Home Blog Page 2009

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਬਠਿੰਡਾ ਨੇ ਨੈਤਿਕ ਸਿੱਖਿਆ ਇਮਤਿਹਾਨ 2023 ਦਾ ਨਤੀਜਾ ਐਲਾਨਿਆ

0

65 ਸਕੂਲਾਂ ਦੇ 4000 ਵਿਦਿਆਰਥੀਆਂ ਨੇ ਭਾਗ ਲਿਆ
ਬਠਿੰਡਾ 12 ਸਤੰਬਰ :ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਹਰ ਸਾਲ ਸਕੂਲਾਂ ਦੇ ਵਿਦਿਆਰਥੀਆਂ ਵਿੱਚ ਨੈਤਿਕ ਕਦਰਾਂ ਕੀਮਤਾਂ ਦੀ ਬਹਾਲੀ ਲਈ ਨੈਤਿਕ ਸਿੱਖਿਆ ਇਮਤਿਹਾਨ ਲਿਆ ਜਾਂਦਾ ਹੈ। ਇਸੇ ਲੜੀ ਤਹਿਤ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਬਠਿੰਡਾ ਖੇਤਰ ਵੱਲੋਂ ਅੱਜ ਨੈਤਿਕ ਸਿੱਖਿਆ ਇਮਤਿਹਾਨ 2023 ਜਿਲ੍ਹਾ ਬਠਿੰਡਾ ਦਾ ਨਤੀਜਾ ਐਲਾਨ ਦਿੱਤਾ ਹੈ । ਇਸ ਇਮਤਿਹਾਨ ਵਿੱਚ ਜ਼ਿਲ੍ਹੇ ਦੇ 65 ਸਕੂਲਾਂ ਦੇ 4000 ਵਿਦਿਆਰਥੀਆਂ ਨੇ ਭਾਗ ਲਿਆ ।

ਚੱਲਦੀ ਪ੍ਰੈਸ ਕਾਨਫ਼ਰੰਸ ਦੌਰਾਨ ਆਪਸ ‘ਚ ਭਿੜੇ ਪਟਵਾਰੀ, ਪਟਵਾਰੀ ਧੜਾਂ ਹੋਇਆ ਦੋ ਫਾੜ

ਘੋਸ਼ਿਤ ਨਤੀਜੇ ਅਨੁਸਾਰ ਦਰਜਾ ਤੀਜਾ (ਨੌਵੀਂ ਤੋਂ ਬਾਹਰਵੀਂ ਤੱਕ ) ਚੋਂ ਪਹਿਲਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਗਤ ਮੰਡੀ ਦੀ ਵਿਦਿਆਰਥਣ ਪ੍ਰਭਜੋਤ ਕੌਰ, ਦੂਜਾ ਸਥਾਨ ਸੁਖਵੀਰ ਕੌਰ ਮੈਰੀਟੋਰੀਅਸ ਸਕੂਲ ਬਠਿੰਡਾ, ਤੀਜਾ ਸਥਾਨ ਗੁਰਕੀਰਤ ਸਿੰਘ ਸੰਤ ਕਬੀਰ ਕਾਨਵੇਂਟ ਸਕੂਲ ਭੁੱਚੋ ਨੇ ਹਾਸਿਲ ਕੀਤਾ। ਇਸੇ ਤਰਾਂ ਦਰਜਾ ਦੂਜਾ (ਛੇਵੀਂ ਤੋਂ ਅੱਠਵੀਂ ਤੱਕ) ਵਿੱਚੋਂ ਪਹਿਲਾ ਸਥਾਨ ਜਸਮੀਨ ਕੌਰ, ਗੁਰੂ ਗੋਬਿੰਦ ਸਿੰਘ ਕੰਨਵੇਂਟ ਸਕੂਲ ਨਥਾਣਾ, ਦੂਜਾ ਸਥਾਨ ਗੁਰਅੰਸਦੀਪ ਕੌਰ, ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਬਠਿੰਡਾ ਤੇ ਤੀਜਾ ਸਥਾਨ ਗੁਰਮਹਿਕ ਕੌਰ ਸਰਕਾਰੀ ਹਾਈ ਸਕੂਲ ਭੈਣੀ ਨੇ ਪ੍ਰਾਪਤ ਕੀਤਾ ।

Asia Cup 2023: ਭਾਰਤ ਦੀ ਪੂਰੀ ਟੀਮ 197 ਦੌੜਾਂ ਤੇ ਸਿਮਟੀ, ਬਾਰਿਸ਼ ਕਰਕੇ ਰੁੱਕਿਆ ਮੈਚ

ਇਸ ਤੋਂ ਇਲਾਵਾ ਹਰੇਕ ਗਰੁੱਪ ਵਿੱਚੋਂ 2 ਚੌਥੇ ਅਤੇ 2 ਪੰਜਵੇਂ ਦਰਜੇ ਦੇ ਨਾਲ-ਨਾਲ ਕੁੱਲ 58 ਵਿਦਿਆਰਥੀਆਂ ਨੂੰ ਮੈਰਿਟ ਸਥਾਨ ਤੇ ਰੱਖਿਆ ਗਿਆ। ਪਹਿਲੀਆਂ ਪੰਜ ਪੋਜੀਸ਼ਨਾਂ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਨਗਦ ਇਨਾਮ, ਯਾਦਗਾਰੀ ਚਿੰਨ ਅਤੇ ਮੈਰਿਟ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਉਚੇਚੇ ਤੌਰ ਤੇ ਅੰਤਰ ਸਕੂਲ ਯੁਵਕ ਮੇਲੇ ਵਿੱਚ ਸਨਮਾਨਿਤ ਕੀਤਾ ਜਾਵੇਗਾ। ਨਤੀਜਾ ਘੋਸ਼ਿਤ ਕਰਦਿਆਂ ਖੇਤਰ ਬਠਿੰਡਾ ਦੇ ਸਕੱਤਰ ਡਾ ਗੁਰਜਿੰਦਰ ਸਿੰਘ ਰੋਮਾਣਾ, ਸਰਪ੍ਰਸਤ ਬਲਵੰਤ ਸਿੰਘ ਬਠਿੰਡਾ, ਵਧੀਕ ਸਕੱਤਰ ਇਕਬਾਲ ਸਿੰਘ ਕਾਉਣੀ, ਸੁਰਿੰਦਰਪਾਲ ਸਿੰਘ ਬੱਲੂਆਣਾ ਅਤੇ ਪੱਤਰਕਾਰ ਗੁਰਸੇਵਕ ਸਿੰਘ ਚੁੱਘੇ ਖੁਰਦ ਹਾਜ਼ਰ ਸਨ।

 

