਅਤੇ ਮਾਲਵਾ ਫਿਜ਼ੀਕਲ ਕਾਲਜ ਦੇ ਡਾਇਰੈਕਟਰ ਦਰਸ਼ਨ ਸਿੰਘ ਨੇ ਸ਼ਿਰਕਤ ਕੀਤੀ। ਇਸ ਮੌਕੇ ਪ੍ਰਿੰਸੀਪਲ ਨੇ ਸ. ਭਗਤ ਸਿੰਘ ਦੇ ਜੀਵਨ ਅਤੇ ਫਲਸਫੇ ਅਤੇ ਆਜ਼ਾਦੀ ਤੋਂ ਬਾਅਦ ਦੇ ਭਾਰਤ ਵਿੱਚ ਇਸ ਦੀ ਪ੍ਰਸੰਗਿਕਤਾ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ। ਡਿਪਟੀ ਡਾਇਰੈਕਟਰ ਡਾ. ਸਰਬਜੀਤ ਕੌਰ ਢਿੱਲੋਂ ਨੇ ਸ. ਭਗਤ ਸਿੰਘ ਦੇ ਵਿਚਾਰਾਂ ਅਤੇ ਨੌਜਵਾਨ ਪੀੜ੍ਹੀ ਤੇ ਉਨ੍ਹਾਂ ਦੇ ਪ੍ਰਭਾਵ ਤੇ ਚਾਨਣਾ ਪਾਇਆ।

ਪੰਜਾਬ ’ਚ ਪੰਜ ਨਵੇਂ ਐਸ.ਐਸ.ਪੀਜ਼ ਦੀ ਤੈਨਾਤੀ,ਦੋਖੇ ਕੋਣ ਕਿਹੜੇ ਜ਼ਿਲ੍ਹੇ ਦੀ ਸੰਭਾਲੇਗਾ ਕਮਾਂਡ!

ਬੀ.ਸੀ.ਏ., ਐਮ.ਸੀ.ਏ., ਪੀ.ਜੀ.ਡੀ.ਸੀ.ਏ. ਅਤੇ ਐਮ.ਐਸ.ਸੀ.-ਆਈ.ਟੀ. ਦੇ ਵਿਦਿਆਰਥੀਆਂ ਨੇ ਪੋਸਟਰ ਮੇਕਿੰਗ ਮੁਕਾਬਲੇ ਅਤੇ ਕਵਿਤਾ ਉਚਾਰਨ ਵਿੱਚ ਭਾਗ ਲਿਆ, ਮਾਨਵ ਅੰਸ਼, ਪੂਨਮ, ਹਰਦੀਪ ਕੌਰ, ਸ਼ਗੁਨ, ਲਵਿਸ਼, ਲਕਸ਼ਮੀ, ਪਲਕ ਅਤੇ ਪੁਸ਼ਪਾ ਨੇ ਵੀ ਆਪਣੀਆਂ ਕਵਿਤਾਵਾਂ ਰਾਹੀਂ ਸ.ਭਗਤ ਸਿੰਘ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਮੰਚ ਸੰਚਾਲਨ dh 7੍ਚfwek ਸਹਾਇਕ gq’8 ਸਰਬਜੀਤ ਕੌਰ 2/ f27kJh . ਪੋਸਟਰ ਮੇਕਿੰਗ ਮੁਕਾਬਲੇ ਵਿੱਚ ਅੰਮ੍ਰਿਤਪਾਲ ਕੌਰ ਨੇ ਪਹਿਲਾ ਸਥਾਨ, ਖੁਸ਼ੀ ਕੁਮਾਰੀ ਨੇ ਦੂਸਰਾ ਸਥਾਨ ਅਤੇ ਭੂਮਿਕਾ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸ ਮੌਕੇ ਸ੍ਰੀਮਤੀ ਇੰਦਰਪ੍ਰੀਤ ਕੌਰ (ਐਚ.ਓ.ਡੀ -ਮੈਨੇਜਮੈਂਟ ਐਂਡ ਕਾਮਰਸ) ਅਤੇ ਡਾ. ਲਖਵਿੰਦਰ ਕੌਰ (ਐਚ.ਓ.ਡੀ.-ਹਿਊਮੈਨਟੀਜ਼) ਸਮੇਤ ਸਟਾਫ਼ ਮੈਂਬਰ ਅਤੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

 

ਪੰਜਾਬ ’ਚ ਪੰਜ ਨਵੇਂ ਐਸ.ਐਸ.ਪੀਜ਼ ਦੀ ਤੈਨਾਤੀ,ਦੋਖੇ ਕੋਣ ਕਿਹੜੇ ਜ਼ਿਲ੍ਹੇ ਦੀ ਸੰਭਾਲੇਗਾ ਕਮਾਂਡ!

0

ਚੰਡੀਗੜ੍ਹ, 22 ਮਾਰਚ: ਬੀਤੇ ਕੱਲ ਭਾਰਤ ਦੇ ਮੁੱਖ ਚੋਣ ਕਮਿਸ਼ਨ ਵੱਲੋਂ ਦਿੱਤੇ ਹੁਕਮਾਂ ਤੋਂ ਬਾਅਦ ਪੰਜਾਬ ਦੇ ਪੰਜ ਜਿਲ੍ਹਿਆਂ ਦੇ ਬਦਲੇ ਗਏ ਐਸ.ਐਸ.ਪੀਜ਼ ਦੀ ਥਾਂ ਅੱਜ ਨਵੇਂ ਜ਼ਿਲ੍ਹਾ ਪੁਲਿਸ ਕਪਤਾਨ ਤੈਨਾਤ ਕਰ ਦਿੱਤੇ ਗਏ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸ਼੍ਰੀ ਸਿਬਿਨ ਸੀ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਬਠਿੰਡਾ ਜ਼ਿਲ੍ਹੇ ਵਿਚ ਹੁਣ ਸ਼੍ਰੀ ਦੀਪਕ ਪਾਰਿਕ ਨਵੇਂ ਐਸ.ਐਸ.ਪੀ ਹੋਣਗੇ। ਇਸੇ ਤਰ੍ਹਾਂ ਅੰਕੁਰ ਗੁਪਤਾ ਐਸ.ਐਸ.ਪੀ ਜਲੰਧਰ ਦਿਹਾਤੀ, ਸੁਹੇਲ ਕਾਸਿਮ ਮੀਰ ਨੂੰ ਐਸ.ਐਸ.ਪੀ ਪਠਾਨਕੋਟ, ਡਾ ਪ੍ਰਗਿੱਆ ਜੈਨ ਨੂੰ ਐਸ.ਐਸ.ਪੀ ਫਾਜਲਿਕਾ ਅਤੇ ਸਿਮਰਤ ਕੌਰ ਨੂੰ ਐਸ.ਐਸ.ਪੀ ਮਲੇਰਕੋਟਲਾ ਲਗਾਇਆ ਗਿਆ ਹੈ।

