ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 9 ਸਤੰਬਰ:ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਅੱਜ ਦੋ ਸਹਾਇਕ ਸਬ ਇੰਸਪੈਕਟਰਾਂ (ਏ.ਐਸ.ਆਈ.) ਅਤੇ ਇੱਕ ਮਹਿਲਾ ਪੰਜਾਬ ਹੋਮ ਗਾਰਡ (ਪੀ.ਐਚ.ਜੀ.) ਵਲੰਟੀਅਰ ਵਿਰੁੱਧ ਰਿਸ਼ਵਤਖੋਰੀ ਦਾ ਮਾਮਲਾ ਦਰਜ ਕੀਤਾ ਹੈ, ਜਿਨ੍ਹਾਂ ਵਿੱਚੋਂ ਦੋ ਪੁਲਿਸ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।ਇਹ ਪ੍ਰਗਟਾਵਾ ਕਰਦਿਆਂ ਅੱਜ ਇਥੇ ਸਟੇਟ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸੋਨੀਪਤ ਜ਼ਿਲ੍ਹਾ ਹਰਿਆਣਾ ਦੇ ਪਿੰਡ ਕਸੰਦੀ ਦੇ ਮਨਜੀਤ ਦੀ ਸ਼ਿਕਾਇਤ ‘ਤੇ ਬਿਊਰੋ ਨੇ ਪੁਲਿਸ ਚੌਕੀ ਬੱਸ ਸਟੈਂਡ ਲੁਧਿਆਣਾ ਵਿਖੇ ਤਾਇਨਾਤ ਏ.ਐਸ.ਆਈ. ਤੇਜਿੰਦਰ ਸਿੰਘ (922/ਐਲਡੀਐਚ.) ਏਐਸਆਈ ਨਸੀਬ ਸਿੰਘ (2212/ਐਲਡੀਐਚ) ਅਤੇ ਮਹਿਲਾ ਹੋਮ ਗਾਰਦ ਜੋਤੀ (ਨੰਬਰ 16240) ਵਿਰੁੱਧ ਵਿਜੀਲੈਂਸ ਬਿਊਰੋ ਦੇ ਥਾਣਾ ਲੁਧਿਆਣਾ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਅਧੀਨ ਐਫਆਈਆਰ ਨੰ. 12 ਮਿਤੀ 9.9.2022 ਦਰਜ ਕੀਤੀ ਹੈ। ਇਸ ਮਾਮਲੇ ਵਿੱਚ ਏਐਸਆਈ ਤੇਜਿੰਦਰ ਸਿੰਘ ਅਤੇ ਮਹਿਲਾ ਪੀਐਚਜੀ ਜੋਤੀ ਨੂੰ ਪੁੱਛਗਿੱਛ ਦੇ ਆਧਾਰ ’ਤੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ।ਇਸ ਮਾਮਲੇ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਮਨਜੀਤ ਨੇ ਪੰਜਾਬ ਐਂਟੀ ਕੁਰੱਪਸ਼ਨ ਹੈਲਪਲਾਈਨ ‘ਤੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਨੂੰ ਥਾਣਾ ਡਿਵੀਜ਼ਨ 5 ਲੁਧਿਆਣਾ ਵਿਖੇ ਆਈ.ਪੀ.ਸੀ. ਦੀ ਧਾਰਾ 420,467, 468, 471, 120ਬੀ ਤਹਿਤ ਦਰਜ ਐਫ.ਆਈ.ਆਰ. 45/19 ਦੇ ਮਾਮਲੇ ਵਿੱਚ ਗਿ੍ਫ਼ਤਾਰ ਕੀਤਾ ਗਿਆ ਹੈ | ਇਸ ਕੇਸ ਵਿੱਚ ਕਰੀਬ 35 ਹੋਰ ਸਹਿ ਮੁਲਜ਼ਮ ਹਨ।ਆਪਣੀ ਸ਼ਿਕਾਇਤ ਵਿੱਚ ਮਨਜੀਤ ਨੇ ਕਿਹਾ ਕਿ ਉਹ ਜਾਅਲੀ ਪਤੇ ਅਤੇ ਜਾਤੀ ਸਰਟੀਫਿਕੇਟ ‘ਤੇ ਰਾਜਪੂਤ ਵਜੋਂ ਫੌਜ ਵਿੱਚ ਭਰਤੀ ਹੋਇਆ ਸੀ ਪਰ ਉਹ ਜੱਟ ਜਾਤੀ ਨਾਲ ਸਬੰਧ ਰੱਖਦਾ ਹੈ। ਇਸ ਪੁਲੀਸ ਕੇਸ ਵਿੱਚ ਅਦਾਲਤ ਤੋਂ ਜ਼ਮਾਨਤ ਮਿਲਣ ਮਗਰੋਂ ਸ਼ਿਕਾਇਤਕਰਤਾ ਨੇ ਆਪਣੇ ਕੇਸ ਦਾ ਚਲਾਨ ਅਦਾਲਤ ਵਿੱਚ ਪੇਸ਼ ਕਰਨ ਸਬੰਧੀ ਏਐਸਆਈ ਤੇਜਿੰਦਰ ਸਿੰਘ ਕੋਲ ਪਹੁੰਚ ਕੀਤੀ ਜਿਸ ਨੇ ਇਸ ਸਬੰਧੀ ਉਸ ਕੋਲੋਂ 20 ਹਜ਼ਾਰ ਰੁਪਏ ਕਿਸ਼ਤਾਂ ਵਿੱਚ ਲਏ ਸਨ।
ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿੱਚ ਅੱਗੇ ਦੱਸਿਆ ਕਿ 11.7.2022 ਨੂੰ ਪੀ.ਐਚ.ਜੀ. ਜੋਤੀ ਨੇ ਉਸਨੂੰ ਫੋਨ ਕਰਕੇ ਇਸ ਮਾਮਲੇ ਵਿੱਚ ਉਸਦੀ ਮਦਦ ਕਰਨ ਲਈ 20,000 ਰੁਪਏ ਹੋਰ ਮੰਗੇ ਪਰ ਸੌਦਾ 15000 ਰੁਪਏ ਵਿੱਚ ਤੈਅ ਹੋਇਆ। ਗੱਲਬਾਤ ਦੌਰਾਨ ਉਸਨੇ ਸਬੂਤ ਵਜੋਂ ਉਸਦੀ ਕਾਲ ਰਿਕਾਰਡ ਕਰ ਲਈ।ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ 12-7-2022 ਨੂੰ ਪੀ.ਐਚ.ਜੀ. ਜੋਤੀ ਨੂੰ ਮਿਲਿਆ ਸੀ ਜਿਸ ਨੇ ਰਿਸ਼ਵਤ ਵਜੋਂ 15000 ਰੁਪਏ ਦੀ ਮੰਗ ਕੀਤੀ ਪਰ ਉਸਨੇ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਉਸੇ ਦਿਨ ਏ.ਐਸ.ਆਈ ਤੇਜਿੰਦਰ ਸਿੰਘ ਅਤੇ ਏ.ਐਸ.ਆਈ ਨਸੀਬ ਸਿੰਘ ਨੇ ਉਸ ਪਾਸੋਂ 500-500 ਰੁਪਏ ਰਿਸ਼ਵਤ ਲੈ ਲਈ ਜਿਸਦੀ ਮਨਜੀਤ ਨੇ ਵੀਡੀਓ ਰਿਕਾਰਡਿੰਗ ਕਰ ਲਈ।ਬੁਲਾਰੇ ਨੇ ਅੱਗੇ ਦੱਸਿਆ ਕਿ ਪੜਤਾਲ ਦੌਰਾਨ ਸ਼ਿਕਾਇਤ ਵਿਚਲੇ ਤੱਥ ਸਹੀ ਪਾਏ ਗਏ ਅਤੇ ਉਪਰੋਕਤ ਸਾਰੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।ਉਨ੍ਹਾਂ ਦੱਸਿਆ ਕਿ ਤਿੰਨ ਮੁਲਜ਼ਮਾਂ ਵਿੱਚੋਂ 2 ਪੁਲੀਸ ਮੁਲਾਜ਼ਮਾਂ ਏਐਸਆਈ ਤੇਜਿੰਦਰ ਸਿੰਘ ਅਤੇ ਲੇਡੀ ਪੀਐਚਜੀ ਜੋਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
ਵਿਜੀਲੈਂਸ ਵੱਲੋਂ ਤਿੰਨ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਰਿਸ਼ਵਤਖੋਰੀ ਦਾ ਕੇਸ ਦਰਜ, ਦੋ ਗ੍ਰਿਫ਼ਤਾਰ
ਜਾਇਦਾਦਾਂ ਰੈਗੂਲਰ ਕਰਵਾਉਣ ਲਈ ਲੋਕਾਂ ਨੂੰ ਹੁਣ ਆਨਲਾਈਨ ਮਿਲੇਗੀ ਐਨ.ਓ.ਸੀ.
ਅਰਜ਼ੀਆਂ ਦੇ ਤੁਰੰਤ ਨਿਪਟਾਰੇ ਨੂੰ ਯਕੀਨੀ ਬਣਾਉਣ ਲਈ ਪੋਰਟਲ ਵਿੱਚ ਕੀਤੇ ਗਏ ਹਨ ਸੁਧਾਰ : ਅਮਨ ਅਰੋੜਾ
ਐਨ.ਓ.ਸੀ. ਜਾਰੀ ਕਰਨ ਸਬੰਧੀ ਸਾਰੀ ਪ੍ਰਕਿਰਿਆ ਮੁਕੰਮਲ ਕਰਨ ਲਈ ਵੱਧ ਤੋਂ ਵੱਧ 21 ਕੰਮ-ਕਾਜੀ ਦਿਨਾਂ ਦੀ ਸਮਾਂ-ਸੀਮਾ ਤੈਅ ਕੀਤੀ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 10 ਸਤੰਬਰ:ਸੂਬੇ ਵਿੱਚ ਅਣਅਧਿਕਾਰਤ ਕਲੋਨੀਆਂ ਵਿੱਚ ਸਥਿਤ ਜਾਇਦਾਦਾਂ ਦੀ ਰਜਿਸਟ੍ਰੇਸ਼ਨ ਲਈ ਲੋੜੀਂਦੀ ਐਨ.ਓ.ਸੀ. ਵਾਸਤੇ ਅਰਜ਼ੀਆਂ ਦੇ ਤੁਰੰਤ ਅਤੇ ਸਮੇਂ ਸਿਰ ਨਿਪਟਾਰੇ ਨੂੰ ਯਕੀਨੀ ਬਣਾਉਣ ਲਈ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਐਨ.ਓ.ਸੀ. ਪ੍ਰਾਪਤ ਕਰਨ ਲਈ ਰੈਗੂਲਰਾਈਜ਼ੇਸ਼ਨ ਪੋਰਟਲ ‘ਤੇ ਅਰਜ਼ੀਆਂ ਜਮ੍ਹਾਂ ਕਰਵਾਉਣ ਤੋਂ ਲੈ ਕੇ ਇਨ੍ਹਾਂ ਦੇ ਨਿਬੇੜੇ ਤੱਕ ਦੀ ਸਮੁੱਚੀ ਪ੍ਰਕਿਰਿਆ ਨੂੰ ਆਨਲਾਈਨ ਕਰ ਦਿੱਤਾ ਗਿਆ ਹੈ। ਸੂਬਾ ਸਰਕਾਰ ਨੇ ਐਨ.ਓ.ਸੀ. ਜਾਰੀ ਕਰਨ ਦੀ ਸਾਰੀ ਪ੍ਰਕਿਰਿਆ ਨੂੰ ਮੁਕੰਮਲ ਕਰਨ ਲਈ ਵੱਧ ਤੋਂ ਵੱਧ 21 ਕੰਮ-ਕਾਜੀ ਦਿਨਾਂ ਦੀ ਸਮਾਂ-ਸੀਮਾ ਵੀ ਨਿਰਧਾਰਤ ਕਰ ਦਿੱਤੀ ਹੈ।ਇਹ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਦੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਸ੍ਰੀ ਅਮਨ ਅਰੋੜਾ ਨੇ ਸਪੱਸ਼ਟ ਕੀਤਾ ਕਿ ਰੈਗੂਲਰਾਈਜ਼ੇਸ਼ਨ ਦੀ ਇਹ ਸਹੂਲਤ ਸਿਰਫ਼ ਉਨ੍ਹਾਂ ਅਲਾਟੀਆਂ/ਨਿਵਾਸੀਆਂ ਨੂੰ ਹੀ ਮਿਲ ਸਕਦੀ ਹੈ, ਜਿਨ੍ਹਾਂ ਦੀਆਂ ਜਾਇਦਾਦਾਂ 19 ਮਾਰਚ, 2018 ਤੋਂ ਪਹਿਲਾਂ ਵਿਕਸਤ ਹੋਈਆਂ ਅਣਅਧਿਕਾਰਤ ਕਾਲੋਨੀਆਂ ਵਿੱਚ ਪੈਂਦੀਆਂ ਹਨ।ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਸਬੰਧਤ ਵਿਅਕਤੀ ਹੁਣ ਅਣਅਧਿਕਾਰਤ ਕਾਲੋਨੀਆਂ ਵਿੱਚ ਸਥਿਤ ਪਲਾਟਾਂ ਅਤੇ ਇਮਾਰਤਾਂ ਨੂੰ ਨਿਯਮਤ ਕਰਨ ਲਈ ਸਮਰਪਿਤ ਪੋਰਟਲ www.punjabregularization.in ‘ਤੇ ਲੌਗਇਨ ਕਰ ਸਕਦਾ ਹੈ, ਜਿਸ ਸਬੰਧੀ ਸਾਰੀ ਪ੍ਰਕਿਰਿਆ ਆਨਲਾਈਨ ਹੋਵੇਗੀ। ਉਨ੍ਹਾਂ ਕਿਹਾ ਕਿ ਹੁਣ ਤੱਕ ਅਰਜ਼ੀਆਂ ਦਾ ਨਿਬੇੜਾ ਆਫਲਾਈਨ ਕੀਤਾ ਜਾਂਦਾ ਸੀ, ਜਿਸ ਕਾਰਨ ਬਿਨੈਕਾਰਾਂ ਨੂੰ ਐਨ.ਓ.ਸੀ. ਲਈ ਲੰਬਾ ਸਮਾਂ ਇੰਤਜ਼ਾਰ ਕਰਨਾ ਪੈਂਦਾ ਸੀ।ਉਨ੍ਹਾਂ ਦੱਸਿਆ ਕਿ ਵੱਡੀ ਗਿਣਤੀ ਲੋਕਾਂ ਨੇ ਆਪਣੀ ਖੂਨ ਪਸੀਨੇ ਦੀ ਕਮਾਈ ਨਾਲ ਜਾਣਕਾਰੀ ਨਾ ਹੋਣ ਕਾਰਨ ਅਣਅਧਿਕਾਰਤ ਕਾਲੋਨੀਆਂ ਵਿੱਚ ਜਾਇਦਾਦਾਂ ਖਰੀਦੀਆਂ। ਅਜਿਹੇ ਲੋਕਾਂ ਨੂੰ ਰਾਹਤ ਦੇਣ ਲਈ ਰੈਗੂਲਰਾਈਜ਼ੇਸ਼ਨ ਪੋਰਟਲ ਨੂੰ ਨਵਾਂ ਰੂਪ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਆਪਣੀ ਜਾਇਦਾਦਾਂ ਨੂੰ ਨਿਯਮਤ ਕਰਵਾਉਣ ਵਾਸਤੇ ਅਪਲਾਈ ਕਰਨ ਦੇ ਇੱਛੁਕ ਅਣਅਧਿਕਾਰਤ ਕਾਲੋਨੀਆਂ ਦੇ ਅਲਾਟੀਆਂ/ਨਿਵਾਸੀਆਂ ਦੀ ਸਹੂਲਤ ਲਈ ਇਸ ਪੋਰਟਲ ‘ਤੇ ਨਵੀਆਂ ਸੁਵਿਧਾਵਾਂ ਸ਼ੁਰੂ ਕੀਤੀਆਂ ਗਈਆਂ ਹਨ।
