Sunday, May 10, 2026
Home Blog Page 2549

ਘੁੱਦਾ ਕਾਲਜ ‘ਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਦਾ ਨਵਾਂ ਯੂਨਿਟ ਸਥਾਪਤ 

0
ਸੁਖਜਿੰਦਰ ਮਾਨ
ਬਠਿੰਡਾ, 3 ਅਪਰੈਲ: ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਬਠਿੰਡਾ ਵੱਲੋਂ ਯੂਨੀਵਰਸਿਟੀ ਕਾਲਜ ਘੁੱਦਾ ਵਿਖੇ ਆਪਣਾ ਇੱਕ ਨਵਾਂ ਯੂਨਿਟ ਸਥਾਪਤ ਕੀਤਾ ਗਿਆ ਜਿਸ ਵਿਚ ਕਾਲਜ ਦੇ ਲੱਗਪੱਗ 25 ਵਿਦਿਆਰਥੀਆਂ ਨੇ ਆਪਣੀ ਸਹਿਮਤੀ ਦਿੱਤੀ। ਇਸ ਤੋਂ ਇਲਾਵਾ ਕਾਲਜ ਦੇ ਵਿਚ ਭਾਈ ਗੁਰਦਾਸ ਬੁੱਕ ਕਲੱਬ ਅਤੇ ਇੱਕ ਕੰਧ ਪੱਤ੍ਰਿਕਾ ਦਾ ਵੀ ਉਦਘਾਟਨ ਕੀਤਾ ਗਿਆ। ਕਾਲਜ ਦੇ ਪ੍ਰਿੰਸੀਪਲ ਡਾ ਜਸਪਾਲ ਸਿੰਘ ਨੇ ਦੱਸਿਆ ਕਿ ਇਸ ਯੂਨਿਟ ਦਾ ਮਕਸਦ ਵਿਦਿਆਰਥੀਆਂ ਦੇ ਵਿੱਚ ਨੈਤਿਕ ਕਦਰਾਂ ਕੀਮਤਾਂ ਨੂੰ ਪ੍ਰਫੁੱਲਤ ਕਰਨਾ ਹੈ ਤਾਂ ਕਿ ਉੁਹ ਆਪਣੀ ਕਿਰਤ ਦੇ ਨਾਲ ਨਾਲ ਸਰਬੱਤ ਦੇ ਭਲੇ ਦੀ ਭਾਵਨਾ ਨਾਲ ਸਮੁੱਚੀ ਮਨੁੱਖਤਾ ਦੀ ਸੇਵਾ ਕਰ ਸਕਣ। ਇਸ ਸਮੇਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਅਧਿਆਪਕ ਇੰਚਾਰਜ ਪ੍ਰੋ ਵੀਰਪਾਲ ਕੌਰ ਨੇ ਵਿਦਿਆਰਥੀਆਂ ਨੂੰ ਸਮਾਜ ਸੇਵਾ ਕਰਨ ਲਈ ਪ੍ਰੇਰਿਆ। ਵਿਦਿਆਰਥੀਆਂ ਨੇ ਪ੍ਰਣ ਕੀਤਾ ਕਿ ਉੁਹ ਆਉਣ ਵਾਲੇ ਸਮੇਂ ਦੇ ਵਿੱਚ ਸਮੁੱਚੀ ਮਨੁੱਖਤਾ ਤੇ ਸਮਾਜ ਦੀ ਸੇਵਾ ਲਈ ਵੱਧ ਚੜ੍ਹ ਕੇ ਹਿੱਸਾ ਪਾਉਣਗੇ। ਇਸ ਸਮੇਂ ਕਾਲਜ ਦੇ ਪ੍ਰੋਫ਼ੈਸਰ ਰਮਨਦੀਪ ਕੌਰ ਅਤੇ ਪ੍ਰੋ ਜਸਬੀਰ ਕੌਰ ਤੋਂ ਇਲਾਵਾ ਸਮੁੱਚੇ ਅਧਿਆਪਕ ਸਾਹਿਬਾਨ ਨੇ ਭਾਗ ਲਿਆ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਡਾ ਗੁਰਜਿੰਦਰ ਸਿੰਘ ਰੋਮਾਣਾ ਅਤੇ ਬਲਵੰਤ ਸਿੰਘ ਕਾਲਝਰਾਣੀ ਨੇ ਉਚੇਚੇ ਤੌਰ ਤੇ ਸ਼ਮੂਲੀਅਤ ਕੀਤੀ।

ਚੰਡੀਗੜ੍ਹ ਵਿਵਾਦ: ਪੰਜਾਬ ਤੋਂ ਬਾਅਦ ਹਰਿਆਣਾ ਨੇ ਸੱਦਿਆ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ  

0
ਸੁਖਜਿੰਦਰ ਮਾਨ
ਚੰਡੀਗੜ੍ਹ, 3 ਅਪਰੈਲ: ਪਿਛਲੇ ਦਿਨੀਂ ਕੇਂਦਰ ਸਰਕਾਰ ਵੱਲੋਂ ਚੰਡੀਗੜ੍ਹ ਪ੍ਰਸ਼ਾਸਨ ਅਧੀਨ ਕੰਮ ਕਰਦੇ ਮੁਲਾਜ਼ਮਾਂ ਨੂੰ ਕੇਂਦਰੀ ਸਕੇਲ ਦੇਣ ਦੇ ਫੈਸਲੇ ਦੇ ਵਿਰੁੱਧ ਸੱਦੇ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿੱਚ ਚੰਡੀਗੜ੍ਹ ਪੰਜਾਬ ਨੂੰ ਵਾਪਸ ਦੇਣ ਦੀ ਕੀਤੀ ਮੰਗ ਤੋਂ ਬਾਅਦ ਹੁਣ ਹਰਿਆਣਾ ਨੇ ਵੀ ਇਸ ਮੁੱਦੇ ‘ਤੇ ਹਰਿਆਣਾ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਣ ਦਾ ਫੈਸਲਾ ਲਿਆ ਹੈ। ਅੱਜ ਐਤਵਾਰ ਨੂੰ ਇਸ ਮੁੱਦੇ ਨੂੰ ਲੈ ਕੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਅਗਵਾਈ ਹੇਠ ਹਰਿਆਣਾ ਕੈਬਨਿਟ ਦੀ ਹੋਈ ਮੀਟਿੰਗ ਦੌਰਾਨ ਇਹ ਫ਼ੈਸਲਾ ਲੈਂਦਿਆਂ ਇਸ ਸੰਬੰਧ ਵਿਚ ਹਰਿਆਣਾ ਦੇ ਰਾਜਪਾਲ ਨੂੰ ਵਿਸ਼ੇਸ਼ ਪੱਤਰ ਭੇਜਣ ਲਈ ਕਿਹਾ ਗਿਆ। ਦੱਸਣਾ ਬਣਦਾ ਹੈ ਕਿ ਦੋ ਦਿਨ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਵੀ ਪੰਜਾਬ ਵਿਧਾਨ ਸਭਾ ਦਾ ਇੱਕ ਰੋਜ਼ਾ ਵਿਸ਼ੇਸ਼ ਸੈਸ਼ਨ ਸੱਦਿਆ ਗਿਆ ਸੀ  ਜਿਸ ਵਿੱਚ ਕੇਂਦਰ ਸਰਕਾਰ ਵੱਲੋਂ ਚੰਡੀਗੜ੍ਹ ਦੇ ਮੁਲਾਜ਼ਮਾਂ ਨੂੰ ਕੇਂਦਰੀ ਸਕੇਲ ਦੇਣ ਦੇ ਫੈਸਲੇ ਵਿਰੁੱਧ ਆਵਾਜ਼ ਉਠਾਉਂਦਿਆਂ ਚੰਡੀਗੜ੍ਹ ਪੰਜਾਬ ਨੂੰ ਦੇਣ ਦਾ ਮਤਾ ਭਾਜਪਾ ਨੂੰ ਛੱਡ ਸਮੂਹ ਸਿਆਸੀ ਧਿਰਾਂ ਨੇ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਸੀ । ਉਧਰ ਹਰਿਆਣਾ ਦੀਆਂ ਵੱਖ ਵੱਖ ਸਿਆਸੀ ਪਾਰਟੀਆਂ ਨੇ ਇਸ ਮੁੱਦੇ ‘ਤੇ ਪੰਜਾਬ ਨੂੰ ਘੇਰਦਿਆਂ ਦਾਅਵਾ ਕੀਤਾ ਸੀ ਕਿ ਚੰਡੀਗਡ਼੍ਹ ਇਕੱਲੇ ਪੰਜਾਬ ਦਾ ਨਹੀਂ ਬਲਕਿ ਹਰਿਆਣਾ ਦੀ ਸਾਂਝੀ ਰਾਜਧਾਨੀ ਹੈ।ਹਰਿਆਣਾ ਸਰਕਾਰ ਦੇ ਸੂਤਰਾਂ ਮੁਤਾਬਕ 5 ਅਪ੍ਰੈਲ ਨੂੰ ਸਵੇਰੇ 11 ਵਜੇ ਸੱਦੇ ਇਸ ਵਿਸ਼ੇਸ਼ ਸੈਸ਼ਨ ਵਿੱਚ ਦੌਰਾਨ ਨਾ ਸਿਰਫ ਚੰਡੀਗੜ੍ਹ ਉਪਰ ਹਰਿਆਣਾ ਦਾ ਹੱਕ ਬਰਕਰਾਰ ਰੱਖਿਆ ਜਾਵੇਗਾ, ਬਲਕਿ ਪੰਜਾਬ ਕੋਲੋਂ ਹਿੰਦੀ ਬੋਲਦੇ ਇਲਾਕੇ ਲੈਣ ਅਤੇ ਐਸਵਾਈਐਲ ਦਾ ਮੁੱਦਾ ਵੀ ਚੁੱਕਿਆ ਜਾਵੇਗਾ। ਗੌਰਤਲਬ ਹੈ ਕਿ ਇਸ ਮਾਮਲੇ ਨੂੰ ਲੈ ਕੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵੱਲੋਂ ਵੀ ਕਾਂਗਰਸੀ ਵਿਧਾਇਕਾਂ ਦੀ ਮੀਟਿੰਗ ਸੱਦੀ ਗਈ ਹੈ।