ਅਰਵਿੰਦ ਕੇਜਰੀਵਾਲ ਜੇਲ੍ਹ ਤੋਂ ਹੀ ਚਲਾਉਣਗੇ ਸਰਕਾਰ

ਗੌਰਤਲਬ ਹੈ ਕਿ ਬਠਿੰਡਾ ਜ਼ਿਲ੍ਹੇ ਵਿਚ ਤੈਨਾਤ ਐਸ.ਐਸ.ਪੀ ਹਰਮਨਬੀਰ ਸਿੰਘ ਗਿੱਲ ਪੰਜਾਬ ਕਾਂਗਰਸ ਦੇ ਇੱਕ ਸਿਟਿੰਗ ਐਮ.ਪੀ ਦੇ ਭਰਾ ਹਨ, ਜਿਸਦੇ ਚੱਲਦੇ ਉਨ੍ਹਾਂ ਦਾ ਤਬਾਦਲਾ ਕੀਤਾ ਗਿਆ ਸੀ। ਜਦੋਂਕਿ ਬਾਕੀ ਜ਼ਿਲ੍ਹਿਆਂ ਵਿਚ ਪੰਜਾਬ ਸਰਕਾਰ ਵੱਲੋਂ ਨਾਨ ਕਾਡਰ ਅਧਿਕਾਰੀਆਂ ਨੂੰ ਲਗਾਇਆ ਹੋਇਆ ਸੀ। ਪੰਜਾਬ ਵਿਚ ਚੋਣ ਜਾਬਤਾ ਲੱਗਣ ਤੋਂ ਬਾਅਦ ਪੁਲਿਸ ਅਧਿਕਾਰੀਆਂ ਦਾ ਇਹ ਦੂਜਾ ਵੱਡਾ ਫ਼ੇਰਬਦਲ ਸੀ ਕਿਉਂਕਿ ਇਸਤੋਂ ਪਹਿਲਾਂ ਰੋਪੜ ਅਤੇ ਬਾਰਡਰ ਰੇਂਜ ਦੇ ਡੀਆਈਜੀ ਨੂੰ ਵੀ ਬਦਲਿਆਂ ਗਿਆ ਸੀ। ਇਸੇ ਤਰ੍ਹਾਂ ਜਲੰਧਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੀ ਵੀ ਚੋਣ ਅਧਿਕਾਰੀ ਦੇ ਹੁਕਮਾਂ ‘ਤੇ ਬਦਲੀ ਹੋ ਚੁੱਕੀ ਹੈ।

 

ਐਸ.ਐਸ.ਡੀ ਗਰਲਜ਼ ਕਾਲਜ ਵੱਲੋਂ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਮਨਾਇਆ

0

ਬਠਿੰਡਾ, 22 ਮਾਰਚ: ਸਥਾਨਕ ਐਸ.ਐਸ.ਡੀ ਗਰਲਜ਼ ਕਾਲਜ ਦੇ ਐਨ.ਐਸ.ਐਸ. ਯੂਨਿਟਾਂ ਅਤੇ ਰੈੱਡ ਰਿਬਨ ਕਲੱਬਾ ਦੁਆਰਾ ਐਨ.ਐਸ.ਐਸ. ਕੋਆਡੀਨੇਟਰ ਡਾ. ਮਮਤਾ ਸ਼ਰਮਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਮਿਲੀਆਂ ਹਦਾਇਤਾਂ ਦੇ ਅਨੁਸਾਰ ਪ੍ਰਿੰਸੀਪਲ ਡਾ. ਨੀਰੂ ਗਰਗ ਦੀ ਯੋਗ ਅਗਵਾਈ ਹੇਠ ਐਨ.ਐਸ.ਐਸ.ਪ੍ਰੋਗਰਾਮ ਅਫਸਰ ਡਾ. ਸਿਮਰਜੀਤ ਕੌਰ ਅਤੇ ਮੈਡਮ ਗੁਰਮਿੰਦਰ ਜੀਤ ਕੌਰ ਦੀ ਰਹਿਨੁਮਾਈ ਹੇਠ ਹਰ ਸਾਲ ਦੀ ਤਰ੍ਹਾਂ 23 ਮਾਰਚ ਨੂੰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਬਲੀਦਾਨਾਂ ਨੂੰ ਯਾਦ ਕਰ ਕੇ ਸ਼ਹੀਦੀ ਦਿਹਾੜਾ ਮਨਾਇਆ ਗਿਆ।

ਗੁਰੂ ਕਾਸ਼ੀ ਯੂਨੀਵਰਸਿਟੀ ਦਾ ਸਲਾਨਾ ਇਨਾਮ-ਵੰਡ ਸਮਾਰੋਹ ਤੇ ਸੱਭਿਆਚਾਰਕ ਪ੍ਰੋਗਰਾਮ ਆਯੋਜਿਤ

ਇਸ ਵਿੱਚ 120 ਵਲੰਟੀਅਰਾਂ ਨੇ ਭਾਗ ਲਿਆ। ਇਸ ਦਿਹਾੜੇ ਦੀ ਸ਼ੁਰੂਆਤ ਕਾਲਜ ਪ੍ਰਿੰਸੀਪਲ ਡਾ. ਨੀਰੂ ਗਰਗ, ਵਾਇਸ ਪ੍ਰਿੰਸੀਪਲ ਡਾ. ਸਵਿਤਾ ਭਾਟੀਆ ਅਤੇ ਐਨ.ਐਸ.ਐਸ.ਪ੍ਰੋਗਰਾਮ ਅਫਸਰਾ ਨੇ ਸ. ਭਗਤ ਸਿੰਘ ਦੀ ਤਸਵੀਰ ਅੱਗੇ ਸਰਧਾ ਦੇ ਫੁੱਲ ਭੇਟ ਕਰਕੇ ਕੀਤੀ ਗਈ ।ਐਨ.ਐਸ.ਐਸ. ਵਲੰਟੀਅਰ ਅਵਨੀਤ ਕੌਰ ਢਿੱਲੋ ਨੇ ਉਨ੍ਹਾਂ ਦੇ ਜੀਵਨ ਅਤੇ ਫਲਸਫੇ ਨੂੰ ਆਪਣੇ ਭਾਸ਼ਣ ਵਿੱਚ ਪੇਸ਼ ਕੀਤਾ। ਵਲੰਟੀਅਰ ਰੋਜਪ੍ਰੀਤ ਕੌਰ ਨੇ ਕਵਿਤਾ ਰਾਹੀ ਭਗਤ ਸਿੰਘ ਦੇ ਵਿਚਾਰਾ ਨੂੰ ਪੇਸ਼ ਕੀਤਾ ਅਤੇ ਵਲੰਟੀਅਰ ਭਾਵਨਾ ਨੇ ਉਨ੍ਹਾਂ ਦੇ ਕ੍ਰਾਂਤੀਕਾਰੀ ਜਜ਼ਬੇ ਨੂੰ ਪੇਸ਼ ਕੀਤਾ।

ਪੰਜਾਬ ਚੱਲ ਰਹੀ ਐਕਸਾਈਜ਼ ਪਾਲਿਸੀ ਦੀ ਜਾਂਚ ਕਰੇਗੀ ED?