ਹੁਣ ਇਸ ਪੋਰਟਲ ‘ਤੇ ਵੱਡੀ ਗਿਣਤੀ ਸੁਵਿਧਾਵਾਂ ਜਿਵੇਂ ਕਿ ਬਿਨੈ-ਪੱਤਰ ਜਮ੍ਹਾਂ ਕਰਨਾ, ਆਨਲਾਈਨ ਫੀਸ ਦਾ ਭੁਗਤਾਨ, ਅਰਜ਼ੀ ਦੀ ਸਥਿਤੀ ਦੀ ਜਾਂਚ ਅਤੇ ਇਸ ਦਾ ਆਨਲਾਈਨ ਨਿਪਟਾਰਾ ਆਦਿ ਉਪਲੱਬਧ ਹਨ। ਇਹ ਸਿੰਗਲ ਪੋਰਟਲ ਅਰਜ਼ੀਆਂ ਦੇ ਤੁਰੰਤ ਨਿਪਟਾਰੇ ਵਾਸਤੇ ਐਮ.ਸੀ. ਅਤੇ ਐਮ.ਸੀ. ਖੇਤਰ ਦੇ ਬਾਹਰ ਪੈਂਦੇ ਪਲਾਟਾਂ ਅਤੇ ਇਮਾਰਤਾਂ ਨੂੰ ਨਿਯਮਤ ਕਰਨ ਲਈ ਤਿਆਰ ਕੀਤਾ ਗਿਆ ਹੈ।ਅਰਜ਼ੀਆਂ ਦੇ ਜਲਦੀ ਅਤੇ ਸਮੇਂ ਸਿਰ ਨਿਪਟਾਰੇ ਨੂੰ ਯਕੀਨੀ ਬਣਾਉਣ ਲਈ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਨੇ ਅੱਗੇ ਦੱਸਿਆ ਕਿ ਇਸ ਪ੍ਰਕਿਰਿਆ ਵਿੱਚ ਸ਼ਾਮਲ ਅਧਿਕਾਰੀਆਂ ਵਾਸਤੇ ਅਰਜ਼ੀਆਂ ਦੇ ਨਿਪਟਾਰੇ ਲਈ ਸਮਾਂ-ਸੀਮਾ ਤੈਅ ਕਰ ਦਿੱਤੀ ਗਈ ਹੈ, ਜਿਸ ਦੀ ਨਿਗਰਾਨੀ ਕੀਤੀ ਜਾਵੇਗੀ।ਉਨ੍ਹਾਂ ਦੱਸਿਆ ਕਿ ਐਨ.ਓ.ਸੀ. ਜਾਰੀ ਕਰਨ ਦੀ ਸਾਰੀ ਪ੍ਰਕਿਰਿਆ ਪੋਰਟਲ ‘ਤੇ ਬਿਨੈ-ਪੱਤਰ ਜਮ੍ਹਾਂ ਕਰਨ ਤੋਂ 21 ਕੰਮ-ਕਾਜੀ ਦਿਨਾਂ ਦੇ ਅੰਦਰ ਪੂਰੀ ਕੀਤੀ ਜਾਵੇਗੀ।ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ 19.03.2018 ਤੋਂ ਪਹਿਲਾਂ ਹੋਂਦ ਵਿੱਚ ਆਈਆਂ ਅਣਅਧਿਕਾਰਤ ਕਾਲੋਨੀਆਂ ਵਿੱਚ ਪੈਂਦੇ ਪਲਾਟਾਂ ਨੂੰ ਨਿਯਮਤ ਕਰਨ ਲਈ 18.10.2018 ਨੂੰ ਇੱਕ ਨੀਤੀ ਨੋਟੀਫਾਈ ਕੀਤੀ ਸੀ। ਪਰ ਅਰਜ਼ੀਆਂ ਦੀ ਪ੍ਰਕਿਰਿਆ ਆਫਲਾਈਨ ਹੋਣ ਕਰਕੇ ਪਲਾਟ ਹੋਲਡਰਾਂ ਨੂੰ ਇਸ ਨੀਤੀ ਦੇ ਤਹਿਤ ਆਪਣੇ ਪਲਾਟਾਂ ਨੂੰ ਨਿਯਮਤ ਕਰਵਾਉਣ ਲਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਵਾਸਤੇ ਇਹ ਆਨਲਾਈਨ ਸਹੂਲਤ ਸ਼ੁਰੂ ਕੀਤੀ ਗਈ ਹੈ ਤਾਂ ਜੋ ਲੋਕਾਂ ਨੂੰ ਕਿਸੇ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।
ਹਰਿਆਣਾ ਦੀ ਇਤਿਹਾਸਕ ਨਗਰੀ ਰਾਖੀਗੜ੍ਹੀ ਨੂੰ ਮਿਲੇਗੀ ਕੌਮਾਂਤਰੀ ਪਹਿਚਾਣ
ਰਾਖੀਗੜ੍ਹੀ ਵਿਚ ਬਣਾਇਆ ਜਾ ਰਿਹਾ ਮਿਊਜੀਅਮ ਕਈ ਮਾਇਨਿਆਂ ਵਿਚ ਹੋਵੇਗਾ ਖਾਸ
ਮਿਊਜੀਅਮ ਵਿਚ 5 ਹਜਾਰ ਸਾਲ ਪੁਰਾਣੀ ਸਿੰਧੂ ਘਾਟੀ ਸਭਿਅਤਾ ਦੀ ਕਲਾਕ੍ਰਿਤੀਆਂ ਨੂੰ ਸਹੇਜ ਕੇ ਰੱਖਿਆ ਜਾਵੇਗਾ
ਰਾਖੀਗੜ੍ਹੀ ਨੂੰ ਸੈਰ-ਸਪਾਟਾ ਸਥਾਨ ਵਜੋ ਵਿਕਸਿਤ ਕਰਨ ਲਈ ਪਿੰਡਵਾਸੀਆਂ ਨੇ ਸਰਕਾਰ ਦਾ ਜਤਾਇਆ ਧੰਨਵਾਦ
ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਹੇਠ ਹਰਿਆਣਾ ਸਰਕਾਰ ਸੂਬੇ ਵਿਚ ਸੈਰ-ਸਪਾਟਾ ਨੂੰ ਪ੍ਰੋਤਸਾਹਨ ਦੇਣ ਲਈ ਲਗਾਤਾਰ ਯਤਨਸ਼ੀਲ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 10 ਸਤੰਬਰ :- ਸਿੰਧੂ ਘਾਟੀ ਸਭਿਅਤਾ ਦਾ ਇਤਿਹਾਸਕ ਨਗਰ ਰਾਖੀਗੜ੍ਹੀ ਨੂੰ ਹੁਣ ਕੌਮਾਂਤਰੀ ਪੱਧਰ ‘ਤੇ ਵੀ ਪਹਿਚਾਣ ਮਿਲਣ ਜਾ ਰਹੀ ਹੈ। ਸਰਕਾਰ ਵੱਲੋਂ ਰਾਖੀਗੜ੍ਹੀ ਵਿਚ ਮਿਊਜੀਅਮ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਲਗਭਗ 5 ਹਜਾਰ ਸਾਲ ਪੁਰਾਣੀ ਸਿੰਧੂ ਘਾਟੀ ਸਭਿਅਤਾ ਦੀ ਕਲਾਕ੍ਰਿਤੀਆਂ ਨੂੰ ਸਹੇਜ ਕੇ ਰੱਖਿਆ ਜਾਵੇਗਾ। ਰਾਖੀਗੜ੍ਹੀ ਦੇ ਸੈਰ-ਸਪਾਟਾ ਸਥਾਨ ਵਜੋ ਵਿਕਸਿਤ ਹੋਣ ਨਾਲ ਇਕ ਪਾਸੇ ਜਿੱਥੇ ਸੈਰ-ਸਪਾਟਾ ਵਧੇਗਾ ਉੱਥੇ ਹਰਿਆਣਾ ਦੇ ਮਾਲ ਵਿਚ ਵੀ ਵਾਧਾ ਹੋਵੇਗਾ ਅਤੇ ਉੱਥੇ ਸੈਨਾਨੀਆਂ ਦੇ ਆਉਣ ਨਾਲ ਪਿੰਡ ਦੇ ਨੌਜੁਆਨਾਂ ਲਈ ਰੁਜਗਾਰ ਦੇ ਮੌਕੇ ਵੀ ਸ੍ਰਿਜਤ ਹੋਣਗੇ। ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦਾ ਵਿਜਨ ਸੂਬੇ ਵਿਚ ਧਾਰਮਿਕ, ਇਤਹਾਸਕ ਅਤੇ ਇਕੋ-ਟੂਰੀਜਮ ਨੂੰ ਮਜਬੂਤ ਕਰਨਾ ਹੈ, ਤਾਂ ਜੋ ਹਰਿਆਣਾ ਦੇ ਇਤਹਾਸ ਅਤੇ ਇੱਥੇ ਦੇ ਸਭਿਆਚਾਰ ਦੇ ਬਾਰੇ ਵਿਚ ਦੇਸ਼ ਅਤੇ ਸੂਬੇ ਦੇ ਲੋਕ ਕਰੀਬ ਤੋਂ ਜਾਣ ਸਕਣ। ਵਰਨਣਯੋਗ ਹੈ ਕਿ ਮੁੱਖ ਮੰਤਰੀ ਰਾਖੀਗੜ੍ਹੀ ਦਾ ਤਿੰਨ ਵਾਰ ਦੌਰਾ ਕਰ ਚੁੱਕੇ ਹਨ। ਇਸ ਨਾਲ ਲਗਦਾ ਹੈ ਕਿ ਉਹ ਸਾਡੇ ਪੁਰਾਣੇ ਸਭਿਆਚਾਰ ਨੂੰ ਸੰਭਾਲ ਕੇ ਰੱਖਣ ਦੇ ਪ੍ਰਤੀ ਕਿੰਨ੍ਹੇ ਗੰਭੀਰ ਹਨ। ਇਸ ਤੋਂ ਪਹਿਲਾਂ ਵੀ ਮੁੱਖ ਮੰਤਰੀ ਨੇ ਧਰਮਖੇਤਰ ਕੁਰੂਕਸ਼ੇਤਰ ਵਿਚ 48 ਕੋਸ ਦੇ ਘੇਰੇ ਵਿਚ ਪੈਣ ਵਾਲੇ ਸਾਰੇ ਤੀਰਥ ਸਥਾਨਾਂ ਦਾ ਮੁੜਵਿਸਥਾਰ ਕਰਨ ਦੀ ਪਹਿਲ ਕੀਤੀ।
ਰਾਖੀਗੜ੍ਹੀ ਨੂੰ ਸੈਰ-ਸਪਾਟਾ ਸਥਾਨ ਵਜੋ ਵਿਕਸਿਤ ਕਰਨ ਲਈ ਪਿੰਡਵਾਸੀਆਂ ਨੇ ਸਰਕਾਰ ਦਾ ਜਤਾਇਆ ਧੰਨਵਾਦ
ਰਾਖੀਗੜ੍ਹੀ ਦੇ ਨਿਵਾਸੀ ਸ੍ਰੀ ਅਸ਼ੋਕ ਚੇਅਰਮੈਨ ਨੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦਾ ਧੰਨਵਾਦ ਪ੍ਰਗਟਾਉਂਦੇ ਹੋਏ ਕਿਹਾ ਕਿ ਇਸ ਖੇਤਰ ਨੂੰ ਸੈਰ-ਸਪਾਟਾ ਦੇ ਮੱਦੇਨਜਰ ਵਿਕਸਿਤ ਕਰਨ ਨਾਲ ਇਸ ਇਲਾਕੇ ਦਾ ਤੇਜੀ ਨਾਲ ਵਿਕਾਸ ਹੋਵੇਗਾ ਅਤੇ ਪਿੰਡਵਾਸੀਆਂ ਦੇ ਲਈ ਰੁਜਗਾਰ ਦੇ ਮੌਕੇ ਵੱਧਣਗੇ।ਇਸੀ ਤਰ੍ਹਾ, ਸ੍ਰੀ ਸੁਖਬੀਰ ਮਲਿਕ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਇਤਹਾਸਕ ਨਗਰੀਆਂ ਨੂੰ ਵਿਕਸਿਤ ਕਰਨ ਦਾ ਜੋ ਯਤਨ ਕਰ ਰਹੀ ਹੈ ਉਹ ਸ਼ਲਾਘਾਯੋਗ ਹੈ। ਇਸ ਨਾਲ ਅਜਿਹੇ ਸਾਰੇ ਖੇਤਰਾਂ ਨੂੰ ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਤਾਂ ਪਹਿਚਾਣ ਮਿਲਦੀ ਹੀ ਹੈ, ਨਾਲ ਹੀ ਵਿਕਾਸ ਦੇ ਨਵੇਂ ਮੌਕੇ ਵੀ ਪੈਦਾ ਹੁੰਦੇ ਹਨ। ਸ੍ਰੀ ਵੀਰੇਂਦਰ ਸਿੰਧੂ ਦਾ ਕਹਿਣਾ ਹੈ ਕਿ ਰਾਖੀਗੜ੍ਹੀ ਵਿਚ ਮਿਊਜੀਅਮ ਬਨਣ ਨਾਲ ਸੂਬੇ ਤੇ ਦੇਸ਼ ਦੇ ਲੋਕਾਂ, ਵਿਸ਼ੇਸ਼ ਰੂਪ ਨਾਲ ਨੌਜੁਆਨ ਪੀੜੀ ਨੂੰ ਇੱਥੇ ਇਤਿਹਾਸ ਦੇ ਬਾਰੇ ਵਿਚ ਜਾਣਕਾਰੀ ਮਿਲੇਗੀ ਅਤੇ ਊਹ ਜਾਣ ਸਕਣਗੇ ਕਿ ਹਰਿਆਣਾ ਦਾ ਇਤਿਹਾਸ ਸਾਲਾਂ ਪੁਰਾਣਾ ਹੈ। ਰਾਖੀਗੜ੍ਹੀ ਸਥਾਨ ਵਿਕਸਿਤ ਹੋਣ ਨਾਲ ਨਾ ਸਿਰਫ ਰਾਖੀਗੜ੍ਹੀ ਸਗੋ ਨਾਰਨੌਂਦ ਖੇਤਰ ਵੀ ਵਿਸ਼ਵ ਨਕਸ਼ੇ ‘ਤੇ ਉਭਰੇਗਾ।