ਬਠਿੰਡਾ ਸ਼ਹਿਰੀ ਹਲਕੇ  ਦੇ  ਵਿਧਾਇਕ ਜਗਰੂਪ ਸਿੰਘ ਗਿੱਲ ਨੂੰ ਠੇਕਾ ਮੋਰਚੇ ਦੇ ਆਗੂਆਂ ਨੇ ਦਿੱਤਾ ਮੰਗ ਪੱਤਰ

0
ਸੁਖਜਿੰਦਰ ਮਾਨ
ਬਠਿੰਡਾ, 3 ਅਪਰੈਲ: ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਵਲੋਂ ਤੈਅ ਕੀਤੇ ਗਏ ਪੰਜਾਬ ਪੱਧਰੀ ਪ੍ਰੋਗਰਾਮ ਤਹਿਤ ਅੱਜ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੇ ਬੈਨਰ ਹੇਠ  ਬਠਿੰਡਾ ਸ਼ਹਿਰੀ ਦੇ ਵਿਧਾਇਕ  ਜਗਰੂਪ ਸਿੰਘ ਗਿੱਲ ਨੂੰ  ਮੰਗ ਪੱਤਰ ਦਿੱਤਾ ਗਿਆ  ।ਵਿਧਾਇਕ ਦੇ  ਰਿਹਾਇਸ਼ ਵਿਚ ਹਾਜ਼ਰ ਨਾ ਹੋਣ ਦੀ ਸੂਰਤ ਚ  ਅਧਿਕਾਰੀਆਂ ਦੀ ਹਾਜ਼ਰੀ ਚ  ਇਹ ਮੰਗ ਪੱਤਰ ਉਸ ਦੇ ਲੜਕੇ ਵੱਲੋਂ ਪ੍ਰਵਾਨ ਕੀਤਾ ਗਿਆ ਅਤੇ ਸਮੂਹ ਠੇਕਾ ਮੁਲਾਜ਼ਮਾਂ ਨੂੰ ਉਨ੍ਹਾਂ ਦੀਆਂ ਮੰਗਾਂ ਦਾ ਫੌਰੀ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਦੌਰਾਨ ਸਥਾਨਕ ਰੋਜ਼ ਗਾਰਡਨ ਵਿੱਚ  ਠੇਕਾ ਮੁਲਾਜ਼ਮਾਂ ਦੀਆਂ ਵੱਖ ਵੱਖ ਜਥੇਬੰਦੀਆਂ ਠੇਕਾ ਮੁਲਾਜ਼ਮ ਸੰਘਰਸ਼ ਕਮੇਟੀ ਪਾਵਕੌਮ ਜੋਨ ਬਠਿੰਡਾ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ  ਦੇ (ਸੀਐਚ ਵੀ  ,ਸ੍ਰੀ ਐਚ ਡਬਲਯੂ  ਅਤੇ ਪੈਸਕੋ  ਕੰਪਨੀ ਅਧੀਨ ਕੰਮ ਕਰਦੇ  ) ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ   ਜੂਨੀਅਨ  ਨੰਬਰ  31ਦੇ   ਕਾਮਿਆਂ ਵੱਲੋਂ  ਇਕ ਵਿਸ਼ਾਲ ਇਕੱਠ ਕੀਤਾ ਗਿਆ  ।ਜਿਸ ਦੀ ਪ੍ਰਧਾਨਗੀ  ਪਾਵਰਕੌਮ ਜ਼ੋਨ ਬਠਿੰਡਾ ਦੇ ਪ੍ਰਧਾਨ ਗੁਰਵਿੰਦਰ ਸਿੰਘ ਪੰਨੂ  ,ਵਾਟਰ ਸਪਲਾਈ ਤੋਂ ਸੰਦੀਪ ਖਾਨ  ਅਤੇ ਸੀਐਚ ਬੀ ਤੋਂ ਹਰਜਿੰਦਰ ਬਰਾੜ  ਨੇ ਸਾਂਝੇ ਤੌਰ ਤੇ ਕੀਤੀ  । ਫਿਰ ਇਸ ਇਕੱਠ ਵੱਲੋਂ ਆਪਣੀਆਂ ਮੰਗਾਂ ਦੇ ਹੱਕ ਚ ਨਾਅਰੇ ਮਾਰਦੇ ਹੋਏ  ਹਲਕਾ ਵਿਧਾਇਕ ਸ੍ਰੀ  ਜਗਰੂਪ ਸਿੰਘ ਗਿੱਲ ਦੀ ਰਿਹਾਇਸ਼ ਤਕ ਰੋਹ ਭਰਪੂਰ ਮਾਰਚ ਕੀਤਾ ਗਿਆ  ।
ਆਗੂਆਂ ਨੇ ਆਪਣੀਆਂ ਮੰਗਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਗਿਆ ਕਿ ਉਨ੍ਹਾਂ ਦੀਆਂ ਮੰਗਾਂ ਸਿਰਫ਼ ਉਨ੍ਹਾਂ ਤੱਕ ਸੀਮਤ ਨਹੀਂ ਸਗੋਂ ਇਹ ਸਮਾਜ ਦੇ ਹੋਰ ਮਿਹਨਤਕਸ਼ ਤਬਕਿਆਂ ਤਕ  ਕਿਤੇ ਵੱਡੀਆਂ ਹਨ  ।ਸਭ ਤੋਂ ਵੱਡੀ ਗੱਲ  ਸਾਮਰਾਜੀ ਦਿਸ਼ਾ ਨਿਰਦੇਸ਼ਤ ਨਿੱਜੀਕਰਨ ਦੇ ਹੱਲੇ ਨੂੰ ਰੋਕਣ ਦੀ ਹੈ  ।ਸਾਰੇ ਸਰਕਾਰੀ ਅਦਾਰਿਆਂ ਚ  ਕੰਮ ਭਾਰ ਦੀ ਨੀਤੀ ਮੁਤਾਬਕ ਤੈਅ ਅਸਾਮੀਆਂ ਤੇ ਸਮੂਹ ਠੇਕਾ ਮੁਲਾਜ਼ਮਾਂ ਨੂੰ  ਬਿਨਾਂ ਸ਼ਰਤ ਅਤੇ ਬਿਨਾਂ ਦੇਰੀ ਰੈਗੂਲਰ ਕਰਨ ਦੀ ਹੈ  । ਤੀਸਰੇ ਨੰਬਰ ਤੇ  ਪੱਕੇ ਕੰਮ ਖੇਤਰ ਚ ਪੱਕੇ ਰੁਜ਼ਗਾਰ ਦੀ ਨੀਤੀ ਨੂੰ ਲਾਗੂ ਕਰਨ  , ਘੱਟੋ ਘੱਟ ਉਜਰਤ ਦੇ ਕਾਨੂੰਨ ਮੁਤਾਬਕ  ਤਨਖਾਹ ਨਿਸ਼ਚਿਤ ਕਰਨ  ,ਬਰਾਬਰ ਕੰਮ ਲਈ ਬਰਾਬਰ ਤਨਖ਼ਾਹ ਦੀ ਵਿਗਿਆਨਕ ਨਿਯਮਾਂ ਨੂੰ ਲਾਗੂ ਕਰਨ  , ਛਾਂਟੀ ਦਾ ਅਮਲ ਰੋਕਣ  ਅਤੇ  ਡਿਊਟੀ  ਦੌਰਾਨ ਵਾਪਰਨ ਵਾਲੇ ਘਾਤਕ ਅਤੇ ਗ਼ੈਰ ਘਾਤਕ ਹਾਦਸਿਆਂ  ਨਾਲ ਪੀਡ਼ਤ ਪਰਿਵਾਰਾਂ ਨੂੰ ਮੁਆਵਜ਼ੇ ਦੀ ਅਦਾਇਗੀ ਕਰਨ  ਆਦਿ ਮੰਗਾਂ  ਮੰਗ ਪੱਤਰ ਵਿੱਚ ਸ਼ਾਮਲ ਹਨ  ।ਮੰਗ ਪੱਤਰ ਰਾਹੀਂ ਕਾਮਿਆਂ ਵੱਲੋਂ  ਪੰਜਾਬ ਸਰਕਾਰ ਨੂੰ ਇੱਕ ਜ਼ੋਰਦਾਰ ਅਪੀਲ ਕੀਤੀ ਗਈ ਹੈ  ਕਿ ਉਹ ਇਨ੍ਹਾਂ ਮੰਗਾਂ ਦੇ ਹੱਲ ਲਈ  ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਨੂੰ   ਤੁਰੰਤ ਮੀਟਿੰਗ ਦੇ ਕੇ  ਮੰਗਾਂ ਦਾ ਹੱਲ ਕਰੇ  ।ਇਸ ਲਈ ਠੇਕਾ ਮੋਰਚਾ ਪੰਜਾਬ ਵੱਲੋਂ ਸਰਕਾਰ ਨੂੰ  ਤਿੰਨ ਹਫ਼ਤੇ ਦਾ ਸਮਾਂ ਦਿੱਤਾ ਗਿਆ ਹੈ  ।ਇਸ ਇਕੱਠ ਨੂੰ  ਸੰਬੋਧਨ ਕਰਨ ਵਾਲਿਆਂ ਵਿੱਚ  ਗੁਰਵਿੰਦਰ ਸਿੰਘ ਪੰਨੂੰ  ,ਸ੍ਰੀ ਸੰਦੀਪ ਖਾਨ  ਖੁਸਦੀਪ ਸਿੰਘ ਇਕਬਾਲ ਸਿੰਘ ਗੋਰਾ ਆਦਿ ਸ਼ਾਮਲ ਸਨ  ।

