Thursday, May 21, 2026
Home Blog Page 2223

ਨੌਜਵਾਨਾਂ, ਕਿਸਾਨਾਂ, ਔਰਤਾਂ ਲਈ ਕ੍ਰਾਂਤੀਕਾਰੀ ਬਜਟ:- ਸੰਦੀਪ ਅਗਰਵਾਲ

0

ਪੰਜਾਬੀ ਖ਼ਬਰਸਾਰ ਬਿਊਰੋ
ਬਠਿੰਡਾ, 1 ਫ਼ਰਵਰੀ: ਭਾਰਤੀ ਜਨਤਾ ਯੁਵਾ ਮੋਰਚਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੰਦੀਪ ਅਗਰਵਾਲ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਪੇਸ਼ ਕੀਤੇ ਸਾਲਾਨਾ ਬਜਟ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਸਾਲ ਦਾ ਬਜਟ ਬਹੁਤ ਮਹੱਤਵਪੂਰਨ ਹੈ। ਇਸ ਵਿੱਚ 130 ਕਰੋੜ ਦੇਸ਼ਵਾਸੀਆਂ, ਕਿਸਾਨਾਂ, ਨੌਜਵਾਨਾਂ ਮਹਿਲਾਵਾਂ ਅਤੇ ਕਰਦਾਤਾਵਾਂ ਨੂੰ ਨਵੀਆਂ ਸਕੀਮਾਂ ਅਤੇ ਰਾਹਤਾਂ ਮਿਲੀਆਂ ਹਨ। ਅਗਰਵਾਲ ਨੇ ਕਿਹਾ ਕਿ 7 ਲੱਖ ਰੁਪਏ ਤੱਕ ਦੀ ਕਮਾਈ ਕਰਨ ਵਾਲੇ ਕਰਦਾਤਾਵਾਂ ਨੂੰ ਹੁਣ ਸਰਕਾਰ ਨੂੰ ਕੋਈ ਟੈਕਸ ਨਹੀਂ ਦੇਣਾ ਪਵੇਗਾ। ਜੋ ਕਿ ਕਾਰੋਬਾਰੀਆਂ ਦੇ ਹਿੱਤ ਵਿੱਚ ਇੱਕ ਵੱਡਾ ਕਦਮ ਹੈ। ਸੰਦੀਪ ਅਗਰਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਕੇਂਦਰ ਸਰਕਾਰ ਵੱਲੋਂ 2 ਲੱਖ ਕਰੋੜ ਰੁਪਏ ਦਾ ਖਰਚ ਕੀਤਾ ਜਾ ਰਿਹਾ ਹੈ। ਅੰਤੋਦਿਆ ਸਕੀਮ ਤਹਿਤ ਗਰੀਬਾਂ ਨੂੰ ਮੁਫਤ ਅਨਾਜ ਦੀ ਸਪਲਾਈ ਨੂੰ ਇੱਕ ਸਾਲ ਲਈ ਵਧਾ ਦਿੱਤਾ ਗਿਆ ਹੈ। ਜੋ ਪ੍ਰਧਾਨ ਮੰਤਰੀ ਮੋਦੀ ਦੀ ਗਰੀਬਾਂ ਪ੍ਰਤੀ ਦੂਰਦਰਸ਼ੀ ਸੋਚ ਦਾ ਨਤੀਜਾ ਹੈ। ਸੰਦੀਪ ਅਗਰਵਾਲ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਦੌਰਾਨ ਮੋਦੀ ਸਰਕਾਰ ਨੇ ਇਹ ਯਕੀਨੀ ਬਣਾਇਆ ਸੀ ਕਿ ਕੋਈ ਵੀ ਭੁੱਖਾ ਨਾ ਰਹੇ, ਇਸ ਲਈ ਮੋਦੀ ਸਰਕਾਰ ਨੇ 80 ਕਰੋੜ ਲੋਕਾਂ ਨੂੰ ਮੁਫ਼ਤ ਰਾਸ਼ਨ ਦੇਣ ਦੀ ਯੋਜਨਾ ਸ਼ੁਰੂ ਕੀਤੀ ਹੈ। ਜੋ ਕਿ 28 ਮਹੀਨੇ ਤੱਕ ਚੱਲੀ।

