Home Blog Page 1999

ਪਹਿਲਾਂ ਨਸ਼ਿਆਂ ਤੋਂ ਆਪ ਬਚਕੇ ਹੀ ਪਰਿਵਾਰ ਤੇ ਸਮਾਜ ਨੂੰ ਬਚਾਇਆ ਜਾ ਸਕਦਾ ਹੈ : ਜ਼ਿਲ੍ਹਾ ਪੁਲਿਸ ਮੁਖੀ

0

ਸੁਖਜਿੰਦਰ ਮਾਨ
ਬਠਿੰਡਾ 6 ਸਤੰਬਰ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਨਸ਼ਿਆਂ ਦੇ ਖਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਜ਼ਿਲ੍ਹਾ ਪੁਲਿਸ ਵੱਲੋਂ ਨਸ਼ਿਆ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਅੱਜ ਪੰਜਾਬ ਟੈਕਨਾਲੌਜੀ ਇੰਸਟੀਚਿਊਟ ਨੰਦਗੜ੍ਹ ਦੇ ਰੈਡ ਰਿਬਨ ਕਲੱਬ ਵੱਲੋਂ ਇੱਕ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਦੇ ਤੌਰ ’ਤੇ ਜ਼ਿਲ੍ਹਾ ਪੁਲਿਸ ਮੁਖੀ ਗੁਲਨੀਤ ਸਿੰਘ ਖੁਰਾਣਾ ਪੁੱਜੇ।

ਬਠਿੰਡਾ ਦੇ ਗੁਰੂਘਰ ’ਚ ਗਰੰਥੀ ਸਿੰਘਾਂ ਨੇ ਚਾੜਿਆ ਚੰਨ: ਦੋ ਲੜਕੀਆਂ ਦਾ ਆਪਸ ’ਚ ਕੀਤਾ ਸਮÇਲੰਗੀ ਵਿਆਹ

ਇਸ ਮੌਕੇ ਐਸ.ਐਸ.ਪੀ ਸ. ਖੁਰਾਣਾ ਨੇ ਸੈਮੀਨਾਰ ਚ ਹਾਜ਼ਰ ਸੈਕੜੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਭ ਤੋਂ ਪਹਿਲਾਂ ਅਸੀਂ ਆਪ ਨਸ਼ਿਆਂ ਤੋਂ ਬਚਣਾ ਹੈ, ਫੇਰ ਹੀ ਪਰਿਵਾਰ ਤੇ ਸਮਾਜ ਨੂੰ ਬਚਾਇਆ ਜਾ ਸਕਦਾ ਹੈ। ਇਸ ਮੌਕੇ ਉਨ੍ਹਾਂ ਨੌਜਵਾਨਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਪੁਲਿਸ ਵਿਭਾਗ ਨਾਲ ਸਿੱਧਾ ਰਾਬਤਾ ਕਰਨ ਦੀ ਅਪੀਲ ਕੀਤੀ ਤਾਂ ਜੋ ਨਸ਼ੇ ਦੇ ਤਸ਼ਕਰਾਂ ਨੂੰ ਕਾਬੂ ਕੀਤਾ ਜਾ ਸਕੇ।

ਭਾਜਪਾ ਦੇ ਸਾਬਕਾ ਵਿਧਾਇਕ ਅਰੁਣ ਨਾਰੰਗ ਨੇ ‘ਆਪ’ ਦਾ ਫੜਿਆਂ ਪਲ੍ਹਾਂ

ਸੈਮੀਨਾਰ ਦੌਰਾਨ ਐਸ.ਡੀ.ਐਮ. ਬਠਿੰਡਾ ਮੈਡਮ ਇਨਾਯਤ ਨੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਨਸ਼ੇ ਦੀ ਦਲਦਲ ਵਿੱਚ ਪਏ ਨੌਜਵਾਨਾਂ ਦੀ ਪਛਾਣ ਕਰਕੇ ਨਸ਼ਾ ਛੁਡਾਊ ਸੈਂਟਰ ਤੱਕ ਲੈ ਕੇ ਆਉਂਣ ਦੀ ਅਪੀਲ ਵੀ ਕੀਤੀ। ਇਸ ਮੌਕੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਰਘਵੀਰ ਸਿੰਘ ਮਾਨ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਣ ਲਈ ਜਾਗਰੂਕ ਕਰਦਿਆਂ ਮਾਪਿਆਂ ਦੀਆਂ ਭਾਵਨਾਵਾਂ ਨਾਲ ਨਾਂ ਖੇਡਣ ਲਈ ਪ੍ਰੇਰਿਤ ਕੀਤਾ।

ਪੁਲਿਸ ਨੇ ਮੋਗਾ ਕਾਂਗਰਸ ਪ੍ਰਧਾਨ ਬਲਜਿੰਦਰ ਸਿੰਘ ਬੱਲੀ ਕਤਲ ਮਾਮਲੇ ‘ਚ 4 ਨੂੰ ਕੀਤਾ ਗ੍ਰਿਫ਼ਤਾਰ

ਇੰਸਟੀਚਿਊਟ ਦੇ ਡਾਇਰੈਕਟਰ ਡਾ. ਰਾਕੇਸ਼ ਕੁਮਾਰ, ਰਜਿਸਟਰਾਰ ਗੁਰਿੰਦਰਪਾਲ ਸਿੰਘ ਬਰਾੜ, ਰੈਡ ਰਿਬਨ ਕਲੱਬ ਦੀ ਕੋਆਰਡੀਨੇਟਰ ਪ੍ਰੋ: ਹਰਮਨਦੀਪ ਕੌਰ, ਲੇਖਾਕਾਰ ਗੁਰਦੀਪ ਸਿੰਘ, ਪੁਲਿਸ ਸਟੇਸ਼ਨ ਨੰਦਗੜ੍ਹ ਤੋਂ ਐਸ.ਐਚ.ਓ ਤਰਨਦੀਪ ਸਿੰਘ ਆਦਿ ਹਾਜ਼ਰ ਸਨ ।

 

ਬਠਿੰਡਾ ਦੇ ਗੁਰੂਘਰ ’ਚ ਗਰੰਥੀ ਸਿੰਘਾਂ ਨੇ ਚਾੜਿਆ ਚੰਨ: ਦੋ ਲੜਕੀਆਂ ਦਾ ਆਪਸ ’ਚ ਕੀਤਾ ਸਮÇਲੰਗੀ ਵਿਆਹ

0

ਗੁਰਦੂਆਰਾ ਸਾਹਿਬ ’ਚ ਗੈਰ ਸਿੱਖ ਧਰਮ ਨਾਲ ਸਬੰਧਤ ਲੜਕੀਆਂ ਦੇ ਅਨੰਦ ਕਾਰਜ਼ ’ਤੇ ਲੋਕਲ ਕਮੇਟੀ ਦੇ ਪ੍ਰਬੰਧਕ ਵੀ ਸ਼ੱਕ ਦੇ ਦਾਈਰੇ ’ਚ
ਮਾਮਲਾ ਬਾਹਰ ਆਉਣ ’ਤੇ ਪੰਥਕ ਜਥੇਬੰਦੀਆਂ ਤੇ ਸ਼੍ਰੋਮਣੀ ਕਮੇਟੀ ਜਾਂਚ ’ਚ ਜੁਟੀ
ਸੁਖਜਿੰਦਰ ਮਾਨ
ਬਠਿੰਡਾ, 20 ਸਤੰਬਰ: ਆਧੁਨਿਕਤਾ ਦੇ ਇਸ ਯੁੱਗ ’ਚ ਸਮਾਜਿਕ ਰਸਮਾਂ ਤੋਂ ਹਟ ਕੇ ਤੁਸੀਂ ਦੋ ਅਕਸਰ ਹੀ ਦੋ ਲੜਕੀਆਂ ਜਾਂ ਲੜਕਿਆਂ ਦੇ ਆਪਸੀ ਵਿਆਹ ਦੀਆਂ ਖ਼ਬਰਾਂ ਤਾਂ ਬਹੁਤ ਸੂਣੀਆਂ ਹੋਣਗੀਆਂ, ਜਿੰਨ੍ਹਾਂ ਨੂੰ ਕਾਨੂੰਨੀ ਭਾਸ਼ਾ ਵਿਚ ਸਮÇਲੰਗੀ ਵਿਆਹ ਕਿਹਾ ਜਾਂਦਾ ਹੈ। ਪ੍ਰੰਤੂ ਗੁਰੂਆਂ-ਪੀਰਾਂ ਦੀ ਧਰਤੀ ਕਹੇ ਜਾਣ ਵਾਲੇ ਪੰਜਾਬ ਦੇ ਸ਼ਹਿਰ ਬਠਿੰਡਾ ਵਿਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਗੁਰਦੂਆਰਾ ਸਾਹਿਬ ਦੇ ਗਰੰਥੀਆਂ ਨੇ ਕਥਿਤ ਲਾਲਚਵੱਸ ਗੈਰ ਸਿੱਖ ਧਰਮ ਨਾਲ ਸਬੰਧਤ ਦੋ ਲੜਕੀਆਂ ਦੇ ਆਪਸ ਵਿਚ ਹੀ ਅਨੰਦ ਕਾਰਜ਼ ਕਰ ਦਿੱਤੇ। ਇੰਨ੍ਹਾਂ ਵਿਚੋਂ ਇੱਕ ਲੜਕੀ ਗੈਰ ਸਿੱਖ ਧਰਮ ਨਾਲ ਸਬੰਧਤ ਦੱਸੀ ਜਾ ਰਹੀ ਹੈ।