ਲਹਿਰਾਂ ਮੁਹੱਬਤ ਥਰਮਲ ਪਲਾਂਟ ਦੀ ਰਿਹਾਇਸ਼ੀ ਕਾਲੋਨੀ ’ਚ ਚੋਰੀਆਂ ਤੋਂ ਅੱਕੇ ਮੁਲਾਜਮਾਂ ਨੇ ਕੀਤੀ ਨਾਅਰੇਬਾਜ਼ੀ

0

ਲਹਿਰਾ ਮੁਹੱਬਤ, 12 ਸਤੰਬਰ: ਸਥਾਨਕ ਥਰਮਲ ਪਲਾਂਟ ਦੀ ਰਿਹਾਇਸ਼ੀ ਕਲੋਨੀ ਦੇ 151 ਅਤੇ 125 ਨੰਬਰ ਕੁਆਟਰਾਂ ਵਿਚ ਚੋਰਾਂ ਨੇ ਧਾਵਾ ਬੋਲਦਿਆਂ ਲੱਖਾਂ ਦੀ ਨਗਦੀ ਤੇ ਸੋਨੇ ’ਤੇ ਹੱਥ ਸਾਫ਼ ਕਰ ਦਿੱਤਾ। ਲਗਾਤਾਰ ਹੋ ਰਹੀਆਂ ਇੰਨ੍ਹਾਂ ਚੋਰੀਆਂ ਤੋਂ ਦੁਖੀ ਮੁਲਾਜਮਾਂ ਨੇ ਪੁਲਿਸ ਤੇ ਮੈਨੇਜਮੈਂਟ ਵਿਰੁਧ ਨਾਅਰੇਬਾਜੀ ਕੀਤੀ। ਮੁਲਾਜਮਾਂ ਨੇ ਦਸਿਆ ਕਿ ਕੁਆਟਰ ਨੰ 151 ਵਿਚ ਰਹਿਣ ਵਾਲਾ ਪਰਮਜੋਤ ਸਿੰਘ ਸੈਣੀ ਆਪਣੀ ਮਾਤਾ ਨਾਲ ਪਿੰਡ ਦਸੂਹਾ (ਹਸਿਆਰਪੁਰ) ਵਿਖੇ ਗਿਆ ਹੋਇਆ ਸੀ।ਇਸ ਘਰ ਵਿਚੋਂ ਚੋਰਾਂ ਨੇ 12 ਤੋਲੇ ਸੋਨਾ ਅਤੇ 25 ਹਜ਼ਾਰ ਨਕਦ ਚੋਰੀ ਕਰ ਲਏ। ਇਸੇ ਤਰ੍ਹਾਂ ਕੁਆਟਰ ਨੰ 125 ਵਿਚੋ 5 ਤੋਲੇ ਸੋਨਾ ਅਤੇ 40,000/ਨਕਦ ਚੋਰੀ ਕਰ ਲਏ ਗਏ। ਇਸ ਕੁਆਟਰ ਵਿਚ ਨਸੀਬ ਕੌਰ ਸੇਵਾਦਾਰ ਦਾ ਪਰਿਵਾਰ ਰਹਿ ਰਿਹਾ ਸੀ ਇਹ ਪਰਿਵਾਰ ਵੀ ਰਿਸ਼ਤੇਦਾਰ ਕੋਲ ਮਿਲਣ ਗਿਆ ਹੋਇਆ ਸੀ।

Asia Cup 2023: ਭਾਰਤ ਦੀ ਪੂਰੀ ਟੀਮ 197 ਦੌੜਾਂ ਤੇ ਸਿਮਟੀ, ਬਾਰਿਸ਼ ਕਰਕੇ ਰੁੱਕਿਆ ਮੈਚ

ਕਲੋਨੀ ਵਾਸੀਆਂ ਬਲਜੀਤ ਸਿੰਘ ਬਰਾੜ, ਰਵੀਪਾਲ ਸਿੰਘ ਸਿੱਧੂ, ਜਗਜੀਤ ਸਿੰਘ ਕੋਟਲੀ, ਕਰਨਦੀਪ ਸਿੰਘ, ਤਰਸੇਮ ਸਿੰਘ, ਸੰਜੇ ਜਿੰਦਲ,ਮਨੋਹਰ ਸਿੰਘ, ਅਮਰਜੀਤ ਸਿੰਘ, ਮੰਗਲੀ ਕੇਸਵ, ਅਧਿਕਾਰੀ ਸੁਰਜੀਤ ਸਿੰਘ ਸਿੱਧੂ, ਲਖਵੰਤ ਸਿੰਘ ਬਾਂਡੀ ਆਦਿ ਨਿਵਾਸੀਆ ਨੇ ਪੁਲਿਸ ਪ੍ਰਸ਼ਾਸਨ ਅਤੇ ਥਰਮਲ ਮੈਨਜਮੈਂਟ ਵਿਰੁੱਧ ਜੋਰਦਾਰ ਨਾਅਰੇਬਾਜੀ ਕਰਦਿਆਂ ਮੁੱਖ ਇੰਜੀਨੀਅਰ ਥਰਮਲ ਪਲਾਂਟ ਦੇ ਦਫਤਰ ਅੱਗੇ ਰੋਸ ਧਰਨਾ ਲਗਾਇਆ ਹੋਇਆ ਸੀ। ਕਲੋਨੀ ਨਿਵਾਸੀਆ ਨੇ ਦੱਸਿਆ ਕਿ ਕਲੋਨੀ ਦੇ ਦੁਆਲੇ ਚਾਰਦੀਵਾਰੀ ਵੀ ਹੋਈ ਹੈ ਅਤੇ ਪੈਸਕੋ ਕੰਪਨੀ ਦੀ ਸਕਿਉਰਿਟੀ ਵੀ ਲੱਗੀ ਹੋਣ ਦੇ ਬਾਵਜੂਦ ਵਾਰ ਵਾਰ ਚੋਰੀਆਂ ਹੋ ਰਹੀਆ ਹਨ ਪਰ ਥਰਮਲ ਪਲਾਂਟ ਦੀ ਮੈਨੇਜਮੈਂਟ ਇਸ ਮਸਲੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ।