ਇਸ ਸਮੇਂ ਕਾਲਜ ਪ੍ਰਿੰਸੀਪਲ ਨੇ ਸ. ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਜੀਵਨੀ ਪੜ੍ਹਨ ਲਈ ਪ੍ਰੇਰਿਤ ਕਰਦੇ ਹੋਏ ਉਹਨ੍ਹਾਂ ਦੀ ਵਿਚਾਰਧਾਰਾ ਬਾਰੇ ਜਾਗਰੂਕ ਕੀਤਾ। ਮੈਡਮ ਗੁਰਮਿੰਦਰ ਜੀਤ ਕੌਰ ਵੱਲੋਂ ਮੰਚ ਦਾ ਸੰਚਾਲਨ ਕਰਦੇ ਹੋਏ ਤਿੰਨੇ ਮਹਾਨ ਇਨਕਲਾਬੀਆਂ ਦੇ ਵਿਚਾਰਾਂ ਰਾਹੀ ਵਲੰਟੀਅਰਾਂ ਨੂੰ ਆਪਣੇ ਦੇਸ਼ ਲਈ ਸਕਾਰਾਤਮਕ ਸੋਚ ਰੱਖਣ ਲਈ ਪ੍ਰੇਰਿਤ ਕੀਤਾ। ਡਾ. ਸਿਮਰਜੀਤ ਕੌਰ ਨੇ ਸਾਰਿਆ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਾਡੇ ਵਿੱਚ ਇਹਨਾਂ ਮਹਾਨ ਬਲੀਦਾਨਾ ਵਰਗਾ ਜਜ਼ਬਾ ਅਤੇ ਦੇਸ਼ ਭਗਤੀ ਦੀ ਭਾਵਨਾ ਹੋਣੀ ਚਾਹੀਦੀ ਹੈ।

 

ਗੁਰੂ ਕਾਸ਼ੀ ਯੂਨੀਵਰਸਿਟੀ ਦਾ ਸਲਾਨਾ ਇਨਾਮ-ਵੰਡ ਸਮਾਰੋਹ ਤੇ ਸੱਭਿਆਚਾਰਕ ਪ੍ਰੋਗਰਾਮ ਆਯੋਜਿਤ

ਜੀ.ਕੇ.ਯੂ. ਅਤੇ ਕਾਠਮਾਂਡੂ ਯੂਨੀਵਰਸਿਟੀ, ਨੇਪਾਲ ਵਿਚਕਾਰ ਦੁਵੱਲਾ ਸਮਝੌਤਾ ਸਹੀਬੱਧ
ਤਲਵੰਡੀ ਸਾਬੋ, 22 ਮਾਰਚ: ਵੈਸ਼ਵਿਕ ਦੋਸਤੀ ਤੇ ਲੋਕਾਈ ਦੇ ਭਲੇ ਦਾ ਸੰਦੇਸ਼ ਦਿੰਦਾ ਗੁਰੂ ਕਾਸ਼ੀ ਯੂਨੀਵਰਸਿਟੀ ਦਾ ਸਲਾਨਾ ਇਨਾਮ ਵੰਡ ਸਮਾਰੋਹ ਅਤੇ ਸੱਭਿਆਚਾਰਕ ਪ੍ਰੋਗਰਾਮ “ਕਲਚਰਲ-ਪਲੂਜ਼ਾ”ਬੜੇ ਚਾਵਾਂ-ਮਲ੍ਹਾਰਾਂ ਨਾਲ ਮਨਾਇਆ ਗਿਆ। ਸਮਾਰੋਹ ਦੀ ਪ੍ਰਧਾਨਗੀ ਚਾਂਸਲਰ ਗੁਰਲਾਭ ਸਿੰਘ ਸਿੱਧੂ ਨੇ ਕੀਤੀ ਅਤੇ ਕਾਠਮਾਂਡੂ ਯੂਨੀਵਰਸਿਟੀ, ਨੇਪਾਲ ਦੇ ਉਪ-ਕੁਲਪਤੀ ਪ੍ਰੋ.(ਡਾ.) ਭੋਲਾ ਥਾਪਾ, ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਚਾਂਸਲਰ ਸ. ਗੁਰਲਾਭ ਸਿੰਘ ਸਿੱਧੂ ਨੇ ਕਿਹਾ ਕਿ ਜੀ.ਕੇ.ਯੂ. ਦਾ ਇਹ ਸਮਾਰੋਹ ਗੁਰੂਆਂ ਵੱਲੋਂ ਦਿੱਤੇ ਗਏ ਸਰਬੱਤ ਦੇ ਭਲੇ ਦਾ ਸੰਦੇਸ਼ ਦਿੰਦਾ ਹੈ, ਤੇ ਵਿਦਿਆਰਥੀਆਂ ਨੇ ਬੜੀ ਖੂਬਸੂਰਤੀ ਨਾਲ ਭਾਰਤ ਦੀ ਅਨੇਕਤਾ ਵਿੱਚ ਏਕਤਾ ਨੂੰ ਬਾਖੂਬੀ ਮੰਚ ‘ਤੇ ਪ੍ਰਦਰਸ਼ਿਤ ਕੀਤਾ ਹੈ।