ਭਾਜਪਾ ਦੇ ਸਾਬਕਾ ਵਿਧਾਇਕ ਅਰੁਣ ਨਾਰੰਗ ਨੇ ‘ਆਪ’ ਦਾ ਫੜਿਆਂ ਪਲ੍ਹਾਂ

ਇਹੀਂ ਨਹੀਂ , ਇਸ ਮੌਕੇ ਸਿੱਖ ਰਿਵਾਇਤਾਂ ਮੁਤਾਬਕ ਲਾਵਾਂ ਮੌਕੇ ਕੀਰਤੀਨੀਏ ਸਿੰਘਾਂ ਵਲੋਂ ਅਨੰਦ ਸਾਹਿਬ ਦੇ ਪਾਠ ਵੀ ਪੜੇ ਗਏ। ਇਸ ਦੌਰਾਨ ਇੱਕ ਲੜਕੀ ਨੇ ਮੁੰਡੇ ਵਾਲਾ ਭੇੇਸ ਬਣਾਇਆ ਹੋਇਆ ਸੀ ਜਦ ਦੂਜੀ ਲੜਕੀ ਲਹਿੰਗੇ ਵਿਚ ਸੀ। ਵੱਡੀ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਅਨੰਦ ਕਾਰਜ਼ਾਂ ਤੋਂ ਪਹਿਲਾਂ ਗਰੰਥੀ ਸਿੰਘਾਂ ਤੇ ਕੀਰਤਨੀਆਂ ਦੇ ਧਿਆਨ ਵਿਚ ਇਹ ਗੱਲ ਆ ਗਈ ਸੀ ਕਿ ਜਿੰਨ੍ਹਾਂ ਦਾ ਉਹ ਸਿੱਖ ਰਹਿਤ ਮਰਿਆਦਾ ਤਹਿਤ ਵਿਆਹ ਕਰਨ ਜਾ ਰਹੇ ਹਨ, ਉਹ ਲੜਕਾ-ਲੜਕੀ ਨਹੀਂ, ਬਲਕਿ ਦੋਨੋਂ ਹੀ ਲੜਕੀਆਂ ਹਨ ਪ੍ਰੰਤੂ ਇਸਦੇ ਬਾਵਜੂਦ ਉਨ੍ਹਾਂ ਸਾਰੀਆਂ ਗੱਲਾਂ ਨੂੰ ਅੱਖੋ-ਪਰੋਖੇ ਕਰਦਿਆਂ ਇਹ ਚੰਨ ਚਾੜ ਦਿੱਤਾ।

ਸਿੱਖ ਕਤਲੇਆਮ ਨਾਲ ਸਬੰਧਤ ਇਕ ਮਾਮਲੇ ’ਚ ਸੱਜਣ ਕੁਮਾਰ ਤੇ ਹੋਰਾਂ ਨੂੰ ਬਰੀ ਕਰਨਾ ਦੁਖਦਾਈ- ਐਡਵੋਕੇਟ ਧਾਮੀ

18 ਸਤੰਬਰ ਨੂੰ ਵਾਪਰੀ ਇਹ ਘਟਨਾ ਹੁਣ ਸਾਹਮਣੇ ਆਉਣ ਤੋਂ ਬਾਅਦ ਹੰਗਾਮਾ ਹੋ ਗਿਆ ਹੈ। ਅੱਜ ਇਸ ਮਾਮਲੇ ਵਿਚ ਪੰਥਕ ਜਥੇਬੰਦੀਆਂ ਨੇ ਬਠਿੰਡਾ ਦੇ ਮੁਲਤਾਨੀਆਂ ਰੋਡ ’ਤੇ ਲੋਕਲ ਕਮੇਟੀ ਦੇ ਪ੍ਰਬੰਧਾਂ ਅਧੀਨ ਚੱਲ ਰਹੇ ਗੁਰਦੂਆਰਾ ਕਲਗੀਧਰ ਸਾਹਿਬ ਵਿਖੇ ਪੁੱਜ ਕੇ ਗਰੰਥੀ ਸਿੰਘਾਂ ਤੇ ਕਮੇਟੀ ਦੇ ਪ੍ਰਬੰਧਕਾਂ ਵਿਰੁਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਇਸਤੋਂ ਇਲਾਵਾ ਤਖ਼ਤ ਸ਼੍ਰੀ ਦਮਦਮਾ ਸਾਹਿਬ ਤੇ ਸ਼੍ਰੋਮਣੀ ਕਮੇਟੀ ਨੇ ਵੀ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਮੌਕੇ ’ਤੇ ਟੀਮ ਭੇਜੀ ਹੈ। ਜਦਕਿ ਲੋਕਲ ਕਮੇਟੀ ਪ੍ਰਧਾਨ ਨੇ ਦਾਅਵਾ ਕੀਤਾ ਹੈ ਕਿ ਉਸਨੂੰ ਇਸ ਮਾਮਲੇ ਦੀ ਜਾਣਕਾਰੀ ਨਹੀਂ ਸੀ ਤੇ ਹੁਣ ਗਰੰਥੀ ਸਿੰਘਾਂ ਨੂੰ ਸੇਵਾ ਮੁਕਤ ਕਰ ਦਿੱਤਾ ਗਿਆ ਹੈ।

ਪੁਲਿਸ ਨੇ ਮੋਗਾ ਕਾਂਗਰਸ ਪ੍ਰਧਾਨ ਬਲਜਿੰਦਰ ਸਿੰਘ ਬੱਲੀ ਕਤਲ ਮਾਮਲੇ ‘ਚ 4 ਨੂੰ ਕੀਤਾ ਗ੍ਰਿਫ਼ਤਾਰ

ਗਰੰਥੀ ਸਿੰਘਾਂ ਨੇ ਵੀ ਸਿੱਖ ਕੌਮ ਕੋਲੋਂ ਮੁਆਫ਼ੀ ਮੰਗੀ ਹੈ। ਮਿਲੀ ਸੂਚਨਾ ਮੁਤਾਬਕ ਬਠਿੰਡਾ ਸ਼ਹਿਰ ਦੇ ਸਿਵ ਮੰਦਿਰ ਇਲਾਕੇ ਵਿਚ ਰਹਿਣ ਵਾਲੀ ਮਨੀਸ਼ਾ ਨਾਂ ਦੀ ਲੜਕੀ ਅਤੇ ਉਸਦੇ ਪ੍ਰਵਾਰ ਨੇ ਗੁਰਦੂਆਰਾ ਸਾਹਿਬ ਵਿਚ ਅਨੰਦਕਾਰਜ਼ ਕਰਵਾਉਣ ਦੀ ਬੇਨਤੀ ਕੀਤੀ ਸੀ। ਇਸ ਦੌਰਾਨ ਰੁੂਟੀਨ ਦੀ ਤਰ੍ਹਾਂ ਗੁਰੂ ਘਰ ’ਚ ਅਨੰਦ ਕਾਰਜ਼ ਦੀ ਮਿਤੀ ਬੁੱਕ ਕਰ ਲਈ ਗਈ। ਪ੍ਰੰਤੂ ਜਦ ਅਨੰਦ ਕਾਰਜ਼ ਵਾਲਾ ਦਿਨ ਸੀ ਤਾਂ ਪਤਾ ਲੱਗਿਆ ਕਿ ਮਨੀਸ਼ਾ ਜਿਸ ਨਾਲ ਵਿਆਹ ਕਰਨ ਜਾ ਰਹੀ ਹੈ, ਉਹ ਲੜਕਾ ਨਹੀਂ, ਬਲਕਿ ਲੜਕੀ ਹੈ ਤਾਂ ਇੱਕ ਵਾਰ ਸਾਰੇ ਹੱਕੇ ਬੱਕੇ ਰਹਿ ਗਏ। ਦੂਜੀ ਲੜਕੀ ਜਿਸਦਾ ਨਾਮ ਡਿੰਪਲ ਦਸਿਆ ਜਾ ਰਿਹਾ ਹੈ, ਮਾਨਸਾ ਦੀ ਰਹਿਣ ਵਾਲੀ ਹੈ। ਇਹ ਵੀ ਪਤਾ ਲੱਗਿਆ ਹੈ ਕਿ ਗੁਰਦੂਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਕਾਨੂੰਨ ਮੁਤਾਬਕ ਵਿਆਹ ਲਈ ਜਾਰੀ ਕੀਤੇ ਜਾਣ ਵਾਲੇ ਸਰਟੀਫਿਕੇਟ ਉਪਰ ਵੀ ਪ੍ਰਬੰਧਕਾਂ ਦੀ ਮੋਹਰ ਲੱਗੀ ਹੋਈ ਹੈ ਤੇ ਇਲਾਕੇ ਦੇ ਕੋਂਸਲਰ ਵਲੋਂ ਉਸਨੂੰ ਤਸਦੀਕ ਕੀਤਾ ਹੋਇਆ ਹੈ।