ਬੀ.ਐੱਡ ਬੇਰੁਜ਼ਗਾਰ ਅਧਿਆਪਕਾਂ ਦੀ ਸਿੱਖਿਆ ਮੰਤਰੀ ਨਾਲ ਹੋਈ ਮੀਟਿੰਗ

0
ਨਵੇਂ ਸਿੱਖਿਆ ਮੰਤਰੀ ਤੋਂ ਮੰਗਾਂ ਪੂਰੀਆਂ ਹੋਣ ਦੀ ਬੱਝੀ ਆਸ
ਸੁਖਜਿੰਦਰ ਮਾਨ
ਬਰਨਾਲਾ,  3 ਅਪਰੈਲ: ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਬੀ.ਐੱਡ.ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੀ ਮੀਟਿੰਗ ਅੱਜ ਨਵੇਂ ਬਣੇ ਸਿੱਖਿਆ ਮੰਤਰੀ ਮੀਤ ਹੇਅਰ ਨਾਲ ਉਹਨਾਂ ਦੇ ਘਰ ਵਿਖੇ ਵਧੀਆਂ ਮਾਹੌਲ ਵਿੱਚ ਹੋਈ । ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਪੱਕਾ ਨੇ ਦੱਸਿਆ ਕਿ ਉਹਨਾਂ ਦੀ ਜੱਥੇਬੰਦੀ ਆਪਣੀਆਂ ਜਾਇਜ਼ ਮੰਗਾਂ ਲਈ ਪਿਛਲੇ ਸਮਿਆਂ ਤੋਂ ਲਗਾਤਾਰ ਸੰਘਰਸ਼ ਕਰਦੀ ਆ ਰਹੀ ਹੈ..ਜਿਸ ਦੇ ਤਹਿਤ ਉਹਨਾਂ ਦੇ ਸਮੁੱਚੇ ਸਾਥੀਆਂ ਨੂੰ ਭਿਆਨਕ ਲਾਠੀਚਾਰਜ ਦਾ ਸਾਹਮਣਾ ਵੀ ਕਰਨਾ ਪਿਆ ਹੈ ਤੇ ਉਹਨਾਂ ਦੇ ਦੋ ਸਾਥੀ ਮੁਨੀਸ਼ ਫਾਜ਼ਿਲਕਾ ਤੇ ਜਸਵੰਤ ਘੁਬਾਇਆ ਪਹਿਲਾਂ ਸੰਗਰੂਰ ਤੇ ਫਿਰ ਸਿੱਖਿਆਂ ਮੰਤਰੀ ਬਦਲ ਜਾਣ ਕਰਕੇ ਜਲੰਧਰ ਪਾਣੀ ਵਾਲੀ ਟੈਂਕੀ ਤੇ ਲੱਗਭੱਗ ਪੰਜ ਮਹੀਨੇ ਤੱਕ ਬੈਠੇ ਰਹੇ..ਜਿਸ ਕਰਕੇ ਉਸ ਸਮੇਂ  ਪੰਜਾਬ ਦੀ ਸੱਤਾ ਭੋਗ ਰਹੀ ਕਾਂਗਰਸ ਸਰਕਾਰ ਨੇ ਚੋਣ ਜ਼ਾਬਤੇ ਤੋਂ ਸਿਰਫ਼ ਇੱਕ ਘੰਟਾ ਪਹਿਲਾਂ 4161 ਪੋਸਟਾਂ ਦੀ ਮਾਮੂਲੀ ਭਰਤੀ ਦੇਕੇ ਇੱਕ ਮਹਿਜ਼ ਖ਼ਾਨਾਪੂਰਤੀ ਕੀਤੀ ਗਈ,,ਜਿਸ ਵਿੱਚ ਸਮਾਜਿਕ ਸਿੱਖਿਆ,,, ਪੰਜਾਬੀ ਤੇ ਹਿੰਦੀ ਤਿੰਨੋਂ ਵਿਸ਼ਿਆਂ ਦੀਆਂ ਸਿਰਫ਼1407 ਮਾਮੂਲੀ ਪੋਸਟਾਂ ਕੱਢੀਆਂ ਗਈਆਂ,,ਜਦਕਿ ਇਹਨਾਂ ਤਿੰਨਾਂ ਵਿਸ਼ਿਆਂ ਦੇ ਬੇਰੁਜ਼ਗਾਰ ਅਧਿਆਪਕਾਂ ਦੀ ਗਿਣਤੀ 15000 ਦੇ ਲੱਗਭੱਗ ਹੈ। ਯੂਨੀਅਨ ਦੀ ਮੰਗ ਹੈ ਕਿ ਜ਼ੋ ਕਾਂਗਰਸ ਸਰਕਾਰ ਸਮੇਂ 4161 ਦੀ ਮਾਮੂਲੀ ਅਧਿਆਪਕਾਂ ਦੀ ਭਰਤੀ ਕੱਢੀ ਗਈ ਸੀ ,,ਉਸ ਵਿੱਚ ਇਹਨਾਂ ਤਿੰਨਾਂ ਵਿਸ਼ਿਆਂ ਦੀਆਂ ਵਿਸ਼ਿਆਂ ਘੱਟੋ-ਘੱਟ 9000 ਆਸਾਮੀਆਂ,,55% ਵਾਲੀ ਨਜਾਇਜ਼ ਸ਼ਰਤ ਮੁੱਢੋਂ ਖ਼ਤਮ ਕਰਨ,, ਪਿਛਲੀਆਂ ਸਰਕਾਰਾਂ ਦੀਆਂ ਗ਼ਲਤ ਨੀਤੀਆਂ ਕਰਕੇ ਉਮਰ ਹੱਦ ਲੰਘਾ ਚੁੱਕੇ ਸਾਥੀਆਂ ਨੂੰ ਉਮਰ ਹੱਦ ਵਿੱਚ ਛੋਟ  ਦੇਕੇ ਭਰਤੀ ਨੂੰ ਜਲਦੀ ਪੂਰਾ ਕੀਤਾ ਜਾਵੇ। ਸਿੱਖਿਆ ਮੰਤਰੀ ਸ: ਹੇਅਰ ਨੇ ਭਰੋਸਾ ਦਿਵਾਇਆ ਕਿ ਉਹਨਾਂ ਨੂੰ ਅਧਿਆਪਕਾਂ ਦੀ ਵੱਡੇ ਪੱਧਰ ਤੇ ਲੋੜ ਹੈ‌ ਤਾਂ ਜ਼ੋ ਸਿੱਖਿਆਂ ਦੇ ਪੱਧਰ ਨੂੰ ਉੱਚਾ ਚੁੱਕਿਆਂ ਜਾ ਸਕੇ ਤੇ ਸਰਕਾਰੀ ਸਕੂਲਾਂਦੀ ਹਾਲਤ ਸੁਧਾਰੀ ਜਾ ਸਕੇ। ਸਿੱਖਿਆ ਮੰਤਰੀ ਨੇ ਕਿਹਾ ਕਿ ਉਹ ਜਲਦੀ ਹੀ ਯੂਨੀਅਨ ਦੀਆਂ ਜਾਇਜ਼ ਮੰਗਾਂ ਨੂੰ ਮੰਨਕੇ ਜਲਦੀ ਹੀ ਅਧਿਆਪਕਾਂ ਦੀ ਭਰਤੀ ਨੂੰ ਪੂਰਾ ਕਰਨਗੇ।ਇਸ ਮੌਕੇ ਮੁਨੀਸ਼ ਫਾਜ਼ਿਲਕਾ,, ਹਰਵਿੰਦਰ ਬਠਿੰਡਾ,, ਰਾਜਵੀਰ ਮੌੜ ਆਦਿ ਸ਼ਾਮਿਲ ਸਨ।

ਈਡੀ ਵੱਲੋਂ ਚੰਨੀ ਦੇ ਭਾਣਜੇ ਹਨੀ ਅਤੇ ਉਸਦੇ ਸਾਥੀ ਵਿਰੁੱਧ ਅਦਾਲਤ ਵਿੱਚ ਚਾਰਜਸ਼ੀਟ ਦਾਖ਼ਲ

0

ਸੁਖਜਿੰਦਰ ਮਾਨ

ਚੰਡੀਗੜ੍ਹ , 3 ਅਪਰੈਲ: ਪੰਜਾਬ ਵਿਧਾਨ ਸਭਾ ਚੋਣਾਂ ਤੋਂ ਐਨ ਕੁੱਝ ਸਮਾਂ ਪਹਿਲਾਂ ਇਨਫੋਰਸਮੈਂਟ  ਡਾਇਰੈਕਟੋਰੇਟ ਦੀ ਟੀਮ ਵੱਲੋਂ ਕਾਬੂ ਕੀਤੇ ਗਏ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਅਤੇ ਉਸਦੇ ਸਾਥੀ ਕੁਦਰਤਦੀਪ ਸਿੰਘ ਵਿਰੁੱਧ ਦਰਜ ਮਨੀ ਲਾਂਡਰਿੰਗ ਐਕਟ ਤਹਿਤ ਕੇਸ ਵਿੱਚ ਅਦਾਲਤ ‘ਚ ਚਾਰਜਸ਼ੀਟ ਦਾਖਲ ਕੀਤੀ ਗਈ ਹੈ।ਇਸ ਮਾਮਲੇ ਦੀ ਸੁਣਵਾਈ ਕਰ ਰਹੇ ਵਿਸ਼ੇਸ਼ ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 6 ਅਪ੍ਰੈਲ ਦੇ ਰੱਖੀ ਹੈ। ਦੱਸਣਾ ਬਣਦਾ ਹੈ ਕਿ ਗ੍ਰਿਫਤਾਰੀ ਦੌਰਾਨ ਹਨੀ ਅਤੇ ਉਸਦੇ ਸਾਥੀ ਕੋਲੋਂ ਕਰੀਬ ਦਸ ਕਰੋੜ ਦੀ ਨਕਦੀ ਅਤੇ ਹੋਰ ਕੀਮਤੀ ਸਾਮਾਨ ਜਿਸ ਵਿਚ ਮਹਿੰਗੀਆਂ ਘੜੀਆਂ ਵੀ ਸ਼ਾਮਲ ਸਨ ਬਰਾਮਦ ਹੋਏ ਸਨ। ਇਸ ਮਾਮਲੇ ਨੂੰ ਲੈ ਕੇ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ ਕਾਫੀ ਭਖੀ ਸੀ । ਜਿੱਥੇ ਤੱਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੇਂਦਰ ਉੱਪਰ ਸਿਆਸੀ ਕਿੜ ਕੱਢਣ ਦਾ ਦੋਸ਼ ਲਗਾਇਆ ਸੀ ਉੱਥੇ ਵਿਰੋਧੀ ਧਿਰਾਂ ਨੇ ਇਸ ਮਾਮਲੇ ਵਿਚ ਚੰਨੇ ਨੂੰ ਘੇਰਦਿਆਂ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਸੀ।