ਇਕੱਲਿਆਂ ਚੋਣ ਲੜਣ ਦੀ ਸੂਰਤ ’ਚ ਭਾਜਪਾ ਦੀ ਸੁਖਬੀਰ ਬਾਦਲ ਦੇ ‘ਜਮਾਤੀ’ ’ਤੇ ਅੱਖ

ਉਨ੍ਹਾਂ ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਅਕਾਦਮਿਕ ਤੇ ਖੇਡਾਂ ਦੇ ਖੇਤਰ ਵਿੱਚ ਕੀਤੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਤੇ ਕਿਹਾ ਕਿ ਹੁਣ ਸੱਭਿਆਚਾਰਕ ਗਤੀਵਿਧੀਆਂ ਵਿੱਚ ਵੀ ਜੀ.ਕੇ.ਯੂ. ਮੋਹਰੀ ਹੈ।ਇਸ ਮੌਕੇ ਕਾਠਮਾਂਡੂ ਯੂਨੀਵਰਸਿਟੀ ਅਤੇ ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਅਕਾਦਮਿਕ, ਸੱਭਿਆਚਾਰ ਅਤੇ ਖੋਜ ਦੇ ਖੇਤਰ ਵਿੱਚ ਸਹਿਯੋਗ ਲਈ ਇਕ ਇਕਰਾਰਨਾਮਾ ਸਹੀਬੱਧ ਦਿੱਤਾ ਗਿਆ। ਮੁੱਖ ਮਹਿਮਾਨ ਡਾ. ਥਾਪਾ ਨੇ ਸਮਝੌਤੇ ਨੂੰ ਇੱਕ ਵਿਸ਼ੇਸ਼ ਉਪਲਬਧੀ ਦੱਸਦੇ ਕਿਹਾ ਕਿ ਹੁਣ ਅੰਤਰ ਰਾਸ਼ਟਰੀ ਪੱਧਰ ‘ਤੇ ਦੋਹੇਂ ਵਿੱਦਿਅਕ ਅਦਾਰੇ ਸਿੱਖਿਆ ਦੇ ਖੇਤਰ ਵਿੱਚ ਆਪਸੀ ਸਹਿਯੋਗ ਨਾਲ ਨਵੇਂ ਦਸਹਿੱਦੇ ਸਥਾਪਿਤ ਕਰਨਗੇ। ਉਨ੍ਹਾਂ ਇਸ ਨੂੰ ਵਿਸ਼ਵ ਦੋਸਤੀ ਵੱਲ ਇਕ ਮਹਤੱਵਪੂਰਨ ਕਦਮ ਦੱਸਿਆ। ਉਨ੍ਹਾਂ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਏ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਕੁਦਰਤੀ ਸ੍ਰੋਤਾਂ, ਪਾਣੀ, ਹਵਾ, ਪੇੜ ਪੌਦੇ ਆਦਿ ਦੀ ਸਾਂਭ ਸੰਭਾਲ ਦਾ ਸੰਦੇਸ਼ ਦਿੰਦੇ ਸੱਭਿਆਚਾਰਕ ਪ੍ਰੋਗਰਾਮ ਦੀ ਸ਼ਲਾਘਾ ਕੀਤੀ।ਜੀ.ਕੇ.ਯੂ. ਦੇ ਉਪ ਕੁਲਪਤੀ ਪ੍ਰੋ.(ਡਾ.) ਐਸ.ਕੇ.ਬਾਵਾ ਨੇ ਗੁਰੂ ਕਾਸ਼ੀ ਯੂਨੀਵਰਸਿਟੀ ਦੀ ਸਲਾਨਾ ਰਿਪੋਰਟ ਪੇਸ਼ ਕਰਦੇ ਹੋਏ ‘ਵਰਸਿਟੀ ਦੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ।

ਅਰਵਿੰਦ ਕੇਜਰੀਵਾਲ ਜੇਲ੍ਹ ਤੋਂ ਹੀ ਚਲਾਉਣਗੇ ਸਰਕਾਰ

ਉਨ੍ਹਾਂ ਅਕਾਦਮਿਕ ਖੇਤਰ ਵਿੱਚ ‘ਵਰਸਿਟੀ ਨੂੰ ਨੈਕ ਏ++ ਗ੍ਰੇਡ ਦੀ ਮਾਨਤਾ ਮਿਲਣ ਅਤੇ ਭਾਰਤ ਸਰਕਾਰ ਵੱਲੋਂ ਆਯੋਜਿਤ ਖੇਲੋ ਇੰਡੀਆ ਖੇਡਾਂ ਵਿੱਚ 7ਵਾਂ ਸਥਾਨ ਹਾਸਿਲ ਕਰਨ ਦੀ ਵਧਾਈ ਦਿੱਤੀ।ਇਨਾਮ ਵੰਡ ਸਮਾਰੋਹ ਵਿੱਚ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਅਕਾਦਮਿਕ, ਖੇਡਾਂ ਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਹਾਸਿਲ ਪ੍ਰਾਪਤੀਆਂ ਲਈ ਟਰਾਫੀਆਂ ਨਾਲ ਸਨਮਾਨਿਤ ਕੀਤਾ ਗਿਆ। ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਤੇ ਭਾਰਤ ਦੇ ਵੱਖ-ਵੱਖ ਰਾਜਾਂ ਦੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਏ ਸੱਭਿਆਚਾਰਕ ਪ੍ਰੋਗਰਾਮ ਨੇ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ।ਸਮਾਰੋਹ ਵਿੱਚ ਸੁਖਰਾਜ ਸਿੰਘ ਸਿੱਧੂ ਮੈਨੇਜ਼ਿੰਗ ਡਾਇਰੈਕਟਰ, ਇੰਜ. ਸੁਖਵਿੰਦਰ ਸਿੰਘ ਜਨਰਲ ਸਕੱਤਰ ਬਾਲਾ ਜੀ ਐਜੂਕੇਸ਼ਨਲ ਟਰਸਟ, ਡਾ. ਜਗਤਾਰ ਸਿੰਘ ਧੀਮਾਨ ਰਜਿਸਟਰਾਰ, ਵੱਖ-ਵੱਖ ਵਿਭਾਗਾਂ ਦੇ ਡੀਨ, ਫੈਕਲਟੀ ਮੈਂਬਰਾਂ ਤੇ ਵਿਦਿਆਰਥੀਆਂ ਨੇ ਹੁੰਮ-ਹੁੰਮਾਂ ਕੇ ਹਿੱਸਾ ਲਿਆ। ਡਾਇਰੈਕਟਰ ਵਿਦਿਆਰਥੀ ਭਲਾਈ ਸ. ਸਰਦੂਲ ਸਿੰਘ ਸਿੱਧੂ ਦੇ ਧੰਨਵਾਦੀ ਸ਼ਬਦਾਂ ਨਾਲ ਸਮਾਰੋਹ ਸਮਾਪਤ ਹੋਇਆ।

 

ਕੇਜਰੀਵਾਲ ਦੀ ਗ੍ਰਿਫ਼ਤਾਰੀ ਦਾ ਕੋਈ ਦੁੱਖ ਨਹੀਂ: ਅੰਨਾ ਹਜ਼ਾਰੇ

ਮਹਾਰਾਸ਼ਟਰ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਸਿਆਸਤ ਭੱਖੀ ਹੋਈ ਹੈ। ਇਸ ਗ੍ਰਿਫ਼ਤਾਰੀ ਦੇ ਵਿਰੋਧ ਵਿਚ ਆਮ ਆਦਮੀ ਪਾਰਟੀ ਵੱਲੋਂ ਦੇਸ਼ ਭਰ ਵਿਚ ਅਤੇ ਭਾਜਪਾ ਹੈੱਡਕੁਆਰਟਰ ਦੇ ਬਾਹਰ ਧਰਨਾ ਪ੍ਰਦਰਸ਼ਨ ਦਾ ਸੱਦਾ ਦਿੱਤਾ ਗਿਆ। ਇਸ ਪ੍ਰਦਰਸ਼ਨ ਵਿਚ ਦਿੱਲੀ ਦੇ ਨਾਲ-ਨਾਲ ਪੰਜਾਬ ਦੇ ਮੰਤਰੀ ਤੇ ਹੋਰ ਆਗੂ ਵੀ ਹਿੱਸਾ ਲੈਣ ਲਈ ਪਹੁੰਚੇ।