ਵਿੱਤ ਮੰਤਰੀ ਨੇ ਹਰ ਵਰਗ ਨੂੰ ਧਿਆਨ ਵਿਚ ਰੱਖ ਕੇ ਅਮ੍ਰਿਤ ਬਜਟ ਪੇਸ਼ ਕੀਤਾ – ਮੁੱਖ ਮੰਤਰੀ

0

ਕੇਂਦਰੀ ਬਜਟ ਨੂੰ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਦਸਿਆ ਸਾਰਿਆਂ ਲਈ ਹਿਤਕਾਰੀ
ਪੰਜਾਬੀ ਖ਼ਬਰਸਾਰ ਬਿਊਰੋ
ਚੰਡੀਗੜ੍ਹ, 1 ਫਰਵਰੀ : ਕੇਂਦਰੀ ਬਜਟ ’ਤੇ ਪ੍ਰਤਿਕ੍ਰਿਆ ਦਿੰਦੇ ਹੋਏ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਹੇਠ ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਣ ਜੀ ਨੇ ਸਮਾਜ ਦੇ ਹਰ ਵਰਗ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤਾ ਗਿਆ ਅਮ੍ਰਿਤ ਬਜਟ ਪੇਸ਼ ਕੀਤਾ ਹੈ। ਵਿੱਤ ਮੰਤਰੀ ਨੇ ਬਜਟ ਵਿਚ ਦੇਸ਼ ਅਤੇ ਸਮਾਜ ਦੇ ਪ੍ਰਤੀ ਸਰਕਾਰ ਦੀ ਜੋ 7 ਪ੍ਰਾਥਮਿਕਤਾਵਾਂ ਦੱਸੀਆਂ ਹਨ ਉਨ੍ਹਾਂ ਤੋਂ ਸਮਾਜ ਦੇ ਹਰ ਵਰਗ ਦੀ ਭਲਾਈ ਹੋਵੇਗੀ। ਅਮ੍ਰਿਤ ਸਮੇਂ ਵਿਚ ਪੇਸ਼ ਕੀਤਾ ਗਿਆ ਇਹ ਬਜਟ ਆਧੁਨਿਕ ਭਾਰਤ ਦੇ ਨਿਰਮਾਣ ਵਿਚ ਮੀਲ ਦਾ ਪੱਥਰ ਸਾਬਿਤ ਹੋਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਆਮ ਬਜਟ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਸਪਨਿਆਂ ਦੇ ਅਨੁਰੂਪ ਦੇਸ਼ ਨੂੰ ਵਿਸ਼ਵ ਦੀ ਮੋਹਰੀ ਅਰਥਵਿਵਸਥਾ ਬਨਾਉਣ ਦੀ ਦਿਸ਼ਾ ਵਿਚ ਸਾਰਥਕ ਸਿੱਦ ਹੋਵੇਗਾ। ਇਹ ਸਿਰਫ ਬਜਟ ਨਹੀਂ ਹੈ, ਸਗੋ ਭਵਿੱਖ ਦੇ ਭਾਰਤ ਦੇ ਅਮ੍ਰਿਤ ਸਮੇਂ ਦਾ ਵਿਜਨ ਪੱਤਰ ਵੀ ਹੈ। ਇਹ ਦੇਸ਼ਵਾਸੀਆਂ ਨੂੰ ਨਵੀਂ ਉਰਜਾ ਦੇਣ ਵਾਲਾ ਸਰਵਵਿਆਪੀ , ਸਰਵਸਪਰਸ਼ੀ ਅਤੇ ਸਰਵ ਸਮਾਵੇਸ਼ੀ ਬਜਟ ਹੈ। ਸੁਸਾਸ਼ਨ, ਗਰੀਬੀ ਉਨਮੁਲਨ, ਸਮਾਜਿਕ -ਆਰਥਿਕ ਬਦਲਾਅ ਅਤੇ ਰੁਜਗਾਰ ਸ੍ਰਿਜਨ ਦਾ ਨਵਾਂ ਅਧਿਆਏ ਲਿਖਣ ਵਿਚ ਇਹ ਅਹਿਮ ਯੋਗਦਾਨ ਦਵੇਗਾ।ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸਮਾਜ ਦੇ ਸਾਰੇ ਵਰਗਾਂ ਨੂੰ ਵਿਕਾਸ ਦੀ ਮੁੱਖਧਾਰਾ ਵਿਚ ਜੋੜਨ ਦਾ ਸੰਕਲਪ ਇਸ ਬਜਟ ਦੇ ਹਰ ਪਹਿਲੂ ਵਿਚ ਨਜਰ ਆਉਂਦਾ ਹੈ। ਇਹ ਬਜਟ ਸਮਾਵੇਸ਼ੀ ਅਤੇ ਭਵਿੱਖਵਾਦੀ ਹੈ, ਜਿਸ ਵਿਚ ਨੌਕਰੀਪੇਸ਼ਾ, ਨੌਜੁਆਨ, ਮਹਿਲਾਵਾਂ ਅਤੇ ਕਿਸਾਨ ਸਾਰਿਆਂ ਦੇ ਮਜਬੂਤੀਕਰਣ ਨੂੰ ਧਿਆਨ ਵਿਚ ਰੱਖਿਆ ਗਿਆ ਹੈ। ਬਜਟ ਵਿਚ ਢਾਂਚਾਗਤ ਅਵਸਥਾਪਾਨ ਵਿਕਾਸ, ਸਿਹਤ, ਰੁਜਗਾਰ ਸ੍ਰਿਜਨ, ਰਿਹਾਇਸ਼, ਸਮਾਜਿਕ ਭਲਾਈ, ਕਿਸਾਨ ਭਲਾਈ, ਉੱਚ ਸਿਖਿਆ, ਨਵਾਚਾਰ ਅਤੇ ਖੋਜ ’ਤੇ ਵਿਸ਼ੇਸ਼ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ, ਜੋ ਹਰਿਆਣਾ ਦੇ ਲਈ ਲਾਭਕਾਰੀ ਹੋਵੇਗਾ।
ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਅਤੇ ਸੂਬਾ ਸਰਕਾਰ ਕਿਸਾਨਾਂ ਦੇ ਲਈ ਮਹਤੱਵਪੂਰਣ ਕਦਮ ਚੁੱਕ ਰਹੀ ਹੈ। ਮੋਟੇ ਅਨਾਜ ਦੇ ਲਈ ਇੰਡੀਅਨ ਇੰਸਟੀਟਿਯੂਟ ਆਫ ਮਿਲੇਟ ਦਾ ਐਲਾਨ, ਮੱਛੀ ਪਾਲਣ ਅਤੇ ਬਾਗਬਾਨੀ ਖੇਤਰ ਨੂੰ ਪ੍ਰੋਤਸਾਹਨ ਜਾਂ ਫਿਰ 1 ਕਰੋੜ ਕਿਸਾਨਾਂ ਨੂੰ ਕੁਦਰਤੀ ਖੇਤੀ ਦੇ ਨਾਲ ਜੋੜਨ ਵਰਗੇ ਕਈ ਅਜਿਹੇ ਫੈਸਲੇ ਹਨ ਜੋ ਸਾਡੇ ਖੇਤੀਬਾੜੀ ਵਿਵਸਥਾ ਨੂੰ ਹੋਰ ਵੀ ਮਜਬੂਤ ਕਰਣਗੇ। ਮੁੱਖ ਮੰਤਰੀ ਨੇ ਕਿਹਾ ਕਿ ਨਵੇਂ ਭਾਰਤ ਨੂੰ ਤਕਨੀਕ ਨਾਲ ਜੋੜਨ ਲਈ ਇਸ ਬਜਟ ਵਿਚ ਕਾਫੀ ਪ੍ਰਾਵਧਾਨ ਕੀਤੇ ਗਏ ਹਨ। ਡੀਜੀ ਲਾਕਰ ਨੂੰ ਪ੍ਰੋਤਸਾਹਨ ਦੇਣਾ , ਈ-ਕੋਰਟ ਵਰਗੀ ਵਿਵਸਥਾਵਾਂ ਹਨ ਦੇਸ਼ ਨੂੰ ਤਕਨੀਕ ਦੇ ਯੁੱਗ ਵਿਚ ਹੋਰ ਵੀ ਅੱਗੇ ਲੈ ਕੇ ਆਵੇਗੀ। ਸਵਦੇਸ਼ੀ ਮੋਬਾਇਲ ਦੇ ਸਸਤਾ ਕਰਨਾ ਅਤੇ ਕੋਰੋਨਾ ਵਿਚ ਪ੍ਰਭਾਵਿਤ ਹੋਏ ਮੱਧਮ , ਛੋਟੇ ਅਤੇ ਮੱਧਮ ਉਦਯੋਗਾਂ ਦੀ ਮਦਦ ਵਰਗੇ ਫੈਸਲਿਆਂ ਨਾਲ ਐਮਐਸਐਮਈ ਸੈਕਟਰ ਮਜਬੂਤ ਹੋਣਗੇ, ਜੋ ਭਾਰਤੀ ਅਰਥਵਿਵਸਥਾ ਨੂੰ ਹੋਰ ਮਜਬੂਤ ਕਰਣਗੇ। ਬਜਟ ਵਿਚ ਕਿਸਾਨ ਤੋਂ ਲੈ ਕੇ ਮਜਦੂਰ, ਬਜੁਰਗਾਂ ਤੋਂ ਲੈ ਕੇ ਨੌਜੁਆਨਾਂ, ਵੇਤਨਭੋਗੀਆਂ ਤੋਂ ਲੈ ਕੇ ਆਪਣਾ ਵਪਾਰ ਕਰਨ ਵਾਲਿਆਂ ਤਕ ਸਾਰੇ ਵਰਗਾਂ ਦਾ ਖਿਆਲ ਰੱਖਿਆ ਗਿਆ। ਇਹ ਬਜਟ ਅੰਤੋਂਦੇਯ ਦਾ ਟੀਚਾ ਹਾਸਲ ਕਰਨ ਵਿਚ ਮੀਲ ਦਾ ਪੱਥਰ ਸਾਬਿਤ ਹੋਵੇਗਾ। ਹਰਿਆਣਾ ਵੀ ਇਸ ਬਜਟ ਤੋਂ ਪ੍ਰੇਰਣਾ ਲੈ ਕੇ ਢਾਈ ਕਰੋੜ ਹਰਿਆਣਾਵਾਸੀਆਂ ਨੂੰ ਧਿਆਨ ਵਿਚ ਰੱਖ ਕੇ ਆਪਣਾ ਬਜਟ ਬਣਾਏਗਾ।