ਪੀਆਰਟੀਸੀ-ਪਨਬੱਸ ਦੇ ਮੁਲਾਜ਼ਮਾਂ ਵੱਲੋਂ ਬੱਸਾਂ ਦਾ ਚੱਕਾ ਜਾਮ, ਸਰਕਾਰ ਤੋਂ ਨਾਰਾਜ਼ ਕਰਮਚਾਰੀ

ਸਿੱਖ ਇਤਿਹਾਸ ਵਿਚ ਇਹ ਪਹਿਲੀ ਅਜਿਹੀ ਘਟਨਾ, ਹੋਵੇ ਜਿੰਮੇਵਾਰ ਵਿਰੁਧ ਕਾਰਵਾਈ: ਪਰਵਿੰਦਰ ਬਾਲਿਆਵਾਲੀ ਤੇ ਹਰਦੀਪ ਸਿੰਘ
ਬਠਿੰਡਾ: ਇਸ ਘਟਨਾ ਸਬੰਧੀ ਰੋਸ਼ ਪ੍ਰਗਟ ਕਰਨ ਅਤੇ ਜਿੰਮੇਵਾਰਾਂ ਵਿਰੁਧ ਕਾਰਵਾਈ ਕਰਵਾਉਣ ਲਈ ਗੁਰਦੂਆਰਾ ਸਾਹਿਬ ਪੁੱਜੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਬਾਲਿਆਵਾਲੀ ਅਤੇ ਦਲ ਖ਼ਾਲਸਾ ਦੇ ਆਗੂ ਹਰਦੀਪ ਸਿੰਘ ਨੇ ਕਿਹਾ ਕਿ ਸਾਇਦ ਇਹ ਸਿੱਖ ਇਤਿਹਾਸ ਵਿਚ ਪਹਿਲੀ ਘਟਨਾ ਹੈ, ਜਿਸਨੇ ਪੂਰੇ ਸਿੱਖ ਜਗਤ ਨੂੰ ਸ਼ਰਮਸਾਰ ਕਰ ਦਿੱਤਾ ਹੈ। ਉਨ੍ਹਾਂ ਮੰਗ ਕੀਤੀ ਕਿ ਗੈਰ ਸਿੱਖ ਧਰਮ ਨਾਲ ਸੰਬਧਤ ਦੋਨਾਂ ਲੜਕੀਆਂ ਦੇ ਅਨੰਦਕਾਰਜ਼ ਕਰਨ ਵਾਲੇ ਦੋਨਾਂ ਗਰੰਥੀਆਂ ਨੂੰ ਕਾਨੂੰਨੀ ਤੇ ਧਾਰਮਿਕ ਮਰਿਆਦਾ ਮੁਤਾਬਕ ਸਖਤ ਸਜ਼ਾ ਦਿੱਤੀ ਜਾਵੇ ਤੇ ਨਾਲ ਹੀ ਇਸ ਗੁਰਦੂਆਰਾ ਸਾਹਿਬ ਦੇ ਪ੍ਰਬੰਧਾਂ ਨੂੰ ਚਲਾਉਣ ਲਈ ਬਣੀ ਲੋਕਲ ਕਮੇਟੀ ਨੂੰ ਭੰਗ ਕਰਕੇ ਤੁਰੰਤ ਗੁਰਦੂਆਰਾ ਸਾਹਿਬ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਅਧੀਨ ਲਿਆ ਜਾਵੇ ਜਾਂ ਫ਼ਿਰ ਅੰਮ੍ਰਿਤਧਾਰੀ ਸਿੰਘਾਂ ਦੀ ਨਵੀਂ ਕਮੇਟੀ ਬਣਾਈ ਜਾਵੇ।

ਕੈਨੇਡਾ ਸਰਕਾਰ ਨੇ ਭਾਰਤ ਵਿਚ ਯਾਤਰਾ ਕਰਨ ਨੂੰ ਲੈ ਕੇ ਜਾਰੀ ਕਰਤੀ ਐਡਵਾਇਜ਼ਰੀ

ਗੁਰਦੂਆਰਾ ਸਾਹਿਬ ਦੇ ਗਰੰਥੀਆਂ ਨੇ ਸਿੱਖ ਰਹਿਤ ਮਰਿਆਦਾ ਦੀਆਂ ਧੱਜੀਆਂ ਉਡਾਈਆਂ: ਮੈਨੇਜਰ ਐਸ.ਜੀ.ਪੀ.ਸੀ
ਬਠਿੰਡਾ: ਇਸ ਦੌਰਾਨ ਟੀਮ ਸਹਿਤ ਜਾਂਚ ਲਈ ਪੁੱਜੇ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਦੇ ਮੀਤ ਮੈਨੇਜਰ ਸੁਰਿੰਦਰ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਅਧਿਕਾਰੀ ਨਿਰਭੈ ਸਿੰਘ ਆਦਿ ਨੇ ਦਸਿਆ ਕਿ ਅੱਜ ਹੀ ਉਨ੍ਹਾਂ ਨੂੰ ਇਸ ਘਟਨਾ ਦੀ ਜਾਣਕਾਰੀ ਮਿਲੀ ਹੈ। ਉਨ੍ਹਾਂ ਕਿਹਾ ਕਿ ਇਹ ਘਟਨਾ ਬਹੁਤ ਮੰਦਭਾਗੀ ਹੈ ਕਿਉਂਕਿ ਸਿੱਖ ਰਹਿਤ ਮਰਿਆਦਾ ਮੁਤਾਬਕ ਸਿੱਖ ਧਰਮ ਵਿਚ ਦੋ ਲੜਕੀਆਂ ਦਾ ਆਪਸ ਵਿਚ ਵਿਆਹ ਨਹੀਂ ਹੋ ਸਕਦਾ ਹੈ। ਜਿਸਦੇ ਚੱਲਦੇ ਉਹ ਰੀਪੋਰਟ ਬਣਾ ਕੇ ਤਖ਼ਤ ਸਾਹਿਬ ਨੂੰ ਸੁਪਰਦ ਕਰ ਰਹੇ ਹਨ, ਜਿਸਤੋਂ ਬਾਅਦ ਜਿੰਮੇਵਾਰਾਂ ਵਿਰੁਧ ਬਣਦੀ ਕਾਨੂੰਨੀ ਤੇ ਧਾਰਮਿਕ ਮਰਿਆਦਾ ਮੁਤਾਬਕ ਕਾਰਵਾਈ ਕੀਤੀ ਜਾਵੇਗੀ।

ਮੁੱਖ ਮੰਤਰੀ ਦੀ ਹਰੀ ਝੰਡੀ ਦੀ ਉਡੀਕ ਵਿਚ ਬਿਨ੍ਹਾਂ ਸਵਾਰੀਆਂ ਤੋਂ ਉਡ ਰਿਹਾ ਹੈ ਬਠਿੰਡਾ ਤੋਂ ਦਿੱਲੀ ਤੱਕ ਜਹਾਜ

ਸਾਨੂੰ ਇਸ ਘਟਨਾ ਬਾਰੇ ਪਹਿਲਾਂ ਨਹੀਂ ਸੀ ਜਾਣਕਾਰੀ: ਪ੍ਰਧਾਨ ਲੋਕਲ ਕਮੇਟੀ
ਬਠਿੰਡਾ: ਉਧਰ ਗੁਰਦੂਆਰਾ ਕਲਗੀਧਰ ਸਾਹਿਬ ਦੀ ਲੋਕਲ ਕਮੇਟੀ ਦੇ ਪ੍ਰਧਾਨ ਗੁਰਮੇਲ ਸਿੰਘ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਪਹਿਲਾਂ ਇਸ ਘਟਨਾ ਬਾਰੇ ਜਾਣਕਾਰੀ ਨਹੀਂ ਸੀ। ਉਨ੍ਹਾਂ ਕਿਹਾ ਕਿ ਗਰੰਥੀ ਸਿੰਘਾਂ ਦੀ ਬਹੁਤ ਵੱਡੀ ਗਲਤੀ ਹੈ, ਜਿਸਦੇ ਚੱਲਦੇ ਉਨ੍ਹਾਂ ਨੂੰ ਸੇਵਾ ਤੋਂ ਹਟਾਇਆ ਜਾ ਰਿਹਾ ਹੈ। ਪੰਥਕ ਜਥੇਬੰਦੀਆਂ ਵਲੋਂ ਲੋਕਲ ਕਮੇਟੀ ਨੂੰ ਭੰਗ ਕਰਨ ਸਬੰਧੀ ਕੀਤੀ ਜਾ ਰਹੀ ਮੰਗ ’ਤੇ ਕਿਹਾ ਕਿ ਇਹ ਮੁਹੱਲੇ ਦੇ ਲੋਕਾਂ ਦੇ ਸਹਿਯੋਗ ਨਾਲ ਕਮੇਟੀ ਬਣਾਈ ਜਾਂਦੀ ਹੈ, ਜਿਸਦੇ ਚੱਲਦੇ ਇਸਦੇ ਬਾਰੇ ਫੈਸਲਾ ਵੀ ਮੁਹੱਲਾ ਵਾਸੀਆਂ ਵਲੋਂ ਲਿਆ ਜਾਵੇਗਾ।

ਮੁੱਖ ਮੰਤਰੀ ਦੀ ਹਰੀ ਝੰਡੀ ਦੀ ਉਡੀਕ ਵਿਚ ਬਿਨ੍ਹਾਂ ਸਵਾਰੀਆਂ ਤੋਂ ਉਡ ਰਿਹਾ ਹੈ ਬਠਿੰਡਾ ਤੋਂ ਦਿੱਲੀ ਤੱਕ ਜਹਾਜ

ਸਾਥੋਂ ਵੱਡੀ ਗਲਤੀ ਹੋਈ, ਮੰਗਦੇ ਹਾਂ ਸਿੱਖ ਕੌਮ ਕੋਲੋਂ ਮੁਆਫ਼ੀ: ਗਰੰਥੀ ਸਿੰਘ
ਬਠਿੰਡਾ: ਦੋ ਲੜਕੀਆਂ ਦੇ ਆਪਸ ’ਚ ਅਨੰਦਕਾਰਜ਼ ਕਰਨ ਵਾਲੇ ਗੁਰਦੂਆਰਾ ਸਾਹਿਬ ਦੇ ਹੈਡ ਗਰੰਥੀ ਹਰਦੇਵ ਸਿੰਘ ਤੇ ਗਰੰਥੀ ਅਜੈਬ ਸਿੰਘ ਨੈ ਮੰਨਿਆ ਕਿ ਉਨ੍ਹਾਂ ਨੂੰ ਅਨੰਦ ਕਾਰਜ਼ ਤੋਂ ਪਹਿਲਾਂ ਦੋਨਾਂ ਦੇ ਲੜਕੀਆਂ ਹੋਣ ਬਾਰੇ ਪਤਾ ਚੱਲ ਗਿਆ ਸੀ ਪ੍ਰੰਤੂ ਦੋਨਾਂ ਦੇ ਪ੍ਰਵਾਰ ਨੇ ਕਿਹਾ ਕਿ ਉਹ ਸਹਿਮਤ ਹਨ, ਜਿਸਦੇ ਚੱਲਦੇ ਉਨ੍ਹਾਂ ਵੱਡੀ ਭੁੱਲ ਕਰਦਿਆਂ ਇਹ ਅਨੰਦ ਕਾਰਜ਼ ਕਰ ਦਿੱਤੇ। ਉਨ੍ਹਾਂ ਇਸਦੇ ਲਈ ਸਿੱਖ ਜਗਤ ਕੋਲੋਂ ਮੁਆਫ਼ੀ ਵੀ ਮੰਗੀ।