ਕੇਜਰੀਵਾਲ ਦੀ ਗ੍ਰਿਫ਼ਤਾਰੀ ਖਿਲਾਫ਼ ਪ੍ਰਦਰਸਨ ਕਰ ਰਹੇ ਸਿਹਤ ਮੰਤਰੀ ਡਾ ਬਲਬੀਰ ਸਿੰਘ ਅਤੇ ਸਿੱਖੀਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਪੁਲਿਸ ਨੇ ਹਰਾਸਤ ‘ਚ ਲੈ ਲਿਆ ਹੈ। ਉਥੇ ਹੀ ਦੂਜੇ ਪਾਸੇ ਸਮਾਜ ਸੇਵੀ ਅੰਨਾ ਹਜ਼ਾਰੇ ਨੇ ਕਿਹਾ, ਕਿ ਮੈਨੂੰ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਦਾ ਕੋਈ ਦੁਖ ਨਹੀਂ ਹੈ।

ਪੰਜਾਬ ਚੱਲ ਰਹੀ ਐਕਸਾਈਜ਼ ਪਾਲਿਸੀ ਦੀ ਜਾਂਚ ਕਰੇਗੀ ED?

0

ਚੰਡੀਗੜ੍ਹ: ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ। ਉਨ੍ਹਾਂ ਇਸ ਦੌਰਾਨ ਕਿਹਾ ਕਿ ਭਾਜਪਾ ਦਾ ਇਕ ਉੱਚ ਪੱਧਰੀ ਵਫ਼ਦ ਚੋਣ ਕਮਿਸ਼ਨ ਕੋਲ ਜਾਵੇਗਾ ਅਤੇ ਜਿਸ ਦਿੱਲੀ ਦੀ ਐਕਸਾਈਜ਼ ਪਾਲਿਸੀ ਨੂੰ ਲੈ ਕੇ ਕੇਜਰੀਵਾਲ ਸਣੇ ‘ਆਪ’ ਆਗੂ ਜੇਲ੍ਹ ‘ਚ ਬੈਠੇ ਹਨ, ਉਹ ਹੀ ਪੰਜਾਬ ਅੰਦਰ ਵੀ ਲਾਗੂ ਕੀਤੀ ਗਈ ਹੈ। ਇਸ ਨੂੰ ਲੈ ਕੇ ਈ. ਡੀ. ਦੀ ਕਾਰਵਾਈ ਕਰਾਉਣ ਲਈ ਕਹਾਂਗੇ।

ਅੰਮ੍ਰਿਤਸਰ ਉਤਰੀ ਤੋਂ ‘ਆਪ’ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਦਾ ਕੇਜਰੀਵਾਲ ਦੀ ਗ੍ਰਿਫ਼ਤਾਰੀ ਤੋਂ ਕਿਨਾਰਾ

0

ਚੰਡੀਗੜ੍ਹ: ਈਡੀ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰੇ ਜਾਨ ਤੋਂ ਬਾਅਦ ਦੇਸ਼ ਭਰ ਵਿਚ ਮਾਹੌਲ ਗਰਮਾਇਆ ਹੋਇਆ ਹੈ। ਜਿਥੇ ਇਕ ਪਾਸੇ ਪੰਜਾਬ ਦੇ ਸਿਹਤ ਮੰਤਰੀ ਡਾ ਬਲਬੀਰ ਸਿੰਘ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਦਿੱਲੀ ਪੁਲਿਸ ਵੱਲੋਂ ਹਿਰਾਸਤ ‘ਚ ਲੈ ਲਿਆ ਗਿਆ ਹੈ ‘ਤੇ ਇਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਪਹੁੰਚ ਕੇ ਕੇਜਰੀਵਾਲ ਦੇ ਪਰਿਵਾਰ ਨਾਲ ਗੱਲਬਾਤ ਕਰਨਗੇ। ਪਰ ਇਸ ਵਿਚਕਾਰ ‘ਆਪ’ ਵਿਧਾਇਕ ਦੇ ਇਸ ਪੋਸਟ ਨੇ ਜੱਲਦੀ ਅੱਗ ਵਿਚ ਤੇਲ ਪਾਉਣ ਦਾ ਕੰਮ ਕੀਤਾ ਹੈ।

ਅੰਮ੍ਰਿਤਸਰ ਉਤਰੀ ਤੋਂ ‘ਆਪ’ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਵੱਲੋਂ ਸੋਸ਼ਲ ਮੀਡੀਆ ਉਤੇ ਇਕ ਪੋਸਟ ਸਾਂਝੀ ਕੀਤੀ ਗਈ ਹੈ, ਜਿਸ ਵਿਚ ਉਨ੍ਹਾਂ ਲਿਖਿਆ ਹੈ ਕਿ “‘‘ਲੋਕਤੰਤਰ ਵਿੱਚ ਬਦਲਾਖੋਰੀ ਦੀ ਰਾਜਨੀਤੀ ਲਈ ਕੋਈ ਥਾਂ ਨਹੀਂ ਹੈ। ਜੋ ਕੁਝ ਵੀ ਹੋਇਆ ਅਤੇ ਹੋ ਰਿਹਾ ਹੈ, ਮੈਂ ਉਸ ਦੀ ਨਿੰਦਾ ਕਰਦਾ ਹਾਂ। ਪਰ ਮੈਨੂੰ ਅਫ਼ਸੋਸ ਹੈ ਕਿ ਇਸ ਸਥਿਤੀ ਵਿੱਚ ਤੁਹਾਡੀ ਮਦਦ ਨਹੀਂ ਕਰ ਪਾਵਾਂਗਾ; ਕਿਉਂਕਿ ਤੁਸੀਂ ਮੈਨੂੰ ਉਸ ਹਾਲਤ ਵਿੱਚ ਨਹੀਂ ਰੱਖਿਆ। ਇਹ ਵੀ ਅਫ਼ਸੋਸ ਦੀ ਗੱਲ ਹੈ ਕਿ ਜਿਨ੍ਹਾਂ ਲੋਕਾਂ ਨੂੰ ਤੁਸੀਂ ਤਾਕਤ ਦਿੱਤੀ, ਉਹ ਤੁਹਾਡੀ ਮਦਦ ਕਰਨ ਦੇ ਕਾਬਲ ਨਹੀਂ ਹਨ। ਇਹ ਵੀ ਅਫ਼ਸੋਸ ਦੀ ਗੱਲ ਹੈ ਕਿ ਬਹੁਤ ਸਾਰੇ ਲੋਕ ਖੁਸ਼ੀਆਂ ਮਨਾ ਰਹੇ ਹਨ, ਜਿਨ੍ਹਾਂ ਨੂੰ ਤੁਸੀਂ ਆਪਣੇ ਨੇੜੇ ਸਮਝਦੇ ਸੀ। ਉਹ ਲੋਕ ਨਿਸ਼ਚਤ ਤੌਰ ‘ਤੇ ਦਿਖਾਵੇ ਲਈ ਧਰਨਾ ਪ੍ਰਦਰਸ਼ਨ ਦਾ ਆਯੋਜਨ ਕਰ ਦੇਣਗੇ। ਜਿਸ ਵੀ ਹਾਲਾਤ ਦੇ ਵਿੱਚ ਮੈਂ ਹਾਂ, ਹੱਕ ਸੱਚ ਦੀ ਲੜਾਈ ਵਿੱਚ ਤੁਹਾਡੇ ਨਾਲ ਖੜ੍ਹਾ ਹਾਂ।”