ਚੱਲਦੀ ਪ੍ਰੈਸ ਕਾਨਫ਼ਰੰਸ ਦੌਰਾਨ ਆਪਸ ‘ਚ ਭਿੜੇ ਪਟਵਾਰੀ, ਪਟਵਾਰੀ ਧੜਾਂ ਹੋਇਆ ਦੋ ਫਾੜ

ਕਲੋਨੀ ਨਿਵਾਸੀਆ ਨੇ ਥਰਮਲ ਮੈਨਜਮੈਂਟ ਵਲੋਂ ਪੈਸਕੋ ਦੀ ਸਕਿਉਰਿਟੀ ਪ੍ਰਤੀ ਨਰਮੀ ਵਰਤਣ ਦੇ ਦੋਸ਼ ਲਾਏ ਉਥੇ ਪੁਲਿਸ ਪ੍ਰਸ਼ਾਸਨ ਵੱਲੋਂ ਕਾਲੋਨੀ ਵਿਚ ਪਿਛਲੀਆਂ ਸਾਲਾ ਤੋਂ ਹੋ ਰਹੀਆਂ ਚੋਰੀਆਂ ਦੇ ਦੋਸ਼ੀਆ ਨੂੰ ਲੱਭਣ ਲਈ ਕੋਈ ਕਾਰਵਾਈ ਨਹੀਂ ਕੀਤੀ ਜਿਸ ਕਰਕੇ ਚੋਰਾ ਦੇ ਹੌਸਲੇ ਵਧੇ ਹੋਏ ਹਨ। ਕਾਲੋਨੀ ਨਿਵਾਸੀਆ ਦੇ ਹੋਏ ਨੁਕਸਾਨ ਦੀ ਭਰਪਾਈ ਪੋਸਕੋ ਕੰਪਨੀ ਤੋਂ ਕਰਨ ਲਈ ਅਤੇ ਸਾਰੀ ਸਕਿਉਰਿਟੀ ਬਦਲਣ ਦੀ ਮੰਗ ਕੀਤੀ ਅਤੇ ਪੁਲਿਸ ਪ੍ਰਸ਼ਾਸਨ ਤੋਂ ਦੋਸ਼ੀਆ ਨੂੰ ਲੱਭ ਕੇ ਸਖਤ ਸਜਾ ਦੀ ਮੰਗ ਕੀਤੀ।

 

ਸ਼ਾਇਰ ਸੁਰਿੰਦਰ ਪ੍ਰੀਤ ਘਣੀਆਂ ਪੰਜਵੀਂ ਵਾਰ ਕੇਂਦਰੀ ਸਭਾ ਦੇ ਨਿਰਵਿਰੋਧ ਸਕੱਤਰ ਚੁਣੇ

0

ਲੁਧਿਆਣਾ, 12 ਸਤੰਬਰ: ਲੁਧਿਆਣਾ ਦੇ ਪੰਜਾਬੀ ਭਵਨ ਵਿੱਚ ਵਿਸ਼ਵ ਪ੍ਰਸਿੱਧ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੀ ਹੋਈ ਚੋਣ ਵਿਚ ਬਠਿੰਡਾ ਦੇ ਸਾਹਿਤ ਸਿਰਜਣਾ ਮੰਚ (ਰਜਿ.) ਦੇ ਪ੍ਰਧਾਨ ਅਤੇ ਉੱਘੇ ਸ਼ਾਇਰ ਸੁਰਿੰਦਰ ਪ੍ਰੀਤ ਘਣੀਆਂ ਪੰਜਵੀਂ ਵਾਰ ਨਿਰਵਿਰੋਧ ਸਕੱਤਰ ਚੁਣੇ ਗਏ ਹਨ। ਉਹ ਆਪਣੇ ਇਸ ਅਹੁਦੇ ’ਤੇ 2026 ਤੱਕ ਬਣੇ ਰਹਿਣਗੇ ।

ਬਾਲੀਵੁੱਡ ਅਦਾਕਾਰ ਧਰਮਿੰਦਰ ਦੀ ਵਿਗੜੀ ਸਿਹਤ, ਬੇਟੇ ਸੰਨੀ ਦਿਓਲ ਨਾਲ ਅਮਰੀਕਾ ਰਵਾਨਾ

ਇਸ ਤੋਂ ਪਹਿਲਾਂ ਵੀ ਉਹ 2008 ਤੋਂ 2016 ਤਕ ਚਾਰ ਵਾਰ ਬਤੌਰ ਸਕੱਤਰ ਅਤੇ 2016 ਤੋਂ 2023 ਤੱਕ ਦੋ ਵਾਰ ਮੀਤ ਪ੍ਰਧਾਨ ਦੇ ਅਹੁਦੇ ’ਤੇ ਰਹਿ ਕੇ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ। ਦੱਸਣ ਯੋਗ ਹੈ ਕਿ 2013 ਵਿੱਚ ਕੇਂਦਰੀ ਸਭਾ ਦੇ ਜਨਰਲ ਸਕੱਤਰ ਤਲਵਿੰਦਰ ਸਿੰਘ ਦੀ ਇਕ ਸੜਕ ਹਾਦਸੇ ਵਿੱਚ ਹੋਈ ਦਰਦਨਾਕ ਮੌਤ ਉਪਰੰਤ ਉਸਨੂੰ ਸਭਾ ਵੱਲੋਂ ਕਾਰਜਕਾਰੀ ਜਨਰਲ ਸਕੱਤਰ ਦੀ ਅਹਿਮ ਜਿੰਮੇਵਾਰੀ ਸੌੰਪੀ ਗਈ ਸੀ।

 

Asia Cup 2023: ਭਾਰਤ ਦੀ ਪੂਰੀ ਟੀਮ 197 ਦੌੜਾਂ ਤੇ ਸਿਮਟੀ, ਬਾਰਿਸ਼ ਕਰਕੇ ਰੁੱਕਿਆ ਮੈਚ

0

Asia Cup 2023: ਅੱਜ ਭਾਰਤ ਅਤੇ ਸ਼੍ਰੀ ਲੰਕਾ ਵਿਚਾਲੇ ਏਸ਼ੀਆ ਕੱਪ ਦਾ ਦੂਜਾ ਮੈਚ ਚੱਲ ਰਿਹਾ। ਭਾਰਤ ਨੇ ਟਾਸ ਜਿੱਤ ਕੇ ਪਹਿਲਾ ਬੱਲੇਬਾਜੀ ਦਾ ਫੈਸਲਾਂ ਕੀਤਾ। ਪਹਿਲੇ ਵਿਕੇਟ ਲਈ ਜ਼ਰੂਰ 80 ਦੌੜਾਂ ਦੀ ਪਾਟਰਨਰਸ਼ੀਪ ਹੋਈ ਪਰ ਇਸ ਤੋਂ ਬਾਅਦ ਲਗਾਤਾਰ ਵਿਕੇਟ ਗਿਰਦੇ ਰਹੇ। ਭਾਰਤ ਦੀ ਪੂਰੀ ਪਾਰੀ 197 ਦੌੜਾਂ ਤੇ ਸਿਮਟ ਗਈ। ਸਿਰਫ਼ ਕਪਤਾਨ ਰੋਹਿਤ ਸ਼ਰਮਾ ਨੇ ਅਰਧ ਸੈਂਕੜਾ ਜੱੜਿਆ ਬਾਕਿ ਦੇ ਬੱਲਬਾਜ ਕੁੱਝ ਖਾਸ ਨਹੀਂ ਕਰ ਸਕੇ। ਫਿਲਹਾਲ ਬਾਰਿਸ਼ ਕਰਕੇ ਮੈਚ ਰੁੱਕਿਆ ਹੋਇਆ ਹੈ।