ਪ੍ਰਗਤੀ ਦਾ ਪਹਿਆ ਹੋਰ ਤੇਜੀ ਨਾਲ ਘੁੰਮੇਗਾ – ਗ੍ਰਹਿ ਮੰਤਰੀ ਅਨਿਲ ਵਿਜ

0

ਪੇਸ਼ ਬਜਟ ਤੋਂ ਬਹੁਤ ਫਾਇਦੇ ਹੋਣਗੇ ਅਤੇ ਇਸ ਬਜਟ ਦੇ ਬਹੁਤ ਮਾਇਨੇ ਵੀ ਹਨ – ਵਿਜ
ਪੰਜਾਬੀ ਖ਼ਬਰਸਾਰ ਬਿਊਰੋ
ਚੰਡੀਗੜ੍ਹ, 1 ਫਰਵਰੀ : ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਅੱਜ ਕੇਂਦਰੀ ਵਿੱਤ ਮੰਤਰੀ ਵੱਲੋਂ ਕੇਂਦਰੀ ਬਜਟ ਪੇਸ਼ ਕੀਤਾ ਗਿਆ ਹੈ ਜਿਸ ਦੇ ਤਹਿਤ ਪ੍ਰਗਤੀ ਦੇ ਪਹਇਏ ਨੂੰ ਬਹੁਤ ਹੀ ਤੇਜੀ ਨਾਲ ਘੁੰਮਣ ਦੇ ਲਈ ਵਿੱਤ ਮੰਤਰੀ ਵੱਲੋੋਂ ਇੰਤਜਾਮ ਕੀਤਾ ਗਿਆ ਹੈ, ਜਿਸ ਤੋਂ ਦੇਸ਼ ਚਹੁਮੁਖੀ ਤਰੱਕੀ ਕਰੇਗਾ। ਸ੍ਰੀ ਵਿਜ ਅੱਜ ਮੀਡੀਆ ਪਰਸਨਸ ਵੱਲੋਂ ਕੇਂਦਰੀ ਬਜਟ ਦੇ ਸਬੰਧ ਵਿਚ ਪੁੱਛੇ ਗਏ ਸੁਆਲ ’ਤੇ ਆਪਣੀ ਪ੍ਰਤਿਕ੍ਰਿਆ ਦੇ ਰਹੇ ਸਨ। ਸ੍ਰੀ ਵਿਜ ਨੇ ਕੇਂਦਰੀ ਬਜਟ ਵਿਚ ਕੀਤੇ ਗਏ ਪ੍ਰਾਵਧਾਨਾਂ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਅੱਜ ਪੇਸ਼ ਕੀਤੇ ਬਜਟ ਨਾਲ ਬਹੁਤ ਫਾਇਦੇ ਹੋਣਗੇ ਅਤੇ ਇਸ ਬਜਟ ਦੇ ਬਹੁਤ ਮਾਇਨੇ ਵੀ ਹਨ। ਗ੍ਰਹਿ ਮੰਤਰੀ ਨੇ ਕਿਹਾ ਕਿ ਬਜਟ ਵਿਚ ਜੋਟੈਕਸ ਵਿਚ ਰਾਹਤ ਦਿੱਤੀ ਗਈ ਹੈ ਉਸ ਨਾਲ ਵੀ ਬਹੁਤ ਵੱਡਾ ਫਾਇਦਾ ਲੋਕਾਂ ਨੂੰ ਹੋਣ ਵਾਲਾ ਹੈ। ਉਨ੍ਹਾਂ ਨੇ ਕਿਹਾ ਕਿ ਟੈਕਸ ਵਿਚ ਰਾਹਤ ਦੇਣ ਦਾ ਮਤਲਬ ਹੈ ਕਿ ਖਰੀਦਾਰੀ ਵੱਧ ਵਧੇਗੀ ਅਤੇ ਜਦੋਂ ਵੱਧ ਖਰੀਦਾਰੀ ਹੋਵੇਗੀ ਤਾਂ ਵੱਧ ਡਿਮਾਂਡ ਵੀ ਵਧੇਗੀ। ਸ੍ਰੀ ਵਿਜ ਨੇ ਕਿਹਾ ਕਿ ਵੱਧ ਡਿਮਾਂਡ ਵਧੇਗੀ ਤਾਂ ਵੱਧ ਕਾਰਖਾਨੇ ਲੱਗਣਗੇ ਅਤੇ ਜਦੋਂ ਵੱਧ ਕਾਰਖਾਨੇ ਲੱਗਣਗੇ ਤਾਂ ਲੋਕਾਂ ਨੂੰ ਰੁਜਗਾਰ ਮਿਲੇਗਾ। ਗ੍ਰਹਿ ਮੰਤਰੀ ਦਾ ਅੱਗੇ ਕਹਿਣਾ ਸੀ ਕਿ ਲਾਂ ਨੂੰ ਰੁਜਗਾਰ ਮਿਲੇਗਾ ਤਾਂ ਹ ਵੱਧ ਖਰੀਦਾਰੀ ਹੋਵੇਗੀ ਅਤੇ ਖਰੀਦਾਰੀ ਉਦੋਂ ਟੈਕਸ ਅਤੇ ਜੀਐਸਟੀ ਆਵੇਗਾ।ਸ੍ਰੀ ਵਿਜ ਨੇ ਕਿਹਾ ਕਿ ਜੀਐਸਟੀ ਤੇ ਟੈਕਸ ਦੇ ਆਉਣ ਨਾਲ ਇਫ?ਰਾਸਟਕਚਰ ਵਧੇਗਾ ਅਤੇ ਸੜਕਾਂ ਬਨਣਗੀਆਂ, ਸੜਕਾਂ ਬਣੇਗੀ ਤਾਂ ਫਿਰ ਰੁਜਗਾਰ ਮਿਲੇਗਾ ਅਤੇ ਫਿਰ ਖਰੀਦਾਰੀ ਵਧੇਗੀ।ਯਾਨੀ ਪ੍ਰਗਤੀ ਦਾ ਜੋ ਪਹਿਆ ਹੈ ਉਹ ਬਹੁਤ ਹੀ ਤੇਜੀ ਨਾਲ ਘੁੰਮੇਗਾ। ਵਰਨਣਯੋਗ ਹੈ ਕਿ ਅੱਜ ਸੰਸਦ ਵਿਚ ਬਜਟ 2023-24 ਨੂੰ ਪੇਸ਼ ਕੀਤਾ ਗਿਆ। ਇਸ ਦੌਰਾਨ ਕੇਂਦਰੀ ਵਿੱਤ ਮੰਤਰੀ ਨੇ ਕਿਹਾ ਸੀ ਕਿ ਦੁਨੀਆ ਨੇ ਭਾਰਤੀ ਅਰਥਵਿਵਸਥਾ ਨੂੰ ਚਮਕਦਾ ਹੋਇਆ ਸਿਤਾਰਾ ਮੰਨਿਆ ਹੈ। ਦੁਨੀਆ ਵਿਚ ਭਾਰਤ ਦਾ ਕਦ ਵਧਿਆ ਹੈ। ਭਾਰਤੀ ਅਰਥਵਿਵਸਥਾ ਸਹੀ ਦਿਸ਼ਾ ਵਿਚ ਚੱਲ ਰਹੀ ਹੈ। ਅਤੇ ਸੁਨਹਿਰੇ ਭਵਿੱਖ ਦੇ ਵੱਲ ਜਾ ਰਹੀ ਹੈ। ਵਿੱਤ ਮੰਤਰੀ ਨੇ ਇਸ ਵਿਚ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ 7 ਲੱਖ ਦੀ ਆਮਦਨ ਤਕ ਹੁਣ ਕੋਈ ਟੈਕਸ ਨਹੀਂ ਲੱਗੇਗਾ। ਉਨ੍ਹਾਂ ਨੇ ਨਵੇਂ ਟੈਕਸ ਸਲੈਬ ਦਾ ਵੀ ਐਲਾਨ ਕੀਤਾ।