ਬਠਿੰਡਾ ‘ਚ ਕਾਂਗਰਸੀਆਂ ਨੇ ਮਹਿੰਗਾਈ ਦੇ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ

0

ਮਹਿੰਗਾਈ ਦੇ ਖਿਲਾਫ ਬਠਿੰਡਾ ਦੇ ਕਾਂਗਰਸੀਆਂ ਨੇ ਦਿੱਤਾ ਧਰਨਾ
ਸੁਖਜਿੰਦਰ ਮਾਨ
ਬਠਿੰਡਾ,3 ਅਪ੍ਰੈਲ: ਦੇਸ ਭਰ ‘ ਚ ਲਗਾਤਾਰ ਤੇਲ ਅਤੇ ਗੈਸ ਦੀਆਂ ਕੀਮਤਾਂ ਵਿੱਚ ਹੋ ਰਹੇ ਬੇਤਹਾਸ਼ੇ ਵਾਧੇ ਵਿਰੁੱਧ ਅੱਜ ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਸਥਾਨਕ ਫਾਇਰ ਬਿ੍ਗੇਡ ਚੌਕ ਕੋਲ ਰੋਸ਼ ਧਰਨਾ ਦਿੱਤਾ ਗਿਆ । ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਅਰੁਣ ਵਧਾਵਨ ਦੀ ਅਗਵਾਈ ਹੇਠ ਦਿੱਤੇ ਇਸ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਕਾਗਰਸੀ ਆਗੂ ਅਤੇ ਵਰਕਰ ਸਾਮਲ ਹੋਏ।ਇਸ ਮੌਕੇ ਕਾਗਰਸੀ ਆਗੂਆਂ ਨੇ ਦੋਸ ਲਗਾਇਆ ਕਿ ਮਹਿੰਗਾਈ ਨੂੰ ਖ਼ਤਮ ਕਰਨ ਦਾ ਨਾਅਰਾ ਦੇ ਕੇ ਸੱਤਾ ਵਿੱਚ ਆਈ ਕੇਂਦਰ ਦੀ ਮੋਦੀ ਸਰਕਾਰ ਵਲੋਂ ਲਗਾਤਾਰ ਜ਼ਰੂਰੀ ਵਸਤਾਂ ਦੇ ਭਾਅ ਵਿੱਚ ਵਾਧਾ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਲਾਹਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਰਾਜ ਵਿਚ ਚਾਰ ਸੌ ਦਾ ਮਿਲਣ ਵਾਲਾ ਗੈਸ ਸਿਲੰਡਰ ਅੱਜ ਇੱਕ ਹਜਾਰ ਰੁਪਏ ਦੀ ਕੀਮਤ ਵਿੱਚ ਮਿਲ ਰਿਹਾ ਹੈ। ਇਸੇ ਤਰ੍ਹਾਂ ਤੇਲ ਅਤੇ ਸੀਐਨਜੀ ਗੈਸ ਦੀਆਂ ਕੀਮਤਾਂ ਵੀ ਆਸਮਾਨ ਨੂੰ ਛੂਹ ਰਹੀਆਂ ਹਨ। ਲਗਾਤਾਰ ਮਹਿੰਗਾਈ ਵਧਣ ਕਾਰਨ ਆਮ ਲੋਕਾਂ ਦਾ ਜੀਣਾ ਮੁਹਾਲ ਹੋ ਗਿਆ ਹੈ। ਸ੍ਰੀ ਵਧਾਵਨ ਨੇ ਕਿਹਾ ਕਿ ਕਾਂਗਰਸ ਪਾਰਟੀ ਲਗਾਤਾਰ ਕਾਗਰਸ ਪਾਰਟੀ ਸੰਘਰਸ਼ ਕਰਦੀ ਰਹੇਗੀ। ਇਸ ਮੌਕੇ ਸਾਬਕਾ ਚੇਅਰਮੈਨ ਕੇ ਕੇ ਅਗਰਵਾਲ, ਸਾਬਕਾ ਚੇਅਰਮੈਨ ਰਾਜਨ ਗਰਗ, ਸੀਨੀਅਰ ਡਿਪਟੀ ਮੇਅਰ ਅਸੋਕ ਪ੍ਰਧਾਨ, ਸੀਨੀਅਰ ਆਗੂ ਅਨਿਲ ਭੋਲਾ, ਰਣਜੀਤ ਸਿੰਘ ਗਰੇਵਾਲ, ਡਿਪਟੀ ਮੇਅਰ ਮਾਸਟਰ ਹਰਮਿੰਦਰ ਸਿੱਧੂ, ਬਲਾਕ ਪ੍ਰਧਾਨ ਹਰਵਿੰਦਰ ਸਿੰਘ ਲੱਡੂ , ਬਲਜਿੰਦਰ ਸਿੰਘ ਠੇਕੇਦਾਰ, ਕੋਸਲਰ ਬਲਰਾਜ ਪੱਕਾ, ਬਲਵੰਤ ਰਾਏ ਨਾਥ, ਮੋਹਨ ਝੁੰਬਾ, ਮਲਕੀਤ ਗਿੱਲ, ਟਹਿਲ ਬੁੱਟਰ, ਰਜਿੰਦਰ ਸਿੱਧੂ , ਹਰੀ ਓਮ, ਸੁਰਿੰਦਰਜੀਤ ਸਿੰਘ ਸਾਹਨੀ,ਬੇਅੰਤ ਰੰਧਾਵਾ , ਕਿਰਨਜੀਤ ਸਿੰਘ ਗਹਿਰੀ, ਪਵਨ ਮਾਨੀ, ਇੰਦਰਜੀਤ ਸਿੰਘ ਇੰਦਰ , ਸੁਖਰਾਜ ਅੋਲਖ, ਸੰਦੀਪ ਗੋਇਲ, ਰਤਨ ਰਾਹੀ, ਪਰਵਿੰਦਰ ਸਿੰਘ , ਵਿਪਨ ਮਿੱਤੂ, ਸਾਧੂ ਸਿੰਘ ,ਗੁਰਪ੍ਰੀਤ ਬੰਟੀ, ਹਰਮਨ ਕੋਟਫੱਤਾ,ਰਾਮ ਵਿਰਕ, ਪ੍ਰਕਾਸ ਚੰਦ, ਨੱਥੂ ਰਾਮ, ਚਰਨਜੀਤ ਭੋਲਾ, ਸਾਮ ਲਾਲ ਜੈਨ, ਯੂਥ ਆਗੂ ਬਲਜੀਤ ਸਿੰਘ , ਮਿੰਟੂ ਕਪੂਰ, ਸੋਨੂ, ਸੁਰੇਸ਼ ਚੌਹਾਨ ਆਦਿ ਹਾਜਰ ਸਨ।