ਬਾਲੀਵੁੱਡ ਅਦਾਕਾਰ ਧਰਮਿੰਦਰ ਦੀ ਵਿਗੜੀ ਸਿਹਤ, ਬੇਟੇ ਸੰਨੀ ਦਿਓਲ ਨਾਲ ਅਮਰੀਕਾ ਰਵਾਨਾ

0

ਮੁੰਬਈ : ਬਾਲੀਵੁੱਡ ਦੇ ਹੀਮੈਨ ਧਰਮਿੰਦਰ ਦੀ ਸਿਹਤ ਅਚਾਨਕ ਖ਼ਰਾਬ ਹੋ ਗਈ ਜਿਸ ਤੋਂ ਬਾਅਦ ਸੰਨੀ ਦਿਓਲ ਆਪਣੇ ਪਿਤਾ ਦੇ ਇਲਾਜ ਲਈ ਅਮਰੀਕਾ ਰਵਾਨਾ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ‘ਚ ਉਹ 15-20 ਦਿਨ ਰੁਕਣ ਵਾਲੇ ਹਨ ਤਾਂ ਜੋ ਧਰਮਿੰਦਰ ਦਾ ਸਹੀ ਤਰੀਕੇ ਨਾਲ ਇਲਾਜ ਹੋ ਸਕੇ।

ਚੱਲਦੀ ਪ੍ਰੈਸ ਕਾਨਫ਼ਰੰਸ ਦੌਰਾਨ ਆਪਸ ‘ਚ ਭਿੜੇ ਪਟਵਾਰੀ, ਪਟਵਾਰੀ ਧੜਾਂ ਹੋਇਆ ਦੋ ਫਾੜ

ਖ਼ਬਰਾਂ ਮੁਤਾਬਕ ਧਰਮਿੰਦਰ ਪਿਛਲੇ ਕੁਝ ਸਮੇਂ ਤੋਂ ਸਿਹਤ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਸਨ। ਸੰਨੀ ਦਿਓਲ ਆਪਣੇ ਪਿਤਾ ਨੂੰ ਇਲਾਜ ਲਈ ਅਮਰੀਕਾ ਲੈ ਗਏ ਹਨ। ਸੰਨੀ ਦਿਓਲ ਨੇ ਆਪਣੇ ਕਰੀਅਰ ਤੋਂ ਕੁਝ ਦਿਨਾਂ ਲਈ ਬ੍ਰੇਕ ਲਿਆ ਹੈ ਅਤੇ ਆਪਣੇ ਪਿਤਾ ਦੀ ਦੇਖਭਾਲ ਕਰਨ ਦਾ ਫ਼ੈਸਲਾ ਕੀਤਾ ਹੈ।

ਚੱਲਦੀ ਪ੍ਰੈਸ ਕਾਨਫ਼ਰੰਸ ਦੌਰਾਨ ਆਪਸ ‘ਚ ਭਿੜੇ ਪਟਵਾਰੀ, ਪਟਵਾਰੀ ਧੜਾਂ ਹੋਇਆ ਦੋ ਫਾੜ

ਗੁਰਦਾਸਪੁਰ: ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਪਟਵਾਰੀਆਂ ਵਲੋਂ ਕੀਤੀ ਜਾ ਰਹੀ ਪ੍ਰੈਸ ਕਾਨਫ਼ਰੰਸ ਵਿਚ ਉਸ ਸਮੇਂ ਰੋਲਾ ਪੈ ਜਾਂਦਾਂ ਜਦੋ ਨਾਲ ਦੇ ਪਟਵਾਰੀਆਂ ਵੱਲੋਂ ਪ੍ਰੈਸ ਕਾਨਫ਼ਰੰਸ ਕਰ ਰਹੇ ਪਟਵਾਰੀਆਂ ਨੂੰ ਕਾਲੀਆਂ ਭੇਡਾਂ ਕਹਿ ਕੇ ਸੰਬੋਧਨ ਕੀਤਾ ਜਾਂਦਾਂ ਹੈ। ਦਰਅਸਲ ਜਦੋਂ ਪਟਵਾਰੀਆਂ ਵਲੋਂ ਪ੍ਰੈਸ ਕਾਨਫ਼ਰੰਸ ਕੀਤੀ ਜਾ ਰਹੀ ਸੀ ਤਾਂ ਨਾਲ ਦੇ ਹੜਤਾਲੀ ਪਟਵਾਰੀਆਂ ਨੇ ਰੰਗ ’ਚ ਭੰਗ ਪਾ ਦਿੱਤਾ, ਜਿਨ੍ਹਾਂ ਸਰਕਾਰ ਦੇ ਸਮਰਥਨ ’ਚ ਆਏ ਪਟਵਾਰੀਆਂ ਨੂੰ ਕਾਲੀਆਂ ਭੇਡਾਂ ਕਿਹਾ ਤੇ ਉਨ੍ਹਾਂ ਨੂੰ ਵਾਪਸ ਜਾਣ ਲਈ ਮਜਬੂਰ ਕਰ ਦਿੱਤਾ। ਇਸ ਦੌਰਾਨ ਦੋਵਾਂ ਧੜਿਆਂ ਵਿਚਕਾਰ ਇਕ ਦੂਜੇ ਨੂੰ ਅਪਸ਼ਬਦ ਬੋਲਣ ਤੇ ਹੱਥੋਪਾਈ ਤੱਕ ਦੀ ਨੌਬਤ ਵੀ ਆ ਗਈ।

 