ਬਜਟ ਕਿਸਾਨਾਂ, ਗਰੀਬਾਂ ਤੇ ਨੌਜਵਾਨਾਂ ਲਈ ਨਿਰਾਸ਼ਾਜਨਕ: ਸੁਖਬੀਰ ਸਿੰਘ ਬਾਦਲ

0

ਕਿਹਾ ਕਿ ਨਾ ਹੀ ਕਿਸਾਨਾਂ ਦੀ ਆਮਦਨ ਦੁੱਗਣੀ ਹੋਈ ਤੇ ਨਾ ਹੀ ਫਸਲਾਂ ਦੀ ਐਮ ਐਸ ਪੀ ਅਨੁਸਾਰ ਖਰੀਦ ਲਈ ਕੁਝ ਕੀਤਾ ਗਿਆ।
ਪੰਜਾਬੀ ਖ਼ਬਰਸਾਰ ਬਿਊਰੋ
ਚੰਡੀਗੜ੍ਹ, 1 ਫਰਵਰੀ: ਕੇਂਦਰੀ ਬਜਟ 2023 ਕਿਸਾਨਾਂ, ਗਰੀਬਾਂ ਅਤੇ ਨੌਜਵਾਨਾਂ ਲਈ ਨਿਰਾਸ਼ਾਜਨਕ ਹੈ ਅਤੇ ਇਸ ਵਿਚ ਪੰਜਾਬ ਵਿਚ ਖੇਤੀਬਾੜੀ ਤੇ ਸਨੱਅਤੀ ਖੇਤਰ ਨੂੰ ਸੁਰਜੀਤ ਕਰਨ ਵਾਸਤੇ ਕੁਝ ਵੀ ਨਹੀਂ ਕੀਤਾ ਗਿਆ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੀਤਾ ਹੈ। ਅੱਜ ਬਜਟ ’ਤੇ ਪ੍ਰਤੀਕਰਮ ਦਿੰਦਿਆਂ ਸ: ਬਾਦਲ ਨੇ ਕਿਹਾ ਕਿ ਨਾ ਕਿਸਾਨਾਂ ਦੀ ਆਮਦਨ ਦੁੱਗਣੀ ਹੋਈ ਅਤੇ ਨਾ ਹੀ ਘੱਟੋ-ਘੱਟ ਸਮਰਥਨ ਮੁੱਲ ’ਤੇ ਸਾਰੀਆਂ ਫਸਲਾਂ ਦੀ ਖਰੀਦ ਲਈ ਕੁਝ ਕੀਤਾ ਗਿਆ। ਉਹਨਾਂ ਕਿਹਾ ਕਿ ਨਾ ਸਾਲ 2022 ਤੱਕ ਪੱਕੇ ਮਕਾਨਾਂ ਨੂੰ ਯਕੀਨੀ ਬਣਾਉਣ ਦੇ ਵਾਅਦੇ ਨੂੰ ਪੂਰਾ ਕਰਨ ਲਈ ਵੀ ਕੁਝ ਨਹੀਂ ਕੀਤਾ ਗਿਆ ਨਾ ਹੀ ਹੁਣ ਮਹਿੰਗਾਈ ਨੂੰ ਕਾਬੂ ਕਰਨ, ਤੇਲ ਅਤੇ ਘਰੇਲੂ ਗੈਸ ਦੀਆਂ ਕੀਮਤਾਂ ਨੂੰ ਘਟਾਉਣ ਲਈ ਕੁਝ ਕੀਤਾ ਗਿਆ। ਉਹਨਾਂ ਕਿਹਾ ਕਿ ਨੌਜਵਾਨ ਅਜੇ ਵੀ 16 ਕਰੋੜ ਨੌਕਰੀਆਂ ਦੀ ਉਡੀਕ ਕਰ ਰਹੇ ਹਨ ਕਿਉਂਕਿ ਵਾਅਦਾ ਕੀਤਾ ਗਿਆ ਸੀ ਕਿ ਹਰ ਸਾਲ 2 ਕਰੋੜ ਨੌਕਰੀਆਂ ਦਿੱਤੀਆਂ ਜਾਣਗੀਆਂ। ਉਹਨਾਂ ਕਿਹਾ ਕਿ ਇਸ ਦੇ ਇਲਾਵਾ ਇਸ ਬਜਟ ਵਿੱਚ ਪੰਜਾਬ ਲਈ ਵੀ ਕੁਝ ਨਹੀਂ ਹੈ। ਸਰਹੱਦੀ ਸੂਬੇ ਦੇ ਕਿਸਾਨਾਂ ਨੂੰ ਕੋਈ ਪ੍ਰੋਤਸਾਹਨ ਰਾਸ਼ੀ ਨਹੀਂ ਦਿੱਤਾ ਗਿਆ। ਉਹਨਾਂ ਕਿਹਾ ਕਿ ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਨਾਲ ਨਜਿੱਠਣ ਲਈ ਫ਼ਸਲੀ ਵਿਭਿੰਨਤਾ ਲਈ ਕੋਈ ਫੰਡ ਨਹੀਂ ਦਿੱਤਾ ਗਿਆ ਅਤੇ ਦੇਸ਼ ਦੇ ਭੋਜਨ ਭੰਡਾਰ ਵਿੱਚ ਯੋਗਦਾਨ ਪਾਉਣ ਵਾਲੇ ਕਿਸਾਨਾਂ ਲਈ ਕੋਈ ਸਹਾਇਤਾਂ ਨਹੀਂ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਨਾ ਹੀ ਪੰਜਾਬ ਲਈ ਕੋਈ ਨਵੀਂ ਵੱਡੀ ਸੰਸਥਾ ਬਜਟ ਵਿਚ ਸ਼ਾਮਲ ਹੈ। ਉਹਨਾਂ ਕਿਹਾ ਕਿ ਬਜਟ ਵਿਚ ਕੇਂਦਰ ਸਰਕਾਰ ਵੱਲੋਂ ਸਿਰਫ਼ ਤੇ ਸਿਰਫ਼ ਕਾਰਪੋਰੇਟ ਅਤੇ ਅਗਾਮੀ ਚੋਣਾਂ ਵਾਲੇ ਰਾਜਾਂ ’ਤੇ ਤਵੱਜੋਂ ਦੇ ਰਿਹਾ ਹੈ।ਸਰਕਾਰ ਵੱਲੋਂ ਮੋਟੇ ਅਨਾਜ ਯਾਨੀ ਬਾਜਰਾ, ਜਵਾਰ, ਜੌਂ ਆਦਿ ’ਤੇ ਜ਼ੋਰ ਦੇਣ ਬਾਰੇ ਸ: ਬਾਦਲ ਨੇ ਕਿਹਾ ਕਿ ਇਹ ਤਾਂ ਹੀ ਸਫਲ ਹੋਵੇਗਾ ਜੇਕਰ ਮੋਟੇ ਅਨਾਜ ਦੀ ਖਰੀਦ ਢੁਕਵੀਂ ਐਮ ਐਸ ਪੀ ਅਨੁਸਾਰ ਕੀਤੀ ਜਾਵੇਗੀ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪੰਜਾਬ ਦੀ ਸਨੱਅਤ ਮਾੜੇ ਸਮੇਂ ਵਿਚੋਂ ਲੰਘ ਰਹੀ ਹੈ ਤੇ ਸੂਬੇ ਦੀ ਇੰਡਸਟਰੀ ਹੋਰ ਰਾਜਾਂ ਵਿਚ ਜਾ ਰਹੀ ਹੈ। ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੰਲ ਹੈ ਕਿ ਪੰਜਾਬ ਵਿਚ ਇੰਡਸਟਰੀ ਵਾਸਤੇ ਕੋਈ ਐਲਾਨ ਨਹੀਂ ਕੀਤਾ ਗਿਆ। ਇਸ ਤੋਂ ਪਹਿਲਾਂ ਵੀ ਟੈਕਸ ਰਿਆਇਆਂ ਕਾਰਨ ਪੰਜਾਬ ਦੀ ਇੰਡਸਟਰੀ ਪਹਾੜੀ ਰਾਜਾਂ ਵਿਚ ਹਿਜਰਤ ਕਰ ਚੁੱਕੀ ਹੈ।

ਬਠਿੰਡਾ ਪੁਲਸ ਨੇ ਢਾਈ ਦਰਜਨ ਚੋਰੀ ਤੇ ਗੁੰਮ ਹੋਏ ਮੋਬਾਇਲ ਫੋਨ ਲੱਭ ਕੇ ਮਾਲਕਾਂ ਨੂੰ ਕੀਤੇ ਵਾਪਸ

0
ਸੁਖਜਿੰਦਰ ਮਾਨ 
ਬਠਿੰਡਾ, 31 ਜਨਵਰੀ: ਪਿਛਲੇ ਸਮੇਂ ਦੌਰਾਨ ਚੋਰੀ ਕੀਤੇ ਅਤੇ ਗੁੰਮ ਹੋਏ ਮੋਬਾਇਲ ਫ਼ੋਨਾਂ ਨੂੰ ਵਾਪਸ ਲੱਭ ਕੇ ਜ਼ਿਲ੍ਹਾ ਪੁਲਿਸ ਨੇ ਉਨ੍ਹਾਂ ਦੇ ਅਸਲ ਮਾਲਕਾਂ ਨੂੰ ਵਾਪਸ ਕੀਤੇ ਹਨ। ਇਸ ਸਬੰਧ ਵਿੱਚ ਪੁਲੀਸ ਦੀ ਟੈਕਨੀਕਲ ਟੀਮ ਵੱਲੋਂ ਕੀਤੀ ਮਿਹਨਤ ਅਤੇ ਲਗਾਤਾਰ ਕੀਤੀਆਂ ਕੋਸ਼ਿਸ਼ਾਂ ਦੇ ਬਾਅਦ ਇਹ ਸਫਲਤਾ ਹਾਸਲ ਹੋਈ ਹੈ, ਜਿਸਦੇ ਚੱਲਦੇ ਇਸ ਟੀਮ ਨੂੰ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਸ਼ਾਬਾਸ਼ ਦਿੱਤੀ ਗਈ। ਪੁਲਿਸ ਵੱਲੋਂ ਪਿਛਲੇ ਕੁਝ ਸਮੇਂ ਵਿਚ ਲੱਭੇ ਗਏ ਮੋਬਾਇਲ ਫ਼ੋਨਾਂ ਨੂੰ ਵਾਪਸ ਕਰਨ ਲਈ ਐਸ ਐਸ ਪੀ ਜੇ ਇਲਨਚੇਲੀਅਨ ਵਲੋਂ ਆਪਣੇ ਦਫਤਰ ਵਿਚ ਬੁਲਾਇਆ ਗਿਆ। ਸ਼੍ਰੀ ਜੇ.ਇਲਨਚੇਲੀਅਨ ਨੇ ਦੱਸਿਆ ਕਿ ਪਿਛਲੇ ਦਿਨੀ ਚੋਰੀ/ਗੁੰਮ ਹੋਏ ਮੋਬਾਈਲ ਫੋਨਾਂ ਦੀਆਂ ਸ਼ਿਕਾਇਤਾਂ ਦੇ ਅਧਾਰ ਪਰ ਟੈਕਨੀਕਲ ਸੈੱਲ ਡੀ.ਪੀ.ਓ ਬਠਿੰਡਾ ਵੱਲੋਂ ਟਰੇਸ ਕਰਕੇ ਉਹਨਾਂ ਮੋਬਾਇਲ ਫੋਨਾ ਨੂੰ ਟਰੇਸ ਕੀਤਾ ਗਿਆ ਅਤੇ ਸ਼ਿਕਾਇਤਕਰਤਾ/ ਅਸਲ ਮਾਲਕ ਦੇ 30 ਦੇ ਕਰੀਬ ਮੋਬਾਇਲ ਫੋਨ ਤਕਸੀਮ ਕੀਤੇ ਗਏ। ਉਨ੍ਹਾਂ ਦਸਿਆ ਕਿ  ਬਠਿੰਡਾ ਪੁਲਿਸ ਹੁਣ ਤੱਕ 65 ਦੇ ਕਰੀਬ ਮੋਬਾਇਲ ਫੋਨਾਂ ਦੀ ਭਾਲ ਕਰਕੇ ਉਹਨਾਂ ਨੂੰ ਅਸਲ ਮਾਲਕਾਂ ਦੇ ਸਪੁਰਦ ਕੀਤਾ ਜਾ ਚੁੱਕਾ ਹੈ । ਇਸ ਮੌਕੇ ਆਪਣੇ ਮੋਬਾਇਲ ਫੋਨ ਮਿਲਣ ਦੀ ਖੁਸ਼ੀ ਜਾਹਿਰ ਕਰਦਿਆਂ ਅਸਲ ਮਾਲਕਾਂ ਵੱਲੋਂ ਬਠਿੰਡਾ ਪੁਲਿਸ ਦਾ ਧੰਨਵਾਦ ਕੀਤਾ ਗਿਆ।