ਇਕੱਲਿਆਂ ਚੋਣ ਲੜਣ ਦੀ ਸੂਰਤ ’ਚ ਭਾਜਪਾ ਦੀ ਸੁਖਬੀਰ ਬਾਦਲ ਦੇ ‘ਜਮਾਤੀ’ ’ਤੇ ਅੱਖ

0

ਸਰੂਪ ਚੰਦ ਸਿੰਗਲਾ, ਮਨਪ੍ਰੀਤ ਬਾਦਲ ਤੇ ਦਿਆਲ ਸੋਢੀ ਵੀ ਲਿਸਟ ’ਚ
ਬਠਿੰਡਾ, 22 ਮਾਰਚ : ਸੂਬੇ ’ਚ ਆਗਾਮੀ 1 ਜੂਨ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਲਈ ਬੇਸ਼ੱਕ ਪੁਰਾਣੇ ਸਾਥੀ ਰਹੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਵਿਚਕਾਰ ਮੁੜ ਚੋਣ ਗਠਜੋੜ ਦੀਆਂ ਚਰਚਾਵਾਂ ਦਾ ਬਜ਼ਾਰ ਗਰਮ ਹੈ। ਪ੍ਰੰਤੂ ਇਸ ਦੌਰਾਨ ਸਮਝੋਤਾ ਨਾ ਹੋਣ ਦੀ ਸੂਰਤ ਵਿਚ ਦੋਨਾਂ ਹੀ ਧਿਰਾਂ ਵੱਲੋਂ ਅੰਦਰੋ-ਅੰਦਰੀ ਚੋਣਾਂ ਜਿੱਤਣ ਲਈ ਪੂਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਬੀਬੀ ਹਰਸਿਮਰਤ ਕੌਰ ਬਾਦਲ ਦੇ ਹੀ ਚੌਥੀ ਵਾਰ ਮੈਦਾਨ ਵਿਚ ਆਉਣ ਦੀਆਂ ਪੂਰੀਆਂ ਸੰਭਾਵਨਾਵਾਂ ਹਨ ਤੇ ਸਿਰਫ਼ ਐਲਾਨ ਹੀ ਬਾਕੀ ਹੈ ਪ੍ਰੰਤੂ ਭਾਜਪਾ ਵੱਲੋਂ ਚੋਣ ਲੜਣ ਲਈ ਕਈ ਦਾਅਵੇਦਾਰ ਬਣੇ ਹੋਏ ਹਨ।

ਕਾਂਗਰਸ ਪਾਰਟੀ ਵੱਲੋਂ 57 ਹੋਰ ਉਮੀਦਵਾਰਾਂ ਦਾ ਐਲਾਨ

ਬੇਸ਼ੱਕ ਪੰਜਾਬ ਭਾਜਪਾ ਨਾਲ ਸਬੰਧਤ ਕੁੱਝ ਆਗੂਆਂ ਤੇ ਇੱਥੋਂ ਤੱਕ ਭਾਜਪਾ ਦੇ ਦੂਜੇ ਸਭ ਤੋਂ ਵੱਡੇ ਨੇਤਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੁਆਰਾ ਗਠਜੋੜ ਦੀ ਗੱਲ ਤੁਰਨ ’ਤੇ ਮੋਹਰ ਲਗਾਈ ਜਾ ਰਹੀ ਹੈ ਪਰ ਤਿੰਨ ਖੇਤੀ ਬਿੱਲਾਂ ਨੂੰ ਲੈ ਕੇ ਅਲੱਗ ਹੋਏ ਬਾਦਲ ਪ੍ਰਵਾਰ ਤੋਂ ਕੇਂਦਰੀ ਭਾਜਪਾ ਲੀਡਰਸ਼ਿਪ ਹਾਲੇ ਤੱਕ ਨਾਖ਼ੁਸ ਦੱਸੀ ਜਾ ਰਹੀ ਹੈ। ਜਿਸਦੇ ਚੱਲਦੇ ਚਾਣਕਿਆ ਨੀਤੀ ਦੇ ਮਾਹਰ ਮੋਦੀ-ਸ਼ਾਹ ਦੀ ਜੋੜੀ ਵੱਲੋਂ ਅਕਾਲੀਆਂ ਨਾਲ ਗੁਆਂਢੀ ਸੂਬੇ ਹਰਿਆਣਾ ਦੀ ਜਜਪਾ ਵਾਲੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਸਿਆਸੀ ਮਾਹਰਾਂ ਮੁਤਾਬਕ ਚੋਣਾਂ ਦੇ ਇਸ ਸੀਜ਼ਨ ਵਿਚ ਜਿੰਨ੍ਹਾਂ ਰੋਲਾ ਗਠਜੋੜ ਦਾ ਪਏਗਾ, ਉਸਦੇ ਨਾਲ ਭਾਜਪਾ ਪ੍ਰਤੀ ਪੰਜਾਬ ਦੇ ਲੋਕਾਂ ਦੀ ਕਿਸਾਨੀ ਤੇ ਧਾਰਮਿਕ ਮੁੱਦਿਆਂ ਕਾਰਨ ਚੱਲ ਰਹੀ ਨਰਾਜ਼ਗੀ ਦਾ ਸੇਕ ਅਕਾਲੀ ਦਲ ਨੂੰ ਵੀ ਝੱਲਣਾ ਪਏਗਾ ਤੇ ਨਾਲ ਹੀ ਉਸਦਾ ਵਰਕਰ ਵੀ ਦੁਬਿਧਾ ਵਿਚ ਪਿਆ ਰਹੇਗਾ।