ਹੁਣ ਬਠਿੰਡਾ ਤੋਂ ਦਿੱਲੀ ਤੱਕ ਜਾਣਗੇ ਸਿਧੇ ਜਹਾਜ, ਜਾਣੋ ਕਿਰਾਇਆ

0

ਬਠਿੰਡਾ: ਬਠਿੰਡਾ ਦਾ ਹਵਾਈ ਅੱਡਾ 3 ਸਾਲਾਂ ਦੀ ਲੰਮੀ ਉਡੀਕ ਮਗਰੋਂ ਬੁੱਧਵਾਰ ਨੂੰ ਖੁੱਲ੍ਹਣ ਜਾ ਰਿਹਾ ਹੈ। ਇਹ ਕੋਰੋਨਾ ਦੇ ਦੌਰ ਤੋਂ ਬਾਅਦ ਬੰਦ ਹੋ ਗਿਆ ਸੀ। ਹੁਣ ਮੁੱਖ ਮੰਤਰੀ ਭਗਵੰਤ ਮਾਨ ਇਸਨੂੰ ਦੁਬਾਰਾ ਸ਼ੁਰੂ ਕਰਨ ਜਾ ਰਹੇ ਹਨ। ਇਸ ਨਾਲ ਪੰਜਾਬ ਦੇ ਲੋਕਾਂ ਨੂੰ ਕਾਫੀ ਮਦਦ ਮਿਲੇਗੀ। ਹਵਾਈ ਅੱਡੇ ਤੋਂ ਪਹਿਲੀ ਉਡਾਣ ਬੁੱਧਵਾਰ ਨੂੰ 12:30 ਵਜੇ ਬਠਿੰਡਾ ਤੋਂ ਦਿੱਲੀ ਲਈ ਰਵਾਨਾ ਹੋਵੇਗੀ। ਇਹ 1 ਘੰਟਾ 40 ਮਿੰਟ ਬਾਅਦ ਦੁਪਹਿਰ 2:10 ਵਜੇ ਦਿੱਲੀ ਪਹੁੰਚੇਗੀ। ਇਸ ਤੋਂ ਪਹਿਲਾਂ ਦਿੱਲੀ ਤੋਂ ਫਲਾਈਟ ਦਾ ਸਮਾਂ ਸਵੇਰੇ 10:30 ਵਜੇ ਹੈ, ਜਦੋਂਕਿ ਫਲਾਈਟ ਦੁਪਹਿਰ 12.10 ਵਜੇ ਬਠਿੰਡਾ ‘ਚ ਲੈਂਡ ਕਰੇਗੀ। ਇਸ ਦਾ ਕਿਰਾਇਆ ਇੱਕ ਹਜ਼ਾਰ ਰੁਪਏ ਰੱਖਿਆ ਗਿਆ ਹੈ। ਇਹ ਫਲਾਈਟ ਗਾਜ਼ੀਆਬਾਦ ਦੇ ਹਿੰਡਨ ਹਵਾਈ ਅੱਡੇ ‘ਤੇ ਜਾਵੇਗੀ। ਪਹਿਲਾਂ ਇਹ ਉਡਾਣ ਮੰਗਲਵਾਰ ਨੂੰ ਸ਼ੁਰੂ ਕੀਤੀ ਜਾਣੀ ਸੀ ਪਰ ਕੁਝ ਤਕਨੀਕੀ ਕਾਰਨਾਂ ਕਰਕੇ ਇਹ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਗਿਆ ਸੀ।

ਲੋਕ ਸਭਾਂ ਚੋਣਾ ਤੋਂ ਪਹਿਲਾ ਅਕਾਲੀ ਦਲ ਨੂੰ ਵੱਡਾ ਝੱਟਕਾ, ਦੋ ਅਕਾਲੀ ਜ਼ਿਲ੍ਹਾਂ ਪ੍ਰਧਾਨਾਂ ਨੇ ਦਿੱਤੇ ਅਸਤੀਫ਼ੇ

ਦਰਅਸਲ CM ਭਗਵੰਤ ਮਾਨ ਨੇ ਲੁਧਿਆਣਾ ਵਿੱਚ ਵੀ ਉਡਾਣਾਂ ਸ਼ੁਰੂ ਕੀਤੀਆਂ ਸਨ, ਜਿਸ ਤੋਂ ਬਾਅਦ ਕੋਰੋਨਾ ਤੋਂ ਬਾਅਦ ਬੰਦ ਪਏ ਬਠਿੰਡਾ ਏਅਰਪੋਰਟ ਨੂੰ ਖੋਲ੍ਹਣ ਦੀ ਤਿਆਰੀ ਕੀਤੀ ਗਈ ਸੀ। ਇਸ ਉਡਾਣ ਦੀ ਸ਼ੁਰੂਆਤ ਕਰਨ ਲਈ ਕੇਂਦਰ ਸਰਕਾਰ ਦੇ ਮੰਤਰੀਆਂ ਦੇ ਵੀ ਇੱਥੇ ਆਉਣ ਦੀ ਸੰਭਾਵਨਾ ਹੈ। ਪਹਿਲਾਂ ਜਹਾਜ ਬਠਿੰਡਾ ਤੋਂ ਦਿੱਲੀ ਅਤੇ ਜੰਮੂ ਜਾਂਦੇ ਸਨ, ਜੋ ਕਿ ਕੋਰੋਨਾ ਦੌਰ ਤੋਂ ਬਾਅਦ ਬੰਦ ਹੋ ਗਏ ਸਨ।

ਗੁਰੂ ਗੋਬਿੰਦ ਸਿੰਘ ਰਿਫਾਇਨਰੀ ਨੇ ਸਾਇੰਸ ਤਕਨਾਲੋਜੀ ਰਾਹੀਂ ਸਿੱਖਿਆ ਵਿੱਚ ਨਵੀਂ ਕ੍ਰਾਂਤੀ ਲਿਆਉਣ ਲਈ 5 ਸਰਕਾਰੀ ਸਕੂਲਾਂ ਵਿੱਚ ਮਿੰਨੀ ਸਾਇੰਸ ਸੈਂਟਰ ਲਾਂਚ ਕੀਤੇ

ਫਲਾਈ ਬਿਗ ਕੰਪਨੀ ਨੂੰ ਬਠਿੰਡਾ ਤੋਂ ਉਡਾਣਾਂ ਸ਼ੁਰੂ ਕਰਨ ਦਾ ਠੇਕਾ ਮਿਲ ਗਿਆ ਹੈ, ਜਿਸ ਰਾਹੀਂ ਲੁਧਿਆਣਾ ਤੋਂ ਦਿੱਲੀ ਲਈ ਉਡਾਣਾਂ ਸ਼ੁਰੂ ਕੀਤੀਆਂ ਗਈਆਂ ਹਨ, ਜਿਸ ਦਾ ਕਿਰਾਇਆ ਵੀ 999 ਰੁਪਏ ਰੱਖਿਆ ਗਿਆ ਹੈ। ਹੁਣ ਬਠਿੰਡਾ ਤੋਂ ਫਲਾਈਟ ਦਾ ਕਿਰਾਇਆ ਸਿਰਫ 999 ਰੁਪਏ ਰੱਖਣ ਦੀ ਚਰਚਾ ਹੈ। ਫਿਲਹਾਲ ਕੰਪਨੀ 19 ਸੀਟਰ ਏਅਰਕ੍ਰਾਫਟ ਦਾ ਸੰਚਾਲਨ ਕਰੇਗੀ, ਜਿਸ ਤੋਂ ਬਾਅਦ ਲੋੜ ਪੈਣ ‘ਤੇ ਵੱਡੇ ਜਹਾਜ਼ ਵੀ ਚਲਾਏ ਜਾ ਸਕਦੇ ਹਨ।