ਮੌੜ ਬੰਬ ਧਮਾਕੇ ’ਚ ਮਰਨ ਵਾਲਿਆਂ ਨੂੰ ਦਿੱਤੀ ਸਰਧਾਂਜ਼ਲੀ

0

ਪੰਜ ਬੱਚਿਆਂ ਸਮੇਂਤ 7 ਲੋਕਾਂ ਦੀ ਹੋਈ ਸੀ ਮੌਤ
ਤਹਿਸੀਲਦਾਰ ਨੂੰ ਮੰਗ ਪੱਤਰ ਦੇ ਕੇ ਦੋਸ਼ੀਆਂ ਨੂੰ ਗਿਫ੍ਰਤਰ ਕਰਨ ਦੀ ਕੀਤੀ ਮੰਗ
ਭੋਲਾ ਸਿੰਘ ਮਾਨ
ਮੌੜ ਮੰਡੀ, 31 ਜਨਵਰੀ – ਵਿਧਾਨ ਸਭਾ ਚੋਣਾ ਮੌਕੇ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਦੇ ਚੋਣ ਜਲਸੇ ਦੌਰਾਨ ਹੋਏ ਬੰਬ ਧਮਾਕੇ ’ਚ ਪੰਜ ਬੱਚਿਆਂ ਸਮੇਂਤ 7 ਲੋਕਾਂ ਦੀ ਮੌਤ ਅਤੇ ਢਾਈ ਦਰਜ਼ਨ ਦੇ ਕਰੀਬ ਲੋਕ ਗੰਭੀਰ ਜ਼ਖਮੀ ਹੋ ਗਏ ਸੀ। ਉਹਨਾਂ ਦੇ ਨਮਿੱਤ ਅੱਜ ਬਾਬਾ ਵਿਸ਼ਵਕਰਮਾਂ ਭਵਨ ਮੌੜ ਵਿਖੇ ਸਹਿਜ ਪਾਠ ਦੇ ਭੋਗ ਪਾ ਕੇ ਮ੍ਰਿਤਕਾਂ ਨੂੰ ਸਰਧਾਂਜਲੀ ਦਿੱਤੀ ਗਈ। ਇਸ ਮੌਕੇ ਸੰਘਰਸ਼ ਸੰਘਰਸ਼ ਕਮੇਟੀ ਦੇ ਕਨਵੀਨਰ ਮੇਲਾ ਸਿੰਘ ਅਤੇ ਦੇਵ ਰਾਜ ਬੂਮਰਾ ਨੇ ਬੋਲਦੇ ਹੋਏ ਕਿਹਾ ਕਿ ਸਮੇਂ ਸਮੇਂ ਦੀਆਂ ਸਰਕਾਰਾਂ ਵੱਲੋਂ ਮੌੜ ਬੰਬ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਗੱਲ ਆਖੀ ਜਾਂਦੀ ਰਹੀ ਹੈ। ਪ੍ਰੰਤੂ 6 ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਦੋਸ਼ੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ। ਇਸ ਬੰਬ ਕਾਂਡ ਦੀਆਂ ਚਾਰ ਸਿੱਟਾਂ ਬਣਨ ਦੇ ਬਾਵਜੂਦ ਵੀ ਪੁਲਿਸ ਅੱਜ ਤੱਕ ਖਾਲੀ ਹੱਥ ਹੈ। ਕਮੇਟੀ ਮੈਂਬਰਾਂ ਨੇ ਸਰਕਾਰ ਪ੍ਰਤੀ ਰੋਸ ਜਾਹਰ ਕਰਦੇ ਹੋਏ ਕਿਹਾ ਕਿ ਸਰਕਾਰ ਵੱਲੋਂ ਪੀੜਿਤ ਪਰਿਵਾਰਾਂ ਨਾਲ ਕੀਤੇ ਵਾਧੇ ਵੀ ਪੂਰੇ ਨਹੀ ਕੀਤੇ। ਉਹਨਾਂ ਤਹਿਸੀਲਦਾਰ ਤਨਵੀਰ ਕੌਰ ਨੂੰ ਮੰਗ ਪੱਤਰ ਦੇ ਕੇ ਸਰਕਾਰ ਤੋਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਗਿਫ੍ਰਤਰ ਕੀਤਾ ਜਾਵੇ, ਮੌੜ ਸਿਵਲ ਹਸਪਤਾਲ ਨੂੰ ਅਪਗ੍ਰੇਡ ਕੀਤਾ ਜਾਵੇ, ਮ੍ਰਿਤਕਾਂ ਦੇ ਪਰਿਵਾਰਾਂ ਨੂੰ 10 ਲੱਖ ਦੀ ਵਿੱਤੀ ਸਹਾਇਤਾ ਦਿੱਤੀ ਜਾਵੇ, ਮ੍ਰਿਤਕ ਸੋਰਵ ਸਿੰਗਲਾ ਦੇ ਪਰਿਵਾਰ ’ਚੋ ਉਸਦੀ ਭੈਣ ਨੂੰ ਨੌਕਰੀ ਦਿੱਤੀ ਜਾਵੇ, ਪੀੜਿਤ ਜਸਕਰਨ ਸਿੰਘ ਅਤੇ ਅਮਰੀਕ ਸਿੰਘ ਦੀ ਸਰਜਰੀ ਕਰਵਾ ਕੇ ਉਹਨਾਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਮਰਨ ਵਾਲਿਆਂ ਦੀ ਯਾਦਗਾਰ ਬਣਾਈ ਜਾਵੇ। ਇਸ ਤੋਂ ਇਲਾਵਾ ਲਾਲ ਕਾਰਡ ਚਾਲੂ ਕੀਤੇ ਜਾਣ। ਇਸ ਮੌਕੇ ਡਾ. ਬਲਵੀਰ ਸਿੰਘ, ਰਕੇਸ਼ ਕੁਮਾਰ ਬਿੱਟੂ, ਰਾਜੇਸ਼ ਜੈਨ, ਗੁਰਪ੍ਰੀਤ ਸਿੰਘ ਵਿੱਕੀ ਤੋਂ ਇਲਾਵਾ ਭਾਰੀ ਗਿਣਤੀ ਵਿਚ ਇਲਾਕਾ ਵਾਸੀ ਮੌਜੂਦ ਸਨ।

ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਮੁੱਖ ਮੰਤਰੀ ਜਲੰਧਰ ਤੋਂ ਬਨਾਰਸ ਜਾਣ ਵਾਲੀ ਰੇਲਗੱਡੀ ਨੂੰ ਦਿਖਾਉਣਗੇ ਹਰੀ ਝੰਡੀ