ਅਰਵਿੰਦ ਕੇਜਰੀਵਾਲ ਜੇਲ੍ਹ ਤੋਂ ਹੀ ਚਲਾਉਣਗੇ ਸਰਕਾਰ

ਇਸਤੋਂ ਇਲਾਵਾ ਪੰਜਾਬ ’ਚ ਆਰਐਸਐਸ ਪਿਛੋਕੜ ਵਾਲੇ ਭਾਜਪਾਈਆਂ ਵੱਲੋਂ ਇਸ ਗੱਲ ‘ਤੇ ਜੋਰ ਦਿੱਤਾ ਜਾ ਰਿਹਾ ਕਿ ਪੰਜਾਬ ਵਿਚ ਇਸ ਲੋਕ ਸਭਾ ਚੋਣਾਂ ਵਿਚ ਤਿੰਨ-ਚਾਰ ਸੀਟਾਂ ਹਾਸਲ ਕਰਨ ਦੀ ਥਾਂ ਪਾਰਟੀ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ’ਤੇ ਧਿਆਨ ਦੇਣਾ ਚਾਹੀਦਾ ਹੈ। ਇਸਦੇ ਲਈ ਇਹ ਜਰੂਰੀ ਹੈ ਕਿ ਭਾਜਪਾ ਪੰਜਾਬ ਵਿਚ ਲੋਕ ਸਭਾ ਦੀਆਂ ਚੋਣਾਂ ਇਕੱਲਿਆਂ ਲੜੇ ਤੇ ਹਰੇਕ ਬੂਥ ਤੱਕ ਵੋਟਰਾਂ ਤੱਕ ਸਿੱਧੀ ਪਹੁੰਚ ਕਰੇ। ਪਾਰਟੀ ਦੇ ਇੱਕ ਸੀਨੀਅਰ ਆਗੂ ਨੇ ਅਪਣਾ ਨਾਮ ਨਾਂ ਛਾਪਣ ਦੀ ਸ਼ਰਤ ’ਤੇ ਦਸਿਆ ਕਿ ਇਸਦੇ ਨਾਲ ਨਾ ਸਿਰਫ਼ ਭਾਜਪਾ ਦਾ ਸੂਬੇ ਵਿਚ ਵੋਟ ਪ੍ਰਤੀਸ਼ਤ ਵਧੇਗਾ, ਬਲਕਿ ਆਉਣ ਵਾਲੇ ਸਮਂੇ ਵਿਚ ਸਰਕਾਰ ਬਣਨ ਦੀਆਂ ਉਮੀਦਾਂ ਵੀ ਬਰਕਰਾਰ ਰਹਿਣਗੀਆਂ। ਜੇਕਰ ਭਾਜਪਾ ਇਸ ਫੈਸਲੇ ’ਤੇ ਡਟੇ ਰਹਿਣ ਨੂੰ ਤਰਜੀਹ ਦਿੰਦੀ ਹੈ ਤਾਂ ਦੋਨਾਂ ਧਿਰਾਂ ਦਾ ਅਲੱਗ-ਅਲੱਗ ਚੋਣ ਲੜਣਾ ਤੈਅ ਹੈ। ਜਿਸਦੇ ਚੱਲਦੇ ਲੋਕ ਸਭਾ ਹਲਕੇ ਬਠਿੰਡਾ ਦੀ ਉਮੀਦਵਾਰੀ ਨੂੰ ਲੈ ਕੇ ਵਿਸੇਸ ਧਿਆਨ ਦਿੱਤਾ ਜਾ ਰਿਹਾ।

ਪੰਜਾਬ ’ਚ 100 ਤੋਂ 119 ਸਾਲ ਦੀ ਉਮਰ ਦੇ ਵੋਟਰਾਂ ਦੀ ਗਿਣਤੀ ਪੰਜ ਹਜ਼ਾਰ ਤੋਂ ਟੱਪੀ

ਪਾਰਟੀ ਦੇ ਉੱਚ ਸੁੂਤਰਾਂ ਮੁਤਾਬਕ ਭਾਜਪਾ ਇਕੱਲਿਆਂ ਚੋਣ ਲੜਣ ਦੀ ਸੂਰਤ ਵਿਚ ਇਸ ਹਲਕੇ ਤੋਂ ਅਜਿਹਾ ਉਮੀਦਵਾਰ ਮੈਦਾਨ ਵਿਚ ਲਿਆਉਣਾ ਚਾਹੁੰਦੀ ਹੈ, ਜਿਸਦੇ ਨਾਲ ਸੰਗਰੂਰ ਦੀ ਤਰਜ਼ ’ਤੇ ਅਕਾਲੀ ਦਲ ਨਾਲੋਂ ਵੱਧ ਵੋਟਾਂ ਹਾਸਲ ਕੀਤੀਆਂ ਜਾ ਸਕਣ। ਇਸਦੇ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਦੋ ਵਾਰ ਵਿਧਾਇਕ ਤੇ ਮੁੱਖ ਪਾਰਲੀਮਾਨੀ ਸਕੱਤਰ ਰਹੇ ਜਗਦੀਪ ਸਿੰਘ ਨਕਈ ’ਤੇ ਗੁਣਾ ਸੁੱਟਿਆ ਜਾ ਰਿਹਾ। ਬੇਹੱਦ ਸ਼ਰੀਫ਼ ਤੇ ਹੇਠਲੇ ਪੱਧਰ ’ਤੇ ਵਿਚਰਨ ਵਾਲਾ ਇਹ ਆਗੂ ਲੰਮਾ ਸਮਾਂ ਅਕਾਲੀ ਦਲ ਵਿਚ ਰਹਿਣ ਤੋਂ ਇਲਾਵਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਜਮਾਤੀ ਵੀ ਰਿਹਾ ਹੈ। ਨਕਈ ਦਾ ਬਠਿੰਡਾ ਦੇ ਮੋੜ, ਰਾਮਪੁਰਾ ਤੋਂ ਇਲਾਵਾ ਮਾਨਸਾ ਹਲਕੇ ਵਿਚ ਚੰਗਾ ਨਿੱਜੀ ਪ੍ਰਭਾਵ ਦਸਿਆ ਜਾ ਰਿਹਾ। ਉਨ੍ਹਾਂ ਦੇ ਚੋਣ ਮੈਦਾਨ ਵਿਚ ਆਉਣ ਨਾਲ ਅਕਾਲੀ ਦਲ ਦੇ ਵੋਟ ਬੈਂਕ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ।