ਲੋਕ ਸਭਾਂ ਚੋਣਾ ਤੋਂ ਪਹਿਲਾ ਅਕਾਲੀ ਦਲ ਨੂੰ ਵੱਡਾ ਝੱਟਕਾ, ਦੋ ਅਕਾਲੀ ਜ਼ਿਲ੍ਹਾਂ ਪ੍ਰਧਾਨਾਂ ਨੇ ਦਿੱਤੇ ਅਸਤੀਫ਼ੇ

ਅੰਮ੍ਰਿਤਸਰ: ਅਕਾਲੀ ਦਲ ਨੂੰ ਮਾਂਝੇ ਖੇਤਰ ਅੰਮ੍ਰਿਤਸਰ ਵਿਚ ਵੱਡਾ ਝੱਟਕਾ ਲੱਗੀਆ ਹੈ। ਜਿਥੇ ਇਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲੋਕ ਸਭਾ ਹਲਕਿਆਂ ਦੇ ਇੰਚਾਰਜਾਂ ਦਾ ਐਲਾਨ ਕਰ ਰਹੇ ਹਨ ਤੇ ਦੂਜੇ ਪਾਸੇ ਅਕਾਲੀ ਦਲ ਦੇ ਦੋ ਆਗੂਆਂ ਨੇ ਅਸਤੀਫ਼ੇ ਦੀ ਝੜੀ ਲੱਗਾ ਦਿੱਤੀ ਹੈ। ਅੰਮ੍ਰਿਤਸਰ ਤੋਂ ਅਕਾਲੀ ਦਲ ਦੇ ਜ਼ਿਲ੍ਹਾਂ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ ਨੇ ਮੁਢਲੀ ਮੈਂਬਰਸ਼ਿੱਪ ਤੋਂ ਅਸਤੀਫਾ ਦੇ ਦਿੱਤਾ।

ਦਸਤਾਰ ਸਿਖਲਾਈ ਸੇਵਾ ਸੁਸਾਇਟੀ ਵੱਲੋਂ ‘ਸਿੱਖ ਧਰਮ ਵਿੱਚ ਸਾਖੀ ਪ੍ਰੰਪਰਾ ਦੀ ਅਹਿਮੀਅਤ’ ’ਤੇ ਵਿਚਾਰ-ਚਰਚਾ ਆਯੋਜਿਤ

ਇਸ ਦੇ ਨਾਲ-ਨਾਲ ਅੰਮ੍ਰਿਤਸਰ ਦਿਹਾਤੀ ਤੋਂ ਜ਼ਿਲ੍ਹਾਂ ਪ੍ਰਧਾਨ ਗੁਰਸ਼ਰਨ ਸਿੰਘ ਛੀਨਾ ਨੇ ਵੀ ਆਪਣੀ ਮੁਢਲੀ ਮੈਂਬਰਸ਼ਿੱਪ ਤੋਂ ਅਸਤੀਫਾ ਦੇ ਦਿੱਤਾ ਹੈ। ਗੁਰਪ੍ਰਤਾਪ ਸਿੰਘ ਟਿੱਕਾ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਲਿਖੇ ਅਸਤੀਫੇ ਵਿੱਚ ਕਿਹਾ ਕਿ ਮੈਂ ਜ਼ਿੰਦਗੀ ਦੇ 29 ਸਾਲ ਪਾਰਟੀ ਦੀ ਸੇਵਾ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਈ, ਪਰ ਪਿਛਲੇ 14-15 ਸਾਲਾਂ ਤੋਂ ਮੇਰੀਆਂ ਸੇਵਾਵਾਂ ਭਾਈ-ਭਤੀਜਾਵਾਦ ਤੇ ਪਰਿਵਾਰ ਦੇ ਭੇਟ ਚੜ੍ਹ ਗਈਆਂ।

ਗੁਰੂ ਗੋਬਿੰਦ ਸਿੰਘ ਰਿਫਾਇਨਰੀ ਨੇ ਸਾਇੰਸ ਤਕਨਾਲੋਜੀ ਰਾਹੀਂ ਸਿੱਖਿਆ ਵਿੱਚ ਨਵੀਂ ਕ੍ਰਾਂਤੀ ਲਿਆਉਣ ਲਈ 5 ਸਰਕਾਰੀ ਸਕੂਲਾਂ ਵਿੱਚ ਮਿੰਨੀ ਸਾਇੰਸ ਸੈਂਟਰ ਲਾਂਚ ਕੀਤੇ

0

ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਤਰਖਾਣਵਾਲਾ ਵਿਖੇ ਮਿੰਨੀ ਸਾਇੰਸ ਸੈਂਟਰ ਦਾ ਉਦਘਾਟਨ
ਸੁਖਜਿੰਦਰ ਮਾਨ
ਬਠਿੰਡਾ, 12 ਸਤੰਬਰ: ਐਚਐਮਈਐਲ-ਗੁਰੂ ਗੋਬਿੰਦ ਸਿੰਘ ਰਿਫਾਇਨਰੀ ਆਪਣੇ ਆਲੇ-ਦੁਆਲੇ ਦੇ ਪਿੰਡਾਂ ਦੇ ਸਰਕਾਰੀ ਸਕੂਲਾਂ ਵਿੱਚ ਵੱਖ-ਵੱਖ ਵਿਦਿਅਕ ਪਹਿਲਕਦਮੀਆਂ ਰਾਹੀਂ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਨਿਰੰਤਰ ਕੰਮ ਕਰ ਰਹੀ ਹੈ। ਸਿੱਖਿਆ ਦੇ ਪੱਧਰ ਨੂੰ ਹੋਰ ਉੱਚਾ ਚੁੱਕਣ ਅਤੇ ਖਾਸ ਕਰਕੇ ਸਾਇੰਸ ਸਟਰੀਮ ਵਿੱਚ ਐਚਪੀਸੀਐਲ-ਮਿੱਤਲ ਫਾਊਂਡੇਸ਼ਨ 5 ਸਰਕਾਰੀ ਸਕੂਲਾਂ ਵਿੱਚ ਮਿੰਨੀ ਸਾਇੰਸ ਲੈਬਾਂ ਦੀ ਪੇਸ਼ਕਸ਼ ਕਰਕੇ ਸਟੈਮ (ਸਾਇੰਸ ਟੈਕਨੋਲੋਜੀ ਇੰਜੀਨੀਅਰਿੰਗ ਅਤੇ ਗਣਿਤ) ਸਿੱਖਿਆ ਨੂੰ ਉਤਸ਼ਾਹਤ ਕਰਨ ਦੀ ਯੋਜਨਾ ’ਤੇ ਕੰਮ ਕਰ ਰਹੀ ਹੈ।

ਆਪ-ਕਾਂਗਰਸ ਗਠਜੋੜ: ਸਾਬਕਾ ਮੰਤਰੀ ਆਸੂ ਨੇ ਕੀਤਾ ਦਾਅਵਾ, ਹਾਈਕਮਾਂਡ ਵਰਕਰਾਂ ਦੀਆਂ ਭਾਵਨਾਵਾਂ ਦਾ ਰੱਖੇਗੀ ਖਿਆਲ