0

ਡੇਰਾ ਬੱਲਾਂ ਦੇ ਵਫ਼ਦ ਨੇ ਭਗਵੰਤ ਮਾਨ ਨਾਲ ਕੀਤੀ ਮੁਲਾਕਾਤ
ਮੁੱਖ ਮੰਤਰੀ ਨੇ ਵਫ਼ਦ ਨੂੰ ਸੂਬੇ ਵਿੱਚ ਅਨੁਸੂਚਿਤ ਜਾਤੀ ਭਾਈਚਾਰੇ ਦੀ ਭਲਾਈ ਲਈ ਹਰ ਸੰਭਵ ਯਤਨ ਕਰਨ ਦਾ ਦਿੱਤਾ ਭਰੋਸਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 31 ਜਨਵਰੀ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 2 ਫਰਵਰੀ ਨੂੰ ਜਲੰਧਰ ਸਿਟੀ ਸਟੇਸ਼ਨ ਤੋਂ ਬਨਾਰਸ ਜਾਣ ਵਾਲੀ ਰੇਲਗੱਡੀ ਨੂੰ ਹਰੀ ਝੰਡੀ ਦਿਖਾਉਣ ਲਈ ਡੇਰਾ ਬੱਲਾਂ ਪ੍ਰਬੰਧਕ ਕਮੇਟੀ ਦੇ ਸੱਦੇ ਨੂੰ ਸਵੀਕਾਰ ਕਰ ਲਿਆ।ਮੁੱਖ ਮੰਤਰੀ ਨੇ ਅੱਜ ਇੱਥੇ ਆਪਣੀ ਸਰਕਾਰੀ ਰਿਹਾਇਸ਼ ਵਿਖੇ ਡੇਰਾ ਬੱਲਾਂ ਦੀ ਪ੍ਰਬੰਧਕ ਕਮੇਟੀ ਦੇ ਵਫ਼ਦ ਨਾਲ ਗੱਲਬਾਤ ਦੌਰਾਨ ਕਿਹਾ ਕਿ ਇਸ ਮੈਗਾ ਸਮਾਗਮ ਦਾ ਹਿੱਸਾ ਬਣਨਾ ਉਨ੍ਹਾਂ ਲਈ ਬੜੇ ਮਾਣ ਵਾਲੀ ਗੱਲ ਹੈ। ਉਨ੍ਹਾਂ ਨੇ ਡੇਰਾ ਬੱਲਾਂ ਵੱਲੋਂ ਸਮਾਜ ਦੇ ਕਮਜ਼ੋਰ ਅਤੇ ਪਛੜੇ ਵਰਗਾਂ ਲਈ ਕੀਤੇ ਜਾ ਰਹੇ ਲੋਕ ਭਲਾਈ ਦੇ ਕਾਰਜਾਂ ਦੀ ਵੀ ਸ਼ਲਾਘਾ ਕੀਤੀ। ਭਗਵੰਤ ਮਾਨ ਨੇ ਕਿਹਾ ਕਿ ਉਹ ਇਸ ਸਮਾਗਮ ਵਿੱਚ ਨਿਮਾਣੇ ਸ਼ਰਧਾਲੂ ਵਜੋਂ ਸ਼ਿਰਕਤ ਕਰਨਗੇ ਅਤੇ ਡੇਰਾ ਬੱਲਾਂ ਦੇ ਮੁਖੀ ਸੰਤ ਨਿਰੰਜਨ ਦਾਸ ਜੀ ਤੋਂ ਅਸ਼ੀਰਵਾਦ ਲੈਣਗੇ।ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਸੂਬੇ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਪੂਰੇ ਉਤਸ਼ਾਹ ਅਤੇ ਧਾਰਮਿਕ ਭਾਵਨਾ ਨਾਲ ਮਨਾਇਆ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ਉਹ 5 ਫਰਵਰੀ ਨੂੰ ਜਲੰਧਰ ਵਿਖੇ ਹੋਣ ਵਾਲੇ ਇਸ ਸਮਾਗਮ ਵਿੱਚ ਆਪਣੇ ਕੈਬਨਿਟ ਸਾਥੀਆਂ ਸਮੇਤ ਸ਼ਿਰਕਤ ਕਰਨਗੇ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਨੇ ਸਮੁੱਚੀ ਮਾਨਵਤਾ ਦੀ ਭਲਾਈ, ਸਮਾਜ ਦੇ ਸਾਰੇ ਵਰਗਾਂ ਦੀ ਸਮਾਨਤਾ ਦਾ ਸੰਦੇਸ਼ ਦੇ ਕੇ ਸਮਾਨਤਾ ‘ਤੇ ਅਧਾਰਤ ਸਮਾਜ ਦੀ ਸਿਰਜਣਾ ਕੀਤੀ।ਇਕ ਹੋਰ ਮੁੱਦੇ ਬਾਰੇ ਚਰਚਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਜਲਦ ਹੀ ਬੱਲਾਂ ਵਿਖੇ ਅਤਿ-ਆਧੁਨਿਕ ਗੁਰੂ ਰਵਿਦਾਸ ਬਾਣੀ ਅਧਿਐਨ (ਖੋਜ) ਕੇਂਦਰ ਦੀ ਸਥਾਪਨਾ ਲਈ ਫੰਡ ਜਾਰੀ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਨੇ ਇਸ ਪ੍ਰਾਜੈਕਟ ਨੂੰ ਲੈ ਕੇ ਸਿਰਫ਼ ਗੱਲਾਂ ਹੀ ਕੀਤੀਆਂ ਪਰ ਫੰਡ ਜਾਰੀ ਕਰਨ ਦੀ ਖੇਚਲ ਨਹੀਂ ਕੀਤੀ। ਭਗਵੰਤ ਮਾਨ ਨੇ ਕਿਹਾ ਕਿ ਇਹ ਫੰਡ ਜਲਦ ਹੀ ਜਾਰੀ ਕਰ ਦਿੱਤੇ ਜਾਣਗੇ ਕਿਉਂਕਿ ਇਹ ਅਧਿਐਨ ਕੇਂਦਰ ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਬਾਰੇ ਵਿਆਪਕ ਖੋਜ ਅਤੇ ਅਧਿਐਨ ਕਰਨ ਦੇ ਨਾਲ-ਨਾਲ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਨੂੰ ਦੁਨੀਆਂ ਦੇ ਹਰ ਕੋਨੇ ਤੱਕ ਪਹੁੰਚਾਉਣ ਲਈ ਅਹਿਮ ਭੂਮਿਕਾ ਨਿਭਾਏਗਾ।ਮੁੱਖ ਮੰਤਰੀ ਨੇ ਆਸ ਪ੍ਰਗਟਾਈ ਕਿ ਇਹ ਕੇਂਦਰ ਸ੍ਰੀ ਗੁਰੂ ਰਵਿਦਾਸ ਜੀ ਦੀ ਵਿਚਾਰਧਾਰਾ ਦੇ ਪ੍ਰਚਾਰ ਵਿੱਚ ਮਦਦਗਾਰ ਸਿੱਧ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਕੇਂਦਰ ਗੁਰੂ ਜੀ ਦੇ ਜੀਵਨ ਅਤੇ ਫਲਸਫੇ ਦਾ ਅਧਿਐਨ ਕਰਨ ਵਾਲੇ ਵਿਦਿਆਰਥੀਆਂ ਅਤੇ ਖੋਜੀਆਂ ਲਈ ਸ੍ਰੀ ਗੁਰੂ ਰਵਿਦਾਸ ਜੀ ਦੀ ਪਾਵਨ ਬਾਣੀ ਦੇ ਵੱਖ-ਵੱਖ ਪਹਿਲੂਆਂ ਬਾਰੇ ਖੋਜ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗਾ। ਭਗਵੰਤ ਮਾਨ ਨੇ ਸੂਬੇ ਵਿੱਚ ਅਨੁਸੂਚਿਤ ਜਾਤੀ ਭਾਈਚਾਰੇ ਦੀ ਭਲਾਈ ਲਈ ਕੀਤੇ ਜਾ ਰਹੇ ਹਰ ਯਤਨ ਲਈ ਡੇਰਾ ਪ੍ਰਬੰਧਕਾਂ ਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ।