ਜਾਅਲੀ ਅਨੁਸੂਚਿਤ ਜਾਤੀ ਦੇ ਸਰਟੀਫਿਕੇਟ ਬਣਾਉਣ ਵਾਲਿਆਂ ਵਿਰੁਧ ਕਾਨੂੰਨੀ ਕਾਰਵਾਈ ਲਈ ਡੀਸੀਜ਼ ਨੂੰ ਹੋਏ ਹੁਕਮ

ਗੁਰਦੂਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਦੋਨਾਂ ਦੇ ਲੜਕੀਆਂ ਬਾਰੇ ਦਿੱਤੀ ਸੀ ਜਾਣਕਾਰੀ: ਡਿੰਪਲ ਰਾਣੀ
ਬਠਿੰਡਾ: ਇਸ ਸਾਰੇ ਮਾਮਲੇ ਵਿਚ ਜਦ ਇਸ ਪੱਤਰਕਾਰ ਵਲੋਂ ਮਾਨਸਾ ਨਾਲ ਸਬੰਧਤ ਵਿਆਹ ਵੇਲੇ ਲੜਕਾ ਬਣੀ ਡਿੰਪਲ ਰਾਣੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਮੰਨਿਆ ਕਿ ਉਹ ਜਨਮ ਵਜੋਂ ਲੜਕੀ ਹੈ ਪ੍ਰੰਤੂ ਉਸਦੇ ਵਿਚ ਬਚਪਨ ਤੋਂ ਲੜਕਿਆਂ ਵਾਲੇ ਲੱਛਣ ਹਨ। ਇਸਤੋਂ ਇਲਾਵਾ ਉਸਨੇ ਦਾਅਵਾ ਕੀਤਾ ਕਿ ਅਨੰਦ ਕਾਰਜ਼ ਕਰਵਾਉਣ ਤੋਂ ਤਿੰਨ ਦਿਨ ਪਹਿਲਾਂ ਉਨ੍ਹਾਂ ਵਲੋਂ ਗੁਰੂ ਘਰ ਦੇ ਪ੍ਰਬੰਧਕਾਂ ਤੇ ਗਰੰਥੀ ਸਿੰਘਾਂ ਨੂੰ ਇਸਦੇ ਬਾਰੇ ਜਾਣਕਾਰੀ ਦੇ ਦਿੱਤੀ ਸੀ ਕਿ ਵਿਆਹ ਕਰਵਾਉਣ ਜਾ ਰਹੀਆਂ ਉਹ ਦੋਨੋਂ ਲੜਕੀਆਂ ਹਨ। ਡਿੰਪਲ ਰਾਣੀ ਨੇ ਇਹ ਵੀ ਦਸਿਆ ਕਿ ਉਨ੍ਹਾਂ ਦਾ ਸੰਪਰਕ ਜੀਰਕਪੁਰ ਵਿਖੇ ਇਕੱਠੇ ਕੰਮ ਕਰਦੇ ਹੋਇਆ ਸੀ, ਜਿਸਤੋਂ ਬਾਅਦ ਵਿਆਹ ਕਰਵਾਊਣ ਦਾ ਫੈਸਲਾ ਲਿਆ ਗਿਆ। ਉਨ੍ਹਾਂ ਕਿਹਾ ਕਿ ਮਨੀਸਾ ਨੂੰ ਵੀ ਇਸਦੇ ਬਾਰੇ ਜਾਣਕਾਰੀ ਸੀ ਤੇ ਦੋਨਾਂ ਦੇ ਵਿਆਹ ਬਾਰੇ ਪ੍ਰਵਾਰਾਂ ਦੀ ਵੀ ਆਪਸੀ ਸਹਿਮਤੀ ਹੈ। ਉਸਨੇ ਖੁਦ ਦੇ ਗੈਰ ਸਿੱਖ ਧਰਮ ਨਾਲ ਸਬੰਧਤ ਹੋਣ ਬਾਰੇ ਕੀਤੇ ਜਾ ਰਹੇ ਦਾਅਵਿਆਂ ਨੂੰ ਗਲਤ ਕਰਾਰ ਦਿੰਦਿਆਂ ਕਿਹਾ ਕਿ ਉਹ ਸਿੱਖ ਪ੍ਰਵਾਰ ਨਾਲ ਸਬੰਧਤ ਹੈ।

 

ਸਿੱਖ ਕਤਲੇਆਮ ਨਾਲ ਸਬੰਧਤ ਇਕ ਮਾਮਲੇ ’ਚ ਸੱਜਣ ਕੁਮਾਰ ਤੇ ਹੋਰਾਂ ਨੂੰ ਬਰੀ ਕਰਨਾ ਦੁਖਦਾਈ- ਐਡਵੋਕੇਟ ਧਾਮੀ

0

ਸ਼੍ਰੋਮਣੀ ਕਮੇਟੀ ਅਗਲੇਰੀ ਕਾਨੂੰਨੀ ਪੈਰਵਾਈ ’ਚ ਸਹਿਯੋਗ ਤੋਂ ਪਿੱਛੇ ਨਹੀਂ ਹਟੇਗੀ

ਅੰਮ੍ਰਿਤਸਰ, 20 ਸਤੰਬਰ: 1984 ਦੇ ਦਿੱਲੀ ਸਿੱਖ ਕਤਲੇਆਮ ਦੌਰਾਨ ਸੁਲਤਾਨਪੁਰੀ ਇਲਾਕੇ ਦੀ ਘਟਨਾ ਨਾਲ ਸਬੰਧਤ ਮਾਮਲੇ ਵਿਚ ਸੱਜਣ ਕੁਮਾਰ ਸਮੇਤ ਹੋਰ ਦੋਸ਼ੀਆਂ ਨੂੰ ਬਰੀ ਕਰਨ ਨਾਲ 38 ਸਾਲਾਂ ਤੋਂ ਇਨਸਾਫ਼ ਲਈ ਸੰਘਰਸ਼ ਕਰ ਰਹੇ ਪੀੜਤਾਂ ਨੂੰ ਗਹਿਰੀ ਮਾਨਸਿਕ ਸੱਟ ਵੱਜੀ ਹੈ। ਇਹ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਰਕਾਰਾਂ ਦੀ ਢਿੱਲੀ ਕਾਰਗੁਜ਼ਾਰੀ ਨਾਲ ਦੋਸ਼ੀ ਰਿਹਾਅ ਹੋ ਰਹੇ ਹਨ। ਉਨ੍ਹਾਂ ਆਖਿਆ ਕਿ ਸਰਕਾਰਾਂ ਦੀ ਇਹ ਜ਼ੁੰਮੇਵਾਰੀ ਹੈ ਕਿ ਸਿੱਖ ਵਿਰੋਧੀ ਕਰੂਰਕਾਰੇ ਦੇ ਸੱਚ ਨੂੰ ਅਦਾਲਤਾਂ ਸਾਹਮਣੇ ਪੇਸ਼ ਕਰਨ।

ਭਾਜਪਾ ਦੇ ਸਾਬਕਾ ਵਿਧਾਇਕ ਅਰੁਣ ਨਾਰੰਗ ਨੇ ‘ਆਪ’ ਦਾ ਫੜਿਆਂ ਪਲ੍ਹਾਂ

ਪਰ ਸਰਕਾਰਾਂ ਸਹੀ ਤਰੀਕੇ ਨਾਲ ਪੱਖ ਰੱਖਣ ਵਿਚ ਨਾਕਾਮ ਸਾਬਤ ਹੋ ਰਹੀਆਂ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸੱਜਣ ਕੁਮਾਰ ਦਿੱਲੀ ਸਿੱਖ ਕਤਲੇਆਮ ਦੇ ਕਈ ਮਾਮਲਿਆਂ ਵਿਚ ਦੋਸ਼ੀ ਹੈ ਅਤੇ ਮੌਜੂਦਾ ਸਮੇਂ ਵੀ ਜੇਲ੍ਹ ਅੰਦਰ ਸਜ਼ਾ ਕੱਟ ਰਿਹਾ ਹੈ। ਇਸ ਤੋਂ ਵੱਧ ਹੋਰ ਸਬੂਤ ਕੀ ਹੋ ਸਕਦਾ ਹੈ। ਐਡਵੋਕੇਟ ਧਾਮੀ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਦਿੱਲੀ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਇਸ ਫੈਸਲੇ ਖਿਲਾਫ਼ ਉੱਚ ਅਦਾਲਤ ਵਿਚ ਹਰ ਤਰ੍ਹਾਂ ਦੀ ਕਾਨੂੰਨੀ ਵਾਸਤੇ ਪਿੱਛੇ ਨਹੀਂ ਹਟੇਗੀ।

ਭਾਜਪਾ ਦੇ ਸਾਬਕਾ ਵਿਧਾਇਕ ਅਰੁਣ ਨਾਰੰਗ ਨੇ ‘ਆਪ’ ਦਾ ਫੜਿਆਂ ਪਲ੍ਹਾਂ

0

ਚੰਡੀਗੜ੍ਹ: ਅਬੋਹਰ ਤੋਂ ਭਾਜਪਾ ਦੇ ਸਾਬਕਾ ਵਿਧਾਇਕ ਅਰੁਣ ਨਾਰੰਗ ਜਿਨ੍ਹਾਂ ਜੁਲਾਈ ਮਹੀਨੇ ਵਿਚ ਭਾਜਪਾ ਦੇ ਆਪਣੇ ਸਾਰੀਆਂ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਸੀ। ਉਨ੍ਹਾਂ ਅੱਜ CM ਮਾਨ ਦੀ ਹਾਜ਼ਰੀ ਵਿਚ ‘ਆਪ’ ਦਾ ਪੱਲ੍ਹਾਂ ਫੜ ਲਿਆ ਹੈ। ਤੁਹਾਨੂੰ ਦੱਸ ਦਈਏ ਕਿ ਸੁਨੀਲ ਜਾਖੜ ਨੂੰ ਪੰਜਾਬ ਪ੍ਰਧਾਨ ਬਣਾਏ ਜਾਣ ਦੇ ਫ਼ੈਸਲੇ ਤੋਂ ਨਾਰਤਜ਼ ਚੱਲਦਿਆਂ ਉਨ੍ਹਾਂ ਆਪਣੇ ਅਹੁਦੀਆਂ ਤੋਂ ਅਸਤੀਫ਼ਾਂ ਦੇ ਦਿੱਤਾ ਸੀ।