ਸਮੂਹ ਵਿਭਾਗਾਂ ਦੇ ਠੇਕਾ ਅਤੇ ਆਊਟਸੋਰਸ ਮੁਲਾਜ਼ਮਾਂ ਨੂੰ ਕੀਤੀ ਪੱਕਾ ਕਰਨ ਦੀ ਮੰਗ

0

ਸੁਖਜਿੰਦਰ ਮਾਨ

ਬਠਿੰਡਾ, 3 ਅਪਰੈਲ: ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵੱਲੋਂ ਪੰਜਾਬ ਦੇ ਸਮੂਹ ਵਿਭਾਗਾਂ ਵਿਚ ਕੰਮ ਕਰਦੇ ਠੇਕਾ ਅਤੇ ਆਊਟਸੋਰਸ ਮੁਲਾਜ਼ਮਾਂ ਨੂੰ ਉਨ੍ਹਾਂ ਦੇ ਪਿੱਤਰੀ ਵਿਭਾਗਾਂ ਵਿੱਚ ਪੱਕਾ ਕਰਨ ਦੀ ਮੰਗ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸਮੂਹ ਵਿਧਾਇਕਾਂ ਨੂੰ ਮੰਗ ਪੱਤਰ ਦੇਣ ਦੀ ਵਿੱਢੀ ਮੁਹਿੰਮ ਤਹਿਤ ਅੱਜ ਮੋਰਚੇ ਦੇ ਆਗੂਆਂ ਵੱਲੋਂ ਸਥਾਨਕ ਹਲਕੇ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਮੋਰਚੇ ਦੇ ਆਗੂਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕੀ ਪੰਜਾਬ ਦੇ ਵੱਖ ਵੱਖ ਵਿਭਾਗਾਂ ਵਿੱਚ ਆਊਟਸੋਰਸ ਤੇ ਠੇਕਾ ਆਧਾਰਤ ਪ੍ਰਣਾਲੀ ‘ਤੇ ਕੰਮ ਕਰਦੇ ਲੱਖਾਂ ਮੁਲਾਜ਼ਮਾਂ ਵੱਲੋਂ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਪਿਛਲੇ ਕਰੀਬ 15 ਸਾਲਾਂ ਤੋਂ ਸੰਘਰਸ਼ ਵਿੱਢਿਆ ਹੋਇਆ ਹੈ । ਪ੍ਰੰਤੂ ਹਰ ਸਰਕਾਰਾਂ ਚੋਣਾਂ ਤੋਂ ਪਹਿਲਾਂ ਇਨ੍ਹਾਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਭਰੋਸਾ ਦਿੰਦੀਆਂ ਹਨ  ਪਰ ਸਰਕਾਰ ਬਣਨ ਤੋਂ ਬਾਅਦ ਇਸ ਮੰਗ ਨੂੰ ਭੁੱਲ ਜਾਂਦੀਆਂ ਹਨ। ਮੋਰਚੇ ਦੇ ਆਗੂਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ 35 ਹਜ਼ਾਰ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਕੀਤੇ ਐਲਾਨ ਨੂੰ ਸ਼ੁਭ ਦੱਸਿਆ ਪ੍ਰੰਤੂ ਉਨ੍ਹਾਂ ਕਿਹਾ ਕਿ ਇਕੱਲੇ ਪੈਂਤੀ ਹਜ਼ਾਰ ਹੀ ਮੁਲਾਜ਼ਮਾਂ ਹੀ ਨਹੀਂ ਬਲਕਿ ਵੱਖ ਵੱਖ ਵਿਭਾਗਾਂ ਵਿੱਚ ਪਿਛਲੇ ਕਈ ਦਹਾਕਿਆਂ ਤੋਂ ਕੰਮ ਕਰਦੇ ਆਊਟਸੋਰਸ ਤੇ ਠੇਕਾ ਪ੍ਰਣਾਲੀ ਮੁਲਾਜ਼ਮਾਂ ਨੂੰ ਵੀ ਪੱਕੇ ਕੀਤਾ ਜਾਣਾ ਚਾਹੀਦਾ ਹੈ ਜਿਸਦੇ ਲਈ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਸੰਘਰਸ਼ ਕਰ ਰਿਹਾ ਹੈ।

ਮੈਰੀਟੋਰੀਅਸ ਸਕੂਲ ਲੈਕਚਰਾਰ ਦੇ ਵਫ਼ਦ ਨੇ ਪੱਕਾ ਕਰਨ ਦੀ ਮੰਗ ਨੂੰ ਲੈ ਕੇ ਵਿਧਾਇਕ ਨੂੰ ਦਿੱਤਾ ਮੰਗ ਪੱਤਰ

0
ਸੁਖਜਿੰਦਰ ਮਾਨ
ਬਠਿੰਡਾ,3 ਅਪਰੈਲ: ਮੈਰੀਟੋਰੀਅਸ ਸਕੂਲ ਲੈਕਚਰਾਰ ਪੰਜਾਬ ਦੇ ਇੱਕ ਵਫ਼ਦ ਵਲੋਂ ਅੱਜ ਸਥਾਨਕ ਹਲਕੇ ਦੇ ਐਮ.ਐਲ . ਏ ਜਗਰੂਪ ਸਿੰਘ ਗਿੱਲ ਨੂੰ ਪੱਕਾ ਕਰਨ ਦੀ ਮੰਗ ਨੂੰ ਲੈ ਕੇ ਇੱਕ ਮੰਗ ਪੱਤਰ ਦਿੱਤਾ। ਸ਼ਹਿਰੀ ਵਿਧਾਇਕ ਨਾਲ ਉਹਨਾਂ ਦੀ ਰਿਹਾਇਸ਼ ‘ਤੇ ਆਪਣੀਆਂ ਮੰਗਾਂ ਸੰਬੰਧੀ ਗੱਲ ਰੱਖਦਿਆਂ ਸਟਾਫ਼ ਦੁਆਰਾ ਦੱਸਿਆ ਗਿਆ ਕਿ ਉਹ ਬੜੀ ਮਿਹਨਤ ਨਾਲ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਈ ਕਰਵਾ ਰਹੇ ਹਨ। ਪਰੰਤੂ ਪਿਛਲੇ ਅੱਠਾਂ ਸਾਲਾਂ ਤੋ ਉਹ ਕਨਟਰੈਕਟ ਦੀ ਨੌਕਰੀ ਕਾਰਨ ਮਾਨਸਿਕ ਸੰਤਾਪ ਹੰਢਾ ਰਹੇ ਹਨ। ਉਹਨਾਂ ਮੰਗ ਕੀਤੀ ਕਿ ਉਹਨਾਂ ਦੀ ਜਾਇਜ਼ ਮੰਗ ਵੱਲ ਧਿਆਨ ਦਿੱਤਾ ਜਾਵੇ। ਇਸ ਮੌਕੇ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਭਰੋਸਾ ਦਿੱਤਾ ਕਿ ਮੈਰੀਟੋਰੀਅਸ ਸਕੂਲ ਲੈਕਚਰਾਰਾਂ ਨੂੰ ਪਹਿਲ ਦੇ ਆਧਾਰ ‘ਤੇ ਸਿੱਖਿਆ ਵਿਭਾਗ ਵਿੱਚ ਪੱਕਾ ਕੀਤਾ ਜਾਵੇਗਾ। ਇਸ ਸੰਬੰਧ ਵਿੱਚ ਉਹ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਮਿਲ ਕੇ  ਲੈਕਚਰਾਰਾਂ ਦੀ ਇਸ ਮੰਗ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨ ਲਈ ਬੇਨਤੀ ਕਰਨਗੇ ।ਗਿੱਲ ਸਾਬ ਨੇ ਇਹ ਵੀ ਕਿਹਾ ਕਿ ਉਹ ਮੈਰੀਟੋਰੀਅਸ ਸਕੂਲ ਬਠਿੰਡਾ ਦਾ ਜਲਦ ਹੀ ਦੌਰਾ ਕਰਨਗੇ । ਇਸ ਸਮੇਂ ਮਨਜੀਤ ਸਿੰਘ ਲੈਕਚਰਾਰ ਅੰਗਰੇਜ਼ੀ , ਬੂਟਾ ਸਿੰਘ ਮਾਨ ਲੈਕਚਰਾਰ ਪੰਜਾਬੀ , ਰਾਕੇਸ਼ ਕੁਮਾਰ ਲੈਕਚਰਾਰ ਗਣਿਤ ,ਅਸ਼ਵਨੀ ਕੁਮਾਰ ਲੈਕਚਰਾਰ ਕਾਮਰਸ , ਹਿੰਮਾਸ਼ੂ ਸ਼ਰਮਾ ਲੈਕਚਰਾਰ ਕੈਮਿਸਟਰੀ ਮੌਜੂਦ ਸਨ ।