ਰਾਖੀਗੜ੍ਹੀ ਵਿਚ ਬਣਾਇਆ ਜਾ ਰਿਹਾ ਮਿਊਜੀਅਮ ਕਈ ਮਾਇਨਿਆਂ ਵਿਚ ਹੋਵੇਗਾ ਖਾਸ
ਰਾਖੀ ਗੜ੍ਹੀ ਵਿਚ ਬਣ ਰਹੇ ਇਸ ਮਿਊਜੀਅਮ ਵਿਚ ਫੋਟੋਗ੍ਰਾਫਸ ਲੈਬਸ ਤਿਆਰ ਕੀਤੀਆਂ ਗਈਆਂ ਹਨ, ਜ੍ਹਿਨ੍ਹਾਂ ਵਿਚ ਫੋਟੋਆਂ ਰਾਹੀਂ ਸੈਨਾਨੀ ਰਾਖੀਗੜ੍ਹੀ ਦੇ ਇਤਿਹਾਸ ਨੂੰ ਜਾਣ ਸਕਣਗੇ। ਇਸ ਤੋਂ ਇਲਾਵਾ, ਮਿਊਜੀਅਮ ਵਿਚ ਕਿਡਸ ਜੋਨ ਵੀ ਬਣਾਇਆ ਗਿਆ ਹੈ। ਪਹਿਲੀ ਵਾਰ ਹਰਿਆਣਾ ਵਿਚ ਕਿਸੇ ਮਿਊਜੀਅਮ ਵਿਚ ਕਿਡਸ ਜੋਨ ਦਾ ਨਿਰਮਾਣ ਕਰਵਾਇਆ ਗਿਆ ਹੈ ਤਾਂ ਜੋ ਬੱਚੇ ਵੀ ਖੇਡ ਖੇਡ ਵਿਚ ਆਪਣੇ ਇਤਹਾਸ ਨਾਲ ਜਾਣੂੰ ਹੋ ਸਕਣ। ਇਸ ਤੋਂ ਇਲਾਵਾ, ਓਪਨ ਏਅਰ ਥਇਏਟਰ, ਗੈਲਰੀ, ਲਾਇਬ੍ਰੇਰੀ ਦਾ ਨਿਰਮਾਣ ਕਰਵਾਇਆ ਗਿਆ ਹੈ, ਜਿਸ ਵਿਚ ਸੈਨਾਨੀ, ਵਿਸ਼ੇਸ਼ ਤੌਰ ‘ਤੇ ਨੌਜੁਆਨ ਪੀੜੀ ਨੂੰ ਇਤਹਾਸ ਦੀ ਜਾਣਕਾਰੀ ਮਿਲੇਗੀ।ਕੇਂਦਰ ਸਰਕਾਰ ਵੱਲੋਂ ਦੇਸ਼ ਵਿਚ ਸੈਰ-ਸਪਾਟਾ ਸਥਾਨਾਂ ਤੇ ਪੰਜ ਇਤਹਾਸਕ ਸਥਾਨ ਬਨਾਉਣ ਦੇ ਲਈ 2500 ਕਰੋੜ ਰੁਪਏ ਦਾ ਐਲਾਨ ਕੀਤਾ ਸੀ। ਉਨ੍ਹਾਂ ਵਿਚ ਰਾਖੀਗੜ੍ਹੀ ਵੀ ਸ਼ਾਮਿਲ ਹੈ। ਸੂਬਾ ਸਰਕਾਰ ਵੀ ਇੱਥੇ 32 ਕਰੋੜ ਰੁਪਏ ਦੀ ਲਾਗਤ ਤੋਂ ਅੱਤਆਧੁਨਿਕ ਮਿਊਜੀਅਮ ਬਣਾ ਰਹੀ ਹੈ। ਇਸ ਵਿਚ ਰੇਸਟ ਹਾਊਸ, ਹਾਸਟਲ ਅਤੇ ਇਕ ਕੈਫੇ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਪੁਨਰਵਾਸ ਕੰਮਾਂ ਦੇ ਲਈ 5 ਕਰੋੜ 50 ਰੁਪਏ ਜਾਰੀ ਕੀਤੇ ਜਾ ਚੁੱਕੇ ਹਨ। ਰਾਖੀਗੜ੍ਹੀ ਨੂੰ ਵਿਸ਼ਵ ਪੱਧਰੀ ਪੁਰਾਤੱਤਵ ਅਤੇ ਸੈਰ-ਸਪਾਟਾ ਸਥਾਨ ਬਨਾਉਣ ਵਿਚ ਕੇਂਦਰ ਸਰਕਾਰ ਹਰ ਸੰਭਵ ਕੌਸ਼ਿਸ਼ ਕਰ ਰਹੀ ਹੈ।
ਰਾਖੀਗੜ੍ਹੀ ਦਾ ਇਤਹਾਸ
ਰਾਖੀਗੜ੍ਹੀ ਹਰਿਆਣਾ ਦੇ ਹਿਸਾਰ ਜਿਲ੍ਹੇ ਦੇ ਨਾਰਨੌਲ ਸਰ-ਡਿਵੀਜਨ ਵਿਚ ਸਥਿਤ ਹੈ। ਇਹ ਰਾਖੀਖਾਸ ਅਤੇ ਰਾਖੀਸ਼ਾਹਪੁਰ ਪਿੰਡਾਂ ਤੋਂ ਇਲਾਵਾ ਨੇੜੇ ਦੇ ਖੇਤਾਂ ਵਿਚ ਪੁਰਾਤਤਵਿਕ ਸਬੂਤ ਫੈਲੇ ਹੋਏ ਹਨ। ਰਾਖੀਗੜ੍ਹ ਵਿਚ ਸੱਤ ਟੀਲੇ (ਆਰਜੀਆਰ-1 ਤੋਂ ਲੈ ਕੇ ਆਰਜੀਆਰ-7) ਹੈ। ਇਹ ਮਿਲ ਕੇ ਬਸਤੀ ਬਣਾਉਂਦੇ ਹਨ ਜੋ ਹੜੱਪਾ ਸਭਿਅਤਾ ਦੀ ਸੱਭ ਤੋਂ ਵੱਡੀ ਬਸਤੀ ਹੈ। ਭਾਰਤੀ ਪੁਰਾਤੱਤਵ ਸਰਵੇਖਣ (ਏਐਸਆਈ) ਨੇ ਇਸ ਪਿੰਡ ਵਿਚ ਪਹਿਲੀ ਵਾਰ 1963 ਵਿਚ ਖੁਦਾਈ ਸ਼ੁਰੂ ਕੀਤੀ ਸੀ। ਇਸ ਦੇ ਬਾਅਦ 1998-2001 ਦੇ ਵਿਚ ਡਾ. ਅਮਰੇਂਦਰਨਾਥ ਦੇ ਅਗਵਾਈ ਹੇਠ ਏਐਸਆਈ ਨੇ ਫਿਰ ਖੁਦਾਈ ਸ਼ੁਰੂ ਕੀਤੀ। ਬਾਅਦ ਵਿਚ ਪੂਰਣ ਕੇ ਡੇਕਨ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋਫੈਸਰ ਬਸੰਤ ਸ਼ਿੰਦੇ ਦੇ ਅਗਵਾਈ ਹੇਠ 2013 ਤੋਂ 2016 ਤੇ 2022 ਵਿਚ ਰਾਖੀਗੜ੍ਹੀ ਵਿਚ ਖਨਨ ਕਾਰਜ ਹੋਇਆ ਹੈ। ਰਾਖੀਗੜ੍ਹੀ ਵਿਚ 1998 ਤੋਂ ਲੈ ਕੇ ਹੁਣ ਤਕ 56 ਕੰਕਾਲ ਮਿਲੇ ਹਨ। ਇੰਨ੍ਹਾਂ ਵਿਚ 36 ਦੀ ਖੋਜ ਪ੍ਰੋਫੈਸਰ ਸ਼ਿੰਦੇ ਨੇ ਕੀਤੀ ਸੀ। ਟੀਲਾ ਗਿਣਤੀ-7 ਦੀ ਖੁਦਾਈ ਵਿਚ ਮਿਲੇ ਦੋ ਮਹਿਲਾਵਾਂ ਦੇ ਕੰਕਾਲ ਕਰੀਬ 7,000 ਸਾਲ ਪੁਰਾਣੇ ਹਨ। ਦੋਵਾਂ ਕੰਕਾਲਾਂ ਦੇ ਹੱਥ ਵਿਚ ਖੋਲ (ਸ਼ੈਲ) ਦੀ ਚੁੜੀਆਂ, ਇਕ ਤਾਂਬੇ ਦਾ ਸ਼ੀਸ਼ਾ ਅਤੇ ਅਰਥ ਕੀਮਤੀ ਪੱਥਰਾਂ ਦੇ ਮਨਕੇ ਵੀ ਮਿਲੇ ਹਨ। ਖੋਲ ਦੀ ਚੁੜੀਆਂ ਦੀ ਮੌਜੂਦਗੀ ਨਾਲ ਇਹ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਰਾਖੀਗੜ੍ਹੀ ਦੇ ਲੋਕਾਂ ਦੇ ਦੂਰਦਰਾਜ ਦੇ ਸਥਾਨਾਂ ਦੇ ਨਾਲ ਕਾਰੋਬਾਰੀ ਸਬੰਧ ਸਨ। ਪ੍ਰੋਫੈਸਰ ਸ਼ਿੰਦੇ ਦੇ ਅਨੁਸਾਰ ਰਾਖੀਗੜ੍ਹੀ ਵਿਚ ਪਾਈ ਗਈ ਸਭਿਅਤਾ ਕਰੀਬ 5000-550 ਈਸਵੀ ਪਹਿਲਾਂ ਦੀ ਹੈ, ਜਦੋਂ ਕਿ ਮੋਹਨਜੋਦੜੋ ਵਿਚ ਪਾਈ ਗਈ ਸਭਿਅਤਾ ਦਾ ਸਮੇਂ ਲਗਭਗ 4000 ਈ ਪੂ ਮੰਨਿਆ ਜਾਂਦਾ ਹੈ। ਮੋਹਨਜੋਦੜੋ ਦਾ ਖੇਤਰ ਕਰੀਬ 300 ਹੈਕਟੇਅਰ ਹੈ ਜਦੋਂ ਕਿ ਰਾਖੀਗੜ੍ਹੀ 550 ਹੈਕਟੇਅਰ ਤੋਂ ਵੱਧ ਖੇਤਰ ਵਿਚ ਫੈਲਿਆ ਹੈ। ਪ੍ਰੋਫੈਸਰ ਸ਼ਿੰਦੇ ਦੇ ਅਨੂਸਾਰ ਪੁਰਾਣੀ ਸਭਿਅਤਾ ਦੇ ਸਬੂਤਾਂ ਨੂੰ ਸੰਭਾਲਣ ਰਾਖਗੜ੍ਹੀ ਵਿਚ ਮਿਲੇ ਪ੍ਰਮਾਣ ਇਸ ਹੋਰ ਵੀ ਇਸ਼ਾਰਾ ਕਰਦੇ ਹਨ ਕਿ ਵਪਾਰਕ ਲੇਣ ਦੇਣ ਦੇ ਮਾਮਲੇ ਵਿਚ ਵੀ ਇਹ ਸਥਾਨ ਹੜੱਪਾ ਅਤੇ ਮੋਹਨਜੋਦੜੋ ਤੋਂ ਵੱਧ ਖੁਸ਼ਹਾਲ ਸੀ।ਅਫਗਾਨੀਸਤਾਨ, ਬਲੂਚੀਸਤਾਨ, ਗੁਜਰਾਤ ਅਤੇ ਰਾਜਸਤਾਨ ਨਾਲ ਇਸ ਦਾ ਵਪਾਰਕ ਸਬੰਧ ਸੀ। ਖਾਸਤੌਰ ‘ਤੇ ਆਭੂਸ਼ਨ ਬਨਾਉਣ ਲਈ ਲੋਕ ਇੱਥੋਂ ਕੱਚਾ ਮਾਲ ਲਿਆਉਂਦੇ ਸਨ, ਫਿਰ ਇੰਨ੍ਹਾਂ ਦੇ ਆਭੂਸ਼ਨ ਬਣਾ ਕੇ ਇੰਨ੍ਹਾਂ ਥਾਵਾਂ ਵਿਚ ਵੇਚਦੇ ਹਨ। ਇਸ ਸਭਿਅਤਾ ਦੇ ਲੋਕ ਤਾਂਬਾ, ਕਾਰਨੋਲਿਅਨ, ਅਗੇਟ, ਸੋਨੇ ਵਰਗੀ ਮੁੱਲਵਾਨ ਧਾਤੂਆਂ ਨੂੰ ਪਿਘਲਾ ਕੇ ਇੰਨ੍ਹਾਂ ਤੋਂ ਨਕਸ਼ੀਦਾਰ ਮਨਕੇ ਦੀ ਮਾਲਾ ਬਦਾਉਂਦੇ ਹਨ। ਪੱਥਰਾਂ ਜਾਂ ਧਾਤੂਆਂ ਤੋਂ ਜੇਵਰ ਬਨਾਉਣ ਲਈ ਭੱਠੀਆਂ ਦਾ ਇਸਤੇਮਾਲ ਹੁੰਦਾ ਸੀ। ਇਸ ਤਰ੍ਹਾਂ ਦੀ ਭੱਟੀਆਂ ਭਾਰੀ ਗਿਣਤੀ ਵਿਚ ਮਿਲੀਆਂ ਹਨ। ਇੱਥੇ ਮਿਲੇ ਕੰਕਾਲਾਂ ਦਾ ਡੀਐਨਏ ਜਾਂਚ ਚੱਲ ਰਹੀ ਹੈ।
ਰਾਖੀਗੜ੍ਹੀ ਵਿਚ ਪਿੰਡਵਾਸੀਆਂ ਨੂੰ ਹੋਮ ਸਟੇ ਨੀਤੀ ਦੇ ਤਹਿਤ ਦਿੱਤੇ ਜਾਣਗੇ ਲਾਇਸੈਂਸ
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਹੋਮਸਟੇ ਨੀਤੀ ਤਿਆਰ ਕੀਤੀ ਗਈ ਹੈ, ਜਿਸ ਦੇ ਤਹਿਤ ਪੇਂਡੂ ਆਪਣੇ ਘਰਾਂ ਵਿਚ ਇਕ ਜਾਂ ਦੋ ਕਮਰਿਆਂ ਦੀ ਵਰਤੋ ਟੂਰਿਸਟ ਦੇ ਠਹਿਰਾਅ ਲਈ ਕਰ ਸਕਣਗੇ। ਇਸ ਦੇ ਲਈ ਸੈਰ-ਸਪਾਟਾ ਵਿਭਾਗ ਵੱਲੋਂ ਵਿਧੀਵਤ ਲਾਇਸੈਂਸ ਦਿੱਤੇ ਜਾਣਗੇ। ਇਸ ਹੋਮਸਟੇ ਨੀਤੀ ਨਾਲ ਰਾਖੀਗੜ੍ਹੀ ਦੇ ਲੋਕਾਂ ਨੁੰ ਰੁਜਗਾਰ ਦੇ ਨਵੇਂ ਮੌਕੇ ਮਿਲਣਗੇ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਦਾ ਉਦੇਸ਼ ਸੂਬੇ ਵਿਚ ਹੋਮਸਟੇ ਕਲਚਰ ਨੂੰ ਪ੍ਰਜਲਿਤ ਕਰਨਾ ਹੈ, ਤਾਂ ਜੋ ਇਕ ਪਾਸ ਜਿੱਥੇ ਸਥਾਨਕ ਲੋਕਾਂ ਨੂੰ ਨਵਾਂ ਰੁਜਗਾਰ ਮਿਲੇ, ਉੱਥੇ ਟੂਰਿਸਟ ਨੂੰ ਵੀ ਹਰਿਆਣਾ ਦਾ ਸਭਿਆਚਾਰ ਨੂੰ ਕਰੀਬ ਤੋਂ ਜਾਨਣ ਦਾ ਮੌਕਾ ਮਿਲੇ। ਉਨ੍ਹਾਂ ਨੇ ਟਿਕੱਰ ਤਾਲ (ਮੋਰਨੀ) ਦਾ ਉਦਾਹਰਣ ਦਿੰਦੇ ਹੋਏ ਕਿਹਾ ਕਿ ਉੱਥੇ ਲਗਭਗ 30 ਪਰਿਵਾਰਾਂ ਨੂੰ ਹੋਮਸਟੇ ਨੀਤੀ ਦੇ ਤਹਿਤ ਲਾਇਸੈਂਸ ਦਿੱਤੇ ਗਏ ਹਨ ਅਤੇ ਉਹ ਉਸ ਦਾ ਭਰਪੂਰ ਲਾਭ ਚੁੱਕ ਰਹੇ ਹਨ।