ਪੁਲਿਸ ਨੇ ਮੋਗਾ ਕਾਂਗਰਸ ਪ੍ਰਧਾਨ ਬਲਜਿੰਦਰ ਸਿੰਘ ਬੱਲੀ ਕਤਲ ਮਾਮਲੇ ‘ਚ 4 ਨੂੰ ਕੀਤਾ ਗ੍ਰਿਫ਼ਤਾਰ

0

ਮੋਗਾ: ਬੀਤੇ ਸੋਮਵਾਰ ਨੂੰ ਜ਼ਿਲ੍ਹਾ ਮੋਗਾ ਦੇ ਬਲਾਕ ਅਜੀਤਵਾਲ ਦੇ ਕਾਂਗਰਸ ਪ੍ਰਧਾਨ ਬਲਜਿੰਦਰ ਸਿੰਘ ਬੱਲੀ ਡਾਲਾ ਦਾ ਕੁਝ ਅਣਪਛਾਤੇ ਹਮਲਾਵਾਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਅਰਸ਼ ਡੱਲਾ ਵੱਲੋਂ ਫ਼ੇਸਬੁੱਕ ਤੇ ਪੋਸਟ ਪਾ ਕੇ ਲੀਤੀ ਗਈ ਸੀ। ਹੁਣ ਇਸ ਮਾਮਲੇ ਵਿਚ ਪੰਜਾਬ ਪੁਲਿਸ ਨੂੰ ਵੱਡੀ ਸਫ਼ਲਤਾਂ ਹੱਥ ਲੱਗੀ ਹੈ।

ਪੀਆਰਟੀਸੀ-ਪਨਬੱਸ ਦੇ ਮੁਲਾਜ਼ਮਾਂ ਵੱਲੋਂ ਬੱਸਾਂ ਦਾ ਚੱਕਾ ਜਾਮ, ਸਰਕਾਰ ਤੋਂ ਨਾਰਾਜ਼ ਕਰਮਚਾਰੀ

ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ 4 ਗੁਨਾਹਕਾਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗੋਲੀਆਂ ਚਲਾਉਣ ਵਾਲੇ ਸ਼ੂਟਰ ਅਜੇ ਵੀ ਫ਼ਰਾਰ ਹਨ। ਪੁਲਿਸ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਮਾਰ ਰਹੀ ਹੈ। ਫੜ੍ਹੇ ਗਏ 4 ਮੁਲਜ਼ਮਾਂ ਵਿਚੋਂ 3 ਡਾਲਾ ਪਿੰਡ ਦੇ ਰਹਿਣ ਵਾਲੇ ਹਨ।

ਪੀਆਰਟੀਸੀ-ਪਨਬੱਸ ਦੇ ਮੁਲਾਜ਼ਮਾਂ ਵੱਲੋਂ ਬੱਸਾਂ ਦਾ ਚੱਕਾ ਜਾਮ, ਸਰਕਾਰ ਤੋਂ ਨਾਰਾਜ਼ ਕਰਮਚਾਰੀ

0

ਜੰਲਧਰ: ਪੰਜਾਬ ਵਿਚ ਅੱਜ ਪੀਆਰਟੀਸੀ-ਪਨਬੱਸ ਦੇ ਮੁਲਾਜ਼ਮਾਂ ਨੇ ਬੱਸਾਂ ਦਾ ਚੱਕਾ ਜਾਮ ਕਰ ਦਿੱਤਾ ਹੈ। ਇਸ ਜਾਮ ਕਰਕੇ ਪੰਜਾਬ ਦੇ ਵੱਖ-ਵੱਖ ਡਿੱਪੂਆਂ ਵਿਚ ਤਕਰੀਬਨ 4000 ਬੱਸਾਂ ਦਾ ਵੱਡਾ ਜਾਮ ਲੱਗ ਗਈਆ ਹੈ। ਆਮ ਯਾਤਰੀਆਂ ਨੂੰ ਇਸ ਚੱਕੇ ਜਾਮ ਕਰਕੇ ਭਾਰੀ ਦਿੱਕਤਾ ਦਾ ਸਾਹਮਣਾ ਕਰਨਾ ਪੈ ਰਿਹਾ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਪਿਛਲੇ 15 ਅਗਸਤ ਨੂੰ ਕਾਲਾ ਦਿਵਸ ਮਨਾਉਣ ਅਤੇ ਮੁੱਖ ਮੰਤਰੀ ਪੰਜਾਬ ਨੂੰ ਸਵਾਲ-ਜਵਾਬ ਕਰਨ ਲਈ ਕਿਹਾ ਤਾਂ ਪਟਿਆਲਾ ਪ੍ਰਸ਼ਾਸਨ ਨੇ 25 ਅਗਸਤ ਲਈ ਮੀਟਿੰਗ ਤੈਅ ਕੀਤੀ ਸੀ।

ਕੈਨੇਡਾ ਸਰਕਾਰ ਨੇ ਭਾਰਤ ਵਿਚ ਯਾਤਰਾ ਕਰਨ ਨੂੰ ਲੈ ਕੇ ਜਾਰੀ ਕਰਤੀ ਐਡਵਾਇਜ਼ਰੀ

ਇਸ ਤੋਂ ਬਾਅਦ 14 ਸਤੰਬਰ ਨੂੰ ਮੀਟਿੰਗ ਹੋਣੀ ਸੀ, ਹੁਣ ਤੀਜੀ ਵਾਰ ਮੀਟਿੰਗ 29 ਸਤੰਬਰ ਤੈਅ ਕੀਤੀ ਗਈ ਹੈ। ਲਗਾਤਾਰ ਤਰੀਕਾਂ ਬਦਲਣ ਕਰਕੇ ਮੂਲਾਜ਼ਮ ਸਰਕਾਰ ਤੋਂ ਨਾਰਜ਼ ਹਨ। ਜਿਸ ਕਾਰਨ ਉਨ੍ਹਾਂ ਅੱਜ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੈ।

ਕੈਨੇਡਾ ਸਰਕਾਰ ਨੇ ਭਾਰਤ ਵਿਚ ਯਾਤਰਾ ਕਰਨ ਨੂੰ ਲੈ ਕੇ ਜਾਰੀ ਕਰਤੀ ਐਡਵਾਇਜ਼ਰੀ

ਬਰੈਂਪਟਨ: ਭਾਰਤ ਅਤੇ ਕੈਨੇਡਾ ਵਿਚਾਲੇ ਚੱਲ ਰਿਹਾ ਕੂਟਨੀਤਕ ਵਿਵਾਦ ਲਗਾਤਾਰ ਵਧਦਾ ਜਾ ਰਿਹਾ ਹੈ। ਬੀਤੇ ਦਿਨ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਭਾਰਤ ‘ਤੇ ਸ: ਹਰਦੀਪ ਸਿੰਘ ਨਿੱਝਰ ਦੇ ਕਤਲ ਦਾ ਦੋਸ਼ ਲਗਾਇਆ ‘ਤੇ ਭਾਰਤ ਦੇ ਇਕ ਡਿਪਲੋਮੈਟ ਨੂੰ ਕੈਨੇਡਾ ਤੋਂ ਵਾਪਿਸ ਭਾਰਤ ਜਾਣ ਲਈ ਕਹਿ ਦਿੱਤਾ। ਉਥੇ ਹੀ ਦੂਜੇ ਪਾਸੇ ਭਾਰਤ ਨੇ ਵੀ ਤੁਰੰਤ ਕਾਰਵਾਈ ਕਰਦੇ ਹੋਏ ਕੈਨੇਡੀਅਨ ਡਿਪਲੋਮੈਟ ਨੂੰ ਕੱਢ ਦਿੱਤਾ।

ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਕੈਨੇਡਾ ਸਰਕਾਰ ਨੇ ਕੈਨੇਡੀਅਨ ਨਾਗਰਿਕਾਂ ਨੂੰ ਭਾਰਤ ਵਿਚ ਯਾਤਰਾ ਕਰਨ ਨੂੰ ਲੈ ਕੇ ਗੁਰੇਜ਼ ਕਰਨ ਲਈ ਕਿਹਾ ਹੈ। ਸਰਕਾਰ ਨੇ ਪੰਜਾਬ, ਜੰਮੂ-ਕਸ਼ਮੀਰ, ਗੁਜਰਾਤ ਅਤੇ ਰਾਜਸਥਾਨ ਵਿਚ ਸੁਰੱਖਿਆ ਨਾਲ ਜੁੜੇ ਹਾਲਾਤ ਪੈਦਾ ਹੋਣ ਦਾ ਖ਼ਦਸ਼ਾ ਜਤਾਇਆ ਹੈ।

ਨਾਗਰਿਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਭਾਰਤ ਵਿਚ ਸਾਵਧਾਨੀ ਨਾਲ ਰਹਿਣ ਕਿਉਂਕਿ ਭਾਰਤ ਵਿਚ ਅੱਤਵਾਦੀ ਹਮਲੇ ਹੋ ਸਕਦੇ ਹਨ। ਵਿਸ਼ੇਸ਼ ਤੌਰ ‘ਤੇ ਪਾਕਿਸਤਾਨ ਦੇ ਨਾਲ ਲਗਦੇ ਸਰਹੱਦੀ ਖੇਤਰ ਵਿਚ ਸਾਰੀਆਂ ਯਾਤਰਾਵਾਂ ਟਾਲਣ ਦੀ ਸਲਾਹ ਦਿੱਤੀ ਗਈ ਹੈ। ਪੰਜਾਬ, ਗੁਜਰਾਤ ਅਤੇ ਰਾਜਸਥਾਨ ਵਿਚ ਪਾਕਿਸਤਾਨ ਨਾਲ ਲੱਗਦੀ ਸਰਹੱਦ ਦੇ 10 ਕਿਲੋਮੀਟਰ ਦੇ ਅੰਦਰ ਦੇ ਖੇਤਰਾਂ ਵਿਚ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ।

ਮੁੱਖ ਮੰਤਰੀ ਦੀ ਹਰੀ ਝੰਡੀ ਦੀ ਉਡੀਕ ਵਿਚ ਬਿਨ੍ਹਾਂ ਸਵਾਰੀਆਂ ਤੋਂ ਉਡ ਰਿਹਾ ਹੈ ਬਠਿੰਡਾ ਤੋਂ ਦਿੱਲੀ ਤੱਕ ਜਹਾਜ

0

ਬਠਿੰਡਾ, 19 ਸਤੰਬਰ: ਕਰੀਬ ਸਾਢੇ ਤਿੰਨ ਸਾਲਾਂ ਤੋਂ ਕਰੋਨਾ ਮਹਾਂਮਾਰੀ ਕਾਰਨ ਬੰਦ ਕੀਤੇ ਗਏ ਬਠਿੰਡਾ ਦੇ ਸਿਵਲ ਏਅਰਪੋਰਟ ਦੇ ਭਾਗ ਹਾਲੇ ਵੀ ਖੁੱਲਦੇ ਨਜ਼ਰ ਨਹੀਂ ਆ ਰਹੇ ਹਨ। ਕੇਂਦਰ ਦੀ ਉਡਾਨ ਸਕੀਮ ਤਹਿਤ ਦੁਬਾਰਾ ਖੋਲੇ ਗਏ ਇਸ ਏਅਰਪੋਰਟ ’ਤੇ ਬੇਸ਼ੱਕ 12 ਸਤੰਬਰ ਤੋਂ ਜਹਾਜ ਦਿੱਲੀ ਨਜਦੀਕ ਹਿੰਡਨ ਏਅਰਪੋਰਟ ਲਈ ਉੱਡ ਰਹੇ ਹਨ ਪ੍ਰੰਤੂ ਮੁੱਖ ਮੰਤਰੀ ਭਗਵੰਤ ਮਾਨ ਦੀ ‘ਹਰੀ ਝੰਡੀ’ ਦੇ ਇੰਤਜ਼ਾਰ ਵਿਚ ਹਾਲੇ ਤੱਕ ਇਸਦਾ ਐਲਾਨ ਨਹੀਂ ਕੀਤਾ ਜਾ ਰਿਹਾ ਹੈ।

ਭਾਜਪਾ ਦੇ ਅਹੁੱਦੇਦਾਰਾਂ ਦੀ ਜਾਰੀ ਲਿਸਟ ਤੋਂ ਬਾਅਦ ਵੀ ਘਮਾਸਾਨ ਜਾਰੀ, ਗਰੇਵਾਲ ਨੇ 24 ਨੂੰ ਸੱਦੀ ਮੀਟਿੰਗ

ਏਅਰਪੋਰਟ ਅਧਿਕਾਰੀਆਂ ਮੁਤਾਬਕ ਬੇਸ਼ੱਕ ਅਜ਼ਮਾਇਸ਼ੀ ਉਡਾਣਾਂ ਦੌਰਾਨ ਇੱਕਾ-ਦੁੱਕਾ ਯਾਤਰੀ ਵੀ ਇਸ ਹਵਾਈ ਜਹਾਜ ਵਿਚ ਆ-ਜਾ ਰਹੇ ਹਨ ਪ੍ਰੰਤੂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਹਰੀ ਝੰਡੀ ਦੇਣ ਤੋਂ ਬਾਅਦ ਹੀ ਫਲਾਇਟਾਂ ਬਾਰੇ ਫਾਈਨਲ ਸਿਡਊਲ ਜਾਰੀ ਕੀਤਾ ਜਾਵੇਗਾ। ਬਠਿੰਡਾ ਤੋਂ ਹਿੰਡਨ ਏਅਰਪੋਰਟ ’ਤੇ 19 ਸੀਟਾਂ ਵਾਲਾ ਜਹਾਜ ਚਲਾਉਣ ਵਾਲੀ ਏਅਰ ਕੰਪਨੀ ਫਲਾਈ ਬਿਗ ਦੇ ਅਧਿਕਾਰੀ ਸੌਰਭ ਕੌਸ਼ਿਕ ਨੇ ਇਸਦੀ ਪੁਸ਼ਟੀ ਕਰਦਿਆਂ ਦਸਿਆ ਕਿ ‘‘ ਫ਼ਿਲਹਾਲ ਅਜ਼ਮਾਇਸ਼ੀ ਉਡਾਣਾਂ ਜਾਰੀ ਹਨ ਅਤੇ ਉਨ੍ਹਾਂ ਦੀ ਕੰਪਨੀ ਸਹਿਤ ਏਅਰ ਪੋਰਟ ਦਾ ਪੂਰਾ ਸਟਾਫ਼ ਵੀ ਆ ਚੁੱਕਿਆ ਹੈ ਤੇ ਸਾਰੀਆਂ ਤਿਆਰੀਆਂ ਮੁਕੰਮਲ ਹਨ। ’’

ਸੁਖਮਨੀ ਸਾਹਿਬ ਦੇ ਪਾਠ ਨਾਲ ਅੱਜ ਬਾਬਾ ਫਰੀਦ ਮੇਲੇ ਦੀ ਹੋਈ ਸ਼ੁਰੂਆਤ

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਤੋਂ ਟਾਈਮ ਲੈਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਰਾਹੀਂ ਸੰਪਰਕ ਕੀਤਾ ਜਾ ਰਿਹਾ। ਦਸਣਾ ਬਣਦਾ ਹੈ ਕਿ ਪਹਿਲਾਂ ਮੁੱਖ ਮੰਤਰੀ ਵਲੋਂ ਇੱਥੇ ਜਹਾਜ ਨੂੰ ਹਰੀ ਝੰਡੀ ਦੇਣ ਲਈ 12 ਸਤੰਬਰ ਨੂੰ ਪੁੱਜਣ ਦਾ ਪ੍ਰੋਗਰਾਮ ਸੀ ਪ੍ਰੰਤੂ ਉਸ ਸਮੇਂ ਪੰਜਾਬ ’ਚ ਟੂਰਿਜਮ ਸਮਾਗਮ ਤੇ ਉਸਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜ਼ਰੀਵਾਲੀ ਵਲੋਂ ਵਪਾਰੀਆਂ ਨਾਲ ਕੀਤੀ ਜਾਣ ਵਾਲੀ ਮਿਲਣੀ ਦੇ ਚੱਲਦੇ ਇਹ ਪ੍ਰੋਗਰਾਮ ਪਿੱਛੇ ਪੈ ਗਿਆ। ਇਸੇ ਤਰ੍ਹਾਂ ਮੁੜ 18 ਸਤੰਬਰ ਜਾਣੀ ਸੋਮਵਾਰ ਨੂੰ ਮੁੱਖ ਮੰਤਰੀ ਦੀ ਬਠਿੰਡਾ ਆਮਦ ਦੀ ਚਰਚਾ ਬਣੀ ਰਹੀ ਪ੍ਰੰਤੂ ਕੋਈ ਲਿਖਤੀ ਪ੍ਰੋਗਰਾਮ ਨਹੀਂ ਆਇਆ।

ਭਾਜਪਾ ਦੇ ਅਹੁੱਦੇਦਾਰਾਂ ਦੀ ਜਾਰੀ ਲਿਸਟ ਤੋਂ ਬਾਅਦ ਵੀ ਘਮਾਸਾਨ ਜਾਰੀ, ਗਰੇਵਾਲ ਨੇ 24 ਨੂੰ ਸੱਦੀ ਮੀਟਿੰਗ

ਗੌਰਤਲਬ ਹੈ ਕਿ ਬਠਿੰਡਾ ਜ਼ਿਲ੍ਹੇ ਦੇ ਪਿੰਡ ਵਿਰਕ ਕਲਾਂ ਵਿਚ 25 ਕਰੋੜ ਦੀ ਲਾਗਤ ਨਾਲ ਬਣੇ ਇਸ ਹਵਾਈ ਅੱਡੇ ਉਪਰ ਦਸੰਬਰ 2016 ਤੋਂ ਹਵਾਈ ਸੇਵਾ ਸ਼ੁਰੂ ਹੋਈ ਸੀ। ਉਸ ਸਮੇਂ ਇਹ ਹਵਾਈ ਸੇਵਾ ਬਠਿੰਡਾ ਤੋਂ ਦਿੱਲੀ ਦੇ ਮੁੱਖ ਏਅਰਪੋਰਟ ਅਤੇ ਬਠਿੰਡਾ ਤੋਂ ਜੰਮੂ ਤੱਕ ਚੱਲਦੀ ਸੀ। ਦੋਨਾਂ ਹੀ ਫ਼ਲਾਈਟਾਂ ਦੀ ਬੁਕਿੰਗ ਕਾਫ਼ੀ ਵਧੀਆਂ ਸੀ ਪ੍ਰੰਤੂ ਦੇਸ ਭਰ ਵਿਚ ਕਰੋਨਾ ਦੇ ਕੇਸ ਵਧਣ ਕਾਰਨ ਮਾਰਚ 2020 ਵਿਚ ਇਹ ਏਅਰਪੋਰਟ ਬੰਦ ਕਰ ਦਿੱਤਾ ਗਿਆ ਸੀ।

ਜਾਅਲੀ ਅਨੁਸੂਚਿਤ ਜਾਤੀ ਦੇ ਸਰਟੀਫਿਕੇਟ ਬਣਾਉਣ ਵਾਲਿਆਂ ਵਿਰੁਧ ਕਾਨੂੰਨੀ ਕਾਰਵਾਈ ਲਈ ਡੀਸੀਜ਼ ਨੂੰ ਹੋਏ ਹੁਕਮ