ਇਸ ਸਕੀਮ ਤਹਿਤ ਐਚਪੀਸੀਐਲ-ਮਿੱਤਲ ਫਾਊਂਡੇਸ਼ਨ ਵੱਲੋਂ ਤਰਖਾਣਵਾਲਾ ਸਰਕਾਰੀ ਹਾਈ ਸਕੂਲ ਵਿਖੇ ਪਹਿਲਾ ਮਿੰਨੀ ਸਾਇੰਸ ਸੈਂਟਰ ਸਥਾਪਤ ਕੀਤਾ ਗਿਆ। ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਿਵ ਪਾਲ ਗੋਇਲ ਅਤੇ ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਗੁਰਚਰਨ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਮਿੰਨੀ ਸਾਇੰਸ ਸੈਂਟਰ ਦਾ ਉਦਘਾਟਨ ਕੀਤਾ।

ਸਿਰਫ ਅਕਾਲੀ ਦਲ ਵਰਗੀ ਖੇਤਰੀ ਪਾਰਟੀ ਹੀ ਪੰਜਾਬ ’ਚ ਸ਼ਾਂਤੀ ਤੇ ਖੁਸ਼ਹਾਲੀ ਲਿਆ ਸਕਦੀ ਹੈ: ਹਰਸਿਮਰਤ ਕੌਰ ਬਾਦਲ

ਮਿੰਨੀ ਸਾਇੰਸ ਲੈਬ ਦਾ ਉਦਘਾਟਨ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਿਵਪਾਲ ਗੋਇਲ ਨੇ ਕਿਹਾ ਕਿ ਇਸ ਲੈਬ ਰਾਹੀਂ ਵਿਦਿਆਰਥੀ ਨਾ ਸਿਰਫ ਸਾਇੰਸ ਵਿਸ਼ਿਆਂ ਨੂੰ ਅਮਲੀ ਤੌਰ ’ਤੇ ਸਮਝ ਸਕਣਗੇ ਬਲਕਿ ਵਿਗਿਆਨ ਵਿੱਚ ਉਨ੍ਹਾਂ ਦੀ ਦਿਲਚਸਪੀ ਹੋਰ ਵਧੇਗੀ। ਸਾਰੀਆਂ ਲੈਬਾਂ ਦੇ ਸ਼ੁਰੂ ਹੋਣ ਤੋਂ ਬਾਅਦ 1200 ਤੋਂ ਵੱਧ ਵਿਦਿਆਰਥੀਆਂ ਨੂੰ ਇਸ ਦਾ ਲਾਭ ਮਿਲੇਗਾ। ਇਸ ਦੇ ਲਈ ਨੇੜਲੇ ਪਿੰਡ ਦੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਵੀ ਇੱਥੇ ਲਿਆਂਦਾ ਜਾਵੇਗਾ ਅਤੇ ਲੈਬ ਦਾ ਦੌਰਾ ਕਰਵਾਇਆ ਜਾਵੇਗਾ।

ਬਠਿੰਡਾ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਸ੍ਰੀ ਪਰਸ਼ੂਰਾਮ ਭਵਨ ਦਾ ਨੀਂਹ ਪੱਥਰ ਰੱਖਿਆ

ਇਸ ਮੌਕੇ ਵਿਦਿਆਰਥੀਆਂ ਵੱਲੋਂ ਸ੍ਰੀ ਗੋਇਲ ਨੂੰ ਸਾਇੰਸ ਮਾਡਲ ਬਾਰੇ ਪੇਸ਼ਕਾਰੀ ਵੀ ਦਿੱਤੀ ਗਈ, ਜਿਸ ਵਿੱਚ ਬੱਚਿਆਂ ਨੇ ਮਾਡਲਾਂ ਰਾਹੀਂ ਨਿਊਟਨ ਦੇ ਤਿੰਨ ਨਿਯਮਾਂ ਬਾਰੇ ਦੱਸਿਆ। ਇਸ ਮੌਕੇ ਵਿਦਿਆਰਥੀਆਂ ਵਿਚ ਸਾਇੰਸ ’ਤੇ ਆਧਾਰਿਤ ਲਾਈਵ ਪ੍ਰਦਰਸ਼ਨ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ਵਿਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।

ਬੀਸੀਐੱਲ ਇੰਡਸਟਰੀ ਵੱਲੋਂ ਪਿੰਡ ਮਛਾਣਾ ’ਚ ਬਾਬੇ ਨਾਨਕ ਦੇ ਨਾਂ ‘ਤੇੇ ਪੌਣੇ ਤਿੰਨ ਏਕੜ ਜ਼ਮੀਨ ’ਚ ਲਗਾਇਆ ਜੰਗਲ

ਦਸਣਾ ਬਣਦਾ ਹੈ ਕਿ ਐਚਐਮਈਐਲ ਆਪਣੇ ਐਚਪੀਸੀਐਲ-ਮਿੱਤਲ ਫਾਊਂਡੇਸ਼ਨ ਰਾਹੀਂ ਪੇਂਡੂ ਸਕੂਲਾਂ ਦੇ ਵਿਦਿਆਰਥੀਆਂ ਨੂੰ ਪ੍ਰਾਇਮਰੀ ਤੋਂ ਲੈ ਕੇ ਉੱਚ ਸਿੱਖਿਆ ਤੱਕ ਦੀ ਸਿੱਖਿਆ ਯਾਤਰਾ ਨੂੰ ਬਹੁਤ ਸੁਚਾਰੂ ਅਤੇ ਸਰਲ ਬਣਾਉਣ ਵਿੱਚ ਸਹਾਇਤਾ ਕਰਦਾ ਹੈ ਅਤੇ ਇੱਕ ਸਿੱਖਿਅਤ ਅਤੇ ਉੱਜਵਲ ਸਮਾਜ ਦੇ ਨਿਰਮਾਣ ਵਿੱਚ ਯੋਗਦਾਨ ਪਾ ਰਹੀ ਹੈ।

 

ਦਸਤਾਰ ਸਿਖਲਾਈ ਸੇਵਾ ਸੁਸਾਇਟੀ ਵੱਲੋਂ ‘ਸਿੱਖ ਧਰਮ ਵਿੱਚ ਸਾਖੀ ਪ੍ਰੰਪਰਾ ਦੀ ਅਹਿਮੀਅਤ’ ’ਤੇ ਵਿਚਾਰ-ਚਰਚਾ ਆਯੋਜਿਤ