ਪੰਜਾਬ ਸਰਕਾਰ ਵੱਲੋਂ 10 ਡਿਪਟੀ ਕਮਿਸ਼ਨਰ ਦਾ ਤਬਾਦਲਾ

0

ਸੁਖਜਿੰਦਰ ਮਾਨ

ਚੰਡੀਗੜ੍ਹ, 2 ਅਪਰੈਲ: ਸੂਬੇ ਦੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਅੱਜ ਦੇਰ ਸ਼ਾਮ 10 ਡਿਪਟੀ ਕਮਿਸ਼ਨਰਾਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਦੋ ਦਿਨ ਪਹਿਲਾਂ ਵੀ ਕਈ ਡਿਪਟੀ ਕਮਿਸ਼ਨਰਾਂ ਸਹਿਤ ਪੰਜਾਬ ਸਰਕਾਰ ਨੇ 12 ਆਈਏਐਸ ਅਤੇ 13 ਐੱਸਐੱਸਪੀ ਪੱਧਰ ਦੇ ਅਧਿਕਾਰੀਆਂ ਦਾ ਤਬਾਦਲਾ ਕੀਤਾ ਸੀ।

ਲੀਜ ਦਾ ਮੁੱਦਾ ਸੁਲਝਾਉਣ ਲਈ ਐਮ.ਪੀ ਤਿਵਾੜੀ ਦੀ ਅਗਵਾਈ ਹੇਠ ਬੀਬੀਐਮਬੀ ਦੇ ਚੇਅਰਮੈਨ ਨੂੰ ਮਿਲੇ ਨੰਗਲ ਦੇ ਨਿਵਾਸੀ  