ਨਸ਼ਾ ਤਸਕਰੀ ’ਚ ‘ਵਿਚੌਲਗੀ’ ਕਰਨ ਵਾਲੇ ਆਪ ਆਗੂ ਸਹਿਤ ਕੌਂਸਲਰ ਵਿਰੁਧ ਪਰਚਾ ਦਰਜ਼

0

ਪੁਲਿਸ ਦੀ ਭੂਮਿਕਾ ਵੀ ਸ਼ੱਕੀ, ਚਰਚਾ ਮੁਤਾਬਕ ਨਸ਼ੀਲੀਆਂ ਗੋਲੀਆਂ ਸਹਿਤ ਫ਼ੜੇ ਸਨ ਚਾਰ, ਪਰਚਾ ਦਿੱਤਾ ਦੋ ਵਿਰੁਧ
ਇਲਾਕੇ ਦੇ ਆਗੂਆਂ ਨੇ ਮੁੱਖ ਮੰਤਰੀ ਅਤੇ ਡੀਜੀਪੀ ਕੋਲੋ ਕੀਤੀ ਉੱਚ ਪੱਧਰੀ ਜਾਂਚ ਦੀ ਮੰਗ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 31 ਜਨਵਰੀ : ਲੰਘੀ 28 ਜਨਵਰੀ ਨੂੰ ਜ਼ਿਲ੍ਹਾ ਪੁਲਿਸ ਦੇ ਸਪੈਸ਼ਲ ਸਟਾਫ਼ ਵਲੋਂ ਭਗਤਾ ਭਾਈਕਾ ਇਲਾਕੇ ਵਿਚੋਂ ਹਜ਼ਾਰਾਂ ਦੀ ਤਾਦਾਦ ਵਿਚ ਨਸ਼ੀਲੀਆਂ ਗੋਲੀਆਂ ਸਹਿਤ ਫ਼ੜੇ ਦੋ ਤਸਕਰਾਂ ਦੇ ਮਾਮਲੇ ਵਿਚ ਹੁਣ ਨਵਾਂ ਮੋੜ ਆ ਗਿਆ ਹੈ। ਪਿਛਲੇ ਦੋ ਦਿਨਾਂ ਤੋਂ ਇਸ ਕੇਸ ਵਿਚ ਆਪ ਆਗੂਆਂ ਦੀਆਂ ਵਾਈਰਲ ਹੋ ਰਹੀਆਂ ਆਡੀਓਜ਼ ਦੀ ਕੀਤੀ ਮੁਢਲੀ ਜਾਂਚ ਤੋਂ ਬਾਅਦ ਪੁਲਿਸ ਨੇ ਜਿੱਥੇ ਅੱਜ ਪਿੰਡ ਕੋਠਾ ਗੁਰੂ ਨਾਲ ਸਬੰਧਤ ਇੱਕ ਆਪ ਆਗੂ ਜਸਵੀਰ ਸਿੰਘ ਫ਼ੌਜੀ ਤੇ ਇੱਕ ਕੋਂਸਲਰ ਕਾਲਾ ਵਿਰੁਧ ਪੁਲਿਸ ਦੇ ਨਾਂ ’ਤੇ ਪੈਸੇ ਲੈਣ ਦੇ ਦੋਸ਼ਾਂ ਹੇਠ ਭ੍ਰਿਸਟਾਚਾਰ ਅਤੇ ਧੋਖਾਧੜੀ ਦਾ ਪਰਚਾ ਦਰਜ਼ ਕਰ ਲਿਆ ਹੈ, ਉਥੇ ਸੂਤਰ ਇਸ ਮਾਮਲੇ ਵਿਚ ਪੁਲਿਸ ਦੀ ਭੂਮਿਕਾ ਨੂੰ ਵੀ ਸ਼ੱਕ ਦੀ ਨਜ਼ਰ ਨਾਲ ਦੇਖ ਰਹੇ ਹਨ। ਬਠਿੰਡਾ ਪੱਟੀ ਵਿਚ ਚੱਲ ਰਹੀ ਚਰਚਾ ਦੌਰਾਨ ਪੁਲਿਸ ਵਲੋਂ ਉਕਤ ਦਿਨ ਨਸ਼ਾ ਤਸਕਰੀ ਦੇ ਮਾਮਲੇ ਵਿਚ ਚਾਰ ਜਣਿਆ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਪ੍ਰੰਤੂ ਪਰਚਾ ਸਿਰਫ਼ ਦੋ ਜਣਿਆਂ ਉਪਰ ਹੀ ਪਾਇਆ ਗਿਆ ਹੈ। ਹਾਲਾਂਕਿ ਪੁਲਿਸ ਅਧਿਕਾਰੀ ਇਸ ਚਰਚਾ ਨੂੰ ਗਲਤ ਕਰਾਰ ਦੇ ਰਹੇ ਹਨ ਪ੍ਰੰਤੂ ਇਸ ਮਾਮਲੇ ਵਿਚ ਭਗਵੰਤ ਮਾਨ ਸਰਕਾਰ ਦੀ ਹੋ ਰਹੀ ਕਿਰਕਿਰੀ ਨੂੰ ਦੇਖਦਿਆਂ ਇਲਾਕੇ ਦੇ ਕੁੱਝ ਆਗੂਆਂ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਗੌਰਵ ਯਾਦਵ ਤੱਕ ਸਿਕਾਇਤ ਕਰਨ ਦੀ ਤਿਆਰੀ ਕਰ ਲਈ ਹੈ ਤਾਂ ਕਿ ਸਾਰੀ ਕਹਾਣੀ ਸਾਫ਼ ਹੋ ਸਕੇ। ਉਂਜ ਪੁਲਿਸ ਵਲੋਂ ਬਣਾਏ ਇਸ ਪਰਚੇ ਦੇ ਮਾਮਲੇ ਵਿਚ ਉੱਚ ਪੱਧਰੀ ਜਾਂਚ ਦੀ ਮੰਗ ਨੂੰ ਲੈ ਕੇ ਬੀਤੇ ਕੱਲ ਐਸ.ਐਸ.ਪੀ ਕੋਲ ਪੁੱਜੇ ਪਿੰਡ ਕੋਠਾਗੁਰੂ ਦੇ ਮੋਹਤਬਰ ਵਿਅਕਤੀਆਂ ਨੈ ਵੀ ਉਂਗਲ ਖ਼ੜੀ ਕਰ ਦਿੱਤੀ ਸੀ। ਉਨ੍ਹਾਂ ਦਾਅਵਾ ਕੀਤਾ ਸੀ ਕਿ ਜੇਕਰ ਇਸ ਮਾਮਲੇ ਦੀ ਨਿਰਪੱਖ ਜਾਂਚ ਹੋਵੇ ਤਾਂ ਕਾਫ਼ੀ ਕੁੱਝ ਸਚਾਈ ਸਾਹਮਣੇ ਆ ਸਕਦੀ ਹੈ। ਜਿਕਰਯੋਗ ਹੈ ਕਿ ਥਾਣਾ ਦਿਆਲਪੁਰਾ ਵਿਚ 28 ਜਨਵਰੀ ਨੂੰ ਦਰਜ਼ ਮੁਕੱਦਮਾ ਨੰਬਰ 21 ਦੀ ਕਹਾਣੀ ਤਹਿਤ ਸਪੈਸ਼ਲ ਸਟਾਫ਼ ਦੇ ਥਾਣੇਦਾਰ ਗੋਬਿੰਦ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਵਲੋਂ ਪਿੰਡ ਕੋਠਾਗੁਰੂ ਕੋਲੋ ਮੋਟਰਸਾਈਕਲ ਸਵਾਰ ਕੁਲਦੀਪ ਸਿੰਘ ਕੋਠਾਗੁਰੂ ਅਤੇ ਇਕਬਾਲ ਸਿੰਘ ਵਾਸੀ ਭਗਤਾ ਕੋਲੋ ਕਰੀਬ 29 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਦਿਖਾਈਆਂ ਹਨ। ਇਹ ਮਾਮਲਾ ਉਸ ਸਮੇਂ ਚਰਚਾ ਵਿਚ ਆ ਗਿਆ ਸੀ ਜਦ ਕੁਲਦੀਪ ਸਿੰਘ ਮਾਤਾ ਅਤੇ ਹੋਰ ਪ੍ਰਵਾਰਕ ਮੈਂਬਰ ਬੀਤੇ ਕੱਲ ਇਲਾਕੇ ਦੇ ਮੋਹਤਬਵਰ ਵਿਅਕਤੀਆਂ ਨੂੰ ਲੈ ਕੇ ਐਸ.ਐਸ.ਪੀ ਦਫ਼ਤਰ ਪੁੱਜ ਗਏ ਸਨ, ਜਿੰਨ੍ਹਾਂ ਦਾਅਵਾ ਕੀਤਾ ਸੀ ਕਿ ਪਿੰਡ ਕੋਠਾ ਗੁਰੂ ਦੇ ਹੀ ਆਪ ਵਲੰਟੀਅਰ ਜਸਵੀਰ ਸਿੰਘ ਫ਼ੌਜੀ ਅਤੇ ਪਿਛਲੀਆਂ ਚੋਣਾਂ ਵਿਚ ਕਾਂਗਰਸ ਵਾਲੇ ਪਾਸਿਓ ਜਿੱਤੇ ਕੋਂਸਲਰ ਕਾਲਾ ਨੇ ਉਨ੍ਹਾਂ ਕੋਲੋ ਦੋਨਾਂ ਨੌਜਵਾਨਾਂ ਨੂੰ ਪੁਲਿਸ ਕੋਲੋ ਛੁਡਾਉਣ ਲਈ ਪੰਜ ਲੱਖ ਮੰਗੇ ਸਨ ਤੇ ਦੋ ਲੱਖ ਰੁਪਏ ਲੈ ਵੀ ਲਏ ਸਨ ਪ੍ਰੰਤੂ ਹੁਣ ਜਦ ਪਰਚਾ ਦਰਜ਼ ਹੋ ਗਿਆ ਹੈ ਤਾਂ ਪੈਸੇ ਵੀ ਵਾਪਸ ਨਹੀਂ ਕੀਤੇ ਜਾ ਰਹੇ। ਪੈਸਿਆਂ ਦੇ ਇਸ ਲੈਣ-ਦੇਣ ਵਿਚ ਬੀਤੇ ਕੱਲ ਤੋਂ ਹੀ ਕੁੱਝ ਮੋਬਾਇਲ ਫ਼ੋਨ ਦੀਆਂ ਰਿਕਾਰਡਾਂ ਵਾਈਰਲ ਹੋ ਰਹੀਆਂ ਸਨ, ਜਿਸ ਵਿਚ ਉਕਤ ਜਸਵੀਰ ਸਿੰਘ ਫ਼ੌਜੀ ਨਾਲ ਗੱਲਬਾਤ ਹੋਣ ਦਾ ਦਾਅਵਾ ਕੀਤਾ ਜਾ ਰਿਹਾ। ਇਸ ਆਡੀਓ ਰਿਕਾਰਡ ਵਿਚ ਇਹ ਵੀ ਗੱਲ ਸਾਹਮਣੇ ਆਉਂਦੀ ਹੈ ਕਿ ਪੁਲਿਸ ਵਲੋਂ ਨਸ਼ੀਲੀਆਂ ਗੋਲੀਆਂ ਦੀ ਰਿਕਵਰੀ ਵੱਡੀ ਮਾਤਰਾ ਵਿਚ ਕੀਤੀ ਗਈ ਸੀ ਪ੍ਰੰਤੂ ਪਰਚੇ ਵਿਚ ਘੱਟ ਦਿਖ਼ਾਈਆਂ ਗਈਆਂ ਹਨ। ਪੁਲਿਸ ਨੇ ਬਦਨਾਮੀ ਹੁੰਦੀ ਦੇਖ ਇਸ ਮਾਮਲੇ ਵਿਚ ਬੇਸ਼ੱਕ ਹੁਣ ਧਾਰਾ 8 ਪੀਸੀ ਅਤੇ 420 ਆਈਪੀਸੀ ਤਹਿਤ ਜਸਵੀਰ ਸਿੰਘ ਫ਼ੌਜੀ ਅਤੇ ਕਂੋਸਲਰ ਕਾਲਾ ਵਿਰੁਧ ਪਰਚਾ ਦਰਜ਼ ਕਰਕੇ ਜਸਵੀਰ ਸਿੰਘ ਫ਼ੌਜੀ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ ਪ੍ਰੰਤੂ ਇਹ ਸਵਾਲ ਹਾਲੇ ਵੀ ਬਰਕਰਾਰ ਹੈ ਕਿ ਪੁਲਿਸ ਵਲੋਂ ਨਸ਼ੀਲੀਆਂ ਗੋਲੀਆਂ ਸਹਿਤ ਚਾਰ ਵਿਅਕਤੀ ਫ਼ੜੇ ਗਏ ਸਨ ਜਾਂ ਫ਼ਿਰ ਦੋ?