ਇਸ ਦੌਰਾਨ ਕਰੋਨਾ ਕਾਲ ਤੋਂ ਬਾਅਦ ਦੁਬਾਰਾ ਏਅਰਪੋਰਟ ਨੂੰ ਸ਼ੁਰੂ ਕਰਵਾਉਣ ਲਈ ਸਰਕਾਰ ਵਲੋਂ ਭੱਜਦੋੜ ਸ਼ੁਰੂ ਕੀਤੀ ਗਈ ਸੀ ਤੇ ਫ਼ਲਾਈ ਬਿੱਗ ਨਾਂ ਦੀ ਕੰਪਨੀ ਨੇ ਉਡਾਨ ਸਕੀਮ ਤਹਿਤ ਬਠਿੰਡਾ ਤੋਂ ਗਾਜਿਆਬਾਦ ਦੇ ਹਿੰਡਨ ਏਅਰਪੋਰਟ ਤੱਕ 19 ਸੀਟਾਂ ਵਾਲਾ ਜਹਾਜ ਚਲਾਉਣ ਦੀ ਹਾਮੀ ਭਰੀ ਸੀ। ਇਸੇ ਕੰਪਨੀ ਵਲੋਂ ਕੁੱਝ ਦਿਨ ਪਹਿਲਾਂ ਲੁਧਿਆਣਾ ਤੋਂ ਹਿੰਡਨ ਏਅਰਪੋਰਟ ਲਈ ਜਹਾਜ ਚਲਾਇਆ ਗਿਆ ਹੈ।

ਬੁੱਧਵਾਰ ਨੂੰ ਪੰਜਾਬ ਭਰ ਵਿਚ ਰੋਡਵੇਜ਼/ਪਨਬਸ/ ਪੀ.ਆਰ.ਟੀ.ਸੀ ਦਾ ਰਹੇਗਾ ਚੱਕਾ ਜਾਮ

ਕੰਪਨੀ ਦੇ ਅਧਿਕਾਰੀਆਂ ਮੁਤਾਬਕ ਲੁਧਿਆਣਾ ਤੋਂ ਚੱਲ ਕੇ ਹਿੰਡਨ ਪਹੁੰਚਣ ਵਾਲਾ ਜਹਾਜ ਵਾਪਸ ਬਠਿੰਡਾ ਏਅਰਪੋਰਟ ਆਵੇਗਾ ਜੋ ਮੁੜ ਹਿੰਡਨ ਏਅਰਪੋਰਟ ਰਾਹੀਂ ਹੋ ਕੇ ਲੁਧਿਆਣਾ ਵਾਪਸ ਪੁੱਜੇਗਾ। ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਇਸ ਮਾਮਲੇ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਹਾਲੇ ਤੱਕ ਉਨ੍ਹਾਂ ਕੋਲ ਮੁੱਖ ਮੰਤਰੀ ਦੀ ਆਮਦ ਦਾ ਕੋਈ ਪ੍ਰੋਗਰਾਮ ਨਹੀਂ ਪੁੱਜਾ ਹੈ ਪ੍ਰੰਤੂ ਸਰਕਾਰ ਇਸ ਏਅਰਪੋਰਟ ਨੂੰ ਚਲਾਉਣ ਲਈ ਪੂਰੀ ਯਤਨਸ਼ੀਲ ਹੈ।

 

ਸੁਖਮਨੀ ਸਾਹਿਬ ਦੇ ਪਾਠ ਨਾਲ ਅੱਜ ਬਾਬਾ ਫਰੀਦ ਮੇਲੇ ਦੀ ਹੋਈ ਸ਼ੁਰੂਆਤ

0

ਟਿੱਲਾ ਬਾਬਾ ਫਰੀਦ ਵਿਖੇ ਸਪੀਕਰ ਪੰਜਾਬ ਵਿਧਾਨ ਸਭਾ, ਵਿਧਾਇਕ ਫਰੀਦਕੋਟ, ਡੀ.ਸੀ. ਅਤੇ ਐਸ.ਐਸ.ਪੀ. ਹੋਏ ਨਤਮਸਤਕ
ਫਰੀਦਕੋਟ 19 ਸਤੰਬਰ:- ਰਤੇ ਇਸਕ ਖੁਦਾਇ ਰੰਗਿ ਦੀਦਾਰ ਕੇ ।। ਵਿਸਰਿਆ ਜਿਨ੍ਹ ਨਾਮੁ ਤੇ ਭਾਰੁ ਥੀਏ ।।(ਜੋ ਮਨੁੱਖ ਰੱਬ ਦੇ ਪਿਆਰ ਵਿੱਚ ਰੱਤੇ ਹੋਏ ਹਨ, ਜੋ ਮਨੁੱਖ ਰੱਬ ਦੇ ਰੰਗ ਵਿੱਚ ਰੰਗੇ ਹੋਏ ਹਨ, ਉਹ ਅਸਲ ਮਨੁੱਖ ਹਨ । ਪਰ ਜਿਨ੍ਹਾਂ ਨੂੰ ਰੱਬ ਦਾ ਨਾਮ ਭੁੱਲ ਗਿਆ ਹੈ, ਉਹ ਮਨੁੱਖ ਧਰਤੀ ਤੇ ਭਾਰ ਹਨ।

ਭਾਜਪਾ ਦੇ ਅਹੁੱਦੇਦਾਰਾਂ ਦੀ ਜਾਰੀ ਲਿਸਟ ਤੋਂ ਬਾਅਦ ਵੀ ਘਮਾਸਾਨ ਜਾਰੀ, ਗਰੇਵਾਲ ਨੇ 24 ਨੂੰ ਸੱਦੀ ਮੀਟਿੰਗ

ਬਾਬਾ ਫਰੀਦ ਦੀ ਬਾਣੀ ਵਿੱਚ ਅੰਕਿਤ ਇਨ੍ਹਾਂ ਵਿਚਾਰਾਂ ਤੇ ਫੁੱਲ ਚੜਾਉਂਦਿਆਂ ਅੱਜ ਤੜਕਸਾਰ, ਮੇਲੇ ਦੇ ਪਹਿਲੇ ਦਿਨ ਪੰਜਾਬ ਵਿਧਾਨ ਸਭਾ ਦੇ ਸਪੀਕਰ  ਕੁਲਤਾਰ ਸਿੰਘ ਸੰਧਵਾਂ, ਐਮ.ਐਲ.ਏ ਗੁਰਦਿੱਤ ਸਿੰਘ ਸੇਖੋਂ, ਡੀ.ਸੀ ਵਿਨੀਤ ਕੁਮਾਰ ਅਤੇ ਐਸ.ਐਸ.ਪੀ ਹਰਜੀਤ ਸਿੰਘ ਟਿੱਲਾ ਬਾਬਾ ਫਰੀਦ ਵਿਖੇ ਸੁਖਮਨੀ ਸਾਹਿਬ ਦੇ ਪਾਠ ਸਮਾਗਮ ਵਿੱਚ ਸ਼ਾਮਲ ਹੋ ਕੇ ਨਤਮਸਤਕ ਹੋਏ।ਇਸ ਮੌਕੇ ਬੋਲਦਿਆਂ ਸ. ਸੰਧਵਾਂ ਨੇ ਕਿਹਾ ਕਿ ਆਪਾਂ ਸਾਰਿਆਂ ਨੂੰ ਬਾਬਾ ਫਰੀਦ ਦੀ ਬਾਣੀ ਬੇਅੰਤ ਚੀਜ਼ਾਂ ਸਿਖਾਉਂਦੀ ਹੈ। ਜਿਹੜੀ ਚੀਜ਼ ਮਨ ਨੂੰ ਸਭ ਤੋਂ ਵਧੇਰੇ ਪ੍ਰਭਾਵਿਤ ਕਰਦੀ ਹੈ, ਉਹ ਹੈ ਬਾਬਾ ਫਰੀਦ ਦੀ ਮਿੱਠੀ ਬੋਲੀ।

ਜਾਅਲੀ ਅਨੁਸੂਚਿਤ ਜਾਤੀ ਦੇ ਸਰਟੀਫਿਕੇਟ ਬਣਾਉਣ ਵਾਲਿਆਂ ਵਿਰੁਧ ਕਾਨੂੰਨੀ ਕਾਰਵਾਈ ਲਈ ਡੀਸੀਜ਼ ਨੂੰ ਹੋਏ ਹੁਕਮ

ਉਨ੍ਹਾਂ ਕਿਹਾ ਕਿ ਬਾਬਾ ਫਰੀਦ ਮਿਠਾਸ ਦੇ ਪੁੰਜ ਹਨ ਅਤੇ ਸਾਨੂੰ ਮਿੱਠਤ ਅਤੇ ਪ੍ਰਮਾਤਮਾ ਦੀ ਉਸਤਤ ਵਿੱਚ ਰਹਿਣ ਦਾ ਸੰਦੇਸ਼ ਦਿੰਦੇ ਹਨ। ਸੰਸਾਰ ਵਿੱਚ ਬਾਬਾ ਫਰੀਦ ਨੂੰ ਸ਼ੱਕਰਗੰਜ਼ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਸ਼ੱਕਰਗੰਜ਼ ਇੱਕ ਫਾਰਸੀ ਅਲਫਾਜ਼ ਹੈ, ਜਿਸ ਦਾ ਮਤਲਬ ਹੈ, ਮਿਠਾਸ ਦਾ ਖਜ਼ਾਨਾ। ਉਨ੍ਹਾਂ ਕਿਹਾ ਕਿ ਬਾਬਾ ਫਰੀਦ ਜੀ ਦੀ ਜ਼ੁਬਾਨ ਵਿੱਚ ਏਨੀ ਮਿਠਾਸ ਸੀ ਕਿ ਉਹ ਹਰ ਵਿਅਕਤੀ ਅਤੇ ਵਰਗ ਨੂੰ ਆਪਣੀ ਮਿਠਾਸ ਨਾਲ ਕੀਲ੍ਹ ਲੈਂਦੇ ਸਨ।