0

ਬਠਿੰਡਾ, 12 ਸਤੰਬਰ: ਸ਼ਹੀਦ ਭਾਈ ਤਾਰੂ ਸਿੰਘ ਦਸਤਾਰ ਸਿਖਲਾਈ ਸੇਵਾ ਸੁਸਾਇਟੀ ਵੱਲੋਂ ‘ਸਿੱਖ ਧਰਮ ਵਿੱਚ ਸਾਖੀ ਪ੍ਰੰਪਰਾ ਦੀ ਅਹਿਮੀਅਤ’ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਜਿਸ ਵਿੱਚ ਵਿਸ਼ੇਸ਼ ਤੌਰ ’ਤੇ ਸਿੱਖ ਲੇਖਕ ਅਤੇ ਸਿੱਖ ਇਤਿਹਾਸਕਾਰ ਭਾਈ ਜਗਦੀਪ ਸਿੰਘ ਫਰੀਦਕੋਟ ਪਹੁੰਚੇ। ਭਾਈ ਜਗਦੀਪ ਸਿੰਘ ਨੇ ਸਿੱਖ ਇਤਿਹਾਸ ਤੇ ਸਾਖੀਆਂ, ਪੁਰਾਤਨ ਅਤੇ ਵਰਤਮਾਨ ਸਮੇ ਦੇ ਸ਼ਹੀਦ ਸਿੰਘ, ਸਿੰਘਣੀਆਂ ਅਤੇ ਭੁਝੰਗੀਆਂ ਦੀ ਸ਼ਹਾਦਤ ਅਤੇ ਉਹਨਾਂ ਦੀ ਚੜਦੀਕਲਾ ਵਾਲੇ ਜੀਵਨ ਦੇ ਕਿੱਸੇ ਸੁਣਾਏ। ਹੰਨੈ ਹੰਨੈ ਪਾਤਸ਼ਾਹੀ ਕਿਤਾਬ ਵਿੱਚੋਂ ਹਵਾਲੇ ਦੇ ਕੇ ਸਿੱਖ ਇਤਿਹਾਸ ਦੀਆਂ ਗੌਰਵਮਈ ਸਾਖੀਆਂ ਸੁਣਾਈਆਂ ਅਤੇ ਪੁਰਾਤਨ ਸਿੰਘਾਂ ਦੇ ਗੁਰੂ ਉੱਪਰ ਦ੍ਰਿੜ ਤੇ ਅਟੁੱਟ ਨਿਸ਼ਚੇ ਅਤੇ ਭਰੋਸੇ ਦੇ ਸਾਖੀ ਪ੍ਰਮਾਣ ਦਿੱਤੇ।

ਬਠਿੰਡਾ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਸ੍ਰੀ ਪਰਸ਼ੂਰਾਮ ਭਵਨ ਦਾ ਨੀਂਹ ਪੱਥਰ ਰੱਖਿਆ

ਭਾਈ ਜਸਕਰਨ ਸਿੰਘ ਸਿਵੀਆ ਅਤੇ ਐਡਵੋਕੇਟ ਰਮਨਦੀਪ ਸਿੰਘ ਨੇ ਭਾਈ ਸਾਬ ਨੂੰ ਜੀ ਆਇਆ ਆਖਿਆ ਅਤੇ ਸੁਸਾਇਟੀ ਵੱਲੋਂ ਕੀਤੇ ਜਾ ਰਹਿ ਉੱਦਮ ਉਪਰਾਲਿਆ ਦੀ ਸ਼ਾਲਾਘਾ ਕੀਤੀ। ਸੁਸਾਇਟੀ ਦੇ ਪ੍ਰਧਾਨ ਭਾਈ ਸਿਮਰਨਜੋਤ ਸਿੰਘ ਖਾਲਸਾ ਅਤੇ ਗੁਰਦਰਸ਼ਨ ਸਿੰਘ ਨੇ ਆਈ ਹੋਈ ਸੰਗਤ ਦਾ ਧੰਨਵਾਦ ਕੀਤਾ। ਸਿਮਰਨਜੋਤ ਸਿੰਘ ਖਾਲਸਾ ਨੇ ਅਪੀਲ ਕੀਤੀ ਸੰਗਤ ਨੂੰ ਵੱਧ ਤੋਂ ਵੱਧ ਸਾਡੇ ਬੱਚਿਆਂ ਅਤੇ ਨੌਜਵਾਨਾਂ ਸਿੱਖ ਇਤਿਹਾਸ ਨਾਲ ਜੋੜਣਾ ਚਾਹੀਦਾ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜੀਆਂ ਸਾਡੇ ਪੁਰਖਿਆਂ ਤੇ ਮਾਣ ਕਰਨ ਅਤੇ ਸਿੱਖੀ ਪ੍ਰੰਪਰਾਵਾਂ ਨਾਲ ਜੁੜ ਕੇ ਉਹਨਾਂ ਵੱਲੋਂ ਦਰਸਾਏ ਮਾਰਗ ਤੇ ਚੱਲ ਸਕਣ।

ਆਪ-ਕਾਂਗਰਸ ਗਠਜੋੜ: ਸਾਬਕਾ ਮੰਤਰੀ ਆਸੂ ਨੇ ਕੀਤਾ ਦਾਅਵਾ, ਹਾਈਕਮਾਂਡ ਵਰਕਰਾਂ ਦੀਆਂ ਭਾਵਨਾਵਾਂ ਦਾ ਰੱਖੇਗੀ ਖਿਆਲ

ਇਸ ਮੌਕੇ ਰਵਿੰਦਰ ਸਿੰਘ ਹੈੱਡ ਗ੍ਰੰਥੀ , ਹਰਜਿੰਦਰ ਸਿੰਘ, ਸੁਸਾਇਟੀ ਦੇ ਮਨਜੀਤ ਸਿੰਘ ਮੀਤ ਪ੍ਰਧਾਨ , ਹਰਜੀਤ ਸਿੰਘ ਸਕੱਤਰ, ਅਵਤਾਰ ਸਿੰਘ ਖ਼ਜ਼ਾਨਚੀ, ਅਮਨਦੀਪ ਸਿੰਘ ਮੁੱਖ ਸਲਾਹਕਾਰ, ਰਾਜਵਿੰਦਰ ਸਿੰਘ ਰਾਣਾ ਪ੍ਰਬੰਧਕੀ ਸਕੱਤਰ , ਗੁਰਸੇਵਕ ਸਿੰਘ ਅਗਜੈਕਟਿਵ ਮੈਂਬਰ, ਗੁਰਭਗਤ ਸਿੰਘ ਜਨਰਲ ਸਕੱਤਰ,ਗੁਰਪ੍ਰੀਤ ਸਿੰਘ, ਮਹਿਕਦੀਪ ਸਿੰਘ,ਗੁਲਾਬ ਸਿੰਘ, ਅਨਮੋਲ ਸਿੰਘ ਅਤੇ ਅਮ੍ਰਿਤਪਾਲ ਸਿੰਘ ਹਾਜ਼ਰ ਸਨ।