0
ਸੁਖਜਿੰਦਰ ਮਾਨ
ਚੰਡੀਗੜ੍ਹ, 2 ਅਪਰੈਲ : ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ, ਕਾਂਗਰਸ ਦੇ ਸੀਨੀਅਰ ਕੌਮੀ ਬੁਲਾਰੇ ਅਤੇ ਸਾਬਕਾ ਸੂਚਨਾ ਤੇ ਪ੍ਰਸਾਰਣ ਮੰਤਰੀ ਮਨੀਸ਼ ਤਿਵਾੜੀ ਦੀ ਅਗਵਾਈ ਹੇਠ 1946 ਦੇ ਬਾਅਦ ਤੋਂ ਨੰਗਲ ਟਾਊਨਸ਼ਿਪ ਵਿੱਚ ਲੀਜ਼ ’ਤੇ ਲਈਆਂ ਜ਼ਮੀਨਾਂ ’ਤੇ ਬਣੀਆਂ ਦੁਕਾਨਾਂ ਅਤੇ ਮਕਾਨਾਂ ਦੇ ਮਸਲੇ ਦੇ ਹੱਲ ਲਈ ਅੱਜ ਨੰਗਲ ਟਾਊਨਸ਼ਿਪ ਦੇ ਵਸਨੀਕਾਂ ਦਾ ਇੱਕ ਵਫ਼ਦ ਭਾਖੜਾ ਬਿਆਸ ਪ੍ਰਬੰਧਨ ਬੋਰਡ ਦੇ ਚੇਅਰਮੈਨ ਸੰਜੇ ਸ੍ਰੀਵਾਸਤਵ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੂੰ ਮਿਲਿਆ।
ਇਸ ਮੌਕੇ ਤਿਵਾੜੀ ਨੇ ਕਿਹਾ ਕਿ ਭਾਖੜਾ ਡੈਮ ਦੀ ਉਸਾਰੀ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਸ਼ੁਰੂ ਹੋ ਗਈ ਸੀ।ਨਵੰਬਰ 1944 ਵਿਚ, ਪੰਜਾਬ ਦੇ ਤਤਕਾਲੀ ਮਾਲ ਮੰਤਰੀ ਸਰ ਛੋਟੂ ਰਾਮ ਅਤੇ ਬਿਲਾਸਪੁਰ ਦੇ ਰਾਜਾ ਵਿਚਕਾਰ ਇਸ ਸਬੰਧ ਵਿਚ ਇਕ ਸਮਝੌਤਾ ਹੋਇਆ ਸੀ।ਡੈਮ ਦੇ ਨਿਰਮਾਣ ਵਿੱਚ ਸ਼ਾਮਲ ਲੋਕਾਂ ਨੂੰ ਮਕਾਨ ਅਤੇ ਹੋਰ ਸਹੂਲਤਾਂ ਪ੍ਰਦਾਨ ਕਰਨ ਲਈ ਨੰਗਲ ਟਾਊਨਸ਼ਿਪ ਬਣਾਈ ਗਈ ਸੀ।ਇਸ ਪ੍ਰੋਜੈਕਟ ਲਈ ਜ਼ਮੀਨ ਸਾਰੇ ਵਸਨੀਕਾਂ ਅਤੇ ਦੁਕਾਨਦਾਰਾਂ ਨੂੰ ਜਮੀਨ ਲੀਜ਼ ‘ਤੇ ਦਿੱਤੀ ਗਈ ਸੀ ਕਿਉਂਕਿ ਇਸ ਪ੍ਰੋਜੈਕਟ ਲਈ ਸਾਰੀ ਜ਼ਮੀਨ ਨੂੰ ਅਣਵੰਡੇ ਪੰਜਾਬ ਦੇ ਸਿੰਚਾਈ ਵਿਭਾਗ ਵਲੋਂ ਅਕਵਾਇਰ ਕੀਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਇਸ ਸਬੰਧੀ ਅਸਲ ਲੀਜ਼ ਦੀ ਮਿਆਦ 1995 ਵਿੱਚ ਖਤਮ ਹੋ ਗਈ ਸੀ ਅਤੇ ਇਸ ਦਾ ਨਵੀਨੀਕਰਨ ਕੀਤਾ ਜਾਣਾ ਸੀ।  ਇਸ ਸਬੰਧੀ 1995, 2003, 2010 ਅਤੇ 2018 ਵਿੱਚ ਕਈ ਵਾਰ ਯਤਨ ਕੀਤੇ ਗਏ ਸਨ ਪਰ ਸਥਾਨਕ ਵਾਸੀਆਂ ਅਤੇ ਦੁਕਾਨਦਾਰਾਂ ਵੱਲੋਂ ਬੀਬੀਐਮਪੀ ਅਧਿਕਾਰੀਆਂ ਨਾਲ ਸਹਿਮਤੀ ਨਾ ਬਣਨ ਕਾਰਨ ਮਾਮਲਾ ਹੱਲ ਨਹੀਂ ਹੋ ਸਕਿਆ।ਸਾਬਕਾ ਕੇਂਦਰੀ ਮੰਤਰੀ ਨੇ ਸੰਸਦ ਮੈਂਬਰ ਨੂੰ ਕਿਹਾ ਕਿ ਬਦਕਿਸਮਤੀ ਨਾਲ ਉਦੋਂ ਤੋਂ ਇਸ ਮਾਮਲੇ ‘ਤੇ ਕੋਈ ਸਹਿਮਤੀ ਨਹੀਂ ਬਣ ਸਕੀ ਹੈ।
ਅੱਜ ਤਿਵਾੜੀ ਨੇ ਨੰਗਲ ਦੇ ਵਸਨੀਕਾਂ ਅਤੇ ਦੁਕਾਨਦਾਰਾਂ ਦੇ ਇੱਕ ਵਫ਼ਦ ਨੂੰ ਨਾਲ ਲੈ ਕੇ ਬੀਬੀਐਮਬੀ ਦੇ ਚੇਅਰਮੈਨ ਅਤੇ ਹੋਰ ਮੈਂਬਰਾਂ ਨਾਲ ਮੁਲਾਕਾਤ ਕਰਕੇ ਮਾਮਲਾ ਸਹਿਮਤੀ ਨਾਲ ਹੱਲ ਕਰਨ ’ਤੇ ਜ਼ੋਰ ਦਿੱਤਾ।