ਅਕਾਲੀ ਦਲ ਤੇ ਭਾਜਪਾ ਦੀ ਯਾਰੀ, ਕੱਛੂ ਕੁੰਮੇ ਤੇ ਚੂਹੇ ਵਾਲੀ: ਭਗਵੰਤ ਮਾਨ

ਇਸਤੋਂ ਇਲਾਵਾ ਭਾਜਪਾ ਵੱਲੋਂ ਬਠਿੰਡਾ ਲੋਕ ਸਭਾ ਹਲਕੇ ਲਈ ਭੇਜੇ ਚਾਰ ਮੈਂਬਰੀ ਪੈਨਲ ਵਿਚ ਸਾਬਕਾ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਨਾਂ ਨੂੰ ਵੀ ਗੰਭੀਰਤਾ ਨਾਲ ਵਿਚਾਰਿਆ ਜਾ ਰਿਹਾ।ਮਨਪ੍ਰੀਤ ਬਾਦਲ ਬੇਸ਼ੱਕ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਬਠਿੰਡਾ ਸਹਿਰੀ ਹਲਕੇ ਤੋਂ ਹਾਰ ਗਏ ਸਨ ਪ੍ਰੰਤੂ ਬੀਬੀ ਹਰਸਿਮਰਤ ਕੌਰ ਬਾਦਲ ਦੇ ਮੁਕਾਬਲੇ ਚੋਣ ਦੌਰਾਨ ਉਨ੍ਹਾਂ ਦਾ ‘ਸਕੋਰ’ ਕਾਫ਼ੀ ਚੰਗਾ ਰਿਹਾ ਸੀ। ਇਸਤੋਂ ਇਲਾਵਾ ਉਹ ਲੰਮਾ ਸਮਾਂ ਅਕਾਲੀ ਦਲ ਤੇ ਕਾਂਗਰਸ ਵਿੱਚ ਵੀ ਰਹੇ ਹਨ, ਜਿਸਦੇ ਚੱਲਦੇ ਦੂਜੀਆਂ ਪਾਰਟੀਆਂ ਵਿਚ ਉਨ੍ਹਾਂ ਦੇ ਹਮਦਰਦ ਹਾਲੇ ਵੀ ‘ਸਲੀਪਰ ਸੈੱਲ’ ਦੇ ਰੂਪ ਵਿੱਚ ਬੈਠੇ ਹੋਏ ਹਨ। ਭਾਜਪਾ ਬਠਿੰਡਾ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਸਰੂਪ ਚੰਦ ਸਿੰਗਲਾ ਵੀ ਟਿਕਟ ਦੇ ਪ੍ਰਮੁੱਖ ਦਾਅਵੇਦਾਰਾਂ ਵਿਚੋਂ ਇੱਕ ਹਨ। ਉਨ੍ਹਾਂ ਵੱਲੋਂ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਛੱਡ ਦਿੱਤਾ ਗਿਆ ਸੀ ਤੇ ਹਿੰਦੂ ਵੋਟ ਵਿਚ ਵੀ ਚੰਗਾ ਪ੍ਰਭਾਵ ਹੈ।

ਅੰਮ੍ਰਿਤਾ ਵੜਿੰਗ ਵੱਲੋਂ ਬਠਿੰਡਾ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਦਾ ਤੂਫਾਨੀ ਦੌਰਾ, ਭਰਵੀਆਂ ਮੀਟਿੰਗਾਂ ਨੂੰ ਕੀਤਾ ਸੰਬੋਧਨ

ਜੇਕਰ ਉਨ੍ਹਾਂ ਨੂੰ ਟਿਕਟ ਮਿਲਦੀ ਹੈ ਤਾਂ ਉਹ ਖੁੱਲ ਕੇ ਅਕਾਲੀ ਦਲ ਖਿਲਾਫ ਗੁੱਸਾ ਕੱਢ ਸਕਦੇ ਹਨ। ਇਸੇ ਤਰ੍ਹਾਂ ਦਹਾਕਿਆਂ ਤੋਂ ਪਾਰਟੀ ਸਫ਼ਾ ’ਚ ਬਤੌਰ ਵਰਕਰ ਤੋਂ ਲੈ ਕੇ ਪੰਜਾਬ ਦੇ ਮਹਾਂਮੰਤਰੀ ਬਣਨ ਵਾਲੇ ਦਿਆਲ ਸੋਢੀ ਦੇ ਨਾਂ ’ਤੇ ਵੀ ਵਿਚਾਰ ਕੀਤਾ ਜਾ ਰਿਹਾ। ਉਹ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਮੋੜ ਹਲਕੇ ਤੋਂ ਉਮੀਦਵਾਰ ਸਨ। ਬਹਰਹਾਲ ਭਾਜਪਾ ਕਿਸੇ ਅਜਿਹੇ ਉਮੀਦਵਾਰ ’ਤੇ ਗੁਣਾ ਪਾਉਣ ਦੀ ਸੋਚ ਰਹੀ ਹੈ ਜੋ ਭਾਜਪਾ ਦੀ ਵੋਟ ਦੇ ਨਾਲ-ਨਾਲ ਵਿਰੋਧੀਆਂ ਦੀ ਵੋਟ ਬੈਂਕ ਵਿਚ ਸੰਨ ਲਗਾਉਣ ਵਿਚ ਸਫ਼ਲ ਰਹੇ। ਹੁਣ ਇਹ ਆਉਣ ਵਾਲੇ ਦਿਨਾਂ ਵਿਚ ਸਾਫ਼ ਹੋਵੇਗਾ ਕਿ ਭਾਜਪਾ ਪੰਜਾਬ ਵਿਚ ਮੁੜ ਅਕਾਲੀ ਦਲ ਨਾਲ ‘ਯਾਰੀ’ ਪਾਉਣ ਜਾ ਰਹੀ ਹੈ ਜਾਂ ਫ਼ਿਰ ਵਿਧਾਨ ਸਭਾ ਦੀ ਤਰਜ਼ ’ਤੇ ਇਕੱਲਿਆ ਕਿਸਮਤ ਅਜਮਾਉਣ ਜਾ ਰਹੀ ਹੈ।

 

ਕਾਂਗਰਸ ਪਾਰਟੀ ਵੱਲੋਂ 57 ਹੋਰ ਉਮੀਦਵਾਰਾਂ ਦਾ ਐਲਾਨ

ਨਵੀਂ ਦਿੱਲੀ, 22 ਮਾਰਚ : ਆਗਾਮੀ ਲੋਕ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਵੱਲੋਂ 57 ਹੋਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਪਾਰਟੀ ਦੇ ਕੌਮੀ ਜਨਰਲ ਸਕੱਤਰ ਕੇ.ਸੀ.ਵੈਨੂਗੋਪਾਲਨ ਦੇ ਦਸਖ਼ਤਾਂ ਹੇਠ ਜਾਰੀ ਇਸ ਲਿਸਟ ਵਿਚ ਅਰੁਣਚਾਲ ਪ੍ਰਦੇਸ਼, ਗੁਜਰਾਤ, ਕਰਨਾਟਕਾ, ਮਹਾਰਾਸ਼ਟਰਾ, ਰਾਜਸਥਾਨ, ਤੇਲੰਗਨਾ, ਪੱਛਮੀ ਬੰਗਾਲ ਤੇ ਪਾਂਡਚੇਰੀ ਸੂਬਿਆਂ ਲਈ ਉਮੀਦਵਾਰ ਦਿੱਤੇ ਗਏ ਹਨ। ਇਸਤੋਂ ਪਹਿਲਾਂ ਵੀ ਕਾਂਗਰਸ ਲਿਸਟ ਜਾਰੀ ਕਰ ਚੁੱਕੀ ਹੈ। ਇਸ ਲਿਸਟ ਵਿਚ ਪੰਜਾਬ ਤੇ ਹਰਿਆਣਾ ਦਾ ਨਾਂ ਸ਼ਾਮਲ ਨਹੀਂ ਹੈ।

ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਕਾਂਗਰਸ ਦਾ ਬੀਜੇਪੀ ‘ਤੇ ਹੱਲਾਬੋਲ

ਜਾਰੀ ਲਿਸਟ ਹੇਠਾਂ ਨੱਥੀ ਹੈ।