ਬੁੱਧਵਾਰ ਨੂੰ ਪੰਜਾਬ ਭਰ ਵਿਚ ਰੋਡਵੇਜ਼/ਪਨਬਸ/ ਪੀ.ਆਰ.ਟੀ.ਸੀ ਦਾ ਰਹੇਗਾ ਚੱਕਾ ਜਾਮ

ਡਿਪਟੀ ਕਮਿਸ਼ਰ ਵਿਨੀਤ ਕੁਮਾਰ ਨੇ ਕਿਹਾ ਕਿ ਪੰਜਾਬ ਦੇ ਪਹਿਲੇ ਸੂਫੀ ਕਵੀ ਬਾਬਾ ਫਰੀਦ ਦੀ ਬਾਣੀ 850 ਸਾਲਾਂ ਬਾਅਦ ਵੀ ਲੋਕਾਂ ਦੇ ਜਹਿਨ ਵਿੱਚ ਉਸੇ ਹੀ ਤਾਕਤ ਨਾਲ ਗੂੰਜ ਰਹੀ ਹੈ ਅਤੇ ਹਿੰਦੂ ਸਿੱਖ ਮੁਸਲਮਾਨ ਅਤੇ ਹੋਰ ਵਰਗ ਦੇ ਲੋਕਾਂ ਲਈ ਵੀ ਪ੍ਰੇਰਨਾ ਦਾ ਸਰੋਤ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਬਾਬਾ ਫਰੀਦ ਇੱਕ ਦੂਰਦਰਸ਼ੀ ਅਤੇ ਵਿੱਲਖਣ ਪ੍ਰਤੀਭਾ ਦੇ ਮਾਲਕ ਸਨ। ਜਿੰਨਾ ਨੇ ਸਮਾਜ ਵਿੱਚ ਮਿੱਠਤ ਨਾਲ ਵਿਚਰਨ ਦਾ ਸੁਨੇਹਾ ਦਿੱਤਾ ਅਤੇ ਨਾਲ ਹੀ ਵਾਤਾਵਰਨ ਦੀ ਸ਼ੁੱਧਤਾ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ।

ਕੈਨੇਡਾ ਦੇ ਦੋਸ਼ਾਂ ਤੋਂ ਬਾਅਦ ਮੋਦੀ ਸਰਕਾਰ ਵੱਲੋਂ ਕੈਨੇਡੀਅਨ ਡਿਪਲੋਮੈਟ ਨੂੰ ਦੇਸ਼ ਛੱਡਣ ਦੇ ਹੁਕਮ

ਉਨ੍ਹਾਂ ਜਿਲ੍ਹਾ ਵਾਸੀਆਂ ਨੂੰ ਸੰਬੋਧਿਤ ਹੁੰਦਿਆਂ ਮੁੜ ਦੁਹਰਾਇਆ ਕਿ ਇਸ ਵਾਰ ਜਿਲ੍ਹਾ ਪ੍ਰਸ਼ਾਸਨ ਵੱਲੋਂ ਪੁਰਜ਼ੋਰ ਅਪੀਲ ਕੀਤੀ ਗਈ ਹੈ ਕਿ ਕਿਸੇ ਵੀ ਕਿਸਮ ਦੇ ਪਲਾਸਟਿਕ ਦੀ ਮੇਲੇ ਵਿੱਚ ਵਰਤੋਂ ਨਾ ਕੀਤੀ ਜਾਵੇ ਅਤੇ ਸਫਾਈ ਦਾ ਖਾਸ ਖਿਆਲ ਰੱਖਿਆ ਜਾਵੇ।ਇਸ ਮੌਕੇ ਮੁੱਖ ਸੇਵਾਦਾਰ ਟਿੱਲਾ ਬਾਬਾ ਫਰੀਦ ਇੰਦਰਜੀਤ ਸਿੰਘ ਖਾਲਸਾ, ਮਹੀਪਇੰਦਰ ਸਿੰਘ ਸੇਖੋ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।

 

 

ਬਾਬਾ ਫਰੀਦ ਪੁਸਤਕ ਮੇਲਾ 2023: ਸਪੀਕਰ ਸੰਧਵਾਂ ਨੇ ਪੁਸਤਕ ਮੇਲੇ ਦਾ ਕੀਤਾ ਆਗਾਜ਼

0

ਪਿਛਲੇ ਸਾਲ 40 ਪ੍ਰਕਾਸ਼ਕਾਂ ਦੇ ਮੁਕਾਬਲੇ ਇਸ ਵਾਰ 70 ਪ੍ਰਕਾਸ਼ਕਾਂ ਨੇ ਕੀਤੀ ਮੇਲੇ ਵਿੱਚ ਸ਼ਿਰਕਤ
ਫਰੀਦਕੋਟ, 19 ਸਤੰਬਰ: ਬਿਨ੍ਹਾਂ ਕਿਤਾਬ ਦੇ ਕਮਰਾ ਬਿਨ੍ਹਾਂ ਆਤਮਾ ਤੇ ਸਰੀਰ ਦੇ ਸਮਾਨ ਹੈ,ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਬਾਬਾ ਫਰੀਦ ਮੇਲੇ ਦੌਰਾਨ ਲਗਾਏ ਜਾਣ ਵਾਲੇ ਪੁਸਤਕ ਮੇਲੇ ਦੀ ਸ਼ੁਰੂਆਤ ਕਰਨ ਉਪਰੰਤ ਕੀਤਾ। ਇਸ ਮੌਕੇ ਵਿਧਾਇਕ ਫਰੀਦਕੋਟ ਗੁਰਦਿੱਤ ਸਿੰਘ ਸੇਖੋਂ ਅਤੇ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਵੀ ਉਨ੍ਹਾਂ ਦੇ ਨਾਲ ਉਚੇਚੇ ਤੌਰ ਤੇ ਹਾਜ਼ ਸਨ।

ਜਾਅਲੀ ਅਨੁਸੂਚਿਤ ਜਾਤੀ ਦੇ ਸਰਟੀਫਿਕੇਟ ਬਣਾਉਣ ਵਾਲਿਆਂ ਵਿਰੁਧ ਕਾਨੂੰਨੀ ਕਾਰਵਾਈ ਲਈ ਡੀਸੀਜ਼ ਨੂੰ ਹੋਏ ਹੁਕਮ

ਆਏ ਸਾਲ ਇਹ ਪੁਸਤਕ ਮੇਲਾ ਸਥਾਨਕ ਸਰਕਾਰੀ ਬ੍ਰਿਜਿੰਦਰਾ ਕਾਲਜ ਵਿਖੇ ਲਗਾਇਆ ਜਾਂਦਾ ਹੈ, ਜਿਸ ਵਿੱਚ ਦੇਸ਼ ਭਰ ਤੋਂ ਪ੍ਰਕਾਸ਼ਕ ਆਪਣੀਆਂ ਕਿਤਾਬਾਂ ਪ੍ਰਦਰਸ਼ਿਤ ਕਰਦੇ ਹਨ। ਇਨ੍ਹਾਂ ਪ੍ਰਕਾਸ਼ਕਾਂ ਵਿੱਚ ਮੇਲੇ ਦੌਰਾਨ ਦਿੱਲੀ ਤੋਂ ਪਹਿਲੀ ਵਾਰ ਭਾਰਤੀ ਸਾਹਿਤ ਅਕਾਦਮੀ, ਨੈਸ਼ਨਲ ਬੁੱਕ ਟਰੱਸਟ ਆਫ ਇੰਡੀਆ ਤੋਂ ਇਲਾਵਾ ਅੰਮ੍ਰਿਤਸਰ ਤੋਂ ਨਾਥ, ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਅਤੇ ਰਾਧਾ ਸੁਆਮੀ ਪ੍ਰਕਾਸ਼ਨ ਵੀ ਉਚੇਚੇ ਤੌਰ ਤੇ ਪਹੁੰਚੇ।

ਭਾਜਪਾ ਦੇ ਅਹੁੱਦੇਦਾਰਾਂ ਦੀ ਜਾਰੀ ਲਿਸਟ ਤੋਂ ਬਾਅਦ ਵੀ ਘਮਾਸਾਨ ਜਾਰੀ, ਗਰੇਵਾਲ ਨੇ 24 ਨੂੰ ਸੱਦੀ ਮੀਟਿੰਗ

ਸਪੀਕਰ ਸੰਧਵਾਂ ਨੇ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਪਹੁੰਚੇ 70 ਪ੍ਰਕਾਸ਼ਕਾਂ ਵੱਲੋਂ ਲੱਖਾਂ ਦੀ ਤਦਾਤ ਵਿੱਚ ਪੁਸਤਕਾਂ ਵੇਖ ਕੇ ਅਤੇ ਬੱਚਿਆਂ,ਨੌਜਵਾਨਾਂ ਅਤੇ ਬਜ਼ੁਰਗਾਂ ਵਿੱਚ ਕਿਤਾਬਾਂ ਪ੍ਰਤੀ ਵਧ ਰਹੀ ਰੁਚੀ ਤੇ ਖੁਸ਼ ਹੁੰਦਿਆਂ ਕਿਹਾ ਕਿ “ਪੁਸਤਕਾਂ ਅਜਿਹਾ ਸ਼ਾਹੀ ਖਜ਼ਾਨਾ ਹੁੰਦੀਆਂ ਹਨ ਜਿਨ੍ਹਾਂ ਵਿੱਚ ਸੋਨਾ, ਚਾਂਦੀ ਜਾਂ ਹੀਰੇ ਜਵਾਹਰਾਤ ਨਹੀਂ ਬਲਕਿ ਗਿਆਨ ਤੇ ਬੁੱਧੀ ਦੇ ਵਿਚਾਰ ਤੇ ਭਾਵਨਾਵਾਂ ਸੰਗ੍ਰਹਿ ਕਰਕੇ ਰੱਖੀਆਂ ਹੁੰਦੀਆਂ ਹਨ”। ਇਸ ਮੇਲੇ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਇਸ ਪੁਸਤਕ ਮੇਲੇ ਨੂੰ ਵਧੇਰੇ ਹੁੰਗਾਰਾ ਮਿਲਣ ਦੀ ਆਸ ਹੈ।