ਰਾਖੀਗੜ੍ਹ ਤਕ ਸੜਕ ਤੰਤਰ ਕੀਤਾ ਜਾਵੇ ਮਜਬੂਤ
ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਰਾਖੀਗੜ੍ਹ ਤਕ ਹਾਂਸੀ, ਜੀਂਦ ਅਤੇ ਬਰਵਾਲਾ ਤਿੰਨਾਂ ਪਾਸੇ ਤੋਂ ਸੜਕ ਤੰਤਰ ਮਜਬੂਤ ਕੀਤਾ ਜਾਵੇ। ਇਸ ਤੋਂ ਇਲਾਵਾ, ਗੈਬੀਨਗਰ (ਕਿਨਰ) ਤੋਂ ਰਾਖੀਗੜ੍ਹੀ ਤਕ ਲਗਭਗ ਸਾਢੇ 5 ਕਿਲੋਮੀਟਰ ਦੀ ਸੜਕ ਦਾ ਚੌੜਾਕਰਣ ਅਤੇ ਸੁਧਾਰੀਕਰਣ ਕੀਤਾ ਜਾਵੇ। ਇਸ ਦੇ ਲਈ ਵੱਧ ਜਮੀਨ ਈ- ਭੂਮੀ ਪੋਰਟਲ ਰਾਹੀਂ ਜਲਦੀ ਖਰੀਦੀ ਜਾਵੇ। ਉਨ੍ਹਾਂ ਨੇ ਕਿਹਾ ਕਿ ਰਾਖੀਗੜ੍ਹੀ ਦੇ ਬਾਰੇ ਵਿਚ ਨੈਸ਼ਨਲ ਹਾਈਵੇ ਅਤੇ ਰਾਜ ਹਾਈਵੇ ‘ਤੇ ਸਾਇਨ ਬੋਰਡ ਲਗਾਏ ਜਾਣ। ਇਸ ਤੋਂ ਇਲਾਵਾ, ਹਰਿਆਣਾ ਸੈਰ-ਸਪਾਟਾ ਵਿਭਾਗ ਦੇ ਪਰਿਸਰਾਂ ਅਤੇ ਹੋਰ ਸੈਰ-ਸਪਾਟਾ ਸਥਾਨਾਂ ‘ਤੇ ਰਾਖੀਗੜ੍ਹੀ ਦੇ ਇਤਿਹਾਸਕ ਮਹਤੱਵ ਨੂੰ ਪ੍ਰਦਰਸ਼ਿਤ ਕੀਤਾ ਜਾਵੇ ਤਾਂ ਜੋ ਸੂਬੇ ਤੇ ਦੇਸ਼ ਦੇ ਲੋਕਾਂ ਨੂੰ ਰਾਖੀਗੜ੍ਹੀ ਦੇ ਬਾਰੇ ਵਿਚ ਜਾਣਕਾਰੀ ਮਿਲ ਸਕੇ ਅਤੇ ਅਗਲੇ ਦਿਨਾਂ ਵਿਚ ਰਾਖੀਗੜ੍ਹੀ ਵਿਚ ਸੈਰ-ਸਪਾਟਾ ਨੂੰ ਪ੍ਰੋਤਸਾਹਨ ਮਿਲੇ।
ਰਾਖੀਗੜ੍ਹੀ ਦੀ ਖੁਦਾਈ ਤੋਂ ਮਿਲੀ ਕਲਾਕ੍ਰਿਤੀਆਂ ਦੀ ਸੂਚੀ ਤਿਆਰ ਕਰਨ
ਸ੍ਰੀ ਮਨੌਹਰ ਲਾਲ ਨੇ ਕਿਹਾ ਕਿ ਰਾਖੀਗੜ੍ਹੀ ਦੀ ਖੁਦਾਈ ਤੋਂ ਮਿਲੀ ਸਾਰੇ ਕਲਾਕ੍ਰਿਤੀਆਂ ਰਾਸ਼ਟਰ ਦੀ ਸੰਪਤੀ ਹਨ, ਇਸ ਲਈ ਇੰਨ੍ਹਾਂ ਨੂੰ ਨਾ ਸਿਰਫ ਸੁਰੱਖਿਅਤ ਕਰਨ ਸਗੋ ਸੁਰੱਖਿਅਤ ਰੱਖਨ ਦੀ ਵੀ ਜਰੂਰਤ ਹੈ। ਮੁੱਖ ਮੰਤਰੀ ਨੇ ਕਿਹਾ ਕਿ ਰਾਖੀਗੜ੍ਹੀ ਵਿਚ ਖੁਦਾਈ ਤੋਂ ਮਿਲੀ ਕਲਾਕ੍ਰਿਤੀਆਂ ਤੇ ਹੋਰ ਪੁਰਾਣੀ ਵਸਤੂਆਂ ਦੀ ਸੂਚੀ ਤਿਆਰ ਕਰਨ। ਇਸ ਤੋਂ ਇਲਾਵਾ, ਪਿੰਡ ਵਾਸੀਆਂ ਦੇ ਕੋਲ ਵੀ ਅਜਿਹੀ ਕਲਾਕ੍ਰਿਤੀਆਂ ਮੌਜੂਦ ਹਨ ਤਾਂ ਉਨ੍ਹਾਂ ਦੀ ਵੀ ਇਕ ਸੂਚੀ ਤਿਆਰ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਪਿੰਡ ਵਾਸੀਆਂ ਨਾਲ ਗਲਬਾਤ ਕਰ ਇੰਨ੍ਹਾਂ ਕਲਾਕ੍ਰਿਤੀਆਂ ਨੂੰ ਮਿਊਜੀਅਮ ਵਿਚ ਰੱਖਣ ਦੀ ਵਿਵਸਥਾ ਕੀਤੀ ਜਾਵੇ ਅਤੇ ਪਿੰਡਵਾਸੀਆਂ ਨੂੰ ਦੱਸਣ ਕਿ ਮਿਊਜੀਅਮ ਵਿਚ ਕਲਾਕ੍ਰਿਤੀਆਂ ਦੇਣ ਵਾਲੇ ਵਿਅਕਤੀ ਦਾ ਨਾਂਅ ਵੀ ਪ੍ਰਦਰਸ਼ਿਤ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਭਾਰਤੀ ਪੁਰਾਤੱਤਵ ਸਰਵੇਖਣ ਦੇ ਅਧਿਕਾਰੀਆਂਨੂੰ ਨਿਰਦੇਸ਼ ਦਿੱਤੇ ਕਿ ਰਾਖੀਗੜੀ ਦੇ ਸਰੰਖਤ ਖੇਤਰ ਅੰਦਰ ਜੋ ਤਾਲਾਬ ਮੌਜੂਦ ਹਨ ਉਨ੍ਹਾਂ ਦੇ ਸੁੰਦਰੀਕਰਣ ਲਈ ਮੰਜੂਰੀ ਦਿੱਤੀ ਜਾਵੇ ਅਤੇ ਡਿਜਾਇਨ ਤਿਆਰ ਕਰ ਤਾਲਾਬ ਅਥਾਰਿਟੀ ਨੰ ਦਿੱਤਾ ਜਾਵੇ। ਮੀਟਿੰਗ ਵਿਚ ਦਸਿਆ ਗਿਆ ਕਿ ਰਾਖੀਗੜ੍ਹੀ ਸਾਇਟ ਦੇ ਕੰਮ ਲਈ ਭਾਰਤ ਸਰਕਾਰ ਵੱਲੋਂ ਤਾਲਮੇਲ ਕਮੇਟੀ ਬਣਾਈ ਗਈ ਹੈ ਅਤੇ ਸੂਬਾ ਸਰਕਾਰ ਵੱਲੋਂ ਟਾਸਕ ਫੋਰਸ ਗਠਨ ਕੀਤੀ ਗਈ ਹੈ। ਮੀਟਿੰਗ ਵਿਚ ਭਾਰਤੀ ਪੁਰਾਤੱਤਵ ਸਰਵੇਖਣ ਵੱਲੋਂ ਰਾਖੀਗੜ੍ਹੀ ਦੇ ਸਾਰੇ ਮਾਊਂਡਸ ਦਾ ਵਿਸਤਾਰ ਪੇਸ਼ਗੀਦਿੱਤੀ ਗਈ। ਇਸ ਤੋਂ ਇਲਾਵਾ, ਮਿਊਜੀਅਮ ਦੀ ਵਾਕ-ਥਰੂ ਡਾਕਿਯੂਮੈਂਟਰੀ ਵੀ ਦਿਖਾਈ ਗਈ।
ਮੀਟਿੰਗ ਵਿਚ ਵਿਧਾਨਸਭਾ ਡਿਪਟੀ ਸਪੀਕਰ ਰਣਬੀਰ ਗੰਗਵਾ, ਸਾਂਸਦ ਬ੍ਰਿਜੇਂਦਰ ਸਿੰਘ,ਰਾਜਭਸਾ ਸਾਂਸਦ ਮੇਜਰ ਜਨਰਲ (ਸੇਵਾਮੁਕਤ) ਡੀਪੀ ਵੱਤਸ, ਵਿਧਾਇਥ ਵਿਨੋਦ ਭਿਯਾਨਾ, ਜੋਗੀਰਾਮ ਸਿਹਾਗ, ਰਾਮ ਕੁਮਾਰ ਗੌਤਮ, ਸਾਬਕਾ ਕੈਬੀਨੇਟ ਮੰਤਰੀ ਕੈਪਟਨ ਅਭਿਮਨਿਊ, ਮੁੱਖ ਮੰਤਰੀ ਦੇ ਪ੍ਰਧਾਨ ਓਐਸੀਡੀ ਨੀਰਜ ਦਫਤੁਆਰ, ਲੋਕ ਨਿਰਮਾਣ (ਭਵਨ ਅਤੇ ਸੜਕਾਂ) ਵਿਭਾਗ ਦੇ ਵਧੀਕ ਮੁੱਖ ਸਕੱਤਰ ਅੰਕੁਰ ਗੁਪਤਾ, ਵਿਕਾਸ ਅਤੇ ਪੰਚਾਇਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨਿਲ ਮਲਿਕ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਅਮਿਤ ਅਗਰਵਾਲ, ਸੈਰ-ਸਪਾਟਾ ਵਿਭਾਗ ਦੇ ਪ੍ਰਧਾਨ ਸਕੱਤਰ ਐਮ ਡੀ ਸਿੰਨਹਾ, ਫਰੀਦਾਬਾਦ ਡਿਵੀਜਨ, ਫਰੀਦਾਬਾਦ ਦੇ ਕਮਿਸ਼ਨਰ ਵਿਕਾਸ ਯਾਦਵ, ਵਿਕਾਸ ਅਤੇ ਪੰਚਾਇਤ ਵਿਭਾਗ ਦੇ ਮਹਾਨਿਦੇਸ਼ਕ ਸੰਜੈ ਜੂਨ, ਪੁਰਾਤੱਤਵ ਅਤੇ ਅਜਾਇਬਘਰ ਵਿਭਾਗ ਦੇ ਮਹਾਨਿਦੇਸ਼ਕ ਪੀ ਸੀਮੀਣਾ, ਹਿਸਾਰ ਡਿਵੀਜਨ, ਹਿਸਾਰ ਦੀ ਕਮਿਸ਼ਨਰ ਗੀਤਾ ਭਾਰਤੀ, ਹਿਸਾਰ ਦੇ ਡਿਪਟੀ ਕਮਿਸ਼ਨਰ ਉੱਤਮ ਸਿੰਘ ਸਮੇਤ ਜਿਲ੍ਹਾ ਪ੍ਰਸਾਸ਼ਨ ਦੇ ਹੋਰ ਅਧਿਕਾਰੀ ਮੌਜੂਦ ਰਹੇ।
ਜ਼ਿਲ੍ਹਾ ਸਕੂਲੀ ਖੇਡਾਂ: ਅੰਡਰ 17 ਕਬੱਡੀ ਕੁੜੀਆਂ ਵਿੱਚ ਮੋੜ ਜੋਨ ਨੇ ਮਾਰੀ ਬਾਜ਼ੀ
ਹਲਕਾ ਭੁੱਚੋ ਦੇ ਵਿਧਾਇਕ ਮਾਸਟਰ ਜਗਸੀਰ ਸਿੰਘ ਨੇ ਵੰਡੇ ਜੇਤੂਆਂ ਨੂੰ ਇਨਾਮ
ਸੁਖਜਿੰਦਰ ਮਾਨ
ਬਠਿੰਡਾ, 10 ਸਤੰਬਰ : ਜ਼ਿਲ੍ਹਾ ਬਠਿੰਡਾ ਦੀਆਂ ਸਕੂਲੀ ਗਰਮ ਰੁੱਤ ਖੇਡਾਂ ਵਿੱਚ ਜੇਤੂ ਖਿਡਾਰੀਆਂ ਨੂੰ ਹਲਕਾ ਭੁੱਚੋ ਦੇ ਵਿਧਾਇਕ ਮਾਸਟਰ ਜਗਸੀਰ ਸਿੰਘ ਵੱਲੋਂ ਸਰਕਾਰੀ ਹਾਈ ਸਕੂਲ ਲਹਿਰਾਂ ਬੇਗਾ ਵਿਖੇ ਇਨਾਮ ਵੰਡ ਸਮਾਰੋਹ ਕੀਤਾ ਗਿਆ । ਇਸ ਮੌਕੇ ਉਹਨਾਂ ਬੋਲਦਿਆਂ ਕਿਹਾ ਕਿ ਖਿਡਾਰੀ ਸਾਡੇ ਦੇਸ਼ ਦਾ ਮਾਣ ਹੁੰਦੇ ਹਨ।ਇਲਾਕਾ ਨਿਵਾਸੀਆਂ ਨੂੰ ਖਿਡਾਰੀਆਂ ਦਾ ਪੂਰਾ ਮਾਣ ਕਰਨਾ ਚਾਹੀਦਾ ਹੈ।ਇਸ ਮੋਕੇ ਉਹਨਾਂ ਨੇ ਸਕੂਲ ਦੇ ਗਰਾਊਂਡ ਲਈ ਇੱਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ।ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਇਕਬਾਲ ਸਿੰਘ ਬੁੱਟਰ , ਗੁਰਚਰਨ ਸਿੰਘ ਗਿੱਲ ਵੱਲੋਂ ਇਸ ਲਈ ਉਹਨਾਂ ਦਾ ਧੰਨਵਾਦ ਕੀਤਾ ਗਿਆ । ਇਨ੍ਹਾਂ ਖੇਡਾਂ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਬਲਵੀਰ ਸਿੰਘ ਕਮਾਂਡੋ, ਹਰਮੰਦਰ ਸਿੰਘ ਸਿੱਧੂ ਭੁਪਿੰਦਰ ਸਿੰਘ ਨੇ ਅੱਜ ਦੇ ਨਤੀਜਿਆਂ ਬਾਰੇ ਦੱਸਿਆ ਕਿ ਯੋਗਾ ਅੰਡਰ 14 ਸਾਲ ਲੜਕੇ ਭੁੱਚੋ ਮੰਡੀ ਨੇ ਪਹਿਲਾ ਅਤੇ ਅਤੇ ਮੌੜ ਮੰਡੀ ਨੇ ਦੂਸਰਾ ਸਥਾਨ, ਅੰਡਰ 17 ਲੜਕੇ ਬਠਿੰਡਾ -1 ਨੇ ਪਹਿਲਾ ਅਤੇ ਭੁੱਚੋ ਮੰਡੀ ਨੇ ਦੂਸਰਾ ਸਥਾਨ ,ਅੰਡਰ 19 ਲੜਕੇ ਮੰਡੀ ਕਲਾਂ ਨੇ ਪਹਿਲਾ ਤੇ ਬਠਿੰਡਾ -1 ਨੇ ਦੂਸਰਾ ਸਥਾਨ ,ਯੋਗਾ ਅੰਡਰ 14 ਲੜਕੀਆਂ ਤਲਵੰਡੀ ਸਾਬੋ ਨੇ ਪਹਿਲਾ ਤੇ ਬਠਿੰਡਾ -1 ਨੇ ਦੂਸਰਾ ਸਥਾਨ ,ਅੰਡਰ 17 ਲੜਕੀਆਂ ਤਲਵੰਡੀ ਸਾਬੋ ਨੇ ਪਹਿਲਾ ਤੇ ਬਠਿੰਡਾ-1 ਨੇ ਦੂਸਰਾ ਸਥਾਨ ,ਅੰਡਰ 19 ਲੜਕੀਆਂ ਤਲਵੰਡੀ ਸਾਬੋ ਨੇ ਪਹਿਲਾ ਤੇ ਭੁੱਚੋ ਮੰਡੀ ਨੇ ਦੂਸਰਾ ਸਥਾਨ ,ਹਾਕੀ ਅੰਡਰ 14 ਲੜਕੇ ਭੁੱਚੋ ਮੰਡੀ ਨੇ ਪਹਿਲਾ ਤੇ ਭਗਤਾ ਨੇ ਦੂਸਰਾ ਸਥਾਨ,ਅੰਡਰ 17 ਲੜਕੇ ਬਠਿੰਡਾ-1 ਨੇ ਪਹਿਲਾ ਤੇ ਗੋਨਿਆਣਾ ਮੰਡੀ ਨੇ ਦੂਸਰਾ ਸਥਾਨ,ਅੰਡਰ 19 ਲੜਕੇ ਭੁੱਚੋ ਮੰਡੀ ਨੇ ਪਹਿਲਾ ਅਤੇ ਬਠਿੰਡਾ -1 ਨੇ ਦੂਜਾ,ਹੈਂਡਬਾਲ ਅੰਡਰ 14 ਲੜਕੇ ਬਠਿੰਡਾ -1 ਨੇ ਪਹਿਲਾ ਤੇ ਸੰਗਤ ਨੇ ਦੂਸਰਾ,ਅੰਡਰ 14 ਲੜਕੀਆਂ ਬਠਿੰਡਾ -1 ਨੇ ਪਹਿਲਾ ਤੇ ਬਠਿੰਡਾ-2 ਨੇ ਦੂਸਰਾ,ਅੰਡਰ 17 ਲੜਕੀਆਂ ਬਠਿੰਡਾ-1 ਨੇ ਪਹਿਲਾ ਤੇ ਸੰਗਤ ਜ਼ੋਨ ਨੇ ਦੂਸਰਾ,ਅੰਡਰ 19 ਲੜਕੀਆਂ ਸੰਗਤ ਜ਼ੋਨ ਨੇ ਪਹਿਲਾ ਤੇ ਬਠਿੰਡਾ -1 ਨੇ ਦੂਸਰਾ,ਅੰਡਰ – 19 ਲੜਕੀਆਂ ਫੁੱਟਬਾਲ ਭਗਤਾ ਜੋਨ ਨੇ ਪਹਿਲਾਂ ਤੇ ਭੁੱਚੋ ਮੰਡੀ ਦੂਜੇ, ਅੰਡਰ 14 ਮੁੰਡੇ ਮੰਡੀ ਫੂਲ ਨੇ ਪਹਿਲਾਂ, ਭੁੱਚੋ ਨੇ ਦੂਜਾ,ਕਬੱਡੀ ਸਰਕਲ ਸਟਾਈਲ ਅੰਡਰ 14 ਲੜਕੇ ਵਿੱਚ ਮੰਡੀ ਕਲਾਂ ਨੇ ਪਹਿਲਾਂ,ਭਗਤਾਂ ਜੋਨ ਨੇ ਦੂਜਾ,ਅੰਡਰ 14 ਲੜਕੀਆਂ ਮੰਡੀ ਫੂਲ ਨੇ ਪਹਿਲਾਂ, ਬਠਿੰਡਾ -1 ਨੇ ਦੂਜਾ, ਅੰਡਰ 17 ਲੜਕੀਆਂ ਭਗਤਾਂ ਨੇ ਪਹਿਲਾਂ, ਬਠਿੰਡਾ -2 ਨੇ ਦੂਜਾ, ਕਬੱਡੀ ਨੈਸ਼ਨਲ ਅੰਡਰ 14 ਮੁੰਡੇ ਵਿੱਚ ਤਲਵੰਡੀ ਸਾਬੋ ਨੇ ਪਹਿਲਾਂ, ਮੰਡੀ ਫੂਲ ਨੇ ਦੂਜਾ,ਅੰਡਰ 17 ਲੜਕੀਆਂ ਮੌੜ ਨੇ ਪਹਿਲਾਂ ਤੇ ਮੰਡੀ ਕਲਾਂ ਨੇ ਦੂਜਾ, ਅੰਡਰ 19 ਵਿੱਚ ਸੰਗਤ ਜੋਨ ਨੇ ਪਹਿਲਾਂ ਅਤੇ ਮੌੜ ਨੇ ਦੂਜਾ, ਚੈੱਸ ਅੰਡਰ 14 ਮੁੰਡੇ ਬਠਿੰਡਾ-1 ਨੇ ਪਹਿਲਾਂ, ਤਲਵੰਡੀ ਸਾਬੋ ਨੇ ਦੂਜਾ,ਅੰਡਰ 14 ਕੁੜੀਆਂ ਚੈੱਸ ਬਠਿੰਡਾ-2 ਨੇ ਪਹਿਲਾਂ, ਮੰਡੀ ਕਲਾਂ ਨੇ ਦੂਜਾ,ਅੰਡਰ 17 ਲੜਕੀਆਂ ਵਿੱਚ ਬਠਿੰਡਾ-1 ਨੇ ਪਹਿਲਾਂ, ਮੰਡੀ ਕਲਾਂ ਨੇ ਦੂਜਾ, ਅੰਡਰ 17 ਮੁੰਡੇ ਵਿੱਚ ਬਠਿੰਡਾ-2 ਨੇ ਪਹਿਲਾਂ,ਗੋਨਿਆਣਾ ਨੇ ਦੂਜਾ, ਅੰਡਰ 19 ਮੁੰਡਿਆਂ ਵਿੱਚ ਮੰਡੀ ਫੂਲ ਨੇ ਪਹਿਲਾਂ, ਬਠਿੰਡਾ-1 ਦੂਜਾ, ਅੰਡਰ 19 ਕੁੜੀਆਂ ਮੰਡੀ ਫੂਲ ਨੇ ਪਹਿਲਾਂ, ਬਠਿੰਡਾ-2 ਨੇ ਦੂਜਾ,ਖੋਹ-ਖੋਹ ਅੰਡਰ 14 ਮੁੰਡੇ ਤਲਵੰਡੀ ਸਾਬੋ ਨੇ ਪਹਿਲਾਂ, ਭੁੱਚੋ ਨੇ ਦੂਜਾ, ਅੰਡਰ 19 ਲੜਕੀਆਂ ਤਲਵੰਡੀ ਸਾਬੋ ਨੇ ਪਹਿਲਾਂ, ਬਠਿੰਡਾ-1 ਨੇ ਦੂਜਾ,ਅੰਡਰ 14 ਲੜਕੀਆਂ ਤਲਵੰਡੀ ਸਾਬੋ ਨੇ ਪਹਿਲਾਂ, ਬਠਿੰਡਾ-1 ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਪ੍ਰੀਤ ਕੌਰ ਮੁੱਖ ਅਧਿਆਪਕ, ਕੁਲਵਿੰਦਰ ਸਿੰਘ ਕਟਾਰੀਆ ਮੁੱਖ ਅਧਿਆਪਕ,ਲੈਕਚਰਾਰ ਅਮਰਦੀਪ ਸਿੰਘ ਗਿੱਲ, ਬਲਵੀਰ ਸਿੰਘ ਘੁੱਦਾ, ਭੁਪਿੰਦਰ ਸਿੰਘ ਤੱਗੜ, ਹਰਬਿੰਦਰ ਸਿੰਘ ਬਰਾੜ,ਗੁਰਮੀਤ ਸਿੰਘ ਭੂੰਦੜ, ਗੁਰਮੀਤ ਸਿੰਘ ਮਾਨ, ਵਰਿੰਦਰ ਸਿੰਘ, ਗੁਰਿੰਦਰ ਸਿੰਘ, ਲੈਕਚਰਾਰ ਮਨਦੀਪ ਕੌਰ, ਲੈਕਚਰਾਰ ਨਾਜ਼ਰ ਸਿੰਘ,ਇਕਬਾਲ ਸਿੰਘ,ਹਰਪਾਲ ਸਿੰਘ ਨੱਤ,ਜਗਦੀਪ ਸਿੰਘ, ਵੀਰਪਾਲ ਕੌਰ, ਗੁਰਜੰਟ ਸਿੰਘ,ਕਰਮਜੀਤ ਕੌਰ,ਗੁਰਲਾਲ ਸਿੰਘ,,
ਸੁਰਿੰਦਰਪਾਲ ਸਿੰਘ,ਹਰਪ੍ਰੀਤ ਸਿੰਘ, ਰਵਿੰਦਰ ਸਿੰਘ, ਰਾਣੀ ਕੌਰ,ਗੁਰਮੇਲ ਸਿੰਘ,ਰਜਿੰਦਰਪਾਲ ਕੌਰ, ਲੈਕਚਰਾਰ ਸੁਖਜੀਤਪਾਲ ਸਿੰਘ,ਬਲਰਾਜ ਕੌਰ, ਵਰਿੰਦਰ ਸਿੰਘ,ਜਗਤਾਰ ਸਿੰਘ,ਸੁਖਦੇਵ ਸਿੰਘ ,ਅਮਨਦੀਪ ਸਿੰਘ,ਕਸ਼ਮੀਰ ਸਿੰਘ,ਕੁਲਦੀਪ ਸਿੰਘ ਘੁੰਮਣਕਲਾਂ, ਗੁਰਤੇਜ ਸਿੰਘ, ਰਾਜਿੰਦਰ ਸਿੰਘ ਰਾਮਨਗਰ, ਪਵਿੱਤਰ ਸਿੰਘ,ਕੁਲਬੀਰ ਸਿੰਘ, ਸੋਮਾ ਵਤੀ ਰਾਮਨਗਰ,ਬੇਅੰਤ ਕੌਰ,ਬਿੰਦਰ ਕੌਰ,ਗੁਰਸ਼ਰਨ ਸਿੰਘ, ਸੁਖਵੀਰ ਕੌਰ,ਗੁਰਪਿੰਦਰ ਸਿੰਘ ਹਾਜ਼ਰ ਸਨ।
ਬਾਬਾ ਫ਼ਰੀਦ ਕਾਲਜ ਦੇ ਐਮ.ਐਸ.ਸੀ. (ਮੈਥੇਮੈਟਿਕਸ) ਦੇ ਵਿਦਿਆਰਥੀਆਂ ਨੇ ਸ਼ਾਨਦਾਰ ਨਤੀਜੇ ਪ੍ਰਾਪਤ ਕੀਤੇ
ਸੁਖਜਿੰਦਰ ਮਾਨ
ਬਠਿੰਡਾ, 10 ਸਤੰਬਰ :ਬਾਬਾ ਫ਼ਰੀਦ ਕਾਲਜ ਮਾਲਵਾ ਖੇਤਰ ਵਿੱਚ ਆਪਣੀਆਂ ਸ਼ਾਨਦਾਰ ਅਕਾਦਮਿਕ ਪ੍ਰਾਪਤੀਆਂ ਲਈ ਜਾਣਿਆ ਜਾਂਦਾ ਹੈ। ਹਾਲ ਹੀ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਐਲਾਨੇ ਗਏ ਐਮ.ਐਸ.ਸੀ. (ਮੈਥੇਮੈਟਿਕਸ) ਪਹਿਲਾ ਸਮੈਸਟਰ ਦੇ ਨਤੀਜਿਆਂ ਵਿਚ ਬਾਬਾ ਫ਼ਰੀਦ ਕਾਲਜ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਨਤੀਜੇ ਹਾਸਲ ਕਰ ਕੇ ਕਾਲਜ ਦਾ ਮਾਣ ਵਧਾਇਆ ਹੈ। ਐਮ.ਐਸ.ਸੀ. (ਮੈਥੇਮੈਟਿਕਸ) ਪਹਿਲਾ ਸਮੈਸਟਰ ਦੇ ਨਤੀਜੇ ਅਨੁਸਾਰ ਬਾਬਾ ਫ਼ਰੀਦ ਕਾਲਜ ਦੀ ਮਹਿਕਪ੍ਰੀਤ ਕੌਰ ਨੇ 100 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਕਾਲਜ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ । ਇਸ ਤੋਂ ਇਲਾਵਾ ਕੁਸਮ, ਸਿਮਰਨਜੀਤ ਕੌਰ ਅਤੇ ਧਨਪ੍ਰੀਤ ਸਿੰਘ ਨੇ 98 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਦੂਸਰਾ ਸਥਾਨ ਹਾਸਲ ਕੀਤਾ ਹੈ ਜਦੋਂ ਕਿ ਸੁਮਨ ਜੋਸ਼ੀ, ਮਨਪ੍ਰੀਤ ਸਿੰਘ ਅਤੇ ਅਰਦਿਸ਼ਪਾਲ ਸਿੰਘ ਨੇ 96 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਕਾਲਜ ਵਿੱਚੋਂ ਤੀਸਰਾ ਸਥਾਨ ਹਾਸਲ ਕੀਤਾ ਹੈ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਅਤੇ ਬਾਬਾ ਫ਼ਰੀਦ ਕਾਲਜ ਦੇ ਪ੍ਰਿੰਸੀਪਲ ਡਾ. ਮਨੀਸ਼ ਬਾਂਸਲ ਨੇ ਇਹਨਾਂ ਸ਼ਾਨਦਾਰ ਨਤੀਜਿਆਂ ਲਈ ਗਣਿਤ ਵਿਭਾਗ ਦੇ ਮੁਖੀ, ਸਟਾਫ਼ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਵਧਾਈ ਦਿੱਤੀ । ਉਨ੍ਹਾਂ ਨੇ ਕਿਹਾ ਕਿ ਤਜਰਬੇਕਾਰ ਅਧਿਆਪਕਾਂ ਦੀ ਯੋਗ ਅਗਵਾਈ ਅਤੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਕਰ ਕੇ ਅਜਿਹੇ ਚੰਗੇ ਨਤੀਜੇ ਪ੍ਰਾਪਤ ਹੋਏ ਹਨ। ਉਨ੍ਹਾਂ ਨੇ ਐਮ.ਐਸ.ਸੀ. (ਮੈਥੇਮੈਟਿਕਸ) ਪਹਿਲਾ ਸਮੈਸਟਰ ਦੇ ਹੋਣਹਾਰ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸੁਨਹਿਰੀ ਭਵਿੱਖ ਲਈ ਆਪਣੀਆਂ ਸ਼ੁੱਭ ਕਾਮਨਾਵਾਂ ਵੀ ਦਿੱਤੀਆਂ।
ਨੌਜਵਾਨਾਂ ਨੂੰ ਕਿਹੜਾ ਭੱਤਾ ਦਿੱਤਾ ਤੇ ਕਿੰਨੀਆਂ ਸਰਕਾਰੀ ਨੌਕਰੀਆਂ ਪ੍ਰਦਾਨ ਕੀਤੀਆਂ : ਅਕਾਲੀ ਦਲ
ਬਿਕਰਮ ਸਿੰਘ ਮਜੀਠੀਆ ਨੇ ਕਿਹਾ ਪੰਜਾਬ ਵਿਚ ਕੋਈ ਗਰੰਟੀ ਪੂਰੀ ਨਹੀਂ ਕੀਤੀ ਗਈ
ਕਿਹਾ ਕਿ ਆਪ ਨੇ ਹਿਮਾਚਲ ਨੂੰ ਇਹ ਗਰੰਟੀ ਦਿੱਤੀ ਕਿ ਸੂਬਾ ਰਿਮੋਰਟ ਨਾਲ ਚੱਲੇਗਾ ਅਤੇ ਪੰਜਾਬ ਦੀ ਤਰਜ ’ਤੇ ਰਬੜ ਦੀ ਮੋਹਰ ਮੁੱਖ ਮੰਤਰੀ ਨਿਯੁਕਤ ਕੀਤਾ ਜਾਵੇਗਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 10 ਸਤੰਬਰ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ ਆਖਿਆ ਕਿ ਆਮ ਆਦਮੀ ਪਾਰਟੀ ਵੱਲੋਂ ਹਿਮਾਚਲ ਪ੍ਰਦੇਸ਼ ਦੇ ਨੌਜਵਾਨਾਂ ਨੂੰ 3 ਹਜ਼ਾਰ ਰੁਪਏ ਪ੍ਰਤੀ ਮਹੀਨਾ ਬੇਰੋਜ਼ਗਾਰੀ ਭੱਤਾ ਤੇ 6 ਲੱਖ ਸਰਕਾਰੀ ਨੌਕਰੀਆਂ ਵਰਗੇ ਵਾਅਦਿਆਂ ਨਾਲ ਮੂਰਖ ਬਣਾਉਣ ਤੋਂ ਪਹਿਲਾਂ ਉਹ ਦੱਸਣ ਕਿ ਉਹਨਾਂ ਦੀ ਸਰਕਾਰ ਨੇ ਪੰਜਾਬ ਦੇ ਨੌਜਵਾਨਾਂ ਨੂੰ ਕਿਹੜਾ ਭੱਤਾ ਦਿੱਤਾ ਹੈ ਤੇ ਕਿੰਨੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਪ੍ਰਦਾਨ ਕੀਤੀਆਂ ਹਨ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਦਿੱਲੀ ਦੇ ਝੂਠ ਜੋ ਪੰਜਾਬ ਲਿਆਂਦੇ ਗਏ, ਹੁਣ ਹਿਮਾਚਲ ਪ੍ਰਦੇਸ਼ ਲਿਜਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਆਪ ਸਰਕਾਰ ਨੇ ਬੀਤੇ 8 ਸਾਲਾਂ ਵਿਚ ਦਿੱਲੀ ਵਿਚ ਇਕ ਰੁਪਿਆ ਵੀ ਬੇਰੋਜ਼ਗਾਰੀ ਭੱਤਾ ਨਹੀਂ ਦਿੱਤਾ। ਉਹਨਾਂ ਕਿਹਾ ਕਿ ਇਸਨੇ ਇਹੀ ਪੰਜਾਬ ਵਿਚ ਵੀ ਕੀਤਾ ਹੈ ਤੇ ਹੁਣ ਹਿਮਾਚਲ ਪ੍ਰਦੇਸ਼ ਦੇ ਨੌਜਵਾਨਾਂ ਨੂੰ 3 ਹਜ਼ਾਰ ਰੁਪਏ ਪ੍ਰਤੀ ਮਹੀਨਾ ਬੇਰੋਜ਼ਗਾਰੀ ਭੱਤਾ ਦੇਣ ਦਾ ਵਾਅਦਾ ਕੀਤਾ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਮੂਰਖ ਬਣਾ ਕੇ ਪਾਰਟੀ ਵਾਸਤੇ ਵੋਟਾਂ ਲਈਆਂ ਜਾ ਸਕਣ।
ਸ: ਮਜੀਠੀਆ ਨੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ ਕਿਹਾ ਕਿ ਉਹ ਦੱਸਣ ਕਿ ਉਹਨਾਂ ਨੇ ਪਿਛਲੇ ਛੇ ਮਹੀਨਿਆਂ ਵਿਚ ਪੰਜਾਬ ਦੇ ਕਿੰਨੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਉਹਨਾਂ ਕਿਹਾ ਕਿ ਤਾਜ਼ਾ ਰਿਪੋਰਟਾਂ ਮੁਤਾਬਕ ਆਪ ਸਰਕਾਰ ਨੇ ਹਾਲੇ ਤੱਕ ਖਾਲੀ ਪਈਆਂ ਸਰਕਾਰੀ ਆਸਾਮੀਆਂ ਵੀ ਨਹੀਂ ਭਰੀਆਂ। ਉਹਨਾਂ ਕਿਹਾ ਕਿ ਜਿਹੜੀਆਂ ਸਰਕਾਰੀ ਆਸਾਮੀਆਂ ਖਾਲੀ ਹੋ ਰਹੀਆਂ ਹਨ, ਉਹਨਾਂ ਵਿਚੋਂ ਬਹੁਤੀਆਂ ਖਤਮ ਕੀਤੀਆਂ ਜਾ ਰਹੀਆਂ ਹਨ ਅਤੇ ਜਿਹੜੀਆਂ ਭਰੀਆਂ ਜਾ ਰਹੀਆਂ ਹਨ, ਉਹਨਾਂ ਦਾ ਪ੍ਰੋਬੇਸ਼ਨ ਸਮਾਂ ਯਾਨੀ ਪਰਖ ਕਾਲ 3 ਸਾਲ ਕਰ ਕੇ ਨੌਜਵਾਨਾਂ ਨੂੰ ਤਨਖਾਹ ਦਾ ਨਿਗੂਣਾ ਹਿੱਸਾ ਦਿੱਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅਜਿਹੀਆਂ ਨੌਕਰੀਆਂ ਉਂਗਲਾਂ ’ਤੇ ਗਿਣੀਆਂ ਜਾ ਸਕਦੀਆਂ ਹਨ। ਵੁਹਨਾਂ ਕਿਹਾ ਕਿ ਦਿੱਲੀ ਵਿਚ ਆਪ ਸਰਕਾਰ ਦਾ ਵੀ ਇਹੀ ਟਰੈਕ ਰਿਕਾਰਡ ਹੈ ਜਿਸਨੇ ਪਿਤਲੇ 7 ਸਾਲਾਂ ਵਿਚ 3246 ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿਹੜੀ ਪਾਰਟੀ ਪੰਜਾਬ ਅਤੇ ਦਿੱਲੀ ਵਿਚ ਨੌਜਵਾਨਾਂ ਨੂੰ ਨੌਕਰੀਆਂ ਦੇਣ ਵਿਚ ਨਾਕਾਮ ਰਹੀ ਹੈ, ਉਹ, ਹਿਮਾਚਲ ਪ੍ਰਦੇਸ਼ ਦੇ ਨੌਜਵਾਨਾਂ ਨੂੰ 6 ਲੱਖ ਸਰਕਾਰੀ ਨੌਕਰੀਆਂ ਦੇਣ ਦਾ ਵਾਅਦਾ ਕਰ ਰਹੀ ਹੈ।
ਸਰਦਾਰ ਮਜੀਠੀਆ ਨੇ ਕਿਹਾ ਕਿ ਕੁਝ ਕਰਨ ਦੀ ਤਾਂ ਗੱਲ ਹੀ ਛੱਡੋ ਆਪ ਨੇ ਪੰਜਾਬ ਵਿਚ ਦਿੱਤੀਆਂ ‘ਗਰੰਟੀਆਂ’ ਹੀ ਪੂਰੀਆਂ ਨਹੀਂ ਕੀਤੀਆਂ। ਉਹਨਾਂ ਕਿਹਾ ਕਿ ਠੇਕੇ ’ਤੇ ਕੰਮ ਕਰਦੇ 35 ਹਜ਼ਾਰ ਕਾਮੇ ਜਿਹਨਾਂ ਨੂੰ ਆਪ ਸਰਕਾਰ ਬਣਦੇ ਸਾਰ ਨੌਕਰੀਆਂ ਰੈਗੂਲਰ ਕਰਨ ਦਾ ਵਾਅਦਾ ਕੀਤਾ ਗਿਆ ਸੀ, ਹੁਣ ਤੱਕ ਵਾਅਦਾ ਲਾਗੂ ਹੋਣ ਦੀ ਉਡੀਕ ਕਰ ਰਹੇ ਹਨ। ਉਹਨਾਂ ਕਿਹਾ ਕਿ ਇਸੇ ਤਰੀਕੇ ਪੰਜਾਬ ਦੀਆਂ ਮਹਿਲਾਵਾਂ ਨੂੰ 1 ਹਜ਼ਾਰ ਰੁਪਏ ਪ੍ਰਤੀ ਮਹੀਨਾ ਦਾ ਵਾਅਦਾ ਕੀਤਾ ਗਿਆ ਸੀ ਜਦੋਂ ਕਿ ਪਿਛਲੇ ਛੇ ਮਹੀਨਿਆਂ ਵਿਚ ਇਕ ਧੇਲਾ ਵੀ ਨਹੀਂ ਦਿੱਤਾ ਗਿਆ।ਮਜੀਠੀਆ ਨੇ ਹਿਮਾਚਲ ਦੇ ਲੋਕਾਂ ਨੂੰ ਆਖਿਆ ਕਿ ਉਹ ਆਪ ਦੀਆਂ ਗਰੰਟੀਆਂ ਵਿਚ ਵਿਸ਼ਵਾਸ ਨਾ ਕਰਨ ਕਿਉਂਕਿ ਆਪ ਸਿਰਫ ਇਹੀ ਗਰੰਟੀ ਦੇ ਸਕਦੀ ਹੈ ਕਿ ਸੱਤਾ ਵਿਚ ਆਉਣ ’ਤੇ ਸੂਬੇ ਨੂੰ ਦਿੱਲੀ ਤੋਂ ਰਿਮੋਰਟ ਕੰਟਰੋਲ ਨਾਲ ਚਲਾਇਆ ਜਾਵੇਗਾ ਤੇ ਅਜਿਹਾ ਮੁੱਖ ਮੰਤਰੀ ਨਿਯੁਕਤ ਕੀਤਾ ਜਾਵੇਗਾ ਜੋ ਸਿਰਫ ਰਬੜ ਦੀ ਮੋਹਰ ਹੋਵੇਗਾ। ਉਹਨਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇ ਦਰਿਆਈ ਪਾਣੀ ਸਮੇਤ ਸਾਰੇ ਹਿੱਤ ਉਸੇ ਤਰੀਕੇ ਖਤਰੇ ਵਿਚ ਪੈ ਜਾਣਗੇ ਜਿਵੇਂ ਪੰਜਾਬ ਵਿਚ ਪਏ ਹਨ ਤੇ ਆਪ ਸਰਕਾਰ ਵੱਲੋਂ ਹਿਮਾਚਲੀ ਲੋਕਾਂ ਨੂੰ ਹਰਿਆਣਾ ਤੇ ਦਿੱਲੀ ਵਿਚ ਪਾਰਟੀ ਦੇ ਹਿੱਤਾਂ ਲਈ ਕੰਮ ਕਰਨ ਵਾਸਤੇ ਮਜਬੂਰ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਹਿਮਾਚਲ ਦਾ ਸਰਕਾਰੀ ਖਜ਼ਾਨਾ ਵੀ ਲੁੱਟ ਕੇ ਦੇਸ਼ ਦੇ ਹੋਰ ਰਾਜਾਂ ਵਿਚ ਆਪ ਦੇ ਹਿੱਤਾਂ ਦੀ ਪੂਰਤੀ ਵਾਸਤੇ ਵਰਤਿਆ ਜਾ ਸਕਦਾ ਹੈ।ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਵਿਚ ਚੰਗੇ ਪ੍ਰਸ਼ਾਸਨ ਤੇ ਕਿਸਾਨਾਂ ਅਤੇ ਗਰੀਬ ਵਰਗਾ ਦੀ ਭਲਾਈ ਵਾਸਤੇ ਦਿੱਤੇ ਸਾਰੇ ਭਰੋਸੇ ਝੂਠੇ ਸਾਬਤ ਹੋਏ ਹਨ। ਪੰਜਾਬ ਵਿਚ ਅਮਨ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਢਹਿ ਢੇਰੀ ਹੋ ਗਈ ਹੈ। ਵਪਾਰੀ ਤੇ ਉਦਯੋਗਪਤੀ ਫਿਰੌਤੀਆਂ ਤੋਂ ਘਬਰਾਏ ਹੋਏ ਹਨ ਤੇ ਆਮ ਆਦਮੀ ਰੋਜ਼ਾਨਾ ਹੀ ਲੁੱਟ ਖੋਹ ਦੀਆਂ ਵਾਰਦਾਤਾਂ ਵੇਖ ਰਹੇ ਹਨ। ਉਹਨਾਂ ਕਿਹਾ ਕਿ ਖੇਤੀ ਸੈਕਟਰ ਵੀ ਸੰਕਟ ਵਿਚ ਹੈ ਤੇ ਕਿਸਾਨਾਂ ਨੂੰ ਮੁੱਖ ਮੰਤਰੀ ਵੱਲੋਂ ਭਰੋਸਾ ਦੁਆਉਣ ਦੇ ਬਾਵਜੂਦ ਮੂੰਗੀ ਦਾ ਐਮ ਐਸ ਪੀ ਅਨੁਸਾਰ ਮੁੱਲ ਨਹੀਂ ਮਿਲਿਆ। ਉਹਨਾਂ ਕਿਹਾ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਗੱਲ ਹੀ ਛੱਡੋ ਅਜਿਹਾ ਜਾਪਦਾ ਹੈ ਕਿ ਕਿਸਾਨ ਖੁਦਕੁਸ਼ੀਆਂ ਅਤੇ ਕਿਸਾਨੀ ਕਰਜ਼ਾ ਦੁੱਗਣਾ ਹੋ ਗਿਆ ਹੈ।ਉਹਨਾਂ ਕਿਹਾ ਕਿ ਕਿਸਾਨਾਂ ਨੂੰ ਫਸਲਾਂ ਦੇ ਨੁਕਸਾਨ ਲਈ ਕੋਈ ਮੁਆਵਜ਼ਾ ਨਹੀਂ ਮਿਲਿਆ। ਡੇਅਰੀ ਕਿਸਾਨਾਂ ਨੂੰ ਵੀ ਲੰਪੀ ਚਮੜੀ ਰੋਗ ਨਾਲ ਹੋਏ ਦੁਧਾਰੂ ਪਸ਼ੂਆਂ ਦੇ ਨੁਕਸਾਨ ਦਾ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ।
ਹਰਪਾਲ ਚੀਮਾ ਵੱਲੋਂ ਮਾਲ ਪਟਵਾਰੀਆਂ ਅਤੇ ਕਾਨੂੰਗੋ ਨੂੰ ਉਨ੍ਹਾਂ ਦੇ ਮੁੱਖ ਮੁੱਦਿਆਂ ਦੇ ਜਲਦੀ ਹੱਲ ਦਾ ਭਰੋਸਾ
ਵਿੱਤ ਮੰਤਰੀ ਨੇ ਮਾਲ ਮੰਤਰੀ ਦੀ ਮੌਜੂਦਗੀ ਵਿੱਚ ਮਾਲ ਪਟਵਾਰੀ ਅਤੇ ਕਾਨੂੰਗੋ ਯੂਨੀਅਨਾਂ ਨਾਲ ਕੀਤੀ ਮੀਟਿੰਗ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 09 ਸਤੰਬਰ: ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਮਾਲ ਵਿਭਾਗ ਦੇ ਪਟਵਾਰੀਆਂ ਅਤੇ ਕਾਨੂੰਗੋਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਸਾਰੀਆਂ ਜਾਇਜ਼ ਮੰਗਾਂ ਅਤੇ ਮਸਲਿਆਂ ਨੂੰ ਜਲਦੀ ਹੱਲ ਕੀਤਾ ਜਾਵੇਗਾ।ਅੱਜ ਇਥੇ ਆਪਣੇ ਦਫਤਰ ਵਿਖੇ ਮਾਲ ਮੰਤਰੀ ਬ੍ਰਮ ਸ਼ੰਕਰ ਜਿੰਪਾ ਦੀ ਹਾਜ਼ਰੀ ਵਿੱਚ ਰੈਵੀਨਿਊ ਪਟਵਾਰ ਯੂਨੀਅਨ ਅਤੇ ਰੈਵੀਨਿਊ ਕਾਨੂੰਗੋ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਵਿੱਤ ਮੰਤਰੀ ਨੇ ਉਨ੍ਹਾਂ ਦੀਆਂ ਮੰਗਾਂ ਅਤੇ ਮਸਲਿਆਂ ਨੂੰ ਹਮਦਰਦੀ ਨਾਲ ਸੁਣਿਆ।ਮਾਲ ਵਿਭਾਗ ਵਿੱਚ ਪਟਵਾਰੀਆਂ ਦੀ ਘਾਟ ਬਾਰੇ ਵਿੱਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਪਹਿਲੇ ਦਿਨ ਤੋਂ ਹੀ ਭਰਤੀ ਮੁਹਿੰਮ ਸ਼ੁਰੂ ਕਰ ਦਿੱਤੀ ਸੀ ਅਤੇ ਇਸੇ ਤਹਿਤ ਮਾਲ ਵਿਭਾਗ ਵਿੱਚ 700 ਪਟਵਾਰੀਆਂ ਦੀ ਭਰਤੀ ਜਲਦੀ ਹੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸਾਰੀਆਂ ਖਾਲੀ ਅਸਾਮੀਆਂ ਨੂੰ ਭਰਨ ਲਈ ਜਲਦੀ ਹੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ।ਵਿੱਤ ਵਿਭਾਗ ਨਾਲ ਸਬੰਧਤ ਯੂਨੀਅਨਾਂ ਦੇ ਮੁੱਦਿਆਂ ‘ਤੇ ਚਰਚਾ ਕਰਦਿਆਂ ਸ. ਚੀਮਾ ਨੇ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ‘ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾ ਰਿਹਾ ਹੈ ਅਤੇ ਵਿੱਤ ਵਿਭਾਗ ਦੇ ਨਿਯਮਾਂ ਅਤੇ ਸ਼ਰਤਾਂ ਅਨੁਸਾਰ ਸਾਰੀਆਂ ਜਾਇਜ਼ ਮੰਗਾਂ ਨੂੰ ਜਲਦੀ ਹੀ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋੜ ਪੈਣ ’ਤੇ ਇਸ ਸਬੰਧੀ ਜਲਦੀ ਹੀ ਯੂਨੀਅਨਾਂ ਨਾਲ ਇੱਕ ਹੋਰ ਮੀਟਿੰਗ ਵੀ ਸੱਦੀ ਜਾਵੇਗੀ।ਮੀਟਿੰਗ ਵਿੱਚ ਕੇ.ਏ.ਪੀ. ਸਿਨਹਾ, ਵਧੀਕ ਮੁੱਖ ਸਕੱਤਰ-ਕਮ-ਵਿੱਤੀ ਕਮਿਸ਼ਨਰ, ਮਾਲ ਅਤੇ ਮੁੜ ਵਸੇਬਾ ਅਤੇ ਗੁਰਪ੍ਰੀਤ ਕੌਰ ਸਪਰਾ, ਸਕੱਤਰ ਵਿੱਤ ਵੀ ਹਾਜ਼ਰ ਸਨ।
ਉਮਾਨ ’ਚ ਫਸੀ ਬਠਿੰਡਾ ਦੀ ਲੜਕੀ ਕਿਰਕਟਰ ਹਰਭਜਨ ਸਿੰਘ ਦੇ ਯਤਨਾਂ ਸਦਕਾ ਘਰ ਪੁੱਜੀ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 9 ਸਤੰਬਰ : ਘਰ ਦੀ ਗਰੀਬੀ ਦਾ ਦਾਗ ਧੋਣ ਲਈ ਏਜੰਟ ਦੇ ਧੋਖੇ ਨਾਲ ਸਿੰਗਾਪੁਰ ਦੀ ਬਜਾਏ ਅਰਬ ਦੇਸ ਉਮਾਨ ’ਚ ਪਿਛਲੇ ਲੰਮੇ ਸਮੇਂ ਤੋਂ ਫ਼ਸੀ ਬਠਿੰਡਾ ਦੀ ਇੱਕ ਲੜਕੀ ਅੱਜ ਸਹੀ ਸਲਾਮਤ ਅਪਣੇ ਘਰ ਵਾਪਸ ਪਰਤ ਆਈ ਹੈ। ਜ਼ਿਲ੍ਹੇ ਦੀ ਹੱਦ ’ਤੇ ਵਸੇ ਆਖ਼ਰੀ ਪਿੰਡ ਬਰਕੰਦੀ ਦੀ ਇਸ ਲੜਕੀ ਨੂੰ ਘਰ ਤੱਕ ਵਾਪਸ ਪਹੁੰਚਾਉਣ ਲਈ ਆਪ ਦੇ ਰਾਜ ਸਭਾ ਮੈਂਬਰ ਤੇ ਸਾਬਕਾ ਕਿਰਕਟਰ ਹਰਭਜਨ ਸਿੰਘ ਦਾ ਵੱਡਾ ਯੋਗਦਾਨ ਰਿਹਾ ਹੈ। ਜਿੰਨ੍ਹਾਂ ਪਾਰਟੀ ਦੇ ਇੱਕ ਆਗੂ ਵਲੋਂ ਇਹ ਮਾਮਲਾ ਧਿਆਨ ਵਿਚ ਲਿਆਉਣ ਤੋਂ ਬਾਅਦ ਉਮਾਨ ਸਥਿਤ ਭਾਰਤੀ ਦੂਤਾਵਾਸ ਨਾਲ ਸੰਪਰਕ ਕਰਕੇ ਇਸ ਲੜਕੀ ਦੀ ਵਾਪਸੀ ਕਰਵਾਈ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੜਕੀ ਅਤੇ ਉਸਦੇ ਮਾਪਿਆਂ ਨੇ ਜਿੱਥੇ �ਿਕਟਰ ਹਰਭਜਨ ਸਿੰਘ ਤੇ ਆਪ ਆਗੂ ਇਕਬਾਲ ਸਿੰਘ ਦਾ ਧੰਨਵਾਦ ਕੀਤਾ, ਉਥੇ ਅਰਬ ਦੇਸਾਂ ਵੱਲ ਜਾਣ ਵਾਲੀਆਂ ਲੜਕੀਆਂ ਨੂੰ ਵੀ ਪੂਰੀ ਪਰਖ਼ ਤੋਂ ਬਾਅਦ ਹੀ ਜਹਾਜ ਚੜਣ ਦੀ ਸਲਾਹ ਦਿੱਤੀ। ਲੜਕੀ ਦੇ ਪਿਤਾ ਸਿਕੰਦਰ ਸਿੰਘ ਨੇ ਦੱਸਿਆ ਕਿ ਇੱਕ ਜਾਣਕਾਰ ਰਾਹੀਂ ਉਨ੍ਹਾਂ ਅਪਣੀ ਲੜਕੀ ਨੂੰ ਸਿੰਗਾਪੁਰ ਭੇਜਣ ਲਈ ਮੋਗੇ ਜ਼ਿਲ੍ਹੇ ਦੇ ਪਿੰਡ ਮਾਣੂੰਕੇ ਦੇ ਇੱਕ ਏਜੰਟ ਨਾਲ ਸੰਪਰਕ ਕਰਿਆ ਸੀ, ਜਿੰਨ੍ਹਾਂ ਇਸਦੇ ਬਦਲੇ ਉਨ੍ਹਾਂ ਕੋਲੋ ਤਿੰਨ ਲੱਖ ਰੁਪਏ ਲਏ ਸਨ ਪ੍ਰੰਤੂ ਬਾਅਦ ਵਿਚ ਲੜਕੀ ਨੂੰ ਉਮਾਨ ਭੇਜ ਦਿੱਤਾ। ਪੀੜਤ ਲੜਕੀ ਨੇ ਦੱਸਿਆ ਕਿ ਉਸ ਨਾਲ ਵਿਦੇਸ਼ ਵਿੱਚ ਇਕ ਭਾਰਤੀ ਪਰਿਵਾਰ ਦੇ ਕੰਮ ਕਰਨ ਲਈ ਭੇਜਣ ਦਾ ਵਾਅਦਾ ਕੀਤਾ ਗਿਆ ਸੀ। ਏਜੰਟ ਉਸਨੂੰ ਮਾਸਕਟ ਦੇ ਹਵਾਈ ਅੱਡੇ ਦੇ ਸਿੱਧੇ ਕਿਸੇ ਦਫਤਰ ਲੈ ਗਿਆ, ਜਿੱਥੇ ਉਤਰਦੇ ਸਾਰ ਹੀ ਉਸਦੇ ਬੁਰਕਾ ਪਹਿਨਾ ਦਿੱਤਾ ਗਿਆ। ਇਸ ਦੌਰਾਨ ਉਸਨੇ ਇਕ ਨਵਾਂ ਸਿਮ ਕਾਰਡ ਖਰੀਦਿਆ ਅਤੇ ਪਰਿਵਾਰ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਨੂੰ ਉਮਾਨ ਵਿਚ ਫ਼ਸਣ ਦੀ ਸੂਚਨਾ ਦਿੱਤੀ, ਜਿੱਥੇ ਪੰਜਾਬ ਸਮੇਤ ਵੱਖ ਵੱਖ ਰਾਜਾਂ ਦੀਆਂ ਪੰਜ ਲੜਕੀਆਂ ਫਸੀਆਂ ਹੋਈਆਂ ਸਨ। ਪੀੜਤ ਲੜਕੀ ਦੇ ਪਿਤਾ ਸਿਕੰਦਰ ਸਿੰਘ ਨੇ ਦੱਸਿਆ ਕਿ ਪਰਿਵਾਰ ਵਲੋਂ ਉਕਤ ਏਜੰਟ ਨਾਲ ਗੱਲ ਕੀਤੀ ਤਾਂ ਉਸ ਨੇ ਧਮਕੀਆਂ ਦੇਣੀਆਂ ਸ਼ੁਰੂ ਕਰਨੀਆਂ ਤੇ ਪਾਸਪੋਰਟ ਅਤੇ ਬੇਟੀ ਨੂੰ ਛੁਡਾਉਣ ਲੱਖਾਂ ਰੁਪਏ ਦੀ ਮੰਗ ਰੱਖ ਦਿੱਤੀ। ਜਿਸ ਦੀ ਸ਼ਿਕਾਇਤ ਉਹ ਸਥਾਨਕ ਥਾਣਾ ਨੇਹੀਆਂਵਾਲਾ ਵਿਖੇ ਕਰਨ ਜਾ ਰਹੇ ਹਨ। ਪਰਿਵਾਰ ਨੇ ਭਰੇ ਮਨ ਨਾਲ ਦਸਿਆ ਕਿ ਉਥੇ ਲੜਕੀ ਨਾਲ ਕੁੱਟਮਾਰ ਵੀ ਕੀਤੀ ਜਾਂਦੀ ਰਹੀ, ਜਿਸਨੂੰ ਉਨ੍ਹਾਂ ਅਪਣਾ ਮਕਾਨ ਗਿਰਵੀ ਰੱਖ ਕੇ ਏਜੰਟ ਰਾਹੀਂ ਚੰਗੇ ਭਵਿੱਖ ਲਈ ਬਾਹਰ ਭੇਜਿਆ ਸੀ।
ਐਡਵੋਕੇਟ ਰਾਜਨ ਗਰਗ ਬਣੇ ਸ੍ਰੀ ਸਨਾਤਨ ਧਰਮ ਮਹਾਂਵੀਰ ਦਲ ਦੇ ਕੌਮੀ ਪ੍ਰਧਾਨ
ਸੁਖਜਿੰਦਰ ਮਾਨ
ਬਠਿੰਡਾ, 9 ਸਤੰਬਰ: ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਤੇ ਸ਼੍ਰੀ ਸਨਾਤਨ ਮਹਾਂਵੀਰ ਦਲ ਬਠਿੰਡਾ ਦੇ ਉਪ ਪ੍ਰਧਾਨ ਐਡਵੋਕੇਟ ਰਾਜਨ ਗਰਗ ਨੂੰ ਹੁਣ ਸ੍ਰੀ ਸਨਾਤਨ ਧਰਮ ਮਹਾਂਵੀਰ ਦਲ ਦਾ ਕੌਮੀ ਪ੍ਰਧਾਨ ਨਿਯੁਕਤ ਕੀਤਾ ਗਿਆ। ਸ਼ਹਿਰ ਦੇ ਸ਼੍ਰੀ ਸਨਾਤਨ ਮਹਾਂਵੀਰ ਦਲ ਨੂੰ ਬੁਲੰਦੀਆਂ ’ਤੇ ਲਿਜਾਣ ਵਾਲੇ ਐਡਵੋਕੇਟ ਗਰਗ ਸਾਬਕਾ ਕੈਬਨਿਟ ਮੰਤਰੀ ਚਿਰੰਜੀ ਲਾਲ ਗਰਗ ਦੇ ਸਪੁੱਤਰ ਹਨ, ਜਿਹੜੇ ਦਲ ਦੇ ਬਠਿੰਡਾ ਪ੍ਰਧਾਨ ਵਜੋਂ ਲੰਮੇ ਸਮੇਂ ਤੋਂ ਸੇਵਾਵਾਂ ਨਿਭਾ ਰਹੇ ਹਨ। ਸੂਚਨਾ ਮੁਤਾਬਕ ਦਲ ਦੇ ਕੌਮੀ ਪ੍ਰਧਾਨ ਵਜੋਂ ਸੇਵਾਵਾਂ ਦੇ ਰਹੇ ਸ੍ਰੀ ਮਹੰਤ ਸਵਰੂਪ ਬਿਹਾਰੀ ਸਰਨ ਪਿਛਲੇ ਕੁਝ ਸਮੇਂ ਤੋਂ ਸਿਹਤਯਾਬ ਨਾ ਹੋਣ ਕਾਰਨ ਪਿਛਲੇ ਦਿਨੀਂ ਉਨ੍ਹਾਂ ਨੇ ਜਨਰਲ ਹਾਊਸ ਦੀ ਮੀਟਿੰਗ ਦੌਰਾਨ ਵੱਡਾ ਫੈਸਲਾ ਲੈਂਦਿਆਂ ਐਡਵੋਕੇਟ ਰਾਜਨ ਗਰਗ ਨੂੰ ਕਾਰਜਕਾਰੀ ਪ੍ਰਧਾਨ ਵਜੋਂ ਨਿਯੁਕਤ ਕੀਤਾ ਸੀ। ਐਡਵੋਕੇਟ ਗਰਗ ਨੂੰ ਸ੍ਰੀ ਸਨਾਤਨ ਧਰਮ ਮਹਾਂਵੀਰ ਦਲ ਦੇ ਕੌਮੀ ਜਨਰਲ ਸਕੱਤਰ ਸਤਵੰਤ ਸਿੰਘ ਸੂਦਨ ਅਤੇ ਮਦਨ ਲਾਲ ਲਹਿਰੀ ਨੇ ਨਵੀਂ ਜਿੰਮੇਵਾਰੀ ਸਬੰਧੀ ਨਿਯੁਕਤੀ ਪੱਤਰ ਸੋਂਪਿਆ। ਉਧਰ ਵੱਡੀ ਜਿੰਮੇਵਾਰੀ ਦੇਣ ਵਾਲੇ ਦਲ ਦਾ ਧੰਨਵਾਦ ਕਰਦਿਆਂ ਐਡਵੋਕੇਟ ਰਾਜਨ ਗਰਗ ਨੇ ਭਰੋਸਾ ਦਿਵਾਇਆ ਕਿ ਉਹ ਪੂਰੀ ਮਿਹਨਤ, ਲਗਨ ਤੇ ਇਮਾਨਦਾਰੀ ਨਾਲ ਸ਼੍ਰੀ ਸਨਾਤਨ ਧਰਮ ਮਹਾਂਵੀਰ ਦਲ ਲਈ ਕੰਮ ਕਰਨਗੇ।
ਮੁੱਖ ਮੰਤਰੀ ਸਰਬ ਪਾਰਟੀ ਮੀਟਿੰਗ ਸੱਦ ਕੇ ਐਸ ਵਾਈ ਐਲ ਬਾਰੇ ਆਪ ਦੇ ਸਟੈਂਡ ਨੂੰ ਜਨਤਕ ਕਰਨ : ਪ੍ਰੋ. ਚੰਦੂਮਾਜਰਾ, ਡਾ. ਚੀਮਾ
ਆਪ ਦੇ ਵਿਧਾਇਕ ਵੀ ਐਸ ਵਾਈ ਐਲ ਬਾਰੇ ਆਪਣਾ ਸਟੈਂਡ ਸਪਸ਼ਟ ਕਰਨ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 9 ਸਤੰਬਰ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੀ ਇਸ ਗੱਲੋਂ ਨਿਖੇਧੀ ਕੀਤੀ ਕਿ ਉਹਨਾਂ ਨੇ ਜਾਣ ਬੁੱਝ ਕੇ ਐਸ ਵਾਈ ਐਲ ਮਾਮਲੇ ਵਿਚ ਸੁਪਰੀਮ ਕੋਰਟ ਵਿਚ ਪੰਜਾਬ ਲਈ ਸੀਨੀਅਰ ਵਕੀਲ ਖੜ੍ਹਾ ਨਹੀਂ ਕੀਤਾ ਤਾਂ ਜੋ ਆਮ ਆਦਮੀ ਪਾਰਟੀ ਦੇ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਦਾ ਪੰਜਾਬ ਦੇ ਦਰਿਆਈ ਪਾਣੀ ਹਰਿਆਣਾ ਤੇ ਦਿੱਲੀ ਨੂੰ ਦੇਣ ਦਾ ਟੀਚਾ ਪੂਰਾ ਹੋ ਸਕੇ।ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੀਨੀਅਰ ਅਕਾਲੀ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਤੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਜਦੋਂ ਤੋਂ ਐਸ ਵਾਈ ਐਲ ਕੇਸ ਦੀ ਸੁਪਰੀਮ ਕੋਰਟ ਵਿਚ ਸੁਣਵਾਈ ਚਲ ਰਹੀ ਹੈ, ਇਹ ਪਹਿਲੀ ਵਾਰ ਹੈ ਕਿ ਪੰਜਾਬ ਸਰਕਾਰ ਨੇ ਕੇਸ ਲਈ ਕੋਈ ਸੀਨੀਅਰ ਵਕੀਲ ਖੜ੍ਹਾ ਨਹੀਂ ਕੀਤਾ। ਉਹਨਾਂ ਕਿਹਾ ਕਿ ਸੂਬੇ ਦੇ ਐਡਵੋਕੇਟ ਜਨਰਲ ਨੂੰ ਵੀ ਇਸ ਕੰਮ ਵਿਚ ਨਹੀਂ ਲਿਆਂਦਾ ਗਿਆ। ਉਹਨਾਂ ਕਿਹਾ ਕਿ ਇਹ ਸਪਸ਼ਟ ਹੈ ਕਿ ਅਜਿਹਾ ਸਭ ਦਿੱਲੀ ਵਿਚ ਹਾਈ ਕਮਾਂਡ ਦੇ ਇਸ਼ਾਰੇ ’ਤੇ ਕੀਤਾ ਗਿਆ ਤਾਂ ਜੋ ਪੰਜਾਬ ਦੇ ਖਿਲਾਫ ਇਕਪਾਸੜ ਫੈਸਲਾ ਲਿਆ ਜਾ ਸਕੇ।
ਅਕਾਲੀ ਆਗੂਆਂ ਨੇ ਸ੍ਰੀ ਭਗਵੰਤ ਮਾਨ ਨੁੰ ਆਖਿਆ ਕਿ ਉਹ ਪੰਜਾਬੀਆਂ ਨੂੰ ਦੱਸਣ ਕਿ ਉਹ ਸ੍ਰੀ ਅਰਵਿੰਦ ਕੇਜਰੀਵਾਲ ਦੇ ਹੁਕਮਾਂ ’ਤੇ ਇਕ ਤੋਂ ਬਾਅਦ ਇਕ ਪੰਜਾਬ ਵਿਰੋਧੀ ਸਟੈਂਡ ਕਿਉਂ ਲੈ ਰਹੇ ਹਨ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਵਿਚ ਪੰਜਾਬ ਦਾ ਸਪਸ਼ਟ ਸਟੈਂਡ ਵੀ ਨਹੀਂ ਦੱਸਿਆ ਕਿ ਇਸਦਾ ਰਾਈਪੇਰੀਅਨ ਕਾਨੂੰਨ ਤਹਿਤ ਆਪਣੇ ਦਰਿਆਈ ਪਾਣੀਆਂ ਤੇ ਪਹਿਲਾ ਤੇ ਅੰਤਿਮ ਹੱਕ ਬਣਦਾ ਹੈ ਅਤੇ ਇਸ ਮਾਮਲੇ ’ਤੇ ਕੋਈ ਗੱਲਬਾਤ ਨਹੀਂ ਹੋ ਸਕਦੀ। ਇਹਨਾਂ ਆਗੂਆਂ ਨੇ ਕਿਹਾ ਕਿ ਬਜਾਏ ਅਜਿਹਾ ਕਰਨ ਦੇ ਪੰਜਾਬ ਸਰਕਾਰ ਨੇ ਹਰਿਆਣਾ ਦੇ ਹਮਰੁਤਬਾ ਨਾਲ ਗੱਲਬਾਤ ਕਰਨ ਵਾਸਤੇ ਸਹਿਮਤੀ ਦੇ ਦਿੱਤੀ ਜੋ ਇਸ ਅਹਿਮ ਮਾਮਲੇ ’ਤੇ ਸੂਬੇ ਦੇ ਸਟੈਂਡ ਨਾਲ ਧਰੋਹ ਕਮਾਉਣ ਬਰਾਬਰ ਹੈ ਜਦੋਂ ਕਿਇਹ ਮਾਮਲਾ ਪਜੰਾਬ ਦੇ ਕਿਸਾਨਾਂ ਤੇ ਇਸਦੇ ਅਰਥਚਾਰੇ ਦੇ ਭਵਿੱਖ ਨਾਲ ਜੁੜਿਆ ਹੈ।ਪ੍ਰੋ. ਚੰਦੂਮਾਜਰਾ ਨੇ ਇਹ ਵੀ ਮੰਗ ਕੀਤੀ ਕਿ ਮੁੱਖ ਮੰਤਰੀ ਇਸ ਮਾਮਲੇ ’ਤੇ ਸਰਬ ਪਾਰਟੀ ਮੀਟਿੰਗ ਸੱਦ ਕੇ ਇਸ ਅਹਿਮ ਮਾਮਲੇ ’ਤੇ ਆਪ ਦੇ ਸਟੈਂਡ ਤੋਂ ਪੰਜਾਬੀਆਂ ਨੂੰ ਜਾਣੂ ਕਰਵਾਉਣ। ਉਹਨਾਂ ਕਿਹਾ ਕਿ ਸ੍ਰੀ ਭਗਵੰਤ ਮਾਨ ਹਰਿਆਣਾ ਗਏ ਸਨ ਜਿਹਥੇ ਉਹ ਸ੍ਰੀ ਕੇਜਰੀਵਾਲ ਦੇ ਅਧੀਨ ਅਤੇ ਆਪ ਦੇ ਐਮ ਪੀ ਸ੍ਰੀ ਸੁਸ਼ੀਲ ਗੁਪਤਾ ਦੇ ਅਧੀਨ ਕੰਮ ਕਰਦੇ ਰਹੇ ਜਦੋਂ ਕਿ ਸ੍ਰੀ ਗੁਪਤਾ ਨੇ ਹਰਿਆਣਾ ਦੇ ਲੋਕਾਂ ਨੂੰ ਗਰੰਟੀ ਦਿੱਤੀ ਹੈ ਕਿ ਸੂਬੇ ਵਿਚ ਆਪ ਸਰਕਾਰ ਬਣਨ ’ਤੇ ਐਸ ਵਾਈ ਐਲ ਨਹਿਰ ਰਾਹੀਂ ਹਰਿਆਣਾ ਨੂੰ ਪਾਣੀ ਮਿਲੇਗਾ। ਉਹਨਾਂ ਕਿਹਾ ਕਿ ਸ੍ਰੀ ਭਗਵੰਤ ਮਾਨ ਦੀ ਕਾਰਵਾਈ ਨਾਲ ਪੰਜਾਬੀਆਂ ਨੂੰ ਇਹ ਸੰਕੇਤ ਗਿਆ ਹੈ ਕਿ ਉਹ ਸੂਬੇ ਦੀ ਪਿੱਠ ਵਿਚ ਛੁਰਾ ਮਾਰਨ ਵਾਸਤੇ ਤਿਆਰ ਹਨ। ਉਹਨਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਇਸ ਮਾਮਲੇ ’ਤੇ ਆਪਣਾ ਸਟੈਂਡ ਸਪਸ਼ਟ ਨਹੀਂ ਕਰਦੇ ਤਾਂ ਅਕਾਲੀ ਦਲ ਜਲਦੀ ਹੀ ਜਾਗੋ ਪੰਜਾਬ ਲਹਿਰ ਰਾਹੀਂ ਪੰਜਾਬੀਆਂ ਨੂੰ ਸੰਗਠਿਤ ਕਰਨ ਵਾਸਤੇ ਮੁਹਿੰਮ ਵਿੱਢੇਗਾ ਤੇ ਸਰਕਾਰ ਨੂੰ ਸੂਬੇ ਦੇ ਲੋਕਾਂ ਦੀਆਂ ਭਾਵਨਾਵਾਂ ਸੁਣਨ ਵਾਸਤੇ ਮਜਬੂਰ ਕਰ ਦੇਵੇਗਾ।
ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਜਿਥੇ ਮੁੱਖ ਮੰਤਰੀ ਸੌਦੇਬਾਜ਼ੀ ਵਾਸਤੇ ਤਿਆਰ ਹਨ, ਉਥੇ ਹੀ ਆਪ ਵਿਧਾਇਕਾਂ ਨੂੰ ਇਸ ਅਹਿਮ ਮਾਮਲੇ ’ਤੇ ਸਟੈਂਡ ਸਪਸ਼ਟ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪੰਜਾਬੀਆਂ ਨੇ ਆਪ ਨੂੰ ਵੱਡਾ ਬਹੁਮਤ ਦਿੱਤਾ ਹੈ ਤੇ ਇਸਦੇ 92 ਵਿਧਾਇਕ ਚੁਣੇ ਹਨ। ਉਹਨਾਂ ਕਿਹਾ ਕਿ ਇਹ ਵਿਧਾਇਕ ਲੋਕਾਂ ਨੂੰ ਜਵਾਬਦੇਹ ਹਨ ਅਤੇ ਇਹਨਾਂ ਨੂੰ ਆਪ ਅਤੇ ਸ੍ਰੀ ਭਗਵੰਤ ਮਾਨ ਦੇ ਨੌਕਰਾਂ ਵਾਂਗ ਵਿਹਾਰ ਨਹੀਂ ਕਰਨਾ ਚਾਹੀਦਾ ਬਲਕਿ ਪੰਜਾਬੀਆਂ ਦੀ ਆਵਾਜ਼ ਬਣਨਾ ਚਾਹੀਦਾ ਹੈ।ਇਹਨਾਂ ਆਗੂਆਂ ਨੇ ਮੁੱਖ ਮੰਤਰੀ ਨੁੰ ਚੇਤਾਵਨੀ ਦਿੱਤੀ ਕਿ ਉਹ ਇਤਿਹਾਸ ਨਾ ਦੁਹਰਾਉਣ ਜਿਸ ਨਾਲ ਸੂਬੇ ਵਿਚ ਬੇਚੈਨੀ ਪੈਦਾ ਹੋਵੇਗੀ। ਉਹਨਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਸ੍ਰੀ ਦਰਬਾਰਾ ਸਿੰਘ ਨੇ ਇੰਦਰਾ ਗਾਂਧੀ ਅੱਗੇ ਸਮਰਪਣ ਕਰ ਦਿੱਤਾ ਸੀ ਜਿਸ ਨਾਲ ਐਸ ਵਾਈ ਐਲ ਨਹਿਰ ਤਿਆਰ ਕਰਨ ਦਾ ਆਧਾਰ ਤਿਆਰ ਹੋਇਆ ਤੇ ਫਿਰ ਬੇਚੈਨੀ ਪੈਦਾ ਹੋਈ। ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਸ੍ਰੀ ਭਗਵੰਤ ਮਾਨ ਵੀ ਸ੍ਰੀ ਅਰਵਿੰਦ ਕੇਜਰੀਵਾਲ ਦੇ ਉਸੇ ਤਰੀਕੇ ਦਬਾਅ ਹੇਠ ਹਨ।ਆਗੂਆਂ ਨੇ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਸਟੈਂਡ ਮੁੜ ਦੁਹਰਾਇਆ ਕਿ ਪਾਣੀ ਦੀ ਇਕ ਬੂੰਦ ਵੀ ਸੂਬੇ ਤੋਂ ਬਾਹਰ ਨਹੀਂ ਜਾਣ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਐਸ ਵਾਈ ਐਲ ਨਹਿਰ ਮਾਮਲਾ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਹਮੇਸ਼ਾ ਲਈ ਖਤਮ ਕਰ ਦਿੱਤਾ ਹੈ ਜਿਹਨਾਂ ਨੇ 2016 ਵਿਚ ਬਿੱਲ ਪਾਸ ਕਰ ਕੇ ਨਹਿਰ ਦੀ ਜ਼ਮੀਨ ਕਿਸਾਨਾਂ ਨੁੰ ਮੁਫਤ ਵਾਪਸ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਨਾ ਤਾਂ ਹੁਣ ਇਹ ਨਹਿਰ ਰਹੀ ਹੈ ਤੇ ਨਾ ਇਸ ਵਿਚ ਦੇਣ ਵਾਸਤੇ ਪਾਣੀ ਬੱਚਿਆ ਹੈ।