ਇਸ ਸਬੰਧੀ ਸਥਾਨਕ ਨਿਵਾਸੀਆਂ ਅਤੇ ਦੁਕਾਨਦਾਰਾਂ ਵੱਲੋਂ 2018 ਵਿੱਚ ਬੀਬੀਐਮਬੀ ਵਿੱਚ ਰੈਗੂਲਰਾਈਜ਼ੇਸ਼ਨ ਲਈ ਅਮਲੀ ਰੂਪ ਵਿੱਚ ਸੋਧਾਂ ਸਬੰਧੀ ਲਿਆਂਦੇ ਪ੍ਰਸਤਾਵ ’ਤੇ ਕੁਝ ਸਹਿਮਤੀ ਬਣੀ।  ਜੋ ਕਿ ਦੁਕਾਨਦਾਰਾਂ, ਵਸਨੀਕਾਂ, ਨੰਗਲ ਟਾਊਨਸ਼ਿਪ ਦੇ ਨੁਮਾਇੰਦਿਆਂ ਅਤੇ ਬੀ.ਬੀ.ਐਮ.ਬੀ. ਵਿਚਕਾਰ ਅਗਲੇਰੀ ਗੱਲਬਾਤ ਦਾ ਆਧਾਰ ਬਣ ਸਕਦਾ ਹੈ।ਇਹ ਇਸ ਮਾਮਲੇ ਨੂੰ ਸੁਲਝਾਉਣ ਲਈ ਆਪਸੀ ਸਹਿਮਤੀ ਦੀ ਸੰਭਾਵਨਾ ਪੈਦਾ ਕਰੇਗਾ ।  ਜਿਸ ਨਾਲ ਪਿਛਲੇ 7 ਦਹਾਕਿਆਂ ਤੋਂ ਸ਼ਹਿਰ ਕਸਬੇ ਵਿੱਚ ਵਸੇ ਸ਼ਹਿਰ ਵਾਸੀਆਂ ਅਤੇ ਵਪਾਰੀਆਂ ਨੂੰ ਰਾਹਤ ਮਿਲੇਗੀ।
ਜਿਸ ‘ਤੇ ਤਿਵਾੜੀ ਨੇ ਬੀਬੀਐਮਬੀ ਮੈਨੇਜਮੈਂਟ ਨੂੰ ਅਪੀਲ ਕੀਤੀ ਕਿ ਇਸ ਮਾਮਲੇ ‘ਚ ਦੁਕਾਨਦਾਰਾਂ ਅਤੇ ਇਲਾਕਾ ਨਿਵਾਸੀਆਂ ਦੀਆਂ ਚਿੰਤਾਵਾਂ ਨੂੰ ਸਮਝਦੇ ਹੋਏ ਮਾਨਵੀ ਅਤੇ ਹਮਦਰਦੀ ਵਾਲੀ ਸੋਚ ਨਾਲ ਮਾਮਲਾ ਹੱਲ ਕੀਤਾ ਜਾਵੇ।  ਉਨ੍ਹਾਂ ਕਿਹਾ ਕਿ ਟਾਊਨਸ਼ਿਪ ਵਿੱਚ ਰਹਿਣ ਵਾਲੇ ਲੋਕਾਂ ਦੀ ਇਹ ਤੀਜੀ ਪੀੜ੍ਹੀ ਹੈ।  ਜਿਸ ਜਾਇਦਾਦ ‘ਤੇ ਉਹ ਪਿਛਲੇ 70 ਸਾਲਾਂ ਤੋਂ ਰਹਿ ਰਹੇ ਹਨ, ਉਨ੍ਹਾਂ ‘ਚੋਂ ਕਿਸੇ ਕੋਲ ਵੀ ਪੱਕੀ ਦਾਅਵਾ ਨਹੀਂ ਹੈ।  ਇਹ ਵਿਸ਼ਾ ਤਲਵਾਰ ਦੀ ਤਰ੍ਹਾਂ ਉਨ੍ਹਾਂ ਦੇ ਸਿਰ ਤੇ ਲਟਕ ਰਿਹਾ ਹੈ।ਉਨ੍ਹਾਂ ਆਸ ਪ੍ਰਗਟਾਈ ਕਿ ਇੱਥੇ ਪੀੜ੍ਹੀ ਦਰ ਪੀੜ੍ਹੀ ਰਹਿ ਰਹੇ ਕਰੀਬ 10 ਹਜ਼ਾਰ ਲੋਕਾਂ ਦੀ ਉਨ੍ਹਾਂ ਦੇ ਘਰਾਂ ਅਤੇ ਕਾਰੋਬਾਰ ਸਬੰਧੀ ਚਿੰਤਾਵਾਂ ਖ਼ਤਮ ਹੋ ਜਾਣਗੀਆਂ।ਇਸ ਮੌਕੇ ਤਿਵਾੜੀ ਦੇ ਨਾਲ ਨੰਗਲ ਟਾਉਨਸ਼ਿਪ ਦੀ ਪ੍ਰਤੀਨਿਧਤਾ ਕਰ ਰਹੇ ਰਾਕੇਸ਼ ਨਈਅਰ, ਪ੍ਰਦੀਪ ਸੋਨੀ, ਅਸ਼ੋਕ ਸੈਣੀ, ਰਮਨ ਕਨੌਜੀਆ ਵੀ ਮੌਜੂਦ ਸਨ।ਜਿੱਥੇ ਹੋਰਨਾਂ ਤੋਂ ਇਲਾਵਾ ਪਵਨ ਦੀਵਾਨ ਸਾਬਕਾ ਚੇਅਰਮੈਨ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ, ਸੰਜੇ ਸ਼੍ਰੀਵਾਸਤਵ ਚੇਅਰਮੈਨ, ਇੰਜੀ.  ਹਰਮਿੰਦਰ ਸਿੰਘ ਮੈਂਬਰ ਪਾਵਰ, ਇੰਜੀ.  ਤਰੁਣ ਅਗਰਵਾਲ ਸਕੱਤਰ, ਇੰਜੀ.  ਸੀ.ਪੀ ਸਿੰਘ ਚੀਫ਼ ਇੰਜੀਨੀਅਰ/ਭਾਖੜਾ ਡੈਮ, ਡਿਪਟੀ ਚੀਫ਼ ਇੰਜੀਨੀਅਰ ਐਚ.ਐਲ.ਕੰਬੋਜ ਵੀ ਹਾਜ਼ਰ ਸਨ।

Our Visitor

1899854