ਨੌਨਿਹਾਲ ਸਿੰਘ ਸਹਿਤ ਅੱਠ ਆਈ.ਪੀ.ਐਸ ਅਧਿਕਾਰੀਆਂ ਨੂੰ ਤਰੱਕੀ ਦੇ ਕੇ ਬਣਾਇਆ ਏਡੀਜੀਪੀ

0

ਬਲਜੌਤ ਸਿੰਘ ਰਠੌਰ ਅਤੇ ਗੁਰਪ੍ਰੀਤ ਸਿੰਘ ਭੁੱਲਰ ਬਣੇ ਆਈ.ਜੀ., ਦੋ ਨੂੰ ਬਣਾਇਆ ਡੀਆਈਜੀ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 31 ਜਨਵਰੀ: ਪੰਜਾਬ ਸਰਕਾਰ ਨੇ ਅੱਜ ਇੱਕ ਦਰਜ਼ਨ ਆਈ.ਪੀ.ਐਸ ਅਧਿਕਾਰੀਆਂ ਨੂੰ ਤਰੱਕੀ ਦਿੱਤੀ ਹੈ। ਇੰਨ੍ਹਾਂ ਵਿਚ ਅੱਠ ਸੀਨੀਅਰ ਆਈ.ਜੀ ਅਧਿਕਾਰੀਆਂ, ਜਿੰਨ੍ਹਾਂ ਵਿਚ ਨੌਨਿਹਾਲ ਸਿੰਘ, ਪੀ.ਕੇ.ਰਾਏ, ਅਰੁਣਪਾਲ ਸਿੰਘ, ਆਰ.ਕੇ.ਜੈਸਵਾਲ, ਗੁਰਿੰਦਰ ਸਿੰਘ ਢਿੱਲੋਂ, ਮੋਹਨੀਸ਼ ਚਾਵਲਾ, ਸੁਰਿੰਦਰਪਾਲ ਸਿੰਘ ਪਰਮਾਰ ਅਤੇ ਜਤਿੰਦਰ ਸਿੰਘ ਔਲਖ ਨੂੰ ਬਤੌਰ ਏਡੀਜੀਪੀ ਤਰੱਕੀ ਦਿੱਤੀ ਗਈ ਹੈ। ਇਹ ਸਾਰੇ ਅਧਿਕਾਰੀ 1997 ਬੈਚ ਦੇ ਹਨ। ਜਦੋਂਕਿ 2004 ਬੈਚ ਦੇ ਆਈ.ਪੀ.ਐਸ ਅਧਿਕਾਰੀਆਂ ਬਲਜੌਤ ਸਿੰਘ ਰਾਠੋਰ ਅਤੇ ਗੁਰਪ੍ਰੀਤ ਸਿੰਘ ਭੁੱਲਰ ਨੂੰ ਤਰੱਕੀ ਦੇ ਕੇ ਆਈ.ਜੀ ਬਣਾਇਆ ਗਿਆ ਹੈ। ਇਸੇ ਤਰ੍ਹਾਂ 2009 ਬੈਚ ਦੇ ਪੁਲਿਸ ਅਫ਼ਸਰਾਂ ਹਰਚਰਨ ਸਿੰਘ ਭੁੱਲਰ ਅਤੇ ਉਪਿੰਦਰਜੀਤ ਸਿੰਘ ਨੂੰ ਡੀ.ਆਈ.ਜੀ ਦਾ ਰੈਂਕ ਦਿੱਤਾ ਗਿਆ ਹੈ। ਗੌਰਤਲਬ ਹੈ ਕਿ ਕੁੱਝ ਦਿਨ ਪਹਿਲਾਂ ਪੰਜਾਬ ਸਰਕਾਰ ਨੇ ਕਈ ਏਡੀਜੀਪੀ ਨੂੰ ਤਰੱਕੀ ਦੇ ਡੀਜੀਪੀ ਅਤੇ ਹੋਰਨਾਂ ਰੈਂਕਾਂ ਦੇ ਆਈ.ਪੀ.ਐਸ ਅਧਿਕਾਰੀਆਂ ਨੂੰ ਤਰੱਕੀਆਂ ਦਿੱਤੀਆਂ ਗਈਆਂ ਹਨ।

ਮੁੱਖ ਮੰਤਰੀ ਨੇ ਸਾਲ 2023 ਦੀ ਡਾਇਰੀ ਕੀਤੀ ਜਾਰੀ

0

ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 31 ਜਨਵਰੀ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਆਪਣੀ ਸਰਕਾਰੀ ਰਿਹਾਇਸ਼ ’ਤੇ ਸਾਲ 2023 ਲਈ ਸੂਬਾ ਸਰਕਾਰ ਦੀ ਡਾਇਰੀ ਜਾਰੀ ਕੀਤੀ। ਇਹ ਪ੍ਰਗਟਾਵਾ ਕਰਦਿਆਂ ਅੱਜ ਇੱਥੇ ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਡਾਇਰੀ ਦੀ ਰੂਪ-ਰੇਖਾ ਸੂਚਨਾ ਤੇ ਲੋਕ ਸੰਪਰਕ ਵਿਭਾਗ ਵੱਲੋਂ ਸੰਕਲਪਿਤ ਅਤੇ ਤਿਆਰ ਕੀਤੀ ਗਈ ਹੈ ਅਤੇ ਇਸ ਨੂੰ ਕੰਟਰੋਲਰ ਪ੍ਰਿੰਟਿੰਗ ਐਂਡ ਸਟੇਸ਼ਨਰੀ ਵਿਭਾਗ, ਪੰਜਾਬ ਵੱਲੋਂ ਛਾਪਿਆ ਗਿਆ ਹੈ। ਡਾਇਰੀ ਜਾਰੀ ਕਰਨ ਮੌਕੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਮੰਤਰੀ ਅਮਨ ਅਰੋੜਾ, ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ. ਵੇਨੂ ਪ੍ਰਸਾਦ, ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਹੁਲ ਭੰਡਾਰੀ, ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਸੋਨਾਲੀ ਗਿਰਿ ਤੇ ਹੋਰ ਹਾਜ਼ਰ ਸਨ।

Our Visitor